''ਸੱਭੈ ਸਾਂਝੀਵਾਲ ਸਦਾਇਨ''
ਬੰਤਾ ਸਿੰਘ ਘੁਡਾਣੀ
ਨਵ-ਪ੍ਰਕਾਸ਼ਨ
67-ਪਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027
ਸਭ ਹਕ ਰਾਖਵੇਂ ਹਨ।
''ਸੱਭੈ ਸਾਂਝੀਵਾਲ ਸਦਾਇਨ''
ਬੰਤਾ ਸਿੰਘ ਘੁਡਾਣੀ
ਪ੍ਰਕਾਸ਼ਕ
ਪ੍ਰੋਫੈਸਰ ਰਾਜ ਕੁਮਾਰ ਬਾਤੀਸ (ਬਾਬੂ ਰਾਮ ਬਾਤੀਸ) ਘੁਡਾਣੀ ਕਲਾਂ
(ਅੱਜ-ਕੱਲ੍ਹ- ਰਿਹਾਇਸ਼ ਇੰਗਲੈਂਡ)
ਕੀਮਤ
100/-
ਮਿਲਣ ਦਾ ਪਤਾ:
ਬੰਤਾ ਸਿੰਘ ਘੁਡਾਣੀ
ਐਮ.ਏ.ਐਲ.ਐਲ.ਬੀ
67-ਪ੍ਰਕਾਸ਼ ਕਲੋਨੀ
ਵਾੜੇਵਾਲ ਆਵਾਣਾ
ਲੁਧਿਆਣਾ-142027
ਫੋਨ- 9914430572
ਮੁੱਖ ਬੰਦ
ਮੈਨੂੰ ਸਕੂਲ ਜਾਣ ਲੱਗੇ ਨੂੰ ਮੇਰੀ ਬੇਬੇ ਕਹਿਣ ਲਗੀ ਪੁੱਤ ਮੂੰਹ ਧੋ ਕੇ ਜਾਈਂ। ਪਰ ਬੱਚੇ ਨੂੰ ਕੀ ਪਰਵਾਹ ਮਾਂ ਜੋ ਮਰਜ਼ੀ ਆਖੇ? ਮੈਂ ਬਿਨਾਂ ਮੂੰਹ ਧੋਤੇ ਹੀ ਚਲਿਆ ਗਿਆ-ਇਹ ਮੇਰਾ ਸਕੂਲ ਵਿਚ ਦੂਜਾ ਹੀ ਦਿਨ ਸੀ। ਹੈਡ ਮਾਸਟਰ ਸਾਹਿਬ ਨੇ ਉਹਨਾਂ ਮੁੰਡਿਆਂ ਨੂੰ ਜਿਹੜੇ ਮੂੰਹ ਧੋ ਕੇ ਨਹੀਂ ਸਨ ਆਏ ਬਹੁਤ ਬੇਰਹਿਮੀ ਨਾਲ ਕੁਟਿਆ। ਮੇਰੇ ਵੀ ਇਕ ਬਹੁਤ ਕਰਾਰੀ ਚਪੇੜ ਪਈ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੀ ਕਿਤਾਬ ਦਾ ਮੂੰਹ ਮੱਥਾ ਸਾਫ ਕੀਤੇ ਬਿਨਾਂ ਪਾਠਕਾਂ ਦੇ ਪਾਸ ਭੇਜਾਂ। ਸਾਹਿਤ ਦੀ ਦੁਨੀਆਂ ਵਿੱਚ ਮੈਨੂੰ ਤਾਂ ਪਹਿਲਾਂ ਹੀ ਕੋਈ ਨਹੀਂ ਜਾਣਦਾ ਇਸ ਲਈ ਹੀ ਸਵਰਗਵਾਸੀ ਮਡਾਹੜ ਸਾਹਿਬ ਨੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਬਿਨਾਂ ਪੜ੍ਹੇ ਘਰ ਜਾਕੇ ਅਲਮਾਰੀ ਵਿੱਚ ਬੰਦ ਕਰ ਦਿੱਤੀ ਸੀ ਕਿ ਚਲੋ ਕੀ ਪੜ੍ਹਨੀ ਹੈ ਲਿਖਾਰੀ ਦੀ ਪਹਿਲੀ ਕਿਤਾਬ ਹੈ-ਇਕ ਉਹਨਾਂ ਨੂੰ ਲਿਜਾਣੀ ਪਈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਹੈਡ ਨੇ ਕਿਤਾਬ ਆਪ ਲੈਣ ਦੀ ਬਜਾਏ ਉਹਨਾਂ ਨੂੰ ਇਹ ਕਹਿ ਕੇ ਦਿਵਾ ਦਿਤੀ ਕਿ 'ਮਡਾਹੜ ਸਾਹਿਬ ਪੰਜਾਬੀ ਸਾਹਿਤ ਦੇ ਮਹਾਨ ਲਿਖਾਰੀ ਹਨ' ਤੁਸੀਂ ਆਪਣੀ ਪਹਿਲੀ ਲਿਖਤ ਬਾਰੇ ਇਹਨਾਂ ਦੀ ਰਾਏ ਲਓ। ਖੈਰ ਜਦੋਂ ਤਿੰਨ ਕੁ ਮਹੀਨੇ ਪਿਛੋਂ ਮੇਰੀ ਪਹਿਲੀ ਕਿਤਾਬ ਉਹਨਾਂ ਦੇ ਹੱਥ ਲਗ ਗਈ-ਖਲੋ ਕੇ ਪੜ੍ਹਨ ਲਗੇ, ਉੱਥੇ ਹੀ ਬੈਠ ਗਏ, ਉਨਾਂ ਚਿਰ ਨਹੀਂ ਉਠੇ ਜਿਨਾਂ ਚਿਰ ਸਾਰੀ ਕਿਤਾਬ ਪੜ੍ਹ ਨਾ ਲਈ। ਫਿਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਪਰਸੰਸਾ ਭਰੀ ਇਕ ਚਿੱਠੀ ਮੈਨੂੰ ਲਿਖੀ ਜਿਸ ਤੋਂ ਉਤਸ਼ਾਹਤ ਹੋਕੇ ਮੈਂ ਆਪਣੀ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਲਿਖੀ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪੰਜਾਬ ਭਾਸ਼ਾ ਵਿਭਾਗ ਪਟਿਆਲਾ ਨੇ ਇਸ ਨੂੰ ਛਪਵਾਉਣ ਲਈ 5000/- ਰੁਪੈ ਦੀ ਮਾਲੀ ਮਦਦ ਕਰ ਦਿੱਤੀ ਅਤੇ ਬਾਕੀ ਦੀ ਰਕਮ ਪ੍ਰੋਫੈਸਰ ਰਾਜ ਕੁਮਾਰ ਬਾਤਿਬ ਯੂ.ਕੇ. ਨਿਵਾਸੀ ਨੇ ਦੇ ਦਿੱਤੀ। ਮੈਂ ਵੀ ਫਿਰ ਉਹ ਕਿਤਾਬ ਵੇਚੀ ਨਹੀਂ ਦੋਸਤਾਂ, ਮਿੱਤਰਾਂ ਅਤੇ ਵਿਦਿਆਰਥੀਆਂ ਨੂੰ ਮੁਫਤ ਵੰਡ ਦਿੱਤੀ। ਹਾਂ ਕੁਝ ਲਾਇਬ੍ਰੇਰੀਂ ਵੱਲੋਂ ਕੀਮਤ ਮਿਲ ਗਈ ਅਤੇ ਕੁਝ ਜਾਣਕਾਰਾਂ ਨੇ 'ਪੀੜ ਵਿਛੋੜਾ' ਬਦਲੇ ਅਤੇ 'ਸਾਹਿਬ ਮੇਰਾ ਨੀਤ ਨਵਾ' ਬਦਲੇ ਹਜ਼ਾਰ-ਹਜ਼ਾਰ ਅਤੇ ਦੋ-ਦੋ ਹਜ਼ਾਰ ਦੇ ਇਨਾਮ ਦੇ ਦਿੱਤੇ। ਇਹਨਾਂ ਸਭ ਗੱਲਾਂ ਤੋਂ ਉਤਸ਼ਾਹਤ ਹੋ ਕੇ ਮੈਂ ਫਿਰ ਇਹ ਕਿਤਾਬ 'ਸਚੋਂ ਉੱਰੇ ਸਭਿ ਕੋ ਉਪਰ ਸਚਿ ਆਚਾਰ' ਦੇ ਨਾਮ ਥਲੇ ਲਿਖੀ। ਬਹੁਤ ਦੇਰ ਇਹ ਤੇ ਦੋ ਹੋਰ ਕਿਤਾਬਾਂ ਲਿਖੀਆਂ ਪਈਆਂ ਰਹੀਆਂ। ਜਦੋਂ ਅਚਾਨਕ 34 ਸਾਲਾਂ ਪਿਛੋਂ ਨਾਜ਼ਰ ਆ ਗਿਆ ਤਾਂ ਪਤਾ ਨਹੀਂ ਉਸਦੇ ਮਨ ਵਿਚ ਕੀ ਆਇਆ। ਜਿਥੇ ਉਸਨੇ ਇਸ ਕਿਤਾਬ ਲਈ ਸਭ ਕੁਝ ਕੀਤਾ ਉਥੇ ਇਸਦਾ ਨਾਮ ਵੀ ਬਦਲ ਕੇ, 'ਸਭੈ ਸਾਂਝੀਵਾਲ ਸਦਾਇਨ' ਰੱਖ ਦਿੱਤਾ। ਉਹ ਮੇਰੇ ਪਿੰਡ ਦੇ ਮਿੱਤਰ ਦਾ ਪੁੱਤਰ ਹੈ ਇਸ ਲਈ ਰਿਸ਼ਤੇ ਵਿੱਚ ਮੇਰਾ ਭਤੀਜਾ ਹੈ। ਮੈਂ ਵੀ ਭਤੀਜੇ ਨੂੰ ਤੀਜਾ ਕਿਉਂ ਬਣਾਵਾਂ। ਆਪੇ ਪਾਠਕ ਫੈਸਲਾ ਕਰਨਗੇ ਕਿ ਮੇਰੀ ਇਸ ਕਿਤਾਬ ਦਾ ਨਾਉਂ ਕੀ ਹੋਣਾ ਚਾਹੀਦਾ ਹੈ। ਜੋ ਨਾਮ ਪਾਠਕ ਦੇਣਗੇ ਮੈਂ ਓਹੀ ਨਾਮ ਇਸਦਾ ਰੱਖ ਦੇਵਾਂਗਾ। ਪਾਠਕਾਂ ਅੱਗੇ ਬੇਨਤੀ ਹੈ ਕਿ ਇਸਨੂੰ ਪੜ੍ਹ ਕੇ ਆਪਣੀ ਰਾਏ ਭੇਜਣ। ਮੇਰਾ ਖਿਆਲ ਹੈ ਮੈਂ ਇਸ ਦੋ ਮੂੰਹੀ ਕਿਤਾਬ ਦੇ ਮੂੰਹ ਧੋ ਦਿੱਤੇ ਹਨ। ਪਾਠਕਾਂ ਨੂੰ ਖਿਚ ਪਾਏਗੀ। ਇਸ ਵਿਚ ਦਿੱਤੇ ਵਿਚਾਰਾਂ ਨੂੰ ਖੂਬ ਸੋਚ ਵਿਚਾਰ ਕਰਕੇ ਦੇਖਣਾ। ਮੈਂ ਆਪਣੇ ਦਿਲ ਦੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਮਨ ਹੋਰ ਮੁੱਖ ਹੋਰ ਨਹੀਂ ਬਣਿਆ। ਨਾਹੀਂ ਕਦੀ ਬਣਿਆਂ ਹਾਂ ਅਤੇ ਹੁਣ 83 ਸਾਲ ਦੀ ਉਮਰ ਵਿੱਚ ਕਿਉਂ ਤੇ ਕਿਵੇਂ ਬਣਾਂਗਾ। ਮੈਂ ਦੁੱਖ ਭੋਗ ਰਹੀ ਲੋਕਾਈ ਦੀ ਆਵਾਜ ਉਠਾਈ ਹੈ ਅਤੇ ਇਹ ਦਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰੱਬ ਜੀ ਭਾਵ ਪਰਮ ਸੱਤਾ ਕਦੀ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਦੀ। ਬੰਦਾ ਆਪਣੇ ਸਿਆਸੀ, ਸਮਾਜੀ ਅਤੇ ਆਰਥਿਕ ਸਿਸਟਮ ਖੁਦ ਉਲਾਰੂ ਬਣਾ ਕੇ ਦੁਖੀ ਹੁੰਦਾ ਹੈ ਅਤੇ ਕੁਦਰਤ ਵਲੋਂ ਜੋ ਪੰਜ ਗੁਣ ਮਿਲੇ ਹਨ ਉਹਨਾਂ ਨੂੰ ਅਵਗੁਣ ਬਣਾ ਕੇ ਆਪ ਦੁਖੀ ਤੇ ਦੁਨੀਆਂ ਨੂੰ ਦੁਖੀ ਕਰਦਾ ਹੈ। ਸਾਰੇ ਜਗਤ ਦਾ ਆਪਾ ਇੱਕ ਹੈ। ਅਸੀਂ ਸਾਰੇ ਇਕ ਹਾਂ ਪਰ ਮਾਇਆ ਜਾਲ ਕਾਰਨ ਦੂਈ ਦੂਵੈਸ਼ ਵਿਚ ਫਸ ਕੇ ਇਕ ਦੂਜੇ ਲਈ ਅਤੇ ਸਾਰੀ ਦੁਨੀਆਂ ਲਈ ਦੁੱਖ ਦਾ ਕਾਰਣ ਬਣਦੇ ਹਾਂ। ਰੱਬ ਕਰੇ ਆਪਾਂ ਜਾਗ ਜਾਈਏ ਅਤੇ ਅਮੀਰੀ ਗਰੀਬੀ ਅਤੇ ਊਚ ਨੀਚ ਦੇ ਭੇਦ ਮਿਟਾ ਕੇ ਸੱਭੈ ਸਾਂਝੀਵਾਲ ਸਦਾਈਏ।
ਬੰਤਾ ਸਿੰਘ ਘੁਡਾਣੀ
9914430572
ਸਮਰਪਤ
ਆਪਣੇ ਦੇਸ਼ ਦੀ ਜਨਤਾ ਨੂੰ
......ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ
ਕਿਤਾਬ 'ਪੀੜ ਵਿਛੋੜਾ' ਸ਼ਾਇਦ ਸਮੇਂ ਦੀ ਧੂੜ ਵਿੱਚ ਹੀ ਗੁਆਚੀ ਪਈ ਰਹਿੰਦੀ ਜੇ ਕਿਧਰੇ 'ਨਾਜ਼ਰ' ਘੁਡਾਣੀ ਦਾ ਮੇਲ 34 ਸਾਲਾਂ ਪਿੱਛੋਂ ਨਾ ਹੋ ਗਿਆ ਹੁੰਦਾ। ਮੈਂ ਬਹੁਤ ਸਾਲਾਂ ਤੋਂ ਨਾਜ਼ਰ ਨੂੰ ਮਿਲਣ ਵਾਸਤੇ ਸੁਨੇਹੇ ਦਿੰਦਾ ਰਿਹਾ- ਪਰ ਮੇਰਾ ਕੋਈ ਵੀ ਸੁਨੇਹਾ ਨਾਜ਼ਰ ਨੂੰ ਨਾ ਮਿਲਿਆ। ਮੈਂ ਬਹੁਤ ਚਾਹੁੰਦਾ ਹੋਇਆ ਵੀ ਉਸਨੂੰ ਮਿਲ ਨਾ ਸਕਿਆ। ਉਸਦੇ ਪਿਤਾ ਨਿਧਾਨ ਸਿੰਘ ਦੀ ਮਾਰਫਤ ਦਿੱਤਾ ਸੁਨੇਹਾ ਵੀ ਉਸਨੂੰ ਨਾ ਪੁੱਜਿਆ। ਆਖਰ ਇੱਕ ਦਿਨ ਮੇਰਾ ਪਿਆਰਾ ਨਾਜ਼ਰ ਮੇਰੇ ਨਾਲੋਂ ਕਿਤੇ ਵੱਖ ਖਿਆਲਾਂ ਵਾਲਾ ਅਤੇ ਵੱਖਰੀ ਸ਼ਕਲ ਵਾਲਾ ਨਾਜ਼ਰ ਆ ਹੀ ਗਿਆ। ਮੈਨੂੰ ਯਾਦ ਨਹੀਂ ਮੈਂ ਉਸਨੂੰ ਇੱਕ ਅਣਜਾਣ ਵਿਅਕਤੀ ਸਮਝ ਕੇ ਕਿਵੇਂ ਸੰਬੋਧਨ ਕੀਤਾ, ਉਹ ਝੱਟ ਹੀ ਬੋਲ ਪਿਆ ਚਾਚਾ ਜੀ ਮੈਂ ਤਾਂ ਤੁਹਾਡਾ ਭਤੀਜਾ ਨਾਜ਼ਰ ਹਾਂ। ਮੈਨੂੰ ਦਿਲ ਹੀ ਦਿਲ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਯਾਰੋ! ਮੇਰੇ ਸ਼ਹੀਦ ਹੋ ਚੁੱਕੇ ਵੀਰ ਨਿਧਾਨ ਸਿੰਘ ਘੁਡਾਣੀ ਦਾ ਬੇਟਾ ਨਾਜ਼ਰ ਮਸਾਂ ਹੀ ਮਿਲਿਆ ਹੈ। ਉਸਨੂੰ ਮੈਂ ਆਪਣੇ ਦੁਨੀਆਵੀ ਘੋਲਾਂ ਦੀ ਰੂਪ ਰੇਖਾ ਦੇ ਮੱਤਭੇਦਾਂ ਦੇ ਬਾਵਜੁਦ ਬਹੁਤ ਪਿਆਰਦਾ ਹਾਂ, ਕਿਉਂਕਿ ਮਿਸ਼ਨ ਤਾਂ ਸਾਡਾ ਦੋਵਾਂ ਦਾ ਹੀ ਇੱਕੋ ਜਿਹਾ ਪਰ ਰਾਹ ਵੱਖ ਵੱਖ ਨੇ।
ਇੱਕ ਹੋਰ ਅਨੋਖੀ ਗੱਲ ਜੋ ਸਾਡੀ 34 ਸਾਲਾਂ ਪਿੱਛੋਂ ਮਿਲਣੀ ਦਾ ਕਾਰਨ ਬਣੀ। ਇੱਕ ਦਿਨ ਸ਼ਾਮ ਨੂੰ ਮੇਰੇ ਪਿੰਡ ਘੁਡਾਣੀ ਤੋਂ ਫੋਨ ਆਇਆ, ਨਾਜ਼ਰ ਦੇ ਚਾਚੇ ਦੇ ਪੁੱਤਰ ਦਾ, ਜਿਸਨੂੰ ਮੈਂ ਬਿਲਕੁਲ ਨਹੀਂ ਸੀ ਜਾਣਦਾ। ਉਹ ਬੋਲਿਆ, ਮੈਂ ਘੁਡਾਣੀ ਤੋਂ ਬੋਲ ਰਿਹਾ ਹਾਂ- ਇੱਕ ਕੰਮ ਹੈ ਉਸ ਤੋਂ ਅੱਗੇ ਆਪਣੇ ਜਾਣਕਾਰੀ ਦੇਣ ਹੀ ਲੱਗਿਆ। ਮੈਂ ਆਖਿਆ ਯਾਰਾ ਤੂੰ ਆਪਣੇ ਬਾਰੇ ਕੁਝ ਨਾ ਦੱਸ। ਏਨਾ ਹੀ ਬਹੁਤ ਹੈ ਕਿ ਤੂੰ ਮੇਰੇ ਪਿੰਡ ਦਾ ਹੈਂ, ਬੱਸ ਕੰਮ ਦੱਸ। ਉਹ ਕਹਿਣ ਲੱਗਿਆ, ਇੱਕ ਮੇਰੀ ਭਤੀਜੀ ਹੈ ਉਸ ਵਾਸਤੇ ਪਟਿਆਲੇ ਰਹਿਣ ਦਾ ਕੋਈ ਠੀਕ ਇੰਤਜ਼ਾਮ ਕਰਨਾ ਹੈ। ਮੈਂ ਆਖਿਆ ਬੇਟਾ ਤੂੰ ਕਹਿ ਦਿੱਤਾ ਇੰਤਜ਼ਾਮ ਹੋ ਗਿਆ। ਕੱਲ੍ਹ ਨੂੰ ਮੇਰੇ ਕੋਲ ਭੇਜ ਦੇਵੀਂ। ਅੱਛਾ ਹੁਣ ਤੂੰ ਆਪਣੇ ਬਾਰੇ ਦੱਸ ਯਾਰ। ਕਹਿਣ ਲੱਗਿਆ ਮੈਂ ਹਰਮਿੰਦਰ ਹਾਂ, ਰਹਿ ਚੁੱਕੇ ਸਰਪੰਚ ਭਜਨ ਸਿੰਘ ਦਾ ਭਤੀਜਾ। ਮੈਂ ਆਖਿਆ ਬੱਸ ਕਰ ਯਾਰ ਤੂੰ ਤਾਂ ਸਾਡਾ ਆਪਣਾ ਪੁੱਤਰ, ਇੱਕ ਕੰਮ ਕਰ ਮੈਨੂੰ ਨਾਜ਼ਰ ਮਿਲਾ ਦੇ। ਸੋ ਇਸ ਤਰ੍ਹਾਂ ਮਿਲਿਆ ਨਾਜ਼ਰ, ਜਿਸਦੀ ਬੇਟੀ ਅਮਨ ਦੇ ਸਬੰਧ ਵਿੱਚ ਹਰਮਿੰਦਰ ਨੇ ਫੂਨ ਕੀਤਾ ਸੀ। ਬੇਸ਼ੱਕ ਨਾਜ਼ਰ ਸਾਡੇ ਪਿੰਡ ਘੁਡਾਣੀ ਦਾ ਹੈ। ਪਰ ਪਿੰਡ ਨੇ ਉਸ ਨੂੰ ਜਨਤਾ ਨੂੰ ਅਰਪਨ ਕਰ ਦਿੱਤਾ ਹੈ। ਇਹ ਹੁਣ ਉਸਦੀ ਮਰਜੀ ਹੈ ਕਿ ਕਿਸ ਰਾਹ ਚੱਲ ਕੇ ਲੋਕ ਸੇਵਾ ਕਰਨੀ ਹੈ। ਪਰ ਮੇਰੀ ਨਿੱਜੀ ਸੇਵਾ ਤਾਂ ਉਸਨੇ ਬਹੁਤ ਕਰ ਦਿੱਤੀ।
ਜਦੋਂ ਨਾਜ਼ਰ ਨੂੰ ਪਤਾ ਲੱਗਿਆ ਕਿ ਕਿ ਮੈਂ ਲਿਖਦਾ ਵੀ ਹਾਂ ਅਤੇ ਮੇਰੀ ਪਹਿਲੀ ਕਿਤਾਬ 'ਪੀੜ ਵਿਛੋੜਾ' ਅਤੇ ਦੂਜੀ ਕਿਤਾਬ 'ਸਾਹਿਬ ਮੇਰਾ ਨੀਤ ਨਵਾਂ' ਖਤਮ ਹੋ ਚੁੱਕੀਆਂ ਹਨ ਤਾਂ ਉਸਨੇ ਇਹਨਾਂ ਨੂੰ ਛਪਵਾਉਣ ਯੋਗ ਬਣਾਉਣ ਦੀ ਸਾਰੀ ਜੁੰਮੇਵਾਰੀ ਲੈ ਲਈ। ਸੋ ਇਸ ਤਰ੍ਹਾਂ ਇਹਨਾਂ ਦੋਵਾਂ ਕਿਤਾਬਾਂ ਦੀਆਂ ਦੂਜੀਆਂ ਐਡੀਸ਼ਨਾਂ ਛਪਣ ਲਈ ਤਿਆਰ ਹੋ ਗਈਆਂ। ਮੇਰੀਆਂ ਪੰਜੇ ਕਿਤਾਬਾਂ ਉਸਦੀ ਮਿਹਨਤ ਅਤੇ ਹਿੰਮਤ ਸਦਕਾ ਛਪ ਰਹੀਆਂ ਹਨ। ਨਾਜ਼ਰ ਤੋਂ ਬਿਨਾ ਇਹ ਕਿਤਾਬਾਂ ਨਹੀਂ ਛਪ ਸਕਣੀਆਂ ਸਨ। ਇਹ ਸਭ ਨਾਜ਼ਰ ਦੀ ਮਿਹਨਤ ਦਾ ਨਤੀਜਾ ਹੈ, ਨਾਜ਼ਰ ਦਾ ਵਿਸ਼ਵਾਸ਼ ਹੈ ਕਿ ਹਰ ਵੇਲੇ ਕੋਈ ਨਾ ਕੋਈ ਲੋਕ ਸੇਵਾ ਦਾ ਕੰਮ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਤਹਿ ਦਿਲੋਂ ਨਾਜ਼ਰ ਦਾ ਧੰਨਵਾਦੀ ਹਾਂ।
ਬੰਤਾ ਸਿੰਘ ਘੁਡਾਣੀ,
67, ਪ੍ਰਕਾਸ਼ ਕਲੋਨੀ
ਬਾੜੇਵਾਲ ਅਵਾਣਾ,
ਡਾਕ. ਬੀ.ਆਰ.ਐਸ. ਨਗਰ
ਲੁਧਿਆਣਾ
ਫੋਨ—99144 30572,
ਮਾਰਫਤ- 98144 21516
ਬੰਤਾ ਸਿੰਘ ਘੁਡਾਣੀ
ਬੰਤਾ ਸਿੰਘ ਜੀ ਘੁਡਾਣੀ ਕਲਾਂ ਨਾਲ ਮੇਰਾ ਤਾਜ਼ਾ ਵਾਹ ਕੋਈ ਮੌਕਾ-ਮੇਲ ਹੀ ਸਮਝੋ। ਇਹਨਾਂ
ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ। ਪਰ ਜਦੋਂ ਮਿਲੇ ਤਾਂ ਇਉਂ ਲੱਗਿਆ ਕਿ ਅਸੀਂ 30-35 ਸਾਲ
ਪਹਿਲਾਂ ਹੁਣ ਵਾਂਗ ਕਿਉਂ ਨਾ ਮਿਲ ਸਕੇ। ਇਹਨਾਂ ਦਾ ਭਤੀਜਾ ਰਾਜਬੀਰ ਮੇਰਾ ਹਮ-ਜਮਾਤੀ ਰਿਹਾ ਹੈ।
ਇੱਕ ਹਮਜਮਾਤੀ ਹੀ ਨਹੀਂ ਕਾਲਜ ਦੇ ਸਮਿਆਂ ਵਿੱਚ ਜਦੋਂ ਵੀ ਅਸੀਂ ਜਬਰ-ਜ਼ੁਲਮ, ਵਧੀਕੀਆਂ,
ਧੱਕੇਸ਼ਾਹੀਆਂ ਦੇ ਖਿਲਾਫ ਆਵਾਜ਼ ਉਠਾਉਂਦੇ ਤਾਂ ਰਾਜਬੀਰ ਆਪਣੀ ਭੈਣ ਕਮਲਜੀਤ ਨਾਲ ਸਾਡੇ ਉਸ ਕਾਫ਼ਲੇ
'ਚ ਮੁਹਰਲੀਆਂ ਕਤਾਰਾਂ ਵਿੱਚ ਖੜ੍ਹਦਾ ਰਿਹਾ। 1975 ਵਿੱਚ ਕਾਲਜ 'ਚ ਪੜ੍ਹਦੇ ਸਮੇਂ ਐਮਰਜੈਂਸੀ ਦਾ
ਵਿਰੋਧ ਕਰਦੇ ਸਾਡੇ ਵਾਰੰਟ ਨਿਕਲੇ ਤਾਂ ਬਲਵੰਤ ਘੁਡਾਣੀ ਅਤੇ ਮੇਰੇ ਨਾਲ ਰਾਜਬੀਰ ਨੂੰ ਵੀ ਗੁਪਤਵਾਸ
ਜੀਵਨ ਦੇ ਦਿਨ ਗੁਜਾਰਨੇ ਪਏ। ਇਹਨਾਂ ਦੇ ਘਰੇ ਸਾਡਾ ਆਉਣ-ਜਾਣ ਸਵੇਰ-ਸ਼ਾਮ ਹੁੰਦਾ ਸੀ। ਸਕੂਲ ਦੀ ਗਰਾਊਂਡ
ਵਿੱਚ ਖੇਡਣ ਜਾਣਾ ਜਾਂ ਕਿਸੇ ਰੈਲੀ-ਮੁਜਾਹਰੇ ਵਿੱਚ ਜਾਣਾ, ਰਾਜਬੀਰ ਦੇ ਨਾਲ ਉਸਦੇ ਛੋਟੇ ਭਰਾ
ਜੱਸਾ ਤੇ ਬੰਬੀ ਸ਼ਾਮਲ ਹੁੰਦੇ ਰਹੇ। ਚਾਚਾ ਜੀ ਕੋਲ ਪਹਿਲੀ ਵਾਰ ਮੈਂ ਅੰਮ੍ਰਿਤਸਰ ਉਦੋਂ ਗਿਆ ਸੀ
ਜਦੋਂ ਅਸੀਂ 1976 ਦੇ ਫਰਵਰੀ ਦੇ ਮਹੀਨੇ 'ਚ ਆਪਣੇ ਪਿੰਡ ਨਾਟਕ ਕਰਵਾਉਣ ਲਈ ਗੁਰਸ਼ਰਨ ਸਿੰਘ ਦੀ ਟੀਮ
ਬੁੱਕ ਕਰਵਾਉਣੀ ਸੀ। ਉਦੋਂ ਸਾਡੀ ਖਾਸ ਜਾਣ-ਪਛਾਣ ਨਹੀਂ ਸੀ। ਪਰ ਬਾਅਦ ਵਿੱਚ ਜਦੋਂ ਮੈਂ ਲੋਕਾਂ ਦੀ
ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਅਤੇ ਸੁਰਖ਼ ਰੇਖਾ ਪੇਪਰ ਕੱਢਣ ਲੱਗੇ ਤਾਂ ਇਹਨਾਂ ਨੇ
ਮੈਨੂੰ ਮਿਲਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਸਮਿਆਂ 'ਚ ਸਾਡਾ ਤਾਲਮੇਲ ਨਹੀਂ ਸੀ ਹੋ
ਸਕਿਆ।
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ।
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ।
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ।
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ।
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ।
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਿਸੇ ਸਾਹਿਤਕ ਲਿਖਤ ਵਾਂਗ ਨਹੀਂ ਲੈ ਰਿਹਾ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ।
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)
ਤਤਕਰਾ
1. ਬਿਰਖਾਂ ਵਾਂਗ ਛਾਂ ਵਾਲੇ ਬਣੀਏ 17
2. ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ 19
3. ਆਚਾਰ ਨਾ ਬਣਦੇ ਸੌਖਿਆਂ 21
4. ਸਾਗਰ ਬੇਸ਼ੱਕ ਸੀਮਾਂ ਤੋੜੇ 22
5. ਸੂਝ ਸਮਝ ਸਿਆਣਪ ਹੋਵੇ 24
6. ਚੱਲਕੇ ਸੌਖੇ ਰਾਹਾਂ ਤੇ 25
7. ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ 26
8. ਕੀ ਫਾਇਦਾ ਉਸ ਬੰਦੇ ਦਾ 27
9. ਧੰਨ-ਦੌਲਤ ਜੇ ਲੁਟਿਆ ਜਾਵੇ 28
10. ਧੋਖੇਬਾਜ ਤੇ ਕਪਟੀ ਬੰਦੇ 29
11. ਕੂੜ ਕਦੀ ਨਾ ਰੰਗੀਏ 31
12. ਹੱਕ ਸੱਚ ਦਾ ਰਾਜ ਧਰਤ ਤੇ (ਰੱਬੀ ਰਾਜ) 32
13. ਰੱਬੀ ਰਾਹ ਕੋਈ ਐਸਾ ਰਾਹ ਨਾ 34
14. ਪਰਮ ਸੱਤਾ ਹੈ ਸਰਵ-ਵਿਆਪੀ 35
15. ਧਰਮ ਸਾਡੇ ਸਾਰੇ ਰੱਬ ਰੱਬ ਕਰਦੇ 36
16. ਸੂਈ ਤੂੜੀ ਚੋਂ ਬੀਜ ਤਣੇ 'ਚੋਂ 37
17. ਤਰਕਵਾਦੀ ਜੇ ਤਰਕ ਕਰਦੇ 39
18. ਨਿਰੇ ਸੱਚ ਨੂੰ ਲੱਭਦੇ ਜਾਈਏ 41
19. ਮਨ ਪਿਛੇ ਲੱਗ, ਜੇ ਭੱਜੇ ਫਿਰੀਦੇ 43
20. ਬੁਰਾ ਕਦੀ ਵੀ ਭਲਾ ਨਹੀਂ ਕਰਦਾ 44
21. ਭਲੇ ਨੂੰ ਸਦਾ ਭਲਾ ਆਖੀਏ 45
22. ਪਰਉਪਕਾਰ ਭਾਂਤ ਭਾਂਤ ਦੇ 46
23. ਕੁਕਰਮ ਸਾਡੇ ਕੁਥਾਂਈ ਲਿਜਾਂਦੇ 48
24. ਵਿਦਿਆ ਗਿਆਨ ਵਿਗਿਆਨ ਵਿਹੂਣੀ 49
25. ਸਿਆਸੀ ਸਮਾਜੀ ਆਰਥਿਕ ਢਾਂਚਾ 51
26. ਸਰਵ-ਵਿਆਪੀ ਪਰਮ ਸੱਤਾ 52
27. ਵਿਦਿਆ ਗਿਆਨ ਵਿਗਿਆਨ ਨਹੀਂ 54
28. ਫਿਰੇ ਕਲਪਦੀ ਦੁਨੀਆਂ ਸਾਡੀ 56
29. ਦੋ ਮੂਹੀਂ ਹੈ ਦੁਨੀਆਂ ਸਾਡੀ 58
30. ਇਕ ਦੂਜੇ ਤੇ ਨਿਰਭਰ ਜੀਵਨ 60
31. ਜੈਸੀ ਸੋਚ ਅਸਾਡੀ ਹੋਵੇ 61-62
32. ਅਣਹੋਂਦ ਵਿਚ ਹੋਂਦ ਹੈ 63
33. ਜਿੰਨੇ ਰਹਿਬਰ ਜੱਗ ਵਿਚ ਆਏ 64, 65, 66
34. ਬੁੱਧੀ ਦਾ ਕੋਈ ਅੰਤ ਨਹੀਂ ਹੈ 67
35. ਕਿਤੂੰ ਕਰਨਾ ਫਰਜ਼ ਆਸਾਡਾ 68
36. ਸੱਚ ਦੇ ਰਾਹ ਤੇ ਟੁਰਦੇ ਜਾਈਏ 69, 70
37. ਦੁਖਾਂ ਦੀਆਂ ਕਾਂਗਾਂ ਬੇਸ਼ਕ ਆਵਣ 71, 72, 73
38. ਜਿੰਦ ਰਾਣੀ ਨੇ ਤਣੀਆਂ ਤਾਣੀਆਂ 74, 75
39. ਮਿਸ਼ਨ ਸਾਡੀ ਜਿੰਦ ਦਾ ਇਕੋ 76
40. ਜੱਗ ਬਗੀਚਾ ਪਰਮ ਸੱਤਾ ਦਾ 77, 78
41. ਪ੍ਰੇਮ ਭਾਵਨਾ ਹਰ ਕਿਸੇ ਲਈ 79
42. ਆਤਮ ਪਰਮਾਤਮ ਤੋਂ ਵੱਖ ਨਹੀਂ ਹੈ 80, 81
43. ਰੱਬ ਰੱਬ ਕਰਨਾ ਛੱਡ ਦਈਏ ਸਾਰੇ 82
44. ਇਨਸਾਨੀ ਫਿਤਰਤ ਬੇਸ਼ਕ ਬਹੁਤ ਚੰਗੀ 83
45. ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ 84
46. ਐਸੀ ਚਾਹ ਹੈ ਹਰ ਬੰਦੇ ਦੀ 85, 86
47. ਨਿਰੇ ਸੱਚ ਦੇ ਉਲਟ ਜੇ ਜਾਈਏ 87, 88
48. ਬੇਸ਼ਕ ਰਾਤ ਲੰਮੇਰੀ ਹੋਵੇ ਚਾਹੇ ਘੁਪ ਹਨੇਰਾ 89
49. ਖਿੜੇ ਫੁੱਲ ਤੂੰ ਉਵੇਂ ਖਿੜਦਾ 90, 91
50. ਇਕਲੀ ਨਾ ਹੋਵੇ ਜਿੰਦ ਕਿਸੇ ਦੀ 92
51. ਸਿਰ ਦੀ ਪਗੜੀ ਹੱਥ ਵਿਚਲੀ ਦਾਤੀ 93
52. ਜਿਥੇ ਕਿਤੇ ਵੀ ਧੰਨ ਕੁਬੇਰ 94
53. ਮਹਾਂ ਅਨੰਦ ਭਾਗੀਂ ਮਿਲਦਾ 95
54. ਸਾਰੇ ਹੀ ਸਨ ਕਰਮੀਂ ਧਰਮੀਂ 96, 97
55. ਅਮੀਰ ਗਰੀਬ ਨਾ ਰੱਬ ਬਣਾਵੇ 98, 99
56. ਕੋਈ ਕਲਪ ਬਿਰਖ ਨਹੀਂ ਹੈ ਕਿਧਰੇ 100
57. ਕਾਲ ਦਾ ਚੱਕਰ ਵਸ ਨਾ ਸਾਡੇ 101
58. ਅਡੋਲ ਰਿਹੇ ਜੋ ਸੱਚ ਦੇ ਉੱਤੇ 102
59. ਇਟਾਂ ਵੱਟੇ ਜੋ ਕੋਈ ਮਾਰੇ 103
60. ਹੇ ਯਸੂਹ! 104, 105
61. ਬਾਬੇ ਕੇ ਅਤੇ ਬਾਬਰ ਕੇ 106-111
62. ਜਿਸ ਦੁਨੀਆਂ ਦੇ ਆਮ ਬੰਦੇ 112-113
63. ਕੁਝ ਵੀ ਏਥੇ ਬੇਲੋੜਾ ਨਾਹੀ 114
64. ਗਿਆਨਵਾਨ ਤੇ ਵਿਦਵਾਨ ਜੇ 115-116
65. ਨਿਰਾ ਜਿਊਣਾ ਕੀ ਜਿਊਣਾ 117-118
66. ਦੁਨੀਆਂ ਵਿਚ ਜੇ ਲੈਂਦੇ ਜਾਈਏ 119-120
67. ਧਰਮਾਂ ਦੇ ਰਾਹ ਹੋਏ ਪੁਰਾਣੇ 121
68. ਪੂਜਾ ਪਾਠ ਨਮਾਂ ਪੜ੍ਹੀਦੇ 122-123
69. ਕੁਦਰਤ ਦਾ ਵਿਧਾਨ ਚੱਲੇ 124-125
70. ਉੱਠਣ ਇਛਾਵਾਂ ਖਿੰਡ ਪੁੰਡ ਜਾਈਏ 126
71. ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ 127
72. ਦਰ ਦਰਵਾਜ਼ੇ ਆਪਣੀ ਸੋਚ ਦੇ 128
73. ਜਿਧਰ ਮਰਜ਼ੀ ਟੁਰ ਜਾਹ ਸਜਨਾ 129
74. ਵਿਦਿਆ ਪੜ੍ਹੀਏ ਭਿਖਸ਼ੂ ਬਣੀਏ 130-131
75. ਇਲਮ ਖੁੱਦਾ ਦਾ ਗਿਆਨ ਅਲਾਹ ਦਾ 132-133
76. ਲੁਟ ਕੇ ਕਦੀ ਘਰ ਨਾ ਭਰੀਏ 134
77. ਮੈਂ ਮੇਰੀ ਨੂੰ ਛੱਡ ਦੇਹ ਵੀਰਾ 135
78. ਪੂੰਜੀਵਾਦੀ ਨਜਾਮ ਦੇ ਅੰਦਰ 136
79. ਸਰਮਾਏਦਾਰੀ ਨਜਾਮ ਦਾ ਚੜਿਆ ਹੈ ਬੁਖਾਰ 137-139
80. ਪਿਛਾਂਹ ਖਿਚੂ ਕਦੀ ਨਾ ਬਣੀਏ 140
81. ਬੰਦਿਆ ਛੱਡ ਦੇ ਧਰਮਾਂ ਦੇ ਝਗੜੇ 141
82. ਮਿਸ਼ਨ ਜਿੰਦ ਦਾ ਅੱਜ ਵਿੱਚ ਜਿਊਣਾ 142-143
83. ਭੀੜੇ ਦਰਵਾਜੇ ਕੱਚੇ ਕੋਠੇ ਕਮਜੋਰ ਗਰੀਬਾਂ ਦੇ 144-145
84. ਆਵੇ ਸਜਨ ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ 146
85. ਇਕੱਲਤਾ ਵਿਚ ਫਰੋਲੀਏ ਆਪਾ 147
86. ਧਰਮ ਸਾਡੇ ਸਾਡਾ ਚਾਨਣ ਖਾਂਦੇ 148-149
87. ਰਹਿਬਰ ਸਾਡੇ ਜੋ ਵੀ ਆਏ 150-151
88. ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ 152
89. ਧਰਮਾਂ ਨੇ ਪਾਇਆ ਚੀਕ ਚਿੰਘਾੜਾ 153-154
90. ਬੁਧੀ ਜੀਵੀ ਤੇ ਲੋਕ ਦਰਦੀ 155
91. ਦੁਖਾਂ ਦਾ ਕਾਰਣ ਆਪ ਅਸੀਂ ਹਾਂ 156-157
92. ਉਂਝ ਤਾਂ ਜਿੰਦਗੀ ਲੰਘ ਹੀ ਜਾਣੀ 158-159
93. ਆਦਮ ਬੱਚਾ ਪਸ਼ੂ ਨਹੀਂ ਹੈ 160
94. ਪਰਮ ਸੱਤਾ, ਸੱਤਾ ਸਾਰੇ ਜੱਗ ਦੀ 161
95. ਧਰਮਾਂ ਨੇ ਪਾਏੇ ਬਹੁਤ ਭੁਲੇਖੇ 162
96. ਰੱਬ ਪੁਤਲਾ ਕੁਲ ਨੇਕੀ ਦਾ 163
97. ਨਾ ਕੋਈ ਛੋਟਾ ਨਾ ਕੋਈ ਵੱਡਾ 164-165
98. ਪਰਮ ਸੱਤਾ ਹੈ ਸਦਜੀਵੀ 166-167
99. ਜ਼ੋਰ ਲਗਾ ਕੇ ਅਸੀਂ ਦੌੜੀਏ 168-169
100. ਨਿੱਕਾ ਬੱਚਾ ਭੋਲਾ ਭਾਲਾ 170-171
101. ਮੈਲ ਤਾਂ ਧੋਤੀ ਜਾਂਦੀ ਹੈ 172-173
102. ਮਿੱਤਰ ਨਾਲ ਵਧੀਕੀ ਕਰੀਏ 174
103. ਜਿੰਦ ਅਜੋਕੀ ਸੱਭ ਤੋਂ ਉਤਮ 175
104. ਧਰਮ ਸਾਡੇ ਸਾਰੇ ਦੇ ਸਾਰੇ 176
105. ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ 177
106. ਲੱਖ ਕਰੋੜਾਂ ਦੀਪ ਜਗੇ ਨੇ 178-179
107. ਨਿਰਾਲੀ ਹਸਤੀ ਨਹੀਂ ਬੰਦੇ ਦੀ 180-181
108. ਗਿਆਨ ਸਾਡਾ ਬਹੁਤ ਅਧੂਰਾ 182-183
109. ਘੁਪ ਹਨੇਰਾ ਅਫਰਾ ਤਫਰੀ ਫੈਲੀ ਚਾਰ ਚੁਫੇਰੇ 184
110. ਅਸੀਂ ਜਿੰਨਾ ਕੁ ਜਾਣੀਏ 185-186
111. ਕਿੰਨੇ ਹੀ ਕਰਦੇ ਆਏ ਕੁਰਬਾਨੀ 187
112. ਕਈ ਗੁਰੂ ਕਈ ਪੀਰ ਪੈਗੰਬਰ ਕਰ ਕਰ ਗਏ ਸੁਧਾਰ 188-189
113. ਜਿਉਂ ਜਿਉਂ ਸਮਾਂ ਬੀਤਦਾ ਜਾਏ 190-191
114. ਸਦੀਆਂ ਪੁਰਾਣੇ ਧਰਮ ਜੋ ਸਾਡੇ 192
115. ਇਕ ਵੀ ਸ਼ਬਦ ਨਾ ਬੋਲੀ ਏ 193
116. ਬੋਝ ਧਰਤ ਦਾ ਚੁੱਕੀਂ ਖਲੋਤਾ 194-195
117. ਚੂਹਾ ਚੂਹੀ ਕਰਨ ਸਲਾਹਾਂ 196-197
118. ਸੱਪ ਨਾਲੋਂ ਭੈੜਾ ਉਹ ਇਨਸਾਨ 198-199
119. ਆਸ ਕਾਸੇ ਦੀ ਨਾ ਡਰ ਕਾਸੇ ਦਾ 200
120. ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ 201
121. ਮੇਰਾ ਦੇਸ਼ ਗਰੀਬਾਂ ਦਾ 202-203
122. ਮੰਤਵ ਸਾਰੀ ਉਤਪਤੀ ਦਾ 204-205
123. ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ 206
ਬਿਰਛਾਂ ਵਾਂਗ ਛਾਂ ਵਾਲੇ ਬਣੀਏ
ਬਿਰਛਾਂ ਵਾਂਗ ਛਾਂ ਵਾਲੇ ਬਣੀਏ,
ਜੋ ਤਪਦਿਆਂ ਨੂੰ ਠੰਢ ਪਾਉਂਦੇ ਨੇ।
ਮਿੱਤਰ ਭਾਵਨਾ ਸਭ ਲਈ ਰੱਖੀਏ,
ਚਾਹੇ ਵੈਰੀ ਵੈਰ ਕਮਾਉਂਦੇ ਨੇ।
ਪਸ਼ੂ, ਪੰਛੀ ਤੇ ਪੁੱਤ ਆਦਮ ਦੇ,
ਬਿਨ ਵਿਤਕਰੇ ਛਾਂ ਹੰਢਾਉਂਦੇ ਨੇ।
ਥੱਕੇ ਟੁੱਟੇ ਪਿਆਸੇ ਤੇ ਭੁੱਖੇ,
ਬਹਿ ਛਾਵੇਂ ਸ਼ੁਕਰ ਮਨਾਉਂਦੇ ਨੇ।
ਦੁੱਖਾਂ ਮਾਰੇ ਤੇ ਭੁੱਖਾਂ ਮਾਰੇ,
ਜੋ ਰੁਲ਼ਦੇ ਫਿਰਦੇ ਤੇ ਕੁਰਲਾਉਂਦੇ ਨੇ।
ਰੁੱਖਾਂ ਵਾਂਗ ਸੁੱਖ ਉਨ੍ਹਾਂ ਨੂੰ ਦੇਈਏ,
ਜੋ ਇੰਝ ਸੰਤਾਪ ਹੰਢਾਉਂਦੇ ਨੇ।
ਚਾਹੇ ਛਾਂਗੀਏ ਚਾਹੇ ਪੱਛੀਏ,
ਰੁੱਖ ਨਾ ਰੋਸ ਮਨਾਉਂਦੇ ਨੇ।
ਉਹ ਨਾ ਸਾਨੂੰ ਰੋਕਣ ਟੋਕਣ,
ਸਿਰ ਛਾਵਾਂ ਦਾ ਛਤਰ ਝੁਲਾਉਂਦੇ ਨੇ।
ਸੰਗ ਸਾਡੇ ਵੈਰ ਕਮਾਏ ਜਿਨ੍ਹਾਂ ਨੇ,
ਜੇ ਉਹ, ਵੈਰੀ ਚੱਲ ਕੇ ਆਉਂਦੇ ਨੇ।
ਖਿੜੇ, ਮੱਥੇ ਕੰਮ ਉਹਨਾਂ ਦੇ ਆਈਏ,
ਹੋ ਨਿਮਾਣੇ ਜੋ ਦਰ ਖੜਕਾਉਂਦੇ ਨੇ।
ਚੰਗੇ ਮੰਦੇ ਦੁਨੀਆ ਦੇ ਬੰਦੇ,
ਹਾਲਾਤ, ਚੁਗਿਰਦਾ ਸਮਾਂ ਬਣਾਉਂਦੇ ਨੇ।
ਪਰ ਸਭ ਤੋਂ ਚੰਗੇ ਉਹ ਬੰਦੇ,
ਜੋ ਦੁਖੀਆਂ ਦਾ ਦਰਦ ਵੰਡਾਉਂਦੇ ਨੇ।
ਵਾਂਗ ਰੁੱਖਾਂ ਦੇ ਦਰਦਾਂ ਵਾਲੇ,
ਨਿੱਤ ਪਰਉਪਕਾਰ ਕਮਾਉਂਦੇ ਨੇ।
''ਦਇਆ ਮੂਲ ਹੈ ਧਰਮ ਦਾ''
ਉਹ ਨਾ ਕਦੀ ਭੁਲਾਉਂਦੇ ਨੇ।
***********
ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ
ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ,
ਜਾ ਰੇਗਿਸਤਾਨ ਵਿੱਚ ਡੇਰਾ ਲਾਇਆ।
ਛਿਪਦਾ ਫਿਰਦਾ ਕਾਤਲ ਪੁੱਤ ਦਾ,
ਯੂਸਫ ਦੇ ਤੰਬੂ ਵਿਚ ਆਇਆ।
ਜਾਣ ਰਾਹੀ ਨੂੰ ਥੱਕਿਆ ਟੁੱਟਿਆ,
ਯੂਸਫ ਨੇ ਉਹਨੂੰ ਪਾਸ ਬਿਠਾਇਆ।
ਖਾਣ ਪੀਣ ਲਈ ਸਭ ਕੁੱਝ ਦਿੱਤਾ,
ਪਿਆਰ ਦਾ ਮੀਂਹ ਵਰਸਾਇਆ।
ਪਰ ਅਣਜਾਣੇ ਹੀ ਦੱਸ ਬੈਠਾ ਉਹ, ਕਿ
''ਮੈਂ ਯੂਸਫ ਦਾ ਪੁੱਤ ਮਾਰ ਮੁਕਾਇਆ।
ਡਰ ਯੂਸਫ ਦਾ ਵੱਢ ਵੱਢ ਖਾਵੇ,
ਤਾਂ ਮੈਂ ਇਧਰ ਨੂੰ ਭੱਜਿਆ ਆਇਆ।''
ਏਨਾ ਸੁਣ ਕਾਤਲ ਦੇ ਮੂੰਹੋਂ,
ਯੂਸਫ ਨੇ ਭੋਜਨ ਪਰੇ ਹਟਾਇਆ।
ਪਰ ਨਾ ਹੱਥ ਤਲਵਾਰ ਨੂੰ ਪਾਇਆ,
ਮੋਹਰਾਂ ਦੀ ਥੈਲੀ ਚੁੱਕ ਲਿਆਇਆ।
ਨਾ ਕੋਈ ਮਾਰੀ ਭਬਕੀ ਉਸਨੇ,
ਨਾ ਹੀ ਕਾਤਲ ਨੂੰ ਡਰਾਇਆ,
ਰੀਤ ਬਦਲੇ ਦੀ ਭੁੱਲ ਭੁਲਾਕੇ,
ਕਾਤਲ ਨੂੰ ਉਸ ਇੰਝ ਫੁਰਮਾਇਆ।
ਜਵਾਨਾ! ਰੁੱਗ ਭਰ ਲੈ ਜਾਹ ਮੋਹਰਾਂ ਦਾ
ਭੱਜ ਜਾਹ ਆਪਣੀ ਜਾਨ ਬਚਾ।
ਤੂੰ ਮੇਰਾ ਪੁੱਤ ਮਾਰਿਆ,
ਮੇਰੀਆਂ ਅੱਖਾਂ ਤੋਂ ਦੂਰ ਹੋ ਜਾ।
ਸਵਰਗੀ ਛਾਂ ਰੁੱਖਾਂ ਦੀ ਪਿਆਰੀ,
ਪਰ ਯੂਸਫ ਦੀ ਛਾਂ ਨਿਆਰੀ।
ਪੁੱਤ ਦੇ ਕਾਤਲ ਨੂੰ ਬਖਸ਼ਿਆ,
ਇੱਕ ਤੇਗ ਅਨੋਖੀ ਮਾਰੀ।
ਯੂਸਫ ਨੇ ਦਇਆ ਧਰਮ ਕਮਾਇਆ,
ਕਾਤਲ ਪੁੱਤ ਦਾ ਬਖਸ਼ਿਆ।
ਅਰਬੀ-ਰੀਤ ਬਦਲੇ ਦੀ ਤੋੜੀ,
ਨੇਕੀ ਦਾ ਉਹਨੇ ਦੀਪ ਜਗਾਇਆ।
ਬਦਲੇ ਗਰਜਾਂ ਈਰਖਾ ਛੱਡ ਕੇ,
ਬਣ ਜਾਂਦੇ ਜੋ ਪਰਉਪਕਾਰੀ।
ਸੱਚੇ ਸੰਤ ਉਹ ਹੀ ਹੁੰਦੇ,
ਰੁਖਾਂ ਵਾਂਗ ਸਭ ਦੇ ਹਿਤਕਾਰੀ।
ਸੱਚੇ ਸੁੱਚੇ ਆਚਾਰੀ ਬੰਦੇ,
ਸਦਾ ਕਮਾਉਂਦੇ ਪਰਉਪਕਾਰ।
''ਸੱਚੋਂ ਓਰੈ ਸਭ ਕੋ,
ਉਪਰ ਸਚਿ ਆਚਾਰ।''
***********
ਆਚਾਰ ਨਾ ਬਣਦੇ ਸੌਖਿਆਂ
ਆਚਾਰ ਨਾ ਬਣਦੇ ਸੌਖਿਆਂ,
ਘਾਲ ਘਾਲਣੀ ਪੈਂਦੀ ਹੈ,
ਕਿ ਲੱਟ ਲੱਟ ਕਰੇ ਸਾਡਾ ਜੀਵਨ,
ਜਿੰਦ ਬਾਲਣੀ ਪੈਂਦੀ ਹੈ।
ਕੋਈ ਸਿਫਤ ਅਨੋਖੀ ਖੱਟੀਏ,
ਕਿ ਚਲਣ ਚੰਗਾ ਬਣ ਜਾਵੇ।
ਜੇਕਰ ਆਪਾ ਸਾਣ 'ਤੇ ਲਾਈਏ,
ਫਿਰ ਉਤਮਤਾ ਆ ਜਾਵੇ।
ਪਹਿਰੇਦਾਰ ਆਪੇ ਦੇ ਬਣੀਏ,
ਜਾਗਰੂਕ ਹੋ ਜਾਈਏ।
ਅਵਗੁਣ ਆਪਣੇ ਤਿਆਗੀਏ,
ਦੈਵੀ ਗੁਣ ਪੱਲੇ ਪਾਈਏ।
ਮਨ ਪਿੱਛੇ ਕਦੀ ਨਾ ਲੱਗੀਏ,
ਮਨ ਆਪਣੇ ਨੂੰ ਸਿਧਾਈਏ।
ਮਨ ਜਿੱਤਿਆਂ ਜੱਗ ਜਿੱਤਿਆ ਜਾਵੇ,
ਕਦੀ ਨਾ ਮਨੋ ਭੁਲਾਈਏ।
ਸਵੈ-ਕਾਬੂ ਵਿੱਚ ਰਹਿਣਾ ਪੈਂਦਾ,
ਤਾਂ ਬਣਦਾ ਹੈ ਆਚਾਰ।
ਕੋਈ ਸੀਮਾਂ ਕਦੀ ਨਾ ਟੱਪੀਏ,
ਤਾਂ ਲੰਘ ਸਕੀਏ ਪਾਰ।
**********
ਸਾਗਰ ਬੇਸ਼ੱਕ ਸੀਮਾ ਤੋੜੇ,
ਸਾਗਰ ਬੇਸ਼ੱਕ ਸੀਮਾ ਤੋੜੇ,
ਪਰ ਬੁਧੀਮਾਨ ਸੀਮਾ ਨਾ ਤੋੜੇ।
ਰਹਿੰਦਾ ਸ਼ਾਂਤ ਗੰਭੀਰ ਸਦਾ ਉਹ,
ਤੋੜੇ ਨਾ ਦਿਲ ਸਭ ਦੇ ਜੋੜੇ।
ਸੀਮਾ ਕਦੀ ਨਾ ਟੱਪੀਏ,
ਹੱਦ ਵਿੱਚ ਰਹੀਏ ਪਾਈਏ ਮਾਣ।
ਲਕਸ਼ਮਣ ਰੇਖਾ ਜੇ ਟੱਪ ਜਾਈਏ,
ਮਿਲਦੇ ਦੁੱਖ ਤੇ ਅਪਮਾਣ।
ਸਿਆਣੇ ਸੀਮਾ ਕਦੀ ਨਾ ਟਪਦੇ,
ਟੱਪਣ ਨਾ ਸੀਮਾਂ ਬੁੱਧੀਮਾਨ।
ਜੇਕਰ ਸੀਮਾ ਕੋਈ ਟੱਪੇ,
ਉਹ ਮੂਰਖ ਇਨਸਾਨ।
ਨਦੀ ਨਾਲੇ ਜੇ ਸੀਮਾ ਟੱਪਣ,
ਆਫਤ ਸਿਰ 'ਤੇ ਆ ਜਾਵੇ।
ਹਸਦੀ ਵਸਦੀ ਦੁਨੀਆਂ ਉੱਜੜੇ,
ਢਹਿ-ਢੇਰੀ ਹੋ ਜਾਵੇ।
ਜੇਕਰ ਦੇਸ਼ ਕੋਈ ਸੀਮਾ ਟੱਪੇ,
ਅਮਨ ਸ਼ਾਂਤੀ ਭੰਗ ਹੋ ਜਾਵੇ।
ਰਿਸ਼ਤਿਆਂ ਦੀ ਜੇ ਸੀਮਾ ਟੱਪੀਏ,
ਉੱਥਲ-ਪੁਥਲ ਸਮਾਜ ਵਿਚ ਆਵੇ।
ਕਾਮ ਕਰੋਧ ਲੋਭ ਮੋਹ ਹਓਮੇ,
ਹੋ ਜਾਵਣ ਜੇ ਬੇਲਗਾਮ।
ਖੁਹ ਖਾਤੇ ਲੈ ਗਿਰਦੇ ਸਾਨੂੰ,
ਹੋ ਜਾਈਏ ਬਦਨਾਮ।
ਆਪਣਾ ਪਹਿਰਾ ਆਪੇ ਦੇਈਏ,
ਹੱਥੋਂ ਨਾ ਛੱਡੀਏ ਕਦੀ ਲਗਾਮ।
ਬੰਦਸ਼ ਵਿਚ ਹਮੇਸ਼ਾਂ ਰਹੀਏ,
ਚੀਨੀਏਂ ਆਪਾ ਸੁਬ੍ਹਾ ਅਰ ਸ਼ਾਮ।
ਕਾਬੂ ਵਿੱਚ ਜੋ ਆਪਾ ਰੱਖਦੇ,
ਆਚਾਰ-ਹੀਣ ਉਹ ਕਦੀ ਨਾ ਹੁੰਦੇ।
ਖਿੜੇ ਮੱਥੇ ਉਹ ਜਿੰਦ ਲੰਘਾਉਂਦੇ,
ਭੀੜ ਪਵੇ ਉਹ ਨਾ ਘਬਰਾਉਂਦੇ।
*********
ਸੂਝ ਸਮਝ ਸਿਆਣਪ ਹੋਵੇ
ਸੂਝ ਸਮਝ ਸਿਆਣਪ ਹੋਵੇ,
ਫਿਰ ਦੁੱਖ ਨਾ ਆਵੇ ਨੇੜੇ।
ਤੀਖਣ ਬੁੱਧੀ ਜੇ ਮਿਲ ਜਾਵੇ,
ਫਿਰ ਦੁੱਖ ਆਵਣ ਕਿਹੜੇ।
ਜੱਗ ਵਿੱਚ ਸ਼ਕਤੀਸ਼ਾਲੀ ਬੰਦੇ,
ਇਕਬਾਲ ਜ਼ੁਰਮ ਦਾ ਕਦੀ ਨਾ ਕਰਦੇ।
ਇੱਖਲਾਕ ਹੋਵੇ ਪਰ ਜਿਨ੍ਹਾਂ ਦੇ ਪੱਲੇ,
ਗੁਨਾਹ ਕਬੂਲਣ ਤੋਂ ਕਦੀ ਨਾ ਡਰਦੇ।
ਕਈ ਗੁਨਾਹ ਸੁਚੇਤ ਪੁਣੇ ਦੇ,
ਕਾਮ ਕਰੋਧ ਲੋਭ ਮੋਹ ਵਸ ਕਰੀਏ।
ਕਈ ਗੁਨਾਹ ਵਸ ਹੋ ਜਾਂਦੇ ਨੇ,
ਅਚੇਤ ਪੁਣੇ ਵਿੱਚ ਹੀ ਕਰ ਧਰੀਏ।
ਇਖਲਾਕ ਜੇਕਰ ਉੱਚਾ ਨਾ ਹੋਵੇ,
ਇੱਛਾ ਸ਼ਕਤੀ ਹੋ ਜਾਵੇ ਕਮਜ਼ੋਰ।
ਫਿਰ ਕਈ ਵਾਰੀ ਕਈ ਵੇਗ ਸਾਡੇ,
ਬਣ ਜਾਂਦੇ ਨੇ ਮੂੰਹ ਜ਼ੋਰ।
ਨਿੱਤ ਆਪਣਾ ਆਪਾ ਆਪ ਘੋਖੀਏ,
ਬਣ ਕੇ ਅਤਿ ਕਠੋਰ।
ਢਿੱਲੇ ਨਾ ਹੋਈਏ ਭੋਰਾ ਭਰ ਵੀ,
ਮਨ ਹੋ ਸਕੇ ਨਾ ਚੋਰ।
*********
ਚੱਲਕੇ ਸੌਖੇ ਰਾਹਾਂ 'ਤੇ
ਚੱਲਕੇ ਸੌਖੇ ਰਾਹਾਂ 'ਤੇ,
ਨਹੀਂ ਮਿਲਦੇ ਸਿੱਖਰ ਮੁਕਾਮ।
ਹਸਤੀ ਸਾਡੀ ਕਦੀ ਨਾ ਘੜਦੇ,
ਜੱਗ ਦੇ ਐਸ਼ ਆਰਾਮ।
ਜੇ ਪੈਣ ਪੁਆੜੇ ਜੀਵਨ ਵਿੱਚ,
ਆਵਣ ਔਖਾਂ ਅਤਿ ਮਹਾਨ।
ਫਿਰ ਉਤਪਨ ਹੋਵੇ ਉਤਮਤਾ,
ਬਣ ਜਾਈਏ ਚੰਗੇ ਇਨਸਾਨ।
ਖਰੀ ਧਾਤ ਨਾ ਮਿਲਦੀ ਕਿੱਧਰੇ,
ਜੇ ਲੱਭੀਏ ਵਿੱਚ ਜਹਾਨ।
ਪਾ ਕੁਠਾਲੀ ਸ਼ੁੱਧ ਆਪੋਂ ਕਰੀਏ,
ਧਾਤ ਮਿਲੇ ਜੋ ਖਾਨ।
ਸੋਝੀ ਆਵੇ ਅਸੀਂ ਹਿੰਮਤ ਕਰੀਏ,
ਰਹਿਣ ਨਾ ਦੇਈਏ ਕਾਣ।
ਸਾਰੇ ਦੁਸਾਉਂਟੇ ਜੱਗ ਦੇ ਭਰੀਏ,
ਵੱਧ ਜਾਵੇ ਸਾਡੀ ਸ਼ਾਨ।
ਜਿੰਦ ਲੰਘਾਉਂਦੇ ਜੱਗ ਦੇ ਬੰਦੇ,
ਸਭਨਾਂ ਵਿਚ ਨਾ ਜਾਨ।
ਜੋ ਘੜਦੇ ਨੇ ਆਪਣਾ ਆਪਾ,
ਬਣ ਜਾਂਦੇ ਉਹ ਮਹਾਨ।
*********
ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ
ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ,
ਕਦੀ ਨਾ ਕੋਈ ਚਲਾਵੇ।
ਸੋਨੇ ਚਾਂਦੀ ਦੇ ਸਿੱਕੇ ਜਾਂ ਨੋਟ ਕਾਗਜ਼ੀ,
ਬੰਦਾ ਲੈ ਕੇ ਜਾਵੇ।
ਸਿੱਕੇ ਜਦੋਂ ਵੀ ਘੜਦੇ ਹਾਂ,
ਖੋਟ ਉਹਨਾਂ ਵਿੱਚ ਮੜ੍ਹਦੇ ਹਾਂ।
ਤਾਂ ਕਿੱਧਰੇ ਮੰਡੀ ਵਿੱਚ ਜਾ ਕੇ,
ਅਸੀਂ ਸੌਦਾ ਪੱਤਾ ਖੜਦੇ ਹਾਂ।
ਪਰ ਜਿੰਨੇ ਮਰਜ਼ੀ ਉੱਚੇ ਉੱਠੀਏ,
ਜੱਗ ਨੂੰ ਕਦੀ ਨਾ ਮਨੋ ਭੁਲਾਈਏ।
ਭਾਂਤ ਭਾਂਤ ਦੇ ਬੰਦੇ ਜੱਗ ਵਿੱਚ,
ਜਿੰਦ ਸਭਨਾਂ ਸੰਘ ਲੰਘਾਈਏ।
ਕਰੀਏ ਹਿੰਮਤ ਉਚੇ ਉਠਣ ਦੀ,
ਜਿੰਦ ਭੰਗ ਦੇ ਭਾੜੇ ਨਾ ਲੰਘਾਈਏ।
ਆਪਣਾ ਹੱਥ ਲੰਮਾ ਲਮਕਾ ਕੇ,
ਗਿਰੇ ਪਿਆਂ ਨੂੰ ਵੀ ਉਠਾਈਏ।
ਨਿਰਾ ਸੱਚ ਸਾਡੀ ਦੁਨੀਆ ਅੰਦਰ,
ਬਹੁਤ ਅੜਿੱਕੇ ਪਾਵੇ।
ਕੋਈ ਟਾਵਾਂ ਟਾਵਾਂ ਔਖਾਂ ਕੱਟ ਕੇ,
ਸੱਚੀ ਸੁੱਚੀ ਜਿੰਦ ਲੰਘਾਵੇ।
ਜਿੰਨਾ ਮਰਜ਼ੀ ਕੋਈ ਮਹਾਨ,
ਬਣਕੇ ਰਹੇ ਨਿਮਰ ਇਨਸਾਨ।
ਸਦਾਚਾਰ ਹੱਥੋਂ ਨਾ ਜਾਵੇ,
ਸਭਨਾਂ ਸੰਗ ਉਹ ਚੱਲ ਵਿਖਾਵੇ।
***********
ਕੀ ਫਾਇਦਾ ਉਸ ਬੰਦੇ ਦਾ
ਕੀ ਫਾਇਦਾ ਉਸ ਬੰਦੇ ਦਾ,
ਜੋ ਜੱਗ ਦੇ ਰਾਸ ਨਾ ਆਏ।
ਸਦਾਚਾਰ ਨਾ ਜਿਸਦੇ ਪੱਲੇ,
ਲੋਕਾਂ ਦੀ ਜਿੰਦ ਨਰਕ ਬਣਾਏ।
ਨੇਕੀ ਲੈ ਕੇ ਕੋਈ ਨਹੀਂ ਜੰਮਿਆ,
ਨਾ ਹੀ ਕੋਈ ਬਦੀ ਲਿਆਏ।
ਸਮਾਂ, ਸਥਾਨ, ਹਾਲਾਤ, ਚੁਗਿਰਦਾ,
ਰਲ਼ ਮਿਲ਼ ਬੰਦੇ ਨੂੰ ਘੜਦੇ ਆਏ।
ਬਚਪਨ ਵਿਚ ਸਭ ਭੋਲੇ ਭਾਲੇ,
ਨਾ ਬਦੀ ਨਾ ਨੇਕੀ ਨਾਲੇ।
ਜਗ ਵਾਲੇ ਬੱਚੇ ਨੂੰ ਘੜਦੇ,
ਬਣ ਜਾਵੇ ਜੈਸਾ ਕੋਈ ਪਾਲੇ।
ਹੋਵੇ ਵੱਡਾ ਮਿਹਨਤ ਕਰਦਾ,
ਪੜ੍ਹਦਾ ਲਿਖਦਾ ਉੱਚਾ ਚੜ੍ਹਦਾ।
ਭਾਂਤ ਭਾਂਤ ਦੀਆਂ ਔਖਾਂ ਜਰਦਾ,
ਆਪਣਾ ਆਚਰਣ ਆਪੇ ਘੜਦਾ।
ਇਸ ਤਰ੍ਹਾਂ ਚੜ੍ਹ ਜਾਵਣ ਉੱਚੇ,
ਗੁਣ ਗ੍ਰਹਿਣ ਜੋ ਕਰਦੇ।
ਭੋਰਾ ਭਰ ਦੀ ਤਿਲ੍ਹਕਣਬਾਜ਼ੀ,
ਉਹ ਰਤੀ ਨਾ ਜਰਦੇ।
(ਪਰ ਸਭਨਾਂ ਸੰਗ ਮਿਲਵਰਤਣ ਕਰਦੇ)
***********
ਧੰਨ ਦੌਲਤ ਜੇ ਲੁੱਟਿਆ ਜਾਵੇ
ਧੰਨ ਦੌਲਤ ਜੇ ਲੁੱਟਿਆ ਜਾਵੇ,
ਸਮਝੋ ਕੁਝ ਕੁ ਜਾਵੇ।
ਮੁੜ ਕਮਾਈ ਕਰ ਸਕਦੇ ਹਾਂ,
ਮਤ ਕੋਈ ਚਿੰਤਾ ਲਾਵੇ।
ਵਿਗੜ ਜਾਵੇ ਜੇ ਸੇਹਤ ਆਸਾਡੀ,
ਬਹੁਤ ਕੁਝ ਸਾਡੇ ਹੱਥੋਂ ਜਾਵੇ।
ਜਿੰਦਗੀ ਵਿੱਚ ਪੈ ਜਾਵੇ ਘਾਟਾ,
ਜੀਵਨ ਭਰ ਬੰਦਾ ਪਛਤਾਵੇ।
ਚਰਿੱਤਰ ਤੇ ਸਦਾਚਾਰ ਦੀ ਦੌਲਤ,
ਜੇਕਰ ਰਹੇ ਨਾ ਪੱਲੇ।
ਨਾ ਕੋਈ ਸਾਡੀ ਕਦਰ ਕਰੇ,
ਨਾ ਫਿਰ ਹੁੰਦੀ ਬੱਲੇ ਬੱਲੇ।
ਅਚਾਰਹੀਣ ਜੇਕਰ ਹੋ ਜਾਈਏ,
ਜਿੰਦ ਸੱਖਣੀ ਹੋ ਜਾਵੇ।
ਕਾਲਸ ਸਾਡੇ ਮੱਥੇ ਲੱਗੇ,
ਆਪਾ ਵੱਢ ਵੱਢ ਖਾਵੇ।
ਸੇਹਤ ਅਤੇ ਸਦਾਚਾਰ ਦੀ ਦੌਲਤ,
ਜਿੰਦ ਭਰ ਕਮਾਉਂਦੇ ਜਾਈਏ।
ਆਚਰਣਹੀਣ ਕਦੀ ਨਾ ਹੋਈਏ,
ਨਿੱਤ ਨਵੇਂ ਗੁਣ ਅਪਣਾਈਏ।
ਜਿਉਂ ਜਿਉਂ ਗੁਣ ਗ੍ਰਹਿਣ ਕਰੀਏ,
ਉਤਮਤਾ ਆਉਂਦੀ ਜਾਵੇ।
ਸਦਾਚਾਰੀ ਜੇ ਬਣਕੇ ਰਹੀਏ,
ਜੀਵਨ ਸਫਲ ਹੋ ਜਾਵੇ।
*********
ਧੋਖੇਬਾਜ਼ ਤੇ ਕਪਟੀ ਬੰਦੇ
ਧੋਖੇਬਾਜ਼ ਤੇ ਕਪਟੀ ਬੰਦੇ,
ਖਰੀ ਖਰੀ ਨਾ ਕਹਿੰਦੇ।
ਬੁੱਧੀਮਾਨ ਮਹਾਨ ਬੰਦੇ,
ਨਹੀਂ ਸੱਚ ਕਹੇ ਬਿਨ ਰਹਿੰਦੇ।
ਵਿੰਗ ਵਲੇਵੇਂ ਜੋ ਕੋਈ ਪਾਵੇ
ਵਿਸਾਹ ਨਾ ਉਸਦਾ ਖਾਈਏ।
ਭੁੱਲ ਭੁਲੇਖੇ ਸੰਗ ਓਸਦੇ,
ਕਦੀ ਨਾ ਚੱਲ ਕੇ ਜਾਈਏ।
ਪਤਾ ਨਹੀਂ ਉਹ ਕਿਹੜੇ ਵੇਲੇ,
ਆਪਣਾ ਰੰਗ ਵਿਖਾਵੇ।
ਉਹ ਆਪੋਂ ਫਸ ਜਾਵੇਂ ਕਿੱਧਰੇ,
ਜੋ ਸੰਗ ਗਿਆ ਉਹ ਭੀ ਫਸ ਜਾਵੇ।
ਸੰਗਤ ਭਲੇ ਪੁਰਸ਼ ਦੀ ਕਰੀਏ,
ਜੋ ਸਿੱਧੇ ਰਾਹ ਪਾਵੇ।
ਉਸਦੇ ਪਿਛਲਗ ਬਨਣਾ ਚੰਗਾ,
ਜੋ ਕੁਰਾਹੇ ਕਦੀ ਨਾ ਜਾਵੇ।
ਜੈਸੀ ਸੰਗਤ ਵੈਸੀ ਰੰਗਤ,
ਜੀਵ ਜੰਤੂ ਬਣ-ਪੰਛੀ ਪਾਉਂਦੇ।
ਜੈਸੀ ਸੰਗਤ ਵੈਸੇ ਕਰਮ,
ਬੰਦੇ ਦੇ ਪੁੱਤ ਕਮਾਉਂਦੇ।
ਕਰਮਾਂ ਸੰਧੜਾ ਖੇਤ ਹੈ ਜੱਗ,
ਕਰਮਾਂ ਦਾ ਫਲ ਹਰ ਕੋਈ ਖਾਵੇ।
ਐਸੇ ਕਰਮ ਕਮਾਵੇ ਬੰਦਾ,
ਕਿ ਉਸਦਾ ਕੀਤਾ ਹਰ ਕੋਈ ਖਾਵੇ।
ਧੋਖੇਬਾਜ਼ ਤੂੰ ਧੋਖੇ ਛੱਡ ਦੇਹ,
ਕਪਟੀ ਕਪਟ ਤੂੰ ਨਾ ਕਮਾਵੀਂ।
'ਜੈਸਾ ਕਰੀਏ, ਵੈਸਾ ਭਰੀਏ',
ਇਹ ਅਖਾਣ ਨਾ ਮਨੋਂ ਭੁਲਾਵੀਂ।
*********
ਕੂੜ ਕਦੀਂ ਨਾ ਰੰਗੀਏ
ਕੂੜ ਕਦੀਂ ਨਾ ਰੰਗੀਏ,
ਸੱਚ ਦੀ ਪੁੱਠ ਚੜ੍ਹਾ ਕੇ।
ਸੱਚ ਜੇਕਰ ਜਾਣੀਏ,
ਰੱਖੀਏ ਨਾ ਕਦੀ ਛਿਪਾ ਕੇ।
ਨਿਰੇ ਸੱਚ ਦੇ ਭੌਰਿਆਂ ਅੱਗੇ,
ਬਿਨਾ ਝਿੱਜਕ ਝੁੱਕ ਜਾਈਏ।
ਜੋ ਵਪਾਰੀ ਕੂੜ ਕੁਫਰ ਦੇ,
ਉਨ੍ਹਾਂ ਨੂੰ ਠੁਕਰਾਈਏ।
ਨਿਰਭੈ ਤੇ ਨਿਰਵੈਰ ਹੋ ਕੇ,
ਸੱਚੋ ਸੱਚ ਕਮਾਈਏ।
ਜੋ ਕੋਈ ਜ਼ਾਲਮ ਜ਼ੁਲਮ ਕਮਾਵੇ,
ਜਿੰਦ ਹੀਲ ਕੇ ਜ਼ੁਲਮ ਹਟਾਈਏ।
ਸੱਚ ਦੇ ਰਾਹੀ ਨਿਰਭੈ ਹੋ ਕੇ,
ਹੱਕ ਸੱਚ ਲਈ ਜਿੰਦ ਲਗਾਉਂਦੇ।
ਜੇ ਕਿਧਰੇ ਕੋਈ ਧੱਕਾ ਕਰਦਾ,
ਉਹ ਸੱਚੇ ਦਾ, ਪੱਖ ਪੁਗਾਉਂਦੇ।
ਭੀੜ ਪਵੇ ਕਮਜ਼ੋਰਾਂ ਉੱਤੇ,
ਬਾਂਹ ਪਕੜ ਕੇ ਸਾਥ ਨਿਭਾਉਂਦੇ।
ਕੁਰਬਾਨੀ ਜੇਕਰ ਦੇਣੀ ਪਵੇ।
ਚੁਰਸਤੇ ਵਿੱਚ ਜਾ ਸੀਸ ਲਗਾਉਂਦੇ।
*********
ਹੱਕ ਸੱਚ ਦਾ ਰਾਜ ਧਰਤ 'ਤੇ (ਰੱਬੀ ਰਾਜ)
ਹੱਕ ਸੱਚ ਦਾ ਰਾਜ ਧਰਤ 'ਤੇ (ਰੱਬੀ ਰਾਜ)
ਈਸਾ ਜੀ ਲਿਆਉਣਾ ਚਾਹਵੇ।
ਰਾਜੇ ਅਤੇ ਪੁਜਾਰੀ ਨੂੰ,
ਹੱਕ ਸੱਚ ਕਦੀ ਨਾ ਭਾਵੇ।
ਈਸਾ ਨੂੰ ਫਾਂਸੀ ਲਗਵਾਇਆ,
ਬਾਰਬਰਾ ਡਾਕੂ ਬਚਾਇਆ।
ਮੁਲਖ ਦਾ ਇਨਸਾਫ! ਰਾਜੇ ਦੀ ਚਤੁਰਾਈ,
ਸੱਚ ਨੂੰ ਫਾਂਸੀ ਲਾਇਆ।
ਪੱਥਰ ਪੂਜ ਉਜੱਡ ਕੌਮ ਦੀ,
ਮੁਹੰਮਦ ਨੂੰ ਸੀ ਚਿੰਤਾ ਭਾਰੀ।
ਇੱਟਾਂ ਵੱਟੇ ਉਸ ਨੇ ਖਾਧੇ,
ਪਰ ਹਿੰਮਤ ਨਾ ਹਾਰੀ।
ਕੂੜ ਕੁਫ਼ਰ ਸੰਗ ਮੱਥਾ ਲਾਇਆ,
ਬੇਤਾਲਾ ਕੁਰਾਹੀਆ ਅਖਵਾਇਆ।
ਸਿਥਥ ਸਮਾਜ ਨੇ ਨਾਨਕ ਜੀ ਨੂੰ,
ਕੀ ਕੀ ਸੀ ਨਹੀਂ ਬਣਾਇਆ।
ਦਰਦਾਂ ਵਾਲੇ ਘਰ ਨਾ ਬਹਿੰਦੇ,
ਦੁਖ ਝਲਦੇ ਦਰਦ ਵੰਡਾਉਂਦੇ।
ਕਲ ਕਲੇਸ਼ ਜੇ ਜੱਗ ਵਿੱਚ ਫੈਲੇ,
ਕਦੀ ਵੀ ਚੈਨ ਨਾ ਪਾਉਂਦੇ।
ਰਾਜ ਪਾਟ ਘਰ-ਬਾਰ ਛੱਡਦੇ,
ਪੁੱਤਰ ਤੇ ਸੋਹਣੀ ਨਾਰ ਛੱਡਦੇ।
ਕਿ ਅਮਨ ਸ਼ਾਂਤੀ ਜੱਗ ਵਿਚ ਆਵੇ,
ਬਣ ਭਿਖਸ਼ੂ ਜੱਗ ਜਗਾਉਂਦੇ ਨੇ। (ਮਹਾਤਮਾ ਬੁੱਧ)
ਅਸਮਾਨੀ ਕੰਨ ਉਹਨਾਂ ਦੇ ਹੁੰਦੇ,
ਆਰੋਂ ਪਾਰੋਂ ਸਭ ਬੋਲ ਸੁਣੀਏ।
ਅਸਮਾਨੀ ਨੇਤਰ ਉਹਨਾਂ ਦੇ,
ਜੱਗ ਨੂੰ ਰਾਹ ਦਰਸਾਉਂਦੇ ਨੇ।
ਖੁਦਾਈ ਖਿਦਮਤਗਾਰ ਉਹ ਹੁੰਦੇ,
ਦਰਦਾਂ ਦੇ ਭੰਡਾਰ ਉਹ ਹੁੰਦੇ।
ਮਜ਼ਲੂਮਾਂ ਦੇ ਸੱਚੇ ਯਾਰ ਉਹ ਹੁੰਦੇ,
ਜ਼ਾਲਮਾਂ ਲਈ ਤਲਵਾਰ ਉਹ ਹੁੰਦੇ।
ਬੋਲ ਉਹਨਾਂ ਦੇ ਕਾਟ ਕਰ ਜਾਂਦੇ,
ਦਿਲ ਵਿੱਚ ਗਹਿਰੇ ਉੱਤਰ ਜਾਂਦੇ।
ਵਰਜਿਤ ਕਰੇ ਕੋਈ ਜਿਥੋਂ ਉਹਨਾਂ ਨੂੰ,
ਓਥੇ ਜਾ ਕੇ ਪੈਰ ਟਿਕਾਂਦੇ ਨੇ।
ਬਣ ਭਿਖਸ਼ੂ ਉਹ ਘਰ ਘਰ ਜਾਂਦੇ,
ਮੰਗਦੇ ਫਿਰਦੇ ਗਿਆਨ ਦੇ ਜਾਂਦੇ।
ਜਾਗਰੂਕ ਜਨਤਾ ਨੂੰ ਕਰਦੇ,
ਅੰਧ-ਵਿਸ਼ਵਾਸ਼ ਦੂਰ ਭਜਾਂਦੇ।
ਭੁੱਖਾਂ ਪਿਆਸਾਂ ਉਹ ਜਰਦੇ,
ਬਿਖੜੇ ਪੈਂਡੇ ਤਹਿ ਕਰਦੇ।
ਕਰਮਾਂ, ਭਰਮਾਂ, ਧਰਮਾਂ ਦੇ ਕੰਡੇ,
ਚੁਗ! ਗਾਡੀ ਰਾਹ ਪਾ ਜਾਂਦੇ।
*********
ਰੱਬੀ ਰਾਹ ਕੋਈ ਐਸਾ ਰਾਹ ਨਾ
ਰੱਬੀ ਰਾਹ ਕੋਈ ਐਸਾ ਰਾਹ ਨਾ,
ਜੋ ਜਾਵੇ ਰੱਬ ਦੇ ਦੁਆਰ।
ਰੱਬੀ ਰਾਹ ਤਾਂ ਰਾਹ ਨੇਕੀ ਦਾ,
ਨੇਕੀ ਕਰੇ ਉਹ ਰੱਬੀ ਯਾਰ।
ਰੱਬੀ ਰਾਹ ਦੇ ਪਾਂਧੀਆਂ ਅੱਗੇ,
ਆਪਣਾ ਸੀਸ ਝੁਕਾਈਏ।
ਹੋ ਸਕੇ ਤਾਂ ਨੇਕੀ ਕਰੀਏ,
ਰੱਬੀ ਰਾਹ ਅਪਣਾਈਏ।
ਰੱਬੀ ਰਾਹ ਦੇ ਬੰਦੇ ਕਦੀ ਵੀ,
ਨਹੀਂ ਕਿਸੇ ਦਾ ਦਿਲ ਦੁਖਾਉਂਦੇ।
ਰੱਬੀ ਰਾਹ ਦੇ ਬੰਦੇ ਸਦਾ ਹੀ,
ਸਭਨਾਂ ਦੇ ਸੰਗ ਪਿਆਰ ਵਧਾਉਂਦੇ।
ਨੇਕ-ਵੰਦ ਬਾਂਹ ਫੜਨ ਜਿਨ੍ਹਾਂ ਦੀ,
ਉਨ੍ਹਾਂ ਨੂੰ ਉਹ ਪਾਰ ਲਗਾਉਂਦੇ।
ਜੇ ਦੇਣੀ ਪੈ ਜਾਵੇ ਕੁਰਬਾਨੀ,
ਆਪਣੀ ਜਿੰਦ ਉਹ ਘੋਲ ਘੁਮਾਉਂਦੇ।
ਨੇਕੀ ਦਾ ਰਾਹ ਕੰਡਿਆਂ ਭਰਿਆ,
ਕੋਈ ਟਾਵਾਂ ਟਾਵਾਂ ਹੀ ਚੱਲ ਪਾਵੇ।
ਸੁਰਤ ਉਸਦੀ ਸਦਾ ਰਹੇ ਟਿਕਾਣੇ,
ਕਦੀ ਨਾ ਉਹ ਘਬਰਾਵੇ।
*********
ਪਰਮ ਸੱਤਾ ਹੈ ਸਰਵ-ਵਿਆਪੀ
ਪਰਮ ਸੱਤਾ ਹੈ ਸਰਵ-ਵਿਆਪੀ,
ਸਦ ਜੀਵੀ ਤੇ ਹੈ ਅਬਨਾਸ਼ੀ।
ਘਿਰਣਾ ਈਰਖਾ ਕਰੀਂ ਨਾ ਪਿਆਰੇ,
ਸਭ ਇੱਕੋ ਦਾ ਪਾਸਾਰ।
ਖਿੜੇ ਫੁੱਲ ਤੇ ਕੰਡੇ ਦੇ ਵਿਚ,
ਪਰਮ ਸੱਤਾ ਇੱਕ ਸਾਰ।
ਧੁਰ ਹਿਰਦੇ ਵਿੱਚ ਰੱਖੀਏ ਇੱਕ ਨੂੰ,
ਕਾਦਰ ਕੁਦਰਤ ਇਕੋ ਨੇ ਯਾਰ।
ਬਹਾਰ ਜਾਵੇ, ਪੱਤਝੜ ਆ ਜਾਵੇ,
ਸਦਾ ਨਾ ਰਹਿੰਦੀ ਹੈ ਬਹਾਰ।
ਮੁੜ ਮੁੜ ਸਭ ਕੁਝ ਹੁੰਦਾ ਜਾਵੇ,
ਹੁਕਮ ਸਦੀਵੀਂ ਚਲੇ ਇੱਕ ਸਾਰ।
ਹੁੰਦੇ ਜਾਈਏ ਅਸੀਂ ਚੰਗੇਰੇ,
ਪੀੜ੍ਹੀ ਦਰ ਪੀੜ੍ਹੀ ਟੁਰੀਏ ਅਗੇਰੇ।
ਸੁਪਰ ਮੈਨ ਵੱਲ ਵੱਧਦੇ ਜਾਈਏ,
ਹੋਵੇਗਾ ਜੱਗ ਦਾ ਸੁਧਾਰ।
ਸਮੇਂ ਦੀ ਕੁੰਜੀ ਸਾਡੇ ਹੱਥ ਆਈ,
ਖੋਲ੍ਹ ਸਕੀਏ ਅਸੀਂ ਦੋ ਦੁਆਰ।
ਇੱਕ ਦੁਆਰ ਸਵਰਗ ਦਾ ਭਾਈ,
ਦੂਜਾ ਨਰਕ ਦੁਆਰ।
ਸੁੱਖ ਦੁੱਖ ਦਾ ਭੰਡਾਰ ਇੱਕੋ ਹੈ,
ਜੋ ਜੀ ਚਾਹੇ ਲਿਆਈਏ।
ਜੈਸੀ ਕਰਨੀ ਵੈਸੀ ਭਰਨੀ,
ਆਪਣੀ ਕੀਤੀ ਦਾ ਫਲ ਪਾਈਏ।
*********
ਧਰਮ ਸਾਰੇ ਰੱਬ ਰੱਬ ਕਰਦੇ
ਧਰਮ ਸਾਰੇ ਰੱਬ ਰੱਬ ਕਰਦੇ,
ਰੱਬ ਵੱਲ ਪਿਠ ਘੁਮਾ ਕੇ।
ਮਰਦੇ ਮਾਰਦੇ ਵੱਢਦੇ ਟੁੱਕਦੇ,
ਰੱਬ ਦਾ ਢੋਲ ਵਜਾ ਕੇ।
ਧਰਮਾਂ ਨੇ ਉਲਝਾਇਆ ਸਾਨੂੰ,
ਮੱਤ ਅਸਾਡੀ ਮਾਰੀ।
ਪਾਈਆਂ ਬਹੁਤ ਕਹਾਣੀਆਂ,
ਪਰ ਕੋਈ ਕਹਾਣੀ ਨਹੀਂ ਹਮਾਰੀ।
ਬੇਲੋੜੀ ਹੀ ਰਟ ਧਰਮਾਂ ਦੀ,
ਬੰਦਾ ਲਗਾਈਂ ਜਾਵੇ।
ਰੱਬੀ ਖੇਤਰ ਸਰਵ-ਵਿਆਪੀ,
ਸਮਝ ਨਾ ਇਸਨੂੰ ਆਵੇ।
ਜੇ ਕੋਈ ਤਰਕ-ਬੇ-ਤਰਕ ਕਰੇ,
ਵੱਡ ਕੁਰਸੀ ਹਿਲ ਜਾਵੇ।
ਅੰਧ-ਵਿਸ਼ਵਾਸ਼ੀ ਲੋਕਾਂ ਦਾ
ਪੱਖ ਪੂਰੇ, ਤੇ ਰੋਹਬ ਦਿਖਾਵੇ।
ਕਿ ਗਿਆਨ ਅਤੇ ਵਿਗਿਆਨ ਦੀ,
ਸੂਝ ਨਾ ਜਨਤਾ ਨੂੰ ਆਵੇ।
ਵੱਡ-ਕੁਰਸੀ ਨਾ ਉਸ ਦੀ ਹਿੱਲੇ,
ਸੂਝ ਲੋਕਾਂ ਨੂੰ ਆਵੇ ਨਾ ਆਵੇ।
ਸੂਈ ਤੂੜੀ 'ਚੋਂ ਬੀਜ ਤਣੇ 'ਚੋਂ
ਸੂਈ ਤੂੜੀ 'ਚੋਂ ਬੀਜ ਤਣੇ 'ਚੋਂ,
ਲਭ ਨਾ ਸਕੀਏ ਯਾਰ।
ਵਿਰਾਟ ਰੂਪੀ ਜੱਗ 'ਚੋਂ
ਕਿਵੇਂ ਲੱਭੀਏ ਇਸਦਾ ਸਾਰ।
ਇਸ ਲਈ ਹੀ ਕਹਿ ਦਿੰਦੇ ਨੇ,
ਅਤੇ ਡਟ ਕੇ ਕਰਨ ਐਲਾਨ।
ਕਿ ਕਿਧਰੇ ਨਾ ਕੋਈ ਆਤਮਾ,
ਜੋ ਕਹਿ ਗਏ ਕ੍ਰਿਸ਼ਨ ਭਗਵਾਨ।
ਵਿਗਿਆਨ ਲੱਭੇ ਨਿਰੇ ਸੱਚ ਨੂੰ,
ਹੈ ਧਰਮ ਨਿਰਾ ਵਿਸ਼ਵਾਸ਼।
ਅੰਧ-ਵਿਸ਼ਵਾਸ਼ੀ ਅਤੇ ਵਿਗਿਆਨ,
ਕਦੀ ਨਾ ਆਉਂਦੇ ਰਾਸ।
ਸੰਸਾਰ ਦਾ ਸਾਰ ਆਤਮਾ
ਇਸ ਬਿਨ ਨਹੀਂ ਜਹਾਨ।
ਓਧਰ ਵਿਗਿਆਨ ਭੀ ਮੰਨਦਾ,
ਇੱਕ ਮੁਢਲੇ ਕਣ ਮਹਾਨ।
ਬਿਨ ਇਸ ਮੁਢਲੇ ਕਣ ਦੇ,
ਹੋ ਨਹੀਂ ਸਕਦਾ ਜਹਾਨ।
ਲਘੂ ਆਪੇ 'ਚੋਂ ਉਪਜਦਾ,
ਵਿਰਾਟ ਰੂਪ ਮਹਾਨ।
ਮੁਢਲਾ ਕਣ ਅਤੇ ਆਤਮਾ,
ਦੋਵਾਂ ਨੂੰ ਇੱਕੋ ਜਾਣ।
ਆਤਮਾ ਹੀ ਪਰਮ-ਆਤਮਾ,
ਆਤਮ ਕਣ ਬਣ ਗਿਆ ਜਹਾਨ।
ਸਾਡੀ ਜਾਚੇ ਮੁਢਲਾ ਕਣ
ਜਿਸਦਾ ਨਹੀਂ ਅਨੁਮਾਨ
ਮਨਫ਼ੀ ਜਮ੍ਹਾਂ ਦਾ ਜੋੜ ਹੈ
ਨਿਰਾ ਸੁਨਯੈ ਭਗਵਾਨ।
ਸਿੱਧਾ ਸਾਦਾ ਜੀਵਨ ਮਾਰਗ,
ਜੇਕਰ ਅਸੀਂ ਅਪਣਾਈਏ।
ਸਰਵ-ਵਿਆਪੀ ਸੰਪੂਰਨ ਸਤਾ ਦੀ,
ਸੂਝ ਅਸੀਂ ਪਾ ਜਾਈਏ।
ਸਾਨੂੰ ਜਿਸ ਕਾਸੇ ਦਾ ਗਿਆਨ ਨਹੀਂ,
ਇਨਕਾਰ ਨਾ ਉਸਤੋਂ ਕਰੀਏ।
ਲਟਕਾ ਰੱਖੀਏ ਆਪਣਾ ਫੈਸਲਾ,
ਅਗਿਆਨਤਾ ਵਿਚ ਕੁਝ ਕਹਿ ਨਾ ਧਰੀਏ।
ਇਹ ਗੱਲ ਨਾ ਕਿਸੇ ਗਿਆਨ ਦੀ,
ਇਹ ਗੱਲ ਤਾਂ ਗਹਿਰੇ ਧਿਆਨ ਦੀ।
ਅਤੇ ਗੱਲ ਨਿਰੀ ਵਿਗਿਆਨ ਦੀ,
ਜੋ ਆਖੀ ਹੋਈ ਭਗਵਾਨ ਦੀ।
ਮੁਢਲੇ ਕਿਣਕੇ ਨੂੰ ਆਤਮ ਕਹੀਏ,
ਬੱਸ ਇਹ ਗਿਆਨਾਂ ਸਿਰ ਗਿਆਨ।
ਆਤਮ ਕਾਰਨ ਹੀ ਉਪਜਿਆ,
ਇਹ ਸਾਡਾ ਜਹਾਨ।
----------
ਤਰਕਵਾਦੀ ਜੇ ਤਰਕ ਕਰਦੇ
ਤਰਕਵਾਦੀ ਜੇ ਤਰਕ ਕਰਦੇ,
ਅਗਿਆਨ ਹਨੇਰਾ ਦੂਰ ਹੋ ਜਾਵੇ।
ਜੋ ਲੋਕਾਂ ਨੂੰ ਪਾਉਣ ਕੁਰਾਹੇ,
ਉਹਨਾਂ ਨੂੰ ਨਾ ਭਾਵੇ।
ਹਨੇਰੇ ਵਾਲੇ ਰੌਲ਼ਾ ਪਾਵਣ,
ਕਿ ਸੂਰਜ ਨਾ ਚੜ੍ਹ ਜਾਵੇ।
ਕਿ ਛਿਪੇ ਰਹਿਣ ਉਹਨਾਂ ਦੇ ਚਿਹਰੇ,
ਕਿੱਧਰੇ ਕੋਈ ਤਕ ਨਾ ਪਾਵੇ।
ਘੁੰਮਦਾ ਫਿਰਿਆ ਬਾਬਾ ਨਾਨਕ,
ਕਿ ਅੰਧਕਾਰ ਮਿਟ ਜਾਵੇ।
ਪਰ ਬਾਬਾ ਨਾਨਕ ਦਾ ਪੈਰੋਕਾਰ
ਤਰਕਵਾਦੀਆਂ ਨੂੰ ਡਰਾਵੇ।
ਤਰਕਸ਼ੀਲ ਤੂੰ ਤਰਕ ਕਰੀ ਜਾਹ,
ਚਾਹੇ ਕਾਲ ਕੋਠੜੀ ਹਿੱਸੇ ਆਵੇ।
ਘੁੱਪ ਹਨੇਰ ਵਿਚ ਪਿਆ ਵੀ,
ਹੀਰਾ ਲਿਸ਼ਕ ਦਿਖਾਵੇ।
ਨਾ ਨਾਨਕ ਦਾ ਪੈਰੋਕਾਰ ਉਹ,
ਨਾ ਗੋਬਿੰਦ ਦਾ ਸਿੰਘ ਸਰਦਾਰ।
ਜੋ ਦੇਵੀ ਦੇਵਾਂ ਦੀ ਪੂਜ ਕਰਾਵੇ,
ਅਤੇ ਤਰਕਸ਼ੀਲਾਂ ਨੂੰ ਕਹੇ ਗ਼ਦਾਰ।
ਪੱਥਰਾਂ ਅਗੇ ਸੀਸ ਝੁਕਾਈਏ,
ਬਲਦੀ ਗੈਸ ਨੂੰ ਦੇਵੀ ਬਣਾਈਏ।
ਕਿਉਂ ਨਾ ਲੋਕਾਂ ਨੂੰ ਸਮਝਾਈਏ,
ਅੰਧ-ਵਿਸ਼ਵਾਸ਼ੀ ਦਾ ਘੁੰਡ ਉਤਾਰ।
ਜੋ ਲੋਕਾਂ ਨੂੰ ਅਗਿਆਨੀ ਰੱਖੇ,
ਅਤੇ ਲੋਕਾਂ ਦੀ ਮੱਤ ਰੱਖੇ ਮਾਰ।
ਹੋ ਨਹੀਂ ਸਕਦੀ ਕਦੇ ਵੀ,
ਐਸੀ ਸਰਕਾਰ ਲੋਕ ਸਰਕਾਰ।
ਕਰਤਵ ਸਾਡਾ ਸਭ ਦਾ,
ਕਿ ਲੋਕਾਂ ਨੂੰ ਆਵੇ ਗਿਆਨ।
ਵਹਿਮ ਭਰਮ ਤੇ ਅੰਧ-ਵਿਸ਼ਵਾਸ਼ੀ,
ਨਾ ਕਰਦਾ ਰਹੇ ਇਨਸਾਨ।
*********
ਨਿਰੇ ਸੱਚ ਨੂੰ ਲੱਭਦੇ ਜਾਈਏ
ਨਿਰੇ ਸੱਚ ਨੂੰ ਲੱਭਦੇ ਜਾਈਏ,
ਬਦਲ ਜਾਂਦੀ ਹੈ ਭੀ ਸਚਾਈ।
ਖੋਜੀ ਖੋਜਾਂ ਕਰਦੇ ਜਾਂਦੇ,
ਸੱਚ, ਝੂਠ, ਬਣ ਜਾਵੇ ਭਾਈ।
ਪਰਖ ਲਈਏ ਕਸਵੱਟੀ ਉੱਤੇ,
ਕਿ ਕੀ ਸੱਚ ਕੀ ਝੂਠ ਹੈ ਭਾਈ।
ਜੋ ਕੁਝ ਅਸੀਂ ਅੱਜ ਜਾਣਦੇ,
ਭਲ਼ਕੇ ਨੂੰ ਨਿਕਲੇ ਨਿਰੀ ਪਰਛਾਈਂ।
ਅੱਜ ਨਵਾਂ ਕੱਲ੍ਹ ਹੋਵੇ ਪੁਰਾਣਾ,
ਗਿਆਨ ਬਦਲਦਾ ਜਾਵੇ ਭਾਈ।
ਵਿਗਿਆਨ ਜਿਸਨੂੰ ਇਨਕਾਰੇ,
ਉਸਨੂੰ ਕਦੀ ਨਾ ਪੂਜੀਂ ਭਾਈ।
ਕੂੜਾਂ 'ਚੋਂ ਜੋ ਸੱਚ ਪਰਧਾਨ,
ਉਸ ਲਈ ਲੜਦੇ ਜਾਈਏ।
ਸਮੇਂ ਨਾਲ ਜੋ ਬਦਲ ਜਾਵੇ,
ਛੱਡ ਪਰ੍ਹੇ ਹੋ ਜਾਈਏ।
ਸਦਾ ਸੱਚ ਲਈ ਲੜਦੇ ਜਾਈਏ,
ਮੱਤ ਕਹਿਰਾਂ ਤੋਂ ਘਬਰਾਈਏ।
ਘਰ ਬਹਿਕੇ ਹੀ ਸੱਚੇ ਰਹੀਏ।
ਕੂੜ ਦਾ ਪੱਖ ਪੁਗਾਈਏ।
ਸੰਘਰਸ਼ ਸੱਚ ਲਈ ਕਰਦੇ ਜਾਈਏ,
ਨਿਰਭੈ ਹੋ ਕੇ ਕਾਰ ਕਮਾਈਏ।
ਹੋ ਜਾਵੇ ਜੇ ਹਾਰ ਕਿਧਰੇ,
ਕਰੀਏ ਹਿੰਮਤ ਪਾਸਾ ਪਲਟਾਈਏ।
ਹਾਰ ਕੇ ਜਾਂਦੇ ਨੇ ਉਹ ਬੰਦੇ,
ਦਿਲ ਜਿਨ੍ਹਾਂ ਦੇ ਹਾਰੇ।
ਜਿੱਤਾਂ ਵੀ ਉਹ ਜਿੱਤ ਜਾਂਦੇ ਨੇ,
ਜੋ ਹਾਰਾਂ ਨਾਲ ਸ਼ਿੰਗਾਰੇ।
ਬੱਦ ਬੱਦੀਆਂ ਕਮਾਈ ਜਾਂਦੇ,
ਦੁਨੀਆਂ ਨੂੰ ਸਤਾਈ ਜਾਂਦੇ।
ਉਹਨਾਂ ਨਾਲ ਜੋ ਟੱਕਰ ਲਵੇ,
ਉਸ ਦੇ ਜਾਈਏ ਬਲਿਹਾਰੇ।
ਜੇ ਨਿਰੇ ਸੱਚ ਤੇ ਪਹਿਰਾ ਦੇਈਏ,
ਰੂਹ ਸਾਡੀ ਖਿੜ ਜਾਵੇ।
ਸੱਚ ਦਾ ਰਾਹ ਕੰਢਿਆਂ ਭਰਿਆ,
ਕੋਈ ਟਾਵਾਂ ਹੀ ਚੱਲ ਪਾਵੇ।
ਸੱਚ ਕਦੀ ਨਾ ਹੱਥੋਂ ਜਾਵੇ,
ਲਚਕੀਲੀ ਰਾਹ ਅਪਣਾਈਏ।
ਭਾਂਤ ਭਾਂਤ ਦੇ ਬੰਦੇ ਜੱਗ ਵਿੱਚ,
ਸਭਨਾਂ ਸੰਗ ਨਿਭਾਈਏ।
ਸੱਚ ਸਿਦਕ ਦੀ ਪਰਖ ਜੇ ਹੋਵੇ,
ਨਿੱਡਰ ਹੋ ਕੇ ਜੱਗ ਵੇਹੜੇ ਆਈਏ।
ਪੀਣਾ ਪਵੇ ਜੇ ਜ਼ਹਿਰ ਪਿਆਲਾ,
ਸੁਕਰਾਤ ਵਾਂਗ ਪੀ ਜਾਈਏ।
ਸੱਚੇ ਮਾਰਗ ਚੱਲੀਏ,
ਰੱਖੀਏ ਸ਼ੁੱਧ ਵਿਚਾਰ।
ਸੱਚੋਂ ਉਰੈ ਸਭਿ ਕੋ,
ਉੱਪਰ ਸਚਿ ਆਚਾਰ।
*********
ਮਨ ਪਿੱਛੇ ਜੇ ਲਗ ਭੱਜੇ ਫਿਰੀਏ
ਮਨ ਪਿੱਛੇ ਲਗ ਭੱਜੇ ਭੱਜੀਏ,
ਜਿੰਦ ਦੁੱਖਾਂ ਮੂੰਹ ਆਵੇ।
ਪੰਜੇ ਗੁਣ ਅਬਗੁਣ ਬਣ ਜਾਂਦੇ,
ਅਮਨ ਚੈਨ, ਭੰਗ ਹੋ ਜਾਵੇ।
ਸੱਚੀ ਖੁਸ਼ੀ ਆਨੰਦ ਸਦੀਵੀ,
ਜੇ ਕੋਈ ਚਾਹੇ ਭਾਈ।
ਭੁੱਲ ਕਦੀ ਵੀ ਮਨ ਪਿੱਛੇ ਲੱਗ ਕੇ,
ਕਰੇ ਨਾ ਕੋਈ ਉਕਾਈ।
ਜੇ ਕੋਈ ਜਿੱਤੇ ਇਹ ਜੱਗ ਸਾਰਾ,
ਦੁਨੀਆਂ ਅੱਗੇ ਲਾਈ।
ਸੂਰਾ ਨਾ ਉਸ ਨੂੰ ਜਾਣੀਏ,
ਉਹ ਕਰੇ ਉਪੱਦਰ ਭਾਈ।
ਜਿਸ ਨੇ ਆਪਾ ਨਹੀਂ ਜਾਣਿਆ,
ਅਸਲ ਜਿੱਤ ਨਾ ਪਾਈ।
ਹਓਮੇਂ ਵਿਚ ਜੋ ਰੱਬ ਭੁਲਾਵੇ,
ਭੁਲਾ ਦਿੰਦੀ ਉਹਨੂੰ ਖੁਦਾਈ।
ਆਪਣਾ ਪਹਿਰਾ ਆਪੇ ਦੇਈਏ,
ਕੋਈ ਹੋਰ ਨਾ ਦੇਵੇ ਕਾਈ।
ਸੰਤੁਲਨ ਵਿੱਚ ਜਿੰਦ ਆਪਣੀ ਰੱਖੀਏ,
ਫਿਰ ਮਿਲੇ ਆਨੰਦ ਸਥਾਈ।
*********
ਬੁਰਾ ਕਦੀ ਵੀ ਭਲਾ ਨਹੀਂ ਕਰਦਾ
ਬੁਰਾ ਕਦੀ ਵੀ ਭਲਾ ਨਹੀਂ ਕਰਦਾ,
ਭਲਾ ਨਾ ਕਰਦਾ ਕਦੇ ਬੁਰਾਈ।
ਬੁਰੇ ਨਾਲ ਜੋ ਕਰੇ ਭਲਾਈ,
ਇਹ ਉਸਦੀ ਵੱਡੀ ਵਡਿਆਈ।
ਬੁਰੇ ਨਾਲ ਜੋ ਕਰੇ ਬੁਰਾਈ,
ਉਸ ਨੂੰ ਵੀ ਬੁਰਾ ਹੀ ਜਾਣੀਏ।
ਬੁਰੇ ਨਾਲ ਜੋ ਕਰੇ ਭਲਾਈ,
ਉਹਨੂੰ ਰੱਬ ਦਾ ਰੂਪ ਪਛਾਣੀਏ।
ਬੁਰੇ ਨੂੰ ਘਿਰਣਾ ਕਦੀ ਨਾ ਕਰੀਏ,
ਪਰ ਬੁਰਾਈ ਦੇ ਨੇੜੇ ਨਾ ਜਾਈਏ।
ਬੁਰਾ ਵੀ ਚੰਗ ਬਣ ਸਕਦਾ ਹੈ,
ਜੇਕਰ ਉਸਦਾ ਆਪਾ ਜਗਾਈਏ।
ਵਿਪ੍ਰੀਤ ਗੁਣਾਂ ਸੰਗ ਭਰੇ ਅਸੀਂ ਹਾਂ,
ਕਦੀ ਚੰਗੇ ਕਦੀ ਮੰਦੇ ਬਣ ਜਾਈਏ।
ਕਈ ਵਾਰੀ ਮਨ ਪਿੱਛੇ ਲੱਗ ਕੇ,
ਅਸੀਂ ਅਤਿ ਦੀ ਬਦੀ ਕਮਾਈਏ।
ਦੂਈ ਦਵੈਸ਼ ਮਨ ਵਿੱਚੋਂ ਕੱਢੀਏ,
ਸਭਨਾਂ ਨੂੰ ਅਪਣਾਈਏ।
ਜੇਕਰ ਜਾਣੀਏ ਸਭ ਨੂੰ ਆਪਣਾ,
ਫਿਰ ਬਦੀ ਨਾ ਕਦੀ ਕਮਾਈਏ।
*********
ਭਲੇ ਨੂੰ ਸਦਾ ਭਲਾ ਆਖੀਏ
ਭਲੇ ਨੂੰ ਸਦਾ ਭਲਾ ਆਖੀਏ,
ਲੱਖ ਵੈਰ ਵਿਰੋਧ ਹੋ ਜਾਵੇ।
ਬੁਰੇ ਨੂੰ ਬੁਰਾ ਕਹਿਣਾ ਔਖਾ,
ਕੋਈ ਸ਼ਕਤੀਸ਼ਾਲੀ ਹੀ ਕਹਿ ਪਾਵੇ।
ਜਾਂ ਕੋਈ ਆਖੇ ਰੱਬੀ ਬੰਦਾ,
ਜੋ ਭੈਅ ਨਾ ਦੇਵੇ ਭੈਅ ਨਾ ਖਾਵੇ।
ਉਸ ਨੂੰ ਕਦੀ ਨਾ ਨੇਕ ਜਾਣੀਏ,
ਜੋ ਬੁਰੇ ਦੀ ਹਾਂ ਵਿਚ ਹਾਂ ਮਿਲਾਵੇ।
ਮੰਦੇ ਨੂੰ ਨਾ ਚੰਗਾ ਆਖੀਏ,
ਚੰਗੇ ਨੂੰ ਨਾ ਆਖੀਏ ਮੰਦਾ।
ਸਮਾਜੀ ਫਰਜ਼ ਹੈ ਸਾਡਾ ਬਣਦਾ,
ਕਿ ਆਖੀਏ ਜੈਸਾ ਹੋਵੇ ਬੰਦਾ।
ਸਮਾਜੀ ਨੁਕਤਾਚੀਨੀ ਚੰਗੀ,
ਆਖਰ ਨੂੰ ਜਿੱਤ ਸੱਚ ਦੀ ਹੋਵੇ।
ਚੰਗੇ ਮੰਦੇ ਦੀ ਹੋਵੇ ਆਲੋਚਨਾ,
ਸਮਾਜੀ ਪੱਧਰ ਉੱਚਾ ਉੱਠ ਜਾਵੇ।
ਭਲੇ ਪੁਰਸ਼ ਨੂੰ ਉਤਸ਼ਾਹਤ ਕਰੀਏ,
ਸਮਾਜ ਦੀ ਉਹ ਸ਼ਾਨ ਵਧਾਵੇ।
ਲਾਹਣਤ ਬੁਰੇ 'ਤੇ ਪਾਉਣੀ ਚੰਗੀ,
ਤਾਂ ਜੋ ਬਦੀ ਵਧ ਨਾ ਪਾਵੇ।
*********
ਪਰਉਪਕਾਰ ਭਾਂਤ ਭਾਂਤ ਦੇ
ਪਰਉਪਕਾਰ ਭਾਂਤ ਭਾਂਤ ਦੇ,
ਸਦਾ ਹੀ ਕਰਦੇ ਜਾਈਏ।
ਇਸਤਰੀ, ਪੁਰਸ਼, ਪੈਸਾ ਸਨਮਾਨ,
ਮੱਤ ਇਨ੍ਹਾਂ ਸੰਗ ਚਿੱਤ ਲਾਈਏ।
ਕਿਸੇ ਰੋਗੀ ਦੇ ਕੰਮ ਆ ਜਾਈਏ,
ਗਰੀਬ ਯਤੀਮ ਮੁਥਾਜ਼ ਪੜਾਈਏ।
ਧੰਨਵਾਦ ਸਦਾ ਹੀ ਰੱਬ ਦਾ ਕਰੀਏ,
ਹਓਮੇਂ ਵਿੱਚ ਕਦੀ ਨਾ ਆਈਏ।
ਕਰ ਸਕੀਏ ਤਾਂ ਨਿੱਤ ਹੀ ਕਰੀਏ,
ਕੋਈ ਨਾ ਕੋਈ ਭਲਾਈ।
ਕਦਮ ਰੋਕੀਏ ਕਦੀ ਨਾ ਕਰੀਏ,
ਮਨ ਵਿੱਚ ਉੱਠੀ ਬੁਰਾਈ।
ਦੁੱਖ ਉਸਨੂੰ ਸਹਿਣੇ ਪੈਂਦੇ ਨੇ,
ਜੋ ਪਰਉਪਕਾਰ ਕਮਾਵੇ।
ਗਰਜਾਂ ਬੱਧੀ ਦੁਨੀਆ ਸਾਡੀ,
ਬੇਗਰਜੀ ਦਾ ਮੁੱਲ ਨਾ ਪਾਵੇ।
ਕਈ ਵਾਰੀ ਕੁਝ ਜਿਨ੍ਹਾਂ ਲਈ ਕਰੀਏ,
ਉਹ ਸਾਨੂੰ ਪਿੱਠ ਦਖਾਉਂਦੇ ਨੇ।
ਹੀਣਤਾ ਭਾਵ ਉਤਪਨ ਹੋ ਜਾਵੇ,
ਬਣ ਵੈਰੀ ਵੈਰ ਕਮਾਉਂਦੇ ਨੇ।
ਪਰਉਪਕਾਰ ਕਿਸੇ 'ਤੇ ਕਰਕੇ,
ਜੋ ਨਾ ਮਨੋਂ ਭੁਲਾਉਂਦੇ ਨੇ।
ਐਸੇ ਬੰਦੇ ਘਣਾ ਦੁੱਖ ਪਾਉਂਦੇ,
ਜੋ ਆਪਣੀ ਟੰਗ ਅੜਾਉਂਦੇ ਨੇ।
ਕਦੀ ਕਿਸੇ ਦਾ ਜੇ ਕੁਝ ਕਰੀਏ,
ਕਰਕੇ ਝੱਟ ਭੁਲਾਈਏ।
ਜੋ ਕੀਤਾ ਉਹ ਰੱਬ ਕਰਾਇਆ,
ਰੱਬ ਦਾ ਸ਼ੁਕਰ ਮਨਾਈਏ।
*********
ਕੁਕਰਮ ਸਾਡੇ ਕੁਥਾਈਂ ਲਿਜਾਂਦੇ
ਕੁਕਰਮ ਸਾਡੇ ਕੁਥਾਈਂ ਲਿਜਾਂਦੇ,
ਲੱਭੇ ਕਿੱਥੋਂ ਆਰਾਮ।
ਦੁਖ ਸਹੇੜੇ ਧਰਮਾਂ ਨੇ,
ਕੀ ਕਰੇ ਕਲਪਤ ਭਗਵਾਨ।
ਪਰਮ ਸੱਤਾ ਹੀ ਹੈ ਭਗਵਾਨ,
ਅਲਾਹ, ਵਾਹਿਗੁਰੂ, ਰਾਮ।
ਰੱਬੀ ਖੇਤਰ ਸਰਵ-ਵਿਆਪੀ,
ਜਿਸ ਵਿੱਚ ਕੁੱਲ ਜਹਾਨ।
ਰਿਸ਼ੀ ਮੁਨੀ ਗੁਰੂ ਪੀਰ ਪੈਗ਼ੰਬਰ,
ਆਪਣੇ ਆਪਣੇ ਰਾਹ ਦਰਸਾਏ।
ਲੜਦੇ ਰਾਹਾਂ ਦੇ ਰਾਹੀ,
ਦਰਦੇ ਦਿਲ ਨਾ ਦਿਲ ਵਿੱਚ ਪਾਏ।
ਕਰੀਏ ਕੀ ਦੁਖਾਂ ਦਾ ਦਾਰੂ,
ਰੁਲ਼ਦਾ ਫਿਰਦਾ ਹੈ ਇਨਸਾਨ।
ਕਿਸਮਤ ਕਿਸਮਤ ਕੂਕੀਏ,
ਦੋਸ਼ ਦੇਈਏ ਭਗਵਾਨ।
ਲੱਭੀਏ ਫੁਲ ਬੀਜੀਏ ਕੰਡੇ,
ਕਿਥੋਂ ਮਿਲੇ ਆਰਾਮ।
ਨਿਰੇ ਉਲਾਰੂ ਸਿਸਟਮ ਸਾਡੇ,
ਕਿਵੇਂ ਹੋਵੇ ਕਲਿਆਣ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਨਿਰੇ ਉਲਾਰੂ ਦੁੱਖਾਂ ਦੀ ਖਾਣ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਵੰਡਿਆ ਪਿਆ ਇਨਸਾਨ।
*********
ਵਿਦਿਆ ਗਿਆਨ ਵਿਗਿਆਨ ਵਿਹੁਣੀ
ਵਿਦਿਆ ਗਿਆਨ ਵਿਗਿਆਨ ਵਿਹੁਣੀ
ਜਨਤਾ ਹੈ ਅਣਜਾਣ।
ਕੂੜ ਕੁਫ਼ਰ ਤੇ ਵਹਿਮਾਂ ਭਰਮਾਂ ਦੀ,
ਕਰਦੀ ਨਹੀਂ ਪਹਿਚਾਣ।
ਮੁੱਲਾਂ ਪੁਜਾਰੀ ਭਾਈ ਸਾਰੇ,
ਕਰਦੇ ਨਿੱਤ ਐਲਾਨ।
'ਚੰਗਾ ਮੰਦਾ ਜੋ ਵੀ ਹੁੰਦਾ,
ਕਰਦਾ ਹੈ ਭਗਵਾਨ।'
''ਰਿਜ਼ਕ ਤਾਂ ਰੱਬ ਸਭ ਨੂੰ ਦਿੰਦਾ,
ਕਿਉਂ ਭੱਜਿਆ ਫਿਰੇ ਇਨਸਾਨ।''
ਘੱਟ ਵੱਧ ਰਿਜ਼ਕ ਰੱਬ ਹੀ ਦਿੰਦਾ,
ਕਿਉਂ ਕਿੰਤੂ ਕਰੇ ਇਨਸਾਨ।
ਸਮਾਂ ਬਦਲ ਗਿਆ ਸੋਚ ਬਦਲ ਗਈ,
ਹੁਣ ਹੋ ਗਿਆ ਸਾਨੂੰ ਗਿਆਨ।
ਕਿ ਘੱਟ ਵੱਧ ਰਿਜ਼ਕ ਰੱਬ ਨਹੀਂ ਦਿੰਦਾ,
ਕਾਣੀ ਵੰਡ ਕਰੇ ਇਨਸਾਨ।
ਆਰਥਿਕ ਸੋਮੇ ਕੁਝ ਕੁ ਨੇ ਸਾਂਭੇ,
ਬਾਕੀ ਬਣੇ ਮਜ਼ਦੂਰ ਕਿਸਾਨ।
ਲੋਟੂ ਲਾਣੇ ਨੇ ਸਾਡੇ ਧਰਮ ਭੀ ਸਾਂਭੇ,
ਸਾਧਾਂ ਸੰਤਾਂ ਡੇਰਿਆਂ ਤੋਂ ਕਰਵਾਉਂਦੇ ਨੇ ਐਲਾਨ।
ਧਰਮ ਸਾਡੇ, ਸਾਡਾ ਚਾਨਣ ਖਾਂਦੇ,
ਫਿਰ ਆਵੇ ਕਿਥੋਂ ਗਿਆਨ।
ਸਿਆਸੀ ਸਮਾਜੀ ਆਰਥਿਕ ਵਿਤਕਰੇ,
ਕਿਵੇਂ ਦੂਰ ਕਰੇ ਇਨਸਾਨ।
ਪ੍ਰੇਮ ਪਿਆਰ ਭਾਈਚਾਰੇ ਦੀਆਂ ਗੱਲਾਂ,
ਹਰ ਕੋਈ ਕਰ ਗਿਆ ਭਾਈ।
ਪਰ ਨਾਲ ਹੀ ਫੁਰਮਾ ਗਏ ਸਾਰੇ,
''ਕਿ ਲਿਖਤਕਾਰ ਨਾ ਮਿਟਦੀ ਕਾਈ।''
ਪਰ! ਕਿਸਮਤ ਸਾਡੀ ਕਿਸੇ ਨਹੀਂ ਲਿਖੀ,
ਸਮੇਂ ਸਥਾਨ ਹਾਲਾਤ ਬਣਾਈ।
ਹੱਥ ਵਸ ਸਾਡੇ ਬਹੁਤ ਕੁੱਝ ਹੈ,
ਇੱਛਾ ਸ਼ਕਤੀ ਅਸਾਂ ਨੇ ਪਾਈ।
ਪਰਮ ਸੱਤਾ ਸਾਡੇ ਚਾਰ ਚੁਫੇਰੇ,
ਗੁੱਝੀ ਸ਼ਕਤੀ ਦੇਵੇ ਭਾਈ।
ਪਰ ਇਹ ਸ਼ਕਤੀ ਉਸਨੂੰ ਮਿਲਦੀ,
ਜਿਸ ਸਰਵ-ਵਿਆਪੀ ਸੰਗ ਲਿਵ-ਲਾਈ।
ਜਿੰਨੀ ਮਰਜ਼ੀ ਲਿਵ ਕੋਈ ਲਾਵੇ,
ਫਿਰ ਵੀ ਮਿਲੇ ਨਾ ਸ਼ਕਤੀ ਭਾਈ।
ਜੇ ਮਨ ਕਰਮ ਬਚਨ ਵਿਚਾਰ ਸ਼ੁੱਧ ਨਾ,
ਤੱਕੀਏ ਨਾ ਜੇਕਰ ਇੱਕ ਖੁਦਾਈ।
ਵੇਖਣ ਨੂੰ ਭਾਂਡੇ ਵੱਖ ਨੇ ਸਾਰੇ,
ਪਰ ਵੱਖ ਨਹੀਂ ਕੋਈ ਭਾਈ।
ਪਰਮ ਸੱਤਾ ਵਿਆਪਕ ਸਾਰੇ,
ਸਭ ਪਰਮ ਸੱਤਾ ਨੇ ਬਣਤ ਬਣਾਈ।
*********
ਸਿਆਸੀ ਸਮਾਜੀ ਆਰਥਿਕ ਢਾਂਚਾ
ਸਿਆਸੀ ਸਮਾਜੀ ਆਰਥਿਕ ਢਾਂਚਾ,
ਨਿਰਾ ਉਲਾਰੂ ਇੱਕ ਸਾਰ ਨਾ ਕਾਈ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਮੰਦੇ ਹਾਲੀਂ ਫਿਰੇ ਲੋਕਾਈ।
ਵਿਦਿਆ ਗਿਆਨ ਵਿਗਿਆਨ ਵਿਹੂਣੀ,
ਵਹਿਮਾਂ ਭਰਮਾਂ ਵਿੱਚ ਫਸੀ ਲੋਕਾਈ।
ਕਰਮਾਂ ਧਰਮਾਂ ਨੇ ਪਾਈ ਕੁਰਾਹੇ,
ਡੇਹਿਰੇਦਾਰਾਂ ਨੇ ਮੱਤ ਭੁਲਾਈ।
ਗੁਰੂਆਂ ਪੀਰਾਂ ਪੈਗ਼ੰਬਰਾਂ ਨੇ,
ਅਣਜਾਣੇ ਹੀ ਵੰਡ ਦਿੱਤੀ ਲੋਕਾਈ।
ਲੋਕ ਵਿਤਕਰੇ ਪਾਉਣ ਬਹਿ ਗਏ,
ਸਭਨਾਂ ਨੇ ਗੱਲ ਇੱਕ ਸਮਝਾਈ।
ਮਰਦੇ ਮਾਰਦੇ ਵੱਢਦੇ ਟੁੱਕਦੇ,
ਧਰਮਾਂ ਦੀ ਦੇ ਦੇ ਕੇ ਦੁਹਾਈ।
ਧਰਮ ਤਾਂ ਇੱਕੋ ਸਾਰੇ ਜੱਗ ਦਾ,
ਕਾਂਗ ਧਰਮਾਂ ਦੀ ਜੱਗ ਵਿੱਚ ਆਈ।
ਜੋ ਦਿਸੇ ਸਭ ਰੂਪ ਰੱਬ ਦਾ,
ਪਰਮ ਸੱਤਾ ਨੇ ਧਾਰਿਆ ਭਾਈ।
ਧਰਮ ਸਾਡੇ ਸਾਡਾ ਚਾਨਣ ਖਾਂਦੇ,
ਛਿਪਦਾ ਫਿਰਦਾ ਸੂਰਜ ਭਾਈ।
ਅਸਲੋਂ ਐਸਾ ਰੱਬ ਨਾ ਕਿਧਰੇ,
ਧਰਮਾਂ ਨੇ ਰਟ ਜਿਸਦੀ ਲਾਈ।
ਪਰਮ ਸੱਤਾ ਹੈ ਸਰਵ-ਵਿਆਪੀ,
ਪਰਮ ਸੱਤਾ ਹੀ ਰੱਬ ਹੈ ਭਾਈ।
*********
ਸਰਵ-ਵਿਆਪੀ ਪਰਮ ਸੱਤਾ
ਸਰਵ-ਵਿਆਪੀ ਪਰਮ ਸੱਤਾ,
ਹਰ ਇੱਕ ਸ਼ੈਅ ਦੇ ਵਿਚ ਸਮਾਈ।
ਆਪੋਂ ਪਦਾਰਥ ਆਪੋਂ ਆਤਮਾ,
ਹੋਵੇ ਸਭ ਕੁਝ ਆਪੋਂ ਭਾਈ।
ਰਾਜਿਆਂ ਰਾਣਿਆਂ ਤੇ ਪੁਜਾਰੀਆਂ,
ਰਲ਼ ਮਿਲ਼ ਕੀਤੇ ਲੋਕ ਸੁਦਾਈ।
ਮੱਕੜ-ਜਾਲ ਰੱਬ ਦਾ ਉਣ ਕੇ,
ਖ਼ੂਨ ਚੂਸਿਆ ਲੋਕਾਂ ਦਾ ਭਾਈ।
ਸਿਥੱਥ ਵਰਗ ਦੇ ਪਹਿਰੇਦਾਰਾਂ ਨੇ,
ਅਰਥ ਵਿਵਸਥਾ ਉਲਾਰੂ ਬਣਾਈ।
ਕਿੱਧਰੇ ਲੋਕੀ ਜਾਗ ਨਾ ਪੈਣ,
ਰੱਬ ਨੂੰ ਅੱਗੇ ਲਾਇਆ ਭਾਈ।
ਸਰਵ-ਵਿਆਪੀ ਆਪਾ ਸਾਡਾ,
ਸਭ ਕੁਝ ਕਰ ਸਕਦਾ ਹੈ ਭਾਈ।
ਇਹ ਜੋ ਮਾਇਆ ਜਾਲ ਫੈਲਿਆ,
ਆਪੇ ਨੇ ਸਾਰੀ ਬਣਤ ਬਣਾਈ।
ਭੋਲੀ ਜਨਤਾ ਨੂੰ ਪਾਇਆ ਭੁਲੇਖਾ,
ਚਤਰਾਂ ਨੇ ਕੀਤੀ ਚਤਰਾਈ।
''ਕਿ ਊਚ-ਨੀਚ ਰੱਬ ਨੇ ਬਣਾਈ,
ਤੇ ਲਿਖਤਕਾਰ ਮਿਟੇ ਨਾ ਭਾਈ।''
ਲਿਖਤਕਾਰ ਕਹਿ ਦਿੰਦੇ ਲੋਕੀਂ,
ਕਦੇ ਨਾ ਭੁਲ ਕੇ ਸੋਚ ਦੌੜਾਈ।
ਕਿ ਦੁੱਖਾਂ ਦਾ ਕਾਰਨ ਰੱਬ ਨਹੀਂ ਹੈ,
ਸਿਥਿੱਥ ਵਰਗ ਦੀ ਇਹ ਚਤਰਾਈ।
ਕੁਲੀਨ ਕੁਲਾਂ ਨੇ ਪਾਇਆ ਫੰਧਾ,
ਲੋਕਾਂ ਨੇ ਅਜੇ ਸੋਝੀ ਨਾ ਪਾਈ।
ਬੋਟ ਰਾਜ ਇਹ ਨੋਟ ਰਾਜ ਹੈ,
ਧੱਕਾਸ਼ਾਹੀ ਨੇ ਅਤਿ ਮਚਾਈ।
ਦੱਖਾਂ ਦੀ ਦਾਰੂ ਲੱਭਦੇ ਲੋਕੀ,
ਧਰਮ ਅਸਥਾਨੀਂ ਜਾ ਕੇ ਭਾਈ।
ਉਲਾਰੂ ਸਿਸਟਮ ਬਦਲੀਏ ਸਾਰੇ,
ਐਸੀ ਮੱਤ ਅਜੇ ਨਾ ਆਈ।
ਪਦਾਰਥ ਤੱਤ ਤੇ ਆਤਮ ਤੱਤ,
ਦੋਵਾਂ ਵਿੱਚ ਕੋਈ ਫਰਕ ਨਾ ਕਾਈ।
ਇੱਕ ਗੁੜ ਇੱਕ ਮਿਸਰੀ ਜਾਣੋ,
ਦੋਵਾਂ ਦੀ ਜੜ੍ਹ ਇੱਕੋ ਭਾਈ।
*********
ਵਿਦਿਆ ਗਿਆਨ ਵਿਗਿਆਨ ਨਹੀਂ ਹੈ
ਵਿਦਿਆ ਗਿਆਨ ਵਿਗਿਆਨ ਨਹੀਂ ਹੈ,
ਬੰਦੇ ਦੀ ਕੋਈ ਸ਼ਾਨ ਨਹੀਂ ਹੈ।
ਮਾਇਆਧਾਰੀ ਕੁਲੀਨ ਕੁਲਾਂ ਦਾ,
ਕੋਈ ਵੀ ਦੀਨ ਈਮਾਨ ਨਹੀਂ ਹੈ।
ਸੂਝ ਬੂਝ ਜੇ ਬੰਦੇ ਨੂੰ ਆਵੇ,
ਵਹਿਮਾਂ ਭਰਮਾਂ ਨੂੰ ਠੁਕਰਾਵੇ।
ਕਾਰਨ ਦੁੱਖਾਂ ਦੇ ਜੇ ਬੁੱਝ ਪਾਵੇ,
ਦੁਨੀਆ ਸਾਡੀ ਸੁਖੀ ਹੋ ਜਾਵੇ।
ਸੰਤੁਲਤ ਢਾਂਚਾ ਜੇ ਬਣ ਜਾਵੇ,
ਧੰਨ ਦੌਲਤ ਦੀ ਦੌੜ ਨਾ ਲੱਗੇ।
ਕੁਲੀ ਗੁਲੀ ਜੁਲੀ ਦੇ ਮਸਲੇ,
ਹਲ ਹੋ ਜਾਵਣ ਸਭੇ।
ਬਦਲ ਦੇਈਏ ਉਲਾਰੂ ਢਾਂਚੇ,
ਸਮਤੋਲ ਢਾਂਚਾ ਕੋਈ ਬਣ ਜਾਵੇ।
ਊਚ ਨੀਚ ਨਾ ਕਿਧਰੇ ਹੋਵੇ,
ਸਮਾਜ ਦੀ ਸ਼ਾਨ ਵਧ ਜਾਵੇ।
ਕੌਮੀ ਧੰਨ ਦੇ ਢੇਰ ਲੱਗਣ,
ਸਰਬਤ ਭਲੇ ਲਈ ਵਰਤਿਆ ਜਾਵੇ।
ਆਦਮ ਦਾ ਪੁੱਤ ਬਣੇ ਆਦਮੀ,
ਧਰਮਾਂ ਦੇ ਠੱਪੇ ਨਾ ਲਾਵੇ।
ਕਲ ਕਲੇਸ਼ ਦੁਨੀਆਂ 'ਚੋਂ ਮੁੱਕਣ,
ਜੱਗ ਵਿਚ ਹਰ ਕੋਈ ਸੁਖ ਹੰਢਾਵੇ।
ਕਿਧਰੇ ਕੋਈ ਭਰੇ ਨਾ ਹਾਵੇ,
ਨਾ ਕੋਈ ਲੁੱਟੇ ਨਾ ਲੁੱਟਿਆ ਜਾਵੇ।
ਵਿਦਿਆ ਗਿਆਨ ਹਰ ਕਿਸੇ ਨੂੰ,
ਸੁਖ ਅਰਾਮ ਹਰ ਕਿਸੇ ਨੂੰ।
ਹੋਵੇ ਵਿਗਿਆਨ ਜੱਗ ਵਿੱਚ ਪਰਧਾਨ,
ਅੰਧ-ਵਿਸ਼ਵਾਸ਼ ਦਾ ਮਿਟੇ ਨਿਸ਼ਾਨ।
ਐਸਾ ਆਵੇ ਕੋਈ ਨਿਜ਼ਾਮ,
ਬੱਚਾ ਬੁੱਢਾ ਤੇ ਜਵਾਨ।
ਨਰ ਨਾਰੀ ਹਰ ਇੱਕ ਇਨਸਾਨ,
ਸਭਨਾਂ ਦਾ ਹੋਵੇ ਕਲਿਆਣ।
ਸੋਚ ਸਾਡੀ ਉੱਚੀ ਹੋ ਜਾਵੇ,
ਦੂਈ ਦਵੈਸ਼ ਸਾਰੀ ਮਿਟ ਜਾਵੇ।
ਸਭੇ ਸਾਂਝੀਵਾਲ ਸਦਾਇਨ,
ਕੋਈ ਗੈਰ ਨਜ਼ਰ ਨਾ ਆਵੇ।
*********
ਫਿਰੇ ਕਲਪਦੀ ਦੁਨੀਆਂ ਸਾਡੀ
ਫਿਰੇ ਕਲਪਦੀ ਦੁਨੀਆਂ ਸਾਡੀ,
ਅਸੀਂ ਐਸੀ ਜਿੰਦ ਫਸਾਈ ਹੈ।
ਅਮਨ ਚੈਨ ਅਤੇ ਸ਼ਾਂਤੀ,
ਅਸੀਂ ਕੌਡੀਆਂ ਭਾਅ ਲੁਟਾਈ ਹੈ।
ਨਿੱਤ ਨਵੀਆਂ ਇਛਾਵਾਂ ਜਾਗਣ,
ਭੋਰਾ ਭਰ ਵੀ ਚੈਨ ਨਾ ਆਵੇ।
ਇੱਛਾ ਤਾਂ ਉਹ ਪੂਰੀ ਹੋਵੇ,
ਕੋਈ ਜਿਸਦਾ ਮੁੱਲ ਚੁਕਾਵੇ।
ਅਸੀਂ ਸਭ ਤੋਂ ਵੱਧ ਲੈਣਾ ਲੋਚੀਏ,
ਨਿਰਾ ਹੀ ਆਪਣੇ ਲਈ ਸੋਚੀਏ।
ਦੂਈ ਦਵੈਸ਼ ਮਨ ਵਿੱਚ ਵਸਾਈਏ,
ਮਾਰੀਏ ਜ਼ੋਰ ਕਿ ਅੱਗੇ ਵਧ ਜਾਈਏ।
ਬਲਦ ਕੋਹਲੂ ਦੇ ਬਣੇ ਹੋਏ ਹਾਂ,
ਤਣੇ ਵਾਂਙ ਅਸੀਂ ਤਣੇ ਹੋਏ ਹਾਂ।
ਸਮਝ ਨਾ ਸਕੀਏ ਜੀਵਨ ਕਿਉਂ ਹੈ,
ਕਿਉਂ ਤੇ ਕਿਸ ਲਈ ਬਣੇ ਹੋਏ ਹਾਂ।
ਜੱਗ ਵਿੱਚ ਸਾਰੇ ਭੇੜ ਪਿਆ ਹੈ,
ਇਸਨੇ ਦਿੱਤਾ, ਉਸਨੇ ਲਿਆ ਹੈ।
ਇੱਛਾਵਾਂ ਦੀ ਪੰਡ ਬਣੇ ਹਾਂ,
ਜੀਵਨ ਦਾ ਮੰਤਵ ਭੁਲ ਗਿਆ ਹੈ।
ਨਾਮ ਜਪਣਾ ਰੱਬ ਦੇ ਗੁਣ ਗਾਉਣਾ,
ਇਹ ਤਾਂ ਇੱਕ ਸਹਾਰਾ ਜੇਹਾ ਹੈ।
ਸਰਵ ਵਿਆਪੀ ਦੇ ਸੰਗ ਸੰਗ ਰਹੀਏ,
ਏਸੇ ਵਿੱਚ ਆਨੰਦ ਪਿਆ ਹੈ।
ਅਸੀਂ ਤਾਂ ਮੋਹਰੇ ਪਰਮ ਸੱਤਾ ਦੇ,
ਜਿੰਦ ਕਾਫ਼ਲਾ ਚੱਲ ਰਿਹਾ ਹੈ।
ਸ਼ੁੱਧ ਤੇ ਬੁੱਧ ਸਾਡੀ ਵਧਦੀ ਜਾਵੇ,
ਅਜੇ ਟਿਕਾਣਾ ਦੂਰ ਪਿਆ ਹੈ।
ਕਿਵੇਂ ਕਲਪਣਾ ਛੱਡ ਸਕਦੇ ਹਾਂ,
ਮੁੜ ਮੁੜ ਮੰਗਦੇ ਜਾਈਏ ਹੋਰ।
ਕਰੀਏ ਖਾਲੀ ਮਨ ਆਪਣੇ ਨੂੰ,
ਤਿਆਗ ਦੇਈਏ ਪੰਜਾਂ ਦਾ ਸ਼ੋਰ।
ਇੱਕਸੁਰਤਾ ਮਨ ਵਿੱਚ ਆ ਜਾਵੇ,
ਇਛਾਵਾਂ ਦਾ ਹੜ੍ਹ ਨਾ ਸਤਾਵੇ।
ਸੰਤੁਲਨ ਵਿੱਚ ਜਿੰਦ ਆਪਣੀ ਰੱਖੀਏ,
ਫਿਰ ਕਦੀ ਨਾ ਆਵੇ ਥੋੜ੍ਹ।
*********
ਦੋ ਮੂੰਹੀਂ ਹੈ ਦੁਨੀਆਂ ਸਾਡੀ
ਦੋ ਮੂੰਹੀਂ ਹੈ ਦੁਨੀਆਂ ਸਾਡੀ,
ਫੁੱਲਾਂ ਸੰਗ ਉਗਦੇ ਨੇ ਖਾਰ।
ਪਰ ਸਿਦਕਦਿਲੀ ਤੇ ਸੱਚ ਨਾ ਛੱਡੀਏ,
ਕੂੜ ਕੁਫ਼ਰ ਜਿੰਦ ਕਰਨ ਖੁਆਰ।
ਇੱਕ ਪਾਸੇ ਭੁੱਖ-ਮਰੀ ਹੈ,
ਇੱਕ ਪਾਸੇ ਨੇ ਭਰੇ ਭੰਡਾਰ।
ਸੰਤੁਲਨ ਵਿਗੜਿਆ ਜੱਗ ਦਾ,
ਬੇਚੈਨੀ ਫੈਲੀ ਵਿਚ ਸੰਸਾਰ।
ਵਿਤਕਰਿਆਂ ਭਰੀ ਹੈ ਦੁਨੀਆਂ ਸਾਡੀ,
ਆਦਮ ਦਾ ਪੁੱਤ ਹੋਇਆ ਖੁਆਰ।
ਕੁੱਲੀ, ਗੁੱਲੀ, ਜੁੱਲੀ ਦੇ ਮਸਲੇ,
ਰੁਲਦੇ ਲੋਕੀ ਸ਼ਰੇ ਬਾਜ਼ਾਰ।
ਤੱਗ ਟੁੱਟਿਆ ਹੈ ਜੱਗ ਦਾ,
ਇੱਕ ਦੂਜੇ ਨੂੰ ਕਰਨ ਖੁਆਰ।
ਵਿਦਿਆ ਗਿਆਨ ਵਿਗਿਆਨ ਬਿਨਾ,
ਬੰਦਾ ਅਜੇ ਗੁਆਰਾਂ ਦਾ ਗੁਆਰ।
ਸ਼ਕਤੀਸ਼ਾਲੀ ਦੇਸ਼ ਜੱਗ ਦੇ,
ਇੱਕ ਦੂਜੇ ਸੰਗ ਖਾਂਦੇ ਖਾਰ।
ਪੰਚਸ਼ੀਲ ਦੀ ਗੱਲ ਨਾ ਪੁੱਗੇ,
ਨਿੱਤ ਬਣਦੇ ਮਾਰੂ ਹਥਿਆਰ।
ਮਿਲ-ਬਹਿਕੇ ਵਿਤਕਰੇ ਦੂਰ ਕਰੀਏ,
ਜੱਗ ਵਿੱਚ ਆਵੇ ਮੌਜ਼ ਬਹਾਰ।
ਐਸਾ ਨਾ ਹੋਵੇ ਕਿ ਆ ਜਾਵੇ,
ਜੱਗ ਵਿੱਚ ਕੋਈ ਵੱਡਾ ਸੰਘਾਰ।
*********
ਇੱਕ ਦੂਜੇ 'ਤੇ ਨਿਰਭਰ ਜੀਵਨ
ਇੱਕ ਦੂਜੇ 'ਤੇ ਨਿਰਭਰ ਜੀਵਨ,
ਕੋਈ ਇਕੱਲਾ ਭਲਾ ਕੀ ਜੀਵੇ।
ਪਰ ਅਨੋਖੀ ਹਸਤੀ ਸਾਡੀ,
ਸਾਡੇ ਜੇਹਾ ਵੀ ਕੋਈ ਨਾ ਥੀਵੇ।
ਐਸੀ ਇੱਛਾ ਸ਼ਕਤੀ ਸਾਡੀ,
ਕੋਈ ਜੈਸਾ ਚਾਹਵੇ ਵੈਸਾ ਜੀਵੇ।
ਹਰ ਕਿਸੇ ਦੀ ਵੱਖ ਕਹਾਣੀ,
ਹਰ ਕੋਈ ਆਪਣੇ ਦੁੱਖ ਸੁੱਖ ਪੀਵੇ।
ਪਰ ਸਭ ਕੁਝ ਸਾਡੇ ਵਸ ਨਹੀਂ ਹੈ,
ਜਨਮੋਂ ਹੀ ਕਿੰਨਾ ਕੁਝ ਪਾਈਏ।
ਭੈਣ ਭਰਾ ਹਾਲਾਤ ਮਾਪੇ,
ਜਨਮੋਂ ਮਿਲੇ ਹੀ ਹੰਢਾਈਏ।
ਕਰੀਏ ਕਾਰ ਇੱਕ ਕਾਰ ਦੇ ਅੰਦਰ,
ਟੱਪੀਏ ਕਾਰ ਘਣਾ ਦੁੱਖ ਪਾਈਏ।
ਜੱਗ ਵਿਚ ਹੋਰ ਵੀ ਬਥੇਰੇ,
ਹੱਕ ਨਾ ਉਹਨਾਂ ਦੇ ਦਬਾਈਏ।
ਸੰਤੁਲਨ ਵਿੱਚ ਜੇ ਜਿੰਦ ਨਾ ਰੱਖੀਏ,
ਦੁੱਖ ਦੇਈਏ ਤਾਂ ਦੁੱਖ ਹੀ ਪਾਈਏ।
ਪੰਜ ਗੁਣ ਜੇ ਅਵਗੁਣ ਬਣ ਜਾਵਣ,
ਜੱਗ ਵਿੱਚ ਨਰਕ ਹੰਢਾਈਏ।
ਜਾਗਰੂਕ ਸਦਾ ਆਪਾ ਰੱਖੀਏ,
ਸਦਾ ਹੀ ਚੰਗੀ ਕਾਰ ਕਮਾਈਏ।
ਸਰਵ ਵਿਆਪੀ ਮਾਪ ਵਰਤੀਏ,
ਚੰਗੇ ਮੰਦੇ ਦੀ ਸੋਝੀ ਪਾਈਏ।
ਕਰਮ ਉਹ ਚੰਗਾ ਜਾਣੀਏ,
ਜੋ ਜੱਗ ਵਿਚ ਸੁੱਖ ਲਿਆਵੇ।
ਕਰਮ ਉਹ ਮੰਦਾ ਜਾਣੀਏ,
ਜੋ ਜੱਗ ਵਿਚ ਦੁੱਖ ਵਧਾਵੇ।
*********
ਜੈਸੀ ਸੋਚ ਅਸਾਡੀ ਹੋਵੇ
ਜੈਸੀ ਸੋਚ ਅਸਾਡੀ ਹੋਵੇ,
ਵੈਸੀ ਹੀ ਜਿੰਦ ਸਾਡੀ ਹੋਵੇ।
ਸਾਰਾ ਹੀ ਜੱਗ ਇੱਕ ਇਕਾਈ,
ਅਕਲੀਂ ਬੁਝੀਏ ਬੁਝਿਆ ਜਾਈ।
ਅਕਾਸ਼ ਪਤਾਲ ਕੁੱਲ ਆਲ ਜੰਜਾਲ,
ਘਾਹ ਦੀ ਤ੍ਰਿਣ ਤੇ ਫਲ ਫੁੱਲ ਕੰਡੇ।
ਚੰਦ ਸੂਰਜ ਤਾਰੇ ਜਾਂ ਸਿਤਾਰੇ,
ਕਦੀ ਵੀ ਇਹ ਨਾ ਜਾਵਣ ਵੰਡੇ।
ਪਦਾਰਥਵਾਦ ਜਾਂ ਆਤਮਵਾਦ,
ਦੋਵਾਂ ਦਾ ਹੀ ਵੱਖ ਸਵਾਦ।
ਜੋ ਇੱਕ ਨੂੰ ਛੱਡੇ ਦੂਜੇ ਨੂੰ ਪਾਵੇ,
ਖਾਵੇ ਗੁੜ ਮਿਸਰੀ ਸੁੱਟ ਜਾਵੇ।
ਜਿਸ ਮਾਇਆ ਨੇ ਬਣਤ ਬਣਾਈ,
ਆਤਮ ਤੱਤ ਦੀ ਹੈ ਉਹ ਜਾਈ।
ਭਿੰਨ ਭਿੰਨ ਰੂਪ ਮਾਇਆ ਦੇ,
ਸਭ ਪਰਮ ਸੱਤਾ ਦੇ ਰੂਪ ਨੇ ਭਾਈ।
ਗੁੜ, ਸ਼ੱਕਰ, ਖੰਡ ਤੇ ਮਿਸਰੀ,
ਗੰਨੇ ਦੇ ਰਸ ਨੇ ਰੂਪ ਵਟਾਇਆ।
ਆਤਮ ਤੱਤ ਦੇ ਕਾਰਨੇ,
ਸਭ ਕੁੱਝ ਹੈ ਬਣ ਆਇਆ।
ਆਤਮ ਤੱਤ ਹੀ ਰੱਬ ਹੈ,
ਆਤਮ ਤੱਤ ਹੀ ਹੈ ਖੁਦਾਇਆ।
ਆਤਮ ਤੱਤ ਹੀ ਜੱਗ ਹੈ,
ਆਤਮ ਤੱਤ ਹੀ ਹੈ ਮਾਇਆ।
ਸਵਾਲਾਂ ਦਾ ਦਾ ਸਵਾਲ ਕਰੇ ਤਰਕ ਸਾਡਾ,
ਕਿ ਆਤਮ ਤੱਤ ਹੈ ਕਿਥੋਂ ਆਇਆ?
ਨਿਰੇ ਸੁਨਯ 'ਚੋਂ ਆਤਮ ਤੱਤ ਹੈ,
ਵਿਪ੍ਰੀਤ ਵਿਰੋਧੀ ਗੁਣਾਂ ਦਾ ਜਾਇਆ।
****+*****
ਅਣਹੋਂਦ ਵਿੱਚ ਵੀ ਹੋਂਦ ਹੈ
ਅਣਹੋਂਦ ਨੇ ਹੋਂਦ ਬਣਾਈ,
ਹੋਂਦ ਨੇ ਅਣਹੋਂਦ ਬਣਾਈ.
ਜੋੜ ਜਮ੍ਹਾਂ ਤੇ ਮਨਫੀ ਦਾ,
ਸੁਨਯੈ ਹੋ ਜਾਂਦਾ ਹੈ ਭਾਈ।
ਸਵੈ-ਵਿਰੋਧੀ ਗੁਣਾਂ ਕਾਰਨ,
ਜੱਗ ਹੋਂਦ ਵਿਚ ਆਇਆ।
ਮੁਢਲਾ ਕਾਨੂੰਨ ਪਰਮ ਸੱਤਾ ਦਾ,
ਅਟਲ ਹੁਕਮ ਹੀ ਰੱਬ ਅਖਵਾਇਆ।
ਇਹ ਜੋ ਗੁਰੂਆਂ ਨੇ ਆਖਿਆ,
ਕਿ ਹੁਕਮੀਂ ਹੀ ਹੁਕਮ ਬਣ ਆਇਆ।
ਵਿਰਾਟ ਕਾਨੂੰਨ ਇਸ ਜਗਤ ਦਾ,
ਪਰਮ ਸੱਤਾ ਨੇ ਉਪਜਾਇਆ।
ਕੋਈ ਕਰ ਨਾ ਸਕੇ ਉਲੰਘਣਾ,
ਕਿਸੇ ਵੀ ਮਾਂ ਦਾ ਜਾਇਆ।
ਜਿਸ ਹੱਥ ਜ਼ੋਰ ਕਰ ਵੇਖੇ ਸੋਈ,
ਜੱਗ ਵਿਚੋਂ ਜਾਵੇ ਉਲਟਾਇਆ।
*********
ਜਿੰਨੇ ਰਹਿਬਰ ਜੱਗ ਵਿਚ ਆਏ
ਜਿੰਨੇ ਰਹਿਬਰ ਜੱਗ ਵਿਚ ਆਏ,
ਦਰਦਾਂ ਭਰੇ ਦਿਲ ਲੈ ਕੇ ਆਏ।
ਦੂਜਿਆਂ ਦੇ ਦੁਖ ਦੇਖ ਨਾ ਪਾਏ,
ਪਰ ਨਾ ਦੱਸੀ ਦੁਖਾਂ ਦੀ ਦਾਰੂ,
ਗੀਤ ਪ੍ਰੇਮ ਦੇ ਉਹਨਾਂ ਨੇ ਗਾਏ।
ਤੜਪ ਉੱਠੇ ਹਿਰਦੇ ਉਨ੍ਹਾਂ ਦੇ,
ਦਰਦ ਲੋਕਾਂ ਦਾ ਜ਼ਰ ਨਾ ਪਾਏ।
ਦੇਵੀ ਦੇਵ ਸਭ ਉਨ੍ਹਾਂ ਨੇ ਛੱਡੇ,
ਕਲਪਤ ਰੱਬ ਜੀ ਦੇ ਗੁਣ ਗਾਏ।
ਵਾਰ ਵਾਰ ਹਰ ਕੋਈ ਅਲਾਏ।
''ਜਿਸ ਨੂੰ ਜਿੰਨਾ ਮਰਜ਼ੀ ਦੇਵੇ,
ਬਹੁਤਾ ਦੇਵੇ ਥੋੜ੍ਹਾ ਦੇਵੇ,
ਆਪੋ ਜਾਣੇ ਆਪ ਖੁਦਾਏ।
ਅਲਾਹ, ਵਾਹਿਗੁਰੂ ਰਾਮ ਜਾਣੇ,
ਆਪੇ ਰੱਬ ਜੀ ਕਰੇ ਕਰਾਏ।''
ਕਾਰਨ ਦੁੱਖਾਂ ਦੇ ਲੱਭਣੇ ਛੱਡੇ,
ਸੁਖੀਆ ਰੱਬ ਦਾ ਸ਼ੁਕਰ ਮਨਾਏ।
ਦੁੱਖਾਂ ਦੀ ਦਾਰੂ ਨਾਮ ਦੱਸਿਆ,
ਜੱਗ ਨੂੰ ਐਸੇ ਸਬਕ ਸਿਖਾਏ,
ਅਲਾਹ ਵਾਹਿਗੁਰੂ ਰਾਮ ਅਲਾਏ।
ਰੱਬ ਦੀ ਕਰਨੀ ਹਰ ਕੋਈ ਆਖੇ,
ਅਟਲ ਹੁਕਮ ਨਾ ਕੋਈ ਸਮਝਾਏ।
ਲੁੱਟੇ ਜਾਂਦੇ ਅਤੇ ਲੁਟੇਰੇ,
ਸੱਭ ਇੱਕੋ ਥਾਂ ਤੇ ਲਿਆ ਬੈਠਾਏ।
ਗੀਤ ਕਿਸਮਤ ਦੇ ਉਹਨਾਂ ਨੇ ਗਾਏ।
ਬੰਦਾ ਕੁਝ ਕੁ ਕਿਸਮਤ ਦਾ ਗੁਲਾਮ,
ਬਦਲ ਨਹੀਂ ਸਕਦਾ ਆਪਣੇ ਮਾਪੇ,
ਬਦਲ ਸਕਦਾ ਹੈ ਚੁਗਿਰਦਾ ਤੇ ਅਸਥਾਨ,
ਬਦਲ ਸਕਦਾ ਹੈ, ਮਿੱਤਰ ਮੇਲੀ ਰਿਸ਼ਤੇ ਆਮ,
ਬਦਲ ਸਕਦਾ ਹੈ ਸਿਆਸੀ ਸਮਾਜੀ ਆਰਥਿਕ ਨਿਜ਼ਾਮ।
ਘੜ ਸਕਦਾ ਹੈ ਕਿਸਮਤ ਜੱਗ ਦੀ,
ਬਦਲ ਕੇ ਆਰਥਿਕ ਨਿਜ਼ਾਮ।
ਜੇ ਪੰਜਾਂ ਦਾ ਨਾ ਬਣੇ ਗੁਲਾਮ,
ਕਰ ਸਕਦਾ ਹੈ ਸਭ ਕੁਝ ਬੰਦਾ,
ਹੋਵੇ ਭਾਵੇਂ ਆਦਮੀ ਆਮ।
ਕਿਧਰੇ ਅਸਾਂ ਨੇ ਧੋਖਾ ਖਾਇਆ,
ਬੁੱਝ ਨਾ ਸਕੇ ਕਿ ਕੀ ਖੁਦਾਇਆ।
ਰੱਬ ਅਸਮਾਨਾਂ ਵਿੱਚ ਬੈਠਾਇਆ,
ਦੁੱਖ ਦੁਨੀਆਂ ਦਾ ਉਸਦੇ ਗਲ਼ ਪਾਇਆ,
ਅਟਲ ਹੁਕਮ ਨੂੰ ਅਸੀਂ ਭੁਲਾਇਆ।
ਬੁੱਝੀਏ ਹੁਕਮ ਪਰਮ ਪੱਦ ਪਾਈਏ,
ਭੇਦ ਖੁਦਾ ਦਾ ਵੀ ਬੁਝ ਜਾਈਏ।
ਅਤਿ ਅਲਪਤ ਜੋ ਹੋਂਦ ਹਮਾਰੀ,
ਵਿਰਾਟ ਰੂਪ ਫਿਰੇ ਜੋ ਧਾਰੀ,
ਹੋਂਦ ਅਣਹੋਂਦ ਨੇ ਸੰਵਾਰੀ।
ਪੂਰੀ ਸੋਝੀ ਅਜੇ ਨਾ ਆਈ,
ਇੱਕ ਕਣ ਬੁਝੇ ਕਿਵੇਂ ਕੁਲ ਨੂੰ ਭਾਈ।
ਪਰ ਜੇ ਕਣ ਆਪੇ ਨੂੰ ਜਾਣੇ,
ਪਰਮ ਸੱਤਾ ਦਾ ਭੇਦ ਪਛਾਣੇ,
ਦੁੱਖਾਂ ਦੀ ਦਾਰੂ ਨਾਮ ਨਾ ਜਾਣੇ।
ਕਿਸਮਤ ਉਹਨਾਂ ਦੀ ਬਣਦੀ ਅੱਛੀ
ਜੀਵਨ ਜੁਗਤ ਜਿਨ੍ਹਾਂ ਦੀ ਸੱਚੀ,
ਜੋ ਸੱਚ 'ਤੇ ਪਹਿਰਾ ਦਿੰਦੇ ਜਾਣ।
ਉਹ ਬੰਦੇ ਤੋਂ ਬਣ ਗਏ ਆਦਮੀ,
ਆਦਮੀ ਤੋਂ ਬਣ ਗਏ ਇਨਸਾਨ।
ਕਿਸਮਤ ਕਹਿ ਕੇ ਹਾਰ ਨਹੀਂ ਮੰਨਦੇ,
ਟੀਸੀ ਵੱਲ ਉਹ ਟੁਰਦੇ ਜਾਣ
ਆਪਣਾ ਆਪ ਬਦਲਾਉਂਦੇ ਜਾਣ।
ਜੋ ਇਨਸਾਨ ਪਛਾਣੇ ਸੱਚ ਨੂੰ,
ਬਣ ਜਾਂਦਾ ਹੈ, ਉਹ ਮਹਾਨ।
ਸਰਵ-ਵਿਆਪੀ ਪਰਮ ਸੱਤਾ ਦੀ,
ਜੋ ਕਰਦਾ ਹੈ ਪਹਿਚਾਣ।
ਨਿੱਕਾ ਕਿਣਕਾ ਕਾਇਆਨਾਤ ਦਾ,
ਹੈ ਉਸਦੇ ਲਈ ਭਗਵਾਨ।
ਆਪੋਂ ਬਣ ਜਾਂਦੇ ਮਹਾਨ।
ਪਾ ਜਾਵੇ ਉਹ ਸਚਿ ਨੂੰ,
ਜਿਸਦੀ ਬਿਰਤੀ ਇੱਕ ਸਮਾਨ।
ਕਿਸਮਤ ਕਿਸਮਤ ਕਦੀ ਨਾ ਕੂਕੇ,
ਉਹ ਕਰਦਾ ਜਾਏ ਸੰਗਰਾਮ।
ਕਦੀ ਨਾ ਕਰਦਾ ਉਹ ਆਰਾਮ।
*********
ਬੁੱਧੀ ਦਾ ਕੋਈ ਅੰਤ ਨਹੀਂ ਹੈ
ਬੁੱਧੀ ਦਾ ਕੋਈ ਅੰਤ ਨਹੀਂ ਹੈ,
ਅਨੁਭਵ ਸਾਡੀ ਬੁੱਧ ਵਧਾਏ।
ਬੁੱਧ ਵਧੇ ਅਸੀਂ ਜਾਣੀਏ,
ਕਿ ਪਰਮ ਸੱਤਾ ਇੱਕ ਰੱਬੀ ਖੇਤਰ,
ਜਿਸ ਵਿੱਚ ਸਭ ਕੁਝ ਹੁੰਦਾ ਜਾਏ।
ਅਟਲ ਹੁਕਮ ਇੱਕੋ ਇੱਕ ਚੱਲੇ,
ਕਰਮਾਂ ਦਾ ਫਲ ਹਰ ਕੋਈ ਖਾਏ,
ਪਰਮ ਸੱਤਾ ਸਾਡੇ ਕਣ ਕਣ ਅੰਦਰ।
ਜਿਉਂ ਸਾਗਰ ਵਿੱਚ ਮੀਨ ਸਮਾਏ,
ਪਰ ਮੀਨ ਸਾਗਰ ਦੀ ਥਾਹ ਨਾ ਪਾਏ।
ਰਿਸ਼ੀ ਮੁਨੀ ਗੁਰ ਪੀਰ ਪੈਗ਼ੰਬਰ,
ਆਪਣੇ ਆਪਣੇ ਰਾਹ ਦਰਸਾਏ।
ਲÑੜਦੇ ਫਿਰਦੇ ਰਾਹਾਂ ਦੇ ਰਾਹੀ,
ਇੱਕ ਦੂਜੇ ਦਾ ਰਾਹ ਨਾ ਭਾਏ।
ਕਾਰਨ ਦੁੱਖਾਂ ਦਾ ਸਮਝ ਨਾ ਪਾਏ।
ਮਸਜਿਦ, ਮੰਦਰ ਤੇ ਗੁਰਦੁਆਰੇ,
ਸਾਡੀ ਸ਼ਰਧਾ ਦੇ ਨਜ਼ਾਰੇ।
ਛੱਡੀਏ ਸ਼ਰਧਾ ਕਰੀਏ ਕਿੰਤੂ,
ਕਾਰਨ ਦੁੱਖਾਂ ਦਾ ਸਮਝ ਆ ਜਾਏ,
ਕਿ ਰੱਬ ਜੀ ਦੁੱਖ ਨਾ ਕਿਸੇ ਨੂੰ ਪਾਏ।
ਈਸਾ ਮੂਸਾ ਮੁਹੰਮਦ ਨਾਨਕ,
ਬੁੱਧ ਮਹਾਂਵੀਰ ਤੇ ਜੌਰਾਸ਼ਟਰ,
ਹਰ ਇੱਕ ਨੇ ਸ਼ਰਧਾ ਛੱਡੀ।
ਤਾਂ ਕੁਝ ਦੁਨੀਆਂ ਨੂੰ ਦੱਸ ਪਾਏ।
ਹਨੇਰ ਘੁੱਪ ਵਿਚ ਚਾਨਣ ਲਿਆਏ।
*********
ਕਿੰਤੂ ਕਰਨਾ ਹੈ ਫਰਜ਼ ਆਸਾਡਾ
ਹੈ ਕਿੰਤੂ ਕਰਨਾ ਫਰਜ਼ ਆਸਾਡਾ,
ਕਿ ਦੁੱਖਾਂ ਦਾ ਬੁਝ ਲਈਏ ਸਾਰ।
ਸਿਆਸੀ ਸਮਾਜੀ ਅਰਥ ਵਿਵਸਥਾ,
ਜੇਕਰ ਰੱਖੀਏ ਅਸੀਂ ਉਲਾਰ।
ਦੁੱਖਾਂ ਦੇ ਭਰ ਜਾਣ ਭੰਡਾਰ।
ਕਿੰਤੂ ਕਰੀਏ ਕਿ ਮਿਟ ਜਾਵੇ,
ਵਹਿਮ ਭਰਮ ਤੇ ਅੰਧਕਾਰ।
ਵਹਿਮ ਭਰਮ ਤੇ ਅੰਧ-ਵਿਸ਼ਵਾਸ਼ੀ,
ਸਿਥੱਥ ਵਰਗ ਦਾ ਹੈ ਸ਼ਿੰਗਾਰ,
ਹੋ ਨਹੀਂ ਸਕਦਾ ਲੋਕ ਸੁਧਾਰ।
ਕਿੰਤੂ ਕਰਨਾ ਅਤਿ ਜ਼ਰੂਰੀ,
ਕੂੜ ਕੁਫ਼ਰ ਦਾ ਲਾਹੀਏ ਸਾੜ।
ਜੇਕਰ ਕਿੰਤੂ ਕਦੀ ਨਾ ਕਰੀਏ,
ਜੱਗ ਵਿਚ ਫੈਲਣ ਦੁੱਖ ਹਜ਼ਾਰ।
ਫਿਰ ਹੋ ਨਹੀਂ ਸਕਦਾ ਲੋਕ ਸੁਧਾਰ।
ਚਲੋ ਚਾਲ ਜੱਗ ਚਲਦਾ ਜਾਵੇ,
ਆਪਣੀ ਰਾਹ 'ਤੇ ਲਗਾਤਾਰ।
ਪਰ ਬਦਲ ਦਿੰਦੇ ਸਮਾਜ ਨੂੰ,
ਜਦ ਆਵਣ ਰਹਿਬਰ ਅਲੋਕਾਰ।
ਜਾਂ ਕਰਾਂਤੀ ਦੇ ਆਲਮਬਰਦਾਰ।
ਠੀਕ ਆਖਿਆ ਸੀ ਸੱਭ ਨੇ,
ਪਰ ਆਖਿਆ ਸੀ ਸਮੇਂ ਅਨੁਸਾਰ।
ਪਲ ਪਲ ਬਦਲਦੀ ਸਮੇਂ ਦੀ ਧਾਰ,
ਫੜਕੇ ਕਦੀ ਨਾ ਬੈਠੀਏ ਇੱਕੋ ਹੀ ਸਾਰ,
ਆਇਤ ਨਵੀਂ ਨਿੱਤ ਉਤਰਦੀ ਸਮੇਂ ਅਨੁਸਾਰ।
*********
ਸੱਚ ਦੀ ਰਾਹ 'ਤੇ ਟੁਰਦੇ ਜਾਈਏ
ਸੱਚ ਦੀ ਰਾਹ 'ਤੇ ਟੁਰਦੇ ਜਾਈਏ,
ਟੁਰਦੇ ਜਾਈਏ ਮੇਰੇ ਯਾਰ।
ਕਿੰਨੇ ਹੀ ਫੁਲ ਛਿਪ ਟੁਰ ਜਾਂਦੇ,
ਝਲ ਕੇ ਪਤਝੜ ਅਤੇ ਬਹਾਰ।
ਬਿਖੜੇ ਪੈਂਡੇ ਚੱਲਣੇ ਪੈਂਦੇ,
ਮਿਧਣੇ ਪੈਂਦੇ ਕਿੰਨੇ ਹੀ ਖਾਰ।
ਟੁਰਦੇ ਜਾਈਏ ਮੇਰੇ ਯਾਰ।
ਲੱਖ ਰੋਕਾਂ ਲੱਖ ਟੋਕਾਂ ਰਾਹ ਵਿੱਚ,
ਲੱਖਾਂ ਜ਼ੋਖਮ ਰਾਹ ਵਿਚਕਾਰ।
ਆਉਣ ਮੁਸ਼ਕਲਾਂ ਕਠਨ ਤੇ ਭਾਰੀ,
ਬੇਸ਼ੱਕ ਸੱਟਾਂ ਵੱਜਣ ਹਜ਼ਾਰ।
ਟੁਰਦੇ ਜਾਈਏ ਮੇਰੇ ਯਾਰ।
ਦਿਲ ਧੜਕਣਾਂ ਬਣਨ ਪਰਖਣਾਂ,
ਇਤਰ ਫਲੇਲਾਂ ਦੀ ਭਰਮਾਰ।
ਅਸੀਂ ਸੰਸਾਰੀ ਨਹੀਂ ਨੂਰਾਨੀ,
ਡਗਮਗਾ ਜਾਈਏ ਵਾਰ-ਮ-ਵਾਰ।
ਟੁਰਦੇ ਜਾਈਏ ਮੇਰੇ ਯਾਰ।
ਕਈ ਵਾਰੀ ਬਲੌਰੀ ਅੱਖਾਂ,
ਕਈ ਵਾਰੀ ਰੇਸ਼ਮੀ ਹੱਥ ਛੋਹਾਂ,
ਕਈ ਵਾਰੀ ਪਦਵੀ ਦੀਆਂ ਭੁੱਖਾਂ,
ਰੋਕਣ ਰਾਹ ਸਾਡਾ ਵਾਰ-ਮ-ਵਾਰ,
ਟੁਰਦੇ ਜਾਈਏ ਮੇਰੇ ਯਾਰ।
ਕਈ ਵਾਰੀ ਕੋਈ ਜ਼ਹਿਰ ਪਿਆਵੇ,
ਕਦੀ ਪਾਣੀਆਂ ਵਿਚ ਸੁੱਟ ਜਾਵੇ।
ਡਾਂਗਾਂ ਖੰਜਰ ਪਿਸਤੌਲ ਬੰਦੂਕਾਂ,
ਨੇਜੇ ਬਰਛਿਆਂ ਦੀ ਭਰਮਾਰ।
ਪਰ ਪਰਮ ਸੱਤਾ ਵੱਡੀ ਸਰਕਾਰ,
ਟੁਰਦੇ ਜਾਈਏ ਮੇਰੇ ਯਾਰ।
ਨੱਚਦੇ ਜਾਈਏ, ਟੱਪਦੇ ਜਾਈਏ,
ਲੰਘੀਏ ਘਾਟੀਆਂ ਤੇ ਪਹਾੜ।
ਝੱਖੜ ਚੱਲਣ ਗੜ੍ਹੇ ਵੀ ਆਵਣ,
ਮਾਰ ਉੱਤੇ ਪੈ ਜਾਵੇ ਮਾਰ।
ਟੁਰਦੇ ਜਾਈਏ ਮੇਰੇ ਯਾਰ।
ਰਾਹ ਵਿੱਚ ਕਿਧਰੇ ਤਿਲਕ ਨਾ ਜਾਈਏ,
ਤਿਲਕਿਆ ਸੀ ਜਿਵੇਂ ਜੋਗਾ ਯਾਰ।
ਕਈ ਵਾਰੀ ਰੱਬ ਵੀ ਛੱਡ ਦੇਵੇ,
ਜਿਵੇਂ ਛੱਡਿਆ ਸੀ ਈਸਾ ਅੱਧ-ਵਿਚਕਾਰ।
ਟੁਰਦੇ ਜਾਈਏ ਮੇਰੇ ਯਾਰ।
ਰਾਮ ਤੀਰਥ ਜਾ ਜੰਗਲੀ ਰੋਇਆ,
ਛੱਡਿਆ ਉਸਨੂੰ, ਕਰੇ ਪੁਕਾਰ।
ਸੈਂਟ ਜੋਨ ਵੀ ਆਖਰ ਛੱਡੀ,
ਰੱਖਿਆ ਨਾ ਕੋਈ ਸਰੋਕਾਰ।
ਝੱਲੇ ਕਿਵੇਂ ਕੋਈ ਰੱਬੀ ਮਾਰ।
ਟੁਰਦੇ ਜਾਈਏ ਮੇਰੇ ਯਾਰ।
ਅਨੋਖੀ ਸ਼ਕਤੀ ਪਰਮ ਸੱਤਾ ਦੀ,
ਕਰ ਦਿੰਦੀ ਹੈ ਬੁਛਾੜ।
ਪਹਾੜ ਲੰਘੀਏ ਸਮੁੰਦਰ ਚੀਰੀਏ,
ਤਰਕ ਨਾ ਜਾਣੇ ਇਸਦੀ ਸਾਰ।
ਟੁਰਦੇ ਜਾਈਏ ਮੇਰੇ ਯਾਰ।
*********
ਦੁੱਖਾਂ ਦੀਆਂ ਕਾਂਗਾਂ ਬੇਸ਼ੱਕ ਆਵਣ
ਦੁੱਖਾਂ ਦੀਆਂ ਕਾਂਗਾਂ ਬੇਸ਼ੱਕ ਆਵਣ,
ਭਲਾ ਦੱਸ ਤੂੰ ਕਿਉਂ ਘਬਰਾਵੇਂ।
ਕੀ ਨਿਰੇ ਸੁੱਖਾਂ ਨੂੰ ਮਾਣ ਕੇ ਵੀਰਾ?
ਜੱਗ ਵਿਚੋਂ ਟੁਰ ਜਾਵੇ।
ਇਹ ਕੀ ਜੱਗ ਵਿੱਚ ਆਉਣਾ ਹੋਇਆ,
ਜੇ ਦੁੱਖ ਨਾ ਅਸਾਂ ਹੰਢਾਏ।
ਦੁੱਖ ਸੁੱਖ ਬਿਨਾ ਜੀਵਨ ਰੁੱਖਾ,
ਕਿਉਂ ਕੋਈ ਨਿਰਾ ਹੀ ਸੁੱਖ ਹੰਢਾਏ।
ਦੁੱਖਾਂ ਤੋਂ ਕੋਈ ਡਰ ਕੇ ਭੱਜੇ,
ਭੱਜੇ ਤਾਂ ਕੋਈ ਕਿਥੇ ਜਾਏ?
ਬੰਦਾ ਉਹ ਹੀ ਬੰਦਾ ਹੈ,
ਖਿੜੇ ਮੱਥੇ ਜੋ ਦੁੱਖ ਹੰਢਾਏ।
ਕਲ ਕਲੇਸ਼ ਸਭ ਕਾਸੇ ਦੀ ਭੁੱਖ,
ਪੈਦਾ ਕਰਦਾ ਹੈ ਆਪ ਮਨੁੱਖ।
ਸਾਰੇ ਸਿਸਟਮ ਸਾਡੇ ਉਲਾਰੂ,
ਮਿਲੇ ਕਿਵੇਂ ਫਿਰ ਸੱਭ ਨੂੰ ਸੁੱਖ।
ਬਣਿਆ ਜੱਗ ਦੁੱਖਾਂ ਦਾ ਘਰ,
ਜਿਥੇ ਦੁੱਖ ਨਹੀਂ, ਉਹ ਕਿਹੜਾ ਦਰ।
ਜੇ ਸੋਝੀ ਬੰਦੇ ਨੂੰ ਆਵੇ,
ਸਾਰੇ ਸਿਸਟਮ ਸਮਤੋਲ ਬਣਾਵੇ।
ਸਾਡੇ ਪੱਲੇ ਪਏ ਦੁੱਖਾਂ ਭਰੇ ਨਿਜ਼ਾਮ,
ਰੁਲ਼ ਰਹੇ ਨੇ ਬੱਚੇ-ਬੁੱਢੇ ਅਤੇ ਆਮ ਇਨਸਾਨ।
ਉੱਠ ਜਾਗ ਵੀਰਾ, ਉੱਠ ਮੇਰੀ ਭੈਣ,
ਬਦਲ ਦੇਹ ਦੁੱਖ ਦੇਣੇ ਨਿਜ਼ਾਮ।
ਮਨ ਕਰਮ ਬਚਨ ਵਿਚਾਰ ਬਦਲ ਦੇਹ,
ਦੁਨੀਆਂ ਦੀ ਨੁਹਾਰ ਬਦਲ ਦੇਹ।
ਦੁੱਖ ਜੋ ਬੰਦੇ ਨੇ ਆਪ ਸਹੇੜੇ,
ਸਭਨਾਂ ਨੂੰ ਇੱਕੋ ਵਾਰ ਬਦਲ ਦੇਹ।
ਕਬੀਲੇ ਟੋਲੇ ਰਾਜੇ ਰਾਣੇ ਬਾਦਸ਼ਾਹੀਆਂ,
ਸਮੇਂ ਨੇ ਹਰ ਇੱਕ ਨੂੰ ਬਦਲਾਇਆ,
ਚਲੋ ਚਾਲ ਜੱਗ ਚਲਦਾ ਆਇਆ,
ਕਦੀ ਕਦਾਈ ਕਰਾਂਤੀ ਚੰਗੀ
ਸਮੇਂ ਦੀ ਹੁਣ ਧਾਰ ਬਦਲ ਦੇਹ।
ਵੋਟ ਰਾਜ ਨੇ ਪਾਇਆ ਭੁਲੇਖਾ,
ਕਿ ਲੋਕਾਂ ਦੀ ਸਰਕਾਰ ਹੈ।
ਏਸੇ ਲਈ ਕਰਾਂਤੀ ਦਾ ਰਾਹ,
ਹੋਇਆ ਹੁਣ ਦੁਸ਼ਵਾਰ ਹੈ।
ਹੁਣ ਵੀ ਯਾਰਾ ਨੁਹਾਰ ਬਦਲ ਦੇ।
ਹਥਿਆਰਾਂ ਦੀ ਕਰਾਂਤੀ ਨਾਲੋ,
ਚੰਗੀ ਕਰਾਂਤੀ ਗਿਆਨ ਦੀ।
ਵਿਦਿਆ ਦੀ ਵਿਗਿਆਨ ਦੀ,
ਬਦਲ ਦੇਵੇ ਜੋ ਸ਼ਾਨ ਇਨਸਾਨ ਦੀ,
ਯਾਰਾ ਹੁਣ ਤਲਵਾਰ ਬਦਲ ਦੇਹ।
ਹਥਿਆਰਾਂ ਦੀ ਠਣਕਾਰ,
ਹੁੰਦੀ ਨਾ ਚੰਗੀ ਵਾਰ-ਮ-ਵਾਰ।
ਹੁਣ ਤਾਂ ਜੱਗ ਵਿਚ ਹੋ ਗਏ ਨੇ,
ਮਾਰੂ ਤੋਂ ਮਾਰੂ ਹਥਿਆਰ।
ਯਾਰਾ ਹੁਣ ਹਥਿਆਰ ਬਦਲ ਦੇਹ।
ਐਸੀ ਕਰਾਂਤੀ ਸਦਾ ਮਹਾਨ,
ਜਿਸ ਵਿਚ ਹੋਵੇ ਨਾ ਲਹੂ ਲੁਹਾਨ
ਹੋਵੇ ਵਿਦਿਆ ਗਿਆਨ ਵਿਗਿਆਨ
ਬਦਲ ਦੇਵੇ ਜੋ ਲੋਟੂ ਢਾਂਚੇ,
ਵੀਰਾ ਹੁਣ ਰੁਝਾਨ ਬਦਲ ਦੇਹ।
ਨ ਉੱਚੀ ਕੁੱਲ ਨਾ ਹੀ ਪੈਸਾ,
ਨਾ ਖਾਨਦਾਨ ਹੋਵਣ ਪਰਧਾਨ।
ਨਾ ਕੋਈ ਲੁੱਟੇ ਨਾ ਲੁੱਟਿਆ ਜਾਵੇ,
ਗੁਣਵਾਨ ਸਭ ਤੋਂ ਅੱਗੇ ਆਵੇ।
ਸਮੇਂ ਦੀ ਹੁਣ ਧਾਰ ਬਦਲ ਦੇਹ।
ਇਹ ਲੋਕ ਰਾਜ ਨਹੀਂ ਲੋਕਾਂ ਦਾ ਰਾਜ,
ਖਾਨਦਾਨਾਂ ਦੇ ਸਿਰ ਤਾਜ।
ਵੋਟ ਪਾਉਣਾ ਬਣਿਆ ਇੱਕ ਪਾਜ,
ਕੁਲਾਂ ਤੇ ਦੌਲਤ ਦਾ ਹੈ ਰਾਜ।
ਯਾਰਾ ਇਹ ਰਿਵਾਜ਼ ਬਦਲ ਦੇਹ।
*********
ਜਿੰਦ ਰਾਣੀ ਨੇ ਤਣੀਆਂ ਤਾਣੀਆਂ
ਜਿੰਦ ਰਾਣੀ ਨੇ ਤਣੀਆਂ ਤਾਣੀਆਂ,
ਅਸੀਂ ਗੁੰਝਲਾਂ ਖੋਹਲਣ ਲਈ ਬਣੇ ਹਾਂ।
ਅੱਟੀਆਂ ਉੱਤੇ ਲਪੇਟੀਏ ਧਾਗੇ,
ਪੁਸ਼ਾਕਾਂ ਜਿੰਦ ਨੇ ਪਾਉਣੀਆਂ।
ਰੋਕਾਂ ਟੋਕਾਂ ਸੰਗ ਘੁਲੇ ਜਿੰਦ,
ਅਸੀਂ ਕਰੀਏ ਦੂਰ ਅੜੌਣੀਆਂ।
ਉੱਠ ਸਾਗਰੋਂ ਧਰਤ 'ਤੇ ਆਈ,
ਹੁਣ ਆਕਾਸ਼ੀ ਡਾਰੀਆਂ ਲਾਉਣੀਆਂ।
ਇੱਕ ਇੱਕ ਗੁੰਝਲ ਖੋਹਲਦੇ ਜਾਈਏ
ਅਸੀਂ ਗੁੰਝਲਾਂ ਸਭ ਮੁਕਾਉਣੀਆਂ।
ਜਿਉਂ ਜਿਉਂ ਗੁੰਝਲਾਂ ਖੋਹਲਦੇ ਜਾਈਏ,
ਸਾਨੂੰ ਨਵੀਆਂ ਮੱਤਾਂ ਆਉਣੀਆਂ।
ਲੱਖ ਕਰੋੜਾਂ ਗੁੰਝਲਾਂ ਪਈਆਂ
ਲੱਖ ਕਰੋੜਾਂ ਖੋਲ੍ਹ ਦਖਾਈਆਂ
ਕਾਲ ਆਕਾਲ ਤੋਂ ਅਸੀਂ ਬਣੇ ਹਾਂ
ਅਸੀਂ ਲੰਮੀਆਂ ਦੌੜਾਂ ਲਾਉਣੀਆਂ।
ਅਸੀਂ ਸ਼ਰਮਸ਼ਾਰ ਹਾਂ ਜਿੰਦ ਤੋਂ,
ਵੱਟਾਂ ਬਣਾਈਆਂ ਖਾਈਆਂ ਪਾਈਆਂ।
ਪੈਣ ਖੋਹਲਣੀਆਂ ਦੰਦਾਂ ਨਾਲ,
ਜੋ ਹੱਥੀਂ ਗੁੰਝਲਾਂ ਪਾਈਆਂ।
ਨੇਕੀ ਬਦੀ ਦੇ ਘੋਲ ਵਿਚ
ਅਸੀਂ ਕੀਤੀਆਂ ਬੇਪਰਵਾਹੀਆਂ
ਮਿਸ਼ਨ ਜਿੰਦ ਦਾ ਭੁੱਲ ਭੁਲਾ ਕੇ
ਯਾਰੀਆਂ ਪੰਜਾਂ ਸੰਗ ਲਾਈਆਂ।
ਕਾਮ ਕਰੋਧ ਲੋਭ ਮੋਹ ਹਓਮੇਂ,
ਜਿੰਦ ਸਾਡੀ ਦਾ ਸ਼ਿੰਗਾਰ।
ਪਰ ਜੇ ਹੱਦਾਂ ਟੱਪ ਜਾਈਏ,
ਕਰ ਦਿੰਦੇ ਸਾਡਾ ਸੰਘਾਰ।
*********
ਮਿਸ਼ਨ ਸਾਡੀ ਜਿੰਦ ਦਾ ਹੈ ਇੱਕੋ
ਮਿਸ਼ਨ ਸਾਡੀ ਜਿੰਦ ਦਾ ਇੱਕੋ ਹੈ,
ਕਿ ਸੂਝ ਗੈਬ ਦੀ ਪਾਉਣੀ।
ਮੰਗਲ ਸ਼ੁੱਕਰ ਚੰਦਰਮਾਂ ਤੋਂ,
ਅੱਗੇ ਦੌੜ ਲਗਾਉਣੀ।
''ਰਿਜ਼ਕ ਵਿਹੂਣੇ ਆਦਮੀ,
ਜਾਣ ਮੁਹੱਬਤਾਂ ਤੋੜ।''
ਅਸਾਂ ਦੁੱਖ ਭੁੱਖ ਨੂੰ ਦੂਰ ਕਰਨਾ,
ਵਿਛੋੜਿਆਂ ਵਿਚ ਨਾ ਜਿੰਦ ਲੰਘਾਉਣੀ।
ਅਮਨ ਸ਼ਾਂਤੀ ਜੱਗ ਵਿਚ ਆਵੇ,
ਹੋਵੇ ਨਾ ਕਿਧਰੇ ਕੋਈ ਲੜਾਈ।
ਕਾਣੀ ਵੰਡ ਨਾ ਹੋਵੇ ਕਿਧਰੇ,
ਅਸਾਂ ਦੁਨੀਆਂ ਇੱਕ ਬਣਾਉਣੀ।
ਧਰਤੀ ਸਾਡੀ ਸਭ ਦੀ ਸਾਂਝੀ,
ਹੋਵੇ ਹਰ ਥਾਂ ਆਉਣੀ ਜਾਣੀ।
ਵਿਤਕਰਿਆਂ ਭਰੀ ਨਾ ਹੋਵੇ ਜਿੰਦਗੀ,
ਸ਼ੈਤਾਨੀਅਤ ਦੂਰ ਭਜਾਉਣੀ।
ਉਲਾਰੂ ਸਿਸਟਮ ਅਸੀਂ ਮੁਕਾਉਣੇ,
ਸਾਰੇ ਸਿਸਟਮ ਸਮਤੋਲ ਬਣਾਉਣੇ।
ਪਰਜਾਤੰਤਰ ਜੱਗ ਵਿਚ ਆਵੇ,
ਸਾਂਝ ਦਿਲਾਂ ਦੀ ਪਾਉਣੀ।
*********
ਜੱਗ ਬਗੀਚਾ ਪਰਮ ਸੱਤਾ ਦਾ
ਜੱਗ ਬਗੀਚਾ ਪਰਮ ਸੱਤਾ ਦਾ,
ਇਹ ਬਿਨ ਮੰਤਵ ਦੇ ਨਾਹੀ।
ਨਵੇਂ ਫੁੱਲ ਉਗਾਉਂਦੀ ਜਾਵੇ।
ਪੁੱਟਦੀ ਜਾਵੇ ਪੁਰਾਣੀ ਕਾਹੀਂ।
ਇਸ ਤੋਂ ਪਹਿਲਾਂ ਕਿ ਪੁੱਟੇ ਜਾਈਏ,
ਜੀਵਣ ਆਪਣਾ ਅਰਥ ਲਗਾਈਏ।
ਨਿੱਜ ਲਈ ਜਿਊਣਾ ਕੀ ਜਿਊਣਾ ਹੈ,
ਕੁੱਝ ਹੋਰਾਂ ਲਈ ਵੀ ਕਰਕੇ ਜਾਈਏ।
ਜਾਤਾਂ ਪਾਤਾਂ ਧਰਮਾਂ ਵਿੱਚ ਵੰਡਿਆ,
ਪ੍ਰਾਂਤਾਂ ਦੇਸ਼ਾਂ ਖਿੱਤਿਆਂ ਵਿੱਚ ਵੰਡਿਆ।
ਬੰਦਾ ਲੜਦਾ ਮਰਦਾ ਖਰੂਦੀ ਬਣਦਾ,
ਇਸਨੂੰ ਜੀਵਨ ਜਾਂਚ ਸਿਖਾਈਏ।
ਸਿਆਸੀ ਸਮਾਜੀ ਅਰਥ-ਵਿਵਸਥਾ,
ਨਿਰੀ ਉਲਾਰੂ, ਸਾਡੇ ਦੁੱਖ ਵਧਾਏ।
ਵੇਹੜਿਆਂ ਮਾੜੀਆਂ ਮਾਜਰੀਆਂ ਵਿੱਚ,
ਬੰਦਾ ਰੁਲ਼ਦਾ ਫਿਰਦਾ ਸੰਤਾਪ ਹੰਢਾਏ।
ਨਿੱਜੀ ਦੌੜਾਂ ਅਸੀਂ ਜੱਗ ਵਿੱਚ ਲਾਈਏ,
ਇੱਕ ਦੂਜੇ ਦੇ ਸੰਗ ਟਕਰਾਈਏ।
ਆਪਣੀ ਗਰਜ਼ ਨੂੰ ਹੀ ਮੁੱਖ ਰੱਖੀਏ,
ਲੋੜ ਹੋਰਾਂ ਦੀ ਮਨੋਂ ਭੁਲਾਈਏ।
ਸਰਮਾਏਦਾਰੀ ਨਿਜ਼ਾਮ ਜੱਗ ਦਾ,
ਲੋਕਾਂ ਦੀ ਜਿੰਦ ਸੁੱਕਣੀ ਪਾਵੇ।
ਕੁਲੀ ਗੁੱਲੀ ਜੁੱਲੀ ਦਾ ਮਸਲਾ,
ਜੇ ਹੱਲ ਨਾ ਹੋਵੇ ਆਜ਼ਾਬ ਆ ਜਾਵੇ।
ਸਾਰੇ ਦੁੱਖਾਂ ਦੀ ਦਾਰੂ ਇੱਕੋ,
ਕਿ ਸਿਸਟਮ ਸਾਰੇ ਸਮਤੋਲ ਬਣਾਈਏ।
ਵੱਖ ਨਾ ਕਿਸੇ ਨੂੰ ਜਾਣੀਏ,
ਸਭੇ ਸਾਂਝੀਵਾਲ ਸਦਾਈਏ।
*********
ਪ੍ਰੇਮ ਭਾਵਨਾ ਹਰ ਕਿਸੇ ਲਈ
ਪ੍ਰੇਮ ਭਾਵਨਾ ਹਰ ਕਿਸੇ ਲਈ,
ਹੋਵੇ ਸਭਨਾਂ ਲਈ ਇੱਕ ਸਾਰ।
ਕਰੀਏ ਪ੍ਰੇਮ ਹਰ ਕਿਸੇ ਨੂੰ,
ਬਿਨ ਪ੍ਰੇਮ ਕਲਪੇ ਸੰਸਾਰ।
ਘ੍ਰਿਣਾ ਕਦੀ ਨਾ ਕਿਸੇ ਨੂੰ ਕਰੀਏ,
ਘ੍ਰਿਣਾ ਜਿੰਦ ਨੂੰ ਦੇਵੇ ਸਾੜ।
ਘ੍ਰਿਣਾ ਕਰੇ ਜੇ ਕੋਈ ਆਸਾਨੂੰ,
ਕਰੀਏ ਗਹਿਰੀ ਸੋਚ ਵਿਚਾਰ।
ਕਰੇ ਈਰਖਾ ਜੇਕਰ ਕੋਈ,
ਕਰੀਏ ਨਾ ਤਕਰਾਰ।
ਹੋ ਸਕੇ ਤਾਂ ਪਿਆਰ ਕਰੀਏ,
Îਮੱਚ ਰਿਹਾ ਸੰਸਾਰ।
ਕਰੇ ਜੇ ਕੋਈ ਨਿੰਦਿਆ ਸਾਡੀ,
ਤੱਕੀਏ ਆਪਾ ਅੰਦਰ ਬਾਹਰ।
ਔਗੁਣ ਸਾਰੇ ਦੂਰ ਭਜਾਈਏ,
ਜਾਣੀਏ ਉਸ ਨੂੰ ਯਾਰ।
ਕਰੇ ਜੇ ਕੋਈ ਪਿਆਰ ਅਸਾਂ ਨੂੰ,
ਕਰੀਏ ਉਸ ਨੂੰ ਰੱਜ ਪਿਆਰ।
ਪਿਆਰ ਨਾ ਮਿਲਦਾ ਜੱਗ ਵਿਚ,
ਕਿਧਰੋਂ ਵੀ ਉਧਾਰ।
*********
ਆਤਮ ਪ੍ਰਮਾਤਮ ਤੋਂ ਵੱਖ ਨਹੀਂ ਹੈ
ਆਤਮ ਪ੍ਰਮਾਤਮ ਤੋਂ ਵੱਖ ਨਹੀਂ ਹੈ,
ਨਾ ਪਦਾਰਥ ਵੱਖ ਹੈ ਯਾਰ।
ਆਤਮਵਾਦੀ ਜਾਂ ਪਦਾਰਥਵਾਦੀ,
ਸੌੜੀ ਸੋਚ ਦੇ ਸ਼ਿਕਾਰ।
ਇੱਕੋ ਇੱਕ ਪਰਮ ਸੱਤਾ ਹੈ,
ਹੋਰ ਨਾ ਕਿਧਰੇ ਕੁਝ ਵੀ ਯਾਰ।
ਹਰ ਇੱਕ ਰੂਪ ਪਰਮ ਸੱਤਾ ਦਾ,
ਦਿਸਦਾ ਵਿੱਚ ਸੰਸਾਰ।
ਹਨੇਰ ਘੁੱਪ ਜਾਂ ਅੰਧ-ਗੁਵਾਰ,
ਜਾਂ ਜੋ ਵੀ ਕੁਲ ਸ਼ਮਸ਼ੀ ਪਰਿਵਾਰ। (ਸ਼ਮਸ਼ੀ ਪਰਿਵਾਰ=ਤਾਰਾ ਮੰਡਲ)
ਸਭ ਕੁੱਝ ਪਰਮ ਸੱਤਾ ਦੇ ਕਾਰਨ,
ਧਾਰੇ ਰੂਪ ਅਰਬਾਂ ਖਰਬਾਂ ਲੱਖ ਹਜ਼ਾਰ।
ਰੱਬੀ ਖੇਤਰ ਸਰਵ ਵਿਆਪੀ,
ਸਦਜੀਵੀ ਤੇ ਇੱਕਸਾਰ।
ਆਪਣੇ ਆਪ ਨੂੰ ਆਪੇ ਜਾਣੇ,
ਜਾਣੇ ਨਾ ਸੰਸਾਰ।
ਲਾਲ ਕਣੂੰ ਜਿਵੇ ਸਾਡੀ ਰੱਤ ਦੇ,
ਸਾਨੂੰ ਜਾਣ ਨਾ ਸਕਦੇ ਯਾਰ।
ਜਾਣ ਨਾ ਸਕੀਏ ਅਸੀਂ
ਪਰਮ ਸੱਤਾ ਦਾ ਆਕਾਰ।
ਅਣਹੋਂਦ 'ਚ ਹੋਂਦ ਹੈ
ਜੋ ਜਮ੍ਹਾਂ ਤੇ ਮਨਫੀ ਦਾ ਭੰਡਾਰ।
ਜੋੜ ਦੋਵਾਂ ਦਾ ਜ਼ੀਰੋ ਬਣ ਜਾਂਦਾ
ਬਿਖਰ ਜਾਣ ਉਪਜੇ ਸੰਸਾਰ।
ਸਾਰੇ ਨਾਮ ਪਰਮ ਸੱਤਾ ਦੇ,
ਪਰ ਕੋਈ ਨਾ ਉਸਦਾ ਨਾਮ।
ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।
*********
ਰੱਬ ਰੱਬ ਕਰਨਾ ਛੱਡ ਦੇਈਏ ਸਾਰੇ
ਰੱਬ ਰੱਬ ਕਰਨਾ ਛੱਡ ਦੇਈਏ ਸਾਰੇ,
ਰੱਬੀ ਜਿੰਦ ਬਣਾਈਏ।
ਅਟਲ ਹੁਕਮ ਨੂੰ ਬੁੱਝੀਏ,
ਗਲ਼ ਰੱਬ ਦੇ ਕੁਝ ਨਾ ਪਾਈਏ।
ਕਰਾਂਤੀ ਦੀ ਲੋੜ ਅਸਾਂ ਨੂੰ,
ਭਲਾ ਕਿਉਂ ਪੈ ਜਾਂਦੀ।
ਕਾਣੀ ਵੰਡ ਆਰਥਿਕਤਾ ਦੀ,
ਅਮੀਰ ਗਰੀਬ ਉਪਜਾਂਦੀ।
ਤਰਸ ਦਾ ਪਾਤਰ ਬਣੇ ਇਨਸਾਨ,
ਆਪਣੇ ਹੱਕ ਗੁਆ ਕੇ।
ਕੋਈ ਕਿਸੇ ਦਾ ਹੱਕ ਨਾ ਮਾਰੇ,
ਰੱਖੇ ਆਪਣੇ ਹੱਕ ਬਚਾ ਕੇ।
ਸਮਾਜੀ ਕੁੜੱਤਣ ਨਾ ਵਧਾਈਏ
ਹੱਕ ਕਿਸੇ ਦਾ ਕਦੀ ਨਾ ਖਾਈਏ।
ਦੁੱਖ ਸੁੱਖ ਸਾਰੇ ਸਾਂਝੇ ਕਰੀਏ,
ਹਰ ਕਿਸੇ ਦਾ ਦੁੱਖ ਵੰਡਾਈਏ।
ਸੋਝੀ ਸਾਨੂੰ ਸੱਚ ਦੀ ਆਵੇ,
ਅੰਧ-ਵਿਸ਼ਵਾਸ਼ ਦੇ ਨੇੜੇ ਨਾ ਜਾਈਏ।
ਸੁਖੀ ਵਸੇ ਸਾਡੀ ਸਾਰੀ ਦੁਨੀਆਂ,
ਕੋਈ ਐਸੀ ਬਣਤ ਬਣਾਈਏ।
ਹਰ ਇੱਕ ਸ਼ੈ ਰੂਪ ਰੱਬ ਦਾ,
ਰੱਬ ਨੂੰ ਲੱਭਣ ਕਿਤੇ ਨਾ ਜਾਈਏ।
ਨਾ ਡੇਰੀਂ ਨਾ ਸਾਧੀਂ ਸੰਤੀਂ,
ਵਸ ਆਪਣਾ ਆਪ ਜਗਾਈਏ।
*********
ਇਨਸਾਨੀ ਫਿਤਰਤ ਬੇਸ਼ੱਕ ਬਹੁਤ ਚੰਗੀ
ਇਨਸਾਨੀ ਫਿਤਰਤ ਬੇਸ਼ੱਕ ਬਹੁਤ ਚੰਗੀ,
ਜਿੰਨੀ ਚੰਗੀ ਓਨੀ ਹੀ ਹੈ ਮਾੜੀ।
ਵਿਪ੍ਰੀਤ ਵਿਰੋਧੀ ਸਿਫਤਾਂ ਦਾ ਜੋੜ ਬੰਦਾ,
ਨੇਕੀ ਬਦੀ ਨੇ ਭਰੀ ਹੈ ਜਿੰਦ ਸਾਰੀ।
ਬੂਟਾ ਨੇਕੀ ਦਾ ਹਿਰਦੇ ਵਿੱਚ ਵਸਦਾ,
ਬੂਟਾ ਬਦੀ ਦਾ ਮੱਲਦਾ ਦੇਹ ਸਾਰੀ।
ਸੰਤੁਲਨ ਵਿਗੜਦਾ ਰਹੇ ਤੱਕੜੀ ਦਾ,
ਕਦੀ ਬਦੀ ਭਾਰੂ ਕਦੀ ਨੇਕੀ ਭਾਰੀ।
ਭਾਰ ਬਦੀ ਦਾ ਜੁਗਾਂ ਜੁਗੰਤਰਾਂ ਤੋਂ,
ਨੇਕੀ ਡਟਦੀ ਰਹੀ ਪਰ ਗਈ ਮਾਰੀ।
ਅਕਲ ਬੰਦੇ ਨੂੰ ਅਜੇ ਨਾ ਆਈ ਪੂਰੀ,
ਬਦੀ ਤਾਹੀਓਂ ਜੱਗ ਵਿੱਚ ਅਜੇ ਭਾਰੀ।
ਰੱਬੀ ਰਾਜ ਧਰਤ 'ਤੇ ਕਿਵੇਂ ਆਵੇ?
ਈਸਾ ਮਾਰਿਆ ਲੋਕਾਂ ਦੀ ਮੱਤ ਮਾਰੀ।
ਰਾਜਾ ਪਾਦਰੀ ਤੇ ਮੂਰਖ ਇੱਕ ਪਾਸੇ,
ਕੁਲੀਨ ਕੁਲਾਂ ਦੀ ਪੁੱਗਦੀ ਬਾਤ ਸਾਰੀ।
ਉੱਠਣ ਦਰਦਾਂ ਵਾਲੇ ਪਰ ਜਾਣ ਮਾਰੇ,
ਚੰਦ ਕੁ ਬੰਦਿਆਂ ਦੀ ਨਹੀਂ ਗੱਲ ਸਾਰੀ।
ਮਲਕ ਭਾਗੋਆਂ ਨੇ ਪੈਂਖੜ ਪਾ ਛੱਡੇ,
ਉੱਠੇ ਰੁੱਬਲ ਜੇ ਕੋਈ, ਤਾਂ ਜਾਏ ਮਾਰੀ।
ਕਰਮਾਂ, ਧਰਮਾਂ ਦਾ ਜੂਲਾ ਗਲ਼ ਪਾਇਆ,
ਗੱਲ ਧਰਮ ਦੀ ਕਦੀ ਨਾ ਵਿਚਾਰੀ।
ਰਾਜ ਭਾਗ ਦੇ ਮਾਲਕ ਮਲਕ ਭਾਗੋ,
ਦੌਲਤ ਲੁੱਟਦੇ ਦੁਨੀਆਂ ਦੀ ਸਾਰੀ।
*********
ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ
ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ,
ਲੋਕ ਦਰਦੀਆਂ ਵਿੱਚ ਪਈ ਫੁੱਟ ਭਾਰੀ।
ਅੱਡੋ-ਪਾਟੀ ਹੋਏ ਰੂਸ ਤੇ ਚੀਨ ਵਾਲੇ,
ਗੱਲ ਹਿੰਦ ਦੀ ਕਿਸੇ ਨਾ ਵਿਚਾਰੀ।
ਨਿਰੀਆਂ ਗੱਲਾਂ ਨਾਲ ਨਾ ਢਿੱਡ ਭਰਦੇ,
ਹਾਰੇ ਫਲਸਫੇ ਜਨਤਾ ਗਈ ਮਾਰੀ।
ਜੰਮਦੇ ਸਾਰ ਹੀ ਰੱਬ ਦੇ ਗਲ਼ ਪੈ ਗਏ,
ਅੱਗਾਂ ਲਾ ਕੇ ਕੀਤਾ ਨੁਕਸਾਨ ਭਾਰੀ। (1947-1951)
ਆਖਣ ਸਾਰੇ ਹੀ ਅਸੀਂ ਲੋਕ ਦਰਦੀ,
ਗੱਲ ਲੋਕਾਂ ਦੀ ਕਦੀ ਨਾ ਵਿਚਾਰੀ।
ਬਾਹਰੋਂ ਆ ਕੇ ਨਾ ਕਿਸੇ ਨੇ ਸਾਰ ਲੈਣੀ,
ਲੋਕ ਦਰਦੀਓ ਜੁੜ ਜਾਓ ਇੱਕੋ ਵਾਰੀ।
ਵੋਟ ਰਾਜ ਇਹ ਲੋਕ ਰਾਜ ਹੈ ਨਾ,
ਕੁਲੀਨ ਕੁਲਾਂ ਨੇ ਇਹ ਤਾਂ ਮਾਰ ਮਾਰੀ।
ਬਦਲੋ ਢਾਂਚਿਆਂ ਨੂੰ ਕੁਝ ਇਸ ਤਰ੍ਹਾਂ,
ਗੱਲ ਸਭਨਾਂ ਦੀ ਸੁਣੀ ਜਾਏ ਸਾਰੀ।
(ਬੋਟ ਰਾਜ ਹੋਵੇ ਲੋਕ ਰਾਜ ਭਾਰੀ)
ਵਿਦਿਆ ਗਿਆਨ ਵਿਗਿਆਨ ਪਰਧਾਨ ਹੋਵੇ,
ਆਪਣੇ ਹੱਕਾਂ ਦੀ ਹੋਵੇ ਪਛਾਣ ਸਾਰੀ।
ਹਰ ਕੋਈ ਆਪਣੇ ਫਰਜ਼ ਪੁਗਾਵੇ,
ਹੋਵੇ ਕਿਧਰੇ ਨਾ ਕੋਈ ਮਾਰਾ ਮਾਰੀ।
*********
ਐਸੀ ਚਾਹ ਹੈ ਹਰ ਬੰਦੇ ਦੀ
ਐਸੀ ਚਾਹ ਹੈ ਹਰ ਬੰਦੇ ਦੀ,
ਕਿ ਦੁਨੀਆਂ ਉਸ ਨੂੰ ਚੰਗਾ ਜਾਣੈ।
ਪਰ ਕਿੰਨਾ ਕੁਝ ਅਸੀਂ ਕਰਨਾ ਚਾਹੀਏ,
ਜੋ ਦੁਨੀਆਂ ਬੁਰਾ ਮਨਾਵੇ।
ਸਮੇਂ ਸਮੇਂ ਸਿਰ ਸਮਾਜ ਬਣਾਵੇ,
ਕਈ ਪਾਪ ਪੁੰਨ ਅਸਥਾਈ।
ਨਵੀਂ ਪੀੜ੍ਹੀ ਜਦ ਆ ਜਾਵੇ,
ਮਾਪ ਢੰਡ ਕਈ ਨਵੇਂ ਅਪਣਾਵੇ।
ਜੋ ਕਰਮ ਕਿਸੇ ਨੂੰ ਦੁੱਖ ਪੁਚਾਵੇ,
ਜਾਂ ਸਮਾਜੀ ਅਮਨ ਭੰਗ ਹੋ ਜਾਵੇ।
ਕੋਈ ਭੱਦਰ ਪੁਰਸ਼ ਨਾ ਕਦੀ ਕਮਾਵੇ,
ਜੋ ਕਮਾਵੇ ਬਦਨਾਮ ਹੋ ਜਾਵੇ।
ਕਈ ਵਾਰੀ ਕਈ ਕੁਝ ਕਰਨ ਲਈ,
ਮÎਨ ਸਾਡਾ ਲਲਚਾਵੇ,
ਐਸਾ ਕਰਮ ਕਦੀ ਨਾ ਕਰੀਏ,
ਜੋ ਸਭ ਨੂੰ ਦੁੱਖ ਪੁਚਾਵੇ।
ਨਿੱਜੀ ਚਾਹ ਕੋਈ ਜੇਕਰ ਸਾਡੀ,
ਉਥਲ ਪੁਥਲ ਸਮਾਜ ਵਿਚ ਲਿਆਵੇ।
ਸਮਾਜ ਨੂੰ ਆਪੇ ਤੋਂ ਉੱਚਾ ਰੱਖੀਏ,
ਬੰਦਾ ਆਪਣੀ ਚਾਹ ਬਦਲਾਵੇ।
ਪਰ ਜੇਕਰ ਸਮਾਜ ਕੁਰਾਹੇ ਜਾਵੇ,
ਇੱਕ ਇਕੱਲਾ ਹੀ ਡਟ ਜਾਵੇ।
ਹੱਕ ਸੱਚ ਲਈ ਦੁੱਖ ਉਠਾਵੇ,
ਚਾਹੇ ਜ਼ਹਿਰ ਪਿਆਲਾ ਪੀਣਾ ਪੈ ਜਾਵੇ।
ਤੱਕ ਕੁਰਬਾਨੀ ਏਡੀ ਵੱਡੀ,
ਸਾਰੀ ਦੁਨੀਆਂ ਸੋਚ ਦੁੜਾਵੇ।
ਤਰਕ-ਬ-ਤਰਕ ਕਰੇ ਸੱਚ ਲੱਭੇ,
ਫਿਰ ਆਪਣਾ ਰਾਹ ਬਦਲਾਵੇ।
ਸੱਚ ਦਾ ਰਾਹੀ ਕਦੀ ਡਰੇ ਨਾ,
ਹਲੂਣਾ ਜੱਗ ਨੂੰ ਦੇ ਕੇ ਜਾਵੇ।
ਮਾਰ ਮੁਕਾਇਆ ਆਪੇ ਜਿਸਨੂੰ,
ਫਿਰ ਜੱਗ ਉਸਨੂੰ ਪੂਜਣ ਜਾਵੇ।
*********
ਨਿਰੇ ਸੱਚ ਦੇ ਉਲਟ ਜੇ ਜਾਈਏ
ਨਿਰੇ ਸੱਚ ਦੇ ਉਲਟ ਜੇ ਜਾਈਏ,
ਭਾਵ ਗੁਨਾਹ ਦਾ ਵੱਢ ਵੱਢ ਖਾਵੇ।
ਲੱਗੇ ਸਾਨੂੰ ਕਿ ਆਪਾ ਸਾਡਾ,
ਮੈਲਾ ਮੈਲਾ ਹੁੰਦਾ ਜਾਵੇ।
ਜੇ ਨਿੱਜੀ ਲਾਲਸਾ 'ਤੇ ਕਾਬੂ ਨਾ ਪਾਈਏ,
ਮÎਨ ਸਾਡੇ ਨੂੰ ਚੈਨ ਨਾ ਆਵੇ।
ਜੰਗ ਜ਼ਮੀਰ ਦੀ ਅਤੇ ਮਨ ਦੀ,
ਸਾਡੇ ਅੰਦਰ ਸ਼ੁਰੂ ਹੋ ਜਾਵੇ।
ਕਦੀ ਮਨ ਜਿੱਤੇ ਜ਼ਮੀਰ ਹਾਰੇ,
ਫਿਰ ਜ਼ਮੀਰ ਜਿੱਤੇ ਮਨ ਹਾਰ ਜਾਵੇ।
ਨੇਕੀ ਬਦੀ ਦਾ ਇਹ ਘੋਲ,
ਮੁੱਢ ਕਦੀਮੋਂ ਚੱਲਦਾ ਆਵੇ।
ਆਚਾਰ ਵਿਹਾਰ ਤੇ ਸਭਿਆਚਾਰ,
ਇਸ ਘੋਲ 'ਚੋਂ ਪੈਦਾ ਹੋ ਜਾਵੇ।
ਹੋਵਣ ਪੂਰੀਆਂ ਜੀਵਨ ਲੋੜਾਂ,
ਤਹਿਜ਼ੀਬ ਨਵੀਂ ਨਿੱਤ ਬਣਦੀ ਜਾਵੇ।
ਆਚਾਰ ਵਿਹਾਰ ਅਤੇ ਸਭਿਆਚਾਰ,
ਬਦਲੇ ਤਹਿਜ਼ੀਬ ਬਦਲਦਾ ਜਾਵੇ।
ਇਸ ਪੜਾਅ ਤੋਂ ਅਗਲੇ ਪੜਾਅ ਤੱਕ,
ਸੂਝ ਸਮਝ ਸਾਡੀ ਬਦਲਾਵੇ।
ਏਥੋਂ ਚੱਲ ਕੇ ਓਥੇ ਪੁੱਜੀਏ,
ਜੀਵਨ ਸਾਡਾ ਬਦਲਦਾ ਜਾਵੇ।
ਸਾਡੀ ਕਲਚਰ ਬਦਲੇ ਤਹਿਜ਼ੀਬ ਬਦਲੇ,
ਜੀਵਨ ਅੱਗੇ ਟੁਰਦਾ ਜਾਵੇ।
ਅੱਗੇ ਟੁਰਨਾ ਕੰਮ ਜਿੰਦ ਦਾ,
ਟੁਰ ਨਾ ਸਕੇ ਜਾਮਾਂ ਬਦਲਾਵੇ।
ਬਦਲ ਕੇ ਜਾਮੇ ਜਿੰਦ ਰਾਣੀ,
ਅੱਗੇ ਹੀ ਅੱਗੇ ਟੁਰਦੀ ਜਾਵੇ।
*********
ਬੇਸ਼ੱਕ ਰਾਤ ਲੰਮੇਰੀ ਹੋਵੇ, ਚਾਹੇ ਘੁੱਪ ਹਨੇਰਾ
ਬੇਸ਼ੱਕ ਰਾਤ ਲੰਮੇਰੀ ਹੋਵੇ, ਚਾਹੇ ਘੁੱਪ ਹਨੇਰਾ,
ਰਾਤ ਕਦੀ ਕੋਈ ਐਸੀ ਨਾ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਹਾਸੇ ਹੀ ਹਾਸੇ, ਓਧਰ ਛੜੀ ਸਿਆਪਾ,
ਤੇਰੇ ਮਹਿਲੀਂ ਛੱਤੀ ਪਦਾਰਥ, ਓਧਰ ਫਾਕਾ ਹੀ ਫਾਕਾ।
ਤੇਰੇ ਮਹਿਲੀਂ ਚਾਨਣ ਦੀਆਂ ਚਮਕਾਂ, ਓਧਰ ਘੁੱਪ ਹਨੇਰਾ,
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਪਲੰਘ ਰੰਗੀਲੇ, ਓਧਰ ਟੁੱਟੀ ਮੰਜੀ,
ਤੇਰੇ ਸਾਰੇ ਉੱਚੇ ਚੁਬਾਰੇ, ਓਧਰ ਪੈਰ ਧਰਨ ਨੂੰ ਤੰਗੀ।
ਏਥੇ ਸਭ ਕੁਝ ਤੇਰਾ ਹੀ ਤੇਰਾ, ਓਧਰ ਕੁਝ ਨਾ ਮੇਰਾ,
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਸੂਰਜ ਚੜ੍ਹਿਆ, ਓਧਰ ਛਿਪਦਾ ਜਾਵੇ,
ਲਟ ਲਟ ਕਰਦਾ ਤੇਰਾ ਵਿਹੜਾ, ਓਧਰ ਭਰਦਾ ਹਾਵੇ।
ਤੇਰੀ ਹਰ ਇੱਕ ਸ਼ੈਅ ਚਮਕੇ, ਓਧਰ ਕਾਲਸ ਦਾ ਡੇਰਾ।
ਰਾਤ ਕਦੀ ਕੋਈ ਐਸੀ ਨਾ ਆਉਂਦੀ, ਜਿਸਦਾ ਨਹੀਂ ਸਵੇਰਾ।
ਚੰਗਾ ਹੋਵੇ ਤੂੰ ਹੱਕ ਨਾ ਦੱਬੇਂ, ਮੈਨੂੰ ਹੱਕ ਮਿਲ ਜਾਵੇ ਮੇਰਾ,
ਚੜ੍ਹਦੇ ਸੂਰਜ ਦੀ ਲਾਲੀ, ਘਰ ਮੇਰੇ ਵੀ ਪਾਏਗੀ ਫੇਰਾ।
ਤੂੰ ਦੱਬ ਮਾਰ ਕੇ ਰੱਖ ਨਹੀਂ ਸਕਣਾ, ਤੇਰੇ ਘਰ ਵਿਚ ਪਵੇ ਖਲੇਰਾ।
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
*********
ਖਿੜੇ ਫੁੱਲਾ! ਤੂੰ ਉਵੇਂ ਖਿੜਦਾ
ਖਿੜੇ ਫੁੱਲਾ! ਤੂੰ ਉਵੇਂ ਖਿੜਦਾ,
ਜਿਵੇਂ ਸਦਾ ਤੋਂ ਖਿੜਦਾ ਆਇਆ।
ਸਮੇਂ ਨੇ ਤੇਰੇ ਖੇੜੇ ਉੱਤੇ,
ਭੋਰਾ ਭਰ ਅਸਰ ਨਹੀਂ ਪਾਇਆ।
ਆਦਮ ਦੇ ਬੱਚੇ ਦਾ ਖੇੜਾ,
ਬਦਲ ਗਿਆ ਹੈ ਸਮੇਂ ਦਾ ਗੇੜਾ।
ਮੁਰਝਾ ਜਾਂਦਾ ਜੰਮਣ ਤੋਂ ਪਹਿਲਾਂ,
ਹੈ ਕਸੂਰ ਇਸਦਾ ਕਿਹੜਾ?
Ðਰੋਂਦੀ ਮਾਂ ਦੀ ਕੁੱਖੋਂ ਜੰਮਦੇ,
ਹੋ ਕੇ ਰੋਣ ਹਾਕੇ।
ਤੂੰ ਤਾਂ ਖੇੜਾ ਲੈ ਕੇ ਜੰਮਦਾ,
ਧੰਨ ਨੇ ਤੇਰੇ ਮਾਪੇ।
ਤੇਰੀ ਰਾਖੀ ਕੰਡੇ ਕਰਦੇ,
ਕੰਡਿਆਂ ਤੋਂ ਸਭ ਡਰਦੇ।
ਸਾਡੇ ਰਾਖੇ ਸਾਡਾ ਖੇੜਾ,
ਬਚਪਨ ਵਿਚ ਹੀ ਠੱਗਦੇ।
ਵੇਖ! ਕਿਵੇਂ ਉਹ ਹੋਟਲ ਉੱਤੇ
ਜੂਠੇ ਭਾਂਡੇ ਮਾਂਜਣ।
ਵੇਖ! ਕਿਵੇਂ ਉਹ ਰਾਤਾਂ ਜਾਗਣ,
ਸੌਂ ਜਾਂਦੇ ਜਦ ਰਾਂਝਣ।
ਸੰਗ ਦਿਲ ਬੰਦਾ ਸੰਗ ਨਾ ਕਰਦਾ,
ਲੁੱਟੇ ਮਾਸੂਮਾਂ ਦੇ ਹਾਸੇ।
ਰੁਲ਼ਦੇ ਫਿਰਦੇ ਨਿੱਕ ਮੁਣਕੇ,
ਫੜਂ ਹੱਥਾਂ ਵਿਚ ਕਾਸੇ।
ਕਠੋਰ ਚਿੱਤ ਦਿਆ ਬੰਦਿਆ,
ਕਰ ਜ਼ਰਾ ਕੁ ਸੋਚ ਵਿਚਾਰ।
ਬੱਚਾ ਰੂਪ ਰੱਬ ਦਾ,
ਮੱਤ ਇਸਨੂੰ ਕਰੀਂ ਖੁਆਰ।
*********
ਇਕੱਲੀ ਹੋਵੇ ਨਾ ਜਿੰਦ ਕਿਸੇ ਦੀ
ਇਕੱਲੀ ਹੋਵੇ ਨਾ ਜਿੰਦ ਕਿਸੇ ਦੀ,
ਇਕੱਲਾ ਨਾ ਹੋਵੇ ਕੋਈ ਘਰ ਬਾਰ।
ਇੱਕੋ ਮਾਲਾ ਦੇ ਮਣਕੇ ਸਾਰੇ,
ਹੋਵਣ ਫਿਰ ਕਿਉਂ ਤਾਰੋ ਤਾਰ।
ਅੰਦਰ ਵੜਕੇ ਬੈਠਣ ਨਾਲੋਂ,
ਬੈਠ ਜਾਈਏ ਵਿੱਚ ਦਰ ਦੇ ਯਾਰ।
ਲੰਘਦਾ ਜਾਂਦਾ ਕੋਈ ਬੁਲਾਵੇ,
ਲੈ ਲਵੇ ਕੋਈ ਸਾਡੀ ਸਾਰ।
ਗਲੀ ਮੁਹੱਲਾ ਜਦ ਅੱਕ ਜਾਵੇ,
ਬਹਿ ਜਾਈਏ ਚੁਰਸਤੇ ਵਿਚਕਾਰ।
ਆਵੇ ਕੋਈ ਰੱਬ ਦਾ ਬੰਦਾ,
ਲੈ ਲਵੇਗਾ ਸਾਡੀ ਸਾਰ।
ਲੰਘਦੇ ਜਾਂਦੇ ਸਬਕ ਸਿਖਣਗੇ,
ਕਿ ਖਾਲੀ ਹੱਥ ਨਾ ਹੋਈਏ।
ਇਸ ਨਿਰਮੋਹੇ ਜੱਗ ਵਿਚਕਾਰ,
ਬਿਨ ਦੌਲਤ ਕੋਈ ਨਾ ਪੁੱਛੇ ਯਾਰ।
ਹਰ ਜ਼ੋਨ ਵਿਚ ਖੋਹਲਿਆ ਜਾਵੇ,
ਇੱਕ ਬੱਚਾ ਘਰ ਇੱਕ ਬੁੱਢਾ ਘਰ।
ਭੁੱਲ ਨਾ ਕਦੀ ਭੁਲਾਈਏ ਯਾਰੋ,
ਦਰਦੇ ਦਿਲ ਤੇ ਸਭ ਲਈ ਪਿਆਰ।
*********
ਸਿਰ ਦੀ ਪਗੜੀ ਹੱਥ ਵਿਚਲੀ ਦਾਤੀ
ਸਿਰ ਦੀ ਪਗੜੀ ਹੱਥ ਵਿਚਲੀ ਦਾਤੀ,
ਛੱਡੀਏ ਜਾ ਕੇ ਮਰਨ ਕਿਨਾਰੇ।
ਖਾਲੀ ਹੱਥ ਕਦੀ ਨਾ ਹੋਈਏ,
ਚਾਹੇ ਸਾਰਾ ਜੱਗ ਨਮਸ਼ਕਾਰੇ।
ਲਾਲ ਬਾਦਸ਼ਾਹ ਸਭਾ ਬੁਲਾਈ,
ਰਾਜ ਪਾਟ ਵੰਡ ਦਿੱਤਾ ਸਾਰਾ।
ਆਪੋਂ ਕਰਨ ਗੁਜ਼ਾਰਾ ਚੱਲਿਆ,
ਆਪਣੀਆਂ ਧੀਆਂ ਦੇ ਦੁਆਰੇ।
ਇੱਕ ਧੀ ਨੇ ਉਹਨੂੰ ਘਰੋਂ ਭਜਾਇਆ,
ਦੂਜੀ ਨੇ ਉਹ ਨੂੰ ਮੂੰਹ ਨਾ ਲਾਇਆ।
ਹੁਣ ਜਾਵੇ ਤਾਂ ਕਿੱਥੇ ਜਾਵੇ,
ਹੋ ਕੇ ਪਾਗਲ ਜੰਗਲਾਂ ਵੱਲ ਧਾਇਆ।
ਧੀਆਂ ਨਾਲੋਂ ਮਸਖਰਾ ਚੰਗਾ,
ਜਿਸ ਨੇ ਉਸਦਾ ਸਾਥ ਨਿਭਾਇਆ।
ਰਾਜ ਪਾਟ ਘਰ ਬਾਰ ਲੈ ਕੇ,
ਧੀਆਂ ਨੇ ਉਹਨੂੰ ਘਰੋਂ ਭਜਾਇਆ।
ਸਿਰ ਦੀ ਟੋਪੀ ਲਾਹ ਬੈਠਾ ਉਹ,
ਆਪਣੀ ਸ਼ਾਨ ਗੁਆ ਬੈਠਾ ਉਹ।
ਹਰ ਕੋਈ ਦੌਲਤ ਦਾ ਭੁੱਖਾ,
ਬਿਨ ਦੌਲਤ ਕਿਸੇ ਨੇ ਮੂੰਹ ਨਾ ਲਾਇਆ।
*********
ਜਿਥੇ ਕਿਤੇ ਵੀ ਧੰਨ ਕੁਬੇਰ
ਜਿਥੇ ਕਿਤੇ ਵੀ ਧੰਨ ਕੁਬੇਰ,
ਲੱਗਿਆ ਪਾਪਾਂ ਦਾ ਢੇਰ।
ਹੱਕ ਦੂਜਿਆਂ ਦਾ ਮਾਰ ਮਾਰ ਕੇ,
ਲਾਉਂਦੇ ਜਾਂਦੇ ਧੰਨ ਦਾ ਢੇਰ।
ਗੈਰ ਸਮਝ ਕੇ ਲੁਟੀਏ ਜੱਗ ਨੂੰ,
ਦੂਈ ਦਵੈਸ਼ ਨੇ ਪਾਇਆ ਘੇਰ।
ਆਪੋਂ ਅਸੀਂ ਬਿਗਾਨੇ ਬਣੀਏਂ,
ਬਣੇ ਕਿਵੇਂ ਕੋਈ ਸਾਡਾ ਫੇਰ।
ਜੋ ਜ਼ਮੀਰ ਦੀ ਆਵਾਜ਼ ਸੁਣੇ ਨਾ,
ਸੁਣੀ ਨਾ ਜਾਂਦੀ ਉਸਦੀ ਫੇਰ।
ਅਟਲ ਹੁਕਮ ਫਿਰ ਹੁਕਮ ਸੁਣਾਵੇ,
ਬੇਸ਼ੱਕ ਦੇਰ ਪਰ ਨਹੀਂ ਹਨੇਰ।
ਹਿਰਦੇ ਵਿੱਚ ਬੈਠਾ ਸਤਿਗੁਰ ਬੋਲੇ,
ਸੁਣਿਆਂ ਅਣ-ਸੁਣਿਆ ਕਰ ਜਾਈਏ।
ਮੈਲ ਆਤਮਾ 'ਤੇ ਚੜ੍ਹ ਜਾਵੇ,
ਲੁਟ ਲੁਟ ਲਾਈਏ ਧੰਨ ਦਾ ਢੇਰ।
ਜਗਦਾ ਦੀਪ ਹੱਥ ਵਿੱਚ ਫੜੀਏ,
ਘੁੱਪ ਹਨੇਰ ਸਭ ਦੁਰ ਕਰੀਏ।
ਧੰਨ ਦਾ ਢੇਰ ਮਿੱਟੀ ਦਾ ਢੇਰ,
ਜਾਗੇ ਆਪਾ ਚੜ੍ਹੇ ਸਵੇਰ।
*********
ਮਹਾਂ ਆਨੰਦ ਭਾਗੀਂ ਮਿਲਦਾ
(1)
ਮਹਾਂ ਆਨੰਦ ਭਾਗੀਂ ਮਿਲਦਾ,
ਇਸ ਦੁਨੀਆਂ ਵਿਚਕਾਰ।
ਹਰ ਸ਼ੈਅ ਵਿੱਚ ਇੱਕੋ ਦਿਸ ਆਵੇ,
ਆਨੰਦ ਮਿਲੇ ਇਕਸਾਰ।
ਇਸ ਟੀਸੀ ਦੇ ਉਰਲੇ ਪਾਸੇ,
ਵਸੇ ਸਾਡਾ ਸੰਸਾਰ।
ਇਸ ਟੀਸੀ ਦੇ ਪਰਲੇ ਪਾਸੇ,
ਮਿਟ ਜਾਵੇ ਸੰਸਾਰ।
ਜੇਕਰ ਟੀਸੀ 'ਤੇ ਪੁੱਜ ਜਾਈਏ,
ਭੁਲੀਏ ਨਾ ਸੰਸਾਰ।
ਖਾਲਕ ਖਲਕ ਖਲਕ ਮੇ ਖਾਲਕ,
ਜਾਣੇ ਖਿਤਮਤਗਾਰ।
ਟੀਸੀ ਟੱਪ ਨੂਰਾਨੀ ਬਣੀਏਂ,
ਭੁਲ ਜਾਈਏ ਸੰਸਾਰ।
ਸੰਸਾਰ ਭੁੱਲੀਏ, ਭੁੱਲੀਏ ਆਪਾ,
ਮੂੰਹ ਲਾਵੇ ਨਾ ਕਰਤਾਰ।
ਜੱਗ ਵਿਚ ਰਹਿਕੇ ਜੱਗ ਭੁਲਾਈਏ,
ਕੀ ਬੰਦੇ ਦੀ ਕਾਰ।
ਜੱਗ ਆਪਣੇ ਨੂੰ ਸੋਹਣਾ ਬਣਾਈਏ,
ਇਹ ਬੰਦੇ ਦੀ ਕਾਰ।
ਸਾਰੇ ਹੀ ਸਨ ਕਰਮੀ ਧਰਮੀ
ਸਾਰੇ ਹੀ ਸਨ ਕਰਮੀ ਧਰਮੀ,
ਜੋ ਸਭਨਾਂ ਨੂੰ ਕਰਨ ਪਿਆਰ।
ਪਰੋਕਾਰ ਕਰਨ ਮੁਸ਼ੱਕਤ,
ਸੀ ਸੰਗ ਈਸਾ ਰੱਬੀ ਯਾਰ।
ਅਜੋਕੇ ਸਾਧਾਂ ਸੰਤਾਂ ਦੇ ਸੰਗ,
ਕਾਰਾਂ ਦੀ ਡਾਰ ਵੇਹਲੜਾਂ ਦੀ ਡਾਰ।
ਪੱਥਰ ਦਿਲ ਸੁੱਤੀ ਆਤਮਾ,
ਕਦੀ ਨਾ ਕਰਦੇ ਸੋਚ ਵਿਚਾਰ।
ਖੜਕਣ ਚਿਮਟੇ ਵੱਜਣ ਵਾਜੇ,
ਢੋਲਕ ਤੇ ਛੈਣਿਆਂ ਦੀ ਭਰਮਾਰ।
ਭਾਰੀ ਸੰਗਤ ਕੋਈ ਨਾ ਪੁੱਛੇ,
ਕਰਦੇ ਫਿਰਦੇ ਗਲਤ ਪਰਚਾਰ।
ਨਿਰੀਆਂ ਝੂਠੀਆਂ ਕਰਨ ਕਹਾਣੀਆਂ,
ਦੁਨੀਆਂ ਦੀ ਮੱਤ ਦਿੰਦੇ ਮਾਰ।
ਸੌਂ ਗਿਆ ਹੈ ਪੰਥ ਨਿਆਰਾ,
ਕਿਸੇ ਦੇ ਹਿਰਦੇ ਨਹੀਂ ਕੋਈ ਭਾਰ।
ਕਿਰਤ ਧਰਮ ਦੀ ਕੋਈ ਨਾ ਕਰਦਾ,
ਵਾਧੂ ਬੋਝ ਜਨਤਾ ਸਿਰ ਭਾਰ।
'ਜੋ ਕੁਝ ਕੋਲ ਹੈ ਬੰਦੇ ਤੇਰੇ,
ਭੇਟਾ ਕਰ ਜਾਹ ਵਿੱਚ ਦਰਬਾਰ।'
ਦੋ ਚਾਰ ਦਿਨ ਜਾ ਕੇ ਲੋਕ ਉਕਸਾਏ,
ਰਹਿਣੀ ਬਹਿਣੀ ਕਹਿਣੀ ਨਾ ਬਦਲੀ।
ਗਲ ਵਿੱਚ ਪੁਵਾ ਦਿੰਦੇ ਤਲਵਾਰ,
ਇਸ ਨੂੰ ਆਖਣ ਧਰਮ ਪਰਚਾਰ।
ਅਮੀਰੀ ਗਰੀਬੀ ਰੱਬ ਜੀ ਦੇਵੇ,
ਜੋ ਕਰੇ ਸੇਵਾ ਉਹ ਖਾਵੇ ਮੇਵੇ।
ਬੱਚੇ ਭਾਵੇਂ ਭੁੱਖੇ ਮਰ ਜਾਵਣ,
ਪਰ ਸੰਤਾ ਦੀ ਸੇਵਾ ਕਰਨ ਵਧੇਰੇ।
ਮੱਤ ਕੋਈ ਉਸਨੂੰ ਮੂੰਹ ਲਾਵੇ,
ਜੋ ਵਿਹਲਾ ਬੈਠ ਕੇ ਖਾਵੇ।
ਕਾਰਾਂ ਦੇ ਵਿੱਚ ਘੁਮ ਘੂਮਾਈ,
ਕੌਮ ਨੂੰ ਰਾਸ ਨਾ ਆਵੇ।
ਸੱਚੀ ਸੇਵਾ ਕੌਮ ਦੀ,
ਵਿਦਿਆਲੇ ਥਾਂ ਥਾਂ ਖੁੱਲ੍ਹਵਾਵੇ।
ਕੌਮ ਦੇ ਬੱਚੇ ਬੱਚੀਆਂ ਨੂੰ,
ਵਿਦਿਆ ਗਿਆਨ ਵਿਗਿਆਨ ਸਿਖਾਵੇ।
ਇੱਕ ਮਹਾਂ ਵਿਦਿਆਲਾ ਐਸਾ ਖੋਲ੍ਹੇ,
ਕਿ ਰੁਲ਼ਦੇ ਫਿਰਦੇ ਬੱਚਿਆਂ ਨੂੰ।
ਉਸ ਵਿਚ ਰੱਖੇ ਪਾਲੇ ਤੇ ਪੜ੍ਹਾਵੇ,
ਭਾਂਤ ਭਾਂਤ ਦੇ ਹੁਨਰ ਸਿਖਾਵੇ।
ਸਾਧ ਸੰਤ ਜੋ ਐਸਾ ਕਰੇ,
ਦਾਸ ਉਹਨਾਂ ਦੇ ਗੁਣ ਗਾਵੇ।
ਧੂੜ ਚਰਨਾਂ ਦੀ ਮੱਥੇ ਲਾਵੇ,
ਡੰਡੌਤਾਂ ਕਰਦਾ ਚਰਨੀਂ ਜਾਵੇ।
ਕੋਈ ਸੰਤ ਐਸਾ ਉਹ ਕਰੇ,
ਜੋ ਪ੍ਰਭਤਾ ਮਨੋ ਭੁਲਾਵੇ।
ਵੇਹਲੜਾਂ ਦੀ ਡਾਰ ਲੈ ਕੇ
ਥਾਂ ਥਾਂ ਕਦੀ ਨਾ ਜਾਵੇ।
ਚੁਗਿਰਦੇ ਲੈ ਕੇ ਜੋ ਫਿਰਦਾ ਹੈ ,
ਵੇਹਲੜਾਂ ਦੀ ਡਾਰ।
ਉਹ ਸੰਵਾਰੇ ਨਾ ਕੁੱਝ ਕੌਮ ਦਾ,
ਲੋਕਾਂ ਉਪਰ ਭਾਰ।
*********
ਅਮੀਰ ਗਰੀਬ ਨਾ ਰੱਬ ਬਣਾਵੇ
ਅਮੀਰ ਗਰੀਬ ਨਾ ਰੱਬ ਬਣਾਵੇ,
Ðਰੱਬ ਦੇਵੇ ਸਭ ਨੂੰ ਇੱਕ ਸਾਰ।
ਘਾਟ ਵਾਧ ਉਹ ਕੋਈ ਨਾ ਕਰਦਾ,
ਕਾਣੀ ਵੰਡ ਸਾਨੂੰ ਕਰੇ ਖੁਆਰ।
ਕਿਉਂ ਨਾ ਵੱਢੀਏ ਜੜ੍ਹ ਦੁੱਖਾਂ ਦੀ,
ਉਲਾਰੂ ਸਿਸਟਮਜ਼ ਬਣਨ ਨਾ ਭਾਰ।
ਬਦਲ ਦੇਈਏ ਉਲਾਰੂ ਸਿਸਟਮ
ਸੁੱਖੀ ਵਸੇ ਸੰਸਾਰ।
ਜੇਕਰ ਲੋਚਾ ਸੁੱਖ ਹੰਢਾਉਣ ਦੀ,
ਲਘੂ ਆਪੇ ਨੂੰ ਦਿਓ ਵਿਸਾਰ।
ਸਰਵ ਵਿਆਪੀ ਆਪਾ ਸਾਡਾ,
ਇਸ ਪਾਰ ਤੋਂ ਉਸ ਪਾਰ।
ਸਭਨਾਂ ਦਾ ਸੁੱਖ ਲੋੜੀਏ,
ਸਰਬੱਤ ਭਲੇ ਦੀ ਕਰੀਏ ਕਾਰ।
ਸਾਧਾਂ ਸੰਤਾਂ ਦੇ ਪਿੱਛੇ ਨਾ ਲੱਗੀਏ,
ਨਾ ਜਾਈਏ ਡੇਰੀਂ ਮੇਰੇ ਯਾਰ।
Ñਲੋਟੂ ਸਿਸਟਮਜ਼ ਸਾਡੇ ਚੁਗਿਰਦੇ,
ਕੀ ਕਿਰਤ ਧਰਮ ਦੀ ਕਰੂਗੀ ਯਾਰ।
ਸਿਆਸੀ ਸਮਾਜੀ ਅਰਥ-ਵਿਵਸਥਾ,
ਬਦਲ ਦਿਓ ਸਭ ਇੱਕੋ ਬਾਰ।
ਚਲੋ ਚਾਲ ਜੇ ਚਲਦੇ ਜਾਈਏ,
Îਮਧਮ ਰਹਿੰਦੀ ਹੈ ਰਫਤਾਰ।
ਖੜ੍ਹੇ ਪਾਣੀ 'ਚੋਂ ਬਦਬੂ ਮਾਰੇ,
ਚਲੇ ਨਾ ਜੇਕਰ ਕੋਈ ਫੁਆਰ।
ਤੋੜ ਦੇਈਏ ਹੁਣ ਸਾਰੀਆਂ ਵੱਟਾਂ,
ਹਲ ਚਲਾਈਏ ਕੱਢੀਏ ਸਿਆੜ।
ਟੋਏ ਟਿੱਬੇ ਸਭ ਇੱਕ ਕਰ ਦੇਈਏ,
ਜੱਗ ਵਿਚ ਆਵੇ ਨਵੀਂ ਬਹਾਰ।
ਕੋਈ ਕਲਪ ਬਿਰਛ ਨਹੀਂ ਹੈ ਕਿਧਰੇ
ਕੋਈ ਕਲਪ ਬਿਰਛ ਨਹੀਂ ਹੈ ਕਿਧਰੇ,
ਜੋ ਸਾਡੇ ਸੁਪਨੇ ਪੂਰੇ।
ਸਾਡਾ ਹੀ ਮਨ ਕਲਪ ਬਿਰਛ ਹੈ,
ਜੋ ਸੁਪਨੇ ਲਵੇ ਅਧੂਰੇ।
ਸਵੈ ਵਿਸ਼ਵਾਸ਼ ਤੇ ਸਵੈ ਇੱਛਾ,
ਸਾਡੇ ਸੁਪਨੇ ਕਰਦੇ ਪੂਰੇ।
ਰਹਿੰਦਾ ਹੈ ਬੇਚੈਨ ਆਪਾ,
ਜੇ ਸੁਪਨੇ ਰਹਿਣ ਅਧੂਰੇ।
ਸਰੀਰਕ ਬਲ, ਮਨ ਦੀ ਲਗਨ,
ਆਤਮ ਬਲ ਤੇ ਜਜ਼ਬਾਤ।
ਭਲਾ ਕੀ ਕਰਵਾ ਨਹੀਂ ਸਕਦੇ,
ਜੂਝਦੇ ਰਹੀਏ ਜੇ ਦਿਨ ਰਾਤ।
ਹਵਾਈ ਕਿਲੇ ਜੇਕਰ ਬਣਾਈਏ,
ਇੱਕ ਦਿਨ ਉਥੇ ਵੀ ਪੁੱਜ ਜਾਈਏ।
ਜੇ ਸੋਚ ਉਡਾਰੀ ਉੱਚੀ ਰੱਖੀਏ,
Ðਰੱਬ ਜੀ ਦਿੰਦੇ ਨੇ ਫਿਰ ਸਾਥ।
ਆਪਣੇ ਜੀਵਨ ਦੇ ਮਿਸ਼ਨ ਲਈ,
ਜੋ ਜਾਨ ਵਾਰਦੇ ਸੂਰੇ।
ਹਿੰਮਤ ਲਗਨ ਤੇ ਦ੍ਰਿੜ੍ਹਤਾ ਦੇ ਸੰਗ,
ਕਰ ਜਾਂਦੇ ਸੁਪਨੇ ਪੂਰੇ।
ਚਲੋ ਚਾਲ ਜਿੰਦ ਚੱਲਦੀ ਜਾਂਦੀ,
ਅਟਲ ਹੁਕਮ ਦਾ ਹੁਕਮ ਵਜਾਂਦੀ।
ਹੁਣ ਮੰਗਲ ਚੰਦਰਮਾ ਦੂਰ ਨਾ ਕਿਧਰੇ,
ਸਾਗਰ ਖਲਾ ਦੇ ਜਾਣ ਅਬੂਰੇ।
*********
ਕਾਲ ਦਾ ਚੱਕਰ ਵਸ ਨਾ ਸਾਡੇ
ਕਾਲ ਦਾ ਚੱਕਰ ਵਸ ਨਾ ਸਾਡੇ,
ਖੁਸ਼ੀ ਗ਼ਮੀ ਆਉਂਦੀ ਹੈ ਆਵੇ।
ਖੁਸ਼ੀ ਮਨਾਈਏ ਦੁੱਖ ਵੀ ਝੱਲੀਏ,
ਪਰ ਆਨੰਦ ਹੱਥੋਂ ਨਾ ਜਾਵੇ।
ਪਰਮ ਸੱਤਾ ਸਾਡੇ ਸੰਗ ਸੰਗ ਵਸਦੀ,
ਪਰਮ ਸੱਤਾ ਸਾਡੇ ਚਾਰ ਚੁਫੇਰੇ।
ਬਿਨ ਪਰਮ ਸੱਤਾ ਦੇ ਕੁਝ ਵੀ ਨਾਹੀ,
ਅਸੀਂ ਕਰੀਏ ਵਾਧੂ ਦੇ ਝੇੜੇ।
ਕੋਈ ਦਰਿਦਰ ਸਾਡੇ ਨੇੜੇ ਨਾ ਆਵੇ,
ਜੇ ਦਿਲ ਸਰਵ ਵਿਆਪੀ ਦੇ ਵਿਹੜੇ।
ਪਰ ਇਹ ਦਰਿਦਰ ਕਿੱਥੋਂ ਆਵੇ,
ਸਾਡੇ ਵੈਰੀ ਕਿਹੜੇ ਕਿਹੜੇ?
ਕਾਮ ਕਰੋਧ ਲੋਭ ਮੋਹ ਹੰਕਾਰ,
ਸਾਡੇ ਪੰਜੇ ਮਿੱਤਰ ਨੇ ਜਿਹੜੇ।
ਝੱਟ ਇਹ ਪੰਜੇ ਵੈਰੀ ਬਣ ਜਾਂਦੇ,
ਹੋਰ ਵੈਰੀ ਨੇ ਕਿਹੜੇ?
ਮਨ ਮੱਤ ਬੁਧ ਤਿਰਾਸ਼ਦੇ ਰਹੀਏ,
ਸੁਰਤ ਰੱਖੀਏ ਰੱਬ ਜੀ ਨੇੜੇ।
ਫਿਰ ਇਹ ਪੰਜੇ ਮਿੱਤਰ ਰਹਿੰਦੇ,
ਕੋਈ ਵੈਰੀ ਨਾ ਆਵੇ ਨੇੜੇ।
*********
ਅਡੋਲ ਰਹੇ ਜੋ ਸੱਚ ਦੇ ਉੱਤੇ
ਅਡੋਲ ਰਹੇ ਜੋ ਸੱਚ ਦੇ ਉੱਤੇ,
ਝੱਲੀ ਪੀੜ ਕੰਡਿਆਂ 'ਤੇ ਸੁੱਤੇ।
ਦੇਸ ਪਰਦੇਸ ਸਾਰੇ ਗਾਹੇ,
ਸਜਨ ਠੱਗ ਬਲੀ ਕੰਧਾਰੀ ਪਾਏ ਰਾਹੇ।
ਤੱਤੀਆਂ ਤਵੀਆਂ 'ਤੇ ਜਾ ਬੈਠੇ,
ਪਰ ਜ਼ੋਰ ਜ਼ੁਲਮ ਦੇ ਅੱਗੇ ਨਾ ਝੁਕੇ।
ਮੀਰੀ ਪੀਰੀ ਦਿਲ ਦਿਲਗੀਰੀ,
ਦਲਾਂ ਦੀ ਭੀੜ ਉਹਨਾਂ ਨੇ ਚੀਰੀ।
ਕੈਦ ਕੱਟੀ ਪਰ ਬਾਹਰ ਨਾ ਆਏ,
ਬਵੰਜਾ ਕੈਦੀ ਸੰਗ ਛੁਡਵਾਏ।
ਸੀਸ ਲਾਉਣ ਦਾ ਵੇਲਾ ਆਇਆ,
ਤਖਤ ਦਿੱਲੀ ਦਾ ਜਾ ਹਿਲਾਇਆ।
ਜ਼ੁਲਮ ਸੰਗ ਜਦ ਮੱਥਾ ਲਾਇਆ,
ਪਰਿਵਾਰ ਆਪਣਾ ਬਲੀ ਚੜ੍ਹਾਇਆ।
ਬੰਦ ਬੰਦ ਕਟਾਏ ਸੀਸ ਚਿਰਵਾਏ,
ਅੱਗ 'ਚ ਸੜੇ ਦੇਗ ਉਬਾਲੇ ਖਾਏ।
ਟੁਕੜੇ ਟੁਕੜੇ ਕਰਵਾ ਕਰਵਾ ਬੱਚਿਆਂ ਦੇ
ਝੋਲੀਆਂ ਵਿੱਚ ਪੁਵਾਏ।
ਧੰਨ ਗੁਰੂ ਤੇ ਧੰਨ ਸਿੱਖ ਸਾਰੇ,
ਜੋ ਰਤੀ ਨਾ ਘਬਰਾਏ।
*********
ਇੱਟਾਂ ਵੱਟੇ ਜੇ ਕੋਈ ਮਾਰੇ
ਇੱਟਾਂ ਵੱਟੇ ਜੇ ਕੋਈ ਮਾਰੇ,
ਸਾਡਾ ਹੋਵੇ ਜੀ ਕਰਾਰਾ।
ਜੇ ਕਰ ਫੁੱਲ ਮਾਰੇ ਕੋਈ ਪਿਆਰਾ,
ਦਿਲ ਟੁੱਟ ਜਾਏ ਹਮਾਰਾ।
ਹੋਵਣ ਵੈਰੀ ਜੇ ਚੁਗਿਰਦੇ,
Ðਰੋਹ ਜਾਗੇ ਫਿਰ ਸਾਡਾ।
ਮਿੱਤਰ ਵੈਰੀਆਂ ਸੰਗ ਮਿਲ ਜਾਵੇ,
ਢਹਿ ਜਾਵੇ ਦਿਲ ਸਾਡਾ।
ਪੱਥਰ ਨੀਂਹ ਦਾ ਜੇ ਹਿਲ ਜਾਵੇ,
ਢਹਿ ਢੇਰੀ ਹੋਵੇ ਚੁਬਾਰਾ।
ਜੱਗ ਵਿਚ ਪੈੜਾਂ ਪਾ ਸਕਦੇ ਹਾਂ,
ਸਾਡੇ ਸੰਗ ਹੋਵੇ ਜੇ ਪਿਆਰਾ।
ਪੂਜਾ ਨਹੀਂ ਪਿਆਰ ਚਾਹੀਦਾ,
ਪਿਆਰ ਬਿਨਾਂ ਨਹੀਂ ਕੋਈ ਚਾਰਾ।
ਪ੍ਰੇਮ ਨਾਲ ਸਭ ਕੁਝ ਮਿਲ ਜਾਂਦਾ,
ਮਿਲ ਜਾਂਦਾ ਹੈ ਜੱਗ ਸਾਰਾ।
ਪ੍ਰੇਮ ਜੇ ਸਾਡੇ ਹਿਰਦੇ ਵਸੇ,
ਖਿੜ ਜਾਵੇ ਜੀਵਨ ਸਾਰਾ।
ਜੇਕਰ ਘਿਰਣਾ ਸਾਡੇ ਹਿਰਦੇ,
Ðਰੱਬ ਤੇ ਜੱਗ ਕਰ ਜਾਣ ਕਿਨਾਰਾ।
*********
ਹੇ! ਯਸੂਹ ਪੂਰੇ ਤੀਹ ਸਾਲ ਤੂੰ ਬਣਿਆ ਰਿਹਾ ਤਰਖਾਣ
ਹੇ! ਯਸੂਹ ਪੂਰੇ ਤੀਹ ਸਾਲ ਤੂੰ ਬਣਿਆ ਰਿਹਾ ਤਰਖਾਣ,
ਜਾਂ ਕਿਧਰੇ ਤੂੰ ਲਾ ਕੇ ਬੈਠਾ ਸੀ ਗਹਿਰਾ ਧਿਆਨ।
ਮਾਤਾ ਤੇਰੀ ਕੱਲਮ 'ਕੱਲੀ ਕੋਈ ਨਾ ਜਾਣ ਪਛਾਣ,
ਨਾ ਕਿਧਰੇ ਸਤਿਕਾਰ ਸੀ ਨਾ ਸੀ ਮਾਣ ਸਨਮਾਨ।
ਅਚਨਚੇਤੀ ਹੋ ਗਿਆ ਤੈਨੂੰ ਨਿਰੇ ਸਚਿ ਦਾ ਗਿਆਨ,
ਮਿਕਨਾਤੀਸ ਤੂੰ ਬਣ ਗਿਆ ਕਰਨ ਲਈ ਕਲਿਆਣ।
ਝੁੰਡ ਲੋਕਾਂ ਦੇ ਆ ਜੁੜੇ ਰੋਕਿਆਂ ਰੋਕੇ ਨਾ ਜਾਣ,
ਤੂੰ ਕੇਂਦਰ ਬਿੰਦੂ ਬਣ ਗਿਆ ਜਾਗ ਪਿਆ ਇਨਸਾਨ।
ਤੱਕ ਲੋਕਾਂ ਨੂੰ ਰੁਲ਼ਦੇ ਫਿਰਦੇ ਤੇਰੀ ਜਾਗੀ ਰੱਬੀ ਸ਼ਾਨ,
ਸਭ ਨੂੰ ਖਿੱਚਾਂ ਪਾਂਵਦੀ ਤੇਰੀ ਪਿਆਰਾਂ ਭਰੀ ਜੁਬਾਨ।
ਹਿਰਦਾ ਤੇਰਾ ਪਸੀਜਿਆ ਤੂੰ ਹੋਇਆ ਮਿਹਰਬਾਨ,
'ਰੱਬੀ ਰਾਜ ਧਰਤ 'ਤੇ ਲਿਆਉਣਾ' ਤੂੰ ਕਰ ਦਿੱਤਾ ਐਲਾਨ।
ਕੀ ਰੱਬ ਨੂੰ ਮਨਜੂਰ ਸੀ ਤੇਰਾ ਇਹ ਐਲਾਨ?
ਜਾਂ ਵਿਉਂਤਾਂ ਬਣਾ ਰਿਹਾ ਸੀ ਕਿਧਰੇ ਕੋਈ ਸ਼ੈਤਾਨ।
ਭੇੜ ਨੇਕੀ ਤੇ ਬਦੀ ਦਾ ਹੁੰਦਾ ਆਇਆ ਮਾਦਾਮ,
ਔਹਰ ਮਾਜ਼ਦਾ ਐਹਿਰਮਾਨ ਸੰਗ ਘੁਲਦਾ ਵਿਚ ਜਹਾਨ।
ਐਹਿਰਮਾਨ ਦੁਨੀਆਂ ਵਿੱਚ ਛਿਪਿਆ ਸਭ ਨੂੰ ਕਰੇ ਹੈਰਾਨ,
ਬਦੀ ਦੇ ਸੰਗ ਲੜਨ ਦਾ ਤੂੰ ਕਰ ਦਿੱਤਾ ਸੀ ਐਲਾਨ।
ਕਰਦਾ ਭਲਾ ਕਿਉਂ ਨਾ ਤੂੰ ਪੁੱਤਰ ਸੀ ਭਗਵਾਨ,
ਰਾਜੇ ਰਾਣੇ ਡਰ ਗਏ ਘਟ ਗਈ ਪਾਦਰੀਆਂ ਦੀ ਸ਼ਾਨ।
ਰਲ਼ ਗਏ ਰਾਜਾ ਤੇ ਪਾਦਰੀ ਦੇ ਦਿੱਤਾ ਸਾਂਝਾ ਬਿਆਨ,
''ਇਹ ਧਰਮ ਨੂੰ ਭੰਨਦਾ ਅਤੇ ਨਾ ਹੀ ਰੱਬ ਨੂੰ ਮੰਨਦਾ''
ਖਬਰੇ ਫਿਰ ਕੀ ਹੋ ਗਿਆ ਰੱਬ ਹੋਇਆ ਬੇਧਿਆਨ,
ਜਾਂ ਲੋੜ ਸੀ ਵੱਡੇ ਕਾਰੇ ਦੀ ਕਿ ਜਾਣੇ ਕੁਲ ਜਹਾਨ।
ਫੜ ਈਸਾ ਨੂੰ ਲੈ ਗਏ ਕੀਤਾ ਰਾਜੇ ਐਲਾਨ,
ਬਖਸ਼ਾਂ ਜਾਨ ਇੱਕ ਦੀ ਇੱਕ ਡਾਕੂ ਇੱਕ ਸ਼ੈਤਾਨ।
ਲੋਕਾਂ ਸ਼ੋਰ ਮਚਾਇਆ ਬਖਸ਼ੋ ''ਬਾਰਵਰਾ ਦੀ ਜਾਨ''
ਜੋ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿੰਦਾ ਸੀ ਦਾਨ।
ਬੇਸ਼ੱਕ ਪੁੱਤ ਭਗਵਾਨ ਦਾ ਆਖਰ ਸੀ ਇਨਸਾਨ,
ਛਿਨ ਭਰ ਲਈ ਡੋਲਿਆ ਸੁਣ ਲੋਕਾਂ ਦਾ ਐਲਾਨ।
ਫਿਰ ਆਖਿਆ ਇਹ ਨਾ ਜਾਣਦੇ ਬਖਸ਼ੀ ਇਹਨਾਂ ਦੀ ਜਾਨ,
ਚੜ੍ਹਿਆ ਫਾਂਸੀ ਸੂਰਮਾ ਲਿਵ ਲੱਗ ਗਈ ਨਾਲ ਭਗਵਾਨ।
ਮਾਰੇ ਕੋਈ ਕਿਵੇਂ ਉਸਨੂੰ ਚੜ੍ਹੇ ਦਸਮ ਦੁਆਰ ਪਰਾਣ,
ਇੱਕ ਗੁਫ਼ਾ ਵਿੱਚ ਸੁੱਟਿਆ ਮੁੜ ਉੱਠਿਆ ਬਣ ਭਗਵਾਨ।
ਵਿਧਾਨ ਜੱਗ ਦਾ ਤੇ ਰੱਬ ਦਾ ਅਟੱਲ ਹੁਕਮ ਪਰਵਾਨ,
ਅਨੋਖਾ ਪੁੱਤਰ ਰੱਬ ਦਾ ਜਿਹਨੂੰ ਪੂਜੇ ਕੁਲ ਜਹਾਨ।
ਜਦ ਖੁੱਲ੍ਹੀ ਸਮਾਧੀ ਉਸਦੀ ਗੁਫ਼ਾ 'ਚੋਂ ਉੱਠਿਆ ਬੀਰ,
ਡੰਕਾ ਜੱਗ ਵਿਚ ਵੱਜਿਆ ਜਿਤਿਆ ਯੁਸੂ ਆਖੀਰ।
ਉਡੀਕੀਏ ਰੱਬੀ ਰਾਜ ਨੂੰ ਕਿੰਨਾ ਕੁ ਬੰਨ੍ਹੀਏ ਧੀਰ,
ਕੁਲੀਨ ਕੁਲਾਂ ਦਾ ਮੱਕੜ ਜਾਲ ਤੋੜਨ ਲੋਕ ਆਖੀਰ।
*********
'ਬਾਬੇ ਕੇ ਅਤੇ ਬਾਬਰ ਕੇ'
ਜਨਤਾ ਜਗਾਵਣ ਲਗੇ ਨਾਨਕ,
ਕੀਤਾ ਸਚਿ ਦਾ ਪਰਚਾਰ।
ਕਿਵੇਂ ਭਲਾ ਉਹ ਚੁਪ ਕਰ ਜਾਂਦੇ,
ਤੱਕ ਬਾਬਰ ਦੀ ਮਾਰ।
ਸੁਣਾਵੇ ਕਿਸ ਨੂੰ ਸੁਣੇ ਨਾ ਕੋਈ,
ਸੁਣਾਇਆ ਉਸਨੂੰ ਜਿਸ ਨੇ ਸੁਣਿਆ।
ਜੋ ਜੱਗ ਦੀ ਸੱਚੀ ਸਰਕਾਰ,
ਸੀ ਹੋਰ ਕਿਸੇ ਦਾ ਕੀ ਸਰੋਕਾਰ?
ਫੜ ਚੱਕੀ ਪੀਸਣ ਨਾਨਕ ਲਾਇਆ,
ਇਹ ਸੀ ਬਾਬਰ ਦਾ ਹੰਕਾਰ।
Ðਰੱਬੀ ਬੰਦਾ ਚੱਕੀ ਪੀਸੇ,
Ðਰੱਬ ਨੂੰ ਕਿਹਾ ਪੁਕਾਰ।
''ਆਪੇ ਦੋਸ਼ ਨਾ ਦੇਈ ਕਰਤਾ,
ਜਮ ਕਰ ਮੁਗਲ ਚੜਾਇਆ।
ਏਤੀ ਮਾਰ ਪਈ ਕੁਰਲਾਣੇ,
ਤੈਂ ਕੀ ਦਰਦ ਨਾ ਆਇਆ।'' (ਗੁਰਬਾਣੀ)
ਪੁੱਜੀ ਖਬਰ ਜਦ ਬਾਬਰ ਨੂੰ,
ਝੱਟ ਨਾਨਕ ਨੂੰ ਛਡਵਾਇਆ,
ਆਪੇ ਬਣ ਕੇ ਮੰਗਤਾ ਬਾਬਰ,
ਨਾਨਕ ਦੇ ਚਰਨਾਂ ਵਿੱਚ ਆਇਆ।
ਭੁੱਲ ਬਖਸ਼ਾਈ ਨਾਨਕ ਜੀ ਤੋਂ,
ਪੱਲਾ ਅੱਡ ਖਲੋਇਆ।
ਸਤਿ ਪੀਹੜੀਆਂ ਗੱਦੀ ਬਖਸ਼ੀ,
ਦਇਆਵਾਨ ਨਾਨਕ ਹੋਇਆ।
ਜਿੱਤਿਆ ਪਾਣੀਪਤ ਬਾਬਰ ਨੇ,
ਇਤਬਰਾਹੀਮ ਭਜਾਇਆ।
ਰਾਣਾ ਸਾਂਗਾ ਨੂੰ ਭਾਂਜ ਦੇ ਕੇ,
ਆਪਣਾ ਰਾਜ ਵਧਾਇਆ।
ਪਰ ਨਾਨਕ ਨੇ ਵੀ ਘਟ ਨਾ ਕੀਤੀ,
ਦਰਦ ਹਿੰਦ ਦਾ ਖਾਇਆ।
ਕਿਉਂ ਕੋਈ ਗੈਰ ਜ਼ੁਲਮ ਕਮਾਵੇ,
ਨਾਨਕ ਅੱਗੇ ਆਇਆ।
ਭੇਡ ਬੱਕਰੀਆਂ ਲੋਕ ਬਣੇ ਸਨ,
ਕਮਜ਼ੋਰ ਉਹਨਾਂ ਦੀ ਕਾਇਆ।
ਬੇ-ਅਣਖੀ ਤੇ ਡਰ ਉਹਨਾਂ ਦਾ,
ਨਾਨਕ ਨੇ ਭਜਾਇਆ।
ਸਵੈ ਵਿਸ਼ਵਾਸ਼ ਅਤੇ ਸਵੈ ਮਾਣ,
ਲੋਕਾਂ ਵਿਚ ਜਗਾਇਆ।
ਨਿਧੜਕ ਹੋ ਕੇ ਦੁਨੀਆਂ ਚੱਲੀ,
ਗਾਡੀ ਰਾਹ ਇੱਕ ਐਸਾ ਪਾਇਆ।
ਬਾਬਰ ਕੇ ਆਪਣੇ ਆਹਰੇ ਲੱਗੇ,
ਬਾਬੇਕਿਆਂ ਨੇ ਜਗ ਜਗਾਇਆ।
ਸ਼ੇਰ ਸ਼ਾਹ ਸੂਰੀ ਨੇ ਹਮਲਾ ਕੀਤਾ,
ਹਮਾਯੂੰ ਭੱਜ ਦਰਾਂ 'ਤੇ ਆਇਆ।
ਗੁਰ ਅੰਗਦ ਮਗਨ ਧਿਆਨ ਵਿੱਚ,
ਹਮਾਯੂੰ ਦਾ ਧਿਆਨ ਨਾ ਆਇਆ।
ਜਾਣ ਨਿਰਾਦਰੀ ਹਮਾਯੂੰ ਆਪਣੀ,
ਧੂਹ ਤਲਵਾਰ ਮਾਰਨ ਧਾਇਆ।
ਤੱਕ ਹਮਾਯੂੰ ਨੂੰ ਗੁੱਸੇ 'ਚ ਆਇਆ,
ਗੁਰ ਅੰਗਦ ਨੇ ਫਰਮਾਇਆ।
ਚਲਾ ਨਾ ਸਕਿਆ ਸੀ ਜਿਥੇ ਚੱਲਣੀ,
ਹੁਣ ਬਹਾਦਰ ਬਣ ਦਖਾਇਆ।
'ਆਪਣਾ ਹੱਕ ਤੂੰ ਸਾਂਭ ਨਾ ਸਕਿਆ,
ਨਾ ਭੋਰਾ ਭਰ ਪੈਰ ਅੜਾਇਆ।
ਖਿੱਚ ਤਲਵਾਰ ਫਕੀਰਾਂ ਉੱਤੇ,
''ਤੂੰ ਆਪਣਾ ਜੋਸ਼ ਦਖਾਇਆ।''
ਭਲੇ ਮਾਣਸ਼ਾ ਹੋਸ਼ ਕਰ,
ਆਪਣੀ ਕਮਜ਼ੋਰੀ ਦਾ ਜਨਾਜ਼ਾ,
ਹੈ ਤੂੰ ਕੱਢ ਦਖਾਇਆ।''
ਇਹ ਸੁਣ ਹਮਾਯੂੰ ਸ਼ਰਮਾਇਆ।
ਪਹਿਲਾਂ ਨਾਨਕ ਜਿੱਤਿਆ,
ਫਿਰ ਅੰਗਦ ਨੇ ਜਿੱਤ ਦਖਾਇਆ।
ਬਾਬੇ ਕੇ ਕਿਵੇਂ ਚੁੱਪ ਰਹਿੰਦੇ,
ਜਦ ਬੇਸਬਰੇ ਬਾਬਰਕਿਆਂ ਨੇ ਧਮਕਾਇਆ।
ਬਾਬਰਕਿਆਂ ਨੇ ਲੋਹਾ ਚਮਕਾਇਆ,
ਬਾਬੇਕਿਆਂ ਨੇ ਮੱਤ ਚਮਕਾਈ।
ਚਿੱਟੇ ਰੰਗ ਦੀ ਉਜਲਤਾਈ ਵਾਹਵਾ ਚਮਕੀ,
ਤੇ ਕਾਲਖ ਨੇ ਧੂੜ ਉਡਾਈ।
ਮੁੜ ਅਕਬਰ ਆਇਆ ਚੱਲ ਕੇ,
ਗੁਰ ਅਮਰਦਾਸ ਨੇ ਸ਼ਰਤ ਲਗਾਈ।
'ਛੱਕ ਪਰਸ਼ਾਦਾ ਲੰਗਰ ਦੀ ਪੰਗਤ,
ਤਾਂ ਦਰਸ਼ਨ ਦੇਵਾਂਗੇ ਭਾਈ।'
ਪੰਗਤ ਵਿਚ ਬੈਠ ਪਰਸ਼ਾਦਾ ਖਾਧਾ,
ਕੀਤੇ ਦਰਸ਼ਨ ਗੁਰੂ ਦੇ ਉਸ ਖੁਸ਼ੀ ਮਨਾਈ।
ਜਾਗੀਰ ਲੰਗਰ ਨੂੰ ਦੇਣੀ ਚਾਹੀ ਗੁਰ ਨਾਹ ਫੁਰਮਾਈ,
Îਮਲੋ ਜੋਰੀ ਜਗੀਰ ਉਸਨੇ ਬੀਬੀ ਭਾਨੀ ਦੇ ਨਾਉਂ ਲਗਵਾਈ।
ਗੁਰੂ ਰਾਮਦਾਸ ਰਾਮਦਾਸ ਪੁਰ,
ਸੰਗਤ ਵਧਾਈ ਕੀਤੀ ਸੁਧਾਈ।
ਬਾਬੇ ਕੇ ਉੱਚੇ ਉਠ ਗਏ,
ਬਾਬਰਕਿਆਂ ਨੇ ਅਕਲ ਭੁਲਾਈ।
ਜਹਾਂਗੀਰ ਨੇ ਤਕਿਆ, ਕਿ ਬਹਾਨਾ ਸੰਗਤ ਦਾ ਲਾ ਕੇ,
ਹੈ ਗਰੀਬਾਂ ਨੇ ਇੱਕ ਜਮਾਤ ਬਣਾਈ।
ਸੰਗਤ ਤੇ ਪੰਗਤ ਉਸਨੂੰ, ਰੱਤੀ ਨਾ ਭਾਈ,
ਆਵੇ ਮੌਕਾ ਕੋਈ ਜੇ ਚਾਹੇ ਮੁਕਾਈ।
ਉਤੋਂ ਆਖੇ ਦੁਕਾਨ ਕੁਫਰ ਦੀ ਬੰਦ ਕਰਨੀ ਹੈ ਭਾਈ,
ਸਦੀ ਤੋਂ ਦੁਕਾਨ ਇਹ ਬਿਨ ਰੋਕੇ ਟੋਕੇ ਚਲਦੀ ਆਈ।
ਹੁਣ ਕੁਫਰ ਤੇ ਸੱਚ ਦੀ ਹੋ ਗਈ ਸ਼ੁਰੂ ਲੜਾਈ,
ਔਹਰ ਮਾਜ਼ਦਾ ਤੇ ਐਹਿਰਮਾਨ ਦੀ ਟੱਕਰ ਲੱਗੀ ਭਾਈ।
ਸ਼ਹਿਨਸ਼ਾਹੀਅਤ ਤੇ ਗਰੀਬੀ ਦਾ ਸ਼ੁਰੂ ਹੋ ਗਿਆ ਭੇੜ,
ਸੱਚ ਖੁੱਲ੍ਹਾ ਆਕਾਸ਼ ਜਿਨਾ ਬੈਠਾ ਬਾਦਸ਼ਾਹ ਛੇੜ।
ਗੁਰ ਅਰਜਨ ਸਜਨ ਸਭ ਦਾ ਤੱਤੀ ਲੋਹ 'ਤੇ ਬੈਠਾਇਆ,
ਸਿੱਖੀ ਸਿਦਕ ਪੁਗਾਇਆ ਡਰਿਆ ਨਾ ਡਰਾਇਆ।
ਹਿੰਦੂਆਂ ਨੇ ਚੁੱਪ ਵੱਟ ਲਈ ਮੀਆਂ ਮੀਰ ਅੱਗੇ ਆਇਆ,
ਓਧਰ ਸੋਢੀ ਪਾਤਸ਼ਾਹ ਰਤਾ ਨਾ ਘਬਰਾਇਆ।
ਚੰਦੂ ਨੇ ਤਾਂ ਹੱਦ ਕਰ ਦਿੱਤੀ ਤੱਤਾ ਰੇਤਾ ਸਿਰ ਵਿੱਚ ਪੁਵਾਇਆ,
''ਤੇਰਾ ਭਾਣਾ ਮੀਠਾ ਲਾਗੇ'' ਸੀ ਗੁਰਾਂ ਨੇ ਫੁਰਮਾਇਆ।
ਲੋਹੇ ਦੀ ਜੰਜ਼ੀਰ ਬਾਦਸ਼ਾਹ ਨੇ ਮਹਿਲੋਂ ਬਾਹਰ ਲਟਕਾਈ,
ਪਰ ਇਨਸਾਫ ਦੀ ਜਾਂਚ ਉਸ ਨੂੰ ਰੱਤੀ ਭਰ ਨਾ ਆਈ।
ਅਸਲ ਤਾਂ ਜੰਜ਼ੀਰ ਲੋਹੇ ਦੀ ਉਸਦੀ ਹਓਮੇਂ ਨੂੰ ਚਮਕਾਵੇ,
ਸ਼ਰਾਬੀ ਜਹਾਂਗੀਰ ਕੀ ਜਾਣੇ ਕਿ ਚਾਹੁੰਦੇ ਨੇ ਕੀ ਲੋਕ ਬਿਚਾਰੇ।
ਉਹ ਤੱਕ ਨਾ ਸਕਿਆ ਮਨੁੱਖਤਾ ਸਹਿ ਨਾ ਸਕਿਆ ਉਤਮਤਾ,
ਜ਼ੁਲਮ ਕੀਤਾ ਉਸ ਲੋਹੜੇ ਦਾ ਪਿੱਛੋਂ ਹੋਸ਼ ਆਈ ਨਾ ਆਈ।
ਪਾਤਸ਼ਾਹੀ ਤੇ ਬਾਦਸ਼ਾਹੀ ਦੀ ਹੋ ਗਈ ਸ਼ੁਰੂ ਲੜਾਈ,
ਨੇਕੀ ਤੇ ਦਰਵੇਸ਼ੀ ਕਦੀ ਨਾ ਹਾਰੇ, ਹਾਰੇ ਬਦੀ ਜੋ ਅਕੜਾਈ।
ਅੱਖੀਆਂ ਦੀ ਕਦਰ, ਅੰਨ੍ਹਿਆਂ ਨੂੰ ਵੇਖ ਕੇ ਹੀ ਆਵੇ,
ਬਦੀ ਤੇ ਨੇਕੀ ਦੀ ਲੜਾਈ ਵਿੱਚ, ਕੀਮਤ ਨੇਕੀ ਦੀ ਵਧ ਜਾਵੇ।
ਬਾਬੇਕਿਆਂ ਅਤੇ ਬਾਬਰਕਿਆਂ ਦੇ ਭੇੜ ਕੁਦਰਤ ਨੇ ਪਵਾਏ,
ਤਾਂ ਕਿ ਮਨੁੱਖਤਾ ਤੇ ਉਤਮਤਾ ਬਾਬੇਕਿਆਂ ਦੀ ਜ਼ਾਹਰ ਹੋ ਜਾਏ।
ਰੱਬ ਮੁਸਬਰਾਂ ਦਾ ਮੁਸਵੱਰ ਕਾਲੇ ਸਾਹਮਣੇ ਚਿੱਟਾ ਲਾਏ,
ਪੀਲੇ ਸਾਹਮਣੇ ਨੀਲਾ ਲਾ ਕੇ ਇੱਕ ਦਮ ਵੱਖਰੇ ਰੰਗ ਦਿਖਾਏ।
ਚਿੱਤਰਕਾਰ ਵਾਂਗ ਉਹ ਨੇਕੀ ਦਾ ਮੁੱਲ ਦਸਣ ਲਈ, ਬਦੀ ਸੰਗ ਟਕਰਾਏ,
ਜਿਵੇਂ ਦਿਨ ਦੀ ਬਰਕਤ ਦੱਸਣ ਲਈ ਘੁੱਪ ਹਨੇਰਾ ਬਣਾਏ।
ਗੁਰੂ ਅਰਜਨ ਦੀ ਕੁਰਬਾਨੀ ਹਾਹਾਕਾਰ ਮਚਾਏ,
ਕੌਣ ਭਲਾ ਇਸ ਜ਼ੁਲਮ ਨੂੰ ਭੁਲੇ ਤੇ ਸਹਿ ਜਾਏ।
ਵਹੀਰਾਂ ਘੱਤ ਪਿੰਡਾਂ ਦੇ ਜੱਟ, ਅੰਮ੍ਰਿਤਸਰ ਵਿੱਚ ਆਏ,
ਤੱਕ ਕੇ ਰੋਹ ਲੋਕਾਂ ਦਾ ਸਿੱਖਾਂ ਨੇ ਮਤੇ ਪਕਾਏ।
ਸਿਲੀ ਟੋਪੀ ਧਰੀ ਨਾ ਸਿਰ 'ਤੇ ਗੁਰ ਮੀਰੀ ਪੀਰੀ ਲੈ ਆਏ,
ਵੈਰੀ ਸੰਗ ਟਕਰਾਉਣ ਦੇ ਸਿੱਖਾਂ ਨੇ ਮਤੇ ਪਕਾਏ।
ਜੋ ਆਵੇ ਹਥਿਆਰ ਲਿਆਵੇ ਗੁਰੂ ਜੀ ਨੇ ਹੁਕਮ ਸੁਣਾਏ,
ਜਹਾਂਗੀਰ ਬਰੀ ਹੋ ਗਿਆ ਜ਼ੁਲਮ ਚੰਦੂ ਗਲ ਪਾਏ।
ਸਜ਼ਾ ਦਿੱਤੀ ਚੰਦੂ ਨੂੰ ਨੱਕ ਨੱਥ ਪਾ ਲਾਹੌਰ ਘੁਮਾਇਆ,
ਮੁਗਲਾਂ ਸੰਗ ਲੜਾਈਆਂ ਹੋਈਆਂ ਹਰਿ ਗੋਬਿੰਦ ਜਿੱਤਦਾ ਆਇਆ।
ਜ਼ੁਲਮ ਨਾਲ ਟਕਰਾਉਣ ਦੇ ਸਿੱਖਾਂ ਨੇ ਮਤੇ ਪਕਾਏ,
ਗੁਰੂ ਤੇਗ ਬਹਾਦਰ ਸੀਸ ਵਾਰ ਕੇ ਸੁੱਤੇ ਲੋਕ ਜਗਾਏ।
ਉੱਠਿਆ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਸਿੰਘ ਬਣਾਏ,
ਅੰਮ੍ਰਿਤ ਬਾਟੇ ਦਾ ਪਿਆਕੇ ਚਿੜੀਆਂ ਤੋਂ ਬਾਜ਼ ਤੁੜਵਾਏ।
ਪੋਤਾ ਹਰਿ ਗੋਬਿੰਦ ਦਾ ਮੁੜ ਖੰਡਾ ਖੜਕਾਏ,
ਪਰਿਵਾਰ ਸਾਰਾ ਵਾਰ ਕੇ ਰੱਤੀ ਨਾ ਘਬਰਾਏ।
ਬਾਬਰਕਿਆਂ ਨੇ ਕੀਤੀ ਦੇ ਆਖਰ ਨੂੰ ਫਲ ਪਾਏ,
ਔਰੰਗਜ਼ੇਬ ਪਛਤਾਉਂਦਾ ਮਰਿਆ ਪੁੱਤਰ ਨਾ ਸਮਝਾਏ।
ਜ਼ੁਲਮ ਮੇਰੇ ਤੋਂ ਹੋ ਗਏ ਹੁਣ ਵੇਲਾ ਹੱਥ ਨਾ ਆਏ,
ਸਮਝ ਸੋਚ ਕੇ ਚੱਲੀਂ ਪੁੱਤਾ ਸਦਾ ਹੀ ਕਰੀਂ ਨਿਆਏਂ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਨੀਚੋਂ ਊਚ ਬਣਾਏ,
ਪਰ ਲਾਲੋ ਅਜੇ ਵੀ ਰੁਲਦੇ ਫਿਰਦੇ ਭਾਗੋ ਰਾਜ ਚਲਾਏ।
'ਸਭੇ ਸਾਂਝੀਵਾਲ ਸਦਾਇਨ' ਸੀ ਨਾਨਕ ਨੇ ਸਮਝਾਏ,
ਪਰ ਕੁਲੀਨ ਕੁਲਾਂ ਦੇ ਰਾਜ ਵਿਚ ਫਿਰਨ ਲੋਕੀ ਭੁੱਖੇ ਤਿਹਾਏ।
ਹਾਂ! ਸਮਾਂ ਚੰਗੇਰਾ ਆਏਗਾ ਮਲਕ ਭਾਗੋ ਪਛਤਾਏਗਾ,
ਦੌਰ ਦੌਲਤ ਦਾ ਮੁੱਕੇਗਾ ਕਾਬਲੀਅਤ ਅੱਗੇ ਆਏਗੀ।
ਸੜਦੀ ਮੱਚਦੀ ਭੁੱਖੀ ਦੁਨੀਆਂ, ਸ਼ਾਂਤ ਚਿੱਤ ਹੋ ਜਾਏਗੀ,
ਦੇਰ ਹੈ ਹਨੇਰ ਨਹੀਂ ਕੁਲਾਂ ਦੀ ਗੱਲ ਮੁੱਕ ਜਾਏਗੀ।
*********
ਇਸ ਦੁਨੀਆਂ ਦੇ ਆਮ ਬੰਦੇ
ਇਸ ਦੁਨੀਆਂ ਦੇ ਆਮ ਬੰਦੇ,
ਸਭ ਕਰਦੇ ਫਿਰਦੇ ਜੱਗ ਦੇ ਧੰਦੇ।
ਜੋ ਕਰ ਹਿੰਮਤ ਬਣ ਜਾਂਦੇ ਖਾਸ,
ਉਹ ਆਦਮ ਦੇ ਪੁੱਤ ਬੰਦੇ।
ਰਾਮ ਸ਼ਿਆਮ ਰਹੇ ਨਾ ਆਮ,
ਅੱਜ ਕਲਯੁੱਗ ਵਿਚ ਉਹਨਾਂ ਦਾ ਨਾਮ।
ਗੁਰੂ ਨਾਨਕ ਅਰਜਨ ਤੇਗ ਬਹਾਦਰ,
ਹਰ ਗੋਬਿੰਦ ਤੇ ਗੋਬਿੰਦ ਹਿੰਦ ਦੀ ਸ਼ਾਨ।
ਰਾਮ ਤੀਰਥ ਵਿਵੇਕਾਨੰਦ ਦਇਆਨੰਦ,
ਜਵਾਹਰ ਸੁਭਾਸ਼ ਗਾਂਧੀ ਭਗਤ ਸਿੰਘ।
ਸਾਰੇ ਹੀ ਖਾਸ ਤੇ ਮਹਾਨ,
ਵਧਾ ਦਿੱਤੀ ਬੰਦੇ ਦੀ ਸ਼ਾਨ।
ਪਰ ਕੋਈ ਨਾ ਫਾਇਦਾ ਉਸ ਬੰਦੇ ਦਾ,
ਜੋ ਜੱਗ ਵਿਚ ਵੱਡੀ ਪਦਵੀ ਪਾਵੇ।
ਕਿਸੇ ਗਰੀਬ ਯਤੀਮ ਮੁਥਾਜ ਦੇ,
ਕਦੀ ਵੀ ਕੰਮ ਨਾ ਆਵੇ।
ਦੁਨੀਆਂ ਵਿੱਚ ਕੁਝ ਐਸੇ ਬੰਦੇ,
ਜੋ ਕਰਦੇ ਰਹਿੰਦੇ ਜੱਗ ਦੇ ਧੰਦੇ।
ਪਰ ਦੀਨ ਦੁਖੀ ਦੇ ਕੰਮ ਉਹ ਆਉਂਦੇ,
ਅਬੂ ਬਿਨ-ਆਦਮ ਬਣ ਦਿਖਾਉਂਦੇ।
ਧਰਮਾਂ ਵਾਲੇ ਖਾਣ ਭੁਲੇਖਾ,
ਕਿ ਰੱਬ ਉਹਨਾਂ ਦਾ ਉਹਨਾਂ ਨੂੰ ਚਾਹਵੇ।
Ðਰੱਬ ਰੱਬ ਕਰਦੇ ਭੱਜੇ ਫਿਰਦੇ,
ਪਰ ਨਾ ਜੱਗ ਉਹਨਾਂ ਨੂੰ ਭਾਵੇ।
ਮਜ਼ਲੂਮਾਂ ਦੀ ਉਹ ਮੱਦਦ ਨਹੀਂ ਕਰਦੇ,
ਨੀਚਾਂ ਦਾ ਉਹ ਦਮ ਨਹੀਂ ਭਰਦੇ।
ਕੁਲੀਨ ਕੁਲਾਂ ਦੇ ਪਿੱਠੂ ਸਾਰੇ,
ਲੁੱਟਣ ਲੋਕਾਂ ਨੂੰ ਲਾ ਕੇ ਲਾਰੇ।
*********
ਕੁਝ ਵੀ ਏਥੇ ਬੇਲੋੜਾ ਨਹੀਂ
ਕੁਝ ਵੀ ਏਥੇ ਬੇਲੋੜਾ ਨਹੀਂ,
ਸਭ ਕਿੱਲ ਟਿਕਾਣੇ ਲਾਏ।
ਪੈਦਾਵਾਰ ਅਸੀਂ ਸਮੇਂ ਦੀ,
ਸਮੇਂ ਦੇ ਸੰਗ ਸੰਗ ਟੁਰਦੇ ਆਏ।
ਕਾਲ ਚੱਕਰ ਇੱਕ ਚੱਲਦਾ ਜਾਵੇ,
ਨਿੱਤ ਉਪਾਵੇ ਤੇ ਮਿਟਾਵੇ।
ਪਰ ਕਿਵੇਂ ਮਿਟਾਵੇ ਉਹਨਾਂ ਨੂੰ,
ਪੈਰ ਚਿੰਨ੍ਹ ਜਿਹਨਾਂ ਨੇ ਪਾਏ।
ਅਸੀਂ ਸਾਰੇ ਹੀ ਕੀੜੇ ਮਕੌੜੇ,
ਇਸ ਧਰਤੀ ਦੇ ਜਾਏ।
ਜੋ ਘਾਲ ਘਾਲ ਕੇ ਬਣਦੇ ਜੁਗਨੂੰ,
ਉਹ ਮਾਵਾਂ ਦੇ ਜਾਏ।
ਪੈਰ-ਚਿੰਨ੍ਹ ਉਹ ਪਾ ਜਾਂਦੇ ਨੇ,
ਗਾਡੀ ਰਾਹ ਬਣਾ ਜਾਂਦੇ ਨੇ।
ਕੰਡੇ ਹੂੰਝ ਕੇ ਜੱਗ ਦੇ ਸਾਰੇ,
ਸੋਹਣੇ ਫੁੱਲ ਉਗਾ ਜਾਂਦੇ ਨੇ।
ਪਰ ਏਨਾ ਉਚਾ ਉੱਠੇ ਕੌਣ?
ਦੂਈ ਦਵੈਸ਼ ਜੋ ਮਨੋ ਭੁਲਾਵੇ।
ਆਪਾ ਘੜੇ ਜਾਗਰੂਕ ਹੋ ਜਾਵੇ,
ਹਰ ਸ਼ੈਅ ਵਿੱਚ ਰੱਬ ਨਜ਼ਰੀ ਆਵੇ।
*********
ਗਿਆਨਵਾਨ ਤੇ ਵਿਦਵਾਨ ਜੋ
ਗਿਆਨਵਾਨ ਤੇ ਵਿਦਵਾਨ ਜੋ,
ਵਿਤਕਰੇ ਕਦੀ ਨਾ ਮਨ ਵਿਚ ਪਾਵੇ।
ਕਰੇ ਨਾ ਘਿਰਨਾ ਕਦੀ ਕਿਸੇ ਨੂੰ,
ਸਰਬੱਤ ਭਲੇ ਦੀ ਕਾਰ ਕਮਾਵੇ।
ਵਿਦਿਆ ਦਾਨ ਦੇਵੇ ਸਭ ਨੂੰ,
ਪਰਉਪਕਾਰ ਕਮਾਉਂਦਾ ਜਾਵੇ।
ਅੰਧ-ਵਿਸ਼ਵਾਸ਼ੀ ਦੂਰ ਕਰੇ ਉਹ,
ਗਿਆਨ ਦਾ ਛੱਟਾ ਦਿੰਦਾ ਜਾਵੇ।
ਵਿਹਾਰਕ ਗੱਲ ਸਦਾ ਉਹ ਕਰਦਾ,
ਫਰਜ਼ੀ ਮਨੌਤ ਨਾ ਕੋਈ ਮਨਾਵੇ।
ਪਰਤੱਖ ਨੂੰ ਸਵੀਕਾਰ ਕਰੇ ਉਹ,
ਅਨੁਮਾਨ ਕਦੀ ਨਾ ਕੋਈ ਲਾਵੇ।
ਅਟਕਲ ਪੱਚੂ ਗੱਲ ਕਰੇ ਨਾ,
ਆਖੇ ਉਹ ਜੋ ਆਪ ਕਮਾਵੇ।
ਆਪਣੇ ਔਗੁਣ ਦੂਰ ਕਰੇ ਉਹ,
ਕਰੇ ਕੋਈ ਕਿੰਤੂ ਸੀਸ ਝੁਕਾਵੇ।
ਲਾਟੂ ਵਾਂਙ ਕਦੀ ਨਾ ਘੁੰਮੇ,
ਨਾ ਕੋਹਲੂ ਦੇ ਗੇੜ 'ਚ ਆਵੇ।
ਨਾ ਹੀ ਚੱਕਰ ਚੰਦਰਮਾ ਦਾ,
ਉਸਦੇ ਮਨ ਨੂੰ ਭਾਵੇ।
ਦੇਸ਼ ਕੌਮ ਦੀ ਸੇਵਾ ਕਰਦਾ,
ਦੇਸ਼ ਕੌਮ ਲਈ ਉਹ ਮਰਦਾ।
ਪਰ ਸੂਰਜੀ ਚੱਕਰ ਉਸਨੂੰ,
ਰਤੀ ਨਾ ਭਰਮਾਵੇ।
ਬੱਸ ਇੱਕੋ ਚੱਕਰ ਵਾਯੂ ਦਾ,
ਉਸਦੇ ਮਨ ਨੂੰ ਭਾਵੇ,
ਦੁਨੀਆਂ ਸਾਰੀ ਇੱਕ ਬਰਾਬਰ,
ਸਭ ਦੀ ਖੈਰ ਮਨਾਵੇ।
*********
ਨਿਰਾ ਜਿਊਣਾ ਕੀ ਜਿਊਣਾ
ਨਿਰਾ ਜਿਊਣਾ ਕੀ ਜਿਊਣਾ,
ਬਹਿ ਕੇ ਵਿਰਾਸਤ ਖਾਈ ਜਾਣਾ।
ਹੱਕ ਹੋਰਾਂ ਦਾ ਲੁੱਟ ਕੇ ਖਾਣਾ,
Îਮੌਜ਼, ਮੇਲਾ ਮਨਾਈ ਜਾਣਾ।
ਨੌਕਰ ਚਾਕਰ ਹੋਣ ਚੁਗਿਰਦੇ,
ਏਧਰ ਓਧਰ ਭਜਾਈ ਜਾਣਾ।
ਅਣ ਕਮਾਇਆ ਧੰਨ ਖਾਈ ਜਾਣਾ,
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਦਿਲ ਜੇਕਰ ਪਥਰਾਇਆ ਜਾਵੇ,
ਭੋਰਾ ਭਰ ਅਸੀਂ ਕਿਰਕ ਨਾ ਕਰੀਏ।
ਇਸ ਨੂੰ ਮਾਰੀਏ ਉਸਨੂੰ ਲੁੱਟੀਏ,
ਰੋਟੀ ਕੱਪੜਾ ਪਾਣੀ ਧਾਣੀ।
ਹੁਕਮ ਕਰੀਏ ਝੱਟ ਮਿਲ ਜਾਵੇ,
ਦੁਨੀਆਂ ਭੁਲੀਏ ਆਪਾ ਭੁਲਾਈਏ,
ਮਨ ਪਿੱਛੇ ਲੱਗ ਕਰਮ ਕਮਾਈਏ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਸਦਾ ਕੁਸੰਗਤ ਕਰਦੇ ਰਹਿਣਾ,
ਸੂਝਵਾਨਾਂ ਵਿਚ ਜਾ ਕੇ ਨਾ ਬਹਿਣਾ,
ਝੂਠੇ ਨੂੰ ਸਿਜਦੇ ਕਰਦੇ ਰਹਿਣਾ।
ਜ਼ਾਲਮ ਕੋਲੋਂ ਡਰਦੇ ਰਹਿਣਾ,
ਭ੍ਰਿਸ਼ਟ ਲੋਕਾਂ ਦੇ ਪੈਰੀਂ ਪੈਣਾ।
Îਮਨ ਹੋਰ ਮੁੱਖ ਹੋਰ ਹੋਣਾ,
ਦਿਲ ਦੀ ਗੱਲ ਕਦੀ ਨਾ ਕਹਿਣਾ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਇਸਤਰੀ ਸ਼ੋਹਰਤ ਪੈਸੇ ਪਿੱਛੇ,
ਜਿੰਦ ਆਪਣੀ ਲਗਾਈ ਜਾਣਾ।
ਲਾਟੂ ਵਾਂਙ ਹੀ ਘੁੰਮਦੇ ਜਾਈਏ,
ਧੀ ਪੁੱਤ ਪਤਨੀ ਨੂੰ ਸਤਾਈਏ।
ਸਭ ਕੁਝ ਆਪ ਇਕੱਲੇ ਖਾਈਏ,
ਲੋੜਵੰਦਾਂ ਦੇ ਕੰਮ ਨਾ ਆਈਏ।
ਆਪਣੇ ਫਰਜ਼ ਭੁਲਾ ਕੇ ਬਹਿਣਾ,
ਕਿ ਮੈਂ ਕਿਸੇ ਤੋਂ ਕੀ ਲੈਣਾ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਅਸਮਾਨੀ ਚਾਨਣ ਖੁੱਲ੍ਹੀ ਹਵਾ,
ਫੁੱਲਾਂ ਦੀ ਖੁਸ਼ਬੋ, ਉਜਾੜ ਪਹਾੜ,
ਰੇਤਲੇ ਥਲ ਛਲਕਦੇ ਸਾਗਰ।
ਰੌਸ਼ਨ ਚਿਹਰਾ ਸੁਖਲੀ ਮੁਸਕਰਾਹਟ,
ਹੋਵੇ ਨਾ ਕਦੀ ਕੋਈ ਘਬਰਾਹਟ।
ਜਵਾਨੀ ਭਰਿਆ ਮਜਬੂਤ ਕਦਮ,
ਚੁੱਕਦੇ ਰਹੀਏ ਜੇ ਹਰ ਦਮ।
ਇਸ ਨੂੰ ਜਿੰਦ ਜਿਊਣਾ ਕਹਿੰਦੇ,
ਇਸ ਨੂੰ ਜਿੰਦ ਜਿਊਣਾ ਕਹਿੰਦੇ।
*********
ਦੁਨੀਆਂ ਵਿੱਚ ਜੇ ਲੈਂਦੇ ਜਾਈਏ
ਦੁਨੀਆਂ ਵਿੱਚ ਜੇ ਲੈਂਦੇ ਜਾਈਏ,
ਹੱਥੋਂ ਕੁਝ ਨਾ ਦੇ ਕੇ ਜਾਈਏ।
ਜੇ ਢੇਰ ਦੌਲਤ ਦਾ ਦੱਬ ਕੇ ਰੱਖੀਏ,
ਤਾਂ ਆਪਣੇ ਹੀ ਦੁੱਖ ਵਧਾਈਏ।
ਵਾਧੂ ਦੌਲਤ ਜੇਕਰ ਹੋਵੇ,
ਲੋਕ ਭਲਾਈ ਕਰਕੇ ਜਾਈਏ।
ਬੁੱਧੀਮਾਨਾਂ ਤੇ ਵਿਦਵਾਨਾਂ ਦੀ,
ਸੇਵਾ ਖੂਬ ਕਮਾਈਏ।
ਲੋੜ ਤੋਂ ਵੱਧ ਢੇਰ ਲਗਾਈਏ,
ਫਿਕਰ ਸਾਂਭਣ ਦਾ ਹੋਵੇ।
ਲੋੜ ਤੋਂ ਘੱਟ ਜੇਕਰ ਹੋਵੇ,
ਹਿੰਮਤ ਕਰਕੇ ਹੋਰ ਕਮਾਈਏ।
ਸਰਮਾਏਦਾਰੀ ਨਿਜ਼ਾਮ ਦਾ ਖਾਸਾ,
ਘਾਟ ਵਾਧ ਨਿੱਤ ਹੁੰਦੀ ਜਾਵੇ।
ਆਰਥਿਕ ਪਾੜਾ ਪਾਵੇ ਪੁਆੜਾ,
ਸਾਰਾ ਜੱਗ ਦੁੱਖਾਂ ਮੂੰਹ ਆਵੇ।
ਆਪਣੇ ਨਿੱਜ ਲਈ ਜਿਊਣਾ ਪੈਂਦਾ,
ਜਦ ਤੱਕ ਸਾਂਝੀ ਸੋਚ ਨਾ ਆਵੇ।
ਕੋਈ ਬਹੁਤ ਅੱਗੇ ਲੰਘ ਜਾਂਦਾ ਹੈ,
ਕੋਈ ਬਹੁਤ ਪਿੱਛੇ ਰਹਿ ਜਾਵੇ।
ਅਣ-ਕਮਾਇਆ ਧੰਨ ਨਾ ਖਾਈਏ,
ਖਾਈਏ ਉਹ ਜੋ ਆਪ ਕਮਾਈਏ।
ਹੁਨਰ ਅਕਲ ਸੰਗ ਤਾਣ ਲਗਾਈਏ,
ਦੌਲਤ ਵੱਧ ਤੋਂ ਵੱਧ ਕਮਾਈਏ।
ਢੇਰ ਦੌਲਤ ਦਾ ਜੇ ਲੱਗ ਜਾਵੇ,
ਗਰੀਬ ਯਤੀਮ ਮੁਥਾਜ਼ ਪੜ੍ਹਾਈਏ।
ਵਿਦਿਆ ਗਿਆਨ ਵਿਗਿਆਨ ਦਾ,
ਪਰਵਾਹ ਚਲਾਈਏ ਸ਼ੁਕਰ ਮਨਾਈਏ।
*********
ਧਰਮਾਂ ਦੇ ਰਾਹ ਹੋਏ ਪੁਰਾਣੇ
ਧਰਮਾਂ ਦੇ ਰਾਹ ਹੋਏ ਪੁਰਾਣੇ,
ਪਰ ਸਦਾ ਹੀ ਰਹੀਏ ਰੱਬ ਦੇ ਭਾਣੇ।
ਰਾਹ ਵਿਗਿਆਨ ਦਾ ਰੱਬੀ ਰਾਹ ਹੈ,
ਇਹ ਰਾਹ ਜਾਵੇ ਸਿੱਧਾ ਟਿਕਾਣੇ।
ਰੱਬ ਨੂੰ ਲੱਭਦੇ ਫਿਰਦੇ ਸਾਰੇ,
ਹੋ ਗਏ ਬੁੱਢੇ ਤੇ ਜੀ ਭਿਆਣੇ।
Ðਰੱਬ ਤਾਂ ਸਰਵ ਵਿਆਪੀ ਖੇਤਰ,
ਇਹ ਲੱਭਦੇ ਫਿਰਨ ਟਿਕਾਣੇ।
ਰਾਹ ਤਾਂ ਕੋਈ ਉਸ ਥਾਂ ਨੂੰ ਜਾਵੇ,
ਜੋ ਹੋਵੇ ਸਾਡੇ ਤੋਂ ਦੂਰ।
ਪਰ ਉਸ ਵੱਲ ਰਾਹ ਕਿਹੜਾ ਜਾਵੇ?
ਜੋ ਸਾਰੇ ਹੀ ਭਰਪੂਰ।
ਇਹ ਟੀਸੀ ਨਹੀਂ ਪਹਾੜ ਦੀ,
ਨਾ ਜੂਹ ਹੈ ਕਿਸੇ ਉਜਾੜ ਦੀ।
ਪਰਮ ਸੱਤਾ ਦੇ ਸਭ ਨਜ਼ਾਰੇ,
ਉਹ ਕਿਸੇ ਤੋਂ ਕਦੀ ਨਾ ਦੂਰ।
ਨਾ ਉਹ ਹਿੰਦੂ ਨਾ ਉਹ ਮੁਸਲਿਮ,
ਨਾ ਉਹ ਸਿੱਖ ਇਸਾਈ ਹੈ।
ਯੁਹੂਦੀ ਜੈਨੀ ਬੋਧੀ ਵੀ ਨਾ,
ਉਹ ਕਣ ਕਣ ਵਿਚ ਸਮਾਈ ਹੈ।
*********
ਪੂਜਾ ਪਾਠ ਨਮਾਜ਼ਾਂ ਪੜ੍ਹੀਏ
ਪੂਜਾ ਪਾਠ ਨਮਾਜ਼ਾਂ ਪੜ੍ਹੀਏ,
ਕਿ ਰੱਬ ਜੀ ਨੂੰ ਰਿਝਾਇਆ ਜਾਵੇ।
ਐਸਾ ਰੱਬ ਨਹੀਂ ਹੈ ਕਿਧਰੇ,
ਕਿ ਜਿਸ ਨੂੰ ਵਡਿਆਇਆ ਜਾਵੇ।
ਅਟਲ ਹੁਕਮ ਇੱਕ ਚੱਲ ਰਿਹਾ ਹੈ,
ਇਸ ਨੂੰ ਨਾ ਬਦਲਾਇਆ ਜਾਵੇ।
ਕਿਧਰੇ ਵੀ ਕੋਈ ਐਸਾ ਰੱਬ ਨਾ,
ਜੋ ਇਸ ਨੂੰ ਅਟਕਾਵੇ।
ਆਪੇ ਹੁਕਮੀ ਹੁਕਮ ਬਣ ਆਇਆ,
ਹੁਣ ਹੁਕਮੀ ਕਿਵੇਂ ਬਣ ਜਾਵੇ।
ਹੁਕਮੀ ਆਪੋਂ ਹੁਕਮ ਦਾ ਗੋਲਾ,
ਕੀਤੇ ਦਾ ਫਲ ਪਾਵੇ।
ਹੋਰ ਕਿਧਰੇ ਰੱਬ ਨਹੀਂ ਹੈ,
ਪਰ ਰੱਬ ਬਿਨਾ ਇਹ ਸਭ ਨਹੀਂ
ਸਰਬ-ਵਿਆਪੀ ਪਰਮ ਸੱਤਾ ਹੈ
ਅਲਾਹ ਵਾਹਿਗੁਰੂ ਰਾਮ ਉਸਦੇ ਨਾਮ
ਨੇਕੀ ਬਦੀ ਦਾ ਜੋੜ ਹੈ ਰੱਬ,
ਕੁਲ ਨੇਕੀ ਨੂੰ ਰੱਬ ਆਖੀਏ।
ਕੁਲ ਬਦੀ ਨੂੰ ਕਹੀਏ ਸ਼ੈਤਾਨ,
ਵਿਪ੍ਰੀਤ ਸਿਫਤਾਂ ਇੱਕ ਸਮਾਨ।
ਔਹਰ ਮਾਜਦਾ ਅਹਿਰਮਾਨ ਸੰਗ, (ਔਹਰ ਮਾਜਦਾ ਨੇਕੀ ਦਾ ਨਾਂ)
ਭਿੜਦਾ ਆਇਆ ਵਿੱਚ ਜਹਾਨ। (ਅਹਿਰਮਾਨ= ਬਦੀ, ਸ਼ੈਤਾਨ)
ਵਿਪ੍ਰੀਤ ਸਿਫਤਾਂ ਦੇ ਸੰਜੋਗ ਵਿਜੋਗ,
ਹੁੰਦੇ ਆਏ ਜੱਗ ਵਿਚ ਮਦਾਮ। (ਮਦਾਮ=ਹਮੇਸ਼ਾ, ਸਦਾ)
ਗੁਣਾਂ ਦੀ ਗੁਥਲੀ ਜੇ ਬਣ ਜਾਈਏ,
ਬਣ ਜਾਈਏ ਚੰਗੇ ਇਨਸਾਨ।
ਜੇਕਰ ਸਿਰੇ ਦੀ ਬਦੀ ਕਮਾਈਏ,
ਬਣ ਜਾਈਏ ਭੈੜੇ ਇਨਸਾਨ।
*********
ਕੁਦਰਤ ਦਾ ਵਿਧਾਨ ਚੱਲੇ
ਕੁਦਰਤ ਦਾ ਵਿਧਾਨ ਚੱਲੇ,
ਅਟੱਲ ਹੁਕਮ ਮਹਾਨ ਚੱਲੇ।
ਵਿਪ੍ਰੀਤ ਗੁਣੀ ਇਹ ਕਾਫ਼ਲਾ,
ਚੱਲੇ ਇੱਕ ਸਮਾਨ ਚੱਲੇ।
ਨਾਮ ਜਪਣਾ ਰੱਬ ਰੱਬ ਕਰਨਾ,
ਇਹ ਕੈਸੀ ਮੱਤ ਅਸਾਂ ਨੇ ਪਾਈ।
ਦੁਨੀਆਵੀ ਦੁੱਖਾਂ ਦੀ ਦਾਰੂ,
ਰਾਮ ਨਾਮ ਨਹੀਂ ਹੈ ਭਾਈ।
ਉਹ ਧਰਮ ਕਿਵੇਂ ਸੁੱਖ ਉਪਜਾਵੇ,
ਜੋ ਕਲਪਤ ਰੱਬ ਨੂੰ ਲੱਭਦਾ ਜਾਵੇ।
ਭਿੰਨ ਭਿੰਨ ਰਾਹੀਂ ਜੱਗ ਨੂੰ ਪਾਵੇ,
ਰੱਬ ਜੀ ਦੇ ਫੋਕੇ ਗੁਣ ਗਾਵੇ।
(ਕਤਲੇਆਮ ਕਰਵਾਉਂਦਾ ਜਾਵੇ।)
ਅਸਲ ਦਾਰੂ ਜੋ ਸਾਡੇ ਦੁੱਖਾਂ ਦੀ,
ਅਸੀਂ ਹੱਥ ਨਾ ਉਸਨੂੰ ਪਾਈਏ।
ਸਿਆਸੀ ਸਮਾਜੀ ਅਰਥ ਵਿਵਸਥਾ,
ਸਮਤੋਲ ਨਾ ਅਸੀਂ ਬਣਾਈਏ।
ਵਿਦਿਆ ਗਿਆਨ ਅਤੇ ਵਿਗਿਆਨ,
ਕੀਤਾ ਜਾਵੇ ਆਮ।
ਸੱਚ ਦਾ ਲੜ ਫੜ ਕੇ ਰੱਖੀਏ,
ਇਸ ਨੂੰ ਕਹੀਏ ਰਾਮ ਨਾਮ।
ਜੰਮ ਜੰਮ ਜਾਈਏ ਮਸਜਿਦ ਮੰਦਰ,
ਜਾਈਏ ਚਰਚ ਜਾਂ ਗੁਰਦੁਆਰੇ।
ਪਰ ਦੂਈ ਦਵੈਸ਼ ਨਾ ਮਨ ਵਿੱਚ ਰੱਖੀਏ,
ਆਦਮ ਦੇ ਪੁੱਤ ਇੱਕ ਨੇ ਸਾਰੇ।
ਮਸਜਿਦ ਮੰਦਰ ਤੇ ਗੁਰਦੁਆਰੇ,
ਸਾਡੀ ਸ਼ਰਧਾ ਦੇ ਨਜ਼ਾਰੇ।
ਪਰ ਅੰਨ੍ਹੀਂ ਸ਼ਰਧਾ ਛੱਡ ਦੇਈਏ ਜੇ,
ਸੂਝ ਵਧੇ ਬੇਅਕਲੀ ਹਾਰੇ।
ਈਸਾ ਮੂਸਾ ਮੁਹੰਮਦ ਨਾਨਕ,
ਬੁੱਧ ਮਹਾਂਵੀਰ ਤੇ ਜੋਰਾਸ਼ਟਰ।
ਹਰ ਇੱਕ ਨੇ ਸ਼ਰਧਾ ਛੱਡੀ,
ਖੋਲ੍ਹੇ ਸੂਝ ਦੇ ਨਵੇਂ ਪਟਾਰੇ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਜਿੰਨੀ ਜਿੰਨੀ ਸ਼ੁਧ ਕਿਸੇ ਦੀ।
ਪਾਈਆਂ ਪੈੜਾਂ ਤੇ ਰਾਹ ਨਿਆਰੇ,
ਪਰ ਸਮੇਂ ਨੇ ਧੁੰਦਲਾਏ ਸਾਰੇ।
ਅੱਖਾਂ ਬੰਦ ਕਰ ਬਹਿ ਜਾਈਏ ਜੇ,
ਗੱਲ ਨਾ ਚੰਗੀ ਕਾਈ।
ਰਾਮ ਨਾਮ ਹੀ ਗਾਉਂਦੇ ਫਿਰੀਏ,
ਬਣ ਜਾਈਏ ਅੱਧ ਸੁਦਾਈ।
ਪਰਸੋਂ ਦੀਆਂ ਗੱਲਾਂ ਅੱਜ ਮੰਨੀਏ,
ਚਾਲ ਸਾਡੀ ਰੁਕ ਜਾਵੇ।
ਸ਼ਰਧਾ ਛੱਡੀਏ ਕਰੀਏ ਕਿੰਤੂ,
ਰਾਹ ਅਗਲਾ ਦਿਸ ਆਵੇ।
*********
ਉਠਣ ਇੱਛਾਵਾਂ ਖਿੰਡ ਪੁੰਡ ਜਾਈਏ
ਉਠਣ ਇੱਛਾਵਾਂ ਖਿੰਡ ਪੁੰਡ ਜਾਈਏ,
ਇੱਕ ਸਾਰ ਨਾ ਰਹਿਣ ਵਿਚਾਰ।
ਹਰ ਇੱਛਾ ਸਾਡੇ ਆਤਮ ਬਲ ਨੂੰ,
ਪਾਉਂਦੀ ਹੈ ਲਲਕਾਰ।
ਕਾਮਨਾਵਾਂ ਦਾ ਚੱਲਦਾ ਜਾਵੇ,
ਇੱਕ ਸਿਲਸਿਲਾ ਜੱਗ ਵਿਚਕਾਰ।
ਕਾਮਨਾਵਾਂ ਨਿੱਤ ਨਵੀਆਂ ਉੱਠਣ,
ਕਰਦੇ ਜਾਈਏ ਸੋਚ ਵਿਚਾਰ।
ਕਾਮਨਾਵਾਂ ਦੇ ਪਿੱਛੇ ਲੱਗ ਕੇ,
ਹੋਈਏ ਬਹੁਤ ਖੁਆਰ।
ਕਾਮਨਾਵਾਂ ਦਾ ਰੌਂਅ ਜੇ ਬਦਲੇ,
ਬਦਲ ਦੇਈਏ ਸੰਸਾਰ।
ਬਹੁਤੇ ਦੁੱਖ ਅਸੀਂ ਤਾਂ ਝੱਲੀਏ,
ਕਿ ਕਰੀਏ ਕਰਮ ਬਿਨ ਸੋਚ ਵਿਚਾਰ।
ਵਿੱਦ ਵਿੱਦ ਕੇ ਅਸੀਂ ਅੱਗੇ ਵਧੀਏ,
ਪੂੰਜੀਵਾਦੀ ਸਿਸਟਮ ਦੇ ਸੰਗ ਹੈ ਸਾਡਾ ਸਰੋਕਾਰ।
ਭੱਜ ਨੱਠ ਅਸੀਂ ਛੱਡ ਨਾ ਸਕੀਏ,
ਪਰ ਮਿਲੇ ਨਾ ਸਭ ਨੂੰ ਲੋੜੀਂਦਾ ਰੋਜ਼ਗਾਰ।
ਪੂੰਜੀਵਾਦੀ ਸਿਸਟਮ ਦਾ ਖਾਸਾ,
ਬੇਰੁਜ਼ਗਾਰਾਂ ਦੀ ਭਰਮਾਰ।
*********
ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ
ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ,
ਕਰੀਏ ਨਾ ਪਰ ਕੋਈ ਤਕਰਾਰ।
ਕੀੜੀ ਟੋਰ ਹੀ ਬੇਸ਼ੱਕ ਟੁਰੀਏ,
ਪਰ ਟੁਰਦੇ ਜਾਈਏ ਮੇਰੇ ਯਾਰ।
ਜੇ ਸਾਹ ਲੈਣ ਦੀ ਵਿਹਲ ਨਾ ਹੋਵੇ,
ਫਿਰ ਵੀ ਵਿਹਲ ਕੱਢ ਲਈਏ ਯਾਰ।
ਇੱਕ ਛਿਣ ਇੱਕ ਪਲ ਅਵੱਸ਼ ਸੋਚੀਏ,
ਆਪੇ ਦੀ ਵੀ ਲਈਏ ਸਾਰ।
ਸਿੱਧੀ ਆਉਂਦੀ ਵੱਲ ਖਾਂਦੀ ਜਾਂਦੀ,
ਇੱਕੋ ਲਹਿਰ ਹੈ ਇਹ ਸੰਸਾਰ।
ਸਭਨਾਂ ਦੀ ਜਿੰਦ ਇੱਕੋ ਜੇਹੀ,
ਦੇਵੇ ਹੁਲਾਰਾ ਤਰੰਗਮਈ ਧਾਰ।
ਚੰਗੀਆਂ ਯਾਦਾਂ ਤੇ ਵਿਚਾਰ,
ਬਖਸ਼ੇ ਪਰਮ ਸੱਤਾ ਨੇ ਯਾਰ।
ਪਰਮ ਸੱਤਾ ਦਾ ਰੱਬੀ ਖੇਤਰ,
ਕੁਲ ਸਾਰੀ ਹੋਂਦ ਦਾ ਹੈ ਆਧਾਰ।
Îਮੁਢਲਾ ਇੱਕ ਕਾਨੂੰਨ ਜੱਗ ਦਾ,
ਸਭ ਕਾਸੇ ਦਾ ਇੱਕੋ ਸਾਰ।
ਪਦਾਰਥਵਾਦੀ ਤੇ ਆਤਮਵਾਦੀ,
ਕਿਉਂ ਤੱਕਦੇ ਵਖਰੇਵਾਂ ਯਾਰ।
ਨਿੱਤ ਨਵਾਂ ਸੱਚ ਲੱਭਦਾ ਜਾਵੇ,
ਜੋ ਬਦਲੇ ਸਾਡੀ ਸੋਚ ਵਿਚਾਰ।
ਕੱਟੜਪੁਣਾ ਤੇ ਅੰਧ ਵਿਸ਼ਵਾਸ਼ੀ,
ਲਾ ਨਹੀਂ ਸਕਦੇ ਸਾਨੂੰ ਪਾਰ।
*********
ਦਰ ਦਰਵਾਜ਼ੇ ਆਪਣੀ ਸੋਚ ਦੇ
ਦਰ ਦਰਵਾਜ਼ੇ ਆਪਣੀ ਸੋਚ ਦੇ,
ਸਦਾ ਹੀ ਖੁੱਲ੍ਹੇ ਰੱਖੀਏ ਯਾਰ।
ਆਇਤ ਨਵੀਂ ਕੋਈ ਨਿੱਤ ਉੱਤਰਦੀ,
ਜਿਉਂ ਜਿਉਂ ਬਦਲੇ ਸਮੇਂ ਦੀ ਧਾਰ।
ਪਰਮ ਸੱਤਾ ਪਲ ਪਲ ਧਾਰੇ,
ਰੂਪ ਨਵੇਂ ਨਿੱਤ ਸੌ ਹਜ਼ਾਰ।
ਮੋਹਰ ਬੰਦ ਜੇ ਸੋਚ ਨੂੰ ਕਰੀਏ,
ਰੁਕ ਜਾਂਦੀ ਜਿੰਦ ਦੀ ਰਫਤਾਰ।
ਉੱਠ ਸਵੇਰੇ ਝੋਲੀ ਅੱੱਡੀਏ,
ਸਮੇਂ ਦਾ ਮਿਲ ਜਾਵੇ ਭੰਡਾਰ।
ਸੌਣ ਤੋਂ ਪਹਿਲਾਂ ਨਿੱਤ ਸੋਚੀਏ,
ਕੀ ਚੰਗਾ ਮੰਦਾ ਕੀਤਾ ਯਾਰ।
ਜੇਕਰ ਅਸਾਂ ਕੁਝ ਮੰਦਾ ਕੀਤਾ,
ਕਰੀਏ ਗਹਿਰੀ ਸੋਚ ਵਿਚਾਰ।
ਕਿ ਕਿਸ ਗੱਲੋਂ ਕਰ ਬੈਠੇ ਹਾਂ,
ਅਸੀਂ ਕਿਉਂ ਕੋਈ ਮੰਦੀ ਕਾਰ।
ਚੰਗਾ ਸੋਚੀਏ ਚੰਗਾ ਕਰੀਏ,
ਬਣ ਨੇਕੀ ਦੇ ਆਲਮਬਰਦਾਰ।
ਮੁੜ ਕੋਈ ਮੰਦਾ ਕਰਮ ਨਾ ਕਰੀਏ,
ਸੁਖੀ ਵਸੇ ਸਾਡਾ ਸੰਸਾਰ।
*********
ਜਿਧਰ ਮਰਜ਼ੀ ਟੁਰ ਜਾਹ ਸੱਜਨਾ
ਜਿਧਰ ਮਰਜ਼ੀ ਟੁਰ ਜਾਹ ਸੱਜਨਾ,
ਹਰ ਪਾਸੇ ਲੱਗਿਆ ਹੈ ਦਰਬਾਰ।
ਸਾਰਾ ਸੰਸਾਰ ਰੱਬੀ ਦਰਬਾਰ,
ਤੂੰ ਆਪਣਾ ਆਪ ਸਿੰਗਾਰ।
ਰੱਬੀ ਖੇਤਰ ਸਰਵ ਵਿਆਪੀ,
ਪਰਮ ਸੱਤਾ ਸਾਰੇ ਇੱਕ ਸਾਰ।
ਕਿਧਰੇ ਵੀ ਕੁੱਝ ਵੱਖ ਨਹੀਂ ਹੈ,
ਮਿਲੇ ਇਕੋ ਸੌਦਾ ਸ਼ਰੇ ਬਾਜ਼ਾਰ।
ਸੂਰਜ ਚੰਦ ਤਾਰੇ ਸਿਤਾਰੇ,
ਵਿਆਪਕ ਸ਼ਕਤੀ ਦੇ ਨਜ਼ਾਰੇ।
ਪਰ ਕੁਝ ਵੀ ਏਥੇ ਨਹੀਂ ਸਦੀਵੀ,
ਨਿਰਾ ਸੱਚ ਹੈ ਇੱਕੋ ਪਿਆਰੇ।
ਇੱਕੋ ਸਤਿ ਦੇ ਭਿੰਨ ਭਿੰਨ ਰੂਪ,
ਸਾਰੇ ਹੀ ਬਿਨਸਣ ਹਾਰ।
ਬੀਤ ਰਹੇ ਨੇ ਬੀਤ ਜਾਣਾ ਹੈ,
ਨਿੱਤ ਆਉਂਦਾ ਜਾਵੇ ਨਵਾਂ ਸੰਸਾਰ।
ਲਘੂ ਆਪੇ ਦੇ ਤੁਛ ਪਰਛਾਵੇਂ,
ਪਰਮ ਸੱਤਾ ਦੇ ਸੱਭ ਸਿਰਨਾਮੇ।
ਜਿੰਦ ਰਾਣੀ ਪੌੜੀਆਂ ਚੜ੍ਹਦੀ ਜਾਵੇ,
ਇਸ ਪੁੱਜਣਾ ਸਤਿ ਦੇ ਦਰਬਾਰ।
*********
ਵਿਦਿਆ ਪੜ੍ਹੀਏ ਭਿਖਸ਼ੂ ਬਣੀਏ
ਵਿਦਿਆ ਪੜ੍ਹੀਏ ਭਿਖਸ਼ੂ ਬਣੀਏ,
ਘਰ ਘਰ ਜਾਈਏ ਗਿਆਨ ਦੇ ਆਈਏ,
ਘਰ ਬੈਠਿਆਂ ਗਿਆਨ ਮਿਲ ਜਾਵੇ,
ਇਹ ਉੱਚਤਮ ਭਾਈਵਾਲੀ ਹੈ।
ਗਿਆਨ ਵੰਡਣਾ ਮੰਗ ਕੇ ਖਾਣਾ,
ਹਓਮੇਂ ਵਿਚ ਕਦੀ ਨਾ ਆਉਣਾ।
ਸਿੱਧਾ ਸਾਦਾ ਗਿਆਨ ਵਰਤਾਉਣਾ,
ਇਹ ਸਿੱਖਿਆ ਬਹੁਤ ਨਿਰਾਲੀ ਹੈ।
ਕੁੱਲੀ ਗੁੱਲੀ ਜੁੱਲੀ ਦੇ ਮਸਲੇ,
ਬੰਦੇ ਨੂੰ ਉਲਝਾਈ ਰੱਖਦੇ।
ਘਰ ਵਿਚ ਹੀ ਗਿਆਨ ਮਿਲ ਜਾਵੇ,
ਇਹ ਬੋਧੀ ਪਰਨਾਲੀ ਹੈ।
ਹਰ ਪਰਿਵਾਰ ਸੁਖੀ ਹੋ ਜਾਵੇ,
ਖੁਸ਼ੀ ਤੇ ਖੇੜਾ ਘਰ ਘਰ ਆਵੇ।
ਅੰਧ ਵਿਸ਼ਵਾਸ਼ੀ ਦੂਰ ਕਰਦੇ,
ਫਿਰਦੇ ਸਨ ਭਿਖਸ਼ੂ ਹਰ ਘਰ-ਬਾਰ।
ਰਾਜ ਪਾਟ ਘਰ ਘਾਟ ਛੱਡਿਆ,
ਛੱਡਿਆ ਪੁੱਤ ਤੇ ਸੋਹਣੀ ਨਾਰ।
ਜੀਓ ਅਤੇ ਜਿਉਣ ਦੇਣ ਦਾ,
ਦਿੱਤਾ ਢੰਡੋਰਾ ਵਿੱਚ ਸੰਸਾਰ।
ਪਰ ਇਹ ਦੁਨੀਆਂ ਜ਼ੋਰ ਅਜ਼ਮਾਈ,
ਤਕੜਾ ਹੀ ਜਿੱਤਦਾ ਆਇਆ ਭਾਈ।
ਤਿੰਨ ਲੱਖ ਭਿਖਸ਼ੂ ਮਾਰ ਮੁਕਾਏ,
ਅੰਧ-ਵਿਸ਼ਵਾਸ਼ੀ ਨੇ ਅਤਿ ਮਚਾਈ।
ਸਮਾਂ ਬਦਲਿਆ ਬਦਲੀ ਦੁਨੀਆਂ,
ਇਹ ਸੁਪਨੇ ਜੇਹੀ ਕਹਾਣੀ ਹੈ।
ਤ੍ਰਿਸ਼ੂਲ, ਖੰਜਰ ਤਲਵਾਰ ਅਜੇ ਵੀ,
ਹਰ ਜਿੰਦ ਏਥੇ ਬਿਗਾਨੀ ਹੈ।
***********
ਇਲਮ ਖੁਦਾ ਦਾ ਗਿਆਨ ਅਲਾਹ ਦਾ
ਇਲਮ ਖੁਦਾ ਦਾ ਗਿਆਨ ਅਲਾਹ ਦਾ,
ਅਸਾਂ ਤਾਂ ਜੱਗ ਵਿਚੋਂ ਹੀ ਪਾਇਆ।
ਖਾਲਕ ਖਲਕ, ਖਲਕ ਮੇਂ ਖਾਲਕ,
ਕੋਈ ਵੱਖ ਨਹੀਂ ਹੈ ਰਾਮ ਰਾਇਆ।
ਲਘੂ ਆਪਾਂ ਜੋ ਅਸਾਂ ਨੇ ਪਾਇਆ,
ਸਰਵ ਵਿਆਪੀ ਆਪੇ 'ਚੋਂ ਆਇਆ।
ਬਿਖਰ ਜਾਵੇ ਜਦ ਕਣ ਕਣ ਸਾਡਾ,
ਲਘੂ ਆਪਾ ਉਹਦੇ ਵਿੱਚ ਸਮਾਇਆ।
ਅਸੀਂ ਤਾਂ ਇੱਕੋ ਇਲਮ ਜਾਣੀਏ,
ਕੋਈ ਹੋਰ ਇਲਮ ਨਾ ਸਾਨੂੰ ਭਾਇਆ।
ਪਰਮ ਸੱਤਾ ਹੀ ਸੱਤਾ ਹੈ ਸਭ ਦੀ,
ਅਲਾਹ ਵਾਹਿਗੁਰੂ ਰਾਮ ਖੁਦਾਇਆ।
ਅਣਹੋਂਦ ਵਿਚ ਹੀ ਹੋਂਦ ਹੈ ਜੱਗ ਦੀ,
ਵਿਪ੍ਰੀਤ ਗੁਣਾਂ ਦਾ ਜੋੜਫਲ ਸੁਨਯ ਬਣ ਆਇਆ।
ਮੈਂ ਤੇ ਤੂੰ, ਤੂੰ ਤੇ ਮੈਂ ਵੱਖ ਨਹੀਂ ਹਾਂ,
ਸਾਡੇ ਤੋਂ ਵੱਖ ਨਹੀਂ ਖੁਦਾਇਆ।
ਦੂਈ ਦਵੈਸ਼ ਨੂੰ ਕਿਵੇਂ ਮਿਟਾਈਏ,
ਬਿਨ ਗਿਆਨ ਕਿਸੇ ਨੇ ਬੁਝ ਨਾ ਪਾਇਆ।
ਅੰਤਰ ਆਤਮਾ ਪਰਮ ਆਤਮ ਸੰਗ,
ਇੱਕ ਹੋ ਕੇ ਸਭ ਭੇਦ ਮਿਟਾਇਆ।
ਭਾਂਡੇ ਮਿੱਟੀ ਦੇ ਵੱਖ ਵੱਖ ਨੇ,
ਅੰਮ੍ਰਿਤ ਜਲ ਨੇ ਰੂਪ ਵਟਾਇਆ।
ਟੁੱਟਣ ਭਾਂਡੇ ਜਲ ਸਾਗਰ ਵਿੱਚ,
ਅੰਮ੍ਰਿਤ ਜਲ ਸਾਗਰ ਬਣ ਆਇਆ।
ਅਤਿ ਸਾਦਾ ਇਹ ਗੁੰਝਲ ਜੱਗ ਦੀ,
ਧਰਮਾਂ ਨੇ ਜੱਗ ਕਿਉਂ ਉਲਝਾਇਆ।
ਹਰ ਆਤਮ ਪਰਮਾਤਮ ਹੈ,
ਹਰ ਕਣ ਕੁਲ ਵਿਚੋਂ ਹੈ ਆਇਆ।
*********
ਲੁੱਟ ਕੇ ਕਦੀ ਘਰ ਨਾ ਭਰੀਏ
ਲੁੱਟ ਕੇ ਕਦੀ ਘਰ ਨਾ ਭਰੀਏ,
ਹੱਕ ਨਾ ਕਿਸੇ ਦਾ ਮਾਰੀਏ।
ਸਦਾ ਆਪਣੇ ਲਈ ਹੀ ਨਾ ਸੋਚੀਏ,
ਨਾ ਜੱਗ ਨੂੰ ਮਨੋਂ ਵਿਸਾਰੀਏ।
ਅਨੰਤ ਅਕਾਰ ਪਰਮ ਸੱਤਾ ਦਾ,
ਲਘੂ ਆਪੇ ਵਿਚ ਸਮਾ ਨਹੀਂ ਸਕਦਾ।
ਸਾਰਾ ਸਾਗਰ ਇੱਕ ਤੁਪਕੇ ਵਿੱਚ,
ਕਦੀ ਵੀ ਰਚ ਰਚਾ ਨਹੀਂ ਸਕਦਾ।
ਲਘੂ ਆਪੇ ਨੂੰ ਭੁੱਲ ਭੁਲਾ ਕੇ,
ਆਪਣੀ ਮੈਂ ਨੂੰ ਪਰੇ ਹਟਾ ਕੇ।
ਸਰਬੱਤ ਭਲੇ ਦੀ ਕਾਰ ਕਮਾ ਕੇ,
ਜੱਗ ਤੋਂ ਬਦੀ ਮਿਟਾ ਸਕਦੇ ਹਾਂ।
ਜੋ ਕੁਝ ਕਰੀਏ ਜੱਗ ਵਿਚਕਾਰ,
Îਮੱਤ ਜਾਣੀਏ ਆਪਣੀ ਕਾਰ।
ਜੇ ਜੱਗ ਨਾ ਹੋਵੇ ਤਾਂ ਕੀ ਕਾਰ?
ਜੱਗ ਬਿਨ ਸਾਡਾ ਕੀ ਆਧਾਰ।
ਸਿਉਂਕ ਕੀੜੀ ਤੇ ਚਮਗਾਦੜ,
ਵਿਸ਼ਵਾਸ਼ ਕਰਨ ਤੇ ਕਰਦੇ ਆਦਰ।
ਪਰ ਬੰਦੇ ਖੁਦ ਗਰਜ਼ ਨੇ ਯਾਰ,
ਫਿਰਨ ਭਟਕਦੇ ਵਿਚ ਸੰਸਾਰ।
*********
ਮੈਂ ਮੇਰੀ ਨੂੰ ਛੱਡ ਦੇਹ ਵੀਰਾ
ਮੈਂ ਮੇਰੀ ਨੂੰ ਛੱਡ ਦੇਹ ਵੀਰਾ,
ਦੂਈ ਦਵੈਸ਼ ਨੂੰ ਮਨੋਂ ਵਿਸਾਰ।
ਸਰਵ ਵਿਆਪੀ ਆਪੇ ਨੇ ਹੀ,
ਰਚਿਆ ਸਭ ਸੰਸਾਰ।
ਜਿੰਦ ਅੱਖਾਂ ਬੰਦ ਕਰਕੇ ਆਈ,
ਇੱਕ ਸੈਲੀ ਜੀਵ ਬਣ ਕੇ ਆਈ।
ਨੱਕ ਨਾ ਕੰਨ ਨਾ ਹੱਥ ਲਿਆਈ,
ਮਿਲਿਆ ਸਭ ਕੁਝ ਲੋੜ ਅਨੁਸਾਰ।
ਸਮੇਂ ਦਾ ਚਰਖਾ ਚੱਲ ਰਿਹਾ ਹੈ,
ਬਦਲਦੀ ਜਾਂਦੀ ਹੈ ਨੁਹਾਰ।
ਸਿਆਸੀ ਸਮਾਜੀ ਨਿਜ਼ਾਮ ਬਦਲਦੇ,
ਬਦਲ ਰਿਹਾ ਹੈ ਸੰਸਾਰ।
ਅੱਜ ਬਾਰਾ ਪਹਿਰਾ ਪੂੰਜੀਵਾਦ ਦਾ,
ਮਾਇਆਧਾਰੀ ਪ੍ਰਧਾਨ ਹੈ।
ਆਮ ਆਦਮੀ ਨੂੰ ਕੋਈ ਨਾ ਪੁੱਛੇ,
ਕੁਲੀਨ ਕੁਲਾਂ ਦੀ ਸ਼ਾਨ ਹੈ।
ਸਰਮਾਏਦਾਰੀ ਨੇ ਤਣਿਆ ਜਾਲ ਹੈ,
ਦਨੀਆਂ ਸਾਰੀ ਬੇਹਾਲ ਹੈ।
ਥਾਂ ਥਾਂ ਘੁੰਮ ਕੇ ਵੇਖੀਏ,
ਹਰ ਇੱਕ ਸੁਰ ਬੇਤਾਲ ਹੈ।
ਸਮਾਂ ਅਵੱਸ਼ ਉਹ ਆਏਗਾ,
ਦੁਨੀਆਂ ਵਿਚ ਖੇੜਾ ਲਿਆਏਗਾ।
ਊਚ-ਨੀਚ ਅਮੀਰੀ ਗਰੀਬੀ,
ਜੱਗ ਵਿਚੋਂ ਮਿਟਾਏਗਾ।
*********
ਪੂੰਜੀਵਾਦੀ ਨਿਜ਼ਾਮ ਦੇ ਅੰਦਰ
ਪੂੰਜੀਵਾਦੀ ਨਿਜ਼ਾਮ ਦੇ ਅੰਦਰ,
ਇਹ ਜੋ ਵਿਰਸਾ ਮਿਲਦਾ ਜਾਵੇ।
ਅਣ ਕਮਾਇਆ ਧੰਨ ਮਿਲ ਜਾਵੇ,
ਵੇਹਲੜ ਬੰਦਾ ਮੌਜ ਉਡਾਵੇ।
ਕਰੇ ਕਿਰਤ ਨਾ ਭੋਰਾ ਭਰ ਵੀ,
ਵੇਹਲਾ ਬਹਿ ਕੇ ਹੁਕਮ ਚਲਾਵੇ।
ਵੇਹਲਾ ਮਨ ਸ਼ੈਤਾਨ ਦਾ ਘਰ,
ਜੱਗ ਸਾਰੇ ਲਈ ਦੁੱਖ ਵਧਾਵੇ।
ਵੇਹਲੜ ਨਾਲੋਂ ਮੰਗਤਾ ਚੰਗਾ,
ਥਾਂ ਥਾਂ ਜਾਵੇ ਮੰਗ ਕੇ ਖਾਵੇ।
ਕਰਮ ਮੰਗਣ ਦਾ ਬੇਸ਼ੱਕ ਕਰਦਾ,
ਪਰ ਬਣ ਕੋਹੜੀ ਜਿੰਦ ਨਾ ਲੰਘਾਵੇ।
ਮਿਲੇ ਨਾ ਵਿਰਸਾ ਕਾਰ ਕਮਾਈਏ,
ਵੇਹਲੇ ਬਹਿ ਕੇ ਕਦੀ ਨਾ ਖਾਈਏ।
ਨਾ ਕੋਈ ਕਿਧਰੇ ਮੰਗਤਾ ਹੋਵੇ,
ਨਾ ਕੋਈ ਹੱਕ ਕਿਸੇ ਦਾ ਖਾਵੇ।
ਬੇਸ਼ੱਕ ਵਿਰਸਾ ਮਿਲਦਾ ਜਾਵੇ,
ਪਰ ਹਿੰਮਤ ਕਰਕੇ ਆਪ ਕਮਾਵੇ।
ਰੱਬੋਂ ਮਿਲਿਆ ਜਿਸਨੂੰ ਵਿਰਸਾ,
ਯਤੀਮ ਮੁਥਾਜ ਗਰੀਬ ਪੜ੍ਹਾਵੇ।
*********
ਸਰਮਾਏਦਾਰੀ ਨਿਜ਼ਾਮ ਦਾ ਚੜ੍ਹਿਆ ਹੈ, ਬੁਖਾਰ
ਸਰਮਾਏਦਾਰੀ ਨਿਜ਼ਾਮ ਦਾ ਚੜ੍ਹਿਆ ਹੈ, ਬੁਖਾਰ,
ਹਮਦਰਦੀ ਬੇਗਰਜ਼ੀ ਨੂੰ ਪੈ ਗਈ ਰੱਬ ਦੀ ਮਾਰ।
ਨਿਰਧਨ ਨੰਗੇ ਤਨ, ਭੁੱਖਣ ਭਾਣੇ ਕਰਦੇ ਫਿਰਦੇ ਕਾਰ,
ਲੀਰਾਂ ਗਲ਼ ਵਿਚ ਪਾਈਂ ਫਿਰਦੀਆਂ ਤ੍ਰਿਮਿਤਾਂ ਲੱਖ ਹਜ਼ਾਰ।
ਆਤੁਰ ਹੋਏ ਫਿਰਦੇ ਬੱਚੇ ਗੱਲ਼ਾਂ ਵਿਚ ਪਾਈਂ ਲੰਗਾਰ,
ਫਿਰਨ ਮੰਗਤੇ ਥਾਂ ਥਾਂ ਕੁਲੀਨ ਕੁਲਾਂ ਦੀ ਹੈ ਸਰਕਾਰ।
ਹੱਕ ਹੋਰਾਂ ਦੇ ਮਾਰਕੇ ਪੁੰਜੀਵਾਦੀ ਭਰਨ ਭੰਡਾਰ,
ਕਮੀਨ ਰੁਲਦੇ ਜੱਗ ਵਿਚ ਸਰਮਾਏਦਾਰਾਂ ਨੂੰ ਮੌਜ ਬਹਾਰ।
ਰੱਜੀਆਂ ਪੁੱਜੀਆਂ ਔਰਤਾਂ ਪਾਵਣ ਹਾਰ ਸ਼ਿੰਗਾਰ,
ਡੱਕੇ ਲੀਰਾਂ ਕਾਗਜ਼ ਚੁਗਦੀਆਂ ਹੋਵਣ ਗਰੀਬ ਖੁਆਰ।
ਕੀ ਹੋਇਆ ਬੰਦੇ ਦੀ ਮੱਤ ਨੂੰ ਰੁਲ਼ ਰਿਹਾ ਸੰਸਾਰ,
ਕਿਉਂ ਅਸਾਂ ਨੇ ਚੁੱਕਿਆ, ਸਰਮਾਏਦਾਰੀ ਦਾ ਭਾਰ।
ਖੁੱਲ੍ਹ ਕਿਉਂ ਦੇਈਏ ਕਿਸੇ ਨੂੰ ਕਿ ਹੱਕ ਸਾਰੇ ਨੇ ਉਸਦੇ ਯਾਰ,
ਹਰ ਕਿਸੇ ਨੂੰ ਕਿਉਂ ਮਿਲੇ ਨਾ ਜਿਸਨੇ ਜਿੰਨੀ ਕੀਤੀ ਕਾਰ।
ਜਾਂ ਵਿੱਤ ਮੁਤਾਬਕ ਕੰਮ ਕਰੇ ਤੇ ਪੂਰੀ ਕਰੇ ਜੋ ਕਾਰ,
ਲੋੜ ਮੁਤਾਬਕ ਚੁੱਕ ਲੈ ਜਾਵੇ ਹੋਵਣ ਭਰੇ ਭੰਡਾਰ।
ਵਹਿਮ ਭਰਮ ਅੰਧ ਵਿਸ਼ਵਾਸ਼ੀ ਫੈਲਾਵਣ ਡੇਰੇਦਾਰ,
ਵਿਦਿਆ ਗਿਆਨ ਵਿਗਿਆਨ ਵੰਡੀਏ ਦੂਰ ਹੋਵੇ ਅੰਧਕਾਰ।
ਅਮੀਰੀ ਗਰੀਬੀ ਊਚ ਨੀਚ ਕਿਉਂ ਹੋਵਣ ਵਿੱਚ ਸੰਸਾਰ,
ਕੁਲੀਨ ਕੁਲਾਂ ਨੇ ਬੈਠ ਕੇ ਕੀਤੀ ਸੋਚ ਵਿਚਾਰ।
ਕਰੀਏ ਰਾਖੀ ਹਿੱਤਾਂ ਦੀ ਰਲ ਮਿਲ ਸਾਰੇ ਯਾਰ,
ਬਣਾਇਆ ਬੁੱਧੂ ਲੋਕਾਂ ਨੂੰ ਦੇਹ ਵੋਟ ਦਾ ਅਧਿਕਾਰ।
ਪਾਇਆ ਭੁਲੇਖਾ ਲੋਕਾਂ ਨੂੰ ਕਿ ਲੋਕਾਂ ਦੀ ਸਰਕਾਰ,
ਸਰਕਾਰ ਸਦਾ ਹੀ ਉਸਦੀ ਜਿਸ ਦੇ ਹੱਥ ਮੁਹਾਰ।
ਵੋਟਾਂ ਵਿਚ ਜਿੱਤਦੇ ਕੁਲੀਨ ਕੁਲੀ ਸਰਦਾਰ,
ਜਾਂ ਫਿਰ ਵੋਟਾਂ ਜਿੱਤਦੇ ਸਰਮਾਏਦਾਰ।
ਪਿੱਛਲੱਗ ਲੋਕੀਂ ਵੋਟਾਂ ਪਾਉਂਦੇ ਬਿਨ ਕੀਤਿਆਂ ਸੋਚ ਵਿਚਾਰ,
ਗੱਜ ਵੱਜ ਕੇ ਵੋਟਾਂ ਪਾਉਂਦੇ ਹੋ ਜਾਂਦੇ ਲੋਕ ਦੁਫਾੜ।
ਬਣਾਇਆ ਬੁੱਧੂ ਲੋਕਾਂ ਨੂੰ ਦੇਹ ਵੋਟ ਦਾ ਅਧਿਕਾਰ,
ਸਰਕਾਰ ਸਦਾ ਹੀ ਓਸਦੀ ਜਿਸਦੇ ਹੱਥ ਮੁਹਾਰ।
ਇਹ ਵੋਟ ਰਾਜ ਦਾ ਜਾਲ ਗੁੰਝਲਾਂ ਭਰਿਆ ਜਾਲ,
ਦੋਫਾੜ ਕਰਨ ਲਈ ਲੋਕਾਂ ਨੂੰ ਸਰਮਾਏਦਾਰਾਂ ਦੀ ਚਾਲ।
ਰੁਲਦੇ ਫਿਰਦੇ ਲੋਕ ਕਿਸ ਨੂੰ ਕਰਨ ਪੁਕਾਰ,
ਸਰਕਾਰ ਵਿਚ ਤਾਂ ਡਟ ਬੈਠੇ ਨੇ ਸਮੇਂ ਦੇ ਸਰਦਾਰ।
ਭੋਲੂ ਪੁੱਤਰ ਨਰਾਇਣ ਦਾ ਸਰਮਾਏਦਾਰਾਂ ਦੀ ਕਾਰ,
ਨੱਥੂ ਖੈਰ ਜਗਤਾ-ਭਗਤਾ ਰੁਲਦੇ ਸ਼ਰੇ ਬਾਜ਼ਾਰ।
ਜਵਾਨੀ ਸਾਡੀ ਵੇਹਲੀ ਫਿਰਦੀ ਸਰਕਾਰ ਨਾ ਲੈਂਦੀ ਸਾਰ,
ਗਰੀਬਾਂ ਦੇ ਪੁੱਤ ਬਣਨ ਪੁਲਸੀਏ ਤੇ ਫੌਜੀ, ਸਰਦਾਰਾਂ ਦੇ ਪਹਿਰੇਦਾਰ।
ਪੰਚਾਇਤੀ ਰਾਜ ਦੀ ਬਹਾਰ ਮਾਨਣ ਪਿੰਡਾਂ ਦੇ ਸਰਦਾਰ,
ਭਲਾ ਕਿਵੇਂ ਸਰਪੰਚ ਬਣੇ ਕੋਈ ਕਿਸੇ ਪਿੰਡ ਦਾ ਚਮਾਰ,
ਕੁਲੀਨ ਕੁਲਾਂ ਦੇ ਹੀ ਸਰਗਣੇ ਥਾਂ ਥਾਂ ਬੈਠੇ ਡੇਰੇਦਾਰ,
ਅੰਧ ਵਿਸ਼ਵਾਸ਼ੀ ਜੋ ਫੈਲਾਉਂਦੇ ਇਸ ਪਾਰ ਤੋਂ ਉਸ ਪਾਰ।
ਕਿਧਰੇ ਕੋਈ ਗਰੀਬ ਨਾ ਹੋਵੇ ਬੰਦੇ ਦੀ ਵਧ ਜਾਵੇ ਸ਼ਾਨ,
ਅਮੀਰੀ ਗਰੀਬੀ ਊਚ ਨੀਚ ਨਹੀਂ ਦਿੱਤੀ ਕਿਸੇ ਨੂੰ ਭਗਵਾਨ।
ਇਹ ਦੇਣ ਹੈ ਕਾਣੀ ਵੰਡ ਦੀ ਇਹਨੂੰ ਕਿਸਮਤ ਦੀ ਦੇਣ ਨਾ ਜਾਣ,
ਸਰਮਾਏਦਾਰੀ ਅਰਥ ਵਿਵਸਥਾ ਨਿਰੀ ਉਲਾਰੂ ਤੇ ਬੇਲਗਾਮ,
ਕਰਕੇ ਹਿੰਮਤ ਤੋੜੀਏ ਸਰਮਾਏਦਾਰੀ ਦੀ ਲਗਾਮ,
ਰੁਲਦਾ ਫਿਰੇ ਨਾ ਕੋਈ ਵੀ, ਰੁਲਦਾ ਫਿਰ ਨਾ ਆਦਮੀ ਆਮ।
ਉਲਾਰੂ ਸਿਸਟਮਜ਼ ਬਦਲੀਏ ਇੱਕੋ ਹੰਭਲਾ ਮਾਰ,
ਨਵਾਂ ਸਮਾਜ ਉਸਾਰੀਏ ਸਭ ਹੋਵਣ ਇੱਕ ਸਾਰ,
ਊਚ ਨੀਚ ਨਾ ਹੋਵੇ ਕਿਧਰੇ ਪੰਗਤ ਲੱਗੇ ਹਜ਼ਾਰ।
ਰੁਲੇ ਨਾ ਬਚਪਨ ਤੇ ਬੁਢਾਪਾ ਰੁਲੇ ਨਾ ਕੋਈ ਨਰ ਨਾਰ,
ਮਹਾਂ ਵਿਦਿਆਲੇ ਸਭਨਾਂ ਲਈ ਸਭ ਲਈ ਹੋਵੇ ਰੁਜ਼ਗਾਰ।
ਵਿਦਿਆ ਗਿਆਨ ਵਿਗਿਆਨ ਦਾ ਉੱਚਾ ਹੋਵੇ ਮਿਆਰ।
ਸਿਆਸੀ ਸਮਾਜੀ ਅਰਥ ਵਿਵਸਥਾ ਹੋਵੇ ਨਾ ਉਲਾਰ,
ਵਿਤਕਰਾ ਕਿਧਰੇ ਕੋਈ ਨਾ ਹੋਵੇ ਸਭਨਾਂ ਸੰਗ ਪਿਆਰ।
ਜੇ ਹੋਵੇ ਸੌ ਬਿਮਾਰ ਹੋਵੇ ਨਾ ਇੱਕੋ ਆਨਾਰ,
ਇੱਕ ਦਾ ਸਭਨਾਂ ਲਈ ਸਭਨਾਂ ਦਾ ਇੱਕ ਲਈ, ਹੋਵੇ ਸਰੋਕਾਰ।
ਰੱਬੀ ਰਾਹ ਸਭ ਦਾ ਸਾਂਝਾ ਰਹੇ ਨਾ ਧਰਮਾਂ ਦੀ ਭਰਮਾਰ,
ਪੂੰਜੀਵਾਦੀ ਅਰਥ ਵਿਵਸਥਾ, ਨਿਰੀ ਉਲਾਰੂ ਤੇ ਬੇਲਗਾਮ,
ਵਿੱਦ ਵਿੱਦ ਕੇ ਜਿੰਦ ਲੰਘਾਈਏ ਅਮਨ ਸ਼ਾਂਤੀ ਨਹੀਂ ਆਰਾਮ।
*********
ਪਿਛਾਂਹ ਖਿੱਚੂ ਕਦੀ ਨਾ ਬਣੀਏ
ਪਿਛਾਂਹ ਖਿੱਚੂ ਕਦੀ ਨਾ ਬਣੀਏ,
ਜਿੰਦ ਅੱਗੇ ਟੁਰਦੀ ਜਾਵੇ।
ਕੱਢੇ ਸਿਆੜ ਨਿੱਤ ਨਵੇਂ ਧਰਤ 'ਤੇ,
ਨਿੱਤ ਨਵੀਂ ਉਪਜ ਉਪਜਾਵੇ।
ਧਰਤੀ ਸਾਡੀ ਹੁਣ ਮੇਚ ਨਾ ਜਿੰਦ ਦੇ,
ਜਿੰਦ ਨਵੀਆਂ ਧਰਤੀਆਂ ਲਭਣ ਜਾਵੇ।
ਹੈ ਅੱਗੇ ਵਧਣਾ ਕੰਮ ਜਿੰਦ ਦਾ,
ਕਿਉਂ ਬੀਤ ਗਏ ਨੂੰ ਜੱਫੀ ਪਾਵੇ।
ਵਾਰ ਵਾਰ ਕਲਬੂਤ ਬਦਲੇ,
ਕਲਬੂਤ ਨਵੇਂ ਗੱਲ ਪਾਉਂਦੀ ਜਾਵੇ।
ਹੁਣ ਹੋਇਆ ਪੁਰਾਣਾ ਮਾਣਸ ਚੋਲਾ,
ਨਵੇਂ ਚੋਲੇ ਦੀ ਵਿਉਂਤ ਬਣਾਵੇ।
ਪਰਵਾਹ ਸੋਚ ਦਾ ਚਾਲੂ ਰੱਖੀਏ,
ਸਮਾਂ ਸਥਾਨ ਹਾਲਾਤ ਸੂਝ ਵਧਾਵੇ।
ਵਿਰਾਟ ਹੁਕਮ ਜੋ ਜੱਗ ਵਿੱਚ ਚੱਲੇ,
ਨਿੱਤ ਸੂਝ ਨਵੀਂ ਸਿਖਾਉਂਦਾ ਜਾਵੇ।
*********
ਬੰਦਿਆ ਛੱਡ ਦੇ ਧਰਮਾਂ ਦੇ ਝਗੜੇ
ਬੰਦਿਆ ਛੱਡ ਦੇ ਧਰਮਾਂ ਦੇ ਝਗੜੇ,
ਕੋਈ ਧਰਮ ਨਾ ਰੱਬ ਦੇ ਨੇੜੇ ਜਾਵੇ।
ਪੂਜਾ ਜਾਂ ਭਗਤੀ ਐਸੀ ਨਾ ਕਰੀਏ,
ਜੋ ਤਰੰਗ ਜੀਵਨ ਦੀ ਮਾਰ ਮੁਕਾਵੇ।
ਅਕਲੀਂ ਬੁੱਝੀਏ ਗੈਬ ਦੀਆਂ ਗੱਲਾਂ,
ਹੁਕਮੀ ਦਾ ਹੁਕਮ ਸਮਝ ਆ ਜਾਵੇ।
ਜੋ ਸੋਚ ਬੰਦੇ ਦੀ ਬੰਦ ਕਰੇ,
ਐਸੇ ਧਰਮ ਦੇ ਨੇੜੇ ਨਾ ਜਾਵੇ।
Îਮੰਦਰੀ ਮਸਜਿਦੀ ਤੇ ਗੁਰਦੁਆਰੀ,
ਬੇਸ਼ੱਕ ਨਿੱਤ ਅਰਦਾਸ ਗੁਜ਼ਾਰੀ।
ਪਰ ਕਦੀ ਨਾ ਕਿਸੇ ਨੂੰ ਗੈਰ ਸਮਝੀ,
ਦੂਈ ਦਵੈਸ਼ ਨਾ ਮਨ ਵਿੱਚ ਪਾਵੀਂ।
ਸਿਆਸਤ ਧਰਮਾਂ ਦੀ ਜੋ ਕਰਦੇ,
ਕੌਮ ਨੂੰ ਵੰਡਦੇ ਪ੍ਰੇਮ ਨਾ ਜ਼ਰਦੇ।
ਮਸਜਿਦ ਢਾਉਂਦੇ ਮੰਦਰ ਬਣਵਾਉਂਦੇ,
ਵਡ-ਕੁਰਸੀ ਦੇ ਫਿਟ ਨਾ ਐਸੇ ਵਰ੍ਹਦੇ।
ਕਿੰਨੀ ਸੌੜੀ ਸੋਚ ਬੰਦੇ ਦੀ,
ਕਿੰਨੀ ਭੈੜੀ ਲੋਚ ਬੰਦੇ ਦੀ।
ਮਸਜਿਦ ਇਹਦੀ ਮੰਦਰ ਉਹਦਾ,
ਸਾਂਝ ਦਿਲਾਂ ਦੀ ਕਿਉਂ ਨਹੀਂ ਕਰਦੇ।
ਉਹ ਆਏ ਉਨ ਮੰਦਰ ਢਾਏ,
ਇਹ ਆਏ ਇਨ ਮਸਜਿਦ ਢਾਈ।
ਸੂਝ ਬੰਦੇ ਨੂੰ ਕਿਉਂ ਨਹੀਂ ਆਉਂਦੀ,
ਜ਼ੋਰਾ ਜਰਬੀ ਕਦੀ ਨਾ ਕਰਦੀ ਦਿਲ ਬਦਲਾਈ।
*********
ਮਿਸ਼ਨ ਜਿੰਦ ਦਾ ਅੱਜ ਵਿਚ ਜਿਊਣਾ
ਮਿਸ਼ਨ ਜਿੰਦ ਦਾ ਅੱਜ ਵਿਚ ਜਿਊਣਾ,
ਕੱਲ੍ਹ ਗਿਆ ਕਰਕੇ ਆਪਣੀ ਕਾਰ।
ਅੱਜ ਦਾ ਕੰਮ ਨਾ ਕੱਲ੍ਹ 'ਤੇ ਛੱਡੀਏ,
ਕਰ ਨਾ ਸਕੀਏ ਬੇਸ਼ੱਕ ਕਮਾਲ।
ਅੱਜ ਦਾ ਕੰਮ ਜੇ ਕੱਲ੍ਹ 'ਤੇ ਛੱਡੀਏ,
ਜਾਂ ਅੱਜ ਦਾ ਕੰਮ ਜੇ ਦੇਈਏ ਟਾਲ।
ਹੋ ਸਕਦੈ ਕੱਲ੍ਹ ਆਵੇ ਨਾ ਆਵੇ,
ਜਾਂ ਪੈਰੀਂ ਪਵੇ ਕੋਈ ਨਵਾਂ ਜੰਜਾਲ।
ਚਾਹਤ ਸਾਡੀ ਰਹਿ ਜਾਵੇ ਅਧੂਰੀ,
ਜਿੰਨੀ ਮਰਜ਼ੀ ਕਰੀਏ ਭਾਲ।
ਜੋ ਕੁਝ ਵੀ ਮਿਲ ਜਾਵੇ ਸਾਨੂੰ,
ਉਸ ਨੂੰ ਕਰੀਏ ਹੱਕ ਹਲਾਲ।
ਚੰਗਾ ਕਰੀਏ ਚੰਗਾ ਹੋਵੇ,
ਮÎਨ ਵਿਚ ਰਹਿੰਦਾ ਨਹੀਂ ਮਲਾਲ।
ਪ੍ਰੇਮ ਭਾਵਨਾ ਮਿੱਤਰ ਭਾਵਨਾ,
ਜੱਗ ਵਿਚ ਕਰ ਦੇਵੇ ਕਮਾਲ।
ਹੋਵੇ ਰੀਝ ਜੇ ਕੋਈ ਅਸਾਡੀ,
ਤਤਪਰ ਹੋ ਕੇ ਕਰੀਏ ਕਾਰ।
ਹਿੰਮਤ ਕਦੇ ਨਾ ਹਾਰੀਏ,
ਲੰਘ ਜਾਵਾਂਗੇ ਪਾਰ।
ਹੋਵੇ ਆਸ ਜੇ ਕੋਈ ਅਸਾਂ ਨੂੰ,
ਬੇਸਬਰੀ ਨਾਲ ਨਾ ਕਰੀਏ ਭਾਲ।
ਸਬਰ ਸੰਤੋਖ ਮਨ ਵਿੱਚ ਰੱਖੀਏ,
ਕਰਦੇ ਜਾਈਏ ਸੱਚੀ ਕਾਰ।
ਮੁਸ਼ਕਲਾਂ ਆਵਣ ਬੇਸ਼ੱਕ ਭਾਰੀ,
ਜੋ ਸਕੀਏ ਨਾ ਟਾਲ।
ਆਵਣ ਅੜਿੱਕੇ ਜਿੰਨੇ ਮਰਜੀ,
ਕਟ ਦੇਈਏ ਸਭ ਜੰਜਾਲ।
ਇੱਕ ਦਿਨ ਆਵੇ ਕਮਾਲ ਹੋ ਜਾਵੇ,
ਜੀਵਨ ਸਾਡਾ ਅਰਥ ਲੱਗ ਜਾਵੇ।
ਹੋਵੇ ਰਹਿਮਤ ਸਾਡੇ ਉੱਤੇ,
Îਮੁਲ ਜੀਵਨ ਦਾ ਪੈ ਜਾਵੇ।
ਜੋ ਕੁਝ ਅਸਾਂ ਨੇ ਅੱਜ ਕੀਤਾ ਹੈ,
ਕੱਲ੍ਹ ਨੂੰ ਕੋਈ ਵੱਧ ਕਰ ਜਾਵੇ।
ਕਮਾਲ ਦੀ ਕੋਈ ਹੱਦ ਨਹੀਂ ਹੈ,
ਕੱਲ੍ਹ ਨਾਲੋਂ ਅੱਜ ਅੱਗੇ ਜਾਵੇ।
*********
ਭੀੜੇ ਦਰਵਾਜ਼ੇ ਕੱਚੇ ਕੋਠੇ ਕਮਜ਼ੋਰ ਗਰੀਬਾਂ ਦੇ
ਭੀੜੇ ਦਰਵਾਜ਼ੇ ਕੱਚੇ ਕੋਠੇ ਕਮਜ਼ੋਰ ਗਰੀਬਾਂ ਦੇ,
ਓਥੇ ਹਾਥੀਆਂ ਵਾਲੇ ਜਾ ਨਹੀਂ ਸਕਦੇ।
ਊਠਾਂ ਵਾਲੇ ਵੀ ਲੰਘ ਜਾਂਦੇ,
ਉਹ ਕੁਲੀਆਂ ਦੇ ਵਿਚ ਆ ਨਹੀਂ ਸਕਦੇ।
ਚੰਗੇ ਮਿੱਤਰ ਤੇ ਗੁਣਵਾਨ ਕਰ ਦਿੰਦੇ ਕਲਿਆਣ,
ਪਰ ਮਿੱਤਰ ਜੇ ਬੁਰਾ ਹੈ ਕਮਜ਼ੋਰ ਸਾਡਾ ਧੁਰਾ ਹੈ।
ਹੋਣ ਜਿਸ ਦੇ ਘਰ ਵਿਚ ਦਾਣੇ ਉਹਦੇ ਕਮਲੇ ਵੀ ਸਿਆਣੇ,
ਪਾ ਰੱਖਦੇ ਓਥੇ ਮਿੱਤਰ ਘੇਰਾ, ਭੀੜ ਪਵੇ ਫਿਰ ਮਿੱਤਰ ਕਿਹੜਾ।
ਚਾਪਲੂਸ ਮਿੱਤਰ ਜੇ ਹੋਵੇ ਭੀੜ ਪਵੇ ਉਹ ਨਾ ਖਲੋਵੇ,
ਚਾਪਲੂਸੀ ਜੋ ਕਰੇ ਮੱਤ ਉਸਨੂੰ ਮਿੱਤਰ ਜਾਣ।
ਮਿੱਤਰ ਉਹ ਜੋ ਸੱਚ ਪਛਾਣੇ ਫਰੇਬ ਰੱਤੀ ਨਾ ਜਾਣੇ,
ਮਿੱਤਰ ਉਹ ਜੋ ਫਰਜ਼ ਪਛਾਣੇ ਹੋ ਜਾਵੇ ਕੁਰਬਾਨ।
ਸ਼ਕਤੀਸ਼ਾਲੀ ਦੁਸ਼ਮਣ ਹੋਵੇ ਸਾਵਧਾਨ ਹੋ ਜਾਈਏ,
ਦੁਸ਼ਮਣ ਦੀ ਹਰ ਚਾਲ ਸਮਝ ਕੇ ਆਪਣਾ ਆਪ ਬਚਾਈਏ।
ਮਿੱਤਰ ਜੇ ਕਮਜ਼ੋਰ ਹੋਵੇ ਵਿਸ਼ਵਾਸ਼ ਘਾਤ ਕਰ ਜਾਵੇ,
ਮੌਤ ਦੇ ਮੂੰਹ ਵਿਚ ਪਾ ਕੇ ਸਾਨੂੰ ਆਪਣਾ ਆਪ ਬਚਾਵੇ।
ਕਮਜ਼ੋਰ ਮਿੱਤਰ ਦੇ ਕਹਿਣੇ ਉਤੇ ਕਦੀ ਨਾ ਸਿੰਙ ਫਸਾਈਏ,
ਆਪਣੇ ਹੀ ਬਲਬੂਤੇ ਉੱਤੇ ਵੈਰੀ ਸੰਗ ਟਕਰਾਈਏ।
ਮਾੜੇ ਨੂੰ ਮੱਤ ਸਤਾਈਏ ਸਮਾਂ ਬਦਲਦਾ ਜਾਵੇ,
ਮਾੜਾ ਤਕੜਾ ਹੋ ਜਾਂਦਾ ਹੈ ਭੈਅ ਸਾਨੂੰ ਫਿਰ ਆਵੇ।
ਤਿੰਨਾ ਨੇ ਰਲਕੇ, ਖੂਹ ਵਿਚ ਲਟਕਾਇਆ,
ਨਿੱਕੇ ਵੀਰ ਦਾ ਵੱਡਾ ਵੀਰਾ।
ਬੇਸ਼ਕੱ ਵੱਡਾ ਵੀਰਾ ਮਰ ਗਿਆ,
ਪਰ ਨਿੱਕੇ ਦੇ ਦਿਲ ਵਿਚ ਚੀਸ ਭਰ ਗਿਆ।
ਪਾਲੇ ਉਸਨੇ ਪੰਜ ਭਤੀਜੇ,
ਦੇਹ ਖੁਰਾਕ ਕੀਤੇ ਬਲਵਾਨ।
ਸੁਟਵਾਏ ਤਿੰਨੇ ਉਸੇ ਖੂਹ ਵਿਚ,
ਸਮਾਂ ਬਦਲੇ, ਬਦਲੇ ਇਨਸਾਨ
*********
ਆਵੇ ਸੱਜਨ! ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ
(1)
ਆਵੇ ਸੱਜਨ! ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ,
ਪਰ ਵੈਰੀ ਜੇ ਆ ਲਲਕਾਰੇ ਡਟ ਕੇ ਕਰੀਏ ਫਿਰ ਲੜਾਈ।
ਕੁੱਝ ਵੀ ਐਸਾ ਕਦੀ ਨਾ ਕਰੀਏ ਕਿ ਸ਼ਰਮ ਸਾਨੂੰ ਮੁੜ ਆਵੇ,
ਜੇਕਰ ਅੱਜ ਜੋ ਵੈਰੀ ਸਾਡਾ ਕੱਲ੍ਹ ਮਿੱਤਰ ਬਣ ਜਾਵੇ।
ਕੋਈ ਵੀ ਐਸਾ ਭੇਦ ਨਾ ਦੱਸੀਏ ਕਿ ਡਰ ਸਾਨੂੰ ਫਿਰ ਆਵੇ,
ਜੇਕਰ ਅੱਜ ਦਾ ਮਿੱਤਰ ਸਾਡਾ ਕੱਲ੍ਹ ਵੈਰੀ ਬਣ ਜਾਵੇ।
ਨਾ ਕੋ ਵੈਰੀ ਨਾ ਹੀ ਬੇਗਾਨਾ ਇਸ ਦੁਨੀਆਂ ਵਿਚ ਭਾਈ,
ਉਮਰਾਂ ਭਰ ਦੀ ਮਿੱਤਰਤਾ ਭਾਗੀਂ ਹੀ ਹੱਥ ਆਵੇ।
(2)
ਗਰਜ਼ਾਂ ਭਰੇ ਰਿਸ਼ਤੇ ਸਾਡੇ ਬੇਗਰਜ਼ੀ ਦਿਸੇ ਨਾ ਕਾਈ,
ਸਵਾਰਥ ਜੇਕਰ ਟਕਰਾ ਜਾਵਣ ਮਿੱਤਰ ਵੈਰੀ ਬਣ ਜਾਈ।
ਇਨਸਾਨੀ ਰਿਸ਼ਤੇ ਬਹੁਤ ਭੁਰਭੁਰੇ ਟੁੱਟਦਿਆਂ ਦੇਰ ਨਾ ਲੱਗੇ ਕਾਈ,
ਉਹ ਹੀ ਰਿਸ਼ਤੇ ਨਿਭਦੇ ਜੱਗ ਵਿਚ ਸਿਦਕਦਿਲੀ ਜਿਨ ਦਿਲਾਂ 'ਚ ਪਾਈ।
ਗਰਜ਼ਾਂ ਭਰੇ ਰਿਸ਼ਤੇ ਨਹੀਂ ਮਾੜੇ ਦੇਣ ਲੈਣ ਜੇ ਚੱਲਦਾ ਜਾਈ,
ਲੈਂਦੇ ਹੀ ਜਾਈਏ ਕੁਝ ਨਾ ਦੇਈਏ, ਇਹ ਗੱਲ ਚੰਗੀ ਨਾ ਭਾਈ।
ਆਰਥਿਕ ਰਿਸ਼ਤੇ ਸਾਡੇ ਸਭ ਦੇ ਦੇਣ ਲੈਣ ਸਭ ਲੋੜ ਅਨੁਸਾਰ,
ਕੁਝ ਦੇਈਏ ਕੁਝ ਲੈ ਕੇ ਜਾਈਏ, ਜੱਗ ਵਿਚ ਚਲੇ ਤਾਂ ਬਾਜ਼ਾਰ।
ਫਰਜ਼ ਸਾਡਾ ਸਭ ਦਾ ਇੱਕੋ, ਕਿ ਹੱਕ ਨਾ ਕਿਸੇ ਦਾ ਖਾਈਏ,
ਨਾ ਲੁਟੀਏ ਨਾ ਲੁੱਟੇ ਜਾਈਏ ਜਿੰਦ ਪਿਆਰਾਂ ਸੰਗ ਨਿਭਾਈਏ।
ਆਉਣ ਵਾਲੀ ਪੀੜ੍ਹੀ ਦੀ ਖਾਤਰ ਜੱਗ ਸੋਹਣਾ ਛੱਡ ਕੇ ਜਾਈਏ,
ਅਮਨ ਸ਼ਾਂਤੀ ਜੱਗ ਵਿਚ ਆਵੇ ਵਿਤਕਰੇ ਸਭ ਮਿਟਾਈਏ।
*********
ਇਕੱਲਤਾ ਵਿਚ ਫਰੋਲੀਏ ਆਪਾ
ਇਕੱਲਤਾ ਵਿਚ ਫਰੋਲੀਏ ਆਪਾ,
ਗਹਿਰਾ ਸੋਚੀਏ ਭਾਈ।
ਸੱਚ ਕਸਵੱਟੀ ਉੱਤੇ ਪਰਖੀਏ,
ਜਿੰਦ ਅਸਾਂ ਨੇ ਜਿਵੇਂ ਲੰਘਾਈ।
ਕੀ ਅਸੀਂ ਆਪਣੀ ਜਿੰਦ ਜੀਵੇ ਹਾਂ,
ਜਾਂ ਬਣੇ ਰਹੇ ਅਸੀਂ ਪਿਛਲੱਗ ਭਾਈ।
ਕੀ ਅਸੀਂ ਆਪਣੀ ਰਾਹੇ ਚੱਲੇ ਹਾਂ,
ਜਾਂ ਚੱਲੇ ਰਾਹ ਜੋ ਹੋਰਾਂ ਨੇ ਪਾਈ।
ਕੀ ਪਰਮ ਸੱਤਾ ਨੂੰ ਅਸਾਂ ਬੁੱਝਿਆ ਹੈ,
ਅਤੇ ਬੁੱਝਿਆ ਹੈ ਹੁਕਮ ਖੁਦਾਈ।
ਜਾਂ ਮੰਦਰੀ ਮਸਜਿਦੀਂ ਗੁਰਦੁਆਰੀਂ ਜਾ ਕੇ,
ਅਸੀਂ ਕੀਤੀ ਸੀਸ ਘਸਾਈ।
ਕੀ ਲੋਕਾਂ ਦੀ ਮੱਤ ਮਾਰੀ ਅਸਾਂ ਨੇ?
ਬਣ ਬਣ ਕੇ ਬੰਦੇ ਖੁਦਾਈ।
ਜਾਂ ਕੀ ਚਾਨਣ ਅਸਾਂ ਨੇ ਵੰਡਿਆ,
ਵਿਦਿਆ ਗਿਆਨ ਵਿਗਿਆਨ ਸਖਾਈ।
ਕੀ ਅੱਖਾਂ ਬੰਦ ਕਰ ਰੱਬ ਰੱਬ ਕੀਤਾ,
ਬਣੇ ਹਿੰਦੂ ਮੁਸਲਿਮ ਸਿੱਖ ਇਸਾਈ।
ਜਾਂ ਧਰਮਾਂ ਨੂੰ ਭੁਲ ਭੁਲਾ ਕੇ,
ਇਨਸਾਨੀਅਤ ਅਸਾਂ ਅਪਣਾਈ।
ਕੀ ਡੇਰੀਂ ਜਾ ਜਾ ਅਸਾਂ ਨੇ,
ਰੱਬ ਦੀ ਦਿੱਤੀ ਦੁਹਾਈ।
ਜਾਂ ਜੋ ਵੀ ਸਾਨੂੰ ਮਿਲਿਆ ਹੈ,
ਅਸੀਂ ਜਾਣਿਆ ਉਸ ਭਾਈ।
*********
ਧਰਮ ਸਾਡੇ ਸਾਡਾ ਚਾਨਣ ਖਾਂਦੇ
ਧਰਮ ਸਾਡੇ ਸਾਡਾ ਚਾਨਣ ਖਾਂਦੇ,
ਅੰਧ ਵਿਸ਼ਵਾਸ਼ੀ ਵੰਡਦੇ ਜਾਂਦੇ।
ਤਨਖਾਹ ਜਾਂ ਫਤਵਾ ਲੱਗ ਜਾਂਦਾ ਹੈ,
ਜੇ ਕਿਸੇ ਨੇ ਕਹਿ ਦਿੱਤੀ ਸਚਾਈ।
ਧਰਮਾਂ ਵਾਲਾ ਰੱਬ ਨਾ ਕਿਧਰੇ,
ਧਰਮ ਕੋਰੇ ਦੇ ਕੋਰੇ ਭਾਈ।
ਰੱਬੀ ਖੇਤਰ ਸਰਵ ਵਿਆਪੀ,
ਪਰਮ ਸੱਤਾ ਉਪਜਾਵੇ ਭਾਈ।
ਅਣਹੋਂਦ ਵਿਚ ਹੋਂਦ ਛਿਪੀ ਹੈ,
ਵਿਪ੍ਰੀਤ ਗੁਣਾਂ ਦੀ ਇਹ ਵਡਿਆਈ।
Îਮੁਢਲਾ ਇੱਕੋ ਅਸੂਲ ਜੱਗ ਦਾ,
ਹੁਕਮੀਂ ਹੁਕਮ ਬਣ ਆਇਆ ਭਾਈ।
ਅਟਲ ਹੁਕਮ ਇੱਕ ਚੱਲਦਾ ਜਾਵੇ,
ਅਟਕੇ ਨਾ ਅਟਕਾਇਆ ਭਾਈ।
ਇਹ ਤਾਂ ਗੋਲ਼ਾ ਨਹੀਂ ਕਿਸੇ ਦਾ,
ਇਹ ਸਰਵ ਵਿਆਪਕ ਭਾਈ।
ਰਾਜਿਆਂ ਰਾਣੀਆਂ ਤੇ ਪੁਜਾਰੀਆਂ,
ਜਨਤਾ ਦੀ ਕੀਤੀ ਖੂਬ ਲੁਟਾਈ।
ਰੱਬ ਦਾ ਮੱਕੜ ਜਾਲ ਬਣਾ ਕੇ,
ਖ਼ੂਨ ਚੂਸਿਆ ਬੰਦੇ ਦਾ ਭਾਈ।
ਸਿਥੱਥ ਵਰਗ ਨੇ ਰਲ ਮਿਲ ਕੇ,
ਅਰਥ ਵਿਵਸਥਾ ਉਲਾਰੂ ਬਣਾਈ।
ਸਿਆਸੀ ਸਮਾਜੀ ਸਿਸਟਮ ਸਾਡੇ,
ਬਣ ਗਏ ਸਾਰੇ ਉਲਾਰੂ ਭਾਈ।
ਸੋਚ ਬੰਦੇ ਦੀ ਲੋਚ ਬੰਦੇ,
ਰਹਿੰਦੀ ਨਹੀਂ ਸਥਾਈ।
ਸਮੇਂ ਨਾਲ ਬਦਲਦੀ ਜਾਵੇ,
ਕਰਦੀ ਜਾਵੇ ਸੁਧਾਈ।
*********
ਰਹਿਬਰ ਸਾਡੇ ਜੋ ਵੀ ਆਏ
ਰਹਿਬਰ ਸਾਡੇ ਜੋ ਵੀ ਆਏ,
ਹਰ ਕੋਈ ਏਥੇ ਕਹਿ ਗਿਆ ਭਾਈ।
ਰੱਬ ਜੀ ਆਪੋਂ ਘੱਟ ਵੱਧ ਦੇਵੇ,
ਲੋਕਾਂ ਨੇ ਕੀਤੀ ਸੀਸ ਝੁਕਾਈ।
ਲਿਖਤਕਾਰ ਲੋਕੀਂ ਭਰਦੇ ਫਿਰਦੇ,
ਨਹੀਂ ਜਾਨਣ ਲਈ ਕੋਈ ਸੋਚ ਦੁੜਾਈ।
ਕਿ ਦੁੱਖ ਸੁੱਖ ਰੱਬ ਜੀ ਕਦੀ ਨਾ ਦੇਵੇ,
ਨਾ ਘਾਟ ਵਾਧ ਉਹ ਕਰੇ ਕੋਈ ਭਾਈ।
ਕਰੀਏ ਕਿਵੇਂ ਦੁੱਖਾਂ ਦਾ ਦਾਰੂ,
ਥਾਂ ਥਾਂ ਰੁਲਦੀ ਫਿਰੇ ਲੋਕਾਈ।
ਕਿਸਮਤ ਕਿਸਮਤ ਰਹਿਣ ਕੂਕਦੇ,
Ñਲੋਟੂਆਂ ਦੀ ਖਬਰ ਨਾ ਕਾਈ।
ਕੁਲੀਨ ਕੁਲਾਂ ਨੇ ਪਾਇਆ ਫੰਦਾ,
ਲੋਕਾਂ ਨੂੰ ਅਜੇ ਸੂਝ ਨਾ ਆਈ।
ਵੋਟ ਰਾਜ ਇਹ ਨੋਟ ਰਾਜ ਹੈ,
ਲੋਕਾਂ ਦੀ ਹੋ ਰਹੀ ਲੁਟਾਈ।
ਦੁੱਖਾਂ ਦੀ ਦਾਰੂ ਲੱਭਦੇ ਫਿਰਦੇ,
ਜਾ ਜਾ ਕੇ ਮੰਦਰਾਂ ਵਿਚ ਭਾਈ।
ਦੁੱਖ ਦੁਨੀਆਵੀ ਟਲ ਨਹੀਂ ਸਕਦੇ,
ਰਾਮ ਨਾਮ ਦੀ ਦੇ ਕੇ ਦੁਹਾਈ।
ਧਰਮ ਦੇ ਮੱਕੜ ਜਾਲ ਨੇ,
ਆਮ ਲੋਕਾਂ ਦੀ ਸੁਰਤ ਭੁਲਾਈ।
ਕਰੀਏ ਕਿਉਂ ਨਾ ਕੋਈ ਹੀਲਾ,
ਕਿ ਜੱਗ ਵਿਚੋਂ ਮੁੱਕ ਜਾਏ ਲੁਟਾਈ।
ਲੋਕਾਂ ਦੀ ਮੱਤ ਉਚੀ ਚੁੱਕਣ ਲਈ,
ਵਿਦਿਆ ਗਿਆਨ ਵਿਗਿਆਨ ਹੈ ਭਾਈ।
ਪਦਾਰਥ ਤੱਤ ਤੇ ਆਤਮਵਾਦ ਦਾ,
ਕੋਈ ਕਿਧਰੇ ਫਰਕ ਨਾ ਕਾਈ।
ਹਰ ਇੱਕ ਸ਼ੈਅ ਦੀ ਅੰਸ਼ ਇੱਕੋ ਹੈ,
ਇੱਕ ਤੋਂ ਦੂਜੀ ਬਣਦੀ ਆਈ।
ਆਕਸੀਜਨ ਬਣੀ ਹਾਈਡਰੋਜਨ ਬਣੀ,
ਤਾਂ ਬਣ ਸਕਿਆ ਪਾਣੀ ਭਾਈ।
ਲਗਾਤਾਰ ਇਹ ਚੱਲੇ ਸਿਲਸਿਲਾ,
ਚਲੋਚਾਲ ਦੀ ਹੈ ਵਡਿਆਈ।
ਰਫਤਾਰ ਇਸਦੀ ਜੇ ਕੋਈ ਰੋਕੇ,
ਸਮਝ ਲਵੋ ਫਿਰ ਕਰਾਂਤੀ ਆਈ।
*********
ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ
ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ,
ਕੋਈ ਹਿੰਦੂ, ਯਹੂਦੀ ਬੋਧੀ ਹੈ।
ਕੋਈ ਸਿੱਖ ਇਸਾਈ ਮੁਸਲਮਾਨ ਹੈ,
ਕੀ ਕਿਧਰੇ ਕੋਈ ਇਨਸਾਨ ਹੈ?
ਦਰਦੇ-ਦਿਲ ਦਿਲ ਵਿੱਚ ਹੋਵੇ,
ਇਨਸਾਨ ਦੀ ਪਹਿਚਾਣ ਹੈ।
ਦਰਦੇ ਦਿਲ ਜੇ ਦਿਲ ਵਿੱਚ ਨਾਹੀ,
ਹੈਵਾਨ ਤੋਂ ਭੈੜਾ ਇਨਸਾਨ ਹੈ।
ਜਾਤਾਂ ਪਾਤਾਂ ਧਰਮਾਂ ਦੇ ਝਗੜੇ,
ਦੇਸਾਂ ਵੇਸਾਂ ਕਰਮਾਂ ਦੇ ਝਗੜੇ।
ਕੁੱਲੀ ਗੁੱਲੀ ਜੁੱਲੀ ਦੇ ਮਸਲੇ,
ਇਨਸਾਨ ਬੜਾ ਪਰੇਸ਼ਾਨ ਹੈ।
ਉੱਡ ਪੁਡ ਗਿਆ ਸਾਡੀ ਰੂਹ ਦਾ ਖੇੜਾ,
ਸਰਮਾਏਦਾਰੀ ਨੇ ਕੀਤੀ ਬਹੁਤ ਖੁਆਰੀ।
ਧੰਨ ਦੌਲਤ ਪਿੱਛੇ ਹਰ ਕੋਈ ਭੱਜੇ,
ਪਿਆਰ ਮੁਹੱਬਤ ਸਾਂਝ ਵਿਸਾਰੀ।
ਸਿਆਸੀ ਸਮਾਜੀ ਸਿਸਟਮ ਸਾਡੇ,
ਬੰਦਸ਼ ਸਾਡੀ ਸੋਚ 'ਤੇ ਲਾਉਂਦੇ।
ਧਰਮ ਸਾਡੇ ਸਾਨੂੰ ਪਾਉਣ ਕੁਰਾਹੇ,
ਇੱਕ ਦੂਜੇ ਦੇ ਸੰਗ ਲੜਾਉਂਦੇ।
ਰੱਬ ਰੱਬ ਕਰਕੇ ਜੱਗ ਭੁਲਾਈਏ,
ਪੰਜਾਂ ਪਿੱਛੇ ਲੱਗ ਰੱਬ ਭੁਲਾਈਏ।
ਖਾਲਕ ਖਲਕ, ਖਲਕ ਮੇਂ ਖਾਲਕ,
ਇਸ ਸੱਚ ਨੂੰ ਕਿਉਂ ਮਨੋਂ ਭੁਲਾਈਏ।
*********
ਧਰਮਾਂ ਨੇ ਪਾਇਆ ਚੀਕ ਚਿਹਾੜਾ
ਧਰਮਾਂ ਨੇ ਪਾਇਆ ਚੀਕ ਚਿਹਾੜਾ,
ਡੇਰੇਦਾਰਾਂ ਨੇ ਕੀਤਾ ਉਜਾੜਾ।
ਸਿਥਥ ਵਰਗ ਦੇ ਪਹਿਰੇਦਾਰਾਂ ਨੇ,
ਹਾਲ ਕੀਤਾ ਲੋਕਾਂ ਦਾ ਮਾੜਾ।
ਕੁਲੀਨ ਕੁਲਾਂ ਨੇ ਘੜ ਬਹਾਨਾ,
ਲੋਕ ਭਾਈਚਾਰੇ 'ਚ ਗੱਡਿਆ ਫਾਨਾ।
ਇਹ ਵੋਟ ਰਾਜ ਲੋਕ ਰਾਜ ਨਹੀਂ ਹੈ,
ਜੋ ਕੁਲੀਨ ਕੁਲਾਂ ਦਾ ਗਾਵੇ ਤਰਾਨਾ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਵੰਡਿਆ ਪਿਆ ਹੈ ਸਾਰਾ ਸਮਾਜ।
ਲੋਕਾਂ ਨੂੰ ਦੋਫਾੜ ਕਰਕੇ,
ਕੁਲੀਨ ਕੁਲਾਂ ਬਣੀਆਂ ਸਿਰਤਾਜ।
ਪੂੰਜੀਵਾਦ ਦਾ ਯੁੱਗ ਆਇਆ,
ਆਮ ਆਦਮੀ ਫਿਰੇ ਘਬਰਾਇਆ।
ਜੋ ਜਿੰਨੀ ਚਾਹੇ ਲੁਟ ਮਚਾਏ,
ਕੌਣ ਭਲਾ ਉਸਨੂੰ ਹਟਾਏ।
ਕੁਲੀਨ ਕੁਲਾਂ ਨੇ ਵਿਉਂਤ ਬਣਾਈ,
ਲੋਕਾਂ ਦਾ ਮਜਾਕ ਉਡਾਇਆ।
ਲੋਕਾਂ ਨੂੰ ਭੁਲੇਖਾ ਪਾਇਆ,
ਕਿ ਰਾਜ ਲੋਕਾਂ ਦਾ ਆਇਆ।
ਕਰਾਂਤੀ ਦਾ ਰਾਹ ਰੋਕਿਆ,
ਗਰੀਬਾਂ ਨੂੰ ਟੁੱਕ ਬੋਚ ਬਣਾਇਆ।
ਵੋਟ ਰਾਜ ਸਭ ਨੇ ਅਪਣਾਇਆ,
ਦੌਲਤ ਨੂੰ ਸਿਰਤਾਜ ਬਣਾਇਆ।
ਕੰਨ ਕਰ ਲੋਕਾ ਸੁਣ ਵੇ ਲੋਕਾ,
ਤੇਰੀ ਪਗੜੀ ਤੇਰੀ ਟੋਪੀ।
ਸਰਮਾਏਦਾਰੀ ਹੁਣ ਰਹੀ ਉਛਾਲ,
ਸਾਂਭ ਲੈ ਜੇਕਰ ਹੁੰਦੀ ਸੰਭਾਲ।
*********
ਬੁੱਧੀਜੀਵੀ ਤੇ ਲੋਕ ਦਰਦੀ
ਬੁੱਧੀਜੀਵੀ ਤੇ ਲੋਕ ਦਰਦੀ,
ਛੱਡਣ ਫਿਕਰ ਹੁਣ ਆਪਣੇ ਘਰ ਦੀ।
ਬਣ ਭਿਖਸ਼ੂ ਪਿੰਡ ਪਿੰਡ ਘੁੰਮ ਜਾਈਏ,
ਸੁੱਤੇ ਲੋਕਾਂ ਨੂੰ ਜਗਾਈਏ।
ਨਾ ਕੋਈ ਲੁਟੇ ਨਾ ਲੁਟਿਆ ਜਾਵੇ,
ਆਪਣੇ ਆਪਣੇ ਵਿੱਤ ਮੁਤਾਬਕ।
ਹਰ ਕੋਈ ਆਪਣਾ ਫਰਜ਼ ਪੁਗਾਵੇ,
ਆਪਣੀ ਆਪਣੀ ਲੋੜ ਮੁਤਾਬਕ,
ਹਰ ਕੋਈ ਆਪਣੇ ਘਰ ਲੈ ਜਾਵੇ।
ਸਿਆਸੀ ਸਮਾਜੀ ਸਿਸਟਮ ਸਾਡੇ,
ਸਾਡੀ ਅਰਥ ਵਿਵਸਥਾ ਦੇ ਪਸਾਰੇ।
ਉਲਾਰੂ ਸਿਸਟਮ ਪਾਉਣ ਵਿਤਕਰੇ,
ਦੁੱਖ ਦੇਵਣ ਸਾਰੇ ਦੇ ਸਾਰੇ।
ਦੁਖਾਂ ਕਾਰਨ ਸਹਾਰਾ ਲੱਭੀਏ,
ਧਰਮਾਂ ਦੇ ਪੈ ਗਏ ਪੁਆੜੇ।
ਸਾਡੇ ਸਾਰੇ ਦੁੱਖਾਂ ਦਾ ਕਾਰਨ,
ਸਾਡੇ ਉਲਾਰੂ ਸਿਸਟਮ ਨੇ ਸਾਰੇ।
ਕੁਲੀਨ ਕੁਲਾਂ ਨੇ ਰਾਜ ਸਾਂਭਿਆ,
ਹੋ ਗਏ ਲੋਕ ਕਿਨਾਰੇ।
ਭੁੱਖੇ ਮਰਦੇ ਲੋਕ ਦੇਸ਼ ਦੇ,
ਜਾ ਬੈਠੇ ਪਰਦੇਸਾਂ ਦੇ ਦੁਆਰੇ।
ਰਿਜ਼ਕ ਵਿਹੂਣੇ ਆਦਮੀ,
ਗਏ ਮੁਹਬਤਾਂ ਤੋੜ।
ਬੋਲ ਨਾਜ਼ਰਾ ਬੋਲ,
ਕੀ ਹੈ ਕੋਈ ਦਾਰੂ ਤੇਰੇ ਕੋਲ?
ਦੁੱਖਾਂ ਦਾ ਕਾਰਨ ਆਪ ਅਸੀਂ ਹਾਂ
ਦੁੱਖਾਂ ਦਾ ਕਾਰਨ ਆਪ ਅਸੀਂ ਹਾਂ,
ਕਿਉਂ ਰੱਬ ਜੀ ਦੇ ਗਲ ਪਾਈਏ,
'ਇਹ ਤਾਂ ਭਾਈ ਸਾਡੀ ਕਿਸਮਤ'
ਕਿਉਂ ਕਹਿ ਕਹਿ ਝੱਟ ਲੰਘਾਈਏ।
ਨਿੱਜੀ ਦੌਲਤ ਦਾ ਸਿਸਟਮ ਸਾਡਾ,
ਲੁੱਟ ਖਸੁੱਟ ਤੇ ਦੁੱਖ ਵਧਾਵੇ।
ਅਮੀਰੀ ਗਰੀਬੀ ਊਚ ਨੀਚ,
ਜੱਗ ਦੇ ਪੱਲੇ ਪਾਵੇ।
ਇੱਕੋ ਦਾਰੂ ਸਾਰੇ ਦੁੱਖਾਂ ਦੀ,
ਕਿ ਸਮਾਜਵਾਦ ਆ ਜਾਵੇ।
ਵਿਦਿਆ ਗਿਆਨ ਵਿਗਿਆਨ ਦਾ,
ਜੱਗ ਵਿਚ ਪ੍ਰਵਾਹ ਚਲਾਇਆ ਜਾਵੇ।
ਕੁੱਲੀ ਗੁੱਲੀ ਜੁੱਲੀ ਦੀਆਂ ਲੋੜਾਂ,
ਹੋਵਣ ਸੱਭ ਦੀਆਂ ਪੂਰੀਆਂ।
ਵਿਦਿਆ ਗਿਆਨ ਵਿਗਿਆਨ ਬਾਝੋਂ,
ਅਕਲਾਂ ਰਹਿਣ ਅਧੂਰੀਆਂ।
ਅਕੇਵਾਂ ਕੰਮ ਤੋਂ ਨਾ ਹੋਵੇ,
ਉਦਰੇਵਾਂ ਵੀ ਕਿਧਰੇ ਨਾ ਹੋਵੇ।
ਤਫਰੀਹ ਬਣ ਜਾਵਣ ਕੰਮ ਸਾਰੇ,
ਫਿਰਨ ਨਾ ਲੋਕੀ ਮਾਰੇ ਮਾਰੇ।
ਦੁਨੀਆਂ ਸਾਡੀ ਘੁੱਗ ਵਸੇ,
ਕੋਈ ਨਾ ਰੋਵੇ ਹਰ ਕੋਈ ਹੱਸੇ।
ਹਰ ਕੋਈ ਗਿਆਨ ਵਧਾਉਂਦਾ ਜਾਵੇ,
ਭੇਦ ਗੈਬ ਦੇ ਪਾਉਂਦਾ ਜਾਵੇ।
ਮੁਕਾਬਲੇਬਾਜ਼ੀ ਸਾਡੀ ਮੁੱਕੇ,
ਆਪੇ ਸੰਗ ਸਾਡੀ ਦੌੜ ਲੱਗ ਜਾਵੇ।
ਕੱਲ੍ਹ ਨਾਲੋਂ ਅੱਜ ਚੰਗੇ ਬਣੀਏ,
ਅੱਜ ਨਾਲੋਂ ਕੱਲ੍ਹ ਚੰਗਾ ਆਵੇ।
*********
ਉਂਝ ਤਾਂ ਜ਼ਿੰਦਗੀ ਲੰਘ ਹੀ ਜਾਣੀ
ਉਂਝ ਤਾਂ ਜ਼ਿੰਦਗੀ ਲੰਘ ਹੀ ਜਾਣੀ,
ਕਿ ਕਰੀਏ ਕਾਰ ਝਟ ਲੰਘਾਈਏ।
ਜਾਂ ਥਾਂ ਥਾਂ ਜਾ ਕੇ ਮੰਗ ਕੇ ਖਾਈਏ,
ਜੋ ਮਿਲਿਆ ਲੈ ਕੇ ਬਹਿ ਜਾਈਏ।
ਧਰਮ ਸਾਡੇ ਸਾਨੂੰ ਇਹੋ ਸਿਖਾਉਂਦੇ,
ਕਿ ਕਿਸਮਤ ਵਿੱਚ ਲਿਖਿਆ ਹੀ ਪਾਈਏ।
ਅਸੀਂ ਕਰੀਏ ਨਾ ਕਿੰਤੂ ਧਰਮਾਂ ਉੱਤੇ,
ਪਸ਼ੂਆਂ ਨਿਆਈਂ ਜਿੰਦ ਲੰਘਾਈਏ।
ਕਦੀ ਨਾ ਅਸੀਂ ਖਿਆਲ ਦੌੜਾਈਏ,
ਕਿ ਜੋ ਕੱਲ੍ਹ ਜਾਣਿਆ ਅੱਜ ਬਦਲਾਈਏ।
ਨਿੱਤ ਨਵੀਆਂ ਆਇਤਾਂ ਰੱਬ ਜੀ ਘੱਲੇ,
ਨਿੱਤ ਨਵਾਂ ਗਿਆਨ ਪਾਵੇ ਪੱਲੇ।
ਰਜ਼ਾਮੰਦੀ ਜੇ ਦਿੰਦੇ ਜਾਈਏ,
ਜੇ ਹਾਂ ਵਿੱਚ ਹਾਂ ਮਿਲਾਉਂਦੇ ਜਾਈਏ।
ਕਿ 'ਭਾਗਾਂ ਵਿੱਚ ਹੀ ਲਿਖਿਆ ਮਿਲਣਾ',
ਫਿਰ ਭੇਡ ਬੱਕਰੀਆਂ ਹੀ ਬਣ ਜਾਈਏ।
ਅਨੁਭਵ ਨੇ ਬਦਲਾਇਆ ਸਾਨੂੰ,
ਕੁਦਰਤ ਨੇ ਸਿਖਾਇਆ ਸਾਨੂੰ।
ਲੋੜਾਂ ਪਈਆਂ ਅਸੀਂ ਕਾਢਾਂ ਕੱਢੀਆਂ,
ਜਿਨ ਪੱਥਰ ਕਾਲ ਭੁਲਾਇਆ ਸਾਨੂੰ।
ਜਿੰਦ ਵਾਹੋ ਦਾਹੀ ਭੱਜਦੀ ਜਾਵੇ,
ਸਤਿਯੁਗ ਦੁਆਪਰ ਤਰੇਤਾ ਕਲਯੁਗ।
ਸਾਰੇ ਹੀ ਯੁਗ ਲੰਘਦੀ ਆਵੇ,
ਨਿੱਤ ਨਵੇਂ ਸਥਾਨ ਹਾਲਾਤ ਨਵੀਂ ਬੁੱਧ ਪਾਵੇ।
ਰਹਿਬਰਾਂ ਤੋਂ ਅਸੀਂ ਕਿਉਂ ਨਾ ਸਿੱਖੀਏ,
ਕਿ ਲੀਹਾਂ ਨਵੀਆਂ ਪਾਉਂਦੇ ਜਾਈਏ।
ਚਿੱਕੜ ਭਰੀਆਂ ਜੇਹੜੀਆਂ ਲੀਹਾਂ,
ਉਹਨਾਂ ਨੂੰ ਬਦਲਾਉਂਦੇ ਜਾਈਏ।
ਅਸੀਂ ਤੱਕੇ ਨੇ ਰਾਹ ਪੁਰਾਣੇ,
ਜਿਨ੍ਹਾਂ 'ਤੇ ਗੱਡੇ ਅਸਾਂ ਚਲਾਏ।
ਭਾਰ ਖਿੱਚਣਾ ਸੀ ਬਲਦਾਂ ਨੂੰ ਔਖਾ,
ਸੀ ਚਰਸਾਂ ਨੇ ਬੰਦੇ ਬਹੁਤ ਥਕਾਏ।
ਬਣੀਆਂ ਸੜਕਾਂ ਟਰੈਕਟਰ ਚੱਲੇ,
ਖੂਹਾਂ ਪਿੱਛੋਂ ਟਿਊਬਵੈੱਲ ਆਏ।
ਜਿੰਦਗੀ ਨਵੇਂ ਰਾਹਾਂ 'ਤੇ ਚੱਲੀ,
ਅਸੀਂ ਵਿਦਿਆ ਗਿਆਨ ਵਿਗਿਆਨ ਲਿਆਏ।
ਸਮਾਂ ਬਦਲਿਆ ਸੋਚ ਬਦਲੀ
ਕੱਟੜਪੁਣਾ ਫਿਰ ਕਿੱਥੋਂ ਆਏ?
ਕਿਉਂ ਬੰਦੇ ਦਾ ਬੰਦਾ ਵੈਰੀ,
ਸਮਾਨ ਮੌਤ ਦੇ ਕਿਉਂ ਬਣਾਏ।
ਗੱਲਾਂ 'ਚੋਂ ਗੱਲ ਜੋ ਦੁੱਖਾਂ ਭਰੀ ਹੈ,
ਸੱਚੀ ਗੱਲ ਕੋਈ ਕਹਿ ਨਾ ਪਾਏ।
ਕੋਈ ਹਿੰਮਤ ਕਰਕੇ ਆਖ ਦੇਵੇ ਜੇ,
ਉਹ ਨੂੰ ਕੱਟੜ ਪੰਥੀ ਮਾਰ ਮੁਕਾਏ।
ਅਜੋਕੇ ਪੁਆੜੇ ਸਾਰੇ ਦੇ ਸਾਰੇ,
ਸਰਮਾਏਦਾਰੀ ਨਿਜ਼ਾਮ ਨੇ ਪਾਏ।
ਕੱਟੜਪੰਥੀ ਤੇ ਅਤਿਵਾਦੀ,
ਸਾਰੇ ਸਰਮਾਏਦਾਰੀ ਉਪਜਾਏ
*********
ਆਦਮ ਬੱਚਾ ਪਸ਼ੂ ਨਹੀਂ ਹੈ
ਆਦਮ ਬੱਚਾ ਪਸ਼ੂ ਨਹੀਂ ਹੈ,
ਕਿ ਜਿਵੇਂ ਚਲਾਈਏ ਚਲਦਾ ਜਾਏ।
ਸਿਰ ਸੁੱਟ ਕੇ ਇਹ ਨਹੀਂ ਜਿਉਂਦਾ,
ਇਹ ਤਾਂ ਆਪਣੀ ਅਕਲ ਦੌੜਾਏ।
ਪਰ ਇੱਛਾ ਸ਼ਕਤੀ ਤੇ ਰੌਸ਼ਨ ਦਿਮਾਗ,
ਹਰ ਕੋਈ ਇੱਕੋ ਜਿਹੇ ਨਾ ਪਾਏ।
ਕੋਈ ਟਾਵਾਂ ਅੱਗੇ ਲੰਘ ਜਾਂਦਾ,
ਜੋ ਪੀਰ ਪੈਗ਼ੰਬਰ ਗੁਰੂ ਅਖਵਾਏ।
ਤੱਕ ਦੁਨੀਆਂ ਨੂੰ ਭੁਲੀ ਭਟਕੀ,
ਉਹਨਾਂ ਦਰਦ ਲੋਕਾਂ ਦੇ ਖਾਏ।
ਕੀਤਾ ਕਿੰਤੂ ਕੂੜ ਕੁਫਰ 'ਤੇ,
ਨਵੇਂ ਰਾਹ ਉਹਨਾਂ ਨੇ ਪਾਏ।
ਭਿੰਨ ਭਿੰਨ ਰਾਹੀਂ ਪੈ ਗਈ ਦੁਨੀਆਂ,
ਇੱਕ ਦੂਜੇ ਨੂੰ ਵੱਢ ਵੱਢ ਖਾਏ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਓਨਾ ਹੀ ਉਹ ਕਹਿ ਸੁਣਾਏ।
ਦੁੱਖਾਂ ਤੋਂ ਘਬਰਾਇਆ ਬੰਦਾ,
ਮਸਜਿਦੀਂ ਮੰਦਰੀਂ ਡੇਰੀਂ ਜਾਏ।
ਸੁੱਖ ਨਾ ਕਿਸੇ ਨੂੰ ਕਿਧਰੇ ਮਿਲਦਾ,
ਬਿਨ ਅਕਲੀਂ ਸੁੱਖ ਕਿਵੇਂ ਕੋਈ ਪਾਏ।
*********
ਪਰਮ ਸੱਤਾ, ਸੱਤਾ ਸਾਰੇ ਜੱਗ ਦੀ
ਪਰਮ ਸੱਤਾ, ਸੱਤਾ ਸਾਰੇ ਜੱਗ ਦੀ,
ਜੋ ਭਿੰਨ ਭਿੰਨ ਰੂਪ ਵਟਾਏ।
ਪਰਮ ਸੱਤਾ ਦਾ ਰੱਬੀ ਖੇਤਰ,
ਜਿਸ ਵਿਚ ਸਭ ਕੁਝ ਹੁੰਦਾ ਜਾਏ।
ਵਿਪ੍ਰੀਤ ਗੁਣਾਂ ਦਾ ਸੰਜੋਗ ਵਿਜੋਗ,
ਆਦਿ ਜੁਗਾਦੋਂ ਹੁੰਦਾ ਆਏ।
ਸੰਯੋਗ ਵਿਜੋਗ ਦੇ ਕਾਰਨੇ,
ਇਹ ਜੱਗ ਸਾਡਾ ਹੋਂਦ ਵਿੱਚ ਆਏ।
ਪਦਾਰਥਵਾਦੀ ਅਤੇ ਆਤਮਵਾਦੀ,
ਕਿਉਂ ਐਵੇਂ ਸਿੰਙ ਫਸਾਏ।
ਪਰਮ ਸੱਤਾ ਹੀ ਸਭ ਕੁੱਝ ਬਣਦੀ,
ਪਰਮ ਸੱਤਾ ਪਦਾਰਥ ਹੀ ਬਣ ਜਾਏ।
ਮੁਢਲਾ ਕਾਨੂੰਨ ਇਸ ਜਗਤ ਦਾ,
ਅਟੱਲ ਹੁਕਮ ਅਖਵਾਏ।
ਇਸ ਅਧੀਨ ਜੱਗ ਉਪਜਦਾ,
ਇਸ ਅਧੀਨ ਹੀ ਜੱਗ ਮਿਟ ਜਾਏ।
ਨੇਕੀ ਬਦੀ, ਜਮ੍ਹਾਂ ਤੇ ਮਨਫੀ,
ਵਿਪ੍ਰੀਤ ਗੁਣ ਜਦ ਘੁਲ ਮਿਲ ਜਾਂਦੇ।
ਹੋਂਦ ਅਣਹੋਂਦ ਬਣ ਜੰਦੀ ਹੈ,
ਸੂਨਯ ਸਮਾਧੀ ਵਿੱਚ ਸਭ ਕੁਝ ਜਾਏ।
*********
ਧਰਮਾਂ ਨੇ ਪਾਏ ਬਹੁਤ ਭੁਲੇਖੇ
ਧਰਮਾਂ ਨੇ ਪਾਏ ਬਹੁਤ ਭੁਲੇਖੇ,
ਕੋਈ ਨਾਮ ਜਪਾਵੇ ਕੋਈ ਰੱਬ ਦਖਾਵੇ।
ਕੋਈ ਈਮਾਨਦਾਰ ਜਾਂ ਬੇ-ਈਮਾਨ ਹੈ,
ਕੀ ਕਿਧਰੇ ਕੋਈ ਇਨਸਾਨ ਹੈ।
Ðਰੱਬ ਨਾ ਕਿਧਰੇ ਸੱਤ ਅਸਮਾਨੀਂ,
ਨਾ ਰੱਬ ਬੈਠਾ ਸਿੰਘਾਸ਼ਣ ਸੁਲਤਾਨੀ।
ਰੱਬ ਤਾਂ ਸਰਵ ਵਿਆਪੀ ਖੇਤਰ,
ਹਰ ਸ਼ੈਅ ਵਿਚ ਬਿਰਾਜਮਾਨ ਹੈ।
ਚੁੰਬਕ ਦਾ ਜਿਵੇਂ ਚੁੰਬਕੀ ਖੇਤਰ,
ਪਰਮ ਸੱਤਾ ਦਾ ਰੱਬੀ ਖੇਤਰ।
ਇੱਕਸਾਰ ਸਾਰੇ ਪਰਧਾਨ ਹੈ,
ਬੁੱਝ ਲਵੇ ਤਾਂ ਸੂਝਵਾਨ ਹੈ।
ਕੋਈ ਰੂਪ ਰੰਗ ਨਾ ਵੇਸ ਭੇਸ ਹੈ,
ਕੋਈ ਘਰ ਘਾਟ ਨਾ ਕੋਈ ਦੇਸ਼ ਹੈ।
ਨਾ ਅੱਖ ਨਾ ਕੰਨ ਨਾ ਬੋਲ ਨਾ ਬਾਣੀ,
ਸਭੇ ਅੱਖਾਂ ਕੰਨ ਬੋਲ ਜੁਬਾਨ ਉਸਦੀ ਜਾਣੀ।
ਅੰਡਜ਼ ਜੇਰਜ ਸਹਿਧਜ਼ ਕੀਨੀ,
ਸਭ ਵਿਚ ਹੀ ਸਤ ਪਰਧਾਨ ਹੈ।
ਹਰ ਸ਼ੈਅ ਬਰਾਬਰ ਜੱਗ ਦੀ,
ਫਿਰ ਉੱਚਾ ਨੀਵਾਂ ਕਿਉਂ ਇਨਸਾਨ ਹੈ?
ਰੱਬੀ ਰਾਜ ਧਰਤ 'ਤੇ ਆਵੇ,
ਪਿਆਰ ਵਧੇ ਨਫਰਤ ਘਟ ਜਾਵੇ।
ਪਰ ਕਰੇ ਤਾਂ ਕੋਈ ਕੀ ਕਰੇ,
ਟੰਗ ਅੜਾ ਰਿਹਾ ਸ਼ੈਤਾਨ ਹੈ।
*********
ਰੱਬ ਮੁਜ਼ਸਮਾਂ ਕੁਲ ਨੇਕੀ ਦਾ
ਰੱਬ ਮੁਜ਼ਸਮਾਂ ਕੁਲ ਨੇਕੀ ਦਾ,
ਕੁੱਲ ਬਦੀ ਦਾ ਮੁਜ਼ਮਸਾਂ ਸ਼ੈਤਾਨ ਹੈ।
ਫੌਜ ਨੇਕੀ ਦੀ ਬਹੁਤ ਨੇਕ ਹੈ,
ਸ਼ੈਤਾਨੀ ਫੌਜ ਅਤਿ ਸ਼ੈਤਾਨ ਹੈ।
ਰੱਬੀ ਗੁਣ ਕਿ ਸੇਵ ਕਮਾਈਏ,
ਸ਼ੈਤਾਨੀ ਗੁਣ ਕਿ ਦੁੱਖ ਪੁਚਾਈਏ।
ਜ਼ੋਰਾ ਜਬਰੀ ਹੇਰਾ ਫੇਰੀ,
ਦੁਨੀਆਂ ਵਿਚੋਂ ਕਿਵੇਂ ਹਟਾਈਏ।
ਪਿਆਰ ਨਾਲੋਂ ਹੈ ਗਰਜ਼ ਪਿਆਰੀ,
ਪਿਆਰ ਨਾਲੋਂ ਹੈ ਪਿਆਰਾ ਪੈਸਾ।
ਕਾਮ ਕਰੋਧ ਲੋਭ ਮੋਹ ਪਿਆਰੇ,
ਅਤੇ ਹਓਮੇਂ ਹੀ ਸਿਰਤਾਜ ਹੈ।
ਕੋਈ ਧਰਮ ਨਾ ਰੱਬੀ ਏਥੇ,
ਯੁਹੂਦੀ ਇਸਾਈ ਹਿੰਦੂ, ਸਿੱਖ ਹੈ,
ਰਾਧਾ ਸੁਆਮੀ ਨਿਰੰਕਾਰੀ ਤੇ ਮੁਸਲਮਾਨ ਹੈ,
ਨਾ ਹੀ ਕੋਈ ਰੂਹਾਨੀ ਨਾ ਹੀ ਇਨਸਾਨ ਹੈ।
ਅਫਸੋਸ ਹੈ ਅਫਸੋਸ ਹੈ,
ਕਿ ਇਨਸਾਨ ਅਜੇ ਹੈਵਾਨ ਹੈ।
ਪੰਜ ਗੁਣੀ! ਪੰਜੇ ਔਗੁਣਾਂ ਦਾ,
ਬਣ ਗਿਆ ਗੁਲਾਮ ਹੈ।
*********
ਨਾ ਕੋਈ ਛੋਟਾ ਨਾ ਕੋਈ ਵੱਡਾ
ਨਾ ਕੋਈ ਛੋਟਾ ਨਾ ਕੋਈ ਵੱਡਾ,
ਵੱਡਾ ਹੈ ਗੁਣਵਾਨ।
ਜੋਰਾਵਰ ਨੂੰ ਨਾ ਜਾਣੀਏ ਵੱਡਾ,
ਵੱਡਾ ਹੈ ਵਿਦਵਾਨ।
ਕੋਈ ਵੀ ਜ਼ਾਲਮ ਕਦੀ ਨਾ ਵੱਡਾ,
ਵੱਡਾ ਹੈ ਦਇਆਵਾਨ।
ਛੋਟਾ ਨਾ ਕਿਸੇ ਨੂੰ ਜਾਣੀਏ,
ਇੱਕ ਬਰਾਬਰ ਸਭ ਇਨਸਾਨ।
ਕਮਜ਼ੋਰ ਨੂੰ ਜੇ ਕੋਈ ਸਤਾਵੇ,
ਉਹ ਨਹੀਂ ਬਲਵਾਨ।
ਮਜ਼ਲੂਮਾਂ ਦੀ ਜੋ ਕਰੇ ਰੱਖਿਆ,
ਉਹ ਮੂਰਤ ਭਗਵਾਨ।
ਜੋ ਮੱਦਦ ਕਰੇ ਨਾ ਕਿਸੇ ਦੀ,
ਤੇ ਲੋੜਵੰਦ ਦੇ ਕੰਮ ਨਾ ਆਵੇ।
ਗਰੀਬ ਯਤੀਮ ਮੁਥਾਜ ਨੂੰ ਜੋ ਪਿੱਠ ਦਖਾਵੇ,
ਉਸਨੂੰ ਮੁਰਦਾ ਜਾਣ।
ਸਦਾ ਹੀ ਨੇਕੀ ਜੋ ਕਰਦਾ ਹੈ,
ਬਦੀ ਕਰਨ ਤੋਂ ਜੋ ਡਰਦਾ ਹੈ।
ਸ਼ੁੱਧ ਸੋਚਣੀ ਤੇ ਸ਼ੁੱਧ ਕਰਨੀ,
ਹੈ ਬੰਦਾ ਉਹ ਮਹਾਨ।
ਹੱਕ ਸੱਚ ਲਈ ਜੋ ਲੜਦਾ ਹੈ,
ਜ਼ਾਲਮ ਅੱਗੇ ਜੋ ਅੜਦਾ ਹੈ।
ਲੋੜ ਪਵੇ ਜਿੰਦ ਘੋਲ ਘੁਮਾਵੇ,
ਉਹ ਰੱਬੀ ਇਨਸਾਨ।
ਬਸੰਤ ਰੁੱਤੇ ਫੁੱਲ ਖਿੜ ਜਾਂਦੇ,
ਪਤਝੜ ਵਿਚ ਪੱਤੇ ਗਿਰ ਜਾਂਦੇ।
ਅਦਲਾ ਬਦਲੀ ਹੁੰਦੀ ਰਹਿੰਦੀ,
ਹੈ ਸਮਾਂ ਬੜਾ ਬਲਵਾਨ।
*********
ਪਰਮ ਸੱਤਾ ਹੀ ਹੈ ਸਦਜੀਵੀ
ਪਰਮ ਸੱਤਾ ਹੀ ਹੈ ਸਦਜੀਵੀ,
ਪਰਮ ਸੱਤਾ ਹੀ ਸਰਵ ਵਿਆਪੀ।
ਓਮ ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।
ਸਾਡੀ ਬੋਲੀ ਬਹੁਤ ਅਧੂਰੀ ਹੈ,
ਕਰ ਨਾ ਸਕੀਏ ਅਸੀਂ ਬਿਆਨ।
ਕੁੱਜੇ ਵਿੱਚ ਗੱਲ ਬੰਦ ਕਰ ਦੇਈਏ,
ਏਨਾ ਅਜੇ ਨਾ ਸਾਨੂੰ ਗਿਆਨ।
ਵਿਪ੍ਰੀਤ ਗੁਣਾਂ ਦਾ ਜੋੜ ਤੋੜ ਹੈ,
ਹਿਰਦੇ ਰੱਬ ਮਨ ਵਿੱਚ ਸ਼ੈਤਾਨ।
ਪਰਮ ਸੱਤਾ ਹੈ ਬੀਜ ਜੱਗ ਦਾ,
ਅਟਲ ਹੁਕਮ ਜੱਗ ਵਿਚ ਪਰਧਾਨ।
ਬੁੱਝ ਲਵੇ ਇਹ ਘੁੰਡੀ ਹਰ ਕੋਈ,
ਬਿਨ ਬੁਝਿਆਂ ਹੋਈਏ, ਬੇਆਰਾਮ।
ਸਮਝ ਨਾ ਸਾਨੂੰ ਇਸਦੀ ਲੱਗੇ,
ਬਿਨ ਸੋਚੇ ਬਿਨ ਲਾਏ ਧਿਆਨ।
ਸੱਚਾ ਸੁੱਚਾ ਰੱਬੀ ਬੰਦਾ,
ਹਰ ਸ਼ੈਅ ਵਿੱਚ ਤੱਕੇ ਭਗਵਾਨ।
ਗੱਲਾਂ ਹਰ ਕੋਈ ਰੱਬ ਦੀਆਂ ਕਰਦਾ,
ਜਾਣੇ ਨਾ ਕੋਈ ਰੱੱਬੀ ਗਿਆਨ।
ਦੁੱਖਾਂ ਵਿੱਚ ਫਸੀ ਜਨਤਾ ਸਾਰੀ,
ਰੱਬ ਰੱਬ ਕਰਦੀ ਰਹਿੰਦੀ।
ਦਾਰੂ ਦੁੱਖਾਂ ਦਾ ਰੱਬ ਨਹੀਂ ਹੈ,
ਬੁਝ ਲਵੇ ਇਨਸਾਨ।
ਸਿਆਸੀ ਸਮਾਜੀ ਆਰਥਿਕ ਵਿਵਸਥਾ,
ਹੋਵਣ ਨਾ ਸਾਡੇ ਜੇਕਰ ਉਲਾਰ।
ਜੀਵਨ ਸਾਡਾ ਸੁਖੀ ਹੋ ਜਾਵੇ,
ਇੱਕ ਦੂਜੇ ਨੂੰ ਕਰੀਏ ਪਿਆਰ।
*********
ਜ਼ੋਰ ਲਗਾ ਕੇ ਅਸੀਂ ਦੌੜੀਏ
ਜ਼ੋਰ ਲਗਾ ਕੇ ਅਸੀਂ ਦੌੜੀਏ,
ਕਿ ਸਾਰੇ ਜਾਣ ਪਿਛਾੜੇ।
ਰਹਿ ਜਾਂਦੇ ਨੇ ਸਾਡੇ ਤੋਂ ਪਿੱਛੇ,
ਜੋ ਸਾਡੇ ਤੋਂ ਮਾੜੇ।
ਸਮੇਂ ਨਾਲ ਮਾੜੇ ਹੋ ਜਾਈਏ,
ਫਿਰ ਜਾਈਏ ਅਸੀਂ ਪਿਛਾੜੇ।
ਕੱਲ੍ਹ ਦੇ ਤਕੜੇ ਅੱਜ ਦੇ ਮਾੜੇ,
ਸਮੇਂ ਦੇ ਰੰਗ ਨਿਆਰੇ।
ਸਮਾਂ ਇੱਕਸਾਰ ਨਹੀਂ ਰਹਿੰਦਾ,
ਪਲ ਪਲ ਬਦਲਦਾ ਜਾਵੇ।
ਕੱਲ੍ਹ ਜਿਸ ਨੇ ਜਿੱਤਾਂ ਜਿੱਤੀਆਂ,
ਅੱਜ ਹਾਰ ਭੀ ਉਹ ਖਾਵੇ।
ਐਸੀ ਜਿੱਤ ਜਿੱਤ ਨਹੀਂ ਹੁੰਦੀ,
ਅਸੀਂ ਜਿੱਤ ਕੇ ਜਿਸਨੂੰ ਹਾਰੇ।
ਅਸਲ ਜਿੱਤ ਉਹ ਜਿੱਤ ਹੁੰਦੀ ਹੈ,
ਜੋ ਆਪਾ ਸਦਾ ਸੰਵਾਰੇ।
ਕੱਲ੍ਹ ਨਾਲੋਂ ਅੱਜ ਚੰਗਾ ਬਣਦਾ,
ਜੋ ਆਪਣੇ ਔਗੁਣ ਆਪ ਵਿਚਾਰੇ।
ਸਦਾ ਹੀ ਆਪਾ ਚੀਨੀਏ,
ਜਿੰਦ ਵਿੱਚ ਉਤਮਤਾ ਤਾਰੇ।
ਜੇਕਰ ਕਰੇ ਕੋਈ ਨਿੰਦਿਆ ਸਾਡੀ,
ਮਿੱਤਰ ਜਾਣੀਏ ਉਸ ਨੂੰ ਪਿਆਰੇ।
ਜਿੰਨੇ ਦਾਗ ਸਾਨੂੰ ਲੱਗੇ,
ਕਿਉਂ ਨਾ ਉਤਾਰੀਏ ਸਾਰੇ।
ਦੌੜ ਆਪਣੇ ਆਪੇ ਸੰਗ ਲਾਈਏ,
ਕੱਲ੍ਹ ਨਾਲੋਂ ਚੰਗੇ, ਅੱਜ ਬਣ ਜਾਈਏ।
ਜੋ ਕੱਲ੍ਹ ਤੋਂ ਚੰਗੇ ਅੱਜ ਬਣ ਜਾਂਦੇ,
ਹੋਵਣ ਉਹਨਾਂ ਦੇ ਵਾਰੇ ਨਿਆਰੇ।
*********
ਨਿੱਕਾ ਬੱਚਾ ਭੋਲਾ ਭਾਲਾ
ਨਿੱਕਾ ਬੱਚਾ ਭੋਲਾ ਭਾਲਾ,
ਉਹ ਸੱਚ ਝੂਠ ਨੂੰ ਨਾ ਪਛਾਣੇ।
ਜੋ ਸਿਖਾਈਏ ਉਹ ਸਿੱਖ ਜਾਵੇ,
ਸੱਚ ਮੰਨੇ ਜੋ ਕਹਿਣ ਸਿਆਣੇ।
ਸਮਾਂ ਸਥਾਨ ਹਾਲਤ ਚੁਗਿਰਦਾ,
ਮਿਲਗੋਭਾ ਅਸਰ ਬੱਚੇ 'ਤੇ ਪਾਉਂਦੇ।
ਜਿਉਂ ਜਿਉਂ ਉਮਰਾ ਵਧਦੀ ਜਾਵੇ,
ਸਖਸ਼ੀਅਤ ਬੱਚੇ ਦੀ ਉੱਘੜ ਆਵੇ।
ਜਦ ਥੋੜ੍ਹਾ ਜਿੰਨਾ ਵੱਡਾ ਹੋ ਕੇ,
ਸੌਦਾ ਲੈਣ ਦੁਕਾਨ 'ਤੇ ਜਾਵੇ।
ਦੁਕਾਨਦਾਰ ਰੂੰਘਾ ਦੇ ਦੇਵੇ,
ਕਿ ਮੁੜ ਬੱਚਾ ਦੁਕਾਨ 'ਤੇ ਆਵੇ।
ਸਾਵਧਾਨ ਹੋ ਜਾਵਣ ਮਾਪੇ,
ਕਿਤੇ ਬੱਚਾ ਨਾ ਭ੍ਰਿਸ਼ਟ ਹੋ ਜਾਵੇ।
ਤਾੜੀਏ ਝਟ ਦੁਕਾਨਦਾਰ ਨੂੰ,
ਕਿ ਬੱਚੇ ਨੂੰ ਰੂੰਘਾ ਨਾ ਫੜਾਵੇ।
ਰੂੰਘਾ ਤਾਂ ਇੱਕ ਭਾਂਤੀ ਰਿਸ਼ਵਤ,
ਜੋ ਭ੍ਰਿਸ਼ਟਾਚਾਰ ਸਿਖਾਵੇ।
ਵੱਡਾ ਹੋ ਕੇ ਕੋਈ ਪਦਵੀ ਪਾਵੇ,
ਕਰੇ ਕੰਮ ਪਰ ਰਿਸ਼ਵਤ ਖਾਵੇ।
ਕੰਮ ਕਰਾਵਣ ਜਦ ਕੋਈ ਆਵੇ,
ਟਾਲ-ਮਟੋਲੇ ਕਰਦਾ ਜਾਵੇ।
ਜੋ ਰਿਸ਼ਵਤ ਦੇਵੇ ਕੰਮ ਕਰਾਵੇ,
ਲਿਆ ਜੋ ਰੂੰਘਾ ਰਿਸ਼ਵਤ ਬਣ ਜਾਵੇ।
ਰਿਸ਼ਵਤ ਲੈਣ ਦੀ ਭੈੜੀ ਵਾਦੀ,
Îਮਨ ਉਸਦਾ ਮੈਲ਼ਾ ਕਰ ਜਾਵੇ।
ਸਵੈ-ਵਿਸ਼ਵਾਸ਼ ਉਸਦਾ ਡੋਲੇ,
ਅੰਤਰ ਆਤਮਾ ਥਰਥਰਾਵੇ।
ਸਵੈ-ਇੱਛਾ ਪਰਧਾਨ ਬੱਚੇ ਵਿੱਚ,
ਜੈਸਾ ਲੋਚੇ ਵੈਸਾ ਬਣ ਜਾਵੇ।
ਬੱਚਾ ਪਾਕ ਪਵਿੱਤਰ ਹੁੰਦਾ,
ਸਮਾਂ ਸਥਾਨ ਹਾਲਾਤ ਚੁਗਿਰਦਾ ਭ੍ਰਿਸ਼ਟ ਬਣਾਵੇ।
ਬੱਚਾ ਕੌਮ ਦਾ ਸਰਮਾਇਆ,
ਜੋ ਕੋਈ ਉਸ ਵਿੱਚ ਖੋਟ ਮਿਲਾਵੇ।
ਕੌਮ ਦਾ ਗੱਦਾਰ ਉਹ ਬੰਦਾ,
ਸਖਤ ਸਜ਼ਾ ਉਹਨੂੰ ਦਿੱਤੀ ਜਾਵੇ।
**********
ਮੈਲ ਤਾਂ ਧੋਤੀ ਜਾਂਦੀ ਹੈ
ਮੈਲ ਤਾਂ ਧੋਤੀ ਜਾਂਦੀ ਹੈ,
ਪਰ ਦਾਗ ਨਾ ਧੋਤਾ ਜਾਵੇ।
ਇੱਕ ਦਾਗ ਵੀ ਜੇ ਲੱਗ ਜਾਵੇ,
ਬੰਦਾ ਜੀਵਨ ਭਰ ਪਛਤਾਵੇ।
ਸੂਝ ਸਮਝ ਸਵੈ-ਕਾਬੂ ਨਾ ਹੋਵੇ,
ਦਾਗ ਮੱਥੇ ਲੱਗ ਜਾਂਦੇ।
ਬਿਨ ਅਨੁਭਵ ਦੇ ਸਿੱਖ ਨਾ ਸਕੀਏ,
ਅਸੀਂ ਛਿੱਟਿਆਂ ਨਾਲ ਭਰ ਜਾਂਦੇ।
ਆਵੇ ਸੋਝੀ ਧੋ ਲਈਏ ਛਿੱਟੇ,
ਪਰ ਕੁੱਝ ਦਾਗ ਰਹਿ ਜਾਂਦੇ।
ਲੱਖ ਨਮਾਜ਼ਾਂ ਪੂਜਾ ਪਾਠ ਕਰ,
ਕੁੱਝ ਵੀ ਕਰ ਨਾ ਪਾਂਦੇ।
ਸਵੈ-ਪੜਚੋਲ ਤੇ ਸਵੈ-ਕਾਬੂ,
ਅਤੇ ਮਿਹਰ ਗੈਬ ਦੀ ਸਾਨੂੰ ਬਚਾਂਦੇ।
ਮੈਲ ਤਾਂ ਧੋਤੀ ਜਾਂਦੀ ਹੈ,
ਪਰ ਦਾਗ ਨਾ ਧੋਤੇ ਜਾਂਦੇ।
ਕੌੜਾ ਬੋਲੀਏ ਭੈੜਾ ਬੋਲੀਏ,
ਖਿਮਾਂ ਮੰਗੀਏ ਖਿਮਾਂ ਮਿਲ ਜਾਵੇ।
ਪਰ ਹਓਮੇਂ ਵਿੱਚ ਜੋ ਬੋਲ ਬੋਲੀਏ,
ਉਹ ਨਾ ਭੁਲਾਇਆ ਜਾਵੇ।
Îਮੰਦ ਭਾਵਨਾ ਤੇ ਮੰਦੀ ਸੋਚ,
ਜੇਕਰ ਸਾਡੇ ਮਨ ਵਿੱਚ ਆਵੇ।
ਅੰਤਰ ਆਤਮਾ ਮੈਲੀ ਹੋਵੇ,
ਸਾਨੂੰ ਆਪਾ ਕੋਸਦਾ ਜਾਵੇ।
ਹਰ ਕਿਸੇ ਦਾ ਭਲਾ ਲੋਚੀਏ,
ਸਰਬੱਤ ਭਲੇ ਦੀ ਕਾਰ ਕਮਾਈਏ।
ਉਡਦੀ ਕਾਲਸ ਚਾਰ ਚੁਫੇਰੇ,
ਆਪਣਾ ਆਪ ਬਚਾਈਏ।
*********
ਮਿੱਤਰ ਨਾਲ ਵਧੀਕੀ ਕਰੀਏ
ਮਿੱਤਰ ਨਾਲ ਵਧੀਕੀ ਕਰੀਏ,
ਜੇ ਉਸਦੀ ਸੱਚੀ ਗੱਲ ਨਾ ਜ਼ਰੀਏ।
ਜੀਵਨ ਹੀਣਾ ਹੋ ਜਾਂਦਾ ਹੈ,
ਜਿੰਦ ਭਰ ਲਈ ਪਛਤਾਉਂਦੇ ਮਰੀਏ।
ਨੇਕੀ ਨਹੀਂ ਅਧੂਰੀ ਹੁੰਦੀ,
ਨੇਕੀ ਸਦਾ ਹੀ ਪੂਰੀ ਹੁੰਦੀ।
ਜੇਕਰ ਕਿਸੇ ਦੀ ਬਾਂਹ ਫੜੀਏ,
ਉਸਨੂੰ ਪਾਰ ਲਗਾਈਏ।
ਗਰੀਬ ਯਤੀਮ ਮੁਥਾਜ ਮਾੜੇ ਨੂੰ,
ਭੁਲ ਨਾ ਕਦੀ ਸਤਾਈਏ।
ਸਮਾਂ ਬਦਲਦਿਆਂ ਦੇਰ ਨਾ ਲੱਗੇ,
Îਮੁੜ ਆਪਣੀ ਕੀਤੀ 'ਤੇ ਪਛਤਾਈਏ।
ਕੌੜੇ ਬੋਲ ਜੇ ਕੋਈ ਬੋਲੇ,
ਸਿਆਣਾ ਬੰਦਾ ਝੱਲਦਾ ਜਾਵੇ।
ਜਦ ਬੋਲਣ ਵਾਲੇ ਨੂੰ ਸੋਝੀ ਆਵੇ,
ਮੁੜ ਮੁੜ ਕੇ ਪਛਤਾਵੇ।
ਵਿਗਾੜ ਪਾਵੇ ਜੋ ਧਰਤੀ ਉੱਤੇ,
ਉਸਨੂੰ ਲੱਖ ਫਿਟਕਾਰ।
ਜੋ ਅਮਨ ਲਿਆਵੇ ਜੱਗ ਦੇ ਉੱਤੇ,
ਉਸਨੂੰ ਸਦ ਨਮਸ਼ਕਾਰ।
*********
ਜਿੰਦ ਅਜੋਕੀ ਸਭ ਤੋਂ ਉੱਤਮ
ਜਿੰਦ ਅਜੋਕੀ ਸਭ ਤੋਂ ਉੱਤਮ,
ਕਿਉਂ ਬੰਦਾ ਪਿਛਾਂਹ ਨੂੰ ਜਾਵੇ।
ਸਦੀਆਂ ਪਹਿਲਾਂ ਬੀਤ ਗਿਆ ਜੋ,
ਕਿਉਂ ਓਸਨੂੰ ਫੜ ਬਹਿ ਜਾਵੇ।
ਵੇਦ ਸ਼ਾਸ਼ਤਰ ਗੀਤਾ ਆਏ,
ਗਿਆਨ ਸਿਰ ਗਿਆਨ ਇਨ ਫੁਰਮਾਏ।
ਤੋਰਾਤ ਅੰਜੀਲ ਕੁਰਆਨ ਆਇਆ,
ਜਿਸ ਨੇ ਕੂੜ ਕੁਫ਼ਰ ਮਿਟਾਇਆ।
ਮੂਸਾ ਈਸਾ ਮੁਹੰਮਦ ਮਹਾਨ,
ਵਧਾਈ ਬੰਦੇ ਦੀ ਉਹਨਾਂ ਨੇ ਸ਼ਾਨ।
ਬੁੱਧ ਮਹਾਂਵੀਰ ਨੂੰ ਕੌਣ ਭੁਲਾਏ,
ਨਵੇਂ ਪੂਰਨੇ ਉਹਨਾਂ ਨੇ ਪਾਏ।
ਨਾਨਕ ਅਰਜਨ ਤੇਗ ਬਹਾਦਰ,
ਬਣ ਗਏ ਸਾਰੇ ਹਿੰਦ ਦੀ ਚਾਦਰ।
ਗੁਰੂ ਗੋਬਿੰਦ ਸਿੰਘ ਕੀਤੀ ਕਮਾਲ,
ਊਚ ਨੀਚ ਤੇ ਜ਼ੁਲਮ ਦਾ ਵੱਢਿਆ ਜੰਜਾਲ।
ਸਮਾਂ ਬਦਲਿਆ ਬਦਲੀ ਟੋਰ,
ਹੁੰਦਾ ਜਾਵੇ ਬੰਦਾ ਹੋਰ ਹੋਰ।
ਵਿਦਿਆ ਗਿਆਨ ਵਿਗਿਆਨ ਨੇ,
ਬਦਲ ਦਿੱਤੀ ਇਨਸਾਨੀ ਟੋਰ।
**********
ਧਰਮ ਸਾਡੇ ਸਾਰੇ ਦੇ ਸਾਰੇ
ਧਰਮ ਸਾਡੇ ਸਾਰੇ ਦੇ ਸਾਰੇ,
ਗੀਤ ਰੱਬ ਦੇ ਗਾਉਂਦੇ।
ਦੁੱਖ ਜੱਗ ਦੇ ਨਾਮ ਰੱਬ ਦੇ,
ਧਰਮ ਸਾਰੇ ਹੀ ਲਾਉਂਦੇ।
ਰਾਹ ਰਹਿਬਰਾਂ ਨੇ ਜੋ ਦੱਸੇ,
ਉਹ ਨਾ ਅਸੀਂ ਪਛਾਣੇ।
ਸਭੇ ਸਾਂਝੀਵਾਲ ਸਦਾਇਨ,
ਜੱਗ ਅਜੇ ਨਾ ਜਾਣੇ।
ਨਾ ਕੋਈ ਗੁਰੂ ਨਾ ਪੀਰ ਪੈਗ਼ੰਬਰ,
ਤਣ ਕੇ ਗਿਆ ਕੋਈ ਤਾਣੇ।
ਜੋ ਰਾਹ ਸਾਨੂੰ ਉਹਨਾਂ ਨੇ ਦੱਸੇ,
ਜੱਗ ਸਾਡਾ ਨਾ ਜਾਣੇ।
ਮਾਨਵ ਜਾਤੀ ਇੱਕ ਜਾਤੀ ਹੈ,
ਊਚ ਨੀਚ ਨਾ ਜਾਣੇ।
ਸਾਰੇ ਪੀਰ ਪੈਗ਼ੰਬਰ ਕਹਿ ਗਏ,
ਜੋ ਪ੍ਰੇਮ ਕਰੇ ਸੋ ਰੱਬ ਪਛਾਣੇ।
ਜੀਓ ਅਤੇ ਜਿਉਣ ਦੇਣ ਦੇ,
ਦੱਸ ਗਏ ਰਾਹ ਮੁਹਾਣੇ,
''ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ''
ਗੋਬਿੰਦ ਆਖ ਬਖਾਣੇ।
ਅੱਜ ਦੇ ਰਾਹ ਅਨੋਖੇ ਸਾਡੇ,
ਆਤਮ ਘਾਤੀ ਬੰਬਰ ਜਾਣੇ।
ਪ੍ਰੇਮ ਪਿਆਰ ਨੂੰ ਸਾਰੇ ਭੁੱਲੇ,
ਅਜੋਕਾ ਰਾਹ ਤਾਂ ਖੰਜਰ ਜਾਣੇ।
*********
ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ
ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ,
ਦੁੱਖ ਦਿੰਦੇ ਸਾਨੂੰ ਰੱਬੀ ਲਾਣੇ।
ਜਾਂ ਦੁੱਖ ਦਿੰਦੇ ਸਿਰ ਫਿਰੇ ਜੋ,
ਜਾਂ ਮਾਇਆਧਾਰੀ ਲਾਣੇ।
ਸਰਮਾਏਦਾਰੀ ਦਾ ਲੋਟੂ ਸਿਸਟਮ,
ਕਰੇ ਜਨਤਾ ਨੂੰ ਬੇਆਰਾਮ।
ਐਵਂੇ ਸਾਡੇ ਧਰਮਾਂ ਨੇ ਕੀਤਾ,
ਰੱਬ ਜੀ ਨੂੰ ਬਦਨਾਮ।
ਅੱਕਾ ਛਡਿਆ ਹੈ ਅਸਾਂ ਨੇ ਰੱਬ ਨੂੰ,
ਜਪ ਜਪ ਕੇ ਉਸਦਾ ਨਾਮ।
ਪਰਮ ਸੱਤਾ ਤਾਂ ਬੇਨਾਮ ਹੈ,
ਸਾਰੇ ਹੀ ਨਾਮ ਉਸਦੇ ਨਾਮ।
ਪੂਜਾ ਕਰੀਏ ਨਮਾਜ਼ਾਂ ਪੜ੍ਹੀਏ,
ਕਿ ਰੱਬ ਜੀ ਨੂੰ ਰਿਝਾਇਆ ਜਾਵੇ।
ਅਸਲ ਦਾਰੂ ਜੋ ਸਾਡੇ ਦੁੱਖਾਂ ਦੀ,
ਉਸਨੂੰ ਕੋਈ ਵੀ ਹੱਥ ਨਾ ਪਾਵੇ।
ਸਾਡੇ ਦੁੱਖਾਂ ਦੀ ਇੱਕੋ ਦਾਰੂ,
ਕਿ ਪੜ੍ਹੀਏ ਵਿਦਿਆ ਤੇ ਵਿਗਿਆਨ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਮੁੱਢ ਤੋਂ ਹੀ ਬਦਲੇ ਜਾਣ।
*********
ਲੱਖ ਕਰੋੜਾਂ ਦੀਪ ਜਗੇ ਨੇ
ਲੱਖ ਕਰੋੜਾਂ ਦੀਪ ਜਗੇ ਨੇ,
ਘੁੱਪ ਹਨੇਰ ਅਜੇ ਵੀ ਸਾਰੇ।
ਬੁੱਧ ਵਧੇ ਸੂਝ ਵੀ ਆਵੇ,
ਪਰ ਵਿਗਿਆਨ ਦੇ ਦੂਰ ਕਿਨਾਰੇ।
ਅਜੇ ਤਾਂ ਅਸੀਂ ਸਾਗਰ ਦੇ ਕੰਢੇ,
ਚੁਗਦੇ ਫਿਰੀਏ ਘੋਗੇ ਸਾਰੇ।
ਹੋਂਦ ਆਸਾਡੀ ਤੁਛ ਜੇਹੀ ਹੈ,
ਕੌਣ ਜੋ ਕੁਲ ਦਾ ਮੁੱਲ ਚਿਤਾਰੇ।
ਮੱਤ ਕੋਈ ਜਾਨਣ ਦੀ ਛਾਪ ਲਾਵੇ,
ਗਹਿਰੇ ਭੇਦ ਕੋਈ ਕਿਵੇਂ ਉਚਾਰੇ।
ਗਿਆਨ ਅਧੂਰਾ ਸਦਾ ਹੀ ਰਹਿੰਦਾ,
ਜੋੜ ਜੋੜੀਏ ਬੇਸ਼ੱਕ ਸਾਰੇ।
ਖਰਬਾਂ ਧਰਤੀਆਂ ਤੇ ਚੰਦ ਤਾਰੇ,
ਅਸੀਂ ਜਾਣ ਨਹੀਂ ਸਕਦੇ ਸਾਰੇ।
ਖਰਬਾਂ ਲਾਲ ਕਣੂੰ ਹਮਾਰੇ,
ਬੁਝ ਨਹੀਂ ਸਕਦੇ ਸਾਨੂੰ ਬਿਚਾਰੇ।
ਇਹ ਜੋ ਤੋਲ ਤੋਲਣ ਵਾਲੇ,
ਯੋਜਨਾ ਦੇ ਪੰਧ ਬੋਲਣ ਵਾਲੇ।
ਕਿਉਂ ਕਰਦੇ ਨੇ ਘਾਲੇ ਮਾਲੇ,
ਪਰਮ ਸੱਤਾ ਨੂੰ ਕੌਣ ਭਾਲੇ।
ਰਿਸ਼ੀ ਮੁਨੀ ਗੁਰ ਪੀਰ ਪੈਗ਼ੰਬਰ,
ਕਹਿ ਗਏ ਆਪਣੀ ਆਪਣੀ ਸਾਰੇ।
ਜੋ ਕੱਲ੍ਹ ਜਾਣਿਆਂ ਬਦਲ ਗਿਆ ਅੱਜ,
ਆਇਤ ਨਵੀਂ ਨਿੱਤ ਰੱਬ ਉਤਾਰੇ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਕਹਿ ਗਏ ਓਨਾ ਸਾਰੇ ਦੇ ਸਾਰੇ।
ਪਰ ਬੁੱਧ ਦੇ ਅਜੇ ਦੂਰ ਕਿਨਾਰੇ,
ਜਾਨਣ ਦੀ ਮੋਹਰ ਨਾ ਲਾਈਂ ਪਿਆਰੇ।
*********
ਨਿਰਾਲੀ ਹਸਤੀ ਨਹੀਂ ਬੰਦੇ ਦੀ
ਨਿਰਾਲੀ ਹਸਤੀ ਨਹੀਂ ਬੰਦੇ ਦੀ,
ਬਸ ਬਣਤਰ ਗੁੰਝਲਦਾਰ ਹੈ ਪਿਆਰੇ।
ਸਭ ਇੱਕੋ ਮਾਲਾ ਦੇ ਮਣਕੇ ਨੇ,
ਕੀਟ ਕਿਟਾਣੂੰ ਸਿੱਪੀਆਂ ਸੱਪ ਸਾਰੇ।
Îਮਨੁੱਖ ਇਹਨਾਂ ਤੋਂ ਵੱਖ ਨਹੀਂ ਹੈ,
ਹਰ ਪੱਖੋਂ ਸਭ, ਇੱਕ ਨੇ ਸਾਰੇ।
ਇੱਕ ਹੀ ਆਪਾ ਸਾਰੇ ਜਗਤ ਦਾ,
ਹੋਵਣ ਬੰਦੇ ਭਾਵੇਂ ਚੰਦ ਤਾਰੇ।
ਸਾਰੇ ਪਰਮ ਸੱਤਾ ਦੇ ਜਾਏ,
ਰੱਬੀ ਖੇਤਰ ਵਿੱਚ ਨੇ ਸਾਰੇ।
ਭਿੰਨ ਭਿੰਨ ਰੂਪ ਆਪਾ ਹੀ ਧਾਰੇ,
ਸਮੇਂ ਸਮੇਂ ਦੇ ਸਭ ਨਜ਼ਾਰੇ।
ਇੱਕੋ ਮੰਜ਼ਿਲ ਹਰ ਇੱਕ ਸ਼ੈਅ ਦੀ,
Îਮੰਜ਼ਿਲ ਨਾ ਕੋਈ ਵੱਖ ਪਿਆਰੇ।
ਅਨੇਕ ਤੋਂ ਮੁੜ ਇੱਕ ਹੋ ਜਾਣਾ,
ਅਟਲ ਹੁਕਮ ਦੇ ਹੁਕਮ ਕਰਾਰੇ।
ਪਿਆਜ਼ ਦੇ ਛਿਲਕੇ ਉਧੇੜੀ ਜਾਈਏ,
ਗੇੜ ਦਿਨਾਂ ਦੇ ਗੇੜੀ ਜਾਈਏ।
ਵਿਪ੍ਰੀਤ ਗੁਣਾਂ ਦਾ ਜੋੜ ਸਿਫਰ ਹੈ,
ਸਭ ਕੁੱਝ ਹੀ ਜਿਸ ਵਿਚੋਂ ਪਿਆਰੇ।
0= 1-1=0 ਬਣ ਜਾਵੇ,
ਵਿਪ੍ਰੀਤ ਗੁਣਾਂ ਦਾ ਸੰਜੋਗ ਵਿਜੋਗ,
-,+,*," ਮਨਫੀ ਜਮ੍ਹਾਂ ਜ਼ਰਬ ਤਕਸੀਮ,
ਸਾਰੀ ਕਾਰ ਚਲਾਵੇ।
ਸਾਡਾ ਹੀ ਵਡੇਰਾ ਰੂਪ,
ਇਹ ਬ੍ਰਹਿਮੰਡ ਹੈ ਸਾਰਾ।
ਇੱਕ ਇੱਕ ਕਣ ਬ੍ਰਹਿਮੰਡ ਦਾ,
ਪਰਮ ਸੱਤਾ ਦਾ ਹੈ ਨਜ਼ਾਰਾ।
*********
ਗਿਆਨ ਸਾਡਾ ਬਹੁਤ ਅਧੂਰਾ
ਗਿਆਨ ਸਾਡਾ ਬਹੁਤ ਅਧੂਰਾ,
ਅਗਿਆਨ ਅਜੇ ਵੀ ਪੂਰਮ ਪੂਰਾ।
ਕਰ ਕਲਪਣਾ ਜੋ ਕੁਝ ਬੁਝੀਏ,
ਕਸਵੱਟੀ ਬਿਨ ਗਿਆਨ ਅਧੂਰਾ।
ਕਰੀਏ ਦੂਰ ਅਗਿਆਨਤਾ,
ਬੁਝੀਏ ਭੇਦ ਨਿੱਤ ਨਿਆਰੇ ਨਿਆਰੇ,
ਤ੍ਰਿਣ ਘਾਹ ਦੀ ਤੇ ਵੱਡਾ ਬਰੋਟਾ,
ਪਰਮ ਸੱਤਾ ਦੇ ਰੂਪ ਨੇ ਸਾਰੇ।
ਮਾਇਆ ਜਾਲ ਇਹ ਗੁੰਝਲਾਂ ਭਰਿਆ,
ਸਮਝ ਨਾ ਸਾਨੂੰ ਆਵੇ।
ਦੁੱਖਾਂ ਦੀ ਦਾਰੂ ਬੁੱਝੇ ਨਾ ਬੰਦਾ,
ਦੁੱਖ ਹੰਢਾਉਂਦਾ ਜਾਵੇ।
ਪੰਜ ਗੁਣ ਅਵਗੁਣ ਜੇ ਬਣ ਜਾਵਣ,
ਬੰਦਾ ਜਿੰਦ ਭਰ ਦੁੱਖ ਹੰਢਾਵੇ।
ਤਿਆਗੀ ਬਣ ਜੇ ਜੰਗਲੀਂ ਜਾਵੇ,
ਮੁਕਤੀ ਕਦੀ ਨਾ ਪਾਵੇ।
ਕਰਮਾਂ ਸੰਧੜਾ ਖੇਤ ਹੈ ਜੱਗ,
ਜੋ ਜੈਸਾ ਬੀਜੇ ਵੈਸਾ ਹੀ ਖਾਵੇ।
ਕਿਉਂ ਬੀਜੇ ਕੋਈ ਕੰਡੇਰਨੇ,
ਖਿੜੇ ਫੁੱਲ ਜੋ ਚਾਹਵੇ।
ਹਰ ਪਾਸੇ ਹੀ ਪੈਣ ਅੜਿੱਕੇ,
ਰਾਹ ਨਾ ਕੋਈ ਸੁਖਾਲਾ।
ਸਦਾ ਬਹਾਰ ਮੌਸਮ ਨਹੀਂ ਕਿਧਰੇ,
ਹਰ ਸਾਲ ਮੌਸਮਾਂ ਵਾਲਾ।
ਪੁਜਾ ਪਾਠ ਨਮਾਜ਼ਾਂ ਪੜ੍ਹੀਏ,
ਕਰਮ ਕੀਤੇ ਬਿਨ ਕੁਝ ਨਾ ਪਾਈਏ।
ਛੱਤ ਪਾੜ ਕੇ ਰੱਬ ਦੇ ਦਿੰਦਾ,
ਜੇ ਹੱਕਦਾਰ ਬਣ ਜਾਈਏ।
ਉਥਲ ਪੁਥਲ ਜੇ ਹੋਵੇ ਕਿਧਰੇ,
ਕਦੀ ਨਾ ਹੋਈਏ ਬੇਨਿਆਜ਼।
ਜਿਸ ਵਿਚ ਸਾਰੇ ਇੱਕ ਬਰਾਬਰ,
ਐਸਾ ਆਵੇ ਜੱਗ ਵਿਚ ਰਾਜ।
***********
ਘੁੱਪ ਹਨੇਰ ਅਫਰਾ-ਤਫਰੀ ਫੈਲੀ ਚਾਰ ਚੁਫੇਰੇ
ਘੁੱਪ ਹਨੇਰ ਅਫਰਾ-ਤਫਰੀ ਫੈਲੀ ਚਾਰ ਚੁਫੇਰੇ,
ਕਿਧਰੇ ਨਾ ਕੋਈ ਦਾਰੂ ਲੱਭੇ, ਲੋਕ ਦੁੱਖਾਂ ਨੇ ਘੇਰੇ।
ਜਵਾਨੀ ਰਿਜ਼ਕ ਲੱਭਦੀ ਫਿਰਦੀ, ਰਿਜ਼ਕ ਨਾ ਲੱਭਦਾ ਨੇੜੇ,
ਸਰਮਾਏਦਾਰੀ ਨਿਜ਼ਾਮ ਦੇ ਇਹ ਸਾਰੇ ਨੇ ਝੇੜੇ।
ਕੋਈ ਬਾਤ ਨਾ ਪੁੱਛੇ ਲੋਕਾਂ ਦੀ ਲੁੱਟਣ ਲੋਟੂਆਂ ਦੇ ਲਾਣੇ,
ਧੱਕੜਸ਼ਾਹੀ ਫੈਲੀ ਸਾਰੇ ਬਣ ਗਏ ਲੋਕ ਨਿਤਾਣੇ।
ਰਾਜ ਲੋਕਾਂ ਦਾ ਹੈ ਅਖੌਤੀ, ਕੁਲੀਨ ਕੁਲਾਂ ਦੇ ਤਾਣੇ ਬਾਣੇ,
ਜਾਗ ਵੇ ਲੋਕਾ ਰੁਲ਼ਦਿਆ! ਰਾਜ ਕਰਨ ਕਿਉਂ ਕੁਝ ਕੁ ਲਾਣੇ।
ਵਿਦਿਆ ਗਿਆਨ ਵਿਗਿਆਨ ਵਧੇ ਜੇ, ਘੁੱਪ ਹਨੇਰ ਭੱਜ ਜਾਵੇ,
ਅਫਰਾ ਤਫਰੀ ਰਹੇ ਨਾ ਕਿਧਰੇ, ਨਾ ਘੜਮੱਸ ਕੋਈ ਮਚਾਵੇ।
ਸਕੂਲੀਂ ਬੱਚੇ ਰੁਲਣ ਨਾ ਕਿਧਰੇ ਹਰ ਕੋਈ ਪੜ੍ਹਾਵੇ,
ਠੀਕ ਚਲੇਗਾ ਕਾਫਲਾ ਜੇ ਮੁਹਾਰ ਲੋਕਾਂ ਹੱਥ ਆਵੇ।
ਅੰਧ-ਵਿਸ਼ਵਾਸ਼ੀ ਛੱਡੀਏ ਵਹਿਮਾਂ ਭਰਮਾਂ ਦੇ ਤਣੀਏ ਨਾ ਤਾਣੇ,
ਬੰਦਾ ਬੰਦੇ ਨੂੰ ਲਿਤਾੜੇ, ਹੋਵੇ ਨਾ ਐਸਾ ਰੱਬ ਦੇ ਭਾਣੇ।
ਸਰਮਾਏਦਾਰੀ ਨੇ ਲੁੱਟ ਮਚਾਈ, ਬਣ ਗਿਆ ਬੰਦਾ ਕਸਾਈ,
ਸਾਰੇ ਸਿਸਟਮ ਬਦਲੀਏ, ਬਦਲ ਦੇਈਏ ਮੁਹਾਣੇ।
ਇਹ ਬਗੀਚਾ ਪਰਮ ਸੱਤਾ ਦਾ, ਇਸਦੇ ਫਲ ਹਰ ਕਿਸੇ ਨੇ ਖਾਣੇ,
ਸਾਰਾ ਹੀ ਜੱਗ ਸਭ ਦਾ ਸਾਂਝਾ, ਸਭ ਨੇ ਸਭ ਦੇ ਦਰਦ ਵੰਡਾਉਣੇ।
ਪਰਮ ਸੱਤਾ ਤੋਂ ਉਪਜਿਆ ਇਹ ਜੱਗ, ਵੈਰ ਆਪਸੀ ਅਸਾਂ ਮਿਟਾਉਣੇ,
ਸਰਮਾਏਦਾਰੀ ਨਿਜ਼ਾਮ ਬਦਲ ਕੇ, ਇਨਸਾਨੀ ਸ਼ਾਨ ਦੇ ਸਿੱਕੇ ਚਲਾਉਣੇ।
*********
ਅਸੀਂ ਜਿੰਨਾ ਕੁ ਜਾਣੀਏ
ਅਸੀਂ ਜਿੰਨਾ ਕੁ ਜਾਣੀਏ,
ਜਿੰਨੀ ਕੁ ਕਰੀਏ ਅਸੀਂ ਪਛਾਣ।
ਦੁੱਖ ਨਾ ਕਿਧਰੋਂ ਬਾਹਰੋਂ ਆਉਂਦੇ,
ਦੁੱਖ ਪੈਦਾ ਕਰੇ ਆਪੇ ਇਨਸਾਨ।
ਕੁਦਰਤ ਨਾਲ ਅਸੀਂ ਘੁਲਦੇ ਆਏ,
ਸਵੈ ਇੱਛਾ ਸਵੈ ਭਰੋਸਾ ਤੇ ਲਗਨ।
ਘਾਟੀਆਂ ਖਾੜੀਆਂ ਪਹਾੜੀਆਂ ਸੰਗ,
ਅਤੇ ਸਾਗਰ ਦੇ ਪੰਧ ਅਸਾਂ ਮੁਕਾਏ।
ਪਰ ਆਪਸ ਵਿਚ ਰਲਕੇ ਨਹੀਂ ਬੈਠੇ,
ਮਾਂ ਹਵਾ ਦੇ ਜਾਏ, ਹਓਮੇਂ ਨੇ ਭਰਮਾਏ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਅਸੀਂ ਵਿਤਕਰਿਆਂ ਭਰੇ ਬਣਾਏ।
ਧੱਕੜਸ਼ਾਹੀ ਜੱਗ ਵਿੱਚ ਚੱਲਦੀ,
ਖੁਦਗਰਜ਼ੀ ਹੈਂਕੜ ਲਾਲਚ ਪਰਧਾਨ ਹੈ।
ਨਿੱਜ ਕਰਨੀ ਵਿੱਚ ਅਸੀਂ ਫਸੇ ਹਾਂ,
ਦੁੱਖ ਦੇਣਾ ਆਰਥਿਕ ਨਿਜ਼ਾਮ ਹੈ।
ਜਿਉਂ ਜਿਉਂ ਬੰਦਾ ਅਕਲ ਦੁੜਾਵੇ,
ਨਿਜ਼ਾਮ ਬਣਾਵੇ ਤੇ ਬਦਲਾਵੇ।
ਜੋ ਵੀ ਨਿਜ਼ਾਮ ਆਇਆ ਜੱਗ ਵਿੱਚ,
ਆਪਣੇ ਪੈਰ ਅੜਾ ਕੇ ਜਾਵੇ।
ਜੋ ਵੀ ਨਿਜ਼ਾਮ ਜੱਗ ਵਿਚ ਆਏ,
ਵਰ ਸਭਨਾਂ ਲਈ ਲੈ ਕੇ ਆਏ।
ਜਿਉਂ ਜਿਉਂ ਸਮਾਂ ਬੀਤਦਾ ਗਿਆ,
ਬੰਦੇ ਦੇ ਪੈਰੀਂ ਸੰਗਲ ਪਾਏ।
ਬੁੱਧੀਜੀਵੀ ਤੇ ਲੋਕ ਦਰਦੀ,
ਮੁੜ ਮੁੜ ਅੱਗੇ ਆਏ।
ਲਾਮਬੰਦ ਲੋਕਾਂ ਨੂੰ ਕਰਕੇ,
ਸਿਸਟਮ ਨਵੇਂ ਲਿਆਏ।
*********
ਕਿੰਨੇ ਹੀ ਕਰਦੇ ਆਏ ਕੁਰਬਾਨੀ
ਕਿੰਨੇ ਹੀ ਕਰਦੇ ਆਏ ਕੁਰਬਾਨੀ,
ਕਿ ਸਿਸਟਮ ਨਵਾਂ ਆ ਜਾਵੇ।
ਇੱਕ ਮੰਜ਼ਿਲ ਤੋਂ ਦੂਜੀ ਮੰਜ਼ਲ,
ਚਲੋ ਚਾਲ ਚਲਦੀ ਜਾਵੇ।
ਤਾਂਘ ਅਗਾਂਹ ਦੀ ਸਾਡੇ ਅੰਦਰ,
ਪਰਮ ਸੱਤਾ ਨੇ ਪਾਈ।
ਇਸ ਤਾਂਘ ਦੇ ਕਾਰਨ ਹੀ,
ਜਿੰਦ ਅਗੇ ਟੁਰਦੀ ਆਈ।
ਕਦੀ ਮੰਗ ਨਾ ਕਰੀਏ ਮੁਕਤੀ ਦੀ,
ਨਾ ਰੱਬ ਰੱਬ ਦੀ ਰਟ ਲਾਈਏ।
ਕਰਮਾਂ ਦਾ ਫਲ ਅਵੱਸ਼ ਮਿਲਦਾ ਹੈ,
ਸਮਝ ਸੋਚ ਕੇ ਕਰਮ ਕਮਾਈਏ।
ਅੱਜ ਪੂੰਜੀਵਾਦੀ ਨਿਜ਼ਾਮ ਕਾਰਨੇ,
ਅਸੀਂ ਦੁੱਖ ਉਠਾਈਏ।
ਪਰ ਥਾਂ ਥਾਂ ਲੋਕੀ ਲੜਦੇ ਫਿਰਦੇ,
ਕਿ ਰਾਜ ਲੋਕਾਂ ਦਾ ਲਿਆਈਏ।
ਰਾਜ ਅਜੋਕਾ ਵੋਟ ਰਾਜ ਹੈ,
ਕੁਲੀਨ ਕੁਲਾਂ ਦੇ ਸਿਰ ਤਾਜ ਹੈ।
ਲੋਟੂ ਲਾਣਾ ਅੱਗੇ ਆਉਂਦਾ,
ਰੱਜ ਕੇ ਲੁੱਟ ਮਚਾਉਂਦਾ।
ਆਮ ਆਦਮੀ ਬੇਜ਼ਾਰ ਹੈ,
ਸਿਸਟਮ ਸਾਰਾ ਤਾਰੋ ਤਾਰ ਹੈ।
ਲੋਕ ਕਰਾਂਤੀ ਆਵੇ ਏਥੇ
ਸਮੇਂ ਦੀ ਇਹੋ ਪੁਕਾਰ ਹੈ।
*********
ਕਈ ਗੁਰੂ ਕਈ ਪੀਰ ਪੈਗ਼ੰਬਰ ਕਰ ਕਰ ਗਏ ਸੁਧਾਰ
ਕਈ ਗੁਰੂ ਕਈ ਪੀਰ ਪੈਗ਼ੰਬਰ ਕਰ ਕਰ ਗਏ ਸੁਧਾਰ,
ਪਰ ਕਦੀ ਵੀ ਸੁਖੀ ਹੋ ਨਹੀਂ ਸਕਿਆ ਇਹ ਸਾਡਾ ਸੰਸਾਰ।
ਜੱਗ ਵਿਚ ਆ ਕੇ ਰੱਬ ਰੱਬ ਕਰਕੇ ਨਹੀਂ ਸਕਦੇ ਕੁਝ ਸੰਵਾਰ,
ਬਿਨ ਦੈਵੀ ਗੁਣਾਂ ਦੇ ਹੋ ਨਹੀਂ ਸਕਦਾ, ਦੁਨੀਆਂ ਦਾ ਸੁਧਾਰ।
ਭੁਖੇ ਮਰਦੇ ਲੋਕਾਂ ਅੱਗੇ ਨਾਮ ਦੀ ਚਰਚਾ ਪਾਵੇ ਵਿਗਾੜ,
ਘੋੜੇ ਅੱਗੇ ਰੇਹੜਾ ਜੋੜ ਕੇ ਲੋਕਾਂ ਨੂੰ ਹੈ ਕਰਨਾ ਖੁਆਰ।
ਜੱਗ ਮੰਗੇ ਦਾਖ ਬਿਜੌਰੀਆਂ ਇਹ ਦਿੰਦੇ ਨੇ ਕਿੱਕਰ ਖਾਰ,
ਪੇਟ ਨਾ ਪਈਆਂ ਰੋਟੀਆਂ ਸਭੈ ਗੱਲਾਂ ਖੋਟੀਆਂ ਬਦਲ ਦਿਓ ਸਰਕਾਰ।
ਨਾਮ ਜਪਾਉਂਦੇ ਦੁੱਖ ਭੁਲਾਉਂਦੇ ਇਹ ਕੈਸਾ ਹਥਿਆਰ,
ਕਾਰਾਂ ਵਿੱਚ ਝੂਟੇ ਲੈਂਦੇ ਫਿਰਦੇ ਸੰਗ ਲੈ ਕੇ ਵੇਹਲੜਾਂ ਦੀ ਡਾਰ।
ਅਸਲ ਵਿਚ ਇਹ ਅੰਗ ਰੱਖਸ਼ਕ ਨੇ ਲੋਕਾਂ ਦੇ ਸਿਰ ਭਾਰ,
ਚਤਰ ਬੁਧੀ ਚਤਰਾਈ ਕਰਦੇ ਦੁੱਖਾਂ ਵਿਚ ਸੰਸਾਰ।
ਇਹ ਕੁਲੀਨ ਕੁਲਾਂ ਦੇ ਪਿੱਠੂ ਸਾਰੇ ਪਿਆ ਰੁਲੇ ਸੰਸਾਰ,
ਅੰਧ-ਵਿਸ਼ਵਾਸ਼ੀ ਤੇ ਅਗਿਆਨਤਾ ਕਰਦੀ ਬਹੁਤ ਖੁਆਰ।
ਬਣਾ ਦਿੱਤੀ ਜਨੇਊ ਇਹਨਾਂ ਨੇ ਗੁਰ ਗੋਬਿੰਦ ਦੀ ਤਲਵਾਰ,
ਜੋ ਕੱਢਦੀ ਸੀ ਵੱਟ ਉਹਨਾਂ ਦੇ ਜੋ ਲੋਕਾਂ ਨੂੰ ਕਰਨ ਖੁਆਰ।
ਖਾਲਕ ਖਲਕ, ਖਲਕ ਮੇਂ ਖਾਲਕ ਇਹ ਨਾ ਦੇਖਣ ਯਾਰ,
ਰੁਲਦੀ ਫਿਰੇ ਪਈ ਲੋਕਾਈ ਇਹ ਧੌਲਰ ਰਹੇ ਉਸਾਰ।
ਕਹਿਣ ਨੂੰ ਤਾਂ ਗੁਰਦੁਆਰੇ ਨੇ ਪਰ ਅਸਲੋਂ ਇਹਨਾਂ ਦੇ ਦਰਬਾਰ,
ਸਾਚ ਕਹੂੰ ਸੁਣ ਲਓ ਸਭੇ ਇਹ ਬਣੇ ਲੋਕਾਂ ਉੱਤੇ ਭਾਰ।
Îਮਨੁੱਖਤਾ ਦਾ ਨਾ ਦਰਦ ਇਹਨਾਂ ਨੂੰ ਨਾ ਸੀਨੇ ਵਿਚ ਪਿਆਰ,
ਕਰਮਾਂ ਧਰਮਾਂ ਦੇ ਨਾਉਂ 'ਤੇ ਲੁੱਟਣ ਲੋਕਾਂ ਨੂੰ ਸ਼ਰੇ ਬਾਜ਼ਾਰ।
ਪਾਵੇ ਨਾ ਕਿਉਂ ਨੱਥ ਇਹਨਾਂ ਨੂੰ ਜੇ ਲੋਕਾਂ ਦੀ ਸਰਕਾਰ,
ਪਰ ਕੁਲੀਨ ਕੁਲਾਂ ਦੇ ਸਿਰ 'ਤੇ ਨੱਚਦੇ ਇਹ ਸਾਰੇ ਰੱਬੀ ਯਾਰ।
ਗੱਲ ਨਾ ਏਥੇ ਕਾਰਾਂ ਦੀ ਸਸਤੀ ਕਾਰ ਜਾਂ ਮਹਿੰਗੀ ਕਾਰ,
ਗੱਲ ਤਾਂ ਏਥੇ ਹੈ ਯਾਰੋ ਕਿ ਕੈਸਾ ਕਰਦੇ ਨੇ ਪਰਚਾਰ।
ਕੀ ਲੋਕਾਂ ਨੂੰ ਜਗਾਉਂਦੇ ਨੇ ਜਾਂ ਲੋਕਾਂ ਨੂੰ ਭਰਮਾਉਂਦੇ ਨੇ,
ਕੀ ਸ਼ੁਧ ਬੁਧ ਉਪਜਾਉਂਦੇ ਨੇ ਜਾਂ ਅੰਧਕਾਰ ਦਾ ਕਰਨ ਪਾਸਾਰ।
ਕਰ ਜਜ਼ਬਾਤੀ ਲੋਕਾਂ ਨੂੰ ਇਹ ਅੰਮ੍ਰਿਤ ਛਕਾਉਂਦੇ ਨੇ,
ਸਿੱਖ ਧਰਮ ਦੀ ਸਿੱਖਿਆ ਇਹ ਕਿੰਨੀ ਕੁ ਸਮਝਾਉਂਦੇ ਨੇ।
ਅੰਮ੍ਰਿਤ ਛਕਾਇਆ ਗਾਤਰਾ ਪਾਇਆ ਕੀ ਬੰਦਾ ਬਦਲਾਉਂਦੇ ਨੇ,
ਕੀ ਸਭੇ ਸਾਂਝੀਵਾਲ ਸਦਾਇਨ ਦਾ ਸਬਕ ਸਿਖਾਉਂਦੇ ਨੇ।
ਗਰੀਬਾਂ ਦੇ ਪਹਿਰੇਦਾਰ ਬਣੋ ਨਾ ਕੁਲੀਨ ਕੁਲਾਂ ਦੇ ਯਾਰ ਬਣੋ,
ਅੱਜ ਭਾਈ ਲਾਲੋ ਰੁਲਦੇ ਫਿਰਦੇ ਨਾ ਨਾਨਕ ਦੇ ਗਦਾਰ ਬਣੋ।
ਬਣੋ ਮੇਰੇ ਵੀਰੋ ਜੇ ਬਣ ਸਕਦੇ ਹੋ ਗੋਬਿੰਦ ਦਾ ਹਥਿਆਰ ਬਣੋ,
ਨਹੀਂ ਤਾਂ ਭਾਈ ਘਨੱਈਆ ਵਾਂਙ ਕੌਮ ਦੇ ਸੇਵਾਦਾਰ ਬਣੋ।
*********
ਜਿਉਂ ਜਿਉਂ ਸਮਾਂ ਬੀਤਦਾ ਜਾਵੇ
ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਸੂਝ ਨਵੀਂ ਨਿੱਤ ਆਵੇ।
ਸਮੇਂ ਦੀ ਸਭ ਤੋਂ ਉੱਤਮ ਕਹਿਣੀ,
ਸਿਲ-ਪੱਥਰ ਬਣ ਜਾਵੇ।
ਕਰੇ ਕਿੰਤੂ ਜੋ ਇਸ ਕਹਿਣੀ 'ਤੇ,
ਤਾਂ ਫਤਵਾ ਲੱਗ ਜਾਵੇ।
ਕਰੇ ਕਿੰਤੂ ਜੇ ਕਿਸੇ ਕੁਫ਼ਰ 'ਤੇ,
ਸੰਗ-ਸਾਰ ਉਹ ਕੀਤਾ ਜਾਵੇ।
ਕਿੰਤੂ ਕਰਨ ਦਾ ਹੱਕ ਸਭਨਾਂ ਨੂੰ,
ਕਿਉਂ ਨਾ ਦਿੱਤਾ ਜਾਵੇ।
ਖਬਰੇ ਕੋਈ ਆਇਤ ਸਮੇਂ ਦੀ,
ਅਲਾਹ ਉਸ ਕੋਲੋਂ ਅਖਵਾਵੇ।
ਪੈਰ-ਚਿੰਨ੍ਹ ਜੋ ਕਿਸੇ ਨੇ ਪਾਏ,
ਉਹਨਾਂ ਨੂੰ ਕੌਣ ਮਿਟਾਵੇ।
ਜੇ ਕੋਈ ਕਿੰਤੂ ਕਰੇ ਉਹਨਾਂ 'ਤੇ,
ਆਪੇ ਮੂੰਹ ਦੀ ਖਾਵੇ।
ਜਿੰਦਗੀ ਵਾਹੋ ਦਾਹੀ ਭੱਜੇ,
ਜੋ ਬੀਤ ਗਿਆ ਪਿੱਛੇ ਛੱਡ ਜਾਵੇ।
ਅੰਧ ਵਿਸ਼ਵਾਸ਼ੀ ਅਗਿਆਨੀ ਬੰਦਾ,
ਬੀਤ ਗਏ ਨੂੰ ਫੜ ਕੇ ਬਹਿ ਜਾਵੇ।
ਜੇ ਬੀਤ ਗਏ ਨੂੰ ਫੜ ਕੇ ਬਹਿ ਜਾਈਏ,
ਜਿੰਦਗੀ ਦੇ ਵਿੱਚ ਦੁੱਖ ਵਧਾਈਏ।
ਕੱਲ੍ਹ ਦੀ ਸੋਚ ਪੁਰਾਣੀ ਹੋਵੇ,
ਅੱਜ ਦੇ ਮੇਚ ਨਾ ਆਵੇ।
ਸਮੇਂ ਦੇ ਸੰਗ ਸੰਗ ਟੁਰਦੇ ਜਾਈਏ,
ਨਿੱਤ ਨਵਾਂ ਸਚਿ ਸੋਝੀ ਦੇ ਜਾਵੇ।
ਅੰਧ-ਵਿਸ਼ਵਾਸ਼ੀ ਜੱਗ 'ਚੋਂ ਮੁੱਕੇ,
ਜੱਗ ਜੰਨਤ ਬਣ ਜਾਵੇ।
*********
ਸਦੀਆਂ ਪੁਰਾਣੇ ਧਰਮ ਜੋ ਸਾਡੇ
ਸਦੀਆਂ ਪੁਰਾਣੇ ਧਰਮ ਜੋ ਸਾਡੇ,
ਬਣ ਗਏ ਅੜਿੱਕੇ ਜੀਵਨ ਲਈ ਡਾਢੇ।
ਕਿਧਰੇ ਖੰਜਰ ਤ੍ਰਿਸ਼ੂਲ ਤਲਵਾਰ,
ਸਮਾਜ ਦਾ ਹੋ ਰਿਹਾ ਸੰਘਾਰ।
ਖੜ੍ਹਾ ਪਾਣੀ ਬਦਬੂ ਮਾਰੇ,
ਚੱਲਦਾ ਪਾਣੀ ਸੀਨਾ ਠਾਰੇ।
ਸਮੇਂ ਦੇ ਸੰਗ ਸੰਗ ਟੁਰਦੇ ਜਾਈਏ,
ਪਾਈਏ ਨਾ ਉਤਾਰ ਉਤਾਰੇ।
ਕਿੰਤੂ ਕਰੀਏ ਤਤਪਰ ਰਹੀਏ,
ਝੋਲੀ ਆਪਣੀ ਅੱਡ ਕੇ ਬਹੀਏ,
ਪਰਮ ਸੱਤਾ ਭੇਜਦੀ ਰਹਿੰਦੀ,
ਨਿੱਤ ਨਵੇਂ ਨਵੇਂ ਪੈਗ਼ਾਮ।
ਭੁੱਲ ਕਦੀ ਨਾ ਪਿੱਛ ਲੱਗ ਬਣੀਏ,
ਨਿੱਤ ਪੜ੍ਹੀਏ ਨਵੇਂ ਕਲਾਮ।
ਚੰਦ ਮੰਗਲ ਬ੍ਰਿਹਸਪਤ ਉਡੀਕਣ,
ਟੁਰਦੇ ਜਾਈਏ ਸੁਬਾਹ ਔਰ ਸ਼ਾਮ।
ਨਾਨਕ ਜੀ ਨੇ ਕਿੰਤੂ ਕੀਤਾ,
ਮੁਹੰਮਦ ਜੀ ਨੇ ਕੁਫਰ ਹਟਾਏ।
ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ,
ਗੁਰ ਗੋਬਿੰਦ ਨੇ ਨੀਚੋਂ ਊਚ ਬਣਾਏ।
ਇੱਕ ਵੀ ਸ਼ਬਦ ਨਾ ਬੋਲੀਏ,
ਇੱਕ ਵੀ ਸ਼ਬਦ ਨਾ ਬੋਲੀਏ,
ਨਾ ਹੋਵੇ ਜਿਸਦੀ ਲੋੜ।
ਬੇਲੋੜਾ ਸ਼ਬਦ ਜੇ ਬੋਲੀਏ,
ਸਾਰੇ ਰਿਸ਼ਤੇ ਦੇਵੇ ਤੋੜ।
ਸਮਝ ਸੋਚ ਕੇ ਬੋਲੀਏ,
ਨਾ ਬੋਲੀਏ ਸ਼ਬਦ ਕਠੋਰ।
ਸ਼ਬਦਾਂ ਸੰਗ ਹੀ ਜਿੱਤੀਏ,
ਜੋ ਜੰਗ ਨਾ ਜਿੱਤੇ ਜ਼ੋਰ।
ਹਓਮੇਂ ਸਦਾ ਹੀ ਹਾਰਦੀ,
ਭਾਵੇਂ ਲਾਈਏ ਜਿੰਨਾ ਮਰਜ਼ੀ ਜ਼ੋਰ
ਮਿੱਠਤ ਚੰਗੀ ਸਭ ਤੋਂ,
ਚੰਗੇ ਨਾ ਬਚਨ ਕਠੋਰ।
ਸੁਧ ਹਮੇਸ਼ਾਂ ਰੱਖੀਏ,
ਮਨ ਕਰਮ ਬਚਨ ਵਿਚਾਰ।
ਸਚੋਂ ਓਹੈ ਸਭਿ ਕੋ,
ਉਪਰ ਸਚਿ ਆਚਾਰ।
*********
ਬੋਝ ਧਰਤ ਦਾ ਚੁਕੀਂ ਖਲੋਤਾ
ਬੋਝ ਧਰਤ ਦਾ ਚੁਕੀਂ ਖਲੋਤਾ,
ਐਟਲਸ ਕਿੱਧਰ ਜਾਵੇ।
ਆ ਜਾਵੇ ਭੁਚਾਲ ਧਰਤ 'ਤੇ,
ਜੇ ਮੋਢਾ ਬਦਲਾਵੇ।
ਸੇਬ ਸੁਨਹਿਰੀ ਤੋੜ ਨਾ ਸਕਿਆ,
ਦੈਂਤ ਸੰਗ ਕਿਵੇਂ ਮੱਥਾ ਲਾਵੇ।
ਸੇਬ ਤੋੜਨ ਲਈ ਐਟਲਸ ਭੇਜਿਆ,
ਆਪ ਧਰਤ ਨੂੰ ਮੋਢਾ ਲਾਵੇ।
ਐਟਲਸ ਸੇਬ ਤੋੜ ਲਿਆਇਆ,
ਹਰਕੁਲੀਸ ਨੇ ਉਸ ਨੂੰ ਵਡਿਆਇਆ।
ਰੱਖ ਲਵਾਂ ਮੈਂ ਪੈਡ ਮੋਢੇ 'ਤੇ,
ਯਾਰਾ ਜ਼ਰਾ ਕੁ ਸਾਹ ਦਿਵਾ ਦੇ।
ਭੋਲਾ ਐਟਲਸ ਗੱਲਾਂ ਵਿੱਚ ਆਇਆ,
ਮੁੜ ਧਰਤ ਨੂੰ ਮੋਢਾ ਲਾਇਆ।
ਚੁੱਕ ਕੇ ਸੇਬ ਹਰਕੁਲੀਸ ਦੌੜਿਆ,
ਮੁੜ ਵਾਪਸ ਨਾ ਓਥੇ ਆਇਆ।
ਚਤਰ ਲੋਕ ਚਤਰਾਈ ਕਰਦੇ,
ਮਤਲਬ ਕੱਢਦੇ ਦਰਦ ਨਾ ਕਰਦੇ।
ਭੋਲੇ ਭਾਲੇ ਸੱਚੇ ਸੁੱਚੇ,
ਦੁਨੀਆਂ ਦੇ ਵਿੱਚ ਦੁਖੜੇ ਭਰਦੇ।
ਐਟਲਸ ਨੇ ਮਿੱਤਰ ਦੇ ਕਹਿਣੇ,
ਦੈਂਤ ਸੰਗ ਜਾ ਮੱਥਾ ਲਾਇਆ।
ਰਿਹਾ ਸਦੀਵੀ ਕਸ਼ਟ ਭੋਗਦਾ,
ਮਿੱਤਰ ਨੇ ਉਸਦਾ ਦਰਦ ਨਾ ਖਾਇਆ।
ਐਸੀ ਫਿਤਰਤ ਹੈ ਬੰਦੇ ਦੀ,
ਕਿ ਆਪਣੀ ਗਰਜ਼ ਲਈ ਝੁਕ ਜਾਵੇ।
ਜੇ ਦੁੱਖ ਵਿੱਚ ਮਿੱਤਰ ਫਸਿਆ ਹੋਵੇ,
ਉਸਨੂੰ ਛੱਡ ਕੇ ਦੂਰ ਭੱਜ ਜਾਵੇ।
ਇੱਕ ਇਕੱਲੇ ਨੂੰ ਪਾਉਣਾ ਔਖਾ,
ਦੁੱਖਾਂ ਤੋਂ ਛੁਟਕਾਰਾ।
ਪਰ ਦੁੱਖਾਂ ਵਿਚ ਛੱਡ ਕੇ ਭੱਜਦਾ,
ਮਿੱਤਰ ਮੇਲੀ ਭਾਈਚਾਰਾ।
ਦੋਵੇਂ ਪੁੱਤਰ ਧਰਤੀ ਮਾਂ ਦੇ,
ਸਨ ਸੂਰਜ ਦੇ ਜਾਏ।
ਸੁੱਖ ਲੈਣ ਲਈ ਹੋਏ ਇਕੱਠੇ,
ਦੁੱਖ ਨੇ ਦੂਰ ਭਜਾਏ।
**********
ਚੂਹਾ ਚੂਹੀ ਕਰਨ ਸਲਾਹਾਂ
ਚੂਹਾ ਚੂਹੀ ਕਰਨ ਸਲਾਹਾਂ,
ਕਿ ਰਾਣੀ ਧੀ ਨੂੰ ਵਿਆਹੀਏ।
ਆਪਣੀ ਸੁੰਦਰ ਧੀ ਵਾਸਤੇ,
ਅਨੋਖਾ ਵਰ ਲਭ ਲਿਆਈਏ।
ਮਨ ਬਣਾਇਆ ਕਿ ਸੁੰਦਰੀ ਧੀ ਨੂੰ,
ਸੂਰਜ ਨਾਲ ਵਿਆਹੀਏ।
ਕਿਉਂ ਨਾ ਧੀ ਨੂੰ ਨਾਲ ਲਿਜਾ ਕੇ,
ਸੂਰਜ ਨੂੰ ਭਰਮਾਈਏ।
ਸਜਾ ਧਜਾ ਕੇ ਧੀ ਆਪਣੀ ਨੂੰ,
ਸੂਰਜ ਕੋਲ ਲਿਆਏ।
ਮਸਾਂ ਹੀ ਅਜੇ ਸੀ ਗੱਲ ਚਲਾਈ,
ਕਿ ਬੱਦਲ ਚੜ੍ਹ ਆਏ।
ਅੱਖੀਂ ਤੱਕ ਕੇ ਹਾਲ ਸੂਰਜ ਦਾ,
ਦੋਵੇਂ ਜਣੇ ਘਰਬਾਏ।
ਇੱਕ ਵੀ ਕਿਰਨ ਸੁਰਜ ਦੀ,
ਧਰਤੀ ਉਪਰ ਨਾ ਜਾਏ।
ਸੋਚਣ ਲੱਗੇ ਕਿ ਸੁੰਦਰੀ ਧੀ ਨੂੰ,
ਬੱਦਲ ਨਾਲ ਵਿਆਹੀਏ।
ਪਰ ਹਵਾ ਉਡਾ ਕੇ ਲੈ ਗਈ ਬੱਦਲ,
ਸੋਚਣ ਲੱਗੇ ਹੁਣ ਕਿੱਧਰ ਜਾਈਏ।
ਮਨ ਬਣਾਇਆ ਕਿ ਸੁੰਦਰੀ ਧੀ ਨੂੰ,
ਹਵਾ ਦੇ ਪਾਸ ਲਿਜਾਈਏ।
ਜਾ ਹਵਾ ਨੂੰ ਆਖਣ ਲੱਗੇ,
ਕਿਉਂ ਨਾ ਆਪਣੀ ਸੁੰਦਰੀ ਧੀ,
ਤੇਰੇ ਨਾਲ ਵਿਆਹੀਏ।
ਹਵਾ ਬੋਲੀ ਤੁਸੀਂ ਭੁਲਦੇ ਹੋ,
ਮੈਂ ਤਾਂ ਏਨੀ ਨਹੀਂ ਨਰੋਈ।
ਰਾਹ ਮੇਰਾ ਕੰਧ ਰੋਕ ਲੈਂਦੀ ਹੈ,
ਨਹੀਂ ਕੰਧ ਬਰਾਬਰ ਕੋਈ।
ਹੋ ਕੇ ਸਭਨਾਂ ਤੋਂ ਨਿਰਾਸ਼,
ਚੱਲ ਕੇ ਆਏ ਕੰਧ ਦੇ ਪਾਸ।
ਸਲਾਮ ਦੁਆ ਉਹਨਾਂ ਨੇ ਕੀਤੀ,
ਬਹਿ ਗਏ ਕਰਕੇ ਆਸ।
ਕੰਧੇ ਕੰਧੇ ਘੁੰਮ ਘੁਮਾਕੇ,
ਅਸੀਂ ਤੇਰੇ ਕੋਲ ਆਏ।
ਮੰਨ ਕੇ ਸਾਡੀ ਬੇਨਤੀ,
ਲੈ ਸਾਡੀ ਧੀ ਪਰਨਾਏ।
ਕੰਧ ਬੋਲੀ ਮੇਰੇ ਤੋਂ ਤਕੜਾ,
ਹੈ ਬਹਾਦਰ ਚੂਹਾ।
ਮੈਨੂੰ ਕੁਤਰਕੇ ਲੰਘ ਜਾਂਦਾ ਹੈ,
ਬਿਨ ਤਾਕੀ ਬਿਨ ਬੂਹਾ।
ਗੱਲ ਸੁਣ ਕੰਧ ਦੀ ਚੂਹਾ ਚੂਹੀ,
ਹੋ ਗਏ ਗੱਦ ਗੱਦ ਭਾਈ।
ਸੋਹਣਾ ਚੂਹਾ ਲਭ ਕੇ ਉਹਨਾਂ ਨੇ,
ਆਪਣੀ ਧੀ ਵਿਆਹੀ।
ਹਰ ਇੱਕ ਸ਼ੈਅ ਇਸ ਦੁਨੀਆਂ ਦੀ,
ਆਪਣੀ ਥਾਂ 'ਤੇ ਵੱਡੀ ਹੈ।
ਕੋਈ ਕਸਰ ਨਾ ਕਿਸੇ ਵਿੱਚ ਵੀ,
ਕੁਦਰਤ ਨੇ ਛੱਡੀ ਹੈ।
ਆਪਣੀ ਹਸਤੀ ਭੁਲ ਭੁਲਾ ਕੇ,
ਜੇ ਮਾਰੀਏ ਉੱਚੀ ਛਾਲ।
ਥੂਹ ਕੌੜੀ ਫਿਰ ਆਖੀਏ,
ਗਾਈਏ ਆਲ ਪਤਾਲ।
*********
ਸੱਪ ਨਾਲੋਂ ਭੈੜਾ ਉਹ ਇਨਸਾਨ
ਸੱਪ ਨਾਲੋਂ ਭੈੜਾ ਉਹ ਇਨਸਾਨ,
ਦਿਲ ਦਾ ਖੋਟਾ ਮੂੰਹ ਦਾ ਮਿੱਠਾ।
ਜਦੋਂ ਕਦੀ ਵੀ ਦਾਅ ਲੱਗ ਜਾਵੇ,
ਕਰ ਜਾਵੇ ਸਾਡਾ ਨੁਕਸਾਨ।
ਮਨ ਹੋਰ ਮੁੱਖ ਹੋਰ ਹੋਵੇ,
ਉਸਦੇ ਦਿਲ ਵਿਚ ਚੋਰ ਹੋਵੇ।
ਕਰੀਏ ਨਾ ਵਿਸਾਹ ਉਸਦਾ,
ਜੋ ਮੁੱਖ ਹੋਰ ਮਨ ਹੋਰ ਹੋਵੇ।
ਮਿੱਤਰ ਹੋਵੇ ਜੇ ਮਹਾਨ,
ਸਮਝੀਏ ਰੱਬ ਜੀ ਦਾ ਵਰਦਾਨ।
ਹੋਵੇ ਸਿਆਣਾ ਤੇ ਵਿਦਵਾਨ,
ਲਈਏ ਉਸ ਤੋਂ ਗਿਆਨ।
ਅਕ੍ਰਿਤਘਣ ਸੱਪ ਨਾਲੋਂ ਘਟੀਆ,
ਨਿੰਦਕ ਘਟੀਆ ਉਸ ਤੋਂ ਜਾਣ।
ਸਭਨਾਂ ਤੋਂ ਘਟੀਆ ਉਹ ਵਿਦਵਾਨ,
ਜੋ ਪੁੱਠੇ ਰਾਹ ਕਿਸੇ ਨੂੰ ਪਾਵੇ।
ਘਟੀਆ ਗਿੱਦੜ ਤੋਂ ਉਹ ਮਿੱਤਰ,
ਜੋ ਵਿਸ਼ਵਾਸ਼ ਘਾਤ ਕਰ ਜਾਵੇ।
ਮਹਾਂ ਪਾਪੀ ਉਹ ਬੰਦਾ ਹੁੰਦਾ,
ਜੋ ਮਿੱਤਰ ਦੇ ਘਰ ਪਾੜ ਲਾਵੇ।
ਬੰਦਾ ਵਧੀਆ ਉਹ ਸਭ ਤੋਂ,
ਜੋ ਵਿਤਕਰੇ ਕਦੀ ਨਾ ਪਾਵੇ।
ਬੰਦਾ ਘਟੀਆ ਉਹ ਸਭ ਤੋਂ,
ਜੋ ਈਰਖਾ ਕਰੇ ਅੜਿੱਕੇ ਪਾਵੇ।
ਉਚਤਮ ਉਸ ਬੰਦੇ ਨੂੰ ਜਾਣੋ,
ਜਿਸਦੀ ਬਿਰਤੀ ਇੱਕ ਸਮਾਨ।
ਸਭਨਾਂ ਦੇ ਭਲੇ ਵਾਸਤੇ,
ਵਾਰ ਦੇਵੇ ਜੋ ਆਪਣੀ ਜਾਨ।
*********
ਆਸ ਕਾਸੇ ਦੀ ਨਾ ਡਰ ਕਾਸੇ ਦਾ
ਆਸ ਕਾਸੇ ਦੀ ਨਾ ਡਰ ਕਾਸੇ ਦਾ,
ਕਦੀ ਨਾ ਮਨ ਵਿੱਚ ਪਾਈਏ।
ਰੱਖ ਭਰੋਸਾ ਪਰਮ ਸੱਤਾ 'ਤੇ,
ਆਪਣਾ ਕਰਮ ਕਮਾਉਂਦੇ ਜਾਈਏ।
ਵੱਖ ਨਾ ਕਿਸੇ ਨੂੰ ਜਾਣੀਏ,
ਸਭ ਨੂੰ ਇੱਕ ਪਛਾਣੀਏ।
ਕਿਧਰੋਂ ਵੀ ਚਾਨਣ ਮਿਲ ਜਾਵੇ,
ਆਪਣਾ ਰਾਹ ਰੁਸ਼ਨਾਈਏ।
ਸਤਿਗੁਰ ਸਾਡੇ ਹਿਰਦੇ ਵਸੇ,
ਜਿਸ ਰਾਹ ਪਾਵੇ ਟੁਰਦੇ ਜਾਈਏ।
ਕਿੰਤੂ ਕਰੇ ਜੇ ਆਪਾ ਸਾਡਾ,
ਉਹ ਕਰਮ ਨਾ ਕਦੀ ਕਮਾਈਏ।
ਬਹੁਤ ਅਧੂਰਾ ਗਿਆਨ ਹੈ ਸਾਡਾ,
ਵੱਧ ਤੋਂ ਵੱਧ ਸਿੱਖਦੇ ਜਾਈਏ।
ਮਤ ਸਦਾ ਹੀ ਉੱਚੀ ਰੱਖੀਏ,
ਮਨ ਨੀਵਾਂ ਰੱਖ ਕੇ ਜਿੰਦ ਲੰਘਾਈਏ।
ਸਿੱਖ ਲਈਏ ਜੇ ਕੋਈ ਸਿਖਾਵੇ,
ਜਾਨਣ ਦੀ ਕੋਈ ਛਾਪ ਨਾ ਲਾਈਏ।
ਦਿਸ-ਹੱਦੇ ਦੀ ਹੱਦ ਵਧਦੀ ਜਾਵੇ,
ਜਿੰਨੇ ਉੱਚੇ ਚੜ੍ਹਦੇ ਜਾਈਏ।
*********
ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ
ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ,
ਉਸ ਤੋਂ ਆਪਣੇ ਲੜ ਛੁਡਾਈਏ।
ਦਰਦੇ-ਦਿਲ ਸਭਨਾਂ ਲਈ ਰੱਖੀਏ,
ਲੋੜਵੰਦਾਂ ਦੇ ਕੰਮ ਆ ਜਾਈਏ।
ਲੋੜ ਨਾਲੋਂ ਵੱਧ ਇਕੱਠੇ ਨਾ ਕਰੀਏ,
ਮਾਇਆ ਦੇ ਭੰਡਾਰ।
ਕਾਮ, ਕਰੋਧ, ਲੋਭ, ਮੋਹ, ਹਓਮੇਂ,
ਫਿਰ ਕਰਦੇ ਬਹੁਤ ਖੁਆਰ।
''ਮੈਂ ਮੈਂ ਕਰਕੇ ਜਿੰਦ ਲੰਘਾਈਏ'',
ਸਿਰ ਚਾੜ੍ਹ ਜਾਵੇ ਹੰਕਾਰ।
ਪਿਆਰ ਕਰੀਏ ਸਭਨਾਂ ਨੂੰ,
ਜਿੰਦ ਹੋ ਜਾਵੇ ਸਰਸ਼ਾਰ।
*********
ਮੇਰਾ ਦੇਸ਼ ਗਰੀਬਾਂ ਦਾ
ਮੇਰੇ ਦੇਸ਼ ਦੇ ਗਰੀਬ,
ਹੱਦੋਂ ਵੱਧ ਨੇ ਬੇ-ਨਸੀਬ।
ਕਾਣੀ ਵੰਡ ਦੇ ਹੋਏ ਸ਼ਿਕਾਰ,
ਜੱਟ ਚੂਹੜੇ ਅਤੇ ਚਮਾਰ।
ਕਈ ਲਗਨਾਂ ਵਾਲੇ,
ਕਈ ਦਰਦਾਂ ਵਾਲੇ।
ਮੇਰੇ ਦੇਸ਼ ਦੇ ਹੇਰੇ ਯਾਰ,
ਰੁਲਦੇ ਫਿਰਦੇ ਸ਼ਰੇ ਬਾਜ਼ਾਰ।
ਮਰੀਆਂ ਮਾਵਾਂ ਬਾਪ ਕਠੋਰ,
ਪੰਚਾਇਤਾਂ ਸਮਝਣ ਇਹ ਕੋਈ ਹੋਰ।
ਫਿਰਨ ਪੜ੍ਹਾਉਂਦੇ ਟਿਊਸ਼ਨਾਂ ਯਾਰ,
ਆਪ ਪੜ੍ਹ ਸਕਣ ਨਾ ਅੱਖਰ ਚਾਰ।
ਤੋਲਣ ਉਹਨਾਂ ਨੂੰ ਕਿਹੜੇ ਸਿੱਕੇ,
ਉਹ ਨਾ ਕਦੀ ਕਿਤੇ ਵੀ ਵਿਕੇ।
ਜੇ ਸਾਂਭੀਏ ਐਸੇ ਨੌਜੁਆਨ,
ਦੇਸ਼ ਦਾ ਹੋ ਜਾਵੇ ਕਲਿਆਣ।
ਇੱਕ ਨਹੀਂ ਦੋ ਨਹੀਂ ਹਨ ਲੱਖਾਂ ਹਜ਼ਾਰ,
ਪੈ ਗਈ ਜਿਨ੍ਹਾਂ ਨੂੰ ਗਰੀਬੀ ਦੀ ਮਾਰ।
ਸਤਪਾਲ ਜੇਹੇ ਏਥੇ ਰੁਲਦੇ ਫਿਰਦੇ,
ਨਾਜ਼ਰ ਜੇਹੇ ਨਿੱਤ ਲੋਕਾਂ ਲਈ ਘੁਲਦੇ।
ਨਾ ਕਣਕਵਾਲ ਜਾਗੇ,
ਨਾ ਘੁਡਾਣੀ ਹੀ ਸੋਚੇ,
ਕਿਵੇਂ ਪੁੱਤ ਉਹਨਾਂ ਦੇ,
ਕੱਟਦੇ ਨੇ ਭੋਖੇ।
ਵਿਦਿਆ, ਗਿਆਨ, ਵਿਗਿਆਨ ਹੈ ਮਹਿੰਗਾ,
ਏਸੇ ਲਈ ਦੇਸ਼ ਪਿੱਛੇ ਹੈ ਰਹਿੰਦਾ।
ਲੱਭ ਲਿਆਈਏ ਛਿਪੇ ਹੋਏ ਲਾਲ,
ਵਿਦਿਆ ਮੁਫਤ ਦੇਈਏ ਤੱਤਕਾਲ।
ਸਤਪਾਲ ਜੇਹੇ ਕਣਕਵਾਲ ਦੇ ਲਾਲ,
ਉੱਚਾ ਉੱਠੇ ਦੇਸ਼ ਇਹਨਾਂ ਦੇ ਨਾਲ।
ਸਾਰੇ ਸਤਪਾਲਾਂ ਨੂੰ ਲੱਭ ਕੇ ਲਿਆਈਏ,
ਪੜ੍ਹ ਲਿਖ ਕੇ, ਉਹ ਕਰਨ ਕਮਾਲ।
ਨਾਜ਼ਰ ਵੀ ਸਾਡੇ ਸਾਡੀ ਹੀ ਜਾਨ,
ਹੋਵਣ ਭਲਾ ਇਹ ਕਿਉਂ ਕੁਰਬਾਨ।
ਕਾਣੀ ਵੰਡ ਸਾਡੇ ਦੇਸ਼ 'ਚੋਂ ਜਾਏ,
ਹਰ ਕੋਈ ਨਾਜ਼ਰ ਜਿੰਦ ਹੰਢਾਏ।
ਪੜ੍ਹੇ ਲਿਖੇ ਜੇ ਤਰਕ ਕਰਨਗੇ,
ਅੰਧ-ਵਿਸ਼ਵਾਸ਼ੀ ਨਹੀਂ ਜਰਨਗੇ।
ਹੋ ਜਾਵੇ ਸਾਡਾ ਕਲਿਆਣ,
ਬਣੇ ਸਾਡਾ ਫਿਰ ਦੇਸ਼ ਮਹਾਨ।
ਨਿੱਜੀ ਦੌੜਾਂ ਵਿਚ ਉਲਝੀ ਜਿੰਦਗੀ,
ਚੈਨ ਨਾਲ ਹੋ ਸਕੇ ਨਾ ਬੰਦਗੀ।
ਬਦਲੀਏ ਪੂੰਜੀਵਾਦ ਨਿਜ਼ਾਮ,
ਵਸਣ ਸੁਖੀ ਰੁਲਦੇ ਇਨਸਾਨ।
ਸਾਂਝੀਵਾਲਤਾ ਜੱਗ ਵਿਚ ਆਵੇ,
ਸਤਪਾਲ ਪੜ੍ਹੇ ਨਾਜ਼ਰ ਬਚ ਜਾਵੇ।
ਹਰ ਕੋਈ ਸਭਨਾਂ ਲਈ ਜੀਵੇ,
ਬਣ ਜਾਵਣ ਸਾਰੇ ਹੀ ਮਹਾਨ,
ਇੱਕ ਜਿੰਦ ਤੇ ਇੱਕ ਜਾਨ।
*********
ਮੰਤਵ ਸਾਰੀ ਉਤਪਤੀ ਦਾ
ਮੰਤਵ ਸਾਰੀ ਉਤਪਤੀ ਦਾ
ਲੱਗਦੈ ਹੈ ਕੋਈ ਨਿਰਾਲਾ ਹੈ।
ਜਿੰਨੀ ਮਰਜੀ ਸੋਚ ਦੌੜਾਈਏ
ਸਮਝ ਨਾ ਆਵਣ ਵਾਲਾ ਹੈ।
ਕਿਸ ਕਾਰਨ ਇਹ ਉਤਪਤੀ ਹੈ?
ਕੋਈ ਕਾਰਨ ਅਤਿ ਨਿਰਾਲਾ ਹੈ
ਨਾ ਹੀ ਮੰਤਵ ਜਾਣੀਏ
ਨਾ ਹੀ ਕਾਰਨ ਬੁਝਣ ਵਾਲਾ ਹੈ।
ਬੱਸ ਏਨਾ ਕੁ ਹੀ ਸੁਝਦਾ ਹੈ
ਕੋਈ ਖੇਡ ਖਿਡਾਵਣ ਵਾਲਾ ਹੈ।
ਜਾਂ ਫਿਰ ਇੰਜ ਹੀ ਹੋਣਾ ਸੀ
ਇਹ ਆਪੋਂ ਹੋਵਣ ਵਾਲਾ ਹੈ।
ਜਾਂ ਫਿਰ ਇਸ ਹੋਂਦ ਤੇ ਨਿਰਭਰ,
ਕੋਈ ਇੱਕ ਹੋਰ ਹੋਂਦ ਹੈ।
ਪਰ ਇਸ ਤੇ ਹੁਕਮ ਨਾ ਹਾਸਲ ਉਸਨੂੰ
ਇਸ ਹੋਂਦ ਬਿਨ ਉਹ ਨਿਰਹੋਂਦ ਹੈ।
ਇਹ ਇੱਕ ਐਸਾ ਚੱਕਰ ਹੈ,
ਜੋ ਸਦਾ ਹੀ ਚੱਲਦਾ ਜਾਏਗਾ।
ਨਿਰਹੋਂਦ ਤੋਂ ਫਿਰ ਹੋਂਦ ਬਣੇਗਾ,
ਹੋਂਦ ਨਿਰਹੋਂਦ ਬਣ ਜਾਏਗਾ।
ਲਾਲ ਕਿਣੂਆਂ ਦੀ ਹੋਂਦ ਦਾ ਕਾਰਨ
ਹੋਂਦ ਸਾਡੀ ਹੈ ਪਿਆਰੇ।
ਅਤੇ ਸਾਡੀ ਹੋਂਦ ਦਾ ਕਾਰਨ,
ਇਹ ਲਾਲ ਕਿਣੂ ਨੇ ਸਾਰੇ।
ਸਾਡੀ ਹੋਂਦ ਦੀ ਹੋਂਦ ਹੈ
ਕਿਸੇ ਹੋਰ ਹੋਂਦ ਦੇ ਨਾਲ।
ਮਰ ਮਿਟ ਜਾਵੇ ਜਗਤ ਜੇ
ਉਹ ਹੋਂਦ ਮਿਟੇ ਤਤਕਾਲ।
***
ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ
ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ,
ਟੁਰਾਂ ਤੇਰੇ ਪਿੱਛੇ ਰੱਖਾਂ ਤੈਨੂੰ ਅੱਗੇ।
ਤੇਰੀ ਖੁਸ਼ਬੂ ਮੇਰੀ ਮਿੱਟੀ ਨੂੰ ਲੱਗੇ,
ਤੇਰੀ ਚਿਣਗ ਮੇਰੇ ਆਪੇ ਨੂੰ ਲੱਗੇ।
ਮੈਂ ਮਸਤੀ 'ਚ ਟਪਾਂ ਮੈਂ ਮਸਤੀ 'ਚ ਨੱਚਾਂ,
ਮੈਂ ਅਕਲਾਂ ਦਾ ਰਾਹੀ ਅਕਲ ਮੇਰੀ ਭੱਜੇ।
ਕਸਮ ਤੇਰੀ ਮੌਲਾ ਤੈਨੂੰ ਹੀ ਲੱਗੇ,
ਡੋਲਾਂ ਜੇ ਕਿਧਰੇ ਮੈਂ ਸ਼ੈਤਾਨ ਅੱਗੇ।
ਮੇਰੀ ਤੇ ਤੇਰੀ ਕਸਮ ਸਾਨੂੰ ਲੱਗੇ,
ਜੇ ਝੁਕੇ ਜਿੰਦ ਮੇਰੀ ਕਿਸੇ ਕੁਫ਼ਰ ਅੱਗੇ।
*****
ਬੰਤਾ ਸਿੰਘ ਘੁਡਾਣੀ
67, ਪ੍ਰਕਾਸ਼ ਕਲੋਨੀ
ਬਾੜੇਵਾਲ ਅਵਾਣਾ
ਤਹਿ. ਜ਼ਿਲ੍ਹਾ ਲੁਧਿਆਣਾ।
ਹੁਣ ਜਦੋਂ ਇਹਨਾਂ ਨੂੰ ਮਿਲਿਆ ਤਾਂ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਜਿਸ ਬੰਦੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੱਕ ਨਹੀਂ ਉਸ ਨਾਲ ਮੇਲ-ਮਿਲਾਪ ਕਿਹੋ ਜਿਹਾ ਰਹੇਗਾ। ਪਰ ਜਦੋਂ ਮਿਲ ਹੀ ਗਏ ਤਾਂ ਇਹਨਾਂ ਕੋਲੋਂ ਜੋ ਪਿਆਰ ਹਾਸਲ ਹੋਇਆ, ਉਸ ਵਿਚੋਂ ਪਤਾ ਲੱਗਿਆ ਕਿ ਇਹ ਸਾਡੇ ਮਿਲਾਪ ਲਈ ਅੰਦਰੋਂ ਕਿੰਨੇ ਬੇਤਾਬ ਸਨ। ਇਹਨਾਂ ਨੇ ਜੋ ਗੱਲਾਂ ਕੀਤੀਆਂ, ਜਾਂ ਇਉਂ ਕਹੀਏ ਕਿ ਕਿੰਨੇ ਹੀ ਮਸਲਿਆਂ 'ਤੇ ਗੋਸ਼ਟੀਆਂ ਰਚਾਈਆਂ, ਉਹ ਇੱਕ ਤਰ੍ਹਾਂ ਦਾ ਅਮੁੱਕ ਸਿਲਸਿਲਾ ਹੈ। ਇਹਨਾਂ ਨੇ ਆਪਣੀ ਹੱਡ-ਬੀਤੀ ਦੇ ਨਾਲ ਨਾਲ ਜਦੋਂ ਆਪਣੀਆਂ ਛਪਵਾਈਆਂ ਕਿਤਾਬਾਂ 'ਪੀੜ ਵਿਛੋੜਾ' ਅਤੇ 'ਸਾਹਿਬ ਮੇਰਾ ਨੀਤ ਨਵਾ' ਪੜ੍ਹਨ ਨੂੰ ਦਿੱਤੀਆਂ ਤਾਂ ਪਤਾ ਲੱਗਿਆ ਕਿ ਬੰਤਾ ਸਿੰਘ ਦੇ ਵਿਚਾਰ ਕਿੰਨੇ ਸੂਖਮ, ਕੋਮਲ, ਨਾਜ਼ੁਕ ਅਤੇ ਅਪਣੱਤ ਭਰੇ ਜਜ਼ਬਾਤਾਂ ਨਾਲ ਸ਼ਰਸਾਰ ਹਨ। ਇਹਨਾਂ ਨੇ ਮੈਨੂੰ ਆਪਣੀਆਂ ਬਾਕੀ ਅਣਛਪੀਆਂ ਕਵਿਤਾਵਾਂ ਬਾਰੇ ਵੀ ਜਾਣਕਾਰੀ ਦਿੱਤੀ, ਉਹ ਵੀ ਪੜ੍ਹੀਆਂ। ਪੜ੍ਹ ਕੇ ਇਹਨਾਂ ਦੇ ਮਨੁੱਖਤਾ ਦੇ ਭਲੇ ਦੀ, ਅਮਨ, ਤਰੱਕੀ, ਖੁਸ਼ਹਾਲੀ, ਭਾਈਚਾਰਕ ਸਾਂਝ ਬਾਰੇ ਖਿਆਲਾਂ ਦਾ ਗਿਆਨ ਹੋਇਆ। ਇਹ ਤਾਂ ਉਹਨਾਂ ਨੂੰ ਸਾਂਭਣ ਖਾਤਰ ਇੱਕ ਮਾਂ ਦੀ ਮਮਤਾ ਵਾਂਗ ਭਾਵੇਂ ਕਿੰਨਾ ਹੀ ਕੁਝ ਕਿਉਂ ਨਾ ਕਰਦੇ ਪਰ ਮੈਨੂੰ ਜਾਪਿਆ ਕਿ ਉਹਨਾਂ ਦੀਆਂ ਰਚਨਾਵਾਂ ਸਾਡੇ ਲਈ ਇੱਕ ਅਮਾਨਤ, ਹਨ- ਇੱਕ ਖਜ਼ਾਨਾ ਹਨ, ਜਿਹਨਾਂ ਨੂੰ ਸਾਂਭਣਾ ਸਿਰਫ ਉਹਨਾਂ ਦਾ ਕੰਮ ਹੀ ਨਹੀਂ ਸਾਡੇ ਖੁਦ ਆਪਣੇ ਫਰਜ਼ ਦਾ ਮਾਮਲਾ ਬਣਦਾ ਹੈ।
ਬੰਤਾ ਸਿੰਘ ਦੇ ਲਿਖਤੀ ਜਜ਼ਬਾਤ ਤਾਂ ਉਸ ਸਭ ਕਾਸੇ ਦਾ ਇੱਕ ਬਹੁਤ ਛੋਟਾ ਅੰਸ਼ ਹਨ, ਜੋ ਕੁਝ ਉਹਨਾਂ ਦੇ ਮਨ ਵਿੱਚ ਸਮੋਇਆ ਹੋਇਆ ਹੈ। ਉਹਨਾਂ ਨੂੰ ਭਾਵੇਂ ਪਿੰਡ ਛੱਡੇ ਨੂੰ ਅੱਧੀ ਸਦੀ ਬੀਤ ਚੁੱਕੀ ਹੈ, ਪਰ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਉਹਨਾਂ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ। ਉਹ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਜਾਂ ਵਿਦੇਸ਼ਾਂ ਵਿੱਚ ਕਿਤੇ ਵੀ ਰਹੇ, ਪਰ ਇਹਨਾਂ ਦੀ ਸੋਚਣ ਬਿਰਤੀ ਦਾ ਕੇਂਦਰੀ ਬਿੰਦੂ ਘੁਡਾਣੀ ਕਲਾਂ ਦੇ ਅਣਗੌਲੇ ਲੋਕ ਹੀ ਰਹੇ। ਕਿਸੇ ਸਮੇਂ ਉਹਨਾਂ ਨੇ ਭਾਵੇਂ ਕਿੰਨੀ ਹੀ ਸ਼ੋਹਰਤ ਕਿਉਂ ਨਾ ਹਾਸਲ ਕੀਤੀ ਹੋਵੇ ਪਰ ਉਹ ਆਪਣੀ ਖੁਸ਼ੀ, ਤਸੱਲੀ, ਪ੍ਰੇਰਨਾ ਦਾ ਸਰੋਤ ਆਪਣੀ ਜੰਮਣ-ਭੋਇੰ 'ਚ ਭਾਲਦੇ ਰਹੇ। ਉਂਝ ਤਾਂ ਭਾਵੇਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੀ ਕਿਰਤ ਕਰਦੇ ਜਾਣ ਅਤੇ ਕਿਰਤ ਦੀ ਰਾਖੀ ਵਿੱਚੋਂ ਫੁੱਟਦੇ ਸੰਘਰਸ਼ਾਂ ਕਾਰਨ ਸਰਬ-ਵਿਆਪਕ ਸਾਂਝ ਹੁੰਦੀ ਹੈ, ਪਰ ਜਦੋਂ ਇਹ ਸਾਂਝ ਆਪਣੇ ਪਿੰਡ, ਗਲੀ-ਮੁਹੱਲੇ ਵਿੱਚੋਂ ਹੀ ਕਿਸੇ ਆਪਣੇ ਨਾਲ ਨਿਕਲ ਆਵੇ ਤਾਂ ਇਸਦਾ ਆਪਣਾ ਹੀ ਇੱਕ ਨਜ਼ਾਰਾ ਹੁੰਦਾ ਹੈ, ਆਪਣਾ ਹੀ ਸਰੂਰ ਹੁੰਦਾ ਹੈ। ਜਦੋਂ ਸਾਡੇ ਪਿੰਡ ਦੇ ਕਿਰਤੀ ਲੋਕਾਂ ਦੇ ਕਰੜੇ, ਜਾਨ-ਹੂਲਵੇਂ ਸੰਘਰਸ਼ਾਂ ਦੀ ਗੱਲ ਕਰਦੇ ਹਾਂ ਤਾਂ ਬੰਤਾ ਸਿੰਘ ਵਰਗੇ ਬਜ਼ੁਰਗਾਂ ਦੇ ਹੁੰਦੇ ਹੋਏ ਇਹਨਾਂ ਦੀ ਲਗਾਤਾਰਤਾ ਪਿਛਲੇ 60-70 ਸਾਲਾਂ ਤੋਂ ਮੂੰਹ ਬੋਲਦਾ ਇਤਿਹਾਸ ਬਣੀ ਹੋਈ ਹੈ। ਉਹ ਇੱਕ ਚੱਲਦਾ ਫਿਰਦਾ-ਇਤਿਹਾਸ ਹਨ। ਜਦੋਂ ਅਸੀਂ ਉਸੇ ਹੀ ਰਾਹ ਦੇ ਪਾਂਧੀ ਹਾਂ ਜੋ ਇਹਨਾਂ ਨੂੰ 7 ਕੁ ਦਹਾਕੇ ਪਹਿਲਾਂ ਚੰਗਾ ਲੱਗਿਆ ਸੀ ਤਾਂ ਇਸ 'ਤੇ ਸਾਨੂੰ ਫਖ਼ਰ ਵੀ ਹੁੰਦਾ ਹੈ, ਮਾਣ ਵੀ ਹੁੰਦਾ ਹੈ ਅਤੇ ਆਪਣੇ ਵਿਚਲੇ ਜੁਆਨੀ ਵੇਲੇ ਦੇ ਜਜ਼ਬੇ ਦੀ ਵਾਜਬੀਅਤ ਵੀ ਦਿਖਾਈ ਦਿੰਦੀ ਹੈ। ਖੁਸ਼ੀ ਹੁੰਦੀ ਹੈ, ਤਸੱਲੀ ਹੁੰਦੀ ਹੈ, ਆਪਣੀ ਦ੍ਰਿੜ੍ਹਤਾ, ਹਿੰਮਤ, ਦਲੇਰੀ ਹੋਰ ਵੀ ਵਧਦੀ ਹੈ।
ਬੰਤਾ ਸਿੰਘ ਜੀ ਨੇ ਬਹੁਤ ਪਹਿਲੇ ਸਮਿਆਂ ਵਿੱਚ ਪਿੰਡ ਦੀ ਜੂਹ ਤੋਂ ਬਾਹਰ ਦੇ ਸੰਸਾਰ ਵਿੱਚ ਪ੍ਰਵੇਸ਼ ਕੀਤਾ। ਪੜ੍ਹੇ-ਲਿਖੇ ਤਾਂ ਸਨ ਹੀ, ਨਾਲ ਹੀ ਇਹਨਾਂ ਦੀ ਸੰਗਤ ਉਹਨਾਂ ਲੋਕਾਂ ਸੰਗ ਹੋਈ ਜੋ ਆਪਣੇ ਸਮਿਆਂ ਵਿੱਚ ਯੁੱਗ-ਪਲਟਾਊ ਲਹਿਰਾਂ ਨਾਲ ਜੁੜੇ ਹੋਏ ਸਨ। ਉਹਨਾਂ ਕੋਲੋਂ ਚੇਤਨਾ ਅਤੇ ਸੋਝੀ ਹਾਸਲ ਕਰਕੇ ਨਾ ਸਿਰਫ ਇਸ ਨੂੰ ਆਪਣੇ ਅਮਲੀ-ਹਕੀਕੀ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਇਹਨਾਂ ਨੇ ਉਸਦਾ ਸੰਚਾਰ ਆਪਣੇ ਪਿੰਡ ਵਿੱਚ ਵੀ ਕੀਤਾ ਅਤੇ ਪਿੰਡ ਦੀ ਸੱਤਾ 'ਤੇ ਕਾਬਜ਼ ਧੱਕੜ ਚੌਧਰੀਆਂ ਨਾਲ ਟੱਕਰਾਂ ਲੈ ਕੇ ਅਣਖ, ਗੈਰਤ, ਜ਼ਮੀਰ ਭਰੀ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਜਿਥੇ ਸੋਝੀ ਪੱਖੋਂ ਇਹ ਆਪਣੇ ਅਨੇਕਾਂ ਸਾਥੀਆਂ ਨਾਲੋਂ ਅੱਗੇ ਸਨ, ਉਥੇ ਇਹਨਾਂ ਨਾਲ ਗਿਆਨੀ ਗੁਰਦੇਵ ਸਿੰਘ, ਲਾਲ ਸਿੰਘ, ਨਿਧਾਨ ਸਿੰਘ, ਕਰਤਾਰ ਸਿੰਘ ਅਤੇ ਭਗਤਇੰਦਰ ਸਿੰਘ ਵਰਗੇ ਸਿਰੜੀਆਂ ਦੀ ਇੱਕ ਅਜਿਹੀ ਸ਼ਕਤੀਸ਼ਾਲੀ ਟੁਕੜੀ ਵੀ ਸ਼ਾਮਲ ਸੀ- ਜੋ ਕਹਿਣੀ ਨੂੰ ਕਰਨੀ ਵਿੱਚ ਢਾਲਣਾ ਜਾਣਦੀ ਸੀ। ਬੰਤਾ ਸਿੰਘ ਹੋਰਾਂ ਨੇ ਆਪਣੇ ਘਰ ਵਿੱਚ ਹੀ ਗਰੀਬੀ, ਅਨਪੜ੍ਹਤਾ, ਬਿਮਾਰੀਆਂ, ਕਰਜ਼ਿਆਂ, ਮੁਸ਼ਕਲਾਂ ਨੂੰ ਹੀ ਨਹੀਂ ਹੰਢਾਇਆ ਬਲਕਿ '47 ਦੇ ਖੂਨੀ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਤੱਕ ਕੇ ਇਸ ਅਨਰਥ ਦੇ ਦੋਸ਼ੀਆਂ ਨੂੰ ਜ਼ਿੰਦਗੀ ਭਰ ਮੁਆਫ ਨਾ ਕਰਨ ਦਾ ਤਹੱਈਆ ਕੀਤਾ।
ਬੰਤਾ ਸਿੰਘ ਹੋਰਾਂ ਨੇ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਚਾਪਲੂਸੀ ਕਰਨ/ਕਰਵਾਉਣ ਤੋਂ ਨਿਰਲੇਪ ਰਹਿੰਦਿਆਂ ਜਿਸ ਤਰ੍ਹਾਂ ਗਰੀਬਾਂ, ਲੁੱਟਿਆਂ-ਲਤਾੜਿਆਂ, ਨਿਮਾਣਿਆਂ, ਨਿਤਾਣਿਆਂ, ਨਿਥਾਵਿਆਂ ਦੀ ਸੇਵਾ ਹਿੱਤ ਜੀਵਨ ਗੁਜਾਰਿਆ ਇਹ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਬਣਦੀ ਹੈ। ਕਿਤੇ ਵੀ ਦੰਗੇ-ਫਸਾਦ ਹੋ ਰਹੇ ਹੋਣ, ਮਾਰਧਾੜ ਹੋ ਰਹੀ ਹੋਵੇ, ਧਰਮਾਂ ਦੇ ਨਾਂ 'ਤੇ ਕਤਲੋਗਾਰਦ ਹੋ ਰਹੀ ਹੋਵੇ, ਸਰਕਾਰਾਂ ਵੱਲੋਂ ਲੋਕਾਂ ਦੇ ਪੱਖੀ ਹੋਣ ਦੇ ਖੇਖਣ ਕਰਕੇ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੋਵੇ- ਇਹ ਕੁਝ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਉਹਨਾਂ ਦੀਆਂ ਸਮੁੱਚੀਆਂ ਲਿਖਤਾਂ ਇਹਨਾਂ ਦੇ ਅੰਦਰਲੇ ਵਲਵਲਿਆਂ ਦਾ ਪ੍ਰਤੀਕ ਹਨ। ਉਹ ਅੱਜ ਦੇ ਭ੍ਰਿਸ਼ਟ ਨਿਜ਼ਾਮ ਅੰਦਰ ਬੇਹੱਦ ਬਦਜ਼ਨ, ਬੇਚੈਨ ਹਨ, ਇਸ ਨੂੰ ਭੋਰਾ ਭਰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹ ਕਿਰਤੀ-ਕਮਾਊ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਚਾਹਨਾ ਰੱਖਦੇ ਹਨ। ਸਮਾਜ 'ਤੇ ਕਾਬਜ਼ ਹਰ ਤਰ੍ਹਾਂ ਦੀਆਂ ਪਿਛਾਖੜੀ ਤਾਕਤਾਂ ਨੂੰ ਲਾਂਭੇ ਕਰਕੇ ਲੋਕਾਂ ਦੀ ਹਕੀਕੀ ਪੁੱਗਤ ਵਾਲੀ ਜਮਹੂਰੀਅਤ ਦੀ ਬਹਾਲੀ ਚਾਹੁੰਦੇ ਹਨ। ਉਹਨਾਂ ਦੀਆਂ ਲਿਖਤਾਂ 'ਚ ਅਨੇਕਾਂ ਥਾਵਾਂ 'ਤੇ ਅਜਿਹਾ ਜਾਪਦਾ ਹੈ ਜਿਵੇਂ ਕਿਤੇ ਉਹ ਇਸ ਪ੍ਰਬੰਧ ਨੂੰ ਢਹਿਢੇਰੀ ਕਰਕੇ ਨਵਾਂ ਪ੍ਰਬੰਧ ਉਸਾਰਨ ਦੀ ਥਾਂ ਇਸ ਵਿਚ ਹੀ ਸੁਧਾਰ ਕਰਨਾ ਚਾਹੁੰਦੇ ਹਨ। ਕਿਸੇ ਨੂੰ ਉਹਨਾਂ ਦੀ ਗੱਲ ਖਿਆਲੀ ਪਲਾਓ ਪਕਾਉਣ ਵਰਗੀ ਜਾਪ ਸਕਦੀ ਹੈ। ਪਰ ਉਹ ਜੋ ਹਨ, ਸੋ ਹਨ, ਉਹ ਸਮਾਜ ਵਿੱਚ ਸੁੱਖ, ਸ਼ਾਂਤੀ, ਪਿਆਰ, ਮੁਹੱਬਤ ਤੇ ਇੱਕ-ਦੂਸਰੇ ਦੇ ਕੰਮ ਆਉਣ ਦੀ ਭਾਵਨਾ ਜ਼ਰੂਰ ਰੱਖਦੇ ਹਨ।
ਉਹ ਵਿਤਕਰੇ-ਭਰਪੂਰ ਲੋਟੂ ਸਮਾਜ ਪ੍ਰਤੀ ਜਿਵੇਂ ਗੁੱਸੇ 'ਚੋਂ ਆਪਣੇ ਜਜ਼ਬਾਤਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਕਰਦੇ ਹਨ, ਉਸਤੋਂ ਬੰਤਾ ਸਿੰਘ ਹੋਰਾਂ ਨਾਲ ਪਹਿਲੀ ਜਾਂ ਇੱਕ-ਅੱਧ ਮਿਲਣੀ ਵਿਚੋਂ ਕਿਸੇ ਨੂੰ ਅਜਿਹਾ ਪ੍ਰਭਾਵ ਬਣ ਸਕਦਾ ਹੈ ਕਿ ਪਤਾ ਨਹੀਂ ਇਹ ਐਨੇ ਰੁੱਖੇ, ਅੱਖੜ ਜਾਂ ਗੁੱਸੇਖੋਰ ਕਿਉਂ ਹਨ- ਪਰ ਜਿਹਨਾਂ ਦਾ ਇਹਨਾਂ ਨਾਲ ਲੰਬਾ ਵਾਹ ਰਿਹਾ ਹੈ, ਜਾਂ ਜਦੋਂ ਕਿਸੇ ਨੂੰ ਇਹਨਾਂ ਦੀ ਹਕੀਕੀ ਜਿੰਦਗੀ ਦਾ ਇਲਹਾਮ ਹੁੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਮਨ ਫੁੱਲਾਂ ਵਰਗਾ ਕੋਮਲ, ਆਕਾਸ਼ ਜਿੰਨਾ ਵਿਸ਼ਾਲ ਅਤੇ ਸਮੁੰਦਰ ਜਿੰਨਾ ਗਹਿਰਾ ਹੈ। ਉਹਨਾਂ ਦਾ ਗੁੱਸਾ ਲੋਟੂ ਹਾਕਮ ਜਮਾਤਾਂ ਪ੍ਰਤੀ ਬੇਕਿਰਕ, ਸਮਝੌਤਾ-ਰਹਿਤ ਜੱਦੋਜਹਿਦ ਵਿੱਚੋਂ ਪ੍ਰਗਟ ਹੁੰਦਾ ਹੈ ਜੋ ਮੋੜਵੇਂ ਰੂਪ ਵਿੱਚ ਮਿਹਨਤਕਸ਼ ਲੋਕਾਂ ਲਈ ਅਥਾਹ ਪਿਆਰ, ਨਰਮੀ, ਨਿੱਘ ਦਾ ਦੂਸਰਾ ਰੂਪ ਹੈ। ਉਹਨਾਂ ਨਾਲ ਕੋਈ ਠਰੰ੍ਹਮੇ, ਹਲੀਮੀ, ਪਿਆਰ ਅਤੇ ਵਿਸ਼ਵਾਸ਼ ਨਾਲ ਬਾ-ਦਲੀਲ ਗੱਲ ਕਰੇ, ਉਹਨਾਂ ਦੀ ਸੁਣ ਕੇ ਉਹਨਾਂ ਨਾਲ ਸੰਵਾਦ ਰਚਾਵੇ ਤਾਂ ਉਹ ਆਪਣੇ 'ਚ ਰਹੇ ਕਿਸੇ ਫਰਕ-ਸ਼ਰਕ ਨੂੰ ਬੇਝਿਜਕ-ਬੇਬਾਕ ਹੋ ਕੇ ਆਤਮ-ਚਿੰਤਨ ਵੀ ਕਰਦੇ ਹਨ। ਉਹ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲੇ ਸਮਾਜ ਦੀ ਸਿਰਜਣਾ ਦੇ ਚਾਹਵਾਨ ਹਨ। ਅਜਿਹੇ ਸਮਾਜ ਦੀ ਉਸਾਰੀ ਕਿਵੇਂ ਹੋ ਸਕਦੀ ਹੈ? ਇਸ ਬਾਰੇ ਉਹ ਇਨਕਲਾਬੀ ਲਹਿਰਾਂ ਵਿੱਚ ਸਿੱਧੇ ਤੌਰ 'ਤੇ ਨਾ ਜੁੜੇ ਹੋਣ ਕਰਕੇ ਭਾਵੇਂ ਵਿਸਥਾਰ ਵਿੱਚ ਜਾ ਕੇ ਸਪੱਸ਼ਟ ਨਹੀਂ ਕਰ ਸਕਦੇ ਜਾਂ ਕਿੰਨੇ ਹੀ ਥਾਵਾਂ 'ਤੇ ਕਿਸੇ ਨੂੰ ਉਹਨਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰ ਉਹਨਾਂ ਦੇ ਮਨਸ਼ੇ ਅਤੇ ਅਕੀਦੇ ਬਾਰੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਲੋਕਾਂ ਨੂੰ ਵਿਗਿਆਨਕ ਵਿਚਾਰਧਾਰਾ ਨਾਲ ਚੇਤਨ ਕਰਕੇ ਪਾਏਦਾਰੀ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਜੋ ਮਜਬੂਤੀ ਹਾਸਲ ਕਰਕੇ ਫੇਰ ਕਦੇ ਢਹਿਢੇਰੀ ਨਾ ਹੋਵੇ।
ਲੁਟੇਰਿਆਂ ਅਤੇ ਲੁਟੇ ਜਾਣ ਵਾਲਿਆਂ ਦੇ ਜਮਾਤੀ ਸਮਾਜ ਵਿੱਚ ਹਰ ਕਿਸੇ ਦੀ ਸੋਚ, ਵਿਚਾਰਧਾਰਾ ਅਤੇ ਕਲਪਨਾ ਵੀ ਜਮਾਤੀ ਹੀ ਹੁੰਦੀ ਹੈ। ਬੰਤਾ ਸਿੰਘ ਦੀ ਵਿਚਾਰਧਾਰਾ ਵੱਡੇ ਲੁਟੇਰਿਆਂ ਦੇ ਖਿਲਾਫ ਮੱਧ-ਵਰਗੀ ਤਬਕੇ ਦੀ ਵਿਚਾਰਧਾਰਾ ਹੈ। ਕਿਰਤੀ-ਕਮਾਊ ਲੋਕਾਂ ਨਾਲ ਜਮਾਤੀ ਵਖਰੇਵੇਂ ਕਰਕੇ ਉਹਨਾਂ ਵਿੱਚ ਰਹਿ ਕੇ ਉਹਨਾਂ ਦੀ ਹੋਣੀ ਬਦਲਣ ਦਾ ਅਮਲ ਉਹਨਾਂ ਦੀ ਜਿੰਦਗੀ ਵਿੱਚ ਨਹੀਂ ਰਿਹਾ। ਪਰ ਇੱਕ ਮੱਧ ਵਰਗੀ ਬੰਦਾ ਇਸ ਸਮਾਜ ਵਿੱਚ ਰਹਿ ਕੇ ਕਿੰਨਾ ਤੇ ਕਿਵੇਂ ਪੀੜਤ ਹੁੰਦਾ ਹੈ- ਇਸ ਦੇ ਦਰਸ਼ਨ-ਏ-ਦੀਦਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਆਮ ਹੁੰਦੇ ਹਨ। ਉਹਨਾਂ ਦੀ ਸੋਚਣੀ ਮੁਕਾਬਲਤਨ ਇਨਕਲਾਬੀ ਹੈ, ਜਮਹੂਰੀਅਤਪਸੰਦ ਹੈ। ਕੁਝ ਵੀ ਹੋਵੇ, ਉਹ ਅੱਜ ਦੇ ਭਾਰਤੀ ਸਮਾਜ ਨੂੰ ਉੱਨਤੀ, ਤਰੱਕੀ ਦੀਆਂ ਮੰਜ਼ਲਾਂ 'ਤੇ ਲਿਜਾਣਾ ਲੋਚਦੇ ਹਨ। ਇੱਕ ਸਾਫ-ਦਿਲ, ਚੰਗੇ ਇਨਸਾਨ ਦੀ ਭਾਵਨਾ ਉਹਨਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ।
ਉਹਨਾਂ ਨੇ ਬਹੁਤ ਪਛੜੇ ਜਿਹੇ ਹਾਲਾਤਾਂ ਵਿੱਚ ਜਨਮ ਲੈ ਕੇ ਜਿਵੇਂ ਕੁਦਰਤ, ਕਾਇਨਾਤ, ਸਮਾਜ, ਵਿਗਿਆਨ ਆਦਿ ਨੂੰ ਸਮਝਣ ਦਾ ਯਤਨ ਕੀਤਾ ਉਹ ਦਰਸਾਉਂਦਾ ਹੈ ਕਿ ਕੋਈ ਵੀ ਸੰਵੇਦਨਸ਼ੀਲ ਮਨੁੱਖ ਆਪਣੇ ਆਲੇ-ਦੁਆਲੇ ਨੂੰ ਸਮਝਣ ਲਈ ਕਿੰਨੀ ਸ਼ਿੱਦਤ ਰੱਖਦਾ ਹੈ। ਉਹਨਾਂ ਦੀ ਕਿਣਕੇ ਵਿਚੋਂ ਬ੍ਰਹਿਮੰਡ ਅਤੇ ਬ੍ਰਹਿਮੰਡ ਵਿੱਚ ਕਿਣਕੇ ਦਾ ਸਥਾਨ ਲੱਭਣ ਦੀ ਰੁਚੀ, ਵਿਸ਼ਾਲਤਾ ਤੋਂ ਵਿਸ਼ਾਲਤਾ ਅਤੇ ਬਾਰੀਕੀ ਤੋਂ ਬਾਰੀਕੀ ਜਾਣ ਦੀ ਤਾਂਘ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ।
ਬੰਤਾ ਸਿੰਘ ਹੋਰਾਂ ਦਾ ਮੇਰੇ ਨਾਲ ਵਾਹ ਭਾਵੇਂ ਪਿਛਲੇ ਸਾਲ ਕੁ ਤੋਂ ਹੀ ਪਿਆ ਹੈ, ਪਰ ਉਹਨਾਂ ਨੇ ਲਿਖਤਾਂ ਵਿੱਚ ਮੇਰੇ ਰਾਹੀਂ ਲੋਕਾਂ ਦੀ ਲਹਿਰ ਨਾਲ ਸਬੰਧਤ ਕਿੰਨੇ ਹੀ ਸੁਆਲ, ਸ਼ੰਕੇ, ਭੁਲੇਖੇ ਸਾਂਝੇ ਕੀਤੇ ਹਨ। ਉਹਨਾਂ ਦੀ ਸ਼ਾਇਦ ਇਹ ਜਜ਼ਬਾਤੀ ਸਾਂਝ ਹੀ ਹੈ ਕਿ ਉਹ ਮੈਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ ਆਦਿ 'ਚ ਨਹੀਂ ਦੇਖਣਾ ਚਾਹੁੰਦੇ, ਇਸ ਕਰਕੇ ਉਹ ਇਨਕਲਾਬੀ ਲਹਿਰ ਦੇ ਕਿਸੇ ਵੀ ਤਰ੍ਹਾਂ ਦੇ ਸੰਭਾਵਤ ਖਤਰੇ ਤੋਂ ਫਿਕਰਮੰਦ ਹੋ ਰਹੇ ਹਨ। ਉਹਨਾਂ ਨੂੰ ਹਾਲੇ ਕਾਫੀ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਈਆਂ, ਜਿਵੇਂ ਜਿਵੇਂ ਉਹਨਾਂ ਨੂੰ ਵਾਹ ਵਾਸਤੇ ਵਿੱਚੋਂ ਕਾਫੀ ਕੁਝ ਸਾਫ ਹੋਈ ਜਾ ਰਿਹਾ ਹੈ, ਉਸੇ ਉਸੇ ਹੀ ਤਰ੍ਹਾਂ ਉਹਨਾਂ ਦੀਆਂ ਲਿਖਤਾਂ ਅਤੇ ਸਮਝ ਵਿੱਚ ਸਪੱਸ਼ਟਤਾ ਆਉਂਦੀ ਜਾ ਰਹੀ ਹੈ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਭਾਵੇਂ ਅਨੇਕਾਂ ਹੀ ਲੋਕ ਭਲਾਈ ਦੇ ਕੰਮ ਕੀਤੇ ਹਨ, ਪਰ ਉਹਨਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਉਹਨਾਂ ਦੇ ਕਰਨ ਵਾਲਾ ਹਾਲੇ ਬੜਾ ਹੀ ਕੁਝ ਬਾਕੀ ਹੈ। ਸ਼ਾਇਦ ਉਹਨਾਂ ਦੀ ਇਹੀ ਤਾਂਘ ਉਹਨਾਂ ਨੂੰ ਬੁਢਾਪੇ ਵਾਰੇ ਵੀ ਕਲਮ ਚੁੱਕਣ ਅਤੇ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਰਹਿ ਰਹੀ ਹੈ। ਜਿਵੇਂ ਉਹਨਾਂ ਦੀ ਦੁਨੀਆਂ ਸਿਰਫ ਘਰ ਦੀ ਚਾਰਦਿਵਾਰੀ ਤੱਕ ਹੀ ਮਹਿਦੂਦ ਨਹੀਂ ਹੈ- ਉਸ ਵਿਚੋਂ ਲੱਗਦਾ ਹੈ, ਕਿ ਉਹ ਹਾਲੇ ਵੀ ਲੋਕਾਂ ਦੀ ਮੁਕਤੀ ਦੇ ਕਾਜ਼ ਵਿੱਚ ਅਨੇਕਾਂ ਢੰਗਾਂ-ਤਰੀਕਿਆਂ ਨਾਲ ਕਾਫੀ ਯੋਗਦਾਨ ਪਾ ਸਕਦੇ ਹਨ ਅਤੇ ਪਾਉਣਗੇ।
ਬੰਤਾ ਸਿੰਘ ਹੋਰਾਂ ਦੀਆਂ ਲਿਖਤਾਂ ਨੂੰ ਮੈਂ ਕਿਸੇ ਸਾਹਿਤਕ ਲਿਖਤ ਵਾਂਗ ਨਹੀਂ ਲੈ ਰਿਹਾ ਬਲਿਕ ਮੈਂ ਤਾਂ ਉਸ ਭਾਵਨਾ ਦਾ ਸਤਿਕਾਰ ਕਰਦਾ ਹਾਂ, ਜੋ ਉਹਨਾਂ ਨੇ ਇਹਨਾਂ ਲਿਖਤਾਂ ਵਿੱਚ ਪੇਸ਼ ਕੀਤੀ ਹੈ- ਉਹ ਵੀ ਉਮਰ ਦੇ ਇਸ ਦੌਰ ਵਿੱਚ।
ਬੰਤਾ ਸਿੰਘ ਹੋਰਾਂ ਦੀਆਂ ਉਂਝ ਤਾਂ ਭਾਵੇਂ ਸਾਰੀਆਂ ਰਚਨਾਵਾਂ ਹੀ ਬੰਦੇ ਨੂੰ ਕੁਝ ਨਾ ਕੁਝ ਸੋਚਣ-ਵਿਚਾਰਨ ਲਈ ਪ੍ਰੇਰਦੀਆਂ ਹਨ, ਪਰ ਉਹਨਾਂ ਵਿੱਚੋਂ ਵੀ ਜਿਹਨਾਂ ਨੇ ਮੈਨੂੰ ਵੱਧ ਪ੍ਰਭਾਵਤ ਕੀਤਾ ਹੈ, ਉਹ (9talic ਕਰਕੇ) ਤਿਰਸ਼ੇ ਅੱਖਰਾਂ 'ਚ ਗੂੜ੍ਹੀਆਂ ਕੀਤੀਆਂ ਗਈਆਂ ਹਨ। ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਅਨੇਕਾਂ ਪਾਠਕਾਂ ਦੇ ਮਨ ਵਿੱਚ ਉਹਨਾਂ ਵੱਲੋਂ ਬਾਲੀ ਜੋਤ ਦੀ ਰੌਸ਼ਨੀ ਤੋਂ ਕੁਝ ਸਮਝਣ ਅਤੇ ਕਰ ਗੁਜ਼ਰਨ ਦੇ ਵਿਚਾਰ ਜ਼ਰੂਰ ਪ੍ਰਪੱਕ ਹੋਣਗੇ।
—ਨਾਜ਼ਰ ਸਿੰਘ ਬੋਪਾਰਾਏ
(ਜੁਲਾਈ, 2011)
ਤਤਕਰਾ
1. ਬਿਰਖਾਂ ਵਾਂਗ ਛਾਂ ਵਾਲੇ ਬਣੀਏ 17
2. ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ 19
3. ਆਚਾਰ ਨਾ ਬਣਦੇ ਸੌਖਿਆਂ 21
4. ਸਾਗਰ ਬੇਸ਼ੱਕ ਸੀਮਾਂ ਤੋੜੇ 22
5. ਸੂਝ ਸਮਝ ਸਿਆਣਪ ਹੋਵੇ 24
6. ਚੱਲਕੇ ਸੌਖੇ ਰਾਹਾਂ ਤੇ 25
7. ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ 26
8. ਕੀ ਫਾਇਦਾ ਉਸ ਬੰਦੇ ਦਾ 27
9. ਧੰਨ-ਦੌਲਤ ਜੇ ਲੁਟਿਆ ਜਾਵੇ 28
10. ਧੋਖੇਬਾਜ ਤੇ ਕਪਟੀ ਬੰਦੇ 29
11. ਕੂੜ ਕਦੀ ਨਾ ਰੰਗੀਏ 31
12. ਹੱਕ ਸੱਚ ਦਾ ਰਾਜ ਧਰਤ ਤੇ (ਰੱਬੀ ਰਾਜ) 32
13. ਰੱਬੀ ਰਾਹ ਕੋਈ ਐਸਾ ਰਾਹ ਨਾ 34
14. ਪਰਮ ਸੱਤਾ ਹੈ ਸਰਵ-ਵਿਆਪੀ 35
15. ਧਰਮ ਸਾਡੇ ਸਾਰੇ ਰੱਬ ਰੱਬ ਕਰਦੇ 36
16. ਸੂਈ ਤੂੜੀ ਚੋਂ ਬੀਜ ਤਣੇ 'ਚੋਂ 37
17. ਤਰਕਵਾਦੀ ਜੇ ਤਰਕ ਕਰਦੇ 39
18. ਨਿਰੇ ਸੱਚ ਨੂੰ ਲੱਭਦੇ ਜਾਈਏ 41
19. ਮਨ ਪਿਛੇ ਲੱਗ, ਜੇ ਭੱਜੇ ਫਿਰੀਦੇ 43
20. ਬੁਰਾ ਕਦੀ ਵੀ ਭਲਾ ਨਹੀਂ ਕਰਦਾ 44
21. ਭਲੇ ਨੂੰ ਸਦਾ ਭਲਾ ਆਖੀਏ 45
22. ਪਰਉਪਕਾਰ ਭਾਂਤ ਭਾਂਤ ਦੇ 46
23. ਕੁਕਰਮ ਸਾਡੇ ਕੁਥਾਂਈ ਲਿਜਾਂਦੇ 48
24. ਵਿਦਿਆ ਗਿਆਨ ਵਿਗਿਆਨ ਵਿਹੂਣੀ 49
25. ਸਿਆਸੀ ਸਮਾਜੀ ਆਰਥਿਕ ਢਾਂਚਾ 51
26. ਸਰਵ-ਵਿਆਪੀ ਪਰਮ ਸੱਤਾ 52
27. ਵਿਦਿਆ ਗਿਆਨ ਵਿਗਿਆਨ ਨਹੀਂ 54
28. ਫਿਰੇ ਕਲਪਦੀ ਦੁਨੀਆਂ ਸਾਡੀ 56
29. ਦੋ ਮੂਹੀਂ ਹੈ ਦੁਨੀਆਂ ਸਾਡੀ 58
30. ਇਕ ਦੂਜੇ ਤੇ ਨਿਰਭਰ ਜੀਵਨ 60
31. ਜੈਸੀ ਸੋਚ ਅਸਾਡੀ ਹੋਵੇ 61-62
32. ਅਣਹੋਂਦ ਵਿਚ ਹੋਂਦ ਹੈ 63
33. ਜਿੰਨੇ ਰਹਿਬਰ ਜੱਗ ਵਿਚ ਆਏ 64, 65, 66
34. ਬੁੱਧੀ ਦਾ ਕੋਈ ਅੰਤ ਨਹੀਂ ਹੈ 67
35. ਕਿਤੂੰ ਕਰਨਾ ਫਰਜ਼ ਆਸਾਡਾ 68
36. ਸੱਚ ਦੇ ਰਾਹ ਤੇ ਟੁਰਦੇ ਜਾਈਏ 69, 70
37. ਦੁਖਾਂ ਦੀਆਂ ਕਾਂਗਾਂ ਬੇਸ਼ਕ ਆਵਣ 71, 72, 73
38. ਜਿੰਦ ਰਾਣੀ ਨੇ ਤਣੀਆਂ ਤਾਣੀਆਂ 74, 75
39. ਮਿਸ਼ਨ ਸਾਡੀ ਜਿੰਦ ਦਾ ਇਕੋ 76
40. ਜੱਗ ਬਗੀਚਾ ਪਰਮ ਸੱਤਾ ਦਾ 77, 78
41. ਪ੍ਰੇਮ ਭਾਵਨਾ ਹਰ ਕਿਸੇ ਲਈ 79
42. ਆਤਮ ਪਰਮਾਤਮ ਤੋਂ ਵੱਖ ਨਹੀਂ ਹੈ 80, 81
43. ਰੱਬ ਰੱਬ ਕਰਨਾ ਛੱਡ ਦਈਏ ਸਾਰੇ 82
44. ਇਨਸਾਨੀ ਫਿਤਰਤ ਬੇਸ਼ਕ ਬਹੁਤ ਚੰਗੀ 83
45. ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ 84
46. ਐਸੀ ਚਾਹ ਹੈ ਹਰ ਬੰਦੇ ਦੀ 85, 86
47. ਨਿਰੇ ਸੱਚ ਦੇ ਉਲਟ ਜੇ ਜਾਈਏ 87, 88
48. ਬੇਸ਼ਕ ਰਾਤ ਲੰਮੇਰੀ ਹੋਵੇ ਚਾਹੇ ਘੁਪ ਹਨੇਰਾ 89
49. ਖਿੜੇ ਫੁੱਲ ਤੂੰ ਉਵੇਂ ਖਿੜਦਾ 90, 91
50. ਇਕਲੀ ਨਾ ਹੋਵੇ ਜਿੰਦ ਕਿਸੇ ਦੀ 92
51. ਸਿਰ ਦੀ ਪਗੜੀ ਹੱਥ ਵਿਚਲੀ ਦਾਤੀ 93
52. ਜਿਥੇ ਕਿਤੇ ਵੀ ਧੰਨ ਕੁਬੇਰ 94
53. ਮਹਾਂ ਅਨੰਦ ਭਾਗੀਂ ਮਿਲਦਾ 95
54. ਸਾਰੇ ਹੀ ਸਨ ਕਰਮੀਂ ਧਰਮੀਂ 96, 97
55. ਅਮੀਰ ਗਰੀਬ ਨਾ ਰੱਬ ਬਣਾਵੇ 98, 99
56. ਕੋਈ ਕਲਪ ਬਿਰਖ ਨਹੀਂ ਹੈ ਕਿਧਰੇ 100
57. ਕਾਲ ਦਾ ਚੱਕਰ ਵਸ ਨਾ ਸਾਡੇ 101
58. ਅਡੋਲ ਰਿਹੇ ਜੋ ਸੱਚ ਦੇ ਉੱਤੇ 102
59. ਇਟਾਂ ਵੱਟੇ ਜੋ ਕੋਈ ਮਾਰੇ 103
60. ਹੇ ਯਸੂਹ! 104, 105
61. ਬਾਬੇ ਕੇ ਅਤੇ ਬਾਬਰ ਕੇ 106-111
62. ਜਿਸ ਦੁਨੀਆਂ ਦੇ ਆਮ ਬੰਦੇ 112-113
63. ਕੁਝ ਵੀ ਏਥੇ ਬੇਲੋੜਾ ਨਾਹੀ 114
64. ਗਿਆਨਵਾਨ ਤੇ ਵਿਦਵਾਨ ਜੇ 115-116
65. ਨਿਰਾ ਜਿਊਣਾ ਕੀ ਜਿਊਣਾ 117-118
66. ਦੁਨੀਆਂ ਵਿਚ ਜੇ ਲੈਂਦੇ ਜਾਈਏ 119-120
67. ਧਰਮਾਂ ਦੇ ਰਾਹ ਹੋਏ ਪੁਰਾਣੇ 121
68. ਪੂਜਾ ਪਾਠ ਨਮਾਂ ਪੜ੍ਹੀਦੇ 122-123
69. ਕੁਦਰਤ ਦਾ ਵਿਧਾਨ ਚੱਲੇ 124-125
70. ਉੱਠਣ ਇਛਾਵਾਂ ਖਿੰਡ ਪੁੰਡ ਜਾਈਏ 126
71. ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ 127
72. ਦਰ ਦਰਵਾਜ਼ੇ ਆਪਣੀ ਸੋਚ ਦੇ 128
73. ਜਿਧਰ ਮਰਜ਼ੀ ਟੁਰ ਜਾਹ ਸਜਨਾ 129
74. ਵਿਦਿਆ ਪੜ੍ਹੀਏ ਭਿਖਸ਼ੂ ਬਣੀਏ 130-131
75. ਇਲਮ ਖੁੱਦਾ ਦਾ ਗਿਆਨ ਅਲਾਹ ਦਾ 132-133
76. ਲੁਟ ਕੇ ਕਦੀ ਘਰ ਨਾ ਭਰੀਏ 134
77. ਮੈਂ ਮੇਰੀ ਨੂੰ ਛੱਡ ਦੇਹ ਵੀਰਾ 135
78. ਪੂੰਜੀਵਾਦੀ ਨਜਾਮ ਦੇ ਅੰਦਰ 136
79. ਸਰਮਾਏਦਾਰੀ ਨਜਾਮ ਦਾ ਚੜਿਆ ਹੈ ਬੁਖਾਰ 137-139
80. ਪਿਛਾਂਹ ਖਿਚੂ ਕਦੀ ਨਾ ਬਣੀਏ 140
81. ਬੰਦਿਆ ਛੱਡ ਦੇ ਧਰਮਾਂ ਦੇ ਝਗੜੇ 141
82. ਮਿਸ਼ਨ ਜਿੰਦ ਦਾ ਅੱਜ ਵਿੱਚ ਜਿਊਣਾ 142-143
83. ਭੀੜੇ ਦਰਵਾਜੇ ਕੱਚੇ ਕੋਠੇ ਕਮਜੋਰ ਗਰੀਬਾਂ ਦੇ 144-145
84. ਆਵੇ ਸਜਨ ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ 146
85. ਇਕੱਲਤਾ ਵਿਚ ਫਰੋਲੀਏ ਆਪਾ 147
86. ਧਰਮ ਸਾਡੇ ਸਾਡਾ ਚਾਨਣ ਖਾਂਦੇ 148-149
87. ਰਹਿਬਰ ਸਾਡੇ ਜੋ ਵੀ ਆਏ 150-151
88. ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ 152
89. ਧਰਮਾਂ ਨੇ ਪਾਇਆ ਚੀਕ ਚਿੰਘਾੜਾ 153-154
90. ਬੁਧੀ ਜੀਵੀ ਤੇ ਲੋਕ ਦਰਦੀ 155
91. ਦੁਖਾਂ ਦਾ ਕਾਰਣ ਆਪ ਅਸੀਂ ਹਾਂ 156-157
92. ਉਂਝ ਤਾਂ ਜਿੰਦਗੀ ਲੰਘ ਹੀ ਜਾਣੀ 158-159
93. ਆਦਮ ਬੱਚਾ ਪਸ਼ੂ ਨਹੀਂ ਹੈ 160
94. ਪਰਮ ਸੱਤਾ, ਸੱਤਾ ਸਾਰੇ ਜੱਗ ਦੀ 161
95. ਧਰਮਾਂ ਨੇ ਪਾਏੇ ਬਹੁਤ ਭੁਲੇਖੇ 162
96. ਰੱਬ ਪੁਤਲਾ ਕੁਲ ਨੇਕੀ ਦਾ 163
97. ਨਾ ਕੋਈ ਛੋਟਾ ਨਾ ਕੋਈ ਵੱਡਾ 164-165
98. ਪਰਮ ਸੱਤਾ ਹੈ ਸਦਜੀਵੀ 166-167
99. ਜ਼ੋਰ ਲਗਾ ਕੇ ਅਸੀਂ ਦੌੜੀਏ 168-169
100. ਨਿੱਕਾ ਬੱਚਾ ਭੋਲਾ ਭਾਲਾ 170-171
101. ਮੈਲ ਤਾਂ ਧੋਤੀ ਜਾਂਦੀ ਹੈ 172-173
102. ਮਿੱਤਰ ਨਾਲ ਵਧੀਕੀ ਕਰੀਏ 174
103. ਜਿੰਦ ਅਜੋਕੀ ਸੱਭ ਤੋਂ ਉਤਮ 175
104. ਧਰਮ ਸਾਡੇ ਸਾਰੇ ਦੇ ਸਾਰੇ 176
105. ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ 177
106. ਲੱਖ ਕਰੋੜਾਂ ਦੀਪ ਜਗੇ ਨੇ 178-179
107. ਨਿਰਾਲੀ ਹਸਤੀ ਨਹੀਂ ਬੰਦੇ ਦੀ 180-181
108. ਗਿਆਨ ਸਾਡਾ ਬਹੁਤ ਅਧੂਰਾ 182-183
109. ਘੁਪ ਹਨੇਰਾ ਅਫਰਾ ਤਫਰੀ ਫੈਲੀ ਚਾਰ ਚੁਫੇਰੇ 184
110. ਅਸੀਂ ਜਿੰਨਾ ਕੁ ਜਾਣੀਏ 185-186
111. ਕਿੰਨੇ ਹੀ ਕਰਦੇ ਆਏ ਕੁਰਬਾਨੀ 187
112. ਕਈ ਗੁਰੂ ਕਈ ਪੀਰ ਪੈਗੰਬਰ ਕਰ ਕਰ ਗਏ ਸੁਧਾਰ 188-189
113. ਜਿਉਂ ਜਿਉਂ ਸਮਾਂ ਬੀਤਦਾ ਜਾਏ 190-191
114. ਸਦੀਆਂ ਪੁਰਾਣੇ ਧਰਮ ਜੋ ਸਾਡੇ 192
115. ਇਕ ਵੀ ਸ਼ਬਦ ਨਾ ਬੋਲੀ ਏ 193
116. ਬੋਝ ਧਰਤ ਦਾ ਚੁੱਕੀਂ ਖਲੋਤਾ 194-195
117. ਚੂਹਾ ਚੂਹੀ ਕਰਨ ਸਲਾਹਾਂ 196-197
118. ਸੱਪ ਨਾਲੋਂ ਭੈੜਾ ਉਹ ਇਨਸਾਨ 198-199
119. ਆਸ ਕਾਸੇ ਦੀ ਨਾ ਡਰ ਕਾਸੇ ਦਾ 200
120. ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ 201
121. ਮੇਰਾ ਦੇਸ਼ ਗਰੀਬਾਂ ਦਾ 202-203
122. ਮੰਤਵ ਸਾਰੀ ਉਤਪਤੀ ਦਾ 204-205
123. ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ 206
ਬਿਰਛਾਂ ਵਾਂਗ ਛਾਂ ਵਾਲੇ ਬਣੀਏ
ਬਿਰਛਾਂ ਵਾਂਗ ਛਾਂ ਵਾਲੇ ਬਣੀਏ,
ਜੋ ਤਪਦਿਆਂ ਨੂੰ ਠੰਢ ਪਾਉਂਦੇ ਨੇ।
ਮਿੱਤਰ ਭਾਵਨਾ ਸਭ ਲਈ ਰੱਖੀਏ,
ਚਾਹੇ ਵੈਰੀ ਵੈਰ ਕਮਾਉਂਦੇ ਨੇ।
ਪਸ਼ੂ, ਪੰਛੀ ਤੇ ਪੁੱਤ ਆਦਮ ਦੇ,
ਬਿਨ ਵਿਤਕਰੇ ਛਾਂ ਹੰਢਾਉਂਦੇ ਨੇ।
ਥੱਕੇ ਟੁੱਟੇ ਪਿਆਸੇ ਤੇ ਭੁੱਖੇ,
ਬਹਿ ਛਾਵੇਂ ਸ਼ੁਕਰ ਮਨਾਉਂਦੇ ਨੇ।
ਦੁੱਖਾਂ ਮਾਰੇ ਤੇ ਭੁੱਖਾਂ ਮਾਰੇ,
ਜੋ ਰੁਲ਼ਦੇ ਫਿਰਦੇ ਤੇ ਕੁਰਲਾਉਂਦੇ ਨੇ।
ਰੁੱਖਾਂ ਵਾਂਗ ਸੁੱਖ ਉਨ੍ਹਾਂ ਨੂੰ ਦੇਈਏ,
ਜੋ ਇੰਝ ਸੰਤਾਪ ਹੰਢਾਉਂਦੇ ਨੇ।
ਚਾਹੇ ਛਾਂਗੀਏ ਚਾਹੇ ਪੱਛੀਏ,
ਰੁੱਖ ਨਾ ਰੋਸ ਮਨਾਉਂਦੇ ਨੇ।
ਉਹ ਨਾ ਸਾਨੂੰ ਰੋਕਣ ਟੋਕਣ,
ਸਿਰ ਛਾਵਾਂ ਦਾ ਛਤਰ ਝੁਲਾਉਂਦੇ ਨੇ।
ਸੰਗ ਸਾਡੇ ਵੈਰ ਕਮਾਏ ਜਿਨ੍ਹਾਂ ਨੇ,
ਜੇ ਉਹ, ਵੈਰੀ ਚੱਲ ਕੇ ਆਉਂਦੇ ਨੇ।
ਖਿੜੇ, ਮੱਥੇ ਕੰਮ ਉਹਨਾਂ ਦੇ ਆਈਏ,
ਹੋ ਨਿਮਾਣੇ ਜੋ ਦਰ ਖੜਕਾਉਂਦੇ ਨੇ।
ਚੰਗੇ ਮੰਦੇ ਦੁਨੀਆ ਦੇ ਬੰਦੇ,
ਹਾਲਾਤ, ਚੁਗਿਰਦਾ ਸਮਾਂ ਬਣਾਉਂਦੇ ਨੇ।
ਪਰ ਸਭ ਤੋਂ ਚੰਗੇ ਉਹ ਬੰਦੇ,
ਜੋ ਦੁਖੀਆਂ ਦਾ ਦਰਦ ਵੰਡਾਉਂਦੇ ਨੇ।
ਵਾਂਗ ਰੁੱਖਾਂ ਦੇ ਦਰਦਾਂ ਵਾਲੇ,
ਨਿੱਤ ਪਰਉਪਕਾਰ ਕਮਾਉਂਦੇ ਨੇ।
''ਦਇਆ ਮੂਲ ਹੈ ਧਰਮ ਦਾ''
ਉਹ ਨਾ ਕਦੀ ਭੁਲਾਉਂਦੇ ਨੇ।
***********
ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ
ਪੁੱਤ ਦੇ ਕਾਤਲ ਨੂੰ ਲੱਭਦਾ ਫਿਰਦਾ,
ਜਾ ਰੇਗਿਸਤਾਨ ਵਿੱਚ ਡੇਰਾ ਲਾਇਆ।
ਛਿਪਦਾ ਫਿਰਦਾ ਕਾਤਲ ਪੁੱਤ ਦਾ,
ਯੂਸਫ ਦੇ ਤੰਬੂ ਵਿਚ ਆਇਆ।
ਜਾਣ ਰਾਹੀ ਨੂੰ ਥੱਕਿਆ ਟੁੱਟਿਆ,
ਯੂਸਫ ਨੇ ਉਹਨੂੰ ਪਾਸ ਬਿਠਾਇਆ।
ਖਾਣ ਪੀਣ ਲਈ ਸਭ ਕੁੱਝ ਦਿੱਤਾ,
ਪਿਆਰ ਦਾ ਮੀਂਹ ਵਰਸਾਇਆ।
ਪਰ ਅਣਜਾਣੇ ਹੀ ਦੱਸ ਬੈਠਾ ਉਹ, ਕਿ
''ਮੈਂ ਯੂਸਫ ਦਾ ਪੁੱਤ ਮਾਰ ਮੁਕਾਇਆ।
ਡਰ ਯੂਸਫ ਦਾ ਵੱਢ ਵੱਢ ਖਾਵੇ,
ਤਾਂ ਮੈਂ ਇਧਰ ਨੂੰ ਭੱਜਿਆ ਆਇਆ।''
ਏਨਾ ਸੁਣ ਕਾਤਲ ਦੇ ਮੂੰਹੋਂ,
ਯੂਸਫ ਨੇ ਭੋਜਨ ਪਰੇ ਹਟਾਇਆ।
ਪਰ ਨਾ ਹੱਥ ਤਲਵਾਰ ਨੂੰ ਪਾਇਆ,
ਮੋਹਰਾਂ ਦੀ ਥੈਲੀ ਚੁੱਕ ਲਿਆਇਆ।
ਨਾ ਕੋਈ ਮਾਰੀ ਭਬਕੀ ਉਸਨੇ,
ਨਾ ਹੀ ਕਾਤਲ ਨੂੰ ਡਰਾਇਆ,
ਰੀਤ ਬਦਲੇ ਦੀ ਭੁੱਲ ਭੁਲਾਕੇ,
ਕਾਤਲ ਨੂੰ ਉਸ ਇੰਝ ਫੁਰਮਾਇਆ।
ਜਵਾਨਾ! ਰੁੱਗ ਭਰ ਲੈ ਜਾਹ ਮੋਹਰਾਂ ਦਾ
ਭੱਜ ਜਾਹ ਆਪਣੀ ਜਾਨ ਬਚਾ।
ਤੂੰ ਮੇਰਾ ਪੁੱਤ ਮਾਰਿਆ,
ਮੇਰੀਆਂ ਅੱਖਾਂ ਤੋਂ ਦੂਰ ਹੋ ਜਾ।
ਸਵਰਗੀ ਛਾਂ ਰੁੱਖਾਂ ਦੀ ਪਿਆਰੀ,
ਪਰ ਯੂਸਫ ਦੀ ਛਾਂ ਨਿਆਰੀ।
ਪੁੱਤ ਦੇ ਕਾਤਲ ਨੂੰ ਬਖਸ਼ਿਆ,
ਇੱਕ ਤੇਗ ਅਨੋਖੀ ਮਾਰੀ।
ਯੂਸਫ ਨੇ ਦਇਆ ਧਰਮ ਕਮਾਇਆ,
ਕਾਤਲ ਪੁੱਤ ਦਾ ਬਖਸ਼ਿਆ।
ਅਰਬੀ-ਰੀਤ ਬਦਲੇ ਦੀ ਤੋੜੀ,
ਨੇਕੀ ਦਾ ਉਹਨੇ ਦੀਪ ਜਗਾਇਆ।
ਬਦਲੇ ਗਰਜਾਂ ਈਰਖਾ ਛੱਡ ਕੇ,
ਬਣ ਜਾਂਦੇ ਜੋ ਪਰਉਪਕਾਰੀ।
ਸੱਚੇ ਸੰਤ ਉਹ ਹੀ ਹੁੰਦੇ,
ਰੁਖਾਂ ਵਾਂਗ ਸਭ ਦੇ ਹਿਤਕਾਰੀ।
ਸੱਚੇ ਸੁੱਚੇ ਆਚਾਰੀ ਬੰਦੇ,
ਸਦਾ ਕਮਾਉਂਦੇ ਪਰਉਪਕਾਰ।
''ਸੱਚੋਂ ਓਰੈ ਸਭ ਕੋ,
ਉਪਰ ਸਚਿ ਆਚਾਰ।''
***********
ਆਚਾਰ ਨਾ ਬਣਦੇ ਸੌਖਿਆਂ
ਆਚਾਰ ਨਾ ਬਣਦੇ ਸੌਖਿਆਂ,
ਘਾਲ ਘਾਲਣੀ ਪੈਂਦੀ ਹੈ,
ਕਿ ਲੱਟ ਲੱਟ ਕਰੇ ਸਾਡਾ ਜੀਵਨ,
ਜਿੰਦ ਬਾਲਣੀ ਪੈਂਦੀ ਹੈ।
ਕੋਈ ਸਿਫਤ ਅਨੋਖੀ ਖੱਟੀਏ,
ਕਿ ਚਲਣ ਚੰਗਾ ਬਣ ਜਾਵੇ।
ਜੇਕਰ ਆਪਾ ਸਾਣ 'ਤੇ ਲਾਈਏ,
ਫਿਰ ਉਤਮਤਾ ਆ ਜਾਵੇ।
ਪਹਿਰੇਦਾਰ ਆਪੇ ਦੇ ਬਣੀਏ,
ਜਾਗਰੂਕ ਹੋ ਜਾਈਏ।
ਅਵਗੁਣ ਆਪਣੇ ਤਿਆਗੀਏ,
ਦੈਵੀ ਗੁਣ ਪੱਲੇ ਪਾਈਏ।
ਮਨ ਪਿੱਛੇ ਕਦੀ ਨਾ ਲੱਗੀਏ,
ਮਨ ਆਪਣੇ ਨੂੰ ਸਿਧਾਈਏ।
ਮਨ ਜਿੱਤਿਆਂ ਜੱਗ ਜਿੱਤਿਆ ਜਾਵੇ,
ਕਦੀ ਨਾ ਮਨੋ ਭੁਲਾਈਏ।
ਸਵੈ-ਕਾਬੂ ਵਿੱਚ ਰਹਿਣਾ ਪੈਂਦਾ,
ਤਾਂ ਬਣਦਾ ਹੈ ਆਚਾਰ।
ਕੋਈ ਸੀਮਾਂ ਕਦੀ ਨਾ ਟੱਪੀਏ,
ਤਾਂ ਲੰਘ ਸਕੀਏ ਪਾਰ।
**********
ਸਾਗਰ ਬੇਸ਼ੱਕ ਸੀਮਾ ਤੋੜੇ,
ਸਾਗਰ ਬੇਸ਼ੱਕ ਸੀਮਾ ਤੋੜੇ,
ਪਰ ਬੁਧੀਮਾਨ ਸੀਮਾ ਨਾ ਤੋੜੇ।
ਰਹਿੰਦਾ ਸ਼ਾਂਤ ਗੰਭੀਰ ਸਦਾ ਉਹ,
ਤੋੜੇ ਨਾ ਦਿਲ ਸਭ ਦੇ ਜੋੜੇ।
ਸੀਮਾ ਕਦੀ ਨਾ ਟੱਪੀਏ,
ਹੱਦ ਵਿੱਚ ਰਹੀਏ ਪਾਈਏ ਮਾਣ।
ਲਕਸ਼ਮਣ ਰੇਖਾ ਜੇ ਟੱਪ ਜਾਈਏ,
ਮਿਲਦੇ ਦੁੱਖ ਤੇ ਅਪਮਾਣ।
ਸਿਆਣੇ ਸੀਮਾ ਕਦੀ ਨਾ ਟਪਦੇ,
ਟੱਪਣ ਨਾ ਸੀਮਾਂ ਬੁੱਧੀਮਾਨ।
ਜੇਕਰ ਸੀਮਾ ਕੋਈ ਟੱਪੇ,
ਉਹ ਮੂਰਖ ਇਨਸਾਨ।
ਨਦੀ ਨਾਲੇ ਜੇ ਸੀਮਾ ਟੱਪਣ,
ਆਫਤ ਸਿਰ 'ਤੇ ਆ ਜਾਵੇ।
ਹਸਦੀ ਵਸਦੀ ਦੁਨੀਆਂ ਉੱਜੜੇ,
ਢਹਿ-ਢੇਰੀ ਹੋ ਜਾਵੇ।
ਜੇਕਰ ਦੇਸ਼ ਕੋਈ ਸੀਮਾ ਟੱਪੇ,
ਅਮਨ ਸ਼ਾਂਤੀ ਭੰਗ ਹੋ ਜਾਵੇ।
ਰਿਸ਼ਤਿਆਂ ਦੀ ਜੇ ਸੀਮਾ ਟੱਪੀਏ,
ਉੱਥਲ-ਪੁਥਲ ਸਮਾਜ ਵਿਚ ਆਵੇ।
ਕਾਮ ਕਰੋਧ ਲੋਭ ਮੋਹ ਹਓਮੇ,
ਹੋ ਜਾਵਣ ਜੇ ਬੇਲਗਾਮ।
ਖੁਹ ਖਾਤੇ ਲੈ ਗਿਰਦੇ ਸਾਨੂੰ,
ਹੋ ਜਾਈਏ ਬਦਨਾਮ।
ਆਪਣਾ ਪਹਿਰਾ ਆਪੇ ਦੇਈਏ,
ਹੱਥੋਂ ਨਾ ਛੱਡੀਏ ਕਦੀ ਲਗਾਮ।
ਬੰਦਸ਼ ਵਿਚ ਹਮੇਸ਼ਾਂ ਰਹੀਏ,
ਚੀਨੀਏਂ ਆਪਾ ਸੁਬ੍ਹਾ ਅਰ ਸ਼ਾਮ।
ਕਾਬੂ ਵਿੱਚ ਜੋ ਆਪਾ ਰੱਖਦੇ,
ਆਚਾਰ-ਹੀਣ ਉਹ ਕਦੀ ਨਾ ਹੁੰਦੇ।
ਖਿੜੇ ਮੱਥੇ ਉਹ ਜਿੰਦ ਲੰਘਾਉਂਦੇ,
ਭੀੜ ਪਵੇ ਉਹ ਨਾ ਘਬਰਾਉਂਦੇ।
*********
ਸੂਝ ਸਮਝ ਸਿਆਣਪ ਹੋਵੇ
ਸੂਝ ਸਮਝ ਸਿਆਣਪ ਹੋਵੇ,
ਫਿਰ ਦੁੱਖ ਨਾ ਆਵੇ ਨੇੜੇ।
ਤੀਖਣ ਬੁੱਧੀ ਜੇ ਮਿਲ ਜਾਵੇ,
ਫਿਰ ਦੁੱਖ ਆਵਣ ਕਿਹੜੇ।
ਜੱਗ ਵਿੱਚ ਸ਼ਕਤੀਸ਼ਾਲੀ ਬੰਦੇ,
ਇਕਬਾਲ ਜ਼ੁਰਮ ਦਾ ਕਦੀ ਨਾ ਕਰਦੇ।
ਇੱਖਲਾਕ ਹੋਵੇ ਪਰ ਜਿਨ੍ਹਾਂ ਦੇ ਪੱਲੇ,
ਗੁਨਾਹ ਕਬੂਲਣ ਤੋਂ ਕਦੀ ਨਾ ਡਰਦੇ।
ਕਈ ਗੁਨਾਹ ਸੁਚੇਤ ਪੁਣੇ ਦੇ,
ਕਾਮ ਕਰੋਧ ਲੋਭ ਮੋਹ ਵਸ ਕਰੀਏ।
ਕਈ ਗੁਨਾਹ ਵਸ ਹੋ ਜਾਂਦੇ ਨੇ,
ਅਚੇਤ ਪੁਣੇ ਵਿੱਚ ਹੀ ਕਰ ਧਰੀਏ।
ਇਖਲਾਕ ਜੇਕਰ ਉੱਚਾ ਨਾ ਹੋਵੇ,
ਇੱਛਾ ਸ਼ਕਤੀ ਹੋ ਜਾਵੇ ਕਮਜ਼ੋਰ।
ਫਿਰ ਕਈ ਵਾਰੀ ਕਈ ਵੇਗ ਸਾਡੇ,
ਬਣ ਜਾਂਦੇ ਨੇ ਮੂੰਹ ਜ਼ੋਰ।
ਨਿੱਤ ਆਪਣਾ ਆਪਾ ਆਪ ਘੋਖੀਏ,
ਬਣ ਕੇ ਅਤਿ ਕਠੋਰ।
ਢਿੱਲੇ ਨਾ ਹੋਈਏ ਭੋਰਾ ਭਰ ਵੀ,
ਮਨ ਹੋ ਸਕੇ ਨਾ ਚੋਰ।
*********
ਚੱਲਕੇ ਸੌਖੇ ਰਾਹਾਂ 'ਤੇ
ਚੱਲਕੇ ਸੌਖੇ ਰਾਹਾਂ 'ਤੇ,
ਨਹੀਂ ਮਿਲਦੇ ਸਿੱਖਰ ਮੁਕਾਮ।
ਹਸਤੀ ਸਾਡੀ ਕਦੀ ਨਾ ਘੜਦੇ,
ਜੱਗ ਦੇ ਐਸ਼ ਆਰਾਮ।
ਜੇ ਪੈਣ ਪੁਆੜੇ ਜੀਵਨ ਵਿੱਚ,
ਆਵਣ ਔਖਾਂ ਅਤਿ ਮਹਾਨ।
ਫਿਰ ਉਤਪਨ ਹੋਵੇ ਉਤਮਤਾ,
ਬਣ ਜਾਈਏ ਚੰਗੇ ਇਨਸਾਨ।
ਖਰੀ ਧਾਤ ਨਾ ਮਿਲਦੀ ਕਿੱਧਰੇ,
ਜੇ ਲੱਭੀਏ ਵਿੱਚ ਜਹਾਨ।
ਪਾ ਕੁਠਾਲੀ ਸ਼ੁੱਧ ਆਪੋਂ ਕਰੀਏ,
ਧਾਤ ਮਿਲੇ ਜੋ ਖਾਨ।
ਸੋਝੀ ਆਵੇ ਅਸੀਂ ਹਿੰਮਤ ਕਰੀਏ,
ਰਹਿਣ ਨਾ ਦੇਈਏ ਕਾਣ।
ਸਾਰੇ ਦੁਸਾਉਂਟੇ ਜੱਗ ਦੇ ਭਰੀਏ,
ਵੱਧ ਜਾਵੇ ਸਾਡੀ ਸ਼ਾਨ।
ਜਿੰਦ ਲੰਘਾਉਂਦੇ ਜੱਗ ਦੇ ਬੰਦੇ,
ਸਭਨਾਂ ਵਿਚ ਨਾ ਜਾਨ।
ਜੋ ਘੜਦੇ ਨੇ ਆਪਣਾ ਆਪਾ,
ਬਣ ਜਾਂਦੇ ਉਹ ਮਹਾਨ।
*********
ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ
ਮੰਡੀ ਵਿੱਚ ਡਲੀ ਸ਼ੁੱਧ ਧਾਤ ਦੀ,
ਕਦੀ ਨਾ ਕੋਈ ਚਲਾਵੇ।
ਸੋਨੇ ਚਾਂਦੀ ਦੇ ਸਿੱਕੇ ਜਾਂ ਨੋਟ ਕਾਗਜ਼ੀ,
ਬੰਦਾ ਲੈ ਕੇ ਜਾਵੇ।
ਸਿੱਕੇ ਜਦੋਂ ਵੀ ਘੜਦੇ ਹਾਂ,
ਖੋਟ ਉਹਨਾਂ ਵਿੱਚ ਮੜ੍ਹਦੇ ਹਾਂ।
ਤਾਂ ਕਿੱਧਰੇ ਮੰਡੀ ਵਿੱਚ ਜਾ ਕੇ,
ਅਸੀਂ ਸੌਦਾ ਪੱਤਾ ਖੜਦੇ ਹਾਂ।
ਪਰ ਜਿੰਨੇ ਮਰਜ਼ੀ ਉੱਚੇ ਉੱਠੀਏ,
ਜੱਗ ਨੂੰ ਕਦੀ ਨਾ ਮਨੋ ਭੁਲਾਈਏ।
ਭਾਂਤ ਭਾਂਤ ਦੇ ਬੰਦੇ ਜੱਗ ਵਿੱਚ,
ਜਿੰਦ ਸਭਨਾਂ ਸੰਘ ਲੰਘਾਈਏ।
ਕਰੀਏ ਹਿੰਮਤ ਉਚੇ ਉਠਣ ਦੀ,
ਜਿੰਦ ਭੰਗ ਦੇ ਭਾੜੇ ਨਾ ਲੰਘਾਈਏ।
ਆਪਣਾ ਹੱਥ ਲੰਮਾ ਲਮਕਾ ਕੇ,
ਗਿਰੇ ਪਿਆਂ ਨੂੰ ਵੀ ਉਠਾਈਏ।
ਨਿਰਾ ਸੱਚ ਸਾਡੀ ਦੁਨੀਆ ਅੰਦਰ,
ਬਹੁਤ ਅੜਿੱਕੇ ਪਾਵੇ।
ਕੋਈ ਟਾਵਾਂ ਟਾਵਾਂ ਔਖਾਂ ਕੱਟ ਕੇ,
ਸੱਚੀ ਸੁੱਚੀ ਜਿੰਦ ਲੰਘਾਵੇ।
ਜਿੰਨਾ ਮਰਜ਼ੀ ਕੋਈ ਮਹਾਨ,
ਬਣਕੇ ਰਹੇ ਨਿਮਰ ਇਨਸਾਨ।
ਸਦਾਚਾਰ ਹੱਥੋਂ ਨਾ ਜਾਵੇ,
ਸਭਨਾਂ ਸੰਗ ਉਹ ਚੱਲ ਵਿਖਾਵੇ।
***********
ਕੀ ਫਾਇਦਾ ਉਸ ਬੰਦੇ ਦਾ
ਕੀ ਫਾਇਦਾ ਉਸ ਬੰਦੇ ਦਾ,
ਜੋ ਜੱਗ ਦੇ ਰਾਸ ਨਾ ਆਏ।
ਸਦਾਚਾਰ ਨਾ ਜਿਸਦੇ ਪੱਲੇ,
ਲੋਕਾਂ ਦੀ ਜਿੰਦ ਨਰਕ ਬਣਾਏ।
ਨੇਕੀ ਲੈ ਕੇ ਕੋਈ ਨਹੀਂ ਜੰਮਿਆ,
ਨਾ ਹੀ ਕੋਈ ਬਦੀ ਲਿਆਏ।
ਸਮਾਂ, ਸਥਾਨ, ਹਾਲਾਤ, ਚੁਗਿਰਦਾ,
ਰਲ਼ ਮਿਲ਼ ਬੰਦੇ ਨੂੰ ਘੜਦੇ ਆਏ।
ਬਚਪਨ ਵਿਚ ਸਭ ਭੋਲੇ ਭਾਲੇ,
ਨਾ ਬਦੀ ਨਾ ਨੇਕੀ ਨਾਲੇ।
ਜਗ ਵਾਲੇ ਬੱਚੇ ਨੂੰ ਘੜਦੇ,
ਬਣ ਜਾਵੇ ਜੈਸਾ ਕੋਈ ਪਾਲੇ।
ਹੋਵੇ ਵੱਡਾ ਮਿਹਨਤ ਕਰਦਾ,
ਪੜ੍ਹਦਾ ਲਿਖਦਾ ਉੱਚਾ ਚੜ੍ਹਦਾ।
ਭਾਂਤ ਭਾਂਤ ਦੀਆਂ ਔਖਾਂ ਜਰਦਾ,
ਆਪਣਾ ਆਚਰਣ ਆਪੇ ਘੜਦਾ।
ਇਸ ਤਰ੍ਹਾਂ ਚੜ੍ਹ ਜਾਵਣ ਉੱਚੇ,
ਗੁਣ ਗ੍ਰਹਿਣ ਜੋ ਕਰਦੇ।
ਭੋਰਾ ਭਰ ਦੀ ਤਿਲ੍ਹਕਣਬਾਜ਼ੀ,
ਉਹ ਰਤੀ ਨਾ ਜਰਦੇ।
(ਪਰ ਸਭਨਾਂ ਸੰਗ ਮਿਲਵਰਤਣ ਕਰਦੇ)
***********
ਧੰਨ ਦੌਲਤ ਜੇ ਲੁੱਟਿਆ ਜਾਵੇ
ਧੰਨ ਦੌਲਤ ਜੇ ਲੁੱਟਿਆ ਜਾਵੇ,
ਸਮਝੋ ਕੁਝ ਕੁ ਜਾਵੇ।
ਮੁੜ ਕਮਾਈ ਕਰ ਸਕਦੇ ਹਾਂ,
ਮਤ ਕੋਈ ਚਿੰਤਾ ਲਾਵੇ।
ਵਿਗੜ ਜਾਵੇ ਜੇ ਸੇਹਤ ਆਸਾਡੀ,
ਬਹੁਤ ਕੁਝ ਸਾਡੇ ਹੱਥੋਂ ਜਾਵੇ।
ਜਿੰਦਗੀ ਵਿੱਚ ਪੈ ਜਾਵੇ ਘਾਟਾ,
ਜੀਵਨ ਭਰ ਬੰਦਾ ਪਛਤਾਵੇ।
ਚਰਿੱਤਰ ਤੇ ਸਦਾਚਾਰ ਦੀ ਦੌਲਤ,
ਜੇਕਰ ਰਹੇ ਨਾ ਪੱਲੇ।
ਨਾ ਕੋਈ ਸਾਡੀ ਕਦਰ ਕਰੇ,
ਨਾ ਫਿਰ ਹੁੰਦੀ ਬੱਲੇ ਬੱਲੇ।
ਅਚਾਰਹੀਣ ਜੇਕਰ ਹੋ ਜਾਈਏ,
ਜਿੰਦ ਸੱਖਣੀ ਹੋ ਜਾਵੇ।
ਕਾਲਸ ਸਾਡੇ ਮੱਥੇ ਲੱਗੇ,
ਆਪਾ ਵੱਢ ਵੱਢ ਖਾਵੇ।
ਸੇਹਤ ਅਤੇ ਸਦਾਚਾਰ ਦੀ ਦੌਲਤ,
ਜਿੰਦ ਭਰ ਕਮਾਉਂਦੇ ਜਾਈਏ।
ਆਚਰਣਹੀਣ ਕਦੀ ਨਾ ਹੋਈਏ,
ਨਿੱਤ ਨਵੇਂ ਗੁਣ ਅਪਣਾਈਏ।
ਜਿਉਂ ਜਿਉਂ ਗੁਣ ਗ੍ਰਹਿਣ ਕਰੀਏ,
ਉਤਮਤਾ ਆਉਂਦੀ ਜਾਵੇ।
ਸਦਾਚਾਰੀ ਜੇ ਬਣਕੇ ਰਹੀਏ,
ਜੀਵਨ ਸਫਲ ਹੋ ਜਾਵੇ।
*********
ਧੋਖੇਬਾਜ਼ ਤੇ ਕਪਟੀ ਬੰਦੇ
ਧੋਖੇਬਾਜ਼ ਤੇ ਕਪਟੀ ਬੰਦੇ,
ਖਰੀ ਖਰੀ ਨਾ ਕਹਿੰਦੇ।
ਬੁੱਧੀਮਾਨ ਮਹਾਨ ਬੰਦੇ,
ਨਹੀਂ ਸੱਚ ਕਹੇ ਬਿਨ ਰਹਿੰਦੇ।
ਵਿੰਗ ਵਲੇਵੇਂ ਜੋ ਕੋਈ ਪਾਵੇ
ਵਿਸਾਹ ਨਾ ਉਸਦਾ ਖਾਈਏ।
ਭੁੱਲ ਭੁਲੇਖੇ ਸੰਗ ਓਸਦੇ,
ਕਦੀ ਨਾ ਚੱਲ ਕੇ ਜਾਈਏ।
ਪਤਾ ਨਹੀਂ ਉਹ ਕਿਹੜੇ ਵੇਲੇ,
ਆਪਣਾ ਰੰਗ ਵਿਖਾਵੇ।
ਉਹ ਆਪੋਂ ਫਸ ਜਾਵੇਂ ਕਿੱਧਰੇ,
ਜੋ ਸੰਗ ਗਿਆ ਉਹ ਭੀ ਫਸ ਜਾਵੇ।
ਸੰਗਤ ਭਲੇ ਪੁਰਸ਼ ਦੀ ਕਰੀਏ,
ਜੋ ਸਿੱਧੇ ਰਾਹ ਪਾਵੇ।
ਉਸਦੇ ਪਿਛਲਗ ਬਨਣਾ ਚੰਗਾ,
ਜੋ ਕੁਰਾਹੇ ਕਦੀ ਨਾ ਜਾਵੇ।
ਜੈਸੀ ਸੰਗਤ ਵੈਸੀ ਰੰਗਤ,
ਜੀਵ ਜੰਤੂ ਬਣ-ਪੰਛੀ ਪਾਉਂਦੇ।
ਜੈਸੀ ਸੰਗਤ ਵੈਸੇ ਕਰਮ,
ਬੰਦੇ ਦੇ ਪੁੱਤ ਕਮਾਉਂਦੇ।
ਕਰਮਾਂ ਸੰਧੜਾ ਖੇਤ ਹੈ ਜੱਗ,
ਕਰਮਾਂ ਦਾ ਫਲ ਹਰ ਕੋਈ ਖਾਵੇ।
ਐਸੇ ਕਰਮ ਕਮਾਵੇ ਬੰਦਾ,
ਕਿ ਉਸਦਾ ਕੀਤਾ ਹਰ ਕੋਈ ਖਾਵੇ।
ਧੋਖੇਬਾਜ਼ ਤੂੰ ਧੋਖੇ ਛੱਡ ਦੇਹ,
ਕਪਟੀ ਕਪਟ ਤੂੰ ਨਾ ਕਮਾਵੀਂ।
'ਜੈਸਾ ਕਰੀਏ, ਵੈਸਾ ਭਰੀਏ',
ਇਹ ਅਖਾਣ ਨਾ ਮਨੋਂ ਭੁਲਾਵੀਂ।
*********
ਕੂੜ ਕਦੀਂ ਨਾ ਰੰਗੀਏ
ਕੂੜ ਕਦੀਂ ਨਾ ਰੰਗੀਏ,
ਸੱਚ ਦੀ ਪੁੱਠ ਚੜ੍ਹਾ ਕੇ।
ਸੱਚ ਜੇਕਰ ਜਾਣੀਏ,
ਰੱਖੀਏ ਨਾ ਕਦੀ ਛਿਪਾ ਕੇ।
ਨਿਰੇ ਸੱਚ ਦੇ ਭੌਰਿਆਂ ਅੱਗੇ,
ਬਿਨਾ ਝਿੱਜਕ ਝੁੱਕ ਜਾਈਏ।
ਜੋ ਵਪਾਰੀ ਕੂੜ ਕੁਫਰ ਦੇ,
ਉਨ੍ਹਾਂ ਨੂੰ ਠੁਕਰਾਈਏ।
ਨਿਰਭੈ ਤੇ ਨਿਰਵੈਰ ਹੋ ਕੇ,
ਸੱਚੋ ਸੱਚ ਕਮਾਈਏ।
ਜੋ ਕੋਈ ਜ਼ਾਲਮ ਜ਼ੁਲਮ ਕਮਾਵੇ,
ਜਿੰਦ ਹੀਲ ਕੇ ਜ਼ੁਲਮ ਹਟਾਈਏ।
ਸੱਚ ਦੇ ਰਾਹੀ ਨਿਰਭੈ ਹੋ ਕੇ,
ਹੱਕ ਸੱਚ ਲਈ ਜਿੰਦ ਲਗਾਉਂਦੇ।
ਜੇ ਕਿਧਰੇ ਕੋਈ ਧੱਕਾ ਕਰਦਾ,
ਉਹ ਸੱਚੇ ਦਾ, ਪੱਖ ਪੁਗਾਉਂਦੇ।
ਭੀੜ ਪਵੇ ਕਮਜ਼ੋਰਾਂ ਉੱਤੇ,
ਬਾਂਹ ਪਕੜ ਕੇ ਸਾਥ ਨਿਭਾਉਂਦੇ।
ਕੁਰਬਾਨੀ ਜੇਕਰ ਦੇਣੀ ਪਵੇ।
ਚੁਰਸਤੇ ਵਿੱਚ ਜਾ ਸੀਸ ਲਗਾਉਂਦੇ।
*********
ਹੱਕ ਸੱਚ ਦਾ ਰਾਜ ਧਰਤ 'ਤੇ (ਰੱਬੀ ਰਾਜ)
ਹੱਕ ਸੱਚ ਦਾ ਰਾਜ ਧਰਤ 'ਤੇ (ਰੱਬੀ ਰਾਜ)
ਈਸਾ ਜੀ ਲਿਆਉਣਾ ਚਾਹਵੇ।
ਰਾਜੇ ਅਤੇ ਪੁਜਾਰੀ ਨੂੰ,
ਹੱਕ ਸੱਚ ਕਦੀ ਨਾ ਭਾਵੇ।
ਈਸਾ ਨੂੰ ਫਾਂਸੀ ਲਗਵਾਇਆ,
ਬਾਰਬਰਾ ਡਾਕੂ ਬਚਾਇਆ।
ਮੁਲਖ ਦਾ ਇਨਸਾਫ! ਰਾਜੇ ਦੀ ਚਤੁਰਾਈ,
ਸੱਚ ਨੂੰ ਫਾਂਸੀ ਲਾਇਆ।
ਪੱਥਰ ਪੂਜ ਉਜੱਡ ਕੌਮ ਦੀ,
ਮੁਹੰਮਦ ਨੂੰ ਸੀ ਚਿੰਤਾ ਭਾਰੀ।
ਇੱਟਾਂ ਵੱਟੇ ਉਸ ਨੇ ਖਾਧੇ,
ਪਰ ਹਿੰਮਤ ਨਾ ਹਾਰੀ।
ਕੂੜ ਕੁਫ਼ਰ ਸੰਗ ਮੱਥਾ ਲਾਇਆ,
ਬੇਤਾਲਾ ਕੁਰਾਹੀਆ ਅਖਵਾਇਆ।
ਸਿਥਥ ਸਮਾਜ ਨੇ ਨਾਨਕ ਜੀ ਨੂੰ,
ਕੀ ਕੀ ਸੀ ਨਹੀਂ ਬਣਾਇਆ।
ਦਰਦਾਂ ਵਾਲੇ ਘਰ ਨਾ ਬਹਿੰਦੇ,
ਦੁਖ ਝਲਦੇ ਦਰਦ ਵੰਡਾਉਂਦੇ।
ਕਲ ਕਲੇਸ਼ ਜੇ ਜੱਗ ਵਿੱਚ ਫੈਲੇ,
ਕਦੀ ਵੀ ਚੈਨ ਨਾ ਪਾਉਂਦੇ।
ਰਾਜ ਪਾਟ ਘਰ-ਬਾਰ ਛੱਡਦੇ,
ਪੁੱਤਰ ਤੇ ਸੋਹਣੀ ਨਾਰ ਛੱਡਦੇ।
ਕਿ ਅਮਨ ਸ਼ਾਂਤੀ ਜੱਗ ਵਿਚ ਆਵੇ,
ਬਣ ਭਿਖਸ਼ੂ ਜੱਗ ਜਗਾਉਂਦੇ ਨੇ। (ਮਹਾਤਮਾ ਬੁੱਧ)
ਅਸਮਾਨੀ ਕੰਨ ਉਹਨਾਂ ਦੇ ਹੁੰਦੇ,
ਆਰੋਂ ਪਾਰੋਂ ਸਭ ਬੋਲ ਸੁਣੀਏ।
ਅਸਮਾਨੀ ਨੇਤਰ ਉਹਨਾਂ ਦੇ,
ਜੱਗ ਨੂੰ ਰਾਹ ਦਰਸਾਉਂਦੇ ਨੇ।
ਖੁਦਾਈ ਖਿਦਮਤਗਾਰ ਉਹ ਹੁੰਦੇ,
ਦਰਦਾਂ ਦੇ ਭੰਡਾਰ ਉਹ ਹੁੰਦੇ।
ਮਜ਼ਲੂਮਾਂ ਦੇ ਸੱਚੇ ਯਾਰ ਉਹ ਹੁੰਦੇ,
ਜ਼ਾਲਮਾਂ ਲਈ ਤਲਵਾਰ ਉਹ ਹੁੰਦੇ।
ਬੋਲ ਉਹਨਾਂ ਦੇ ਕਾਟ ਕਰ ਜਾਂਦੇ,
ਦਿਲ ਵਿੱਚ ਗਹਿਰੇ ਉੱਤਰ ਜਾਂਦੇ।
ਵਰਜਿਤ ਕਰੇ ਕੋਈ ਜਿਥੋਂ ਉਹਨਾਂ ਨੂੰ,
ਓਥੇ ਜਾ ਕੇ ਪੈਰ ਟਿਕਾਂਦੇ ਨੇ।
ਬਣ ਭਿਖਸ਼ੂ ਉਹ ਘਰ ਘਰ ਜਾਂਦੇ,
ਮੰਗਦੇ ਫਿਰਦੇ ਗਿਆਨ ਦੇ ਜਾਂਦੇ।
ਜਾਗਰੂਕ ਜਨਤਾ ਨੂੰ ਕਰਦੇ,
ਅੰਧ-ਵਿਸ਼ਵਾਸ਼ ਦੂਰ ਭਜਾਂਦੇ।
ਭੁੱਖਾਂ ਪਿਆਸਾਂ ਉਹ ਜਰਦੇ,
ਬਿਖੜੇ ਪੈਂਡੇ ਤਹਿ ਕਰਦੇ।
ਕਰਮਾਂ, ਭਰਮਾਂ, ਧਰਮਾਂ ਦੇ ਕੰਡੇ,
ਚੁਗ! ਗਾਡੀ ਰਾਹ ਪਾ ਜਾਂਦੇ।
*********
ਰੱਬੀ ਰਾਹ ਕੋਈ ਐਸਾ ਰਾਹ ਨਾ
ਰੱਬੀ ਰਾਹ ਕੋਈ ਐਸਾ ਰਾਹ ਨਾ,
ਜੋ ਜਾਵੇ ਰੱਬ ਦੇ ਦੁਆਰ।
ਰੱਬੀ ਰਾਹ ਤਾਂ ਰਾਹ ਨੇਕੀ ਦਾ,
ਨੇਕੀ ਕਰੇ ਉਹ ਰੱਬੀ ਯਾਰ।
ਰੱਬੀ ਰਾਹ ਦੇ ਪਾਂਧੀਆਂ ਅੱਗੇ,
ਆਪਣਾ ਸੀਸ ਝੁਕਾਈਏ।
ਹੋ ਸਕੇ ਤਾਂ ਨੇਕੀ ਕਰੀਏ,
ਰੱਬੀ ਰਾਹ ਅਪਣਾਈਏ।
ਰੱਬੀ ਰਾਹ ਦੇ ਬੰਦੇ ਕਦੀ ਵੀ,
ਨਹੀਂ ਕਿਸੇ ਦਾ ਦਿਲ ਦੁਖਾਉਂਦੇ।
ਰੱਬੀ ਰਾਹ ਦੇ ਬੰਦੇ ਸਦਾ ਹੀ,
ਸਭਨਾਂ ਦੇ ਸੰਗ ਪਿਆਰ ਵਧਾਉਂਦੇ।
ਨੇਕ-ਵੰਦ ਬਾਂਹ ਫੜਨ ਜਿਨ੍ਹਾਂ ਦੀ,
ਉਨ੍ਹਾਂ ਨੂੰ ਉਹ ਪਾਰ ਲਗਾਉਂਦੇ।
ਜੇ ਦੇਣੀ ਪੈ ਜਾਵੇ ਕੁਰਬਾਨੀ,
ਆਪਣੀ ਜਿੰਦ ਉਹ ਘੋਲ ਘੁਮਾਉਂਦੇ।
ਨੇਕੀ ਦਾ ਰਾਹ ਕੰਡਿਆਂ ਭਰਿਆ,
ਕੋਈ ਟਾਵਾਂ ਟਾਵਾਂ ਹੀ ਚੱਲ ਪਾਵੇ।
ਸੁਰਤ ਉਸਦੀ ਸਦਾ ਰਹੇ ਟਿਕਾਣੇ,
ਕਦੀ ਨਾ ਉਹ ਘਬਰਾਵੇ।
*********
ਪਰਮ ਸੱਤਾ ਹੈ ਸਰਵ-ਵਿਆਪੀ
ਪਰਮ ਸੱਤਾ ਹੈ ਸਰਵ-ਵਿਆਪੀ,
ਸਦ ਜੀਵੀ ਤੇ ਹੈ ਅਬਨਾਸ਼ੀ।
ਘਿਰਣਾ ਈਰਖਾ ਕਰੀਂ ਨਾ ਪਿਆਰੇ,
ਸਭ ਇੱਕੋ ਦਾ ਪਾਸਾਰ।
ਖਿੜੇ ਫੁੱਲ ਤੇ ਕੰਡੇ ਦੇ ਵਿਚ,
ਪਰਮ ਸੱਤਾ ਇੱਕ ਸਾਰ।
ਧੁਰ ਹਿਰਦੇ ਵਿੱਚ ਰੱਖੀਏ ਇੱਕ ਨੂੰ,
ਕਾਦਰ ਕੁਦਰਤ ਇਕੋ ਨੇ ਯਾਰ।
ਬਹਾਰ ਜਾਵੇ, ਪੱਤਝੜ ਆ ਜਾਵੇ,
ਸਦਾ ਨਾ ਰਹਿੰਦੀ ਹੈ ਬਹਾਰ।
ਮੁੜ ਮੁੜ ਸਭ ਕੁਝ ਹੁੰਦਾ ਜਾਵੇ,
ਹੁਕਮ ਸਦੀਵੀਂ ਚਲੇ ਇੱਕ ਸਾਰ।
ਹੁੰਦੇ ਜਾਈਏ ਅਸੀਂ ਚੰਗੇਰੇ,
ਪੀੜ੍ਹੀ ਦਰ ਪੀੜ੍ਹੀ ਟੁਰੀਏ ਅਗੇਰੇ।
ਸੁਪਰ ਮੈਨ ਵੱਲ ਵੱਧਦੇ ਜਾਈਏ,
ਹੋਵੇਗਾ ਜੱਗ ਦਾ ਸੁਧਾਰ।
ਸਮੇਂ ਦੀ ਕੁੰਜੀ ਸਾਡੇ ਹੱਥ ਆਈ,
ਖੋਲ੍ਹ ਸਕੀਏ ਅਸੀਂ ਦੋ ਦੁਆਰ।
ਇੱਕ ਦੁਆਰ ਸਵਰਗ ਦਾ ਭਾਈ,
ਦੂਜਾ ਨਰਕ ਦੁਆਰ।
ਸੁੱਖ ਦੁੱਖ ਦਾ ਭੰਡਾਰ ਇੱਕੋ ਹੈ,
ਜੋ ਜੀ ਚਾਹੇ ਲਿਆਈਏ।
ਜੈਸੀ ਕਰਨੀ ਵੈਸੀ ਭਰਨੀ,
ਆਪਣੀ ਕੀਤੀ ਦਾ ਫਲ ਪਾਈਏ।
*********
ਧਰਮ ਸਾਰੇ ਰੱਬ ਰੱਬ ਕਰਦੇ
ਧਰਮ ਸਾਰੇ ਰੱਬ ਰੱਬ ਕਰਦੇ,
ਰੱਬ ਵੱਲ ਪਿਠ ਘੁਮਾ ਕੇ।
ਮਰਦੇ ਮਾਰਦੇ ਵੱਢਦੇ ਟੁੱਕਦੇ,
ਰੱਬ ਦਾ ਢੋਲ ਵਜਾ ਕੇ।
ਧਰਮਾਂ ਨੇ ਉਲਝਾਇਆ ਸਾਨੂੰ,
ਮੱਤ ਅਸਾਡੀ ਮਾਰੀ।
ਪਾਈਆਂ ਬਹੁਤ ਕਹਾਣੀਆਂ,
ਪਰ ਕੋਈ ਕਹਾਣੀ ਨਹੀਂ ਹਮਾਰੀ।
ਬੇਲੋੜੀ ਹੀ ਰਟ ਧਰਮਾਂ ਦੀ,
ਬੰਦਾ ਲਗਾਈਂ ਜਾਵੇ।
ਰੱਬੀ ਖੇਤਰ ਸਰਵ-ਵਿਆਪੀ,
ਸਮਝ ਨਾ ਇਸਨੂੰ ਆਵੇ।
ਜੇ ਕੋਈ ਤਰਕ-ਬੇ-ਤਰਕ ਕਰੇ,
ਵੱਡ ਕੁਰਸੀ ਹਿਲ ਜਾਵੇ।
ਅੰਧ-ਵਿਸ਼ਵਾਸ਼ੀ ਲੋਕਾਂ ਦਾ
ਪੱਖ ਪੂਰੇ, ਤੇ ਰੋਹਬ ਦਿਖਾਵੇ।
ਕਿ ਗਿਆਨ ਅਤੇ ਵਿਗਿਆਨ ਦੀ,
ਸੂਝ ਨਾ ਜਨਤਾ ਨੂੰ ਆਵੇ।
ਵੱਡ-ਕੁਰਸੀ ਨਾ ਉਸ ਦੀ ਹਿੱਲੇ,
ਸੂਝ ਲੋਕਾਂ ਨੂੰ ਆਵੇ ਨਾ ਆਵੇ।
ਸੂਈ ਤੂੜੀ 'ਚੋਂ ਬੀਜ ਤਣੇ 'ਚੋਂ
ਸੂਈ ਤੂੜੀ 'ਚੋਂ ਬੀਜ ਤਣੇ 'ਚੋਂ,
ਲਭ ਨਾ ਸਕੀਏ ਯਾਰ।
ਵਿਰਾਟ ਰੂਪੀ ਜੱਗ 'ਚੋਂ
ਕਿਵੇਂ ਲੱਭੀਏ ਇਸਦਾ ਸਾਰ।
ਇਸ ਲਈ ਹੀ ਕਹਿ ਦਿੰਦੇ ਨੇ,
ਅਤੇ ਡਟ ਕੇ ਕਰਨ ਐਲਾਨ।
ਕਿ ਕਿਧਰੇ ਨਾ ਕੋਈ ਆਤਮਾ,
ਜੋ ਕਹਿ ਗਏ ਕ੍ਰਿਸ਼ਨ ਭਗਵਾਨ।
ਵਿਗਿਆਨ ਲੱਭੇ ਨਿਰੇ ਸੱਚ ਨੂੰ,
ਹੈ ਧਰਮ ਨਿਰਾ ਵਿਸ਼ਵਾਸ਼।
ਅੰਧ-ਵਿਸ਼ਵਾਸ਼ੀ ਅਤੇ ਵਿਗਿਆਨ,
ਕਦੀ ਨਾ ਆਉਂਦੇ ਰਾਸ।
ਸੰਸਾਰ ਦਾ ਸਾਰ ਆਤਮਾ
ਇਸ ਬਿਨ ਨਹੀਂ ਜਹਾਨ।
ਓਧਰ ਵਿਗਿਆਨ ਭੀ ਮੰਨਦਾ,
ਇੱਕ ਮੁਢਲੇ ਕਣ ਮਹਾਨ।
ਬਿਨ ਇਸ ਮੁਢਲੇ ਕਣ ਦੇ,
ਹੋ ਨਹੀਂ ਸਕਦਾ ਜਹਾਨ।
ਲਘੂ ਆਪੇ 'ਚੋਂ ਉਪਜਦਾ,
ਵਿਰਾਟ ਰੂਪ ਮਹਾਨ।
ਮੁਢਲਾ ਕਣ ਅਤੇ ਆਤਮਾ,
ਦੋਵਾਂ ਨੂੰ ਇੱਕੋ ਜਾਣ।
ਆਤਮਾ ਹੀ ਪਰਮ-ਆਤਮਾ,
ਆਤਮ ਕਣ ਬਣ ਗਿਆ ਜਹਾਨ।
ਸਾਡੀ ਜਾਚੇ ਮੁਢਲਾ ਕਣ
ਜਿਸਦਾ ਨਹੀਂ ਅਨੁਮਾਨ
ਮਨਫ਼ੀ ਜਮ੍ਹਾਂ ਦਾ ਜੋੜ ਹੈ
ਨਿਰਾ ਸੁਨਯੈ ਭਗਵਾਨ।
ਸਿੱਧਾ ਸਾਦਾ ਜੀਵਨ ਮਾਰਗ,
ਜੇਕਰ ਅਸੀਂ ਅਪਣਾਈਏ।
ਸਰਵ-ਵਿਆਪੀ ਸੰਪੂਰਨ ਸਤਾ ਦੀ,
ਸੂਝ ਅਸੀਂ ਪਾ ਜਾਈਏ।
ਸਾਨੂੰ ਜਿਸ ਕਾਸੇ ਦਾ ਗਿਆਨ ਨਹੀਂ,
ਇਨਕਾਰ ਨਾ ਉਸਤੋਂ ਕਰੀਏ।
ਲਟਕਾ ਰੱਖੀਏ ਆਪਣਾ ਫੈਸਲਾ,
ਅਗਿਆਨਤਾ ਵਿਚ ਕੁਝ ਕਹਿ ਨਾ ਧਰੀਏ।
ਇਹ ਗੱਲ ਨਾ ਕਿਸੇ ਗਿਆਨ ਦੀ,
ਇਹ ਗੱਲ ਤਾਂ ਗਹਿਰੇ ਧਿਆਨ ਦੀ।
ਅਤੇ ਗੱਲ ਨਿਰੀ ਵਿਗਿਆਨ ਦੀ,
ਜੋ ਆਖੀ ਹੋਈ ਭਗਵਾਨ ਦੀ।
ਮੁਢਲੇ ਕਿਣਕੇ ਨੂੰ ਆਤਮ ਕਹੀਏ,
ਬੱਸ ਇਹ ਗਿਆਨਾਂ ਸਿਰ ਗਿਆਨ।
ਆਤਮ ਕਾਰਨ ਹੀ ਉਪਜਿਆ,
ਇਹ ਸਾਡਾ ਜਹਾਨ।
----------
ਤਰਕਵਾਦੀ ਜੇ ਤਰਕ ਕਰਦੇ
ਤਰਕਵਾਦੀ ਜੇ ਤਰਕ ਕਰਦੇ,
ਅਗਿਆਨ ਹਨੇਰਾ ਦੂਰ ਹੋ ਜਾਵੇ।
ਜੋ ਲੋਕਾਂ ਨੂੰ ਪਾਉਣ ਕੁਰਾਹੇ,
ਉਹਨਾਂ ਨੂੰ ਨਾ ਭਾਵੇ।
ਹਨੇਰੇ ਵਾਲੇ ਰੌਲ਼ਾ ਪਾਵਣ,
ਕਿ ਸੂਰਜ ਨਾ ਚੜ੍ਹ ਜਾਵੇ।
ਕਿ ਛਿਪੇ ਰਹਿਣ ਉਹਨਾਂ ਦੇ ਚਿਹਰੇ,
ਕਿੱਧਰੇ ਕੋਈ ਤਕ ਨਾ ਪਾਵੇ।
ਘੁੰਮਦਾ ਫਿਰਿਆ ਬਾਬਾ ਨਾਨਕ,
ਕਿ ਅੰਧਕਾਰ ਮਿਟ ਜਾਵੇ।
ਪਰ ਬਾਬਾ ਨਾਨਕ ਦਾ ਪੈਰੋਕਾਰ
ਤਰਕਵਾਦੀਆਂ ਨੂੰ ਡਰਾਵੇ।
ਤਰਕਸ਼ੀਲ ਤੂੰ ਤਰਕ ਕਰੀ ਜਾਹ,
ਚਾਹੇ ਕਾਲ ਕੋਠੜੀ ਹਿੱਸੇ ਆਵੇ।
ਘੁੱਪ ਹਨੇਰ ਵਿਚ ਪਿਆ ਵੀ,
ਹੀਰਾ ਲਿਸ਼ਕ ਦਿਖਾਵੇ।
ਨਾ ਨਾਨਕ ਦਾ ਪੈਰੋਕਾਰ ਉਹ,
ਨਾ ਗੋਬਿੰਦ ਦਾ ਸਿੰਘ ਸਰਦਾਰ।
ਜੋ ਦੇਵੀ ਦੇਵਾਂ ਦੀ ਪੂਜ ਕਰਾਵੇ,
ਅਤੇ ਤਰਕਸ਼ੀਲਾਂ ਨੂੰ ਕਹੇ ਗ਼ਦਾਰ।
ਪੱਥਰਾਂ ਅਗੇ ਸੀਸ ਝੁਕਾਈਏ,
ਬਲਦੀ ਗੈਸ ਨੂੰ ਦੇਵੀ ਬਣਾਈਏ।
ਕਿਉਂ ਨਾ ਲੋਕਾਂ ਨੂੰ ਸਮਝਾਈਏ,
ਅੰਧ-ਵਿਸ਼ਵਾਸ਼ੀ ਦਾ ਘੁੰਡ ਉਤਾਰ।
ਜੋ ਲੋਕਾਂ ਨੂੰ ਅਗਿਆਨੀ ਰੱਖੇ,
ਅਤੇ ਲੋਕਾਂ ਦੀ ਮੱਤ ਰੱਖੇ ਮਾਰ।
ਹੋ ਨਹੀਂ ਸਕਦੀ ਕਦੇ ਵੀ,
ਐਸੀ ਸਰਕਾਰ ਲੋਕ ਸਰਕਾਰ।
ਕਰਤਵ ਸਾਡਾ ਸਭ ਦਾ,
ਕਿ ਲੋਕਾਂ ਨੂੰ ਆਵੇ ਗਿਆਨ।
ਵਹਿਮ ਭਰਮ ਤੇ ਅੰਧ-ਵਿਸ਼ਵਾਸ਼ੀ,
ਨਾ ਕਰਦਾ ਰਹੇ ਇਨਸਾਨ।
*********
ਨਿਰੇ ਸੱਚ ਨੂੰ ਲੱਭਦੇ ਜਾਈਏ
ਨਿਰੇ ਸੱਚ ਨੂੰ ਲੱਭਦੇ ਜਾਈਏ,
ਬਦਲ ਜਾਂਦੀ ਹੈ ਭੀ ਸਚਾਈ।
ਖੋਜੀ ਖੋਜਾਂ ਕਰਦੇ ਜਾਂਦੇ,
ਸੱਚ, ਝੂਠ, ਬਣ ਜਾਵੇ ਭਾਈ।
ਪਰਖ ਲਈਏ ਕਸਵੱਟੀ ਉੱਤੇ,
ਕਿ ਕੀ ਸੱਚ ਕੀ ਝੂਠ ਹੈ ਭਾਈ।
ਜੋ ਕੁਝ ਅਸੀਂ ਅੱਜ ਜਾਣਦੇ,
ਭਲ਼ਕੇ ਨੂੰ ਨਿਕਲੇ ਨਿਰੀ ਪਰਛਾਈਂ।
ਅੱਜ ਨਵਾਂ ਕੱਲ੍ਹ ਹੋਵੇ ਪੁਰਾਣਾ,
ਗਿਆਨ ਬਦਲਦਾ ਜਾਵੇ ਭਾਈ।
ਵਿਗਿਆਨ ਜਿਸਨੂੰ ਇਨਕਾਰੇ,
ਉਸਨੂੰ ਕਦੀ ਨਾ ਪੂਜੀਂ ਭਾਈ।
ਕੂੜਾਂ 'ਚੋਂ ਜੋ ਸੱਚ ਪਰਧਾਨ,
ਉਸ ਲਈ ਲੜਦੇ ਜਾਈਏ।
ਸਮੇਂ ਨਾਲ ਜੋ ਬਦਲ ਜਾਵੇ,
ਛੱਡ ਪਰ੍ਹੇ ਹੋ ਜਾਈਏ।
ਸਦਾ ਸੱਚ ਲਈ ਲੜਦੇ ਜਾਈਏ,
ਮੱਤ ਕਹਿਰਾਂ ਤੋਂ ਘਬਰਾਈਏ।
ਘਰ ਬਹਿਕੇ ਹੀ ਸੱਚੇ ਰਹੀਏ।
ਕੂੜ ਦਾ ਪੱਖ ਪੁਗਾਈਏ।
ਸੰਘਰਸ਼ ਸੱਚ ਲਈ ਕਰਦੇ ਜਾਈਏ,
ਨਿਰਭੈ ਹੋ ਕੇ ਕਾਰ ਕਮਾਈਏ।
ਹੋ ਜਾਵੇ ਜੇ ਹਾਰ ਕਿਧਰੇ,
ਕਰੀਏ ਹਿੰਮਤ ਪਾਸਾ ਪਲਟਾਈਏ।
ਹਾਰ ਕੇ ਜਾਂਦੇ ਨੇ ਉਹ ਬੰਦੇ,
ਦਿਲ ਜਿਨ੍ਹਾਂ ਦੇ ਹਾਰੇ।
ਜਿੱਤਾਂ ਵੀ ਉਹ ਜਿੱਤ ਜਾਂਦੇ ਨੇ,
ਜੋ ਹਾਰਾਂ ਨਾਲ ਸ਼ਿੰਗਾਰੇ।
ਬੱਦ ਬੱਦੀਆਂ ਕਮਾਈ ਜਾਂਦੇ,
ਦੁਨੀਆਂ ਨੂੰ ਸਤਾਈ ਜਾਂਦੇ।
ਉਹਨਾਂ ਨਾਲ ਜੋ ਟੱਕਰ ਲਵੇ,
ਉਸ ਦੇ ਜਾਈਏ ਬਲਿਹਾਰੇ।
ਜੇ ਨਿਰੇ ਸੱਚ ਤੇ ਪਹਿਰਾ ਦੇਈਏ,
ਰੂਹ ਸਾਡੀ ਖਿੜ ਜਾਵੇ।
ਸੱਚ ਦਾ ਰਾਹ ਕੰਢਿਆਂ ਭਰਿਆ,
ਕੋਈ ਟਾਵਾਂ ਹੀ ਚੱਲ ਪਾਵੇ।
ਸੱਚ ਕਦੀ ਨਾ ਹੱਥੋਂ ਜਾਵੇ,
ਲਚਕੀਲੀ ਰਾਹ ਅਪਣਾਈਏ।
ਭਾਂਤ ਭਾਂਤ ਦੇ ਬੰਦੇ ਜੱਗ ਵਿੱਚ,
ਸਭਨਾਂ ਸੰਗ ਨਿਭਾਈਏ।
ਸੱਚ ਸਿਦਕ ਦੀ ਪਰਖ ਜੇ ਹੋਵੇ,
ਨਿੱਡਰ ਹੋ ਕੇ ਜੱਗ ਵੇਹੜੇ ਆਈਏ।
ਪੀਣਾ ਪਵੇ ਜੇ ਜ਼ਹਿਰ ਪਿਆਲਾ,
ਸੁਕਰਾਤ ਵਾਂਗ ਪੀ ਜਾਈਏ।
ਸੱਚੇ ਮਾਰਗ ਚੱਲੀਏ,
ਰੱਖੀਏ ਸ਼ੁੱਧ ਵਿਚਾਰ।
ਸੱਚੋਂ ਉਰੈ ਸਭਿ ਕੋ,
ਉੱਪਰ ਸਚਿ ਆਚਾਰ।
*********
ਮਨ ਪਿੱਛੇ ਜੇ ਲਗ ਭੱਜੇ ਫਿਰੀਏ
ਮਨ ਪਿੱਛੇ ਲਗ ਭੱਜੇ ਭੱਜੀਏ,
ਜਿੰਦ ਦੁੱਖਾਂ ਮੂੰਹ ਆਵੇ।
ਪੰਜੇ ਗੁਣ ਅਬਗੁਣ ਬਣ ਜਾਂਦੇ,
ਅਮਨ ਚੈਨ, ਭੰਗ ਹੋ ਜਾਵੇ।
ਸੱਚੀ ਖੁਸ਼ੀ ਆਨੰਦ ਸਦੀਵੀ,
ਜੇ ਕੋਈ ਚਾਹੇ ਭਾਈ।
ਭੁੱਲ ਕਦੀ ਵੀ ਮਨ ਪਿੱਛੇ ਲੱਗ ਕੇ,
ਕਰੇ ਨਾ ਕੋਈ ਉਕਾਈ।
ਜੇ ਕੋਈ ਜਿੱਤੇ ਇਹ ਜੱਗ ਸਾਰਾ,
ਦੁਨੀਆਂ ਅੱਗੇ ਲਾਈ।
ਸੂਰਾ ਨਾ ਉਸ ਨੂੰ ਜਾਣੀਏ,
ਉਹ ਕਰੇ ਉਪੱਦਰ ਭਾਈ।
ਜਿਸ ਨੇ ਆਪਾ ਨਹੀਂ ਜਾਣਿਆ,
ਅਸਲ ਜਿੱਤ ਨਾ ਪਾਈ।
ਹਓਮੇਂ ਵਿਚ ਜੋ ਰੱਬ ਭੁਲਾਵੇ,
ਭੁਲਾ ਦਿੰਦੀ ਉਹਨੂੰ ਖੁਦਾਈ।
ਆਪਣਾ ਪਹਿਰਾ ਆਪੇ ਦੇਈਏ,
ਕੋਈ ਹੋਰ ਨਾ ਦੇਵੇ ਕਾਈ।
ਸੰਤੁਲਨ ਵਿੱਚ ਜਿੰਦ ਆਪਣੀ ਰੱਖੀਏ,
ਫਿਰ ਮਿਲੇ ਆਨੰਦ ਸਥਾਈ।
*********
ਬੁਰਾ ਕਦੀ ਵੀ ਭਲਾ ਨਹੀਂ ਕਰਦਾ
ਬੁਰਾ ਕਦੀ ਵੀ ਭਲਾ ਨਹੀਂ ਕਰਦਾ,
ਭਲਾ ਨਾ ਕਰਦਾ ਕਦੇ ਬੁਰਾਈ।
ਬੁਰੇ ਨਾਲ ਜੋ ਕਰੇ ਭਲਾਈ,
ਇਹ ਉਸਦੀ ਵੱਡੀ ਵਡਿਆਈ।
ਬੁਰੇ ਨਾਲ ਜੋ ਕਰੇ ਬੁਰਾਈ,
ਉਸ ਨੂੰ ਵੀ ਬੁਰਾ ਹੀ ਜਾਣੀਏ।
ਬੁਰੇ ਨਾਲ ਜੋ ਕਰੇ ਭਲਾਈ,
ਉਹਨੂੰ ਰੱਬ ਦਾ ਰੂਪ ਪਛਾਣੀਏ।
ਬੁਰੇ ਨੂੰ ਘਿਰਣਾ ਕਦੀ ਨਾ ਕਰੀਏ,
ਪਰ ਬੁਰਾਈ ਦੇ ਨੇੜੇ ਨਾ ਜਾਈਏ।
ਬੁਰਾ ਵੀ ਚੰਗ ਬਣ ਸਕਦਾ ਹੈ,
ਜੇਕਰ ਉਸਦਾ ਆਪਾ ਜਗਾਈਏ।
ਵਿਪ੍ਰੀਤ ਗੁਣਾਂ ਸੰਗ ਭਰੇ ਅਸੀਂ ਹਾਂ,
ਕਦੀ ਚੰਗੇ ਕਦੀ ਮੰਦੇ ਬਣ ਜਾਈਏ।
ਕਈ ਵਾਰੀ ਮਨ ਪਿੱਛੇ ਲੱਗ ਕੇ,
ਅਸੀਂ ਅਤਿ ਦੀ ਬਦੀ ਕਮਾਈਏ।
ਦੂਈ ਦਵੈਸ਼ ਮਨ ਵਿੱਚੋਂ ਕੱਢੀਏ,
ਸਭਨਾਂ ਨੂੰ ਅਪਣਾਈਏ।
ਜੇਕਰ ਜਾਣੀਏ ਸਭ ਨੂੰ ਆਪਣਾ,
ਫਿਰ ਬਦੀ ਨਾ ਕਦੀ ਕਮਾਈਏ।
*********
ਭਲੇ ਨੂੰ ਸਦਾ ਭਲਾ ਆਖੀਏ
ਭਲੇ ਨੂੰ ਸਦਾ ਭਲਾ ਆਖੀਏ,
ਲੱਖ ਵੈਰ ਵਿਰੋਧ ਹੋ ਜਾਵੇ।
ਬੁਰੇ ਨੂੰ ਬੁਰਾ ਕਹਿਣਾ ਔਖਾ,
ਕੋਈ ਸ਼ਕਤੀਸ਼ਾਲੀ ਹੀ ਕਹਿ ਪਾਵੇ।
ਜਾਂ ਕੋਈ ਆਖੇ ਰੱਬੀ ਬੰਦਾ,
ਜੋ ਭੈਅ ਨਾ ਦੇਵੇ ਭੈਅ ਨਾ ਖਾਵੇ।
ਉਸ ਨੂੰ ਕਦੀ ਨਾ ਨੇਕ ਜਾਣੀਏ,
ਜੋ ਬੁਰੇ ਦੀ ਹਾਂ ਵਿਚ ਹਾਂ ਮਿਲਾਵੇ।
ਮੰਦੇ ਨੂੰ ਨਾ ਚੰਗਾ ਆਖੀਏ,
ਚੰਗੇ ਨੂੰ ਨਾ ਆਖੀਏ ਮੰਦਾ।
ਸਮਾਜੀ ਫਰਜ਼ ਹੈ ਸਾਡਾ ਬਣਦਾ,
ਕਿ ਆਖੀਏ ਜੈਸਾ ਹੋਵੇ ਬੰਦਾ।
ਸਮਾਜੀ ਨੁਕਤਾਚੀਨੀ ਚੰਗੀ,
ਆਖਰ ਨੂੰ ਜਿੱਤ ਸੱਚ ਦੀ ਹੋਵੇ।
ਚੰਗੇ ਮੰਦੇ ਦੀ ਹੋਵੇ ਆਲੋਚਨਾ,
ਸਮਾਜੀ ਪੱਧਰ ਉੱਚਾ ਉੱਠ ਜਾਵੇ।
ਭਲੇ ਪੁਰਸ਼ ਨੂੰ ਉਤਸ਼ਾਹਤ ਕਰੀਏ,
ਸਮਾਜ ਦੀ ਉਹ ਸ਼ਾਨ ਵਧਾਵੇ।
ਲਾਹਣਤ ਬੁਰੇ 'ਤੇ ਪਾਉਣੀ ਚੰਗੀ,
ਤਾਂ ਜੋ ਬਦੀ ਵਧ ਨਾ ਪਾਵੇ।
*********
ਪਰਉਪਕਾਰ ਭਾਂਤ ਭਾਂਤ ਦੇ
ਪਰਉਪਕਾਰ ਭਾਂਤ ਭਾਂਤ ਦੇ,
ਸਦਾ ਹੀ ਕਰਦੇ ਜਾਈਏ।
ਇਸਤਰੀ, ਪੁਰਸ਼, ਪੈਸਾ ਸਨਮਾਨ,
ਮੱਤ ਇਨ੍ਹਾਂ ਸੰਗ ਚਿੱਤ ਲਾਈਏ।
ਕਿਸੇ ਰੋਗੀ ਦੇ ਕੰਮ ਆ ਜਾਈਏ,
ਗਰੀਬ ਯਤੀਮ ਮੁਥਾਜ਼ ਪੜਾਈਏ।
ਧੰਨਵਾਦ ਸਦਾ ਹੀ ਰੱਬ ਦਾ ਕਰੀਏ,
ਹਓਮੇਂ ਵਿੱਚ ਕਦੀ ਨਾ ਆਈਏ।
ਕਰ ਸਕੀਏ ਤਾਂ ਨਿੱਤ ਹੀ ਕਰੀਏ,
ਕੋਈ ਨਾ ਕੋਈ ਭਲਾਈ।
ਕਦਮ ਰੋਕੀਏ ਕਦੀ ਨਾ ਕਰੀਏ,
ਮਨ ਵਿੱਚ ਉੱਠੀ ਬੁਰਾਈ।
ਦੁੱਖ ਉਸਨੂੰ ਸਹਿਣੇ ਪੈਂਦੇ ਨੇ,
ਜੋ ਪਰਉਪਕਾਰ ਕਮਾਵੇ।
ਗਰਜਾਂ ਬੱਧੀ ਦੁਨੀਆ ਸਾਡੀ,
ਬੇਗਰਜੀ ਦਾ ਮੁੱਲ ਨਾ ਪਾਵੇ।
ਕਈ ਵਾਰੀ ਕੁਝ ਜਿਨ੍ਹਾਂ ਲਈ ਕਰੀਏ,
ਉਹ ਸਾਨੂੰ ਪਿੱਠ ਦਖਾਉਂਦੇ ਨੇ।
ਹੀਣਤਾ ਭਾਵ ਉਤਪਨ ਹੋ ਜਾਵੇ,
ਬਣ ਵੈਰੀ ਵੈਰ ਕਮਾਉਂਦੇ ਨੇ।
ਪਰਉਪਕਾਰ ਕਿਸੇ 'ਤੇ ਕਰਕੇ,
ਜੋ ਨਾ ਮਨੋਂ ਭੁਲਾਉਂਦੇ ਨੇ।
ਐਸੇ ਬੰਦੇ ਘਣਾ ਦੁੱਖ ਪਾਉਂਦੇ,
ਜੋ ਆਪਣੀ ਟੰਗ ਅੜਾਉਂਦੇ ਨੇ।
ਕਦੀ ਕਿਸੇ ਦਾ ਜੇ ਕੁਝ ਕਰੀਏ,
ਕਰਕੇ ਝੱਟ ਭੁਲਾਈਏ।
ਜੋ ਕੀਤਾ ਉਹ ਰੱਬ ਕਰਾਇਆ,
ਰੱਬ ਦਾ ਸ਼ੁਕਰ ਮਨਾਈਏ।
*********
ਕੁਕਰਮ ਸਾਡੇ ਕੁਥਾਈਂ ਲਿਜਾਂਦੇ
ਕੁਕਰਮ ਸਾਡੇ ਕੁਥਾਈਂ ਲਿਜਾਂਦੇ,
ਲੱਭੇ ਕਿੱਥੋਂ ਆਰਾਮ।
ਦੁਖ ਸਹੇੜੇ ਧਰਮਾਂ ਨੇ,
ਕੀ ਕਰੇ ਕਲਪਤ ਭਗਵਾਨ।
ਪਰਮ ਸੱਤਾ ਹੀ ਹੈ ਭਗਵਾਨ,
ਅਲਾਹ, ਵਾਹਿਗੁਰੂ, ਰਾਮ।
ਰੱਬੀ ਖੇਤਰ ਸਰਵ-ਵਿਆਪੀ,
ਜਿਸ ਵਿੱਚ ਕੁੱਲ ਜਹਾਨ।
ਰਿਸ਼ੀ ਮੁਨੀ ਗੁਰੂ ਪੀਰ ਪੈਗ਼ੰਬਰ,
ਆਪਣੇ ਆਪਣੇ ਰਾਹ ਦਰਸਾਏ।
ਲੜਦੇ ਰਾਹਾਂ ਦੇ ਰਾਹੀ,
ਦਰਦੇ ਦਿਲ ਨਾ ਦਿਲ ਵਿੱਚ ਪਾਏ।
ਕਰੀਏ ਕੀ ਦੁਖਾਂ ਦਾ ਦਾਰੂ,
ਰੁਲ਼ਦਾ ਫਿਰਦਾ ਹੈ ਇਨਸਾਨ।
ਕਿਸਮਤ ਕਿਸਮਤ ਕੂਕੀਏ,
ਦੋਸ਼ ਦੇਈਏ ਭਗਵਾਨ।
ਲੱਭੀਏ ਫੁਲ ਬੀਜੀਏ ਕੰਡੇ,
ਕਿਥੋਂ ਮਿਲੇ ਆਰਾਮ।
ਨਿਰੇ ਉਲਾਰੂ ਸਿਸਟਮ ਸਾਡੇ,
ਕਿਵੇਂ ਹੋਵੇ ਕਲਿਆਣ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਨਿਰੇ ਉਲਾਰੂ ਦੁੱਖਾਂ ਦੀ ਖਾਣ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਵੰਡਿਆ ਪਿਆ ਇਨਸਾਨ।
*********
ਵਿਦਿਆ ਗਿਆਨ ਵਿਗਿਆਨ ਵਿਹੁਣੀ
ਵਿਦਿਆ ਗਿਆਨ ਵਿਗਿਆਨ ਵਿਹੁਣੀ
ਜਨਤਾ ਹੈ ਅਣਜਾਣ।
ਕੂੜ ਕੁਫ਼ਰ ਤੇ ਵਹਿਮਾਂ ਭਰਮਾਂ ਦੀ,
ਕਰਦੀ ਨਹੀਂ ਪਹਿਚਾਣ।
ਮੁੱਲਾਂ ਪੁਜਾਰੀ ਭਾਈ ਸਾਰੇ,
ਕਰਦੇ ਨਿੱਤ ਐਲਾਨ।
'ਚੰਗਾ ਮੰਦਾ ਜੋ ਵੀ ਹੁੰਦਾ,
ਕਰਦਾ ਹੈ ਭਗਵਾਨ।'
''ਰਿਜ਼ਕ ਤਾਂ ਰੱਬ ਸਭ ਨੂੰ ਦਿੰਦਾ,
ਕਿਉਂ ਭੱਜਿਆ ਫਿਰੇ ਇਨਸਾਨ।''
ਘੱਟ ਵੱਧ ਰਿਜ਼ਕ ਰੱਬ ਹੀ ਦਿੰਦਾ,
ਕਿਉਂ ਕਿੰਤੂ ਕਰੇ ਇਨਸਾਨ।
ਸਮਾਂ ਬਦਲ ਗਿਆ ਸੋਚ ਬਦਲ ਗਈ,
ਹੁਣ ਹੋ ਗਿਆ ਸਾਨੂੰ ਗਿਆਨ।
ਕਿ ਘੱਟ ਵੱਧ ਰਿਜ਼ਕ ਰੱਬ ਨਹੀਂ ਦਿੰਦਾ,
ਕਾਣੀ ਵੰਡ ਕਰੇ ਇਨਸਾਨ।
ਆਰਥਿਕ ਸੋਮੇ ਕੁਝ ਕੁ ਨੇ ਸਾਂਭੇ,
ਬਾਕੀ ਬਣੇ ਮਜ਼ਦੂਰ ਕਿਸਾਨ।
ਲੋਟੂ ਲਾਣੇ ਨੇ ਸਾਡੇ ਧਰਮ ਭੀ ਸਾਂਭੇ,
ਸਾਧਾਂ ਸੰਤਾਂ ਡੇਰਿਆਂ ਤੋਂ ਕਰਵਾਉਂਦੇ ਨੇ ਐਲਾਨ।
ਧਰਮ ਸਾਡੇ, ਸਾਡਾ ਚਾਨਣ ਖਾਂਦੇ,
ਫਿਰ ਆਵੇ ਕਿਥੋਂ ਗਿਆਨ।
ਸਿਆਸੀ ਸਮਾਜੀ ਆਰਥਿਕ ਵਿਤਕਰੇ,
ਕਿਵੇਂ ਦੂਰ ਕਰੇ ਇਨਸਾਨ।
ਪ੍ਰੇਮ ਪਿਆਰ ਭਾਈਚਾਰੇ ਦੀਆਂ ਗੱਲਾਂ,
ਹਰ ਕੋਈ ਕਰ ਗਿਆ ਭਾਈ।
ਪਰ ਨਾਲ ਹੀ ਫੁਰਮਾ ਗਏ ਸਾਰੇ,
''ਕਿ ਲਿਖਤਕਾਰ ਨਾ ਮਿਟਦੀ ਕਾਈ।''
ਪਰ! ਕਿਸਮਤ ਸਾਡੀ ਕਿਸੇ ਨਹੀਂ ਲਿਖੀ,
ਸਮੇਂ ਸਥਾਨ ਹਾਲਾਤ ਬਣਾਈ।
ਹੱਥ ਵਸ ਸਾਡੇ ਬਹੁਤ ਕੁੱਝ ਹੈ,
ਇੱਛਾ ਸ਼ਕਤੀ ਅਸਾਂ ਨੇ ਪਾਈ।
ਪਰਮ ਸੱਤਾ ਸਾਡੇ ਚਾਰ ਚੁਫੇਰੇ,
ਗੁੱਝੀ ਸ਼ਕਤੀ ਦੇਵੇ ਭਾਈ।
ਪਰ ਇਹ ਸ਼ਕਤੀ ਉਸਨੂੰ ਮਿਲਦੀ,
ਜਿਸ ਸਰਵ-ਵਿਆਪੀ ਸੰਗ ਲਿਵ-ਲਾਈ।
ਜਿੰਨੀ ਮਰਜ਼ੀ ਲਿਵ ਕੋਈ ਲਾਵੇ,
ਫਿਰ ਵੀ ਮਿਲੇ ਨਾ ਸ਼ਕਤੀ ਭਾਈ।
ਜੇ ਮਨ ਕਰਮ ਬਚਨ ਵਿਚਾਰ ਸ਼ੁੱਧ ਨਾ,
ਤੱਕੀਏ ਨਾ ਜੇਕਰ ਇੱਕ ਖੁਦਾਈ।
ਵੇਖਣ ਨੂੰ ਭਾਂਡੇ ਵੱਖ ਨੇ ਸਾਰੇ,
ਪਰ ਵੱਖ ਨਹੀਂ ਕੋਈ ਭਾਈ।
ਪਰਮ ਸੱਤਾ ਵਿਆਪਕ ਸਾਰੇ,
ਸਭ ਪਰਮ ਸੱਤਾ ਨੇ ਬਣਤ ਬਣਾਈ।
*********
ਸਿਆਸੀ ਸਮਾਜੀ ਆਰਥਿਕ ਢਾਂਚਾ
ਸਿਆਸੀ ਸਮਾਜੀ ਆਰਥਿਕ ਢਾਂਚਾ,
ਨਿਰਾ ਉਲਾਰੂ ਇੱਕ ਸਾਰ ਨਾ ਕਾਈ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਮੰਦੇ ਹਾਲੀਂ ਫਿਰੇ ਲੋਕਾਈ।
ਵਿਦਿਆ ਗਿਆਨ ਵਿਗਿਆਨ ਵਿਹੂਣੀ,
ਵਹਿਮਾਂ ਭਰਮਾਂ ਵਿੱਚ ਫਸੀ ਲੋਕਾਈ।
ਕਰਮਾਂ ਧਰਮਾਂ ਨੇ ਪਾਈ ਕੁਰਾਹੇ,
ਡੇਹਿਰੇਦਾਰਾਂ ਨੇ ਮੱਤ ਭੁਲਾਈ।
ਗੁਰੂਆਂ ਪੀਰਾਂ ਪੈਗ਼ੰਬਰਾਂ ਨੇ,
ਅਣਜਾਣੇ ਹੀ ਵੰਡ ਦਿੱਤੀ ਲੋਕਾਈ।
ਲੋਕ ਵਿਤਕਰੇ ਪਾਉਣ ਬਹਿ ਗਏ,
ਸਭਨਾਂ ਨੇ ਗੱਲ ਇੱਕ ਸਮਝਾਈ।
ਮਰਦੇ ਮਾਰਦੇ ਵੱਢਦੇ ਟੁੱਕਦੇ,
ਧਰਮਾਂ ਦੀ ਦੇ ਦੇ ਕੇ ਦੁਹਾਈ।
ਧਰਮ ਤਾਂ ਇੱਕੋ ਸਾਰੇ ਜੱਗ ਦਾ,
ਕਾਂਗ ਧਰਮਾਂ ਦੀ ਜੱਗ ਵਿੱਚ ਆਈ।
ਜੋ ਦਿਸੇ ਸਭ ਰੂਪ ਰੱਬ ਦਾ,
ਪਰਮ ਸੱਤਾ ਨੇ ਧਾਰਿਆ ਭਾਈ।
ਧਰਮ ਸਾਡੇ ਸਾਡਾ ਚਾਨਣ ਖਾਂਦੇ,
ਛਿਪਦਾ ਫਿਰਦਾ ਸੂਰਜ ਭਾਈ।
ਅਸਲੋਂ ਐਸਾ ਰੱਬ ਨਾ ਕਿਧਰੇ,
ਧਰਮਾਂ ਨੇ ਰਟ ਜਿਸਦੀ ਲਾਈ।
ਪਰਮ ਸੱਤਾ ਹੈ ਸਰਵ-ਵਿਆਪੀ,
ਪਰਮ ਸੱਤਾ ਹੀ ਰੱਬ ਹੈ ਭਾਈ।
*********
ਸਰਵ-ਵਿਆਪੀ ਪਰਮ ਸੱਤਾ
ਸਰਵ-ਵਿਆਪੀ ਪਰਮ ਸੱਤਾ,
ਹਰ ਇੱਕ ਸ਼ੈਅ ਦੇ ਵਿਚ ਸਮਾਈ।
ਆਪੋਂ ਪਦਾਰਥ ਆਪੋਂ ਆਤਮਾ,
ਹੋਵੇ ਸਭ ਕੁਝ ਆਪੋਂ ਭਾਈ।
ਰਾਜਿਆਂ ਰਾਣਿਆਂ ਤੇ ਪੁਜਾਰੀਆਂ,
ਰਲ਼ ਮਿਲ਼ ਕੀਤੇ ਲੋਕ ਸੁਦਾਈ।
ਮੱਕੜ-ਜਾਲ ਰੱਬ ਦਾ ਉਣ ਕੇ,
ਖ਼ੂਨ ਚੂਸਿਆ ਲੋਕਾਂ ਦਾ ਭਾਈ।
ਸਿਥੱਥ ਵਰਗ ਦੇ ਪਹਿਰੇਦਾਰਾਂ ਨੇ,
ਅਰਥ ਵਿਵਸਥਾ ਉਲਾਰੂ ਬਣਾਈ।
ਕਿੱਧਰੇ ਲੋਕੀ ਜਾਗ ਨਾ ਪੈਣ,
ਰੱਬ ਨੂੰ ਅੱਗੇ ਲਾਇਆ ਭਾਈ।
ਸਰਵ-ਵਿਆਪੀ ਆਪਾ ਸਾਡਾ,
ਸਭ ਕੁਝ ਕਰ ਸਕਦਾ ਹੈ ਭਾਈ।
ਇਹ ਜੋ ਮਾਇਆ ਜਾਲ ਫੈਲਿਆ,
ਆਪੇ ਨੇ ਸਾਰੀ ਬਣਤ ਬਣਾਈ।
ਭੋਲੀ ਜਨਤਾ ਨੂੰ ਪਾਇਆ ਭੁਲੇਖਾ,
ਚਤਰਾਂ ਨੇ ਕੀਤੀ ਚਤਰਾਈ।
''ਕਿ ਊਚ-ਨੀਚ ਰੱਬ ਨੇ ਬਣਾਈ,
ਤੇ ਲਿਖਤਕਾਰ ਮਿਟੇ ਨਾ ਭਾਈ।''
ਲਿਖਤਕਾਰ ਕਹਿ ਦਿੰਦੇ ਲੋਕੀਂ,
ਕਦੇ ਨਾ ਭੁਲ ਕੇ ਸੋਚ ਦੌੜਾਈ।
ਕਿ ਦੁੱਖਾਂ ਦਾ ਕਾਰਨ ਰੱਬ ਨਹੀਂ ਹੈ,
ਸਿਥਿੱਥ ਵਰਗ ਦੀ ਇਹ ਚਤਰਾਈ।
ਕੁਲੀਨ ਕੁਲਾਂ ਨੇ ਪਾਇਆ ਫੰਧਾ,
ਲੋਕਾਂ ਨੇ ਅਜੇ ਸੋਝੀ ਨਾ ਪਾਈ।
ਬੋਟ ਰਾਜ ਇਹ ਨੋਟ ਰਾਜ ਹੈ,
ਧੱਕਾਸ਼ਾਹੀ ਨੇ ਅਤਿ ਮਚਾਈ।
ਦੱਖਾਂ ਦੀ ਦਾਰੂ ਲੱਭਦੇ ਲੋਕੀ,
ਧਰਮ ਅਸਥਾਨੀਂ ਜਾ ਕੇ ਭਾਈ।
ਉਲਾਰੂ ਸਿਸਟਮ ਬਦਲੀਏ ਸਾਰੇ,
ਐਸੀ ਮੱਤ ਅਜੇ ਨਾ ਆਈ।
ਪਦਾਰਥ ਤੱਤ ਤੇ ਆਤਮ ਤੱਤ,
ਦੋਵਾਂ ਵਿੱਚ ਕੋਈ ਫਰਕ ਨਾ ਕਾਈ।
ਇੱਕ ਗੁੜ ਇੱਕ ਮਿਸਰੀ ਜਾਣੋ,
ਦੋਵਾਂ ਦੀ ਜੜ੍ਹ ਇੱਕੋ ਭਾਈ।
*********
ਵਿਦਿਆ ਗਿਆਨ ਵਿਗਿਆਨ ਨਹੀਂ ਹੈ
ਵਿਦਿਆ ਗਿਆਨ ਵਿਗਿਆਨ ਨਹੀਂ ਹੈ,
ਬੰਦੇ ਦੀ ਕੋਈ ਸ਼ਾਨ ਨਹੀਂ ਹੈ।
ਮਾਇਆਧਾਰੀ ਕੁਲੀਨ ਕੁਲਾਂ ਦਾ,
ਕੋਈ ਵੀ ਦੀਨ ਈਮਾਨ ਨਹੀਂ ਹੈ।
ਸੂਝ ਬੂਝ ਜੇ ਬੰਦੇ ਨੂੰ ਆਵੇ,
ਵਹਿਮਾਂ ਭਰਮਾਂ ਨੂੰ ਠੁਕਰਾਵੇ।
ਕਾਰਨ ਦੁੱਖਾਂ ਦੇ ਜੇ ਬੁੱਝ ਪਾਵੇ,
ਦੁਨੀਆ ਸਾਡੀ ਸੁਖੀ ਹੋ ਜਾਵੇ।
ਸੰਤੁਲਤ ਢਾਂਚਾ ਜੇ ਬਣ ਜਾਵੇ,
ਧੰਨ ਦੌਲਤ ਦੀ ਦੌੜ ਨਾ ਲੱਗੇ।
ਕੁਲੀ ਗੁਲੀ ਜੁਲੀ ਦੇ ਮਸਲੇ,
ਹਲ ਹੋ ਜਾਵਣ ਸਭੇ।
ਬਦਲ ਦੇਈਏ ਉਲਾਰੂ ਢਾਂਚੇ,
ਸਮਤੋਲ ਢਾਂਚਾ ਕੋਈ ਬਣ ਜਾਵੇ।
ਊਚ ਨੀਚ ਨਾ ਕਿਧਰੇ ਹੋਵੇ,
ਸਮਾਜ ਦੀ ਸ਼ਾਨ ਵਧ ਜਾਵੇ।
ਕੌਮੀ ਧੰਨ ਦੇ ਢੇਰ ਲੱਗਣ,
ਸਰਬਤ ਭਲੇ ਲਈ ਵਰਤਿਆ ਜਾਵੇ।
ਆਦਮ ਦਾ ਪੁੱਤ ਬਣੇ ਆਦਮੀ,
ਧਰਮਾਂ ਦੇ ਠੱਪੇ ਨਾ ਲਾਵੇ।
ਕਲ ਕਲੇਸ਼ ਦੁਨੀਆਂ 'ਚੋਂ ਮੁੱਕਣ,
ਜੱਗ ਵਿਚ ਹਰ ਕੋਈ ਸੁਖ ਹੰਢਾਵੇ।
ਕਿਧਰੇ ਕੋਈ ਭਰੇ ਨਾ ਹਾਵੇ,
ਨਾ ਕੋਈ ਲੁੱਟੇ ਨਾ ਲੁੱਟਿਆ ਜਾਵੇ।
ਵਿਦਿਆ ਗਿਆਨ ਹਰ ਕਿਸੇ ਨੂੰ,
ਸੁਖ ਅਰਾਮ ਹਰ ਕਿਸੇ ਨੂੰ।
ਹੋਵੇ ਵਿਗਿਆਨ ਜੱਗ ਵਿੱਚ ਪਰਧਾਨ,
ਅੰਧ-ਵਿਸ਼ਵਾਸ਼ ਦਾ ਮਿਟੇ ਨਿਸ਼ਾਨ।
ਐਸਾ ਆਵੇ ਕੋਈ ਨਿਜ਼ਾਮ,
ਬੱਚਾ ਬੁੱਢਾ ਤੇ ਜਵਾਨ।
ਨਰ ਨਾਰੀ ਹਰ ਇੱਕ ਇਨਸਾਨ,
ਸਭਨਾਂ ਦਾ ਹੋਵੇ ਕਲਿਆਣ।
ਸੋਚ ਸਾਡੀ ਉੱਚੀ ਹੋ ਜਾਵੇ,
ਦੂਈ ਦਵੈਸ਼ ਸਾਰੀ ਮਿਟ ਜਾਵੇ।
ਸਭੇ ਸਾਂਝੀਵਾਲ ਸਦਾਇਨ,
ਕੋਈ ਗੈਰ ਨਜ਼ਰ ਨਾ ਆਵੇ।
*********
ਫਿਰੇ ਕਲਪਦੀ ਦੁਨੀਆਂ ਸਾਡੀ
ਫਿਰੇ ਕਲਪਦੀ ਦੁਨੀਆਂ ਸਾਡੀ,
ਅਸੀਂ ਐਸੀ ਜਿੰਦ ਫਸਾਈ ਹੈ।
ਅਮਨ ਚੈਨ ਅਤੇ ਸ਼ਾਂਤੀ,
ਅਸੀਂ ਕੌਡੀਆਂ ਭਾਅ ਲੁਟਾਈ ਹੈ।
ਨਿੱਤ ਨਵੀਆਂ ਇਛਾਵਾਂ ਜਾਗਣ,
ਭੋਰਾ ਭਰ ਵੀ ਚੈਨ ਨਾ ਆਵੇ।
ਇੱਛਾ ਤਾਂ ਉਹ ਪੂਰੀ ਹੋਵੇ,
ਕੋਈ ਜਿਸਦਾ ਮੁੱਲ ਚੁਕਾਵੇ।
ਅਸੀਂ ਸਭ ਤੋਂ ਵੱਧ ਲੈਣਾ ਲੋਚੀਏ,
ਨਿਰਾ ਹੀ ਆਪਣੇ ਲਈ ਸੋਚੀਏ।
ਦੂਈ ਦਵੈਸ਼ ਮਨ ਵਿੱਚ ਵਸਾਈਏ,
ਮਾਰੀਏ ਜ਼ੋਰ ਕਿ ਅੱਗੇ ਵਧ ਜਾਈਏ।
ਬਲਦ ਕੋਹਲੂ ਦੇ ਬਣੇ ਹੋਏ ਹਾਂ,
ਤਣੇ ਵਾਂਙ ਅਸੀਂ ਤਣੇ ਹੋਏ ਹਾਂ।
ਸਮਝ ਨਾ ਸਕੀਏ ਜੀਵਨ ਕਿਉਂ ਹੈ,
ਕਿਉਂ ਤੇ ਕਿਸ ਲਈ ਬਣੇ ਹੋਏ ਹਾਂ।
ਜੱਗ ਵਿੱਚ ਸਾਰੇ ਭੇੜ ਪਿਆ ਹੈ,
ਇਸਨੇ ਦਿੱਤਾ, ਉਸਨੇ ਲਿਆ ਹੈ।
ਇੱਛਾਵਾਂ ਦੀ ਪੰਡ ਬਣੇ ਹਾਂ,
ਜੀਵਨ ਦਾ ਮੰਤਵ ਭੁਲ ਗਿਆ ਹੈ।
ਨਾਮ ਜਪਣਾ ਰੱਬ ਦੇ ਗੁਣ ਗਾਉਣਾ,
ਇਹ ਤਾਂ ਇੱਕ ਸਹਾਰਾ ਜੇਹਾ ਹੈ।
ਸਰਵ ਵਿਆਪੀ ਦੇ ਸੰਗ ਸੰਗ ਰਹੀਏ,
ਏਸੇ ਵਿੱਚ ਆਨੰਦ ਪਿਆ ਹੈ।
ਅਸੀਂ ਤਾਂ ਮੋਹਰੇ ਪਰਮ ਸੱਤਾ ਦੇ,
ਜਿੰਦ ਕਾਫ਼ਲਾ ਚੱਲ ਰਿਹਾ ਹੈ।
ਸ਼ੁੱਧ ਤੇ ਬੁੱਧ ਸਾਡੀ ਵਧਦੀ ਜਾਵੇ,
ਅਜੇ ਟਿਕਾਣਾ ਦੂਰ ਪਿਆ ਹੈ।
ਕਿਵੇਂ ਕਲਪਣਾ ਛੱਡ ਸਕਦੇ ਹਾਂ,
ਮੁੜ ਮੁੜ ਮੰਗਦੇ ਜਾਈਏ ਹੋਰ।
ਕਰੀਏ ਖਾਲੀ ਮਨ ਆਪਣੇ ਨੂੰ,
ਤਿਆਗ ਦੇਈਏ ਪੰਜਾਂ ਦਾ ਸ਼ੋਰ।
ਇੱਕਸੁਰਤਾ ਮਨ ਵਿੱਚ ਆ ਜਾਵੇ,
ਇਛਾਵਾਂ ਦਾ ਹੜ੍ਹ ਨਾ ਸਤਾਵੇ।
ਸੰਤੁਲਨ ਵਿੱਚ ਜਿੰਦ ਆਪਣੀ ਰੱਖੀਏ,
ਫਿਰ ਕਦੀ ਨਾ ਆਵੇ ਥੋੜ੍ਹ।
*********
ਦੋ ਮੂੰਹੀਂ ਹੈ ਦੁਨੀਆਂ ਸਾਡੀ
ਦੋ ਮੂੰਹੀਂ ਹੈ ਦੁਨੀਆਂ ਸਾਡੀ,
ਫੁੱਲਾਂ ਸੰਗ ਉਗਦੇ ਨੇ ਖਾਰ।
ਪਰ ਸਿਦਕਦਿਲੀ ਤੇ ਸੱਚ ਨਾ ਛੱਡੀਏ,
ਕੂੜ ਕੁਫ਼ਰ ਜਿੰਦ ਕਰਨ ਖੁਆਰ।
ਇੱਕ ਪਾਸੇ ਭੁੱਖ-ਮਰੀ ਹੈ,
ਇੱਕ ਪਾਸੇ ਨੇ ਭਰੇ ਭੰਡਾਰ।
ਸੰਤੁਲਨ ਵਿਗੜਿਆ ਜੱਗ ਦਾ,
ਬੇਚੈਨੀ ਫੈਲੀ ਵਿਚ ਸੰਸਾਰ।
ਵਿਤਕਰਿਆਂ ਭਰੀ ਹੈ ਦੁਨੀਆਂ ਸਾਡੀ,
ਆਦਮ ਦਾ ਪੁੱਤ ਹੋਇਆ ਖੁਆਰ।
ਕੁੱਲੀ, ਗੁੱਲੀ, ਜੁੱਲੀ ਦੇ ਮਸਲੇ,
ਰੁਲਦੇ ਲੋਕੀ ਸ਼ਰੇ ਬਾਜ਼ਾਰ।
ਤੱਗ ਟੁੱਟਿਆ ਹੈ ਜੱਗ ਦਾ,
ਇੱਕ ਦੂਜੇ ਨੂੰ ਕਰਨ ਖੁਆਰ।
ਵਿਦਿਆ ਗਿਆਨ ਵਿਗਿਆਨ ਬਿਨਾ,
ਬੰਦਾ ਅਜੇ ਗੁਆਰਾਂ ਦਾ ਗੁਆਰ।
ਸ਼ਕਤੀਸ਼ਾਲੀ ਦੇਸ਼ ਜੱਗ ਦੇ,
ਇੱਕ ਦੂਜੇ ਸੰਗ ਖਾਂਦੇ ਖਾਰ।
ਪੰਚਸ਼ੀਲ ਦੀ ਗੱਲ ਨਾ ਪੁੱਗੇ,
ਨਿੱਤ ਬਣਦੇ ਮਾਰੂ ਹਥਿਆਰ।
ਮਿਲ-ਬਹਿਕੇ ਵਿਤਕਰੇ ਦੂਰ ਕਰੀਏ,
ਜੱਗ ਵਿੱਚ ਆਵੇ ਮੌਜ਼ ਬਹਾਰ।
ਐਸਾ ਨਾ ਹੋਵੇ ਕਿ ਆ ਜਾਵੇ,
ਜੱਗ ਵਿੱਚ ਕੋਈ ਵੱਡਾ ਸੰਘਾਰ।
*********
ਇੱਕ ਦੂਜੇ 'ਤੇ ਨਿਰਭਰ ਜੀਵਨ
ਇੱਕ ਦੂਜੇ 'ਤੇ ਨਿਰਭਰ ਜੀਵਨ,
ਕੋਈ ਇਕੱਲਾ ਭਲਾ ਕੀ ਜੀਵੇ।
ਪਰ ਅਨੋਖੀ ਹਸਤੀ ਸਾਡੀ,
ਸਾਡੇ ਜੇਹਾ ਵੀ ਕੋਈ ਨਾ ਥੀਵੇ।
ਐਸੀ ਇੱਛਾ ਸ਼ਕਤੀ ਸਾਡੀ,
ਕੋਈ ਜੈਸਾ ਚਾਹਵੇ ਵੈਸਾ ਜੀਵੇ।
ਹਰ ਕਿਸੇ ਦੀ ਵੱਖ ਕਹਾਣੀ,
ਹਰ ਕੋਈ ਆਪਣੇ ਦੁੱਖ ਸੁੱਖ ਪੀਵੇ।
ਪਰ ਸਭ ਕੁਝ ਸਾਡੇ ਵਸ ਨਹੀਂ ਹੈ,
ਜਨਮੋਂ ਹੀ ਕਿੰਨਾ ਕੁਝ ਪਾਈਏ।
ਭੈਣ ਭਰਾ ਹਾਲਾਤ ਮਾਪੇ,
ਜਨਮੋਂ ਮਿਲੇ ਹੀ ਹੰਢਾਈਏ।
ਕਰੀਏ ਕਾਰ ਇੱਕ ਕਾਰ ਦੇ ਅੰਦਰ,
ਟੱਪੀਏ ਕਾਰ ਘਣਾ ਦੁੱਖ ਪਾਈਏ।
ਜੱਗ ਵਿਚ ਹੋਰ ਵੀ ਬਥੇਰੇ,
ਹੱਕ ਨਾ ਉਹਨਾਂ ਦੇ ਦਬਾਈਏ।
ਸੰਤੁਲਨ ਵਿੱਚ ਜੇ ਜਿੰਦ ਨਾ ਰੱਖੀਏ,
ਦੁੱਖ ਦੇਈਏ ਤਾਂ ਦੁੱਖ ਹੀ ਪਾਈਏ।
ਪੰਜ ਗੁਣ ਜੇ ਅਵਗੁਣ ਬਣ ਜਾਵਣ,
ਜੱਗ ਵਿੱਚ ਨਰਕ ਹੰਢਾਈਏ।
ਜਾਗਰੂਕ ਸਦਾ ਆਪਾ ਰੱਖੀਏ,
ਸਦਾ ਹੀ ਚੰਗੀ ਕਾਰ ਕਮਾਈਏ।
ਸਰਵ ਵਿਆਪੀ ਮਾਪ ਵਰਤੀਏ,
ਚੰਗੇ ਮੰਦੇ ਦੀ ਸੋਝੀ ਪਾਈਏ।
ਕਰਮ ਉਹ ਚੰਗਾ ਜਾਣੀਏ,
ਜੋ ਜੱਗ ਵਿਚ ਸੁੱਖ ਲਿਆਵੇ।
ਕਰਮ ਉਹ ਮੰਦਾ ਜਾਣੀਏ,
ਜੋ ਜੱਗ ਵਿਚ ਦੁੱਖ ਵਧਾਵੇ।
*********
ਜੈਸੀ ਸੋਚ ਅਸਾਡੀ ਹੋਵੇ
ਜੈਸੀ ਸੋਚ ਅਸਾਡੀ ਹੋਵੇ,
ਵੈਸੀ ਹੀ ਜਿੰਦ ਸਾਡੀ ਹੋਵੇ।
ਸਾਰਾ ਹੀ ਜੱਗ ਇੱਕ ਇਕਾਈ,
ਅਕਲੀਂ ਬੁਝੀਏ ਬੁਝਿਆ ਜਾਈ।
ਅਕਾਸ਼ ਪਤਾਲ ਕੁੱਲ ਆਲ ਜੰਜਾਲ,
ਘਾਹ ਦੀ ਤ੍ਰਿਣ ਤੇ ਫਲ ਫੁੱਲ ਕੰਡੇ।
ਚੰਦ ਸੂਰਜ ਤਾਰੇ ਜਾਂ ਸਿਤਾਰੇ,
ਕਦੀ ਵੀ ਇਹ ਨਾ ਜਾਵਣ ਵੰਡੇ।
ਪਦਾਰਥਵਾਦ ਜਾਂ ਆਤਮਵਾਦ,
ਦੋਵਾਂ ਦਾ ਹੀ ਵੱਖ ਸਵਾਦ।
ਜੋ ਇੱਕ ਨੂੰ ਛੱਡੇ ਦੂਜੇ ਨੂੰ ਪਾਵੇ,
ਖਾਵੇ ਗੁੜ ਮਿਸਰੀ ਸੁੱਟ ਜਾਵੇ।
ਜਿਸ ਮਾਇਆ ਨੇ ਬਣਤ ਬਣਾਈ,
ਆਤਮ ਤੱਤ ਦੀ ਹੈ ਉਹ ਜਾਈ।
ਭਿੰਨ ਭਿੰਨ ਰੂਪ ਮਾਇਆ ਦੇ,
ਸਭ ਪਰਮ ਸੱਤਾ ਦੇ ਰੂਪ ਨੇ ਭਾਈ।
ਗੁੜ, ਸ਼ੱਕਰ, ਖੰਡ ਤੇ ਮਿਸਰੀ,
ਗੰਨੇ ਦੇ ਰਸ ਨੇ ਰੂਪ ਵਟਾਇਆ।
ਆਤਮ ਤੱਤ ਦੇ ਕਾਰਨੇ,
ਸਭ ਕੁੱਝ ਹੈ ਬਣ ਆਇਆ।
ਆਤਮ ਤੱਤ ਹੀ ਰੱਬ ਹੈ,
ਆਤਮ ਤੱਤ ਹੀ ਹੈ ਖੁਦਾਇਆ।
ਆਤਮ ਤੱਤ ਹੀ ਜੱਗ ਹੈ,
ਆਤਮ ਤੱਤ ਹੀ ਹੈ ਮਾਇਆ।
ਸਵਾਲਾਂ ਦਾ ਦਾ ਸਵਾਲ ਕਰੇ ਤਰਕ ਸਾਡਾ,
ਕਿ ਆਤਮ ਤੱਤ ਹੈ ਕਿਥੋਂ ਆਇਆ?
ਨਿਰੇ ਸੁਨਯ 'ਚੋਂ ਆਤਮ ਤੱਤ ਹੈ,
ਵਿਪ੍ਰੀਤ ਵਿਰੋਧੀ ਗੁਣਾਂ ਦਾ ਜਾਇਆ।
****+*****
ਅਣਹੋਂਦ ਵਿੱਚ ਵੀ ਹੋਂਦ ਹੈ
ਅਣਹੋਂਦ ਨੇ ਹੋਂਦ ਬਣਾਈ,
ਹੋਂਦ ਨੇ ਅਣਹੋਂਦ ਬਣਾਈ.
ਜੋੜ ਜਮ੍ਹਾਂ ਤੇ ਮਨਫੀ ਦਾ,
ਸੁਨਯੈ ਹੋ ਜਾਂਦਾ ਹੈ ਭਾਈ।
ਸਵੈ-ਵਿਰੋਧੀ ਗੁਣਾਂ ਕਾਰਨ,
ਜੱਗ ਹੋਂਦ ਵਿਚ ਆਇਆ।
ਮੁਢਲਾ ਕਾਨੂੰਨ ਪਰਮ ਸੱਤਾ ਦਾ,
ਅਟਲ ਹੁਕਮ ਹੀ ਰੱਬ ਅਖਵਾਇਆ।
ਇਹ ਜੋ ਗੁਰੂਆਂ ਨੇ ਆਖਿਆ,
ਕਿ ਹੁਕਮੀਂ ਹੀ ਹੁਕਮ ਬਣ ਆਇਆ।
ਵਿਰਾਟ ਕਾਨੂੰਨ ਇਸ ਜਗਤ ਦਾ,
ਪਰਮ ਸੱਤਾ ਨੇ ਉਪਜਾਇਆ।
ਕੋਈ ਕਰ ਨਾ ਸਕੇ ਉਲੰਘਣਾ,
ਕਿਸੇ ਵੀ ਮਾਂ ਦਾ ਜਾਇਆ।
ਜਿਸ ਹੱਥ ਜ਼ੋਰ ਕਰ ਵੇਖੇ ਸੋਈ,
ਜੱਗ ਵਿਚੋਂ ਜਾਵੇ ਉਲਟਾਇਆ।
*********
ਜਿੰਨੇ ਰਹਿਬਰ ਜੱਗ ਵਿਚ ਆਏ
ਜਿੰਨੇ ਰਹਿਬਰ ਜੱਗ ਵਿਚ ਆਏ,
ਦਰਦਾਂ ਭਰੇ ਦਿਲ ਲੈ ਕੇ ਆਏ।
ਦੂਜਿਆਂ ਦੇ ਦੁਖ ਦੇਖ ਨਾ ਪਾਏ,
ਪਰ ਨਾ ਦੱਸੀ ਦੁਖਾਂ ਦੀ ਦਾਰੂ,
ਗੀਤ ਪ੍ਰੇਮ ਦੇ ਉਹਨਾਂ ਨੇ ਗਾਏ।
ਤੜਪ ਉੱਠੇ ਹਿਰਦੇ ਉਨ੍ਹਾਂ ਦੇ,
ਦਰਦ ਲੋਕਾਂ ਦਾ ਜ਼ਰ ਨਾ ਪਾਏ।
ਦੇਵੀ ਦੇਵ ਸਭ ਉਨ੍ਹਾਂ ਨੇ ਛੱਡੇ,
ਕਲਪਤ ਰੱਬ ਜੀ ਦੇ ਗੁਣ ਗਾਏ।
ਵਾਰ ਵਾਰ ਹਰ ਕੋਈ ਅਲਾਏ।
''ਜਿਸ ਨੂੰ ਜਿੰਨਾ ਮਰਜ਼ੀ ਦੇਵੇ,
ਬਹੁਤਾ ਦੇਵੇ ਥੋੜ੍ਹਾ ਦੇਵੇ,
ਆਪੋ ਜਾਣੇ ਆਪ ਖੁਦਾਏ।
ਅਲਾਹ, ਵਾਹਿਗੁਰੂ ਰਾਮ ਜਾਣੇ,
ਆਪੇ ਰੱਬ ਜੀ ਕਰੇ ਕਰਾਏ।''
ਕਾਰਨ ਦੁੱਖਾਂ ਦੇ ਲੱਭਣੇ ਛੱਡੇ,
ਸੁਖੀਆ ਰੱਬ ਦਾ ਸ਼ੁਕਰ ਮਨਾਏ।
ਦੁੱਖਾਂ ਦੀ ਦਾਰੂ ਨਾਮ ਦੱਸਿਆ,
ਜੱਗ ਨੂੰ ਐਸੇ ਸਬਕ ਸਿਖਾਏ,
ਅਲਾਹ ਵਾਹਿਗੁਰੂ ਰਾਮ ਅਲਾਏ।
ਰੱਬ ਦੀ ਕਰਨੀ ਹਰ ਕੋਈ ਆਖੇ,
ਅਟਲ ਹੁਕਮ ਨਾ ਕੋਈ ਸਮਝਾਏ।
ਲੁੱਟੇ ਜਾਂਦੇ ਅਤੇ ਲੁਟੇਰੇ,
ਸੱਭ ਇੱਕੋ ਥਾਂ ਤੇ ਲਿਆ ਬੈਠਾਏ।
ਗੀਤ ਕਿਸਮਤ ਦੇ ਉਹਨਾਂ ਨੇ ਗਾਏ।
ਬੰਦਾ ਕੁਝ ਕੁ ਕਿਸਮਤ ਦਾ ਗੁਲਾਮ,
ਬਦਲ ਨਹੀਂ ਸਕਦਾ ਆਪਣੇ ਮਾਪੇ,
ਬਦਲ ਸਕਦਾ ਹੈ ਚੁਗਿਰਦਾ ਤੇ ਅਸਥਾਨ,
ਬਦਲ ਸਕਦਾ ਹੈ, ਮਿੱਤਰ ਮੇਲੀ ਰਿਸ਼ਤੇ ਆਮ,
ਬਦਲ ਸਕਦਾ ਹੈ ਸਿਆਸੀ ਸਮਾਜੀ ਆਰਥਿਕ ਨਿਜ਼ਾਮ।
ਘੜ ਸਕਦਾ ਹੈ ਕਿਸਮਤ ਜੱਗ ਦੀ,
ਬਦਲ ਕੇ ਆਰਥਿਕ ਨਿਜ਼ਾਮ।
ਜੇ ਪੰਜਾਂ ਦਾ ਨਾ ਬਣੇ ਗੁਲਾਮ,
ਕਰ ਸਕਦਾ ਹੈ ਸਭ ਕੁਝ ਬੰਦਾ,
ਹੋਵੇ ਭਾਵੇਂ ਆਦਮੀ ਆਮ।
ਕਿਧਰੇ ਅਸਾਂ ਨੇ ਧੋਖਾ ਖਾਇਆ,
ਬੁੱਝ ਨਾ ਸਕੇ ਕਿ ਕੀ ਖੁਦਾਇਆ।
ਰੱਬ ਅਸਮਾਨਾਂ ਵਿੱਚ ਬੈਠਾਇਆ,
ਦੁੱਖ ਦੁਨੀਆਂ ਦਾ ਉਸਦੇ ਗਲ਼ ਪਾਇਆ,
ਅਟਲ ਹੁਕਮ ਨੂੰ ਅਸੀਂ ਭੁਲਾਇਆ।
ਬੁੱਝੀਏ ਹੁਕਮ ਪਰਮ ਪੱਦ ਪਾਈਏ,
ਭੇਦ ਖੁਦਾ ਦਾ ਵੀ ਬੁਝ ਜਾਈਏ।
ਅਤਿ ਅਲਪਤ ਜੋ ਹੋਂਦ ਹਮਾਰੀ,
ਵਿਰਾਟ ਰੂਪ ਫਿਰੇ ਜੋ ਧਾਰੀ,
ਹੋਂਦ ਅਣਹੋਂਦ ਨੇ ਸੰਵਾਰੀ।
ਪੂਰੀ ਸੋਝੀ ਅਜੇ ਨਾ ਆਈ,
ਇੱਕ ਕਣ ਬੁਝੇ ਕਿਵੇਂ ਕੁਲ ਨੂੰ ਭਾਈ।
ਪਰ ਜੇ ਕਣ ਆਪੇ ਨੂੰ ਜਾਣੇ,
ਪਰਮ ਸੱਤਾ ਦਾ ਭੇਦ ਪਛਾਣੇ,
ਦੁੱਖਾਂ ਦੀ ਦਾਰੂ ਨਾਮ ਨਾ ਜਾਣੇ।
ਕਿਸਮਤ ਉਹਨਾਂ ਦੀ ਬਣਦੀ ਅੱਛੀ
ਜੀਵਨ ਜੁਗਤ ਜਿਨ੍ਹਾਂ ਦੀ ਸੱਚੀ,
ਜੋ ਸੱਚ 'ਤੇ ਪਹਿਰਾ ਦਿੰਦੇ ਜਾਣ।
ਉਹ ਬੰਦੇ ਤੋਂ ਬਣ ਗਏ ਆਦਮੀ,
ਆਦਮੀ ਤੋਂ ਬਣ ਗਏ ਇਨਸਾਨ।
ਕਿਸਮਤ ਕਹਿ ਕੇ ਹਾਰ ਨਹੀਂ ਮੰਨਦੇ,
ਟੀਸੀ ਵੱਲ ਉਹ ਟੁਰਦੇ ਜਾਣ
ਆਪਣਾ ਆਪ ਬਦਲਾਉਂਦੇ ਜਾਣ।
ਜੋ ਇਨਸਾਨ ਪਛਾਣੇ ਸੱਚ ਨੂੰ,
ਬਣ ਜਾਂਦਾ ਹੈ, ਉਹ ਮਹਾਨ।
ਸਰਵ-ਵਿਆਪੀ ਪਰਮ ਸੱਤਾ ਦੀ,
ਜੋ ਕਰਦਾ ਹੈ ਪਹਿਚਾਣ।
ਨਿੱਕਾ ਕਿਣਕਾ ਕਾਇਆਨਾਤ ਦਾ,
ਹੈ ਉਸਦੇ ਲਈ ਭਗਵਾਨ।
ਆਪੋਂ ਬਣ ਜਾਂਦੇ ਮਹਾਨ।
ਪਾ ਜਾਵੇ ਉਹ ਸਚਿ ਨੂੰ,
ਜਿਸਦੀ ਬਿਰਤੀ ਇੱਕ ਸਮਾਨ।
ਕਿਸਮਤ ਕਿਸਮਤ ਕਦੀ ਨਾ ਕੂਕੇ,
ਉਹ ਕਰਦਾ ਜਾਏ ਸੰਗਰਾਮ।
ਕਦੀ ਨਾ ਕਰਦਾ ਉਹ ਆਰਾਮ।
*********
ਬੁੱਧੀ ਦਾ ਕੋਈ ਅੰਤ ਨਹੀਂ ਹੈ
ਬੁੱਧੀ ਦਾ ਕੋਈ ਅੰਤ ਨਹੀਂ ਹੈ,
ਅਨੁਭਵ ਸਾਡੀ ਬੁੱਧ ਵਧਾਏ।
ਬੁੱਧ ਵਧੇ ਅਸੀਂ ਜਾਣੀਏ,
ਕਿ ਪਰਮ ਸੱਤਾ ਇੱਕ ਰੱਬੀ ਖੇਤਰ,
ਜਿਸ ਵਿੱਚ ਸਭ ਕੁਝ ਹੁੰਦਾ ਜਾਏ।
ਅਟਲ ਹੁਕਮ ਇੱਕੋ ਇੱਕ ਚੱਲੇ,
ਕਰਮਾਂ ਦਾ ਫਲ ਹਰ ਕੋਈ ਖਾਏ,
ਪਰਮ ਸੱਤਾ ਸਾਡੇ ਕਣ ਕਣ ਅੰਦਰ।
ਜਿਉਂ ਸਾਗਰ ਵਿੱਚ ਮੀਨ ਸਮਾਏ,
ਪਰ ਮੀਨ ਸਾਗਰ ਦੀ ਥਾਹ ਨਾ ਪਾਏ।
ਰਿਸ਼ੀ ਮੁਨੀ ਗੁਰ ਪੀਰ ਪੈਗ਼ੰਬਰ,
ਆਪਣੇ ਆਪਣੇ ਰਾਹ ਦਰਸਾਏ।
ਲÑੜਦੇ ਫਿਰਦੇ ਰਾਹਾਂ ਦੇ ਰਾਹੀ,
ਇੱਕ ਦੂਜੇ ਦਾ ਰਾਹ ਨਾ ਭਾਏ।
ਕਾਰਨ ਦੁੱਖਾਂ ਦਾ ਸਮਝ ਨਾ ਪਾਏ।
ਮਸਜਿਦ, ਮੰਦਰ ਤੇ ਗੁਰਦੁਆਰੇ,
ਸਾਡੀ ਸ਼ਰਧਾ ਦੇ ਨਜ਼ਾਰੇ।
ਛੱਡੀਏ ਸ਼ਰਧਾ ਕਰੀਏ ਕਿੰਤੂ,
ਕਾਰਨ ਦੁੱਖਾਂ ਦਾ ਸਮਝ ਆ ਜਾਏ,
ਕਿ ਰੱਬ ਜੀ ਦੁੱਖ ਨਾ ਕਿਸੇ ਨੂੰ ਪਾਏ।
ਈਸਾ ਮੂਸਾ ਮੁਹੰਮਦ ਨਾਨਕ,
ਬੁੱਧ ਮਹਾਂਵੀਰ ਤੇ ਜੌਰਾਸ਼ਟਰ,
ਹਰ ਇੱਕ ਨੇ ਸ਼ਰਧਾ ਛੱਡੀ।
ਤਾਂ ਕੁਝ ਦੁਨੀਆਂ ਨੂੰ ਦੱਸ ਪਾਏ।
ਹਨੇਰ ਘੁੱਪ ਵਿਚ ਚਾਨਣ ਲਿਆਏ।
*********
ਕਿੰਤੂ ਕਰਨਾ ਹੈ ਫਰਜ਼ ਆਸਾਡਾ
ਹੈ ਕਿੰਤੂ ਕਰਨਾ ਫਰਜ਼ ਆਸਾਡਾ,
ਕਿ ਦੁੱਖਾਂ ਦਾ ਬੁਝ ਲਈਏ ਸਾਰ।
ਸਿਆਸੀ ਸਮਾਜੀ ਅਰਥ ਵਿਵਸਥਾ,
ਜੇਕਰ ਰੱਖੀਏ ਅਸੀਂ ਉਲਾਰ।
ਦੁੱਖਾਂ ਦੇ ਭਰ ਜਾਣ ਭੰਡਾਰ।
ਕਿੰਤੂ ਕਰੀਏ ਕਿ ਮਿਟ ਜਾਵੇ,
ਵਹਿਮ ਭਰਮ ਤੇ ਅੰਧਕਾਰ।
ਵਹਿਮ ਭਰਮ ਤੇ ਅੰਧ-ਵਿਸ਼ਵਾਸ਼ੀ,
ਸਿਥੱਥ ਵਰਗ ਦਾ ਹੈ ਸ਼ਿੰਗਾਰ,
ਹੋ ਨਹੀਂ ਸਕਦਾ ਲੋਕ ਸੁਧਾਰ।
ਕਿੰਤੂ ਕਰਨਾ ਅਤਿ ਜ਼ਰੂਰੀ,
ਕੂੜ ਕੁਫ਼ਰ ਦਾ ਲਾਹੀਏ ਸਾੜ।
ਜੇਕਰ ਕਿੰਤੂ ਕਦੀ ਨਾ ਕਰੀਏ,
ਜੱਗ ਵਿਚ ਫੈਲਣ ਦੁੱਖ ਹਜ਼ਾਰ।
ਫਿਰ ਹੋ ਨਹੀਂ ਸਕਦਾ ਲੋਕ ਸੁਧਾਰ।
ਚਲੋ ਚਾਲ ਜੱਗ ਚਲਦਾ ਜਾਵੇ,
ਆਪਣੀ ਰਾਹ 'ਤੇ ਲਗਾਤਾਰ।
ਪਰ ਬਦਲ ਦਿੰਦੇ ਸਮਾਜ ਨੂੰ,
ਜਦ ਆਵਣ ਰਹਿਬਰ ਅਲੋਕਾਰ।
ਜਾਂ ਕਰਾਂਤੀ ਦੇ ਆਲਮਬਰਦਾਰ।
ਠੀਕ ਆਖਿਆ ਸੀ ਸੱਭ ਨੇ,
ਪਰ ਆਖਿਆ ਸੀ ਸਮੇਂ ਅਨੁਸਾਰ।
ਪਲ ਪਲ ਬਦਲਦੀ ਸਮੇਂ ਦੀ ਧਾਰ,
ਫੜਕੇ ਕਦੀ ਨਾ ਬੈਠੀਏ ਇੱਕੋ ਹੀ ਸਾਰ,
ਆਇਤ ਨਵੀਂ ਨਿੱਤ ਉਤਰਦੀ ਸਮੇਂ ਅਨੁਸਾਰ।
*********
ਸੱਚ ਦੀ ਰਾਹ 'ਤੇ ਟੁਰਦੇ ਜਾਈਏ
ਸੱਚ ਦੀ ਰਾਹ 'ਤੇ ਟੁਰਦੇ ਜਾਈਏ,
ਟੁਰਦੇ ਜਾਈਏ ਮੇਰੇ ਯਾਰ।
ਕਿੰਨੇ ਹੀ ਫੁਲ ਛਿਪ ਟੁਰ ਜਾਂਦੇ,
ਝਲ ਕੇ ਪਤਝੜ ਅਤੇ ਬਹਾਰ।
ਬਿਖੜੇ ਪੈਂਡੇ ਚੱਲਣੇ ਪੈਂਦੇ,
ਮਿਧਣੇ ਪੈਂਦੇ ਕਿੰਨੇ ਹੀ ਖਾਰ।
ਟੁਰਦੇ ਜਾਈਏ ਮੇਰੇ ਯਾਰ।
ਲੱਖ ਰੋਕਾਂ ਲੱਖ ਟੋਕਾਂ ਰਾਹ ਵਿੱਚ,
ਲੱਖਾਂ ਜ਼ੋਖਮ ਰਾਹ ਵਿਚਕਾਰ।
ਆਉਣ ਮੁਸ਼ਕਲਾਂ ਕਠਨ ਤੇ ਭਾਰੀ,
ਬੇਸ਼ੱਕ ਸੱਟਾਂ ਵੱਜਣ ਹਜ਼ਾਰ।
ਟੁਰਦੇ ਜਾਈਏ ਮੇਰੇ ਯਾਰ।
ਦਿਲ ਧੜਕਣਾਂ ਬਣਨ ਪਰਖਣਾਂ,
ਇਤਰ ਫਲੇਲਾਂ ਦੀ ਭਰਮਾਰ।
ਅਸੀਂ ਸੰਸਾਰੀ ਨਹੀਂ ਨੂਰਾਨੀ,
ਡਗਮਗਾ ਜਾਈਏ ਵਾਰ-ਮ-ਵਾਰ।
ਟੁਰਦੇ ਜਾਈਏ ਮੇਰੇ ਯਾਰ।
ਕਈ ਵਾਰੀ ਬਲੌਰੀ ਅੱਖਾਂ,
ਕਈ ਵਾਰੀ ਰੇਸ਼ਮੀ ਹੱਥ ਛੋਹਾਂ,
ਕਈ ਵਾਰੀ ਪਦਵੀ ਦੀਆਂ ਭੁੱਖਾਂ,
ਰੋਕਣ ਰਾਹ ਸਾਡਾ ਵਾਰ-ਮ-ਵਾਰ,
ਟੁਰਦੇ ਜਾਈਏ ਮੇਰੇ ਯਾਰ।
ਕਈ ਵਾਰੀ ਕੋਈ ਜ਼ਹਿਰ ਪਿਆਵੇ,
ਕਦੀ ਪਾਣੀਆਂ ਵਿਚ ਸੁੱਟ ਜਾਵੇ।
ਡਾਂਗਾਂ ਖੰਜਰ ਪਿਸਤੌਲ ਬੰਦੂਕਾਂ,
ਨੇਜੇ ਬਰਛਿਆਂ ਦੀ ਭਰਮਾਰ।
ਪਰ ਪਰਮ ਸੱਤਾ ਵੱਡੀ ਸਰਕਾਰ,
ਟੁਰਦੇ ਜਾਈਏ ਮੇਰੇ ਯਾਰ।
ਨੱਚਦੇ ਜਾਈਏ, ਟੱਪਦੇ ਜਾਈਏ,
ਲੰਘੀਏ ਘਾਟੀਆਂ ਤੇ ਪਹਾੜ।
ਝੱਖੜ ਚੱਲਣ ਗੜ੍ਹੇ ਵੀ ਆਵਣ,
ਮਾਰ ਉੱਤੇ ਪੈ ਜਾਵੇ ਮਾਰ।
ਟੁਰਦੇ ਜਾਈਏ ਮੇਰੇ ਯਾਰ।
ਰਾਹ ਵਿੱਚ ਕਿਧਰੇ ਤਿਲਕ ਨਾ ਜਾਈਏ,
ਤਿਲਕਿਆ ਸੀ ਜਿਵੇਂ ਜੋਗਾ ਯਾਰ।
ਕਈ ਵਾਰੀ ਰੱਬ ਵੀ ਛੱਡ ਦੇਵੇ,
ਜਿਵੇਂ ਛੱਡਿਆ ਸੀ ਈਸਾ ਅੱਧ-ਵਿਚਕਾਰ।
ਟੁਰਦੇ ਜਾਈਏ ਮੇਰੇ ਯਾਰ।
ਰਾਮ ਤੀਰਥ ਜਾ ਜੰਗਲੀ ਰੋਇਆ,
ਛੱਡਿਆ ਉਸਨੂੰ, ਕਰੇ ਪੁਕਾਰ।
ਸੈਂਟ ਜੋਨ ਵੀ ਆਖਰ ਛੱਡੀ,
ਰੱਖਿਆ ਨਾ ਕੋਈ ਸਰੋਕਾਰ।
ਝੱਲੇ ਕਿਵੇਂ ਕੋਈ ਰੱਬੀ ਮਾਰ।
ਟੁਰਦੇ ਜਾਈਏ ਮੇਰੇ ਯਾਰ।
ਅਨੋਖੀ ਸ਼ਕਤੀ ਪਰਮ ਸੱਤਾ ਦੀ,
ਕਰ ਦਿੰਦੀ ਹੈ ਬੁਛਾੜ।
ਪਹਾੜ ਲੰਘੀਏ ਸਮੁੰਦਰ ਚੀਰੀਏ,
ਤਰਕ ਨਾ ਜਾਣੇ ਇਸਦੀ ਸਾਰ।
ਟੁਰਦੇ ਜਾਈਏ ਮੇਰੇ ਯਾਰ।
*********
ਦੁੱਖਾਂ ਦੀਆਂ ਕਾਂਗਾਂ ਬੇਸ਼ੱਕ ਆਵਣ
ਦੁੱਖਾਂ ਦੀਆਂ ਕਾਂਗਾਂ ਬੇਸ਼ੱਕ ਆਵਣ,
ਭਲਾ ਦੱਸ ਤੂੰ ਕਿਉਂ ਘਬਰਾਵੇਂ।
ਕੀ ਨਿਰੇ ਸੁੱਖਾਂ ਨੂੰ ਮਾਣ ਕੇ ਵੀਰਾ?
ਜੱਗ ਵਿਚੋਂ ਟੁਰ ਜਾਵੇ।
ਇਹ ਕੀ ਜੱਗ ਵਿੱਚ ਆਉਣਾ ਹੋਇਆ,
ਜੇ ਦੁੱਖ ਨਾ ਅਸਾਂ ਹੰਢਾਏ।
ਦੁੱਖ ਸੁੱਖ ਬਿਨਾ ਜੀਵਨ ਰੁੱਖਾ,
ਕਿਉਂ ਕੋਈ ਨਿਰਾ ਹੀ ਸੁੱਖ ਹੰਢਾਏ।
ਦੁੱਖਾਂ ਤੋਂ ਕੋਈ ਡਰ ਕੇ ਭੱਜੇ,
ਭੱਜੇ ਤਾਂ ਕੋਈ ਕਿਥੇ ਜਾਏ?
ਬੰਦਾ ਉਹ ਹੀ ਬੰਦਾ ਹੈ,
ਖਿੜੇ ਮੱਥੇ ਜੋ ਦੁੱਖ ਹੰਢਾਏ।
ਕਲ ਕਲੇਸ਼ ਸਭ ਕਾਸੇ ਦੀ ਭੁੱਖ,
ਪੈਦਾ ਕਰਦਾ ਹੈ ਆਪ ਮਨੁੱਖ।
ਸਾਰੇ ਸਿਸਟਮ ਸਾਡੇ ਉਲਾਰੂ,
ਮਿਲੇ ਕਿਵੇਂ ਫਿਰ ਸੱਭ ਨੂੰ ਸੁੱਖ।
ਬਣਿਆ ਜੱਗ ਦੁੱਖਾਂ ਦਾ ਘਰ,
ਜਿਥੇ ਦੁੱਖ ਨਹੀਂ, ਉਹ ਕਿਹੜਾ ਦਰ।
ਜੇ ਸੋਝੀ ਬੰਦੇ ਨੂੰ ਆਵੇ,
ਸਾਰੇ ਸਿਸਟਮ ਸਮਤੋਲ ਬਣਾਵੇ।
ਸਾਡੇ ਪੱਲੇ ਪਏ ਦੁੱਖਾਂ ਭਰੇ ਨਿਜ਼ਾਮ,
ਰੁਲ਼ ਰਹੇ ਨੇ ਬੱਚੇ-ਬੁੱਢੇ ਅਤੇ ਆਮ ਇਨਸਾਨ।
ਉੱਠ ਜਾਗ ਵੀਰਾ, ਉੱਠ ਮੇਰੀ ਭੈਣ,
ਬਦਲ ਦੇਹ ਦੁੱਖ ਦੇਣੇ ਨਿਜ਼ਾਮ।
ਮਨ ਕਰਮ ਬਚਨ ਵਿਚਾਰ ਬਦਲ ਦੇਹ,
ਦੁਨੀਆਂ ਦੀ ਨੁਹਾਰ ਬਦਲ ਦੇਹ।
ਦੁੱਖ ਜੋ ਬੰਦੇ ਨੇ ਆਪ ਸਹੇੜੇ,
ਸਭਨਾਂ ਨੂੰ ਇੱਕੋ ਵਾਰ ਬਦਲ ਦੇਹ।
ਕਬੀਲੇ ਟੋਲੇ ਰਾਜੇ ਰਾਣੇ ਬਾਦਸ਼ਾਹੀਆਂ,
ਸਮੇਂ ਨੇ ਹਰ ਇੱਕ ਨੂੰ ਬਦਲਾਇਆ,
ਚਲੋ ਚਾਲ ਜੱਗ ਚਲਦਾ ਆਇਆ,
ਕਦੀ ਕਦਾਈ ਕਰਾਂਤੀ ਚੰਗੀ
ਸਮੇਂ ਦੀ ਹੁਣ ਧਾਰ ਬਦਲ ਦੇਹ।
ਵੋਟ ਰਾਜ ਨੇ ਪਾਇਆ ਭੁਲੇਖਾ,
ਕਿ ਲੋਕਾਂ ਦੀ ਸਰਕਾਰ ਹੈ।
ਏਸੇ ਲਈ ਕਰਾਂਤੀ ਦਾ ਰਾਹ,
ਹੋਇਆ ਹੁਣ ਦੁਸ਼ਵਾਰ ਹੈ।
ਹੁਣ ਵੀ ਯਾਰਾ ਨੁਹਾਰ ਬਦਲ ਦੇ।
ਹਥਿਆਰਾਂ ਦੀ ਕਰਾਂਤੀ ਨਾਲੋ,
ਚੰਗੀ ਕਰਾਂਤੀ ਗਿਆਨ ਦੀ।
ਵਿਦਿਆ ਦੀ ਵਿਗਿਆਨ ਦੀ,
ਬਦਲ ਦੇਵੇ ਜੋ ਸ਼ਾਨ ਇਨਸਾਨ ਦੀ,
ਯਾਰਾ ਹੁਣ ਤਲਵਾਰ ਬਦਲ ਦੇਹ।
ਹਥਿਆਰਾਂ ਦੀ ਠਣਕਾਰ,
ਹੁੰਦੀ ਨਾ ਚੰਗੀ ਵਾਰ-ਮ-ਵਾਰ।
ਹੁਣ ਤਾਂ ਜੱਗ ਵਿਚ ਹੋ ਗਏ ਨੇ,
ਮਾਰੂ ਤੋਂ ਮਾਰੂ ਹਥਿਆਰ।
ਯਾਰਾ ਹੁਣ ਹਥਿਆਰ ਬਦਲ ਦੇਹ।
ਐਸੀ ਕਰਾਂਤੀ ਸਦਾ ਮਹਾਨ,
ਜਿਸ ਵਿਚ ਹੋਵੇ ਨਾ ਲਹੂ ਲੁਹਾਨ
ਹੋਵੇ ਵਿਦਿਆ ਗਿਆਨ ਵਿਗਿਆਨ
ਬਦਲ ਦੇਵੇ ਜੋ ਲੋਟੂ ਢਾਂਚੇ,
ਵੀਰਾ ਹੁਣ ਰੁਝਾਨ ਬਦਲ ਦੇਹ।
ਨ ਉੱਚੀ ਕੁੱਲ ਨਾ ਹੀ ਪੈਸਾ,
ਨਾ ਖਾਨਦਾਨ ਹੋਵਣ ਪਰਧਾਨ।
ਨਾ ਕੋਈ ਲੁੱਟੇ ਨਾ ਲੁੱਟਿਆ ਜਾਵੇ,
ਗੁਣਵਾਨ ਸਭ ਤੋਂ ਅੱਗੇ ਆਵੇ।
ਸਮੇਂ ਦੀ ਹੁਣ ਧਾਰ ਬਦਲ ਦੇਹ।
ਇਹ ਲੋਕ ਰਾਜ ਨਹੀਂ ਲੋਕਾਂ ਦਾ ਰਾਜ,
ਖਾਨਦਾਨਾਂ ਦੇ ਸਿਰ ਤਾਜ।
ਵੋਟ ਪਾਉਣਾ ਬਣਿਆ ਇੱਕ ਪਾਜ,
ਕੁਲਾਂ ਤੇ ਦੌਲਤ ਦਾ ਹੈ ਰਾਜ।
ਯਾਰਾ ਇਹ ਰਿਵਾਜ਼ ਬਦਲ ਦੇਹ।
*********
ਜਿੰਦ ਰਾਣੀ ਨੇ ਤਣੀਆਂ ਤਾਣੀਆਂ
ਜਿੰਦ ਰਾਣੀ ਨੇ ਤਣੀਆਂ ਤਾਣੀਆਂ,
ਅਸੀਂ ਗੁੰਝਲਾਂ ਖੋਹਲਣ ਲਈ ਬਣੇ ਹਾਂ।
ਅੱਟੀਆਂ ਉੱਤੇ ਲਪੇਟੀਏ ਧਾਗੇ,
ਪੁਸ਼ਾਕਾਂ ਜਿੰਦ ਨੇ ਪਾਉਣੀਆਂ।
ਰੋਕਾਂ ਟੋਕਾਂ ਸੰਗ ਘੁਲੇ ਜਿੰਦ,
ਅਸੀਂ ਕਰੀਏ ਦੂਰ ਅੜੌਣੀਆਂ।
ਉੱਠ ਸਾਗਰੋਂ ਧਰਤ 'ਤੇ ਆਈ,
ਹੁਣ ਆਕਾਸ਼ੀ ਡਾਰੀਆਂ ਲਾਉਣੀਆਂ।
ਇੱਕ ਇੱਕ ਗੁੰਝਲ ਖੋਹਲਦੇ ਜਾਈਏ
ਅਸੀਂ ਗੁੰਝਲਾਂ ਸਭ ਮੁਕਾਉਣੀਆਂ।
ਜਿਉਂ ਜਿਉਂ ਗੁੰਝਲਾਂ ਖੋਹਲਦੇ ਜਾਈਏ,
ਸਾਨੂੰ ਨਵੀਆਂ ਮੱਤਾਂ ਆਉਣੀਆਂ।
ਲੱਖ ਕਰੋੜਾਂ ਗੁੰਝਲਾਂ ਪਈਆਂ
ਲੱਖ ਕਰੋੜਾਂ ਖੋਲ੍ਹ ਦਖਾਈਆਂ
ਕਾਲ ਆਕਾਲ ਤੋਂ ਅਸੀਂ ਬਣੇ ਹਾਂ
ਅਸੀਂ ਲੰਮੀਆਂ ਦੌੜਾਂ ਲਾਉਣੀਆਂ।
ਅਸੀਂ ਸ਼ਰਮਸ਼ਾਰ ਹਾਂ ਜਿੰਦ ਤੋਂ,
ਵੱਟਾਂ ਬਣਾਈਆਂ ਖਾਈਆਂ ਪਾਈਆਂ।
ਪੈਣ ਖੋਹਲਣੀਆਂ ਦੰਦਾਂ ਨਾਲ,
ਜੋ ਹੱਥੀਂ ਗੁੰਝਲਾਂ ਪਾਈਆਂ।
ਨੇਕੀ ਬਦੀ ਦੇ ਘੋਲ ਵਿਚ
ਅਸੀਂ ਕੀਤੀਆਂ ਬੇਪਰਵਾਹੀਆਂ
ਮਿਸ਼ਨ ਜਿੰਦ ਦਾ ਭੁੱਲ ਭੁਲਾ ਕੇ
ਯਾਰੀਆਂ ਪੰਜਾਂ ਸੰਗ ਲਾਈਆਂ।
ਕਾਮ ਕਰੋਧ ਲੋਭ ਮੋਹ ਹਓਮੇਂ,
ਜਿੰਦ ਸਾਡੀ ਦਾ ਸ਼ਿੰਗਾਰ।
ਪਰ ਜੇ ਹੱਦਾਂ ਟੱਪ ਜਾਈਏ,
ਕਰ ਦਿੰਦੇ ਸਾਡਾ ਸੰਘਾਰ।
*********
ਮਿਸ਼ਨ ਸਾਡੀ ਜਿੰਦ ਦਾ ਹੈ ਇੱਕੋ
ਮਿਸ਼ਨ ਸਾਡੀ ਜਿੰਦ ਦਾ ਇੱਕੋ ਹੈ,
ਕਿ ਸੂਝ ਗੈਬ ਦੀ ਪਾਉਣੀ।
ਮੰਗਲ ਸ਼ੁੱਕਰ ਚੰਦਰਮਾਂ ਤੋਂ,
ਅੱਗੇ ਦੌੜ ਲਗਾਉਣੀ।
''ਰਿਜ਼ਕ ਵਿਹੂਣੇ ਆਦਮੀ,
ਜਾਣ ਮੁਹੱਬਤਾਂ ਤੋੜ।''
ਅਸਾਂ ਦੁੱਖ ਭੁੱਖ ਨੂੰ ਦੂਰ ਕਰਨਾ,
ਵਿਛੋੜਿਆਂ ਵਿਚ ਨਾ ਜਿੰਦ ਲੰਘਾਉਣੀ।
ਅਮਨ ਸ਼ਾਂਤੀ ਜੱਗ ਵਿਚ ਆਵੇ,
ਹੋਵੇ ਨਾ ਕਿਧਰੇ ਕੋਈ ਲੜਾਈ।
ਕਾਣੀ ਵੰਡ ਨਾ ਹੋਵੇ ਕਿਧਰੇ,
ਅਸਾਂ ਦੁਨੀਆਂ ਇੱਕ ਬਣਾਉਣੀ।
ਧਰਤੀ ਸਾਡੀ ਸਭ ਦੀ ਸਾਂਝੀ,
ਹੋਵੇ ਹਰ ਥਾਂ ਆਉਣੀ ਜਾਣੀ।
ਵਿਤਕਰਿਆਂ ਭਰੀ ਨਾ ਹੋਵੇ ਜਿੰਦਗੀ,
ਸ਼ੈਤਾਨੀਅਤ ਦੂਰ ਭਜਾਉਣੀ।
ਉਲਾਰੂ ਸਿਸਟਮ ਅਸੀਂ ਮੁਕਾਉਣੇ,
ਸਾਰੇ ਸਿਸਟਮ ਸਮਤੋਲ ਬਣਾਉਣੇ।
ਪਰਜਾਤੰਤਰ ਜੱਗ ਵਿਚ ਆਵੇ,
ਸਾਂਝ ਦਿਲਾਂ ਦੀ ਪਾਉਣੀ।
*********
ਜੱਗ ਬਗੀਚਾ ਪਰਮ ਸੱਤਾ ਦਾ
ਜੱਗ ਬਗੀਚਾ ਪਰਮ ਸੱਤਾ ਦਾ,
ਇਹ ਬਿਨ ਮੰਤਵ ਦੇ ਨਾਹੀ।
ਨਵੇਂ ਫੁੱਲ ਉਗਾਉਂਦੀ ਜਾਵੇ।
ਪੁੱਟਦੀ ਜਾਵੇ ਪੁਰਾਣੀ ਕਾਹੀਂ।
ਇਸ ਤੋਂ ਪਹਿਲਾਂ ਕਿ ਪੁੱਟੇ ਜਾਈਏ,
ਜੀਵਣ ਆਪਣਾ ਅਰਥ ਲਗਾਈਏ।
ਨਿੱਜ ਲਈ ਜਿਊਣਾ ਕੀ ਜਿਊਣਾ ਹੈ,
ਕੁੱਝ ਹੋਰਾਂ ਲਈ ਵੀ ਕਰਕੇ ਜਾਈਏ।
ਜਾਤਾਂ ਪਾਤਾਂ ਧਰਮਾਂ ਵਿੱਚ ਵੰਡਿਆ,
ਪ੍ਰਾਂਤਾਂ ਦੇਸ਼ਾਂ ਖਿੱਤਿਆਂ ਵਿੱਚ ਵੰਡਿਆ।
ਬੰਦਾ ਲੜਦਾ ਮਰਦਾ ਖਰੂਦੀ ਬਣਦਾ,
ਇਸਨੂੰ ਜੀਵਨ ਜਾਂਚ ਸਿਖਾਈਏ।
ਸਿਆਸੀ ਸਮਾਜੀ ਅਰਥ-ਵਿਵਸਥਾ,
ਨਿਰੀ ਉਲਾਰੂ, ਸਾਡੇ ਦੁੱਖ ਵਧਾਏ।
ਵੇਹੜਿਆਂ ਮਾੜੀਆਂ ਮਾਜਰੀਆਂ ਵਿੱਚ,
ਬੰਦਾ ਰੁਲ਼ਦਾ ਫਿਰਦਾ ਸੰਤਾਪ ਹੰਢਾਏ।
ਨਿੱਜੀ ਦੌੜਾਂ ਅਸੀਂ ਜੱਗ ਵਿੱਚ ਲਾਈਏ,
ਇੱਕ ਦੂਜੇ ਦੇ ਸੰਗ ਟਕਰਾਈਏ।
ਆਪਣੀ ਗਰਜ਼ ਨੂੰ ਹੀ ਮੁੱਖ ਰੱਖੀਏ,
ਲੋੜ ਹੋਰਾਂ ਦੀ ਮਨੋਂ ਭੁਲਾਈਏ।
ਸਰਮਾਏਦਾਰੀ ਨਿਜ਼ਾਮ ਜੱਗ ਦਾ,
ਲੋਕਾਂ ਦੀ ਜਿੰਦ ਸੁੱਕਣੀ ਪਾਵੇ।
ਕੁਲੀ ਗੁੱਲੀ ਜੁੱਲੀ ਦਾ ਮਸਲਾ,
ਜੇ ਹੱਲ ਨਾ ਹੋਵੇ ਆਜ਼ਾਬ ਆ ਜਾਵੇ।
ਸਾਰੇ ਦੁੱਖਾਂ ਦੀ ਦਾਰੂ ਇੱਕੋ,
ਕਿ ਸਿਸਟਮ ਸਾਰੇ ਸਮਤੋਲ ਬਣਾਈਏ।
ਵੱਖ ਨਾ ਕਿਸੇ ਨੂੰ ਜਾਣੀਏ,
ਸਭੇ ਸਾਂਝੀਵਾਲ ਸਦਾਈਏ।
*********
ਪ੍ਰੇਮ ਭਾਵਨਾ ਹਰ ਕਿਸੇ ਲਈ
ਪ੍ਰੇਮ ਭਾਵਨਾ ਹਰ ਕਿਸੇ ਲਈ,
ਹੋਵੇ ਸਭਨਾਂ ਲਈ ਇੱਕ ਸਾਰ।
ਕਰੀਏ ਪ੍ਰੇਮ ਹਰ ਕਿਸੇ ਨੂੰ,
ਬਿਨ ਪ੍ਰੇਮ ਕਲਪੇ ਸੰਸਾਰ।
ਘ੍ਰਿਣਾ ਕਦੀ ਨਾ ਕਿਸੇ ਨੂੰ ਕਰੀਏ,
ਘ੍ਰਿਣਾ ਜਿੰਦ ਨੂੰ ਦੇਵੇ ਸਾੜ।
ਘ੍ਰਿਣਾ ਕਰੇ ਜੇ ਕੋਈ ਆਸਾਨੂੰ,
ਕਰੀਏ ਗਹਿਰੀ ਸੋਚ ਵਿਚਾਰ।
ਕਰੇ ਈਰਖਾ ਜੇਕਰ ਕੋਈ,
ਕਰੀਏ ਨਾ ਤਕਰਾਰ।
ਹੋ ਸਕੇ ਤਾਂ ਪਿਆਰ ਕਰੀਏ,
Îਮੱਚ ਰਿਹਾ ਸੰਸਾਰ।
ਕਰੇ ਜੇ ਕੋਈ ਨਿੰਦਿਆ ਸਾਡੀ,
ਤੱਕੀਏ ਆਪਾ ਅੰਦਰ ਬਾਹਰ।
ਔਗੁਣ ਸਾਰੇ ਦੂਰ ਭਜਾਈਏ,
ਜਾਣੀਏ ਉਸ ਨੂੰ ਯਾਰ।
ਕਰੇ ਜੇ ਕੋਈ ਪਿਆਰ ਅਸਾਂ ਨੂੰ,
ਕਰੀਏ ਉਸ ਨੂੰ ਰੱਜ ਪਿਆਰ।
ਪਿਆਰ ਨਾ ਮਿਲਦਾ ਜੱਗ ਵਿਚ,
ਕਿਧਰੋਂ ਵੀ ਉਧਾਰ।
*********
ਆਤਮ ਪ੍ਰਮਾਤਮ ਤੋਂ ਵੱਖ ਨਹੀਂ ਹੈ
ਆਤਮ ਪ੍ਰਮਾਤਮ ਤੋਂ ਵੱਖ ਨਹੀਂ ਹੈ,
ਨਾ ਪਦਾਰਥ ਵੱਖ ਹੈ ਯਾਰ।
ਆਤਮਵਾਦੀ ਜਾਂ ਪਦਾਰਥਵਾਦੀ,
ਸੌੜੀ ਸੋਚ ਦੇ ਸ਼ਿਕਾਰ।
ਇੱਕੋ ਇੱਕ ਪਰਮ ਸੱਤਾ ਹੈ,
ਹੋਰ ਨਾ ਕਿਧਰੇ ਕੁਝ ਵੀ ਯਾਰ।
ਹਰ ਇੱਕ ਰੂਪ ਪਰਮ ਸੱਤਾ ਦਾ,
ਦਿਸਦਾ ਵਿੱਚ ਸੰਸਾਰ।
ਹਨੇਰ ਘੁੱਪ ਜਾਂ ਅੰਧ-ਗੁਵਾਰ,
ਜਾਂ ਜੋ ਵੀ ਕੁਲ ਸ਼ਮਸ਼ੀ ਪਰਿਵਾਰ। (ਸ਼ਮਸ਼ੀ ਪਰਿਵਾਰ=ਤਾਰਾ ਮੰਡਲ)
ਸਭ ਕੁੱਝ ਪਰਮ ਸੱਤਾ ਦੇ ਕਾਰਨ,
ਧਾਰੇ ਰੂਪ ਅਰਬਾਂ ਖਰਬਾਂ ਲੱਖ ਹਜ਼ਾਰ।
ਰੱਬੀ ਖੇਤਰ ਸਰਵ ਵਿਆਪੀ,
ਸਦਜੀਵੀ ਤੇ ਇੱਕਸਾਰ।
ਆਪਣੇ ਆਪ ਨੂੰ ਆਪੇ ਜਾਣੇ,
ਜਾਣੇ ਨਾ ਸੰਸਾਰ।
ਲਾਲ ਕਣੂੰ ਜਿਵੇ ਸਾਡੀ ਰੱਤ ਦੇ,
ਸਾਨੂੰ ਜਾਣ ਨਾ ਸਕਦੇ ਯਾਰ।
ਜਾਣ ਨਾ ਸਕੀਏ ਅਸੀਂ
ਪਰਮ ਸੱਤਾ ਦਾ ਆਕਾਰ।
ਅਣਹੋਂਦ 'ਚ ਹੋਂਦ ਹੈ
ਜੋ ਜਮ੍ਹਾਂ ਤੇ ਮਨਫੀ ਦਾ ਭੰਡਾਰ।
ਜੋੜ ਦੋਵਾਂ ਦਾ ਜ਼ੀਰੋ ਬਣ ਜਾਂਦਾ
ਬਿਖਰ ਜਾਣ ਉਪਜੇ ਸੰਸਾਰ।
ਸਾਰੇ ਨਾਮ ਪਰਮ ਸੱਤਾ ਦੇ,
ਪਰ ਕੋਈ ਨਾ ਉਸਦਾ ਨਾਮ।
ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।
*********
ਰੱਬ ਰੱਬ ਕਰਨਾ ਛੱਡ ਦੇਈਏ ਸਾਰੇ
ਰੱਬ ਰੱਬ ਕਰਨਾ ਛੱਡ ਦੇਈਏ ਸਾਰੇ,
ਰੱਬੀ ਜਿੰਦ ਬਣਾਈਏ।
ਅਟਲ ਹੁਕਮ ਨੂੰ ਬੁੱਝੀਏ,
ਗਲ਼ ਰੱਬ ਦੇ ਕੁਝ ਨਾ ਪਾਈਏ।
ਕਰਾਂਤੀ ਦੀ ਲੋੜ ਅਸਾਂ ਨੂੰ,
ਭਲਾ ਕਿਉਂ ਪੈ ਜਾਂਦੀ।
ਕਾਣੀ ਵੰਡ ਆਰਥਿਕਤਾ ਦੀ,
ਅਮੀਰ ਗਰੀਬ ਉਪਜਾਂਦੀ।
ਤਰਸ ਦਾ ਪਾਤਰ ਬਣੇ ਇਨਸਾਨ,
ਆਪਣੇ ਹੱਕ ਗੁਆ ਕੇ।
ਕੋਈ ਕਿਸੇ ਦਾ ਹੱਕ ਨਾ ਮਾਰੇ,
ਰੱਖੇ ਆਪਣੇ ਹੱਕ ਬਚਾ ਕੇ।
ਸਮਾਜੀ ਕੁੜੱਤਣ ਨਾ ਵਧਾਈਏ
ਹੱਕ ਕਿਸੇ ਦਾ ਕਦੀ ਨਾ ਖਾਈਏ।
ਦੁੱਖ ਸੁੱਖ ਸਾਰੇ ਸਾਂਝੇ ਕਰੀਏ,
ਹਰ ਕਿਸੇ ਦਾ ਦੁੱਖ ਵੰਡਾਈਏ।
ਸੋਝੀ ਸਾਨੂੰ ਸੱਚ ਦੀ ਆਵੇ,
ਅੰਧ-ਵਿਸ਼ਵਾਸ਼ ਦੇ ਨੇੜੇ ਨਾ ਜਾਈਏ।
ਸੁਖੀ ਵਸੇ ਸਾਡੀ ਸਾਰੀ ਦੁਨੀਆਂ,
ਕੋਈ ਐਸੀ ਬਣਤ ਬਣਾਈਏ।
ਹਰ ਇੱਕ ਸ਼ੈ ਰੂਪ ਰੱਬ ਦਾ,
ਰੱਬ ਨੂੰ ਲੱਭਣ ਕਿਤੇ ਨਾ ਜਾਈਏ।
ਨਾ ਡੇਰੀਂ ਨਾ ਸਾਧੀਂ ਸੰਤੀਂ,
ਵਸ ਆਪਣਾ ਆਪ ਜਗਾਈਏ।
*********
ਇਨਸਾਨੀ ਫਿਤਰਤ ਬੇਸ਼ੱਕ ਬਹੁਤ ਚੰਗੀ
ਇਨਸਾਨੀ ਫਿਤਰਤ ਬੇਸ਼ੱਕ ਬਹੁਤ ਚੰਗੀ,
ਜਿੰਨੀ ਚੰਗੀ ਓਨੀ ਹੀ ਹੈ ਮਾੜੀ।
ਵਿਪ੍ਰੀਤ ਵਿਰੋਧੀ ਸਿਫਤਾਂ ਦਾ ਜੋੜ ਬੰਦਾ,
ਨੇਕੀ ਬਦੀ ਨੇ ਭਰੀ ਹੈ ਜਿੰਦ ਸਾਰੀ।
ਬੂਟਾ ਨੇਕੀ ਦਾ ਹਿਰਦੇ ਵਿੱਚ ਵਸਦਾ,
ਬੂਟਾ ਬਦੀ ਦਾ ਮੱਲਦਾ ਦੇਹ ਸਾਰੀ।
ਸੰਤੁਲਨ ਵਿਗੜਦਾ ਰਹੇ ਤੱਕੜੀ ਦਾ,
ਕਦੀ ਬਦੀ ਭਾਰੂ ਕਦੀ ਨੇਕੀ ਭਾਰੀ।
ਭਾਰ ਬਦੀ ਦਾ ਜੁਗਾਂ ਜੁਗੰਤਰਾਂ ਤੋਂ,
ਨੇਕੀ ਡਟਦੀ ਰਹੀ ਪਰ ਗਈ ਮਾਰੀ।
ਅਕਲ ਬੰਦੇ ਨੂੰ ਅਜੇ ਨਾ ਆਈ ਪੂਰੀ,
ਬਦੀ ਤਾਹੀਓਂ ਜੱਗ ਵਿੱਚ ਅਜੇ ਭਾਰੀ।
ਰੱਬੀ ਰਾਜ ਧਰਤ 'ਤੇ ਕਿਵੇਂ ਆਵੇ?
ਈਸਾ ਮਾਰਿਆ ਲੋਕਾਂ ਦੀ ਮੱਤ ਮਾਰੀ।
ਰਾਜਾ ਪਾਦਰੀ ਤੇ ਮੂਰਖ ਇੱਕ ਪਾਸੇ,
ਕੁਲੀਨ ਕੁਲਾਂ ਦੀ ਪੁੱਗਦੀ ਬਾਤ ਸਾਰੀ।
ਉੱਠਣ ਦਰਦਾਂ ਵਾਲੇ ਪਰ ਜਾਣ ਮਾਰੇ,
ਚੰਦ ਕੁ ਬੰਦਿਆਂ ਦੀ ਨਹੀਂ ਗੱਲ ਸਾਰੀ।
ਮਲਕ ਭਾਗੋਆਂ ਨੇ ਪੈਂਖੜ ਪਾ ਛੱਡੇ,
ਉੱਠੇ ਰੁੱਬਲ ਜੇ ਕੋਈ, ਤਾਂ ਜਾਏ ਮਾਰੀ।
ਕਰਮਾਂ, ਧਰਮਾਂ ਦਾ ਜੂਲਾ ਗਲ਼ ਪਾਇਆ,
ਗੱਲ ਧਰਮ ਦੀ ਕਦੀ ਨਾ ਵਿਚਾਰੀ।
ਰਾਜ ਭਾਗ ਦੇ ਮਾਲਕ ਮਲਕ ਭਾਗੋ,
ਦੌਲਤ ਲੁੱਟਦੇ ਦੁਨੀਆਂ ਦੀ ਸਾਰੀ।
*********
ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ
ਗੱਲ ਰੁੱਬਲਾਂ ਦੀ ਨਹੀਂ ਕੋਈ ਸੁਣਦਾ,
ਲੋਕ ਦਰਦੀਆਂ ਵਿੱਚ ਪਈ ਫੁੱਟ ਭਾਰੀ।
ਅੱਡੋ-ਪਾਟੀ ਹੋਏ ਰੂਸ ਤੇ ਚੀਨ ਵਾਲੇ,
ਗੱਲ ਹਿੰਦ ਦੀ ਕਿਸੇ ਨਾ ਵਿਚਾਰੀ।
ਨਿਰੀਆਂ ਗੱਲਾਂ ਨਾਲ ਨਾ ਢਿੱਡ ਭਰਦੇ,
ਹਾਰੇ ਫਲਸਫੇ ਜਨਤਾ ਗਈ ਮਾਰੀ।
ਜੰਮਦੇ ਸਾਰ ਹੀ ਰੱਬ ਦੇ ਗਲ਼ ਪੈ ਗਏ,
ਅੱਗਾਂ ਲਾ ਕੇ ਕੀਤਾ ਨੁਕਸਾਨ ਭਾਰੀ। (1947-1951)
ਆਖਣ ਸਾਰੇ ਹੀ ਅਸੀਂ ਲੋਕ ਦਰਦੀ,
ਗੱਲ ਲੋਕਾਂ ਦੀ ਕਦੀ ਨਾ ਵਿਚਾਰੀ।
ਬਾਹਰੋਂ ਆ ਕੇ ਨਾ ਕਿਸੇ ਨੇ ਸਾਰ ਲੈਣੀ,
ਲੋਕ ਦਰਦੀਓ ਜੁੜ ਜਾਓ ਇੱਕੋ ਵਾਰੀ।
ਵੋਟ ਰਾਜ ਇਹ ਲੋਕ ਰਾਜ ਹੈ ਨਾ,
ਕੁਲੀਨ ਕੁਲਾਂ ਨੇ ਇਹ ਤਾਂ ਮਾਰ ਮਾਰੀ।
ਬਦਲੋ ਢਾਂਚਿਆਂ ਨੂੰ ਕੁਝ ਇਸ ਤਰ੍ਹਾਂ,
ਗੱਲ ਸਭਨਾਂ ਦੀ ਸੁਣੀ ਜਾਏ ਸਾਰੀ।
(ਬੋਟ ਰਾਜ ਹੋਵੇ ਲੋਕ ਰਾਜ ਭਾਰੀ)
ਵਿਦਿਆ ਗਿਆਨ ਵਿਗਿਆਨ ਪਰਧਾਨ ਹੋਵੇ,
ਆਪਣੇ ਹੱਕਾਂ ਦੀ ਹੋਵੇ ਪਛਾਣ ਸਾਰੀ।
ਹਰ ਕੋਈ ਆਪਣੇ ਫਰਜ਼ ਪੁਗਾਵੇ,
ਹੋਵੇ ਕਿਧਰੇ ਨਾ ਕੋਈ ਮਾਰਾ ਮਾਰੀ।
*********
ਐਸੀ ਚਾਹ ਹੈ ਹਰ ਬੰਦੇ ਦੀ
ਐਸੀ ਚਾਹ ਹੈ ਹਰ ਬੰਦੇ ਦੀ,
ਕਿ ਦੁਨੀਆਂ ਉਸ ਨੂੰ ਚੰਗਾ ਜਾਣੈ।
ਪਰ ਕਿੰਨਾ ਕੁਝ ਅਸੀਂ ਕਰਨਾ ਚਾਹੀਏ,
ਜੋ ਦੁਨੀਆਂ ਬੁਰਾ ਮਨਾਵੇ।
ਸਮੇਂ ਸਮੇਂ ਸਿਰ ਸਮਾਜ ਬਣਾਵੇ,
ਕਈ ਪਾਪ ਪੁੰਨ ਅਸਥਾਈ।
ਨਵੀਂ ਪੀੜ੍ਹੀ ਜਦ ਆ ਜਾਵੇ,
ਮਾਪ ਢੰਡ ਕਈ ਨਵੇਂ ਅਪਣਾਵੇ।
ਜੋ ਕਰਮ ਕਿਸੇ ਨੂੰ ਦੁੱਖ ਪੁਚਾਵੇ,
ਜਾਂ ਸਮਾਜੀ ਅਮਨ ਭੰਗ ਹੋ ਜਾਵੇ।
ਕੋਈ ਭੱਦਰ ਪੁਰਸ਼ ਨਾ ਕਦੀ ਕਮਾਵੇ,
ਜੋ ਕਮਾਵੇ ਬਦਨਾਮ ਹੋ ਜਾਵੇ।
ਕਈ ਵਾਰੀ ਕਈ ਕੁਝ ਕਰਨ ਲਈ,
ਮÎਨ ਸਾਡਾ ਲਲਚਾਵੇ,
ਐਸਾ ਕਰਮ ਕਦੀ ਨਾ ਕਰੀਏ,
ਜੋ ਸਭ ਨੂੰ ਦੁੱਖ ਪੁਚਾਵੇ।
ਨਿੱਜੀ ਚਾਹ ਕੋਈ ਜੇਕਰ ਸਾਡੀ,
ਉਥਲ ਪੁਥਲ ਸਮਾਜ ਵਿਚ ਲਿਆਵੇ।
ਸਮਾਜ ਨੂੰ ਆਪੇ ਤੋਂ ਉੱਚਾ ਰੱਖੀਏ,
ਬੰਦਾ ਆਪਣੀ ਚਾਹ ਬਦਲਾਵੇ।
ਪਰ ਜੇਕਰ ਸਮਾਜ ਕੁਰਾਹੇ ਜਾਵੇ,
ਇੱਕ ਇਕੱਲਾ ਹੀ ਡਟ ਜਾਵੇ।
ਹੱਕ ਸੱਚ ਲਈ ਦੁੱਖ ਉਠਾਵੇ,
ਚਾਹੇ ਜ਼ਹਿਰ ਪਿਆਲਾ ਪੀਣਾ ਪੈ ਜਾਵੇ।
ਤੱਕ ਕੁਰਬਾਨੀ ਏਡੀ ਵੱਡੀ,
ਸਾਰੀ ਦੁਨੀਆਂ ਸੋਚ ਦੁੜਾਵੇ।
ਤਰਕ-ਬ-ਤਰਕ ਕਰੇ ਸੱਚ ਲੱਭੇ,
ਫਿਰ ਆਪਣਾ ਰਾਹ ਬਦਲਾਵੇ।
ਸੱਚ ਦਾ ਰਾਹੀ ਕਦੀ ਡਰੇ ਨਾ,
ਹਲੂਣਾ ਜੱਗ ਨੂੰ ਦੇ ਕੇ ਜਾਵੇ।
ਮਾਰ ਮੁਕਾਇਆ ਆਪੇ ਜਿਸਨੂੰ,
ਫਿਰ ਜੱਗ ਉਸਨੂੰ ਪੂਜਣ ਜਾਵੇ।
*********
ਨਿਰੇ ਸੱਚ ਦੇ ਉਲਟ ਜੇ ਜਾਈਏ
ਨਿਰੇ ਸੱਚ ਦੇ ਉਲਟ ਜੇ ਜਾਈਏ,
ਭਾਵ ਗੁਨਾਹ ਦਾ ਵੱਢ ਵੱਢ ਖਾਵੇ।
ਲੱਗੇ ਸਾਨੂੰ ਕਿ ਆਪਾ ਸਾਡਾ,
ਮੈਲਾ ਮੈਲਾ ਹੁੰਦਾ ਜਾਵੇ।
ਜੇ ਨਿੱਜੀ ਲਾਲਸਾ 'ਤੇ ਕਾਬੂ ਨਾ ਪਾਈਏ,
ਮÎਨ ਸਾਡੇ ਨੂੰ ਚੈਨ ਨਾ ਆਵੇ।
ਜੰਗ ਜ਼ਮੀਰ ਦੀ ਅਤੇ ਮਨ ਦੀ,
ਸਾਡੇ ਅੰਦਰ ਸ਼ੁਰੂ ਹੋ ਜਾਵੇ।
ਕਦੀ ਮਨ ਜਿੱਤੇ ਜ਼ਮੀਰ ਹਾਰੇ,
ਫਿਰ ਜ਼ਮੀਰ ਜਿੱਤੇ ਮਨ ਹਾਰ ਜਾਵੇ।
ਨੇਕੀ ਬਦੀ ਦਾ ਇਹ ਘੋਲ,
ਮੁੱਢ ਕਦੀਮੋਂ ਚੱਲਦਾ ਆਵੇ।
ਆਚਾਰ ਵਿਹਾਰ ਤੇ ਸਭਿਆਚਾਰ,
ਇਸ ਘੋਲ 'ਚੋਂ ਪੈਦਾ ਹੋ ਜਾਵੇ।
ਹੋਵਣ ਪੂਰੀਆਂ ਜੀਵਨ ਲੋੜਾਂ,
ਤਹਿਜ਼ੀਬ ਨਵੀਂ ਨਿੱਤ ਬਣਦੀ ਜਾਵੇ।
ਆਚਾਰ ਵਿਹਾਰ ਅਤੇ ਸਭਿਆਚਾਰ,
ਬਦਲੇ ਤਹਿਜ਼ੀਬ ਬਦਲਦਾ ਜਾਵੇ।
ਇਸ ਪੜਾਅ ਤੋਂ ਅਗਲੇ ਪੜਾਅ ਤੱਕ,
ਸੂਝ ਸਮਝ ਸਾਡੀ ਬਦਲਾਵੇ।
ਏਥੋਂ ਚੱਲ ਕੇ ਓਥੇ ਪੁੱਜੀਏ,
ਜੀਵਨ ਸਾਡਾ ਬਦਲਦਾ ਜਾਵੇ।
ਸਾਡੀ ਕਲਚਰ ਬਦਲੇ ਤਹਿਜ਼ੀਬ ਬਦਲੇ,
ਜੀਵਨ ਅੱਗੇ ਟੁਰਦਾ ਜਾਵੇ।
ਅੱਗੇ ਟੁਰਨਾ ਕੰਮ ਜਿੰਦ ਦਾ,
ਟੁਰ ਨਾ ਸਕੇ ਜਾਮਾਂ ਬਦਲਾਵੇ।
ਬਦਲ ਕੇ ਜਾਮੇ ਜਿੰਦ ਰਾਣੀ,
ਅੱਗੇ ਹੀ ਅੱਗੇ ਟੁਰਦੀ ਜਾਵੇ।
*********
ਬੇਸ਼ੱਕ ਰਾਤ ਲੰਮੇਰੀ ਹੋਵੇ, ਚਾਹੇ ਘੁੱਪ ਹਨੇਰਾ
ਬੇਸ਼ੱਕ ਰਾਤ ਲੰਮੇਰੀ ਹੋਵੇ, ਚਾਹੇ ਘੁੱਪ ਹਨੇਰਾ,
ਰਾਤ ਕਦੀ ਕੋਈ ਐਸੀ ਨਾ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਹਾਸੇ ਹੀ ਹਾਸੇ, ਓਧਰ ਛੜੀ ਸਿਆਪਾ,
ਤੇਰੇ ਮਹਿਲੀਂ ਛੱਤੀ ਪਦਾਰਥ, ਓਧਰ ਫਾਕਾ ਹੀ ਫਾਕਾ।
ਤੇਰੇ ਮਹਿਲੀਂ ਚਾਨਣ ਦੀਆਂ ਚਮਕਾਂ, ਓਧਰ ਘੁੱਪ ਹਨੇਰਾ,
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਪਲੰਘ ਰੰਗੀਲੇ, ਓਧਰ ਟੁੱਟੀ ਮੰਜੀ,
ਤੇਰੇ ਸਾਰੇ ਉੱਚੇ ਚੁਬਾਰੇ, ਓਧਰ ਪੈਰ ਧਰਨ ਨੂੰ ਤੰਗੀ।
ਏਥੇ ਸਭ ਕੁਝ ਤੇਰਾ ਹੀ ਤੇਰਾ, ਓਧਰ ਕੁਝ ਨਾ ਮੇਰਾ,
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
ਤੇਰੇ ਮਹਿਲੀਂ ਸੂਰਜ ਚੜ੍ਹਿਆ, ਓਧਰ ਛਿਪਦਾ ਜਾਵੇ,
ਲਟ ਲਟ ਕਰਦਾ ਤੇਰਾ ਵਿਹੜਾ, ਓਧਰ ਭਰਦਾ ਹਾਵੇ।
ਤੇਰੀ ਹਰ ਇੱਕ ਸ਼ੈਅ ਚਮਕੇ, ਓਧਰ ਕਾਲਸ ਦਾ ਡੇਰਾ।
ਰਾਤ ਕਦੀ ਕੋਈ ਐਸੀ ਨਾ ਆਉਂਦੀ, ਜਿਸਦਾ ਨਹੀਂ ਸਵੇਰਾ।
ਚੰਗਾ ਹੋਵੇ ਤੂੰ ਹੱਕ ਨਾ ਦੱਬੇਂ, ਮੈਨੂੰ ਹੱਕ ਮਿਲ ਜਾਵੇ ਮੇਰਾ,
ਚੜ੍ਹਦੇ ਸੂਰਜ ਦੀ ਲਾਲੀ, ਘਰ ਮੇਰੇ ਵੀ ਪਾਏਗੀ ਫੇਰਾ।
ਤੂੰ ਦੱਬ ਮਾਰ ਕੇ ਰੱਖ ਨਹੀਂ ਸਕਣਾ, ਤੇਰੇ ਘਰ ਵਿਚ ਪਵੇ ਖਲੇਰਾ।
ਰਾਤ ਕਦੀ ਕੋਈ ਐਸੀ ਨਹੀਂ ਆਉਂਦੀ, ਜਿਸਦਾ ਨਹੀਂ ਸਵੇਰਾ।
*********
ਖਿੜੇ ਫੁੱਲਾ! ਤੂੰ ਉਵੇਂ ਖਿੜਦਾ
ਖਿੜੇ ਫੁੱਲਾ! ਤੂੰ ਉਵੇਂ ਖਿੜਦਾ,
ਜਿਵੇਂ ਸਦਾ ਤੋਂ ਖਿੜਦਾ ਆਇਆ।
ਸਮੇਂ ਨੇ ਤੇਰੇ ਖੇੜੇ ਉੱਤੇ,
ਭੋਰਾ ਭਰ ਅਸਰ ਨਹੀਂ ਪਾਇਆ।
ਆਦਮ ਦੇ ਬੱਚੇ ਦਾ ਖੇੜਾ,
ਬਦਲ ਗਿਆ ਹੈ ਸਮੇਂ ਦਾ ਗੇੜਾ।
ਮੁਰਝਾ ਜਾਂਦਾ ਜੰਮਣ ਤੋਂ ਪਹਿਲਾਂ,
ਹੈ ਕਸੂਰ ਇਸਦਾ ਕਿਹੜਾ?
Ðਰੋਂਦੀ ਮਾਂ ਦੀ ਕੁੱਖੋਂ ਜੰਮਦੇ,
ਹੋ ਕੇ ਰੋਣ ਹਾਕੇ।
ਤੂੰ ਤਾਂ ਖੇੜਾ ਲੈ ਕੇ ਜੰਮਦਾ,
ਧੰਨ ਨੇ ਤੇਰੇ ਮਾਪੇ।
ਤੇਰੀ ਰਾਖੀ ਕੰਡੇ ਕਰਦੇ,
ਕੰਡਿਆਂ ਤੋਂ ਸਭ ਡਰਦੇ।
ਸਾਡੇ ਰਾਖੇ ਸਾਡਾ ਖੇੜਾ,
ਬਚਪਨ ਵਿਚ ਹੀ ਠੱਗਦੇ।
ਵੇਖ! ਕਿਵੇਂ ਉਹ ਹੋਟਲ ਉੱਤੇ
ਜੂਠੇ ਭਾਂਡੇ ਮਾਂਜਣ।
ਵੇਖ! ਕਿਵੇਂ ਉਹ ਰਾਤਾਂ ਜਾਗਣ,
ਸੌਂ ਜਾਂਦੇ ਜਦ ਰਾਂਝਣ।
ਸੰਗ ਦਿਲ ਬੰਦਾ ਸੰਗ ਨਾ ਕਰਦਾ,
ਲੁੱਟੇ ਮਾਸੂਮਾਂ ਦੇ ਹਾਸੇ।
ਰੁਲ਼ਦੇ ਫਿਰਦੇ ਨਿੱਕ ਮੁਣਕੇ,
ਫੜਂ ਹੱਥਾਂ ਵਿਚ ਕਾਸੇ।
ਕਠੋਰ ਚਿੱਤ ਦਿਆ ਬੰਦਿਆ,
ਕਰ ਜ਼ਰਾ ਕੁ ਸੋਚ ਵਿਚਾਰ।
ਬੱਚਾ ਰੂਪ ਰੱਬ ਦਾ,
ਮੱਤ ਇਸਨੂੰ ਕਰੀਂ ਖੁਆਰ।
*********
ਇਕੱਲੀ ਹੋਵੇ ਨਾ ਜਿੰਦ ਕਿਸੇ ਦੀ
ਇਕੱਲੀ ਹੋਵੇ ਨਾ ਜਿੰਦ ਕਿਸੇ ਦੀ,
ਇਕੱਲਾ ਨਾ ਹੋਵੇ ਕੋਈ ਘਰ ਬਾਰ।
ਇੱਕੋ ਮਾਲਾ ਦੇ ਮਣਕੇ ਸਾਰੇ,
ਹੋਵਣ ਫਿਰ ਕਿਉਂ ਤਾਰੋ ਤਾਰ।
ਅੰਦਰ ਵੜਕੇ ਬੈਠਣ ਨਾਲੋਂ,
ਬੈਠ ਜਾਈਏ ਵਿੱਚ ਦਰ ਦੇ ਯਾਰ।
ਲੰਘਦਾ ਜਾਂਦਾ ਕੋਈ ਬੁਲਾਵੇ,
ਲੈ ਲਵੇ ਕੋਈ ਸਾਡੀ ਸਾਰ।
ਗਲੀ ਮੁਹੱਲਾ ਜਦ ਅੱਕ ਜਾਵੇ,
ਬਹਿ ਜਾਈਏ ਚੁਰਸਤੇ ਵਿਚਕਾਰ।
ਆਵੇ ਕੋਈ ਰੱਬ ਦਾ ਬੰਦਾ,
ਲੈ ਲਵੇਗਾ ਸਾਡੀ ਸਾਰ।
ਲੰਘਦੇ ਜਾਂਦੇ ਸਬਕ ਸਿਖਣਗੇ,
ਕਿ ਖਾਲੀ ਹੱਥ ਨਾ ਹੋਈਏ।
ਇਸ ਨਿਰਮੋਹੇ ਜੱਗ ਵਿਚਕਾਰ,
ਬਿਨ ਦੌਲਤ ਕੋਈ ਨਾ ਪੁੱਛੇ ਯਾਰ।
ਹਰ ਜ਼ੋਨ ਵਿਚ ਖੋਹਲਿਆ ਜਾਵੇ,
ਇੱਕ ਬੱਚਾ ਘਰ ਇੱਕ ਬੁੱਢਾ ਘਰ।
ਭੁੱਲ ਨਾ ਕਦੀ ਭੁਲਾਈਏ ਯਾਰੋ,
ਦਰਦੇ ਦਿਲ ਤੇ ਸਭ ਲਈ ਪਿਆਰ।
*********
ਸਿਰ ਦੀ ਪਗੜੀ ਹੱਥ ਵਿਚਲੀ ਦਾਤੀ
ਸਿਰ ਦੀ ਪਗੜੀ ਹੱਥ ਵਿਚਲੀ ਦਾਤੀ,
ਛੱਡੀਏ ਜਾ ਕੇ ਮਰਨ ਕਿਨਾਰੇ।
ਖਾਲੀ ਹੱਥ ਕਦੀ ਨਾ ਹੋਈਏ,
ਚਾਹੇ ਸਾਰਾ ਜੱਗ ਨਮਸ਼ਕਾਰੇ।
ਲਾਲ ਬਾਦਸ਼ਾਹ ਸਭਾ ਬੁਲਾਈ,
ਰਾਜ ਪਾਟ ਵੰਡ ਦਿੱਤਾ ਸਾਰਾ।
ਆਪੋਂ ਕਰਨ ਗੁਜ਼ਾਰਾ ਚੱਲਿਆ,
ਆਪਣੀਆਂ ਧੀਆਂ ਦੇ ਦੁਆਰੇ।
ਇੱਕ ਧੀ ਨੇ ਉਹਨੂੰ ਘਰੋਂ ਭਜਾਇਆ,
ਦੂਜੀ ਨੇ ਉਹ ਨੂੰ ਮੂੰਹ ਨਾ ਲਾਇਆ।
ਹੁਣ ਜਾਵੇ ਤਾਂ ਕਿੱਥੇ ਜਾਵੇ,
ਹੋ ਕੇ ਪਾਗਲ ਜੰਗਲਾਂ ਵੱਲ ਧਾਇਆ।
ਧੀਆਂ ਨਾਲੋਂ ਮਸਖਰਾ ਚੰਗਾ,
ਜਿਸ ਨੇ ਉਸਦਾ ਸਾਥ ਨਿਭਾਇਆ।
ਰਾਜ ਪਾਟ ਘਰ ਬਾਰ ਲੈ ਕੇ,
ਧੀਆਂ ਨੇ ਉਹਨੂੰ ਘਰੋਂ ਭਜਾਇਆ।
ਸਿਰ ਦੀ ਟੋਪੀ ਲਾਹ ਬੈਠਾ ਉਹ,
ਆਪਣੀ ਸ਼ਾਨ ਗੁਆ ਬੈਠਾ ਉਹ।
ਹਰ ਕੋਈ ਦੌਲਤ ਦਾ ਭੁੱਖਾ,
ਬਿਨ ਦੌਲਤ ਕਿਸੇ ਨੇ ਮੂੰਹ ਨਾ ਲਾਇਆ।
*********
ਜਿਥੇ ਕਿਤੇ ਵੀ ਧੰਨ ਕੁਬੇਰ
ਜਿਥੇ ਕਿਤੇ ਵੀ ਧੰਨ ਕੁਬੇਰ,
ਲੱਗਿਆ ਪਾਪਾਂ ਦਾ ਢੇਰ।
ਹੱਕ ਦੂਜਿਆਂ ਦਾ ਮਾਰ ਮਾਰ ਕੇ,
ਲਾਉਂਦੇ ਜਾਂਦੇ ਧੰਨ ਦਾ ਢੇਰ।
ਗੈਰ ਸਮਝ ਕੇ ਲੁਟੀਏ ਜੱਗ ਨੂੰ,
ਦੂਈ ਦਵੈਸ਼ ਨੇ ਪਾਇਆ ਘੇਰ।
ਆਪੋਂ ਅਸੀਂ ਬਿਗਾਨੇ ਬਣੀਏਂ,
ਬਣੇ ਕਿਵੇਂ ਕੋਈ ਸਾਡਾ ਫੇਰ।
ਜੋ ਜ਼ਮੀਰ ਦੀ ਆਵਾਜ਼ ਸੁਣੇ ਨਾ,
ਸੁਣੀ ਨਾ ਜਾਂਦੀ ਉਸਦੀ ਫੇਰ।
ਅਟਲ ਹੁਕਮ ਫਿਰ ਹੁਕਮ ਸੁਣਾਵੇ,
ਬੇਸ਼ੱਕ ਦੇਰ ਪਰ ਨਹੀਂ ਹਨੇਰ।
ਹਿਰਦੇ ਵਿੱਚ ਬੈਠਾ ਸਤਿਗੁਰ ਬੋਲੇ,
ਸੁਣਿਆਂ ਅਣ-ਸੁਣਿਆ ਕਰ ਜਾਈਏ।
ਮੈਲ ਆਤਮਾ 'ਤੇ ਚੜ੍ਹ ਜਾਵੇ,
ਲੁਟ ਲੁਟ ਲਾਈਏ ਧੰਨ ਦਾ ਢੇਰ।
ਜਗਦਾ ਦੀਪ ਹੱਥ ਵਿੱਚ ਫੜੀਏ,
ਘੁੱਪ ਹਨੇਰ ਸਭ ਦੁਰ ਕਰੀਏ।
ਧੰਨ ਦਾ ਢੇਰ ਮਿੱਟੀ ਦਾ ਢੇਰ,
ਜਾਗੇ ਆਪਾ ਚੜ੍ਹੇ ਸਵੇਰ।
*********
ਮਹਾਂ ਆਨੰਦ ਭਾਗੀਂ ਮਿਲਦਾ
(1)
ਮਹਾਂ ਆਨੰਦ ਭਾਗੀਂ ਮਿਲਦਾ,
ਇਸ ਦੁਨੀਆਂ ਵਿਚਕਾਰ।
ਹਰ ਸ਼ੈਅ ਵਿੱਚ ਇੱਕੋ ਦਿਸ ਆਵੇ,
ਆਨੰਦ ਮਿਲੇ ਇਕਸਾਰ।
ਇਸ ਟੀਸੀ ਦੇ ਉਰਲੇ ਪਾਸੇ,
ਵਸੇ ਸਾਡਾ ਸੰਸਾਰ।
ਇਸ ਟੀਸੀ ਦੇ ਪਰਲੇ ਪਾਸੇ,
ਮਿਟ ਜਾਵੇ ਸੰਸਾਰ।
ਜੇਕਰ ਟੀਸੀ 'ਤੇ ਪੁੱਜ ਜਾਈਏ,
ਭੁਲੀਏ ਨਾ ਸੰਸਾਰ।
ਖਾਲਕ ਖਲਕ ਖਲਕ ਮੇ ਖਾਲਕ,
ਜਾਣੇ ਖਿਤਮਤਗਾਰ।
ਟੀਸੀ ਟੱਪ ਨੂਰਾਨੀ ਬਣੀਏਂ,
ਭੁਲ ਜਾਈਏ ਸੰਸਾਰ।
ਸੰਸਾਰ ਭੁੱਲੀਏ, ਭੁੱਲੀਏ ਆਪਾ,
ਮੂੰਹ ਲਾਵੇ ਨਾ ਕਰਤਾਰ।
ਜੱਗ ਵਿਚ ਰਹਿਕੇ ਜੱਗ ਭੁਲਾਈਏ,
ਕੀ ਬੰਦੇ ਦੀ ਕਾਰ।
ਜੱਗ ਆਪਣੇ ਨੂੰ ਸੋਹਣਾ ਬਣਾਈਏ,
ਇਹ ਬੰਦੇ ਦੀ ਕਾਰ।
ਸਾਰੇ ਹੀ ਸਨ ਕਰਮੀ ਧਰਮੀ
ਸਾਰੇ ਹੀ ਸਨ ਕਰਮੀ ਧਰਮੀ,
ਜੋ ਸਭਨਾਂ ਨੂੰ ਕਰਨ ਪਿਆਰ।
ਪਰੋਕਾਰ ਕਰਨ ਮੁਸ਼ੱਕਤ,
ਸੀ ਸੰਗ ਈਸਾ ਰੱਬੀ ਯਾਰ।
ਅਜੋਕੇ ਸਾਧਾਂ ਸੰਤਾਂ ਦੇ ਸੰਗ,
ਕਾਰਾਂ ਦੀ ਡਾਰ ਵੇਹਲੜਾਂ ਦੀ ਡਾਰ।
ਪੱਥਰ ਦਿਲ ਸੁੱਤੀ ਆਤਮਾ,
ਕਦੀ ਨਾ ਕਰਦੇ ਸੋਚ ਵਿਚਾਰ।
ਖੜਕਣ ਚਿਮਟੇ ਵੱਜਣ ਵਾਜੇ,
ਢੋਲਕ ਤੇ ਛੈਣਿਆਂ ਦੀ ਭਰਮਾਰ।
ਭਾਰੀ ਸੰਗਤ ਕੋਈ ਨਾ ਪੁੱਛੇ,
ਕਰਦੇ ਫਿਰਦੇ ਗਲਤ ਪਰਚਾਰ।
ਨਿਰੀਆਂ ਝੂਠੀਆਂ ਕਰਨ ਕਹਾਣੀਆਂ,
ਦੁਨੀਆਂ ਦੀ ਮੱਤ ਦਿੰਦੇ ਮਾਰ।
ਸੌਂ ਗਿਆ ਹੈ ਪੰਥ ਨਿਆਰਾ,
ਕਿਸੇ ਦੇ ਹਿਰਦੇ ਨਹੀਂ ਕੋਈ ਭਾਰ।
ਕਿਰਤ ਧਰਮ ਦੀ ਕੋਈ ਨਾ ਕਰਦਾ,
ਵਾਧੂ ਬੋਝ ਜਨਤਾ ਸਿਰ ਭਾਰ।
'ਜੋ ਕੁਝ ਕੋਲ ਹੈ ਬੰਦੇ ਤੇਰੇ,
ਭੇਟਾ ਕਰ ਜਾਹ ਵਿੱਚ ਦਰਬਾਰ।'
ਦੋ ਚਾਰ ਦਿਨ ਜਾ ਕੇ ਲੋਕ ਉਕਸਾਏ,
ਰਹਿਣੀ ਬਹਿਣੀ ਕਹਿਣੀ ਨਾ ਬਦਲੀ।
ਗਲ ਵਿੱਚ ਪੁਵਾ ਦਿੰਦੇ ਤਲਵਾਰ,
ਇਸ ਨੂੰ ਆਖਣ ਧਰਮ ਪਰਚਾਰ।
ਅਮੀਰੀ ਗਰੀਬੀ ਰੱਬ ਜੀ ਦੇਵੇ,
ਜੋ ਕਰੇ ਸੇਵਾ ਉਹ ਖਾਵੇ ਮੇਵੇ।
ਬੱਚੇ ਭਾਵੇਂ ਭੁੱਖੇ ਮਰ ਜਾਵਣ,
ਪਰ ਸੰਤਾ ਦੀ ਸੇਵਾ ਕਰਨ ਵਧੇਰੇ।
ਮੱਤ ਕੋਈ ਉਸਨੂੰ ਮੂੰਹ ਲਾਵੇ,
ਜੋ ਵਿਹਲਾ ਬੈਠ ਕੇ ਖਾਵੇ।
ਕਾਰਾਂ ਦੇ ਵਿੱਚ ਘੁਮ ਘੂਮਾਈ,
ਕੌਮ ਨੂੰ ਰਾਸ ਨਾ ਆਵੇ।
ਸੱਚੀ ਸੇਵਾ ਕੌਮ ਦੀ,
ਵਿਦਿਆਲੇ ਥਾਂ ਥਾਂ ਖੁੱਲ੍ਹਵਾਵੇ।
ਕੌਮ ਦੇ ਬੱਚੇ ਬੱਚੀਆਂ ਨੂੰ,
ਵਿਦਿਆ ਗਿਆਨ ਵਿਗਿਆਨ ਸਿਖਾਵੇ।
ਇੱਕ ਮਹਾਂ ਵਿਦਿਆਲਾ ਐਸਾ ਖੋਲ੍ਹੇ,
ਕਿ ਰੁਲ਼ਦੇ ਫਿਰਦੇ ਬੱਚਿਆਂ ਨੂੰ।
ਉਸ ਵਿਚ ਰੱਖੇ ਪਾਲੇ ਤੇ ਪੜ੍ਹਾਵੇ,
ਭਾਂਤ ਭਾਂਤ ਦੇ ਹੁਨਰ ਸਿਖਾਵੇ।
ਸਾਧ ਸੰਤ ਜੋ ਐਸਾ ਕਰੇ,
ਦਾਸ ਉਹਨਾਂ ਦੇ ਗੁਣ ਗਾਵੇ।
ਧੂੜ ਚਰਨਾਂ ਦੀ ਮੱਥੇ ਲਾਵੇ,
ਡੰਡੌਤਾਂ ਕਰਦਾ ਚਰਨੀਂ ਜਾਵੇ।
ਕੋਈ ਸੰਤ ਐਸਾ ਉਹ ਕਰੇ,
ਜੋ ਪ੍ਰਭਤਾ ਮਨੋ ਭੁਲਾਵੇ।
ਵੇਹਲੜਾਂ ਦੀ ਡਾਰ ਲੈ ਕੇ
ਥਾਂ ਥਾਂ ਕਦੀ ਨਾ ਜਾਵੇ।
ਚੁਗਿਰਦੇ ਲੈ ਕੇ ਜੋ ਫਿਰਦਾ ਹੈ ,
ਵੇਹਲੜਾਂ ਦੀ ਡਾਰ।
ਉਹ ਸੰਵਾਰੇ ਨਾ ਕੁੱਝ ਕੌਮ ਦਾ,
ਲੋਕਾਂ ਉਪਰ ਭਾਰ।
*********
ਅਮੀਰ ਗਰੀਬ ਨਾ ਰੱਬ ਬਣਾਵੇ
ਅਮੀਰ ਗਰੀਬ ਨਾ ਰੱਬ ਬਣਾਵੇ,
Ðਰੱਬ ਦੇਵੇ ਸਭ ਨੂੰ ਇੱਕ ਸਾਰ।
ਘਾਟ ਵਾਧ ਉਹ ਕੋਈ ਨਾ ਕਰਦਾ,
ਕਾਣੀ ਵੰਡ ਸਾਨੂੰ ਕਰੇ ਖੁਆਰ।
ਕਿਉਂ ਨਾ ਵੱਢੀਏ ਜੜ੍ਹ ਦੁੱਖਾਂ ਦੀ,
ਉਲਾਰੂ ਸਿਸਟਮਜ਼ ਬਣਨ ਨਾ ਭਾਰ।
ਬਦਲ ਦੇਈਏ ਉਲਾਰੂ ਸਿਸਟਮ
ਸੁੱਖੀ ਵਸੇ ਸੰਸਾਰ।
ਜੇਕਰ ਲੋਚਾ ਸੁੱਖ ਹੰਢਾਉਣ ਦੀ,
ਲਘੂ ਆਪੇ ਨੂੰ ਦਿਓ ਵਿਸਾਰ।
ਸਰਵ ਵਿਆਪੀ ਆਪਾ ਸਾਡਾ,
ਇਸ ਪਾਰ ਤੋਂ ਉਸ ਪਾਰ।
ਸਭਨਾਂ ਦਾ ਸੁੱਖ ਲੋੜੀਏ,
ਸਰਬੱਤ ਭਲੇ ਦੀ ਕਰੀਏ ਕਾਰ।
ਸਾਧਾਂ ਸੰਤਾਂ ਦੇ ਪਿੱਛੇ ਨਾ ਲੱਗੀਏ,
ਨਾ ਜਾਈਏ ਡੇਰੀਂ ਮੇਰੇ ਯਾਰ।
Ñਲੋਟੂ ਸਿਸਟਮਜ਼ ਸਾਡੇ ਚੁਗਿਰਦੇ,
ਕੀ ਕਿਰਤ ਧਰਮ ਦੀ ਕਰੂਗੀ ਯਾਰ।
ਸਿਆਸੀ ਸਮਾਜੀ ਅਰਥ-ਵਿਵਸਥਾ,
ਬਦਲ ਦਿਓ ਸਭ ਇੱਕੋ ਬਾਰ।
ਚਲੋ ਚਾਲ ਜੇ ਚਲਦੇ ਜਾਈਏ,
Îਮਧਮ ਰਹਿੰਦੀ ਹੈ ਰਫਤਾਰ।
ਖੜ੍ਹੇ ਪਾਣੀ 'ਚੋਂ ਬਦਬੂ ਮਾਰੇ,
ਚਲੇ ਨਾ ਜੇਕਰ ਕੋਈ ਫੁਆਰ।
ਤੋੜ ਦੇਈਏ ਹੁਣ ਸਾਰੀਆਂ ਵੱਟਾਂ,
ਹਲ ਚਲਾਈਏ ਕੱਢੀਏ ਸਿਆੜ।
ਟੋਏ ਟਿੱਬੇ ਸਭ ਇੱਕ ਕਰ ਦੇਈਏ,
ਜੱਗ ਵਿਚ ਆਵੇ ਨਵੀਂ ਬਹਾਰ।
ਕੋਈ ਕਲਪ ਬਿਰਛ ਨਹੀਂ ਹੈ ਕਿਧਰੇ
ਕੋਈ ਕਲਪ ਬਿਰਛ ਨਹੀਂ ਹੈ ਕਿਧਰੇ,
ਜੋ ਸਾਡੇ ਸੁਪਨੇ ਪੂਰੇ।
ਸਾਡਾ ਹੀ ਮਨ ਕਲਪ ਬਿਰਛ ਹੈ,
ਜੋ ਸੁਪਨੇ ਲਵੇ ਅਧੂਰੇ।
ਸਵੈ ਵਿਸ਼ਵਾਸ਼ ਤੇ ਸਵੈ ਇੱਛਾ,
ਸਾਡੇ ਸੁਪਨੇ ਕਰਦੇ ਪੂਰੇ।
ਰਹਿੰਦਾ ਹੈ ਬੇਚੈਨ ਆਪਾ,
ਜੇ ਸੁਪਨੇ ਰਹਿਣ ਅਧੂਰੇ।
ਸਰੀਰਕ ਬਲ, ਮਨ ਦੀ ਲਗਨ,
ਆਤਮ ਬਲ ਤੇ ਜਜ਼ਬਾਤ।
ਭਲਾ ਕੀ ਕਰਵਾ ਨਹੀਂ ਸਕਦੇ,
ਜੂਝਦੇ ਰਹੀਏ ਜੇ ਦਿਨ ਰਾਤ।
ਹਵਾਈ ਕਿਲੇ ਜੇਕਰ ਬਣਾਈਏ,
ਇੱਕ ਦਿਨ ਉਥੇ ਵੀ ਪੁੱਜ ਜਾਈਏ।
ਜੇ ਸੋਚ ਉਡਾਰੀ ਉੱਚੀ ਰੱਖੀਏ,
Ðਰੱਬ ਜੀ ਦਿੰਦੇ ਨੇ ਫਿਰ ਸਾਥ।
ਆਪਣੇ ਜੀਵਨ ਦੇ ਮਿਸ਼ਨ ਲਈ,
ਜੋ ਜਾਨ ਵਾਰਦੇ ਸੂਰੇ।
ਹਿੰਮਤ ਲਗਨ ਤੇ ਦ੍ਰਿੜ੍ਹਤਾ ਦੇ ਸੰਗ,
ਕਰ ਜਾਂਦੇ ਸੁਪਨੇ ਪੂਰੇ।
ਚਲੋ ਚਾਲ ਜਿੰਦ ਚੱਲਦੀ ਜਾਂਦੀ,
ਅਟਲ ਹੁਕਮ ਦਾ ਹੁਕਮ ਵਜਾਂਦੀ।
ਹੁਣ ਮੰਗਲ ਚੰਦਰਮਾ ਦੂਰ ਨਾ ਕਿਧਰੇ,
ਸਾਗਰ ਖਲਾ ਦੇ ਜਾਣ ਅਬੂਰੇ।
*********
ਕਾਲ ਦਾ ਚੱਕਰ ਵਸ ਨਾ ਸਾਡੇ
ਕਾਲ ਦਾ ਚੱਕਰ ਵਸ ਨਾ ਸਾਡੇ,
ਖੁਸ਼ੀ ਗ਼ਮੀ ਆਉਂਦੀ ਹੈ ਆਵੇ।
ਖੁਸ਼ੀ ਮਨਾਈਏ ਦੁੱਖ ਵੀ ਝੱਲੀਏ,
ਪਰ ਆਨੰਦ ਹੱਥੋਂ ਨਾ ਜਾਵੇ।
ਪਰਮ ਸੱਤਾ ਸਾਡੇ ਸੰਗ ਸੰਗ ਵਸਦੀ,
ਪਰਮ ਸੱਤਾ ਸਾਡੇ ਚਾਰ ਚੁਫੇਰੇ।
ਬਿਨ ਪਰਮ ਸੱਤਾ ਦੇ ਕੁਝ ਵੀ ਨਾਹੀ,
ਅਸੀਂ ਕਰੀਏ ਵਾਧੂ ਦੇ ਝੇੜੇ।
ਕੋਈ ਦਰਿਦਰ ਸਾਡੇ ਨੇੜੇ ਨਾ ਆਵੇ,
ਜੇ ਦਿਲ ਸਰਵ ਵਿਆਪੀ ਦੇ ਵਿਹੜੇ।
ਪਰ ਇਹ ਦਰਿਦਰ ਕਿੱਥੋਂ ਆਵੇ,
ਸਾਡੇ ਵੈਰੀ ਕਿਹੜੇ ਕਿਹੜੇ?
ਕਾਮ ਕਰੋਧ ਲੋਭ ਮੋਹ ਹੰਕਾਰ,
ਸਾਡੇ ਪੰਜੇ ਮਿੱਤਰ ਨੇ ਜਿਹੜੇ।
ਝੱਟ ਇਹ ਪੰਜੇ ਵੈਰੀ ਬਣ ਜਾਂਦੇ,
ਹੋਰ ਵੈਰੀ ਨੇ ਕਿਹੜੇ?
ਮਨ ਮੱਤ ਬੁਧ ਤਿਰਾਸ਼ਦੇ ਰਹੀਏ,
ਸੁਰਤ ਰੱਖੀਏ ਰੱਬ ਜੀ ਨੇੜੇ।
ਫਿਰ ਇਹ ਪੰਜੇ ਮਿੱਤਰ ਰਹਿੰਦੇ,
ਕੋਈ ਵੈਰੀ ਨਾ ਆਵੇ ਨੇੜੇ।
*********
ਅਡੋਲ ਰਹੇ ਜੋ ਸੱਚ ਦੇ ਉੱਤੇ
ਅਡੋਲ ਰਹੇ ਜੋ ਸੱਚ ਦੇ ਉੱਤੇ,
ਝੱਲੀ ਪੀੜ ਕੰਡਿਆਂ 'ਤੇ ਸੁੱਤੇ।
ਦੇਸ ਪਰਦੇਸ ਸਾਰੇ ਗਾਹੇ,
ਸਜਨ ਠੱਗ ਬਲੀ ਕੰਧਾਰੀ ਪਾਏ ਰਾਹੇ।
ਤੱਤੀਆਂ ਤਵੀਆਂ 'ਤੇ ਜਾ ਬੈਠੇ,
ਪਰ ਜ਼ੋਰ ਜ਼ੁਲਮ ਦੇ ਅੱਗੇ ਨਾ ਝੁਕੇ।
ਮੀਰੀ ਪੀਰੀ ਦਿਲ ਦਿਲਗੀਰੀ,
ਦਲਾਂ ਦੀ ਭੀੜ ਉਹਨਾਂ ਨੇ ਚੀਰੀ।
ਕੈਦ ਕੱਟੀ ਪਰ ਬਾਹਰ ਨਾ ਆਏ,
ਬਵੰਜਾ ਕੈਦੀ ਸੰਗ ਛੁਡਵਾਏ।
ਸੀਸ ਲਾਉਣ ਦਾ ਵੇਲਾ ਆਇਆ,
ਤਖਤ ਦਿੱਲੀ ਦਾ ਜਾ ਹਿਲਾਇਆ।
ਜ਼ੁਲਮ ਸੰਗ ਜਦ ਮੱਥਾ ਲਾਇਆ,
ਪਰਿਵਾਰ ਆਪਣਾ ਬਲੀ ਚੜ੍ਹਾਇਆ।
ਬੰਦ ਬੰਦ ਕਟਾਏ ਸੀਸ ਚਿਰਵਾਏ,
ਅੱਗ 'ਚ ਸੜੇ ਦੇਗ ਉਬਾਲੇ ਖਾਏ।
ਟੁਕੜੇ ਟੁਕੜੇ ਕਰਵਾ ਕਰਵਾ ਬੱਚਿਆਂ ਦੇ
ਝੋਲੀਆਂ ਵਿੱਚ ਪੁਵਾਏ।
ਧੰਨ ਗੁਰੂ ਤੇ ਧੰਨ ਸਿੱਖ ਸਾਰੇ,
ਜੋ ਰਤੀ ਨਾ ਘਬਰਾਏ।
*********
ਇੱਟਾਂ ਵੱਟੇ ਜੇ ਕੋਈ ਮਾਰੇ
ਇੱਟਾਂ ਵੱਟੇ ਜੇ ਕੋਈ ਮਾਰੇ,
ਸਾਡਾ ਹੋਵੇ ਜੀ ਕਰਾਰਾ।
ਜੇ ਕਰ ਫੁੱਲ ਮਾਰੇ ਕੋਈ ਪਿਆਰਾ,
ਦਿਲ ਟੁੱਟ ਜਾਏ ਹਮਾਰਾ।
ਹੋਵਣ ਵੈਰੀ ਜੇ ਚੁਗਿਰਦੇ,
Ðਰੋਹ ਜਾਗੇ ਫਿਰ ਸਾਡਾ।
ਮਿੱਤਰ ਵੈਰੀਆਂ ਸੰਗ ਮਿਲ ਜਾਵੇ,
ਢਹਿ ਜਾਵੇ ਦਿਲ ਸਾਡਾ।
ਪੱਥਰ ਨੀਂਹ ਦਾ ਜੇ ਹਿਲ ਜਾਵੇ,
ਢਹਿ ਢੇਰੀ ਹੋਵੇ ਚੁਬਾਰਾ।
ਜੱਗ ਵਿਚ ਪੈੜਾਂ ਪਾ ਸਕਦੇ ਹਾਂ,
ਸਾਡੇ ਸੰਗ ਹੋਵੇ ਜੇ ਪਿਆਰਾ।
ਪੂਜਾ ਨਹੀਂ ਪਿਆਰ ਚਾਹੀਦਾ,
ਪਿਆਰ ਬਿਨਾਂ ਨਹੀਂ ਕੋਈ ਚਾਰਾ।
ਪ੍ਰੇਮ ਨਾਲ ਸਭ ਕੁਝ ਮਿਲ ਜਾਂਦਾ,
ਮਿਲ ਜਾਂਦਾ ਹੈ ਜੱਗ ਸਾਰਾ।
ਪ੍ਰੇਮ ਜੇ ਸਾਡੇ ਹਿਰਦੇ ਵਸੇ,
ਖਿੜ ਜਾਵੇ ਜੀਵਨ ਸਾਰਾ।
ਜੇਕਰ ਘਿਰਣਾ ਸਾਡੇ ਹਿਰਦੇ,
Ðਰੱਬ ਤੇ ਜੱਗ ਕਰ ਜਾਣ ਕਿਨਾਰਾ।
*********
ਹੇ! ਯਸੂਹ ਪੂਰੇ ਤੀਹ ਸਾਲ ਤੂੰ ਬਣਿਆ ਰਿਹਾ ਤਰਖਾਣ
ਹੇ! ਯਸੂਹ ਪੂਰੇ ਤੀਹ ਸਾਲ ਤੂੰ ਬਣਿਆ ਰਿਹਾ ਤਰਖਾਣ,
ਜਾਂ ਕਿਧਰੇ ਤੂੰ ਲਾ ਕੇ ਬੈਠਾ ਸੀ ਗਹਿਰਾ ਧਿਆਨ।
ਮਾਤਾ ਤੇਰੀ ਕੱਲਮ 'ਕੱਲੀ ਕੋਈ ਨਾ ਜਾਣ ਪਛਾਣ,
ਨਾ ਕਿਧਰੇ ਸਤਿਕਾਰ ਸੀ ਨਾ ਸੀ ਮਾਣ ਸਨਮਾਨ।
ਅਚਨਚੇਤੀ ਹੋ ਗਿਆ ਤੈਨੂੰ ਨਿਰੇ ਸਚਿ ਦਾ ਗਿਆਨ,
ਮਿਕਨਾਤੀਸ ਤੂੰ ਬਣ ਗਿਆ ਕਰਨ ਲਈ ਕਲਿਆਣ।
ਝੁੰਡ ਲੋਕਾਂ ਦੇ ਆ ਜੁੜੇ ਰੋਕਿਆਂ ਰੋਕੇ ਨਾ ਜਾਣ,
ਤੂੰ ਕੇਂਦਰ ਬਿੰਦੂ ਬਣ ਗਿਆ ਜਾਗ ਪਿਆ ਇਨਸਾਨ।
ਤੱਕ ਲੋਕਾਂ ਨੂੰ ਰੁਲ਼ਦੇ ਫਿਰਦੇ ਤੇਰੀ ਜਾਗੀ ਰੱਬੀ ਸ਼ਾਨ,
ਸਭ ਨੂੰ ਖਿੱਚਾਂ ਪਾਂਵਦੀ ਤੇਰੀ ਪਿਆਰਾਂ ਭਰੀ ਜੁਬਾਨ।
ਹਿਰਦਾ ਤੇਰਾ ਪਸੀਜਿਆ ਤੂੰ ਹੋਇਆ ਮਿਹਰਬਾਨ,
'ਰੱਬੀ ਰਾਜ ਧਰਤ 'ਤੇ ਲਿਆਉਣਾ' ਤੂੰ ਕਰ ਦਿੱਤਾ ਐਲਾਨ।
ਕੀ ਰੱਬ ਨੂੰ ਮਨਜੂਰ ਸੀ ਤੇਰਾ ਇਹ ਐਲਾਨ?
ਜਾਂ ਵਿਉਂਤਾਂ ਬਣਾ ਰਿਹਾ ਸੀ ਕਿਧਰੇ ਕੋਈ ਸ਼ੈਤਾਨ।
ਭੇੜ ਨੇਕੀ ਤੇ ਬਦੀ ਦਾ ਹੁੰਦਾ ਆਇਆ ਮਾਦਾਮ,
ਔਹਰ ਮਾਜ਼ਦਾ ਐਹਿਰਮਾਨ ਸੰਗ ਘੁਲਦਾ ਵਿਚ ਜਹਾਨ।
ਐਹਿਰਮਾਨ ਦੁਨੀਆਂ ਵਿੱਚ ਛਿਪਿਆ ਸਭ ਨੂੰ ਕਰੇ ਹੈਰਾਨ,
ਬਦੀ ਦੇ ਸੰਗ ਲੜਨ ਦਾ ਤੂੰ ਕਰ ਦਿੱਤਾ ਸੀ ਐਲਾਨ।
ਕਰਦਾ ਭਲਾ ਕਿਉਂ ਨਾ ਤੂੰ ਪੁੱਤਰ ਸੀ ਭਗਵਾਨ,
ਰਾਜੇ ਰਾਣੇ ਡਰ ਗਏ ਘਟ ਗਈ ਪਾਦਰੀਆਂ ਦੀ ਸ਼ਾਨ।
ਰਲ਼ ਗਏ ਰਾਜਾ ਤੇ ਪਾਦਰੀ ਦੇ ਦਿੱਤਾ ਸਾਂਝਾ ਬਿਆਨ,
''ਇਹ ਧਰਮ ਨੂੰ ਭੰਨਦਾ ਅਤੇ ਨਾ ਹੀ ਰੱਬ ਨੂੰ ਮੰਨਦਾ''
ਖਬਰੇ ਫਿਰ ਕੀ ਹੋ ਗਿਆ ਰੱਬ ਹੋਇਆ ਬੇਧਿਆਨ,
ਜਾਂ ਲੋੜ ਸੀ ਵੱਡੇ ਕਾਰੇ ਦੀ ਕਿ ਜਾਣੇ ਕੁਲ ਜਹਾਨ।
ਫੜ ਈਸਾ ਨੂੰ ਲੈ ਗਏ ਕੀਤਾ ਰਾਜੇ ਐਲਾਨ,
ਬਖਸ਼ਾਂ ਜਾਨ ਇੱਕ ਦੀ ਇੱਕ ਡਾਕੂ ਇੱਕ ਸ਼ੈਤਾਨ।
ਲੋਕਾਂ ਸ਼ੋਰ ਮਚਾਇਆ ਬਖਸ਼ੋ ''ਬਾਰਵਰਾ ਦੀ ਜਾਨ''
ਜੋ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿੰਦਾ ਸੀ ਦਾਨ।
ਬੇਸ਼ੱਕ ਪੁੱਤ ਭਗਵਾਨ ਦਾ ਆਖਰ ਸੀ ਇਨਸਾਨ,
ਛਿਨ ਭਰ ਲਈ ਡੋਲਿਆ ਸੁਣ ਲੋਕਾਂ ਦਾ ਐਲਾਨ।
ਫਿਰ ਆਖਿਆ ਇਹ ਨਾ ਜਾਣਦੇ ਬਖਸ਼ੀ ਇਹਨਾਂ ਦੀ ਜਾਨ,
ਚੜ੍ਹਿਆ ਫਾਂਸੀ ਸੂਰਮਾ ਲਿਵ ਲੱਗ ਗਈ ਨਾਲ ਭਗਵਾਨ।
ਮਾਰੇ ਕੋਈ ਕਿਵੇਂ ਉਸਨੂੰ ਚੜ੍ਹੇ ਦਸਮ ਦੁਆਰ ਪਰਾਣ,
ਇੱਕ ਗੁਫ਼ਾ ਵਿੱਚ ਸੁੱਟਿਆ ਮੁੜ ਉੱਠਿਆ ਬਣ ਭਗਵਾਨ।
ਵਿਧਾਨ ਜੱਗ ਦਾ ਤੇ ਰੱਬ ਦਾ ਅਟੱਲ ਹੁਕਮ ਪਰਵਾਨ,
ਅਨੋਖਾ ਪੁੱਤਰ ਰੱਬ ਦਾ ਜਿਹਨੂੰ ਪੂਜੇ ਕੁਲ ਜਹਾਨ।
ਜਦ ਖੁੱਲ੍ਹੀ ਸਮਾਧੀ ਉਸਦੀ ਗੁਫ਼ਾ 'ਚੋਂ ਉੱਠਿਆ ਬੀਰ,
ਡੰਕਾ ਜੱਗ ਵਿਚ ਵੱਜਿਆ ਜਿਤਿਆ ਯੁਸੂ ਆਖੀਰ।
ਉਡੀਕੀਏ ਰੱਬੀ ਰਾਜ ਨੂੰ ਕਿੰਨਾ ਕੁ ਬੰਨ੍ਹੀਏ ਧੀਰ,
ਕੁਲੀਨ ਕੁਲਾਂ ਦਾ ਮੱਕੜ ਜਾਲ ਤੋੜਨ ਲੋਕ ਆਖੀਰ।
*********
'ਬਾਬੇ ਕੇ ਅਤੇ ਬਾਬਰ ਕੇ'
ਜਨਤਾ ਜਗਾਵਣ ਲਗੇ ਨਾਨਕ,
ਕੀਤਾ ਸਚਿ ਦਾ ਪਰਚਾਰ।
ਕਿਵੇਂ ਭਲਾ ਉਹ ਚੁਪ ਕਰ ਜਾਂਦੇ,
ਤੱਕ ਬਾਬਰ ਦੀ ਮਾਰ।
ਸੁਣਾਵੇ ਕਿਸ ਨੂੰ ਸੁਣੇ ਨਾ ਕੋਈ,
ਸੁਣਾਇਆ ਉਸਨੂੰ ਜਿਸ ਨੇ ਸੁਣਿਆ।
ਜੋ ਜੱਗ ਦੀ ਸੱਚੀ ਸਰਕਾਰ,
ਸੀ ਹੋਰ ਕਿਸੇ ਦਾ ਕੀ ਸਰੋਕਾਰ?
ਫੜ ਚੱਕੀ ਪੀਸਣ ਨਾਨਕ ਲਾਇਆ,
ਇਹ ਸੀ ਬਾਬਰ ਦਾ ਹੰਕਾਰ।
Ðਰੱਬੀ ਬੰਦਾ ਚੱਕੀ ਪੀਸੇ,
Ðਰੱਬ ਨੂੰ ਕਿਹਾ ਪੁਕਾਰ।
''ਆਪੇ ਦੋਸ਼ ਨਾ ਦੇਈ ਕਰਤਾ,
ਜਮ ਕਰ ਮੁਗਲ ਚੜਾਇਆ।
ਏਤੀ ਮਾਰ ਪਈ ਕੁਰਲਾਣੇ,
ਤੈਂ ਕੀ ਦਰਦ ਨਾ ਆਇਆ।'' (ਗੁਰਬਾਣੀ)
ਪੁੱਜੀ ਖਬਰ ਜਦ ਬਾਬਰ ਨੂੰ,
ਝੱਟ ਨਾਨਕ ਨੂੰ ਛਡਵਾਇਆ,
ਆਪੇ ਬਣ ਕੇ ਮੰਗਤਾ ਬਾਬਰ,
ਨਾਨਕ ਦੇ ਚਰਨਾਂ ਵਿੱਚ ਆਇਆ।
ਭੁੱਲ ਬਖਸ਼ਾਈ ਨਾਨਕ ਜੀ ਤੋਂ,
ਪੱਲਾ ਅੱਡ ਖਲੋਇਆ।
ਸਤਿ ਪੀਹੜੀਆਂ ਗੱਦੀ ਬਖਸ਼ੀ,
ਦਇਆਵਾਨ ਨਾਨਕ ਹੋਇਆ।
ਜਿੱਤਿਆ ਪਾਣੀਪਤ ਬਾਬਰ ਨੇ,
ਇਤਬਰਾਹੀਮ ਭਜਾਇਆ।
ਰਾਣਾ ਸਾਂਗਾ ਨੂੰ ਭਾਂਜ ਦੇ ਕੇ,
ਆਪਣਾ ਰਾਜ ਵਧਾਇਆ।
ਪਰ ਨਾਨਕ ਨੇ ਵੀ ਘਟ ਨਾ ਕੀਤੀ,
ਦਰਦ ਹਿੰਦ ਦਾ ਖਾਇਆ।
ਕਿਉਂ ਕੋਈ ਗੈਰ ਜ਼ੁਲਮ ਕਮਾਵੇ,
ਨਾਨਕ ਅੱਗੇ ਆਇਆ।
ਭੇਡ ਬੱਕਰੀਆਂ ਲੋਕ ਬਣੇ ਸਨ,
ਕਮਜ਼ੋਰ ਉਹਨਾਂ ਦੀ ਕਾਇਆ।
ਬੇ-ਅਣਖੀ ਤੇ ਡਰ ਉਹਨਾਂ ਦਾ,
ਨਾਨਕ ਨੇ ਭਜਾਇਆ।
ਸਵੈ ਵਿਸ਼ਵਾਸ਼ ਅਤੇ ਸਵੈ ਮਾਣ,
ਲੋਕਾਂ ਵਿਚ ਜਗਾਇਆ।
ਨਿਧੜਕ ਹੋ ਕੇ ਦੁਨੀਆਂ ਚੱਲੀ,
ਗਾਡੀ ਰਾਹ ਇੱਕ ਐਸਾ ਪਾਇਆ।
ਬਾਬਰ ਕੇ ਆਪਣੇ ਆਹਰੇ ਲੱਗੇ,
ਬਾਬੇਕਿਆਂ ਨੇ ਜਗ ਜਗਾਇਆ।
ਸ਼ੇਰ ਸ਼ਾਹ ਸੂਰੀ ਨੇ ਹਮਲਾ ਕੀਤਾ,
ਹਮਾਯੂੰ ਭੱਜ ਦਰਾਂ 'ਤੇ ਆਇਆ।
ਗੁਰ ਅੰਗਦ ਮਗਨ ਧਿਆਨ ਵਿੱਚ,
ਹਮਾਯੂੰ ਦਾ ਧਿਆਨ ਨਾ ਆਇਆ।
ਜਾਣ ਨਿਰਾਦਰੀ ਹਮਾਯੂੰ ਆਪਣੀ,
ਧੂਹ ਤਲਵਾਰ ਮਾਰਨ ਧਾਇਆ।
ਤੱਕ ਹਮਾਯੂੰ ਨੂੰ ਗੁੱਸੇ 'ਚ ਆਇਆ,
ਗੁਰ ਅੰਗਦ ਨੇ ਫਰਮਾਇਆ।
ਚਲਾ ਨਾ ਸਕਿਆ ਸੀ ਜਿਥੇ ਚੱਲਣੀ,
ਹੁਣ ਬਹਾਦਰ ਬਣ ਦਖਾਇਆ।
'ਆਪਣਾ ਹੱਕ ਤੂੰ ਸਾਂਭ ਨਾ ਸਕਿਆ,
ਨਾ ਭੋਰਾ ਭਰ ਪੈਰ ਅੜਾਇਆ।
ਖਿੱਚ ਤਲਵਾਰ ਫਕੀਰਾਂ ਉੱਤੇ,
''ਤੂੰ ਆਪਣਾ ਜੋਸ਼ ਦਖਾਇਆ।''
ਭਲੇ ਮਾਣਸ਼ਾ ਹੋਸ਼ ਕਰ,
ਆਪਣੀ ਕਮਜ਼ੋਰੀ ਦਾ ਜਨਾਜ਼ਾ,
ਹੈ ਤੂੰ ਕੱਢ ਦਖਾਇਆ।''
ਇਹ ਸੁਣ ਹਮਾਯੂੰ ਸ਼ਰਮਾਇਆ।
ਪਹਿਲਾਂ ਨਾਨਕ ਜਿੱਤਿਆ,
ਫਿਰ ਅੰਗਦ ਨੇ ਜਿੱਤ ਦਖਾਇਆ।
ਬਾਬੇ ਕੇ ਕਿਵੇਂ ਚੁੱਪ ਰਹਿੰਦੇ,
ਜਦ ਬੇਸਬਰੇ ਬਾਬਰਕਿਆਂ ਨੇ ਧਮਕਾਇਆ।
ਬਾਬਰਕਿਆਂ ਨੇ ਲੋਹਾ ਚਮਕਾਇਆ,
ਬਾਬੇਕਿਆਂ ਨੇ ਮੱਤ ਚਮਕਾਈ।
ਚਿੱਟੇ ਰੰਗ ਦੀ ਉਜਲਤਾਈ ਵਾਹਵਾ ਚਮਕੀ,
ਤੇ ਕਾਲਖ ਨੇ ਧੂੜ ਉਡਾਈ।
ਮੁੜ ਅਕਬਰ ਆਇਆ ਚੱਲ ਕੇ,
ਗੁਰ ਅਮਰਦਾਸ ਨੇ ਸ਼ਰਤ ਲਗਾਈ।
'ਛੱਕ ਪਰਸ਼ਾਦਾ ਲੰਗਰ ਦੀ ਪੰਗਤ,
ਤਾਂ ਦਰਸ਼ਨ ਦੇਵਾਂਗੇ ਭਾਈ।'
ਪੰਗਤ ਵਿਚ ਬੈਠ ਪਰਸ਼ਾਦਾ ਖਾਧਾ,
ਕੀਤੇ ਦਰਸ਼ਨ ਗੁਰੂ ਦੇ ਉਸ ਖੁਸ਼ੀ ਮਨਾਈ।
ਜਾਗੀਰ ਲੰਗਰ ਨੂੰ ਦੇਣੀ ਚਾਹੀ ਗੁਰ ਨਾਹ ਫੁਰਮਾਈ,
Îਮਲੋ ਜੋਰੀ ਜਗੀਰ ਉਸਨੇ ਬੀਬੀ ਭਾਨੀ ਦੇ ਨਾਉਂ ਲਗਵਾਈ।
ਗੁਰੂ ਰਾਮਦਾਸ ਰਾਮਦਾਸ ਪੁਰ,
ਸੰਗਤ ਵਧਾਈ ਕੀਤੀ ਸੁਧਾਈ।
ਬਾਬੇ ਕੇ ਉੱਚੇ ਉਠ ਗਏ,
ਬਾਬਰਕਿਆਂ ਨੇ ਅਕਲ ਭੁਲਾਈ।
ਜਹਾਂਗੀਰ ਨੇ ਤਕਿਆ, ਕਿ ਬਹਾਨਾ ਸੰਗਤ ਦਾ ਲਾ ਕੇ,
ਹੈ ਗਰੀਬਾਂ ਨੇ ਇੱਕ ਜਮਾਤ ਬਣਾਈ।
ਸੰਗਤ ਤੇ ਪੰਗਤ ਉਸਨੂੰ, ਰੱਤੀ ਨਾ ਭਾਈ,
ਆਵੇ ਮੌਕਾ ਕੋਈ ਜੇ ਚਾਹੇ ਮੁਕਾਈ।
ਉਤੋਂ ਆਖੇ ਦੁਕਾਨ ਕੁਫਰ ਦੀ ਬੰਦ ਕਰਨੀ ਹੈ ਭਾਈ,
ਸਦੀ ਤੋਂ ਦੁਕਾਨ ਇਹ ਬਿਨ ਰੋਕੇ ਟੋਕੇ ਚਲਦੀ ਆਈ।
ਹੁਣ ਕੁਫਰ ਤੇ ਸੱਚ ਦੀ ਹੋ ਗਈ ਸ਼ੁਰੂ ਲੜਾਈ,
ਔਹਰ ਮਾਜ਼ਦਾ ਤੇ ਐਹਿਰਮਾਨ ਦੀ ਟੱਕਰ ਲੱਗੀ ਭਾਈ।
ਸ਼ਹਿਨਸ਼ਾਹੀਅਤ ਤੇ ਗਰੀਬੀ ਦਾ ਸ਼ੁਰੂ ਹੋ ਗਿਆ ਭੇੜ,
ਸੱਚ ਖੁੱਲ੍ਹਾ ਆਕਾਸ਼ ਜਿਨਾ ਬੈਠਾ ਬਾਦਸ਼ਾਹ ਛੇੜ।
ਗੁਰ ਅਰਜਨ ਸਜਨ ਸਭ ਦਾ ਤੱਤੀ ਲੋਹ 'ਤੇ ਬੈਠਾਇਆ,
ਸਿੱਖੀ ਸਿਦਕ ਪੁਗਾਇਆ ਡਰਿਆ ਨਾ ਡਰਾਇਆ।
ਹਿੰਦੂਆਂ ਨੇ ਚੁੱਪ ਵੱਟ ਲਈ ਮੀਆਂ ਮੀਰ ਅੱਗੇ ਆਇਆ,
ਓਧਰ ਸੋਢੀ ਪਾਤਸ਼ਾਹ ਰਤਾ ਨਾ ਘਬਰਾਇਆ।
ਚੰਦੂ ਨੇ ਤਾਂ ਹੱਦ ਕਰ ਦਿੱਤੀ ਤੱਤਾ ਰੇਤਾ ਸਿਰ ਵਿੱਚ ਪੁਵਾਇਆ,
''ਤੇਰਾ ਭਾਣਾ ਮੀਠਾ ਲਾਗੇ'' ਸੀ ਗੁਰਾਂ ਨੇ ਫੁਰਮਾਇਆ।
ਲੋਹੇ ਦੀ ਜੰਜ਼ੀਰ ਬਾਦਸ਼ਾਹ ਨੇ ਮਹਿਲੋਂ ਬਾਹਰ ਲਟਕਾਈ,
ਪਰ ਇਨਸਾਫ ਦੀ ਜਾਂਚ ਉਸ ਨੂੰ ਰੱਤੀ ਭਰ ਨਾ ਆਈ।
ਅਸਲ ਤਾਂ ਜੰਜ਼ੀਰ ਲੋਹੇ ਦੀ ਉਸਦੀ ਹਓਮੇਂ ਨੂੰ ਚਮਕਾਵੇ,
ਸ਼ਰਾਬੀ ਜਹਾਂਗੀਰ ਕੀ ਜਾਣੇ ਕਿ ਚਾਹੁੰਦੇ ਨੇ ਕੀ ਲੋਕ ਬਿਚਾਰੇ।
ਉਹ ਤੱਕ ਨਾ ਸਕਿਆ ਮਨੁੱਖਤਾ ਸਹਿ ਨਾ ਸਕਿਆ ਉਤਮਤਾ,
ਜ਼ੁਲਮ ਕੀਤਾ ਉਸ ਲੋਹੜੇ ਦਾ ਪਿੱਛੋਂ ਹੋਸ਼ ਆਈ ਨਾ ਆਈ।
ਪਾਤਸ਼ਾਹੀ ਤੇ ਬਾਦਸ਼ਾਹੀ ਦੀ ਹੋ ਗਈ ਸ਼ੁਰੂ ਲੜਾਈ,
ਨੇਕੀ ਤੇ ਦਰਵੇਸ਼ੀ ਕਦੀ ਨਾ ਹਾਰੇ, ਹਾਰੇ ਬਦੀ ਜੋ ਅਕੜਾਈ।
ਅੱਖੀਆਂ ਦੀ ਕਦਰ, ਅੰਨ੍ਹਿਆਂ ਨੂੰ ਵੇਖ ਕੇ ਹੀ ਆਵੇ,
ਬਦੀ ਤੇ ਨੇਕੀ ਦੀ ਲੜਾਈ ਵਿੱਚ, ਕੀਮਤ ਨੇਕੀ ਦੀ ਵਧ ਜਾਵੇ।
ਬਾਬੇਕਿਆਂ ਅਤੇ ਬਾਬਰਕਿਆਂ ਦੇ ਭੇੜ ਕੁਦਰਤ ਨੇ ਪਵਾਏ,
ਤਾਂ ਕਿ ਮਨੁੱਖਤਾ ਤੇ ਉਤਮਤਾ ਬਾਬੇਕਿਆਂ ਦੀ ਜ਼ਾਹਰ ਹੋ ਜਾਏ।
ਰੱਬ ਮੁਸਬਰਾਂ ਦਾ ਮੁਸਵੱਰ ਕਾਲੇ ਸਾਹਮਣੇ ਚਿੱਟਾ ਲਾਏ,
ਪੀਲੇ ਸਾਹਮਣੇ ਨੀਲਾ ਲਾ ਕੇ ਇੱਕ ਦਮ ਵੱਖਰੇ ਰੰਗ ਦਿਖਾਏ।
ਚਿੱਤਰਕਾਰ ਵਾਂਗ ਉਹ ਨੇਕੀ ਦਾ ਮੁੱਲ ਦਸਣ ਲਈ, ਬਦੀ ਸੰਗ ਟਕਰਾਏ,
ਜਿਵੇਂ ਦਿਨ ਦੀ ਬਰਕਤ ਦੱਸਣ ਲਈ ਘੁੱਪ ਹਨੇਰਾ ਬਣਾਏ।
ਗੁਰੂ ਅਰਜਨ ਦੀ ਕੁਰਬਾਨੀ ਹਾਹਾਕਾਰ ਮਚਾਏ,
ਕੌਣ ਭਲਾ ਇਸ ਜ਼ੁਲਮ ਨੂੰ ਭੁਲੇ ਤੇ ਸਹਿ ਜਾਏ।
ਵਹੀਰਾਂ ਘੱਤ ਪਿੰਡਾਂ ਦੇ ਜੱਟ, ਅੰਮ੍ਰਿਤਸਰ ਵਿੱਚ ਆਏ,
ਤੱਕ ਕੇ ਰੋਹ ਲੋਕਾਂ ਦਾ ਸਿੱਖਾਂ ਨੇ ਮਤੇ ਪਕਾਏ।
ਸਿਲੀ ਟੋਪੀ ਧਰੀ ਨਾ ਸਿਰ 'ਤੇ ਗੁਰ ਮੀਰੀ ਪੀਰੀ ਲੈ ਆਏ,
ਵੈਰੀ ਸੰਗ ਟਕਰਾਉਣ ਦੇ ਸਿੱਖਾਂ ਨੇ ਮਤੇ ਪਕਾਏ।
ਜੋ ਆਵੇ ਹਥਿਆਰ ਲਿਆਵੇ ਗੁਰੂ ਜੀ ਨੇ ਹੁਕਮ ਸੁਣਾਏ,
ਜਹਾਂਗੀਰ ਬਰੀ ਹੋ ਗਿਆ ਜ਼ੁਲਮ ਚੰਦੂ ਗਲ ਪਾਏ।
ਸਜ਼ਾ ਦਿੱਤੀ ਚੰਦੂ ਨੂੰ ਨੱਕ ਨੱਥ ਪਾ ਲਾਹੌਰ ਘੁਮਾਇਆ,
ਮੁਗਲਾਂ ਸੰਗ ਲੜਾਈਆਂ ਹੋਈਆਂ ਹਰਿ ਗੋਬਿੰਦ ਜਿੱਤਦਾ ਆਇਆ।
ਜ਼ੁਲਮ ਨਾਲ ਟਕਰਾਉਣ ਦੇ ਸਿੱਖਾਂ ਨੇ ਮਤੇ ਪਕਾਏ,
ਗੁਰੂ ਤੇਗ ਬਹਾਦਰ ਸੀਸ ਵਾਰ ਕੇ ਸੁੱਤੇ ਲੋਕ ਜਗਾਏ।
ਉੱਠਿਆ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਸਿੰਘ ਬਣਾਏ,
ਅੰਮ੍ਰਿਤ ਬਾਟੇ ਦਾ ਪਿਆਕੇ ਚਿੜੀਆਂ ਤੋਂ ਬਾਜ਼ ਤੁੜਵਾਏ।
ਪੋਤਾ ਹਰਿ ਗੋਬਿੰਦ ਦਾ ਮੁੜ ਖੰਡਾ ਖੜਕਾਏ,
ਪਰਿਵਾਰ ਸਾਰਾ ਵਾਰ ਕੇ ਰੱਤੀ ਨਾ ਘਬਰਾਏ।
ਬਾਬਰਕਿਆਂ ਨੇ ਕੀਤੀ ਦੇ ਆਖਰ ਨੂੰ ਫਲ ਪਾਏ,
ਔਰੰਗਜ਼ੇਬ ਪਛਤਾਉਂਦਾ ਮਰਿਆ ਪੁੱਤਰ ਨਾ ਸਮਝਾਏ।
ਜ਼ੁਲਮ ਮੇਰੇ ਤੋਂ ਹੋ ਗਏ ਹੁਣ ਵੇਲਾ ਹੱਥ ਨਾ ਆਏ,
ਸਮਝ ਸੋਚ ਕੇ ਚੱਲੀਂ ਪੁੱਤਾ ਸਦਾ ਹੀ ਕਰੀਂ ਨਿਆਏਂ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਨੀਚੋਂ ਊਚ ਬਣਾਏ,
ਪਰ ਲਾਲੋ ਅਜੇ ਵੀ ਰੁਲਦੇ ਫਿਰਦੇ ਭਾਗੋ ਰਾਜ ਚਲਾਏ।
'ਸਭੇ ਸਾਂਝੀਵਾਲ ਸਦਾਇਨ' ਸੀ ਨਾਨਕ ਨੇ ਸਮਝਾਏ,
ਪਰ ਕੁਲੀਨ ਕੁਲਾਂ ਦੇ ਰਾਜ ਵਿਚ ਫਿਰਨ ਲੋਕੀ ਭੁੱਖੇ ਤਿਹਾਏ।
ਹਾਂ! ਸਮਾਂ ਚੰਗੇਰਾ ਆਏਗਾ ਮਲਕ ਭਾਗੋ ਪਛਤਾਏਗਾ,
ਦੌਰ ਦੌਲਤ ਦਾ ਮੁੱਕੇਗਾ ਕਾਬਲੀਅਤ ਅੱਗੇ ਆਏਗੀ।
ਸੜਦੀ ਮੱਚਦੀ ਭੁੱਖੀ ਦੁਨੀਆਂ, ਸ਼ਾਂਤ ਚਿੱਤ ਹੋ ਜਾਏਗੀ,
ਦੇਰ ਹੈ ਹਨੇਰ ਨਹੀਂ ਕੁਲਾਂ ਦੀ ਗੱਲ ਮੁੱਕ ਜਾਏਗੀ।
*********
ਇਸ ਦੁਨੀਆਂ ਦੇ ਆਮ ਬੰਦੇ
ਇਸ ਦੁਨੀਆਂ ਦੇ ਆਮ ਬੰਦੇ,
ਸਭ ਕਰਦੇ ਫਿਰਦੇ ਜੱਗ ਦੇ ਧੰਦੇ।
ਜੋ ਕਰ ਹਿੰਮਤ ਬਣ ਜਾਂਦੇ ਖਾਸ,
ਉਹ ਆਦਮ ਦੇ ਪੁੱਤ ਬੰਦੇ।
ਰਾਮ ਸ਼ਿਆਮ ਰਹੇ ਨਾ ਆਮ,
ਅੱਜ ਕਲਯੁੱਗ ਵਿਚ ਉਹਨਾਂ ਦਾ ਨਾਮ।
ਗੁਰੂ ਨਾਨਕ ਅਰਜਨ ਤੇਗ ਬਹਾਦਰ,
ਹਰ ਗੋਬਿੰਦ ਤੇ ਗੋਬਿੰਦ ਹਿੰਦ ਦੀ ਸ਼ਾਨ।
ਰਾਮ ਤੀਰਥ ਵਿਵੇਕਾਨੰਦ ਦਇਆਨੰਦ,
ਜਵਾਹਰ ਸੁਭਾਸ਼ ਗਾਂਧੀ ਭਗਤ ਸਿੰਘ।
ਸਾਰੇ ਹੀ ਖਾਸ ਤੇ ਮਹਾਨ,
ਵਧਾ ਦਿੱਤੀ ਬੰਦੇ ਦੀ ਸ਼ਾਨ।
ਪਰ ਕੋਈ ਨਾ ਫਾਇਦਾ ਉਸ ਬੰਦੇ ਦਾ,
ਜੋ ਜੱਗ ਵਿਚ ਵੱਡੀ ਪਦਵੀ ਪਾਵੇ।
ਕਿਸੇ ਗਰੀਬ ਯਤੀਮ ਮੁਥਾਜ ਦੇ,
ਕਦੀ ਵੀ ਕੰਮ ਨਾ ਆਵੇ।
ਦੁਨੀਆਂ ਵਿੱਚ ਕੁਝ ਐਸੇ ਬੰਦੇ,
ਜੋ ਕਰਦੇ ਰਹਿੰਦੇ ਜੱਗ ਦੇ ਧੰਦੇ।
ਪਰ ਦੀਨ ਦੁਖੀ ਦੇ ਕੰਮ ਉਹ ਆਉਂਦੇ,
ਅਬੂ ਬਿਨ-ਆਦਮ ਬਣ ਦਿਖਾਉਂਦੇ।
ਧਰਮਾਂ ਵਾਲੇ ਖਾਣ ਭੁਲੇਖਾ,
ਕਿ ਰੱਬ ਉਹਨਾਂ ਦਾ ਉਹਨਾਂ ਨੂੰ ਚਾਹਵੇ।
Ðਰੱਬ ਰੱਬ ਕਰਦੇ ਭੱਜੇ ਫਿਰਦੇ,
ਪਰ ਨਾ ਜੱਗ ਉਹਨਾਂ ਨੂੰ ਭਾਵੇ।
ਮਜ਼ਲੂਮਾਂ ਦੀ ਉਹ ਮੱਦਦ ਨਹੀਂ ਕਰਦੇ,
ਨੀਚਾਂ ਦਾ ਉਹ ਦਮ ਨਹੀਂ ਭਰਦੇ।
ਕੁਲੀਨ ਕੁਲਾਂ ਦੇ ਪਿੱਠੂ ਸਾਰੇ,
ਲੁੱਟਣ ਲੋਕਾਂ ਨੂੰ ਲਾ ਕੇ ਲਾਰੇ।
*********
ਕੁਝ ਵੀ ਏਥੇ ਬੇਲੋੜਾ ਨਹੀਂ
ਕੁਝ ਵੀ ਏਥੇ ਬੇਲੋੜਾ ਨਹੀਂ,
ਸਭ ਕਿੱਲ ਟਿਕਾਣੇ ਲਾਏ।
ਪੈਦਾਵਾਰ ਅਸੀਂ ਸਮੇਂ ਦੀ,
ਸਮੇਂ ਦੇ ਸੰਗ ਸੰਗ ਟੁਰਦੇ ਆਏ।
ਕਾਲ ਚੱਕਰ ਇੱਕ ਚੱਲਦਾ ਜਾਵੇ,
ਨਿੱਤ ਉਪਾਵੇ ਤੇ ਮਿਟਾਵੇ।
ਪਰ ਕਿਵੇਂ ਮਿਟਾਵੇ ਉਹਨਾਂ ਨੂੰ,
ਪੈਰ ਚਿੰਨ੍ਹ ਜਿਹਨਾਂ ਨੇ ਪਾਏ।
ਅਸੀਂ ਸਾਰੇ ਹੀ ਕੀੜੇ ਮਕੌੜੇ,
ਇਸ ਧਰਤੀ ਦੇ ਜਾਏ।
ਜੋ ਘਾਲ ਘਾਲ ਕੇ ਬਣਦੇ ਜੁਗਨੂੰ,
ਉਹ ਮਾਵਾਂ ਦੇ ਜਾਏ।
ਪੈਰ-ਚਿੰਨ੍ਹ ਉਹ ਪਾ ਜਾਂਦੇ ਨੇ,
ਗਾਡੀ ਰਾਹ ਬਣਾ ਜਾਂਦੇ ਨੇ।
ਕੰਡੇ ਹੂੰਝ ਕੇ ਜੱਗ ਦੇ ਸਾਰੇ,
ਸੋਹਣੇ ਫੁੱਲ ਉਗਾ ਜਾਂਦੇ ਨੇ।
ਪਰ ਏਨਾ ਉਚਾ ਉੱਠੇ ਕੌਣ?
ਦੂਈ ਦਵੈਸ਼ ਜੋ ਮਨੋ ਭੁਲਾਵੇ।
ਆਪਾ ਘੜੇ ਜਾਗਰੂਕ ਹੋ ਜਾਵੇ,
ਹਰ ਸ਼ੈਅ ਵਿੱਚ ਰੱਬ ਨਜ਼ਰੀ ਆਵੇ।
*********
ਗਿਆਨਵਾਨ ਤੇ ਵਿਦਵਾਨ ਜੋ
ਗਿਆਨਵਾਨ ਤੇ ਵਿਦਵਾਨ ਜੋ,
ਵਿਤਕਰੇ ਕਦੀ ਨਾ ਮਨ ਵਿਚ ਪਾਵੇ।
ਕਰੇ ਨਾ ਘਿਰਨਾ ਕਦੀ ਕਿਸੇ ਨੂੰ,
ਸਰਬੱਤ ਭਲੇ ਦੀ ਕਾਰ ਕਮਾਵੇ।
ਵਿਦਿਆ ਦਾਨ ਦੇਵੇ ਸਭ ਨੂੰ,
ਪਰਉਪਕਾਰ ਕਮਾਉਂਦਾ ਜਾਵੇ।
ਅੰਧ-ਵਿਸ਼ਵਾਸ਼ੀ ਦੂਰ ਕਰੇ ਉਹ,
ਗਿਆਨ ਦਾ ਛੱਟਾ ਦਿੰਦਾ ਜਾਵੇ।
ਵਿਹਾਰਕ ਗੱਲ ਸਦਾ ਉਹ ਕਰਦਾ,
ਫਰਜ਼ੀ ਮਨੌਤ ਨਾ ਕੋਈ ਮਨਾਵੇ।
ਪਰਤੱਖ ਨੂੰ ਸਵੀਕਾਰ ਕਰੇ ਉਹ,
ਅਨੁਮਾਨ ਕਦੀ ਨਾ ਕੋਈ ਲਾਵੇ।
ਅਟਕਲ ਪੱਚੂ ਗੱਲ ਕਰੇ ਨਾ,
ਆਖੇ ਉਹ ਜੋ ਆਪ ਕਮਾਵੇ।
ਆਪਣੇ ਔਗੁਣ ਦੂਰ ਕਰੇ ਉਹ,
ਕਰੇ ਕੋਈ ਕਿੰਤੂ ਸੀਸ ਝੁਕਾਵੇ।
ਲਾਟੂ ਵਾਂਙ ਕਦੀ ਨਾ ਘੁੰਮੇ,
ਨਾ ਕੋਹਲੂ ਦੇ ਗੇੜ 'ਚ ਆਵੇ।
ਨਾ ਹੀ ਚੱਕਰ ਚੰਦਰਮਾ ਦਾ,
ਉਸਦੇ ਮਨ ਨੂੰ ਭਾਵੇ।
ਦੇਸ਼ ਕੌਮ ਦੀ ਸੇਵਾ ਕਰਦਾ,
ਦੇਸ਼ ਕੌਮ ਲਈ ਉਹ ਮਰਦਾ।
ਪਰ ਸੂਰਜੀ ਚੱਕਰ ਉਸਨੂੰ,
ਰਤੀ ਨਾ ਭਰਮਾਵੇ।
ਬੱਸ ਇੱਕੋ ਚੱਕਰ ਵਾਯੂ ਦਾ,
ਉਸਦੇ ਮਨ ਨੂੰ ਭਾਵੇ,
ਦੁਨੀਆਂ ਸਾਰੀ ਇੱਕ ਬਰਾਬਰ,
ਸਭ ਦੀ ਖੈਰ ਮਨਾਵੇ।
*********
ਨਿਰਾ ਜਿਊਣਾ ਕੀ ਜਿਊਣਾ
ਨਿਰਾ ਜਿਊਣਾ ਕੀ ਜਿਊਣਾ,
ਬਹਿ ਕੇ ਵਿਰਾਸਤ ਖਾਈ ਜਾਣਾ।
ਹੱਕ ਹੋਰਾਂ ਦਾ ਲੁੱਟ ਕੇ ਖਾਣਾ,
Îਮੌਜ਼, ਮੇਲਾ ਮਨਾਈ ਜਾਣਾ।
ਨੌਕਰ ਚਾਕਰ ਹੋਣ ਚੁਗਿਰਦੇ,
ਏਧਰ ਓਧਰ ਭਜਾਈ ਜਾਣਾ।
ਅਣ ਕਮਾਇਆ ਧੰਨ ਖਾਈ ਜਾਣਾ,
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਦਿਲ ਜੇਕਰ ਪਥਰਾਇਆ ਜਾਵੇ,
ਭੋਰਾ ਭਰ ਅਸੀਂ ਕਿਰਕ ਨਾ ਕਰੀਏ।
ਇਸ ਨੂੰ ਮਾਰੀਏ ਉਸਨੂੰ ਲੁੱਟੀਏ,
ਰੋਟੀ ਕੱਪੜਾ ਪਾਣੀ ਧਾਣੀ।
ਹੁਕਮ ਕਰੀਏ ਝੱਟ ਮਿਲ ਜਾਵੇ,
ਦੁਨੀਆਂ ਭੁਲੀਏ ਆਪਾ ਭੁਲਾਈਏ,
ਮਨ ਪਿੱਛੇ ਲੱਗ ਕਰਮ ਕਮਾਈਏ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਸਦਾ ਕੁਸੰਗਤ ਕਰਦੇ ਰਹਿਣਾ,
ਸੂਝਵਾਨਾਂ ਵਿਚ ਜਾ ਕੇ ਨਾ ਬਹਿਣਾ,
ਝੂਠੇ ਨੂੰ ਸਿਜਦੇ ਕਰਦੇ ਰਹਿਣਾ।
ਜ਼ਾਲਮ ਕੋਲੋਂ ਡਰਦੇ ਰਹਿਣਾ,
ਭ੍ਰਿਸ਼ਟ ਲੋਕਾਂ ਦੇ ਪੈਰੀਂ ਪੈਣਾ।
Îਮਨ ਹੋਰ ਮੁੱਖ ਹੋਰ ਹੋਣਾ,
ਦਿਲ ਦੀ ਗੱਲ ਕਦੀ ਨਾ ਕਹਿਣਾ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਇਸਤਰੀ ਸ਼ੋਹਰਤ ਪੈਸੇ ਪਿੱਛੇ,
ਜਿੰਦ ਆਪਣੀ ਲਗਾਈ ਜਾਣਾ।
ਲਾਟੂ ਵਾਂਙ ਹੀ ਘੁੰਮਦੇ ਜਾਈਏ,
ਧੀ ਪੁੱਤ ਪਤਨੀ ਨੂੰ ਸਤਾਈਏ।
ਸਭ ਕੁਝ ਆਪ ਇਕੱਲੇ ਖਾਈਏ,
ਲੋੜਵੰਦਾਂ ਦੇ ਕੰਮ ਨਾ ਆਈਏ।
ਆਪਣੇ ਫਰਜ਼ ਭੁਲਾ ਕੇ ਬਹਿਣਾ,
ਕਿ ਮੈਂ ਕਿਸੇ ਤੋਂ ਕੀ ਲੈਣਾ।
ਇਸ ਨੂੰ ਨਹੀਂ ਜਿਊਣਾ ਕਹਿੰਦੇ,
ਐਸੇ ਜੀਵਨ ਤੋਂ ਕੀ ਲੈਣਾ।
ਅਸਮਾਨੀ ਚਾਨਣ ਖੁੱਲ੍ਹੀ ਹਵਾ,
ਫੁੱਲਾਂ ਦੀ ਖੁਸ਼ਬੋ, ਉਜਾੜ ਪਹਾੜ,
ਰੇਤਲੇ ਥਲ ਛਲਕਦੇ ਸਾਗਰ।
ਰੌਸ਼ਨ ਚਿਹਰਾ ਸੁਖਲੀ ਮੁਸਕਰਾਹਟ,
ਹੋਵੇ ਨਾ ਕਦੀ ਕੋਈ ਘਬਰਾਹਟ।
ਜਵਾਨੀ ਭਰਿਆ ਮਜਬੂਤ ਕਦਮ,
ਚੁੱਕਦੇ ਰਹੀਏ ਜੇ ਹਰ ਦਮ।
ਇਸ ਨੂੰ ਜਿੰਦ ਜਿਊਣਾ ਕਹਿੰਦੇ,
ਇਸ ਨੂੰ ਜਿੰਦ ਜਿਊਣਾ ਕਹਿੰਦੇ।
*********
ਦੁਨੀਆਂ ਵਿੱਚ ਜੇ ਲੈਂਦੇ ਜਾਈਏ
ਦੁਨੀਆਂ ਵਿੱਚ ਜੇ ਲੈਂਦੇ ਜਾਈਏ,
ਹੱਥੋਂ ਕੁਝ ਨਾ ਦੇ ਕੇ ਜਾਈਏ।
ਜੇ ਢੇਰ ਦੌਲਤ ਦਾ ਦੱਬ ਕੇ ਰੱਖੀਏ,
ਤਾਂ ਆਪਣੇ ਹੀ ਦੁੱਖ ਵਧਾਈਏ।
ਵਾਧੂ ਦੌਲਤ ਜੇਕਰ ਹੋਵੇ,
ਲੋਕ ਭਲਾਈ ਕਰਕੇ ਜਾਈਏ।
ਬੁੱਧੀਮਾਨਾਂ ਤੇ ਵਿਦਵਾਨਾਂ ਦੀ,
ਸੇਵਾ ਖੂਬ ਕਮਾਈਏ।
ਲੋੜ ਤੋਂ ਵੱਧ ਢੇਰ ਲਗਾਈਏ,
ਫਿਕਰ ਸਾਂਭਣ ਦਾ ਹੋਵੇ।
ਲੋੜ ਤੋਂ ਘੱਟ ਜੇਕਰ ਹੋਵੇ,
ਹਿੰਮਤ ਕਰਕੇ ਹੋਰ ਕਮਾਈਏ।
ਸਰਮਾਏਦਾਰੀ ਨਿਜ਼ਾਮ ਦਾ ਖਾਸਾ,
ਘਾਟ ਵਾਧ ਨਿੱਤ ਹੁੰਦੀ ਜਾਵੇ।
ਆਰਥਿਕ ਪਾੜਾ ਪਾਵੇ ਪੁਆੜਾ,
ਸਾਰਾ ਜੱਗ ਦੁੱਖਾਂ ਮੂੰਹ ਆਵੇ।
ਆਪਣੇ ਨਿੱਜ ਲਈ ਜਿਊਣਾ ਪੈਂਦਾ,
ਜਦ ਤੱਕ ਸਾਂਝੀ ਸੋਚ ਨਾ ਆਵੇ।
ਕੋਈ ਬਹੁਤ ਅੱਗੇ ਲੰਘ ਜਾਂਦਾ ਹੈ,
ਕੋਈ ਬਹੁਤ ਪਿੱਛੇ ਰਹਿ ਜਾਵੇ।
ਅਣ-ਕਮਾਇਆ ਧੰਨ ਨਾ ਖਾਈਏ,
ਖਾਈਏ ਉਹ ਜੋ ਆਪ ਕਮਾਈਏ।
ਹੁਨਰ ਅਕਲ ਸੰਗ ਤਾਣ ਲਗਾਈਏ,
ਦੌਲਤ ਵੱਧ ਤੋਂ ਵੱਧ ਕਮਾਈਏ।
ਢੇਰ ਦੌਲਤ ਦਾ ਜੇ ਲੱਗ ਜਾਵੇ,
ਗਰੀਬ ਯਤੀਮ ਮੁਥਾਜ਼ ਪੜ੍ਹਾਈਏ।
ਵਿਦਿਆ ਗਿਆਨ ਵਿਗਿਆਨ ਦਾ,
ਪਰਵਾਹ ਚਲਾਈਏ ਸ਼ੁਕਰ ਮਨਾਈਏ।
*********
ਧਰਮਾਂ ਦੇ ਰਾਹ ਹੋਏ ਪੁਰਾਣੇ
ਧਰਮਾਂ ਦੇ ਰਾਹ ਹੋਏ ਪੁਰਾਣੇ,
ਪਰ ਸਦਾ ਹੀ ਰਹੀਏ ਰੱਬ ਦੇ ਭਾਣੇ।
ਰਾਹ ਵਿਗਿਆਨ ਦਾ ਰੱਬੀ ਰਾਹ ਹੈ,
ਇਹ ਰਾਹ ਜਾਵੇ ਸਿੱਧਾ ਟਿਕਾਣੇ।
ਰੱਬ ਨੂੰ ਲੱਭਦੇ ਫਿਰਦੇ ਸਾਰੇ,
ਹੋ ਗਏ ਬੁੱਢੇ ਤੇ ਜੀ ਭਿਆਣੇ।
Ðਰੱਬ ਤਾਂ ਸਰਵ ਵਿਆਪੀ ਖੇਤਰ,
ਇਹ ਲੱਭਦੇ ਫਿਰਨ ਟਿਕਾਣੇ।
ਰਾਹ ਤਾਂ ਕੋਈ ਉਸ ਥਾਂ ਨੂੰ ਜਾਵੇ,
ਜੋ ਹੋਵੇ ਸਾਡੇ ਤੋਂ ਦੂਰ।
ਪਰ ਉਸ ਵੱਲ ਰਾਹ ਕਿਹੜਾ ਜਾਵੇ?
ਜੋ ਸਾਰੇ ਹੀ ਭਰਪੂਰ।
ਇਹ ਟੀਸੀ ਨਹੀਂ ਪਹਾੜ ਦੀ,
ਨਾ ਜੂਹ ਹੈ ਕਿਸੇ ਉਜਾੜ ਦੀ।
ਪਰਮ ਸੱਤਾ ਦੇ ਸਭ ਨਜ਼ਾਰੇ,
ਉਹ ਕਿਸੇ ਤੋਂ ਕਦੀ ਨਾ ਦੂਰ।
ਨਾ ਉਹ ਹਿੰਦੂ ਨਾ ਉਹ ਮੁਸਲਿਮ,
ਨਾ ਉਹ ਸਿੱਖ ਇਸਾਈ ਹੈ।
ਯੁਹੂਦੀ ਜੈਨੀ ਬੋਧੀ ਵੀ ਨਾ,
ਉਹ ਕਣ ਕਣ ਵਿਚ ਸਮਾਈ ਹੈ।
*********
ਪੂਜਾ ਪਾਠ ਨਮਾਜ਼ਾਂ ਪੜ੍ਹੀਏ
ਪੂਜਾ ਪਾਠ ਨਮਾਜ਼ਾਂ ਪੜ੍ਹੀਏ,
ਕਿ ਰੱਬ ਜੀ ਨੂੰ ਰਿਝਾਇਆ ਜਾਵੇ।
ਐਸਾ ਰੱਬ ਨਹੀਂ ਹੈ ਕਿਧਰੇ,
ਕਿ ਜਿਸ ਨੂੰ ਵਡਿਆਇਆ ਜਾਵੇ।
ਅਟਲ ਹੁਕਮ ਇੱਕ ਚੱਲ ਰਿਹਾ ਹੈ,
ਇਸ ਨੂੰ ਨਾ ਬਦਲਾਇਆ ਜਾਵੇ।
ਕਿਧਰੇ ਵੀ ਕੋਈ ਐਸਾ ਰੱਬ ਨਾ,
ਜੋ ਇਸ ਨੂੰ ਅਟਕਾਵੇ।
ਆਪੇ ਹੁਕਮੀ ਹੁਕਮ ਬਣ ਆਇਆ,
ਹੁਣ ਹੁਕਮੀ ਕਿਵੇਂ ਬਣ ਜਾਵੇ।
ਹੁਕਮੀ ਆਪੋਂ ਹੁਕਮ ਦਾ ਗੋਲਾ,
ਕੀਤੇ ਦਾ ਫਲ ਪਾਵੇ।
ਹੋਰ ਕਿਧਰੇ ਰੱਬ ਨਹੀਂ ਹੈ,
ਪਰ ਰੱਬ ਬਿਨਾ ਇਹ ਸਭ ਨਹੀਂ
ਸਰਬ-ਵਿਆਪੀ ਪਰਮ ਸੱਤਾ ਹੈ
ਅਲਾਹ ਵਾਹਿਗੁਰੂ ਰਾਮ ਉਸਦੇ ਨਾਮ
ਨੇਕੀ ਬਦੀ ਦਾ ਜੋੜ ਹੈ ਰੱਬ,
ਕੁਲ ਨੇਕੀ ਨੂੰ ਰੱਬ ਆਖੀਏ।
ਕੁਲ ਬਦੀ ਨੂੰ ਕਹੀਏ ਸ਼ੈਤਾਨ,
ਵਿਪ੍ਰੀਤ ਸਿਫਤਾਂ ਇੱਕ ਸਮਾਨ।
ਔਹਰ ਮਾਜਦਾ ਅਹਿਰਮਾਨ ਸੰਗ, (ਔਹਰ ਮਾਜਦਾ ਨੇਕੀ ਦਾ ਨਾਂ)
ਭਿੜਦਾ ਆਇਆ ਵਿੱਚ ਜਹਾਨ। (ਅਹਿਰਮਾਨ= ਬਦੀ, ਸ਼ੈਤਾਨ)
ਵਿਪ੍ਰੀਤ ਸਿਫਤਾਂ ਦੇ ਸੰਜੋਗ ਵਿਜੋਗ,
ਹੁੰਦੇ ਆਏ ਜੱਗ ਵਿਚ ਮਦਾਮ। (ਮਦਾਮ=ਹਮੇਸ਼ਾ, ਸਦਾ)
ਗੁਣਾਂ ਦੀ ਗੁਥਲੀ ਜੇ ਬਣ ਜਾਈਏ,
ਬਣ ਜਾਈਏ ਚੰਗੇ ਇਨਸਾਨ।
ਜੇਕਰ ਸਿਰੇ ਦੀ ਬਦੀ ਕਮਾਈਏ,
ਬਣ ਜਾਈਏ ਭੈੜੇ ਇਨਸਾਨ।
*********
ਕੁਦਰਤ ਦਾ ਵਿਧਾਨ ਚੱਲੇ
ਕੁਦਰਤ ਦਾ ਵਿਧਾਨ ਚੱਲੇ,
ਅਟੱਲ ਹੁਕਮ ਮਹਾਨ ਚੱਲੇ।
ਵਿਪ੍ਰੀਤ ਗੁਣੀ ਇਹ ਕਾਫ਼ਲਾ,
ਚੱਲੇ ਇੱਕ ਸਮਾਨ ਚੱਲੇ।
ਨਾਮ ਜਪਣਾ ਰੱਬ ਰੱਬ ਕਰਨਾ,
ਇਹ ਕੈਸੀ ਮੱਤ ਅਸਾਂ ਨੇ ਪਾਈ।
ਦੁਨੀਆਵੀ ਦੁੱਖਾਂ ਦੀ ਦਾਰੂ,
ਰਾਮ ਨਾਮ ਨਹੀਂ ਹੈ ਭਾਈ।
ਉਹ ਧਰਮ ਕਿਵੇਂ ਸੁੱਖ ਉਪਜਾਵੇ,
ਜੋ ਕਲਪਤ ਰੱਬ ਨੂੰ ਲੱਭਦਾ ਜਾਵੇ।
ਭਿੰਨ ਭਿੰਨ ਰਾਹੀਂ ਜੱਗ ਨੂੰ ਪਾਵੇ,
ਰੱਬ ਜੀ ਦੇ ਫੋਕੇ ਗੁਣ ਗਾਵੇ।
(ਕਤਲੇਆਮ ਕਰਵਾਉਂਦਾ ਜਾਵੇ।)
ਅਸਲ ਦਾਰੂ ਜੋ ਸਾਡੇ ਦੁੱਖਾਂ ਦੀ,
ਅਸੀਂ ਹੱਥ ਨਾ ਉਸਨੂੰ ਪਾਈਏ।
ਸਿਆਸੀ ਸਮਾਜੀ ਅਰਥ ਵਿਵਸਥਾ,
ਸਮਤੋਲ ਨਾ ਅਸੀਂ ਬਣਾਈਏ।
ਵਿਦਿਆ ਗਿਆਨ ਅਤੇ ਵਿਗਿਆਨ,
ਕੀਤਾ ਜਾਵੇ ਆਮ।
ਸੱਚ ਦਾ ਲੜ ਫੜ ਕੇ ਰੱਖੀਏ,
ਇਸ ਨੂੰ ਕਹੀਏ ਰਾਮ ਨਾਮ।
ਜੰਮ ਜੰਮ ਜਾਈਏ ਮਸਜਿਦ ਮੰਦਰ,
ਜਾਈਏ ਚਰਚ ਜਾਂ ਗੁਰਦੁਆਰੇ।
ਪਰ ਦੂਈ ਦਵੈਸ਼ ਨਾ ਮਨ ਵਿੱਚ ਰੱਖੀਏ,
ਆਦਮ ਦੇ ਪੁੱਤ ਇੱਕ ਨੇ ਸਾਰੇ।
ਮਸਜਿਦ ਮੰਦਰ ਤੇ ਗੁਰਦੁਆਰੇ,
ਸਾਡੀ ਸ਼ਰਧਾ ਦੇ ਨਜ਼ਾਰੇ।
ਪਰ ਅੰਨ੍ਹੀਂ ਸ਼ਰਧਾ ਛੱਡ ਦੇਈਏ ਜੇ,
ਸੂਝ ਵਧੇ ਬੇਅਕਲੀ ਹਾਰੇ।
ਈਸਾ ਮੂਸਾ ਮੁਹੰਮਦ ਨਾਨਕ,
ਬੁੱਧ ਮਹਾਂਵੀਰ ਤੇ ਜੋਰਾਸ਼ਟਰ।
ਹਰ ਇੱਕ ਨੇ ਸ਼ਰਧਾ ਛੱਡੀ,
ਖੋਲ੍ਹੇ ਸੂਝ ਦੇ ਨਵੇਂ ਪਟਾਰੇ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਜਿੰਨੀ ਜਿੰਨੀ ਸ਼ੁਧ ਕਿਸੇ ਦੀ।
ਪਾਈਆਂ ਪੈੜਾਂ ਤੇ ਰਾਹ ਨਿਆਰੇ,
ਪਰ ਸਮੇਂ ਨੇ ਧੁੰਦਲਾਏ ਸਾਰੇ।
ਅੱਖਾਂ ਬੰਦ ਕਰ ਬਹਿ ਜਾਈਏ ਜੇ,
ਗੱਲ ਨਾ ਚੰਗੀ ਕਾਈ।
ਰਾਮ ਨਾਮ ਹੀ ਗਾਉਂਦੇ ਫਿਰੀਏ,
ਬਣ ਜਾਈਏ ਅੱਧ ਸੁਦਾਈ।
ਪਰਸੋਂ ਦੀਆਂ ਗੱਲਾਂ ਅੱਜ ਮੰਨੀਏ,
ਚਾਲ ਸਾਡੀ ਰੁਕ ਜਾਵੇ।
ਸ਼ਰਧਾ ਛੱਡੀਏ ਕਰੀਏ ਕਿੰਤੂ,
ਰਾਹ ਅਗਲਾ ਦਿਸ ਆਵੇ।
*********
ਉਠਣ ਇੱਛਾਵਾਂ ਖਿੰਡ ਪੁੰਡ ਜਾਈਏ
ਉਠਣ ਇੱਛਾਵਾਂ ਖਿੰਡ ਪੁੰਡ ਜਾਈਏ,
ਇੱਕ ਸਾਰ ਨਾ ਰਹਿਣ ਵਿਚਾਰ।
ਹਰ ਇੱਛਾ ਸਾਡੇ ਆਤਮ ਬਲ ਨੂੰ,
ਪਾਉਂਦੀ ਹੈ ਲਲਕਾਰ।
ਕਾਮਨਾਵਾਂ ਦਾ ਚੱਲਦਾ ਜਾਵੇ,
ਇੱਕ ਸਿਲਸਿਲਾ ਜੱਗ ਵਿਚਕਾਰ।
ਕਾਮਨਾਵਾਂ ਨਿੱਤ ਨਵੀਆਂ ਉੱਠਣ,
ਕਰਦੇ ਜਾਈਏ ਸੋਚ ਵਿਚਾਰ।
ਕਾਮਨਾਵਾਂ ਦੇ ਪਿੱਛੇ ਲੱਗ ਕੇ,
ਹੋਈਏ ਬਹੁਤ ਖੁਆਰ।
ਕਾਮਨਾਵਾਂ ਦਾ ਰੌਂਅ ਜੇ ਬਦਲੇ,
ਬਦਲ ਦੇਈਏ ਸੰਸਾਰ।
ਬਹੁਤੇ ਦੁੱਖ ਅਸੀਂ ਤਾਂ ਝੱਲੀਏ,
ਕਿ ਕਰੀਏ ਕਰਮ ਬਿਨ ਸੋਚ ਵਿਚਾਰ।
ਵਿੱਦ ਵਿੱਦ ਕੇ ਅਸੀਂ ਅੱਗੇ ਵਧੀਏ,
ਪੂੰਜੀਵਾਦੀ ਸਿਸਟਮ ਦੇ ਸੰਗ ਹੈ ਸਾਡਾ ਸਰੋਕਾਰ।
ਭੱਜ ਨੱਠ ਅਸੀਂ ਛੱਡ ਨਾ ਸਕੀਏ,
ਪਰ ਮਿਲੇ ਨਾ ਸਭ ਨੂੰ ਲੋੜੀਂਦਾ ਰੋਜ਼ਗਾਰ।
ਪੂੰਜੀਵਾਦੀ ਸਿਸਟਮ ਦਾ ਖਾਸਾ,
ਬੇਰੁਜ਼ਗਾਰਾਂ ਦੀ ਭਰਮਾਰ।
*********
ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ
ਅਸੀਂ ਵਿਹਲ ਵਿਹੂਣੇ ਬੇਸ਼ੱਕ ਹੋਈਏ,
ਕਰੀਏ ਨਾ ਪਰ ਕੋਈ ਤਕਰਾਰ।
ਕੀੜੀ ਟੋਰ ਹੀ ਬੇਸ਼ੱਕ ਟੁਰੀਏ,
ਪਰ ਟੁਰਦੇ ਜਾਈਏ ਮੇਰੇ ਯਾਰ।
ਜੇ ਸਾਹ ਲੈਣ ਦੀ ਵਿਹਲ ਨਾ ਹੋਵੇ,
ਫਿਰ ਵੀ ਵਿਹਲ ਕੱਢ ਲਈਏ ਯਾਰ।
ਇੱਕ ਛਿਣ ਇੱਕ ਪਲ ਅਵੱਸ਼ ਸੋਚੀਏ,
ਆਪੇ ਦੀ ਵੀ ਲਈਏ ਸਾਰ।
ਸਿੱਧੀ ਆਉਂਦੀ ਵੱਲ ਖਾਂਦੀ ਜਾਂਦੀ,
ਇੱਕੋ ਲਹਿਰ ਹੈ ਇਹ ਸੰਸਾਰ।
ਸਭਨਾਂ ਦੀ ਜਿੰਦ ਇੱਕੋ ਜੇਹੀ,
ਦੇਵੇ ਹੁਲਾਰਾ ਤਰੰਗਮਈ ਧਾਰ।
ਚੰਗੀਆਂ ਯਾਦਾਂ ਤੇ ਵਿਚਾਰ,
ਬਖਸ਼ੇ ਪਰਮ ਸੱਤਾ ਨੇ ਯਾਰ।
ਪਰਮ ਸੱਤਾ ਦਾ ਰੱਬੀ ਖੇਤਰ,
ਕੁਲ ਸਾਰੀ ਹੋਂਦ ਦਾ ਹੈ ਆਧਾਰ।
Îਮੁਢਲਾ ਇੱਕ ਕਾਨੂੰਨ ਜੱਗ ਦਾ,
ਸਭ ਕਾਸੇ ਦਾ ਇੱਕੋ ਸਾਰ।
ਪਦਾਰਥਵਾਦੀ ਤੇ ਆਤਮਵਾਦੀ,
ਕਿਉਂ ਤੱਕਦੇ ਵਖਰੇਵਾਂ ਯਾਰ।
ਨਿੱਤ ਨਵਾਂ ਸੱਚ ਲੱਭਦਾ ਜਾਵੇ,
ਜੋ ਬਦਲੇ ਸਾਡੀ ਸੋਚ ਵਿਚਾਰ।
ਕੱਟੜਪੁਣਾ ਤੇ ਅੰਧ ਵਿਸ਼ਵਾਸ਼ੀ,
ਲਾ ਨਹੀਂ ਸਕਦੇ ਸਾਨੂੰ ਪਾਰ।
*********
ਦਰ ਦਰਵਾਜ਼ੇ ਆਪਣੀ ਸੋਚ ਦੇ
ਦਰ ਦਰਵਾਜ਼ੇ ਆਪਣੀ ਸੋਚ ਦੇ,
ਸਦਾ ਹੀ ਖੁੱਲ੍ਹੇ ਰੱਖੀਏ ਯਾਰ।
ਆਇਤ ਨਵੀਂ ਕੋਈ ਨਿੱਤ ਉੱਤਰਦੀ,
ਜਿਉਂ ਜਿਉਂ ਬਦਲੇ ਸਮੇਂ ਦੀ ਧਾਰ।
ਪਰਮ ਸੱਤਾ ਪਲ ਪਲ ਧਾਰੇ,
ਰੂਪ ਨਵੇਂ ਨਿੱਤ ਸੌ ਹਜ਼ਾਰ।
ਮੋਹਰ ਬੰਦ ਜੇ ਸੋਚ ਨੂੰ ਕਰੀਏ,
ਰੁਕ ਜਾਂਦੀ ਜਿੰਦ ਦੀ ਰਫਤਾਰ।
ਉੱਠ ਸਵੇਰੇ ਝੋਲੀ ਅੱੱਡੀਏ,
ਸਮੇਂ ਦਾ ਮਿਲ ਜਾਵੇ ਭੰਡਾਰ।
ਸੌਣ ਤੋਂ ਪਹਿਲਾਂ ਨਿੱਤ ਸੋਚੀਏ,
ਕੀ ਚੰਗਾ ਮੰਦਾ ਕੀਤਾ ਯਾਰ।
ਜੇਕਰ ਅਸਾਂ ਕੁਝ ਮੰਦਾ ਕੀਤਾ,
ਕਰੀਏ ਗਹਿਰੀ ਸੋਚ ਵਿਚਾਰ।
ਕਿ ਕਿਸ ਗੱਲੋਂ ਕਰ ਬੈਠੇ ਹਾਂ,
ਅਸੀਂ ਕਿਉਂ ਕੋਈ ਮੰਦੀ ਕਾਰ।
ਚੰਗਾ ਸੋਚੀਏ ਚੰਗਾ ਕਰੀਏ,
ਬਣ ਨੇਕੀ ਦੇ ਆਲਮਬਰਦਾਰ।
ਮੁੜ ਕੋਈ ਮੰਦਾ ਕਰਮ ਨਾ ਕਰੀਏ,
ਸੁਖੀ ਵਸੇ ਸਾਡਾ ਸੰਸਾਰ।
*********
ਜਿਧਰ ਮਰਜ਼ੀ ਟੁਰ ਜਾਹ ਸੱਜਨਾ
ਜਿਧਰ ਮਰਜ਼ੀ ਟੁਰ ਜਾਹ ਸੱਜਨਾ,
ਹਰ ਪਾਸੇ ਲੱਗਿਆ ਹੈ ਦਰਬਾਰ।
ਸਾਰਾ ਸੰਸਾਰ ਰੱਬੀ ਦਰਬਾਰ,
ਤੂੰ ਆਪਣਾ ਆਪ ਸਿੰਗਾਰ।
ਰੱਬੀ ਖੇਤਰ ਸਰਵ ਵਿਆਪੀ,
ਪਰਮ ਸੱਤਾ ਸਾਰੇ ਇੱਕ ਸਾਰ।
ਕਿਧਰੇ ਵੀ ਕੁੱਝ ਵੱਖ ਨਹੀਂ ਹੈ,
ਮਿਲੇ ਇਕੋ ਸੌਦਾ ਸ਼ਰੇ ਬਾਜ਼ਾਰ।
ਸੂਰਜ ਚੰਦ ਤਾਰੇ ਸਿਤਾਰੇ,
ਵਿਆਪਕ ਸ਼ਕਤੀ ਦੇ ਨਜ਼ਾਰੇ।
ਪਰ ਕੁਝ ਵੀ ਏਥੇ ਨਹੀਂ ਸਦੀਵੀ,
ਨਿਰਾ ਸੱਚ ਹੈ ਇੱਕੋ ਪਿਆਰੇ।
ਇੱਕੋ ਸਤਿ ਦੇ ਭਿੰਨ ਭਿੰਨ ਰੂਪ,
ਸਾਰੇ ਹੀ ਬਿਨਸਣ ਹਾਰ।
ਬੀਤ ਰਹੇ ਨੇ ਬੀਤ ਜਾਣਾ ਹੈ,
ਨਿੱਤ ਆਉਂਦਾ ਜਾਵੇ ਨਵਾਂ ਸੰਸਾਰ।
ਲਘੂ ਆਪੇ ਦੇ ਤੁਛ ਪਰਛਾਵੇਂ,
ਪਰਮ ਸੱਤਾ ਦੇ ਸੱਭ ਸਿਰਨਾਮੇ।
ਜਿੰਦ ਰਾਣੀ ਪੌੜੀਆਂ ਚੜ੍ਹਦੀ ਜਾਵੇ,
ਇਸ ਪੁੱਜਣਾ ਸਤਿ ਦੇ ਦਰਬਾਰ।
*********
ਵਿਦਿਆ ਪੜ੍ਹੀਏ ਭਿਖਸ਼ੂ ਬਣੀਏ
ਵਿਦਿਆ ਪੜ੍ਹੀਏ ਭਿਖਸ਼ੂ ਬਣੀਏ,
ਘਰ ਘਰ ਜਾਈਏ ਗਿਆਨ ਦੇ ਆਈਏ,
ਘਰ ਬੈਠਿਆਂ ਗਿਆਨ ਮਿਲ ਜਾਵੇ,
ਇਹ ਉੱਚਤਮ ਭਾਈਵਾਲੀ ਹੈ।
ਗਿਆਨ ਵੰਡਣਾ ਮੰਗ ਕੇ ਖਾਣਾ,
ਹਓਮੇਂ ਵਿਚ ਕਦੀ ਨਾ ਆਉਣਾ।
ਸਿੱਧਾ ਸਾਦਾ ਗਿਆਨ ਵਰਤਾਉਣਾ,
ਇਹ ਸਿੱਖਿਆ ਬਹੁਤ ਨਿਰਾਲੀ ਹੈ।
ਕੁੱਲੀ ਗੁੱਲੀ ਜੁੱਲੀ ਦੇ ਮਸਲੇ,
ਬੰਦੇ ਨੂੰ ਉਲਝਾਈ ਰੱਖਦੇ।
ਘਰ ਵਿਚ ਹੀ ਗਿਆਨ ਮਿਲ ਜਾਵੇ,
ਇਹ ਬੋਧੀ ਪਰਨਾਲੀ ਹੈ।
ਹਰ ਪਰਿਵਾਰ ਸੁਖੀ ਹੋ ਜਾਵੇ,
ਖੁਸ਼ੀ ਤੇ ਖੇੜਾ ਘਰ ਘਰ ਆਵੇ।
ਅੰਧ ਵਿਸ਼ਵਾਸ਼ੀ ਦੂਰ ਕਰਦੇ,
ਫਿਰਦੇ ਸਨ ਭਿਖਸ਼ੂ ਹਰ ਘਰ-ਬਾਰ।
ਰਾਜ ਪਾਟ ਘਰ ਘਾਟ ਛੱਡਿਆ,
ਛੱਡਿਆ ਪੁੱਤ ਤੇ ਸੋਹਣੀ ਨਾਰ।
ਜੀਓ ਅਤੇ ਜਿਉਣ ਦੇਣ ਦਾ,
ਦਿੱਤਾ ਢੰਡੋਰਾ ਵਿੱਚ ਸੰਸਾਰ।
ਪਰ ਇਹ ਦੁਨੀਆਂ ਜ਼ੋਰ ਅਜ਼ਮਾਈ,
ਤਕੜਾ ਹੀ ਜਿੱਤਦਾ ਆਇਆ ਭਾਈ।
ਤਿੰਨ ਲੱਖ ਭਿਖਸ਼ੂ ਮਾਰ ਮੁਕਾਏ,
ਅੰਧ-ਵਿਸ਼ਵਾਸ਼ੀ ਨੇ ਅਤਿ ਮਚਾਈ।
ਸਮਾਂ ਬਦਲਿਆ ਬਦਲੀ ਦੁਨੀਆਂ,
ਇਹ ਸੁਪਨੇ ਜੇਹੀ ਕਹਾਣੀ ਹੈ।
ਤ੍ਰਿਸ਼ੂਲ, ਖੰਜਰ ਤਲਵਾਰ ਅਜੇ ਵੀ,
ਹਰ ਜਿੰਦ ਏਥੇ ਬਿਗਾਨੀ ਹੈ।
***********
ਇਲਮ ਖੁਦਾ ਦਾ ਗਿਆਨ ਅਲਾਹ ਦਾ
ਇਲਮ ਖੁਦਾ ਦਾ ਗਿਆਨ ਅਲਾਹ ਦਾ,
ਅਸਾਂ ਤਾਂ ਜੱਗ ਵਿਚੋਂ ਹੀ ਪਾਇਆ।
ਖਾਲਕ ਖਲਕ, ਖਲਕ ਮੇਂ ਖਾਲਕ,
ਕੋਈ ਵੱਖ ਨਹੀਂ ਹੈ ਰਾਮ ਰਾਇਆ।
ਲਘੂ ਆਪਾਂ ਜੋ ਅਸਾਂ ਨੇ ਪਾਇਆ,
ਸਰਵ ਵਿਆਪੀ ਆਪੇ 'ਚੋਂ ਆਇਆ।
ਬਿਖਰ ਜਾਵੇ ਜਦ ਕਣ ਕਣ ਸਾਡਾ,
ਲਘੂ ਆਪਾ ਉਹਦੇ ਵਿੱਚ ਸਮਾਇਆ।
ਅਸੀਂ ਤਾਂ ਇੱਕੋ ਇਲਮ ਜਾਣੀਏ,
ਕੋਈ ਹੋਰ ਇਲਮ ਨਾ ਸਾਨੂੰ ਭਾਇਆ।
ਪਰਮ ਸੱਤਾ ਹੀ ਸੱਤਾ ਹੈ ਸਭ ਦੀ,
ਅਲਾਹ ਵਾਹਿਗੁਰੂ ਰਾਮ ਖੁਦਾਇਆ।
ਅਣਹੋਂਦ ਵਿਚ ਹੀ ਹੋਂਦ ਹੈ ਜੱਗ ਦੀ,
ਵਿਪ੍ਰੀਤ ਗੁਣਾਂ ਦਾ ਜੋੜਫਲ ਸੁਨਯ ਬਣ ਆਇਆ।
ਮੈਂ ਤੇ ਤੂੰ, ਤੂੰ ਤੇ ਮੈਂ ਵੱਖ ਨਹੀਂ ਹਾਂ,
ਸਾਡੇ ਤੋਂ ਵੱਖ ਨਹੀਂ ਖੁਦਾਇਆ।
ਦੂਈ ਦਵੈਸ਼ ਨੂੰ ਕਿਵੇਂ ਮਿਟਾਈਏ,
ਬਿਨ ਗਿਆਨ ਕਿਸੇ ਨੇ ਬੁਝ ਨਾ ਪਾਇਆ।
ਅੰਤਰ ਆਤਮਾ ਪਰਮ ਆਤਮ ਸੰਗ,
ਇੱਕ ਹੋ ਕੇ ਸਭ ਭੇਦ ਮਿਟਾਇਆ।
ਭਾਂਡੇ ਮਿੱਟੀ ਦੇ ਵੱਖ ਵੱਖ ਨੇ,
ਅੰਮ੍ਰਿਤ ਜਲ ਨੇ ਰੂਪ ਵਟਾਇਆ।
ਟੁੱਟਣ ਭਾਂਡੇ ਜਲ ਸਾਗਰ ਵਿੱਚ,
ਅੰਮ੍ਰਿਤ ਜਲ ਸਾਗਰ ਬਣ ਆਇਆ।
ਅਤਿ ਸਾਦਾ ਇਹ ਗੁੰਝਲ ਜੱਗ ਦੀ,
ਧਰਮਾਂ ਨੇ ਜੱਗ ਕਿਉਂ ਉਲਝਾਇਆ।
ਹਰ ਆਤਮ ਪਰਮਾਤਮ ਹੈ,
ਹਰ ਕਣ ਕੁਲ ਵਿਚੋਂ ਹੈ ਆਇਆ।
*********
ਲੁੱਟ ਕੇ ਕਦੀ ਘਰ ਨਾ ਭਰੀਏ
ਲੁੱਟ ਕੇ ਕਦੀ ਘਰ ਨਾ ਭਰੀਏ,
ਹੱਕ ਨਾ ਕਿਸੇ ਦਾ ਮਾਰੀਏ।
ਸਦਾ ਆਪਣੇ ਲਈ ਹੀ ਨਾ ਸੋਚੀਏ,
ਨਾ ਜੱਗ ਨੂੰ ਮਨੋਂ ਵਿਸਾਰੀਏ।
ਅਨੰਤ ਅਕਾਰ ਪਰਮ ਸੱਤਾ ਦਾ,
ਲਘੂ ਆਪੇ ਵਿਚ ਸਮਾ ਨਹੀਂ ਸਕਦਾ।
ਸਾਰਾ ਸਾਗਰ ਇੱਕ ਤੁਪਕੇ ਵਿੱਚ,
ਕਦੀ ਵੀ ਰਚ ਰਚਾ ਨਹੀਂ ਸਕਦਾ।
ਲਘੂ ਆਪੇ ਨੂੰ ਭੁੱਲ ਭੁਲਾ ਕੇ,
ਆਪਣੀ ਮੈਂ ਨੂੰ ਪਰੇ ਹਟਾ ਕੇ।
ਸਰਬੱਤ ਭਲੇ ਦੀ ਕਾਰ ਕਮਾ ਕੇ,
ਜੱਗ ਤੋਂ ਬਦੀ ਮਿਟਾ ਸਕਦੇ ਹਾਂ।
ਜੋ ਕੁਝ ਕਰੀਏ ਜੱਗ ਵਿਚਕਾਰ,
Îਮੱਤ ਜਾਣੀਏ ਆਪਣੀ ਕਾਰ।
ਜੇ ਜੱਗ ਨਾ ਹੋਵੇ ਤਾਂ ਕੀ ਕਾਰ?
ਜੱਗ ਬਿਨ ਸਾਡਾ ਕੀ ਆਧਾਰ।
ਸਿਉਂਕ ਕੀੜੀ ਤੇ ਚਮਗਾਦੜ,
ਵਿਸ਼ਵਾਸ਼ ਕਰਨ ਤੇ ਕਰਦੇ ਆਦਰ।
ਪਰ ਬੰਦੇ ਖੁਦ ਗਰਜ਼ ਨੇ ਯਾਰ,
ਫਿਰਨ ਭਟਕਦੇ ਵਿਚ ਸੰਸਾਰ।
*********
ਮੈਂ ਮੇਰੀ ਨੂੰ ਛੱਡ ਦੇਹ ਵੀਰਾ
ਮੈਂ ਮੇਰੀ ਨੂੰ ਛੱਡ ਦੇਹ ਵੀਰਾ,
ਦੂਈ ਦਵੈਸ਼ ਨੂੰ ਮਨੋਂ ਵਿਸਾਰ।
ਸਰਵ ਵਿਆਪੀ ਆਪੇ ਨੇ ਹੀ,
ਰਚਿਆ ਸਭ ਸੰਸਾਰ।
ਜਿੰਦ ਅੱਖਾਂ ਬੰਦ ਕਰਕੇ ਆਈ,
ਇੱਕ ਸੈਲੀ ਜੀਵ ਬਣ ਕੇ ਆਈ।
ਨੱਕ ਨਾ ਕੰਨ ਨਾ ਹੱਥ ਲਿਆਈ,
ਮਿਲਿਆ ਸਭ ਕੁਝ ਲੋੜ ਅਨੁਸਾਰ।
ਸਮੇਂ ਦਾ ਚਰਖਾ ਚੱਲ ਰਿਹਾ ਹੈ,
ਬਦਲਦੀ ਜਾਂਦੀ ਹੈ ਨੁਹਾਰ।
ਸਿਆਸੀ ਸਮਾਜੀ ਨਿਜ਼ਾਮ ਬਦਲਦੇ,
ਬਦਲ ਰਿਹਾ ਹੈ ਸੰਸਾਰ।
ਅੱਜ ਬਾਰਾ ਪਹਿਰਾ ਪੂੰਜੀਵਾਦ ਦਾ,
ਮਾਇਆਧਾਰੀ ਪ੍ਰਧਾਨ ਹੈ।
ਆਮ ਆਦਮੀ ਨੂੰ ਕੋਈ ਨਾ ਪੁੱਛੇ,
ਕੁਲੀਨ ਕੁਲਾਂ ਦੀ ਸ਼ਾਨ ਹੈ।
ਸਰਮਾਏਦਾਰੀ ਨੇ ਤਣਿਆ ਜਾਲ ਹੈ,
ਦਨੀਆਂ ਸਾਰੀ ਬੇਹਾਲ ਹੈ।
ਥਾਂ ਥਾਂ ਘੁੰਮ ਕੇ ਵੇਖੀਏ,
ਹਰ ਇੱਕ ਸੁਰ ਬੇਤਾਲ ਹੈ।
ਸਮਾਂ ਅਵੱਸ਼ ਉਹ ਆਏਗਾ,
ਦੁਨੀਆਂ ਵਿਚ ਖੇੜਾ ਲਿਆਏਗਾ।
ਊਚ-ਨੀਚ ਅਮੀਰੀ ਗਰੀਬੀ,
ਜੱਗ ਵਿਚੋਂ ਮਿਟਾਏਗਾ।
*********
ਪੂੰਜੀਵਾਦੀ ਨਿਜ਼ਾਮ ਦੇ ਅੰਦਰ
ਪੂੰਜੀਵਾਦੀ ਨਿਜ਼ਾਮ ਦੇ ਅੰਦਰ,
ਇਹ ਜੋ ਵਿਰਸਾ ਮਿਲਦਾ ਜਾਵੇ।
ਅਣ ਕਮਾਇਆ ਧੰਨ ਮਿਲ ਜਾਵੇ,
ਵੇਹਲੜ ਬੰਦਾ ਮੌਜ ਉਡਾਵੇ।
ਕਰੇ ਕਿਰਤ ਨਾ ਭੋਰਾ ਭਰ ਵੀ,
ਵੇਹਲਾ ਬਹਿ ਕੇ ਹੁਕਮ ਚਲਾਵੇ।
ਵੇਹਲਾ ਮਨ ਸ਼ੈਤਾਨ ਦਾ ਘਰ,
ਜੱਗ ਸਾਰੇ ਲਈ ਦੁੱਖ ਵਧਾਵੇ।
ਵੇਹਲੜ ਨਾਲੋਂ ਮੰਗਤਾ ਚੰਗਾ,
ਥਾਂ ਥਾਂ ਜਾਵੇ ਮੰਗ ਕੇ ਖਾਵੇ।
ਕਰਮ ਮੰਗਣ ਦਾ ਬੇਸ਼ੱਕ ਕਰਦਾ,
ਪਰ ਬਣ ਕੋਹੜੀ ਜਿੰਦ ਨਾ ਲੰਘਾਵੇ।
ਮਿਲੇ ਨਾ ਵਿਰਸਾ ਕਾਰ ਕਮਾਈਏ,
ਵੇਹਲੇ ਬਹਿ ਕੇ ਕਦੀ ਨਾ ਖਾਈਏ।
ਨਾ ਕੋਈ ਕਿਧਰੇ ਮੰਗਤਾ ਹੋਵੇ,
ਨਾ ਕੋਈ ਹੱਕ ਕਿਸੇ ਦਾ ਖਾਵੇ।
ਬੇਸ਼ੱਕ ਵਿਰਸਾ ਮਿਲਦਾ ਜਾਵੇ,
ਪਰ ਹਿੰਮਤ ਕਰਕੇ ਆਪ ਕਮਾਵੇ।
ਰੱਬੋਂ ਮਿਲਿਆ ਜਿਸਨੂੰ ਵਿਰਸਾ,
ਯਤੀਮ ਮੁਥਾਜ ਗਰੀਬ ਪੜ੍ਹਾਵੇ।
*********
ਸਰਮਾਏਦਾਰੀ ਨਿਜ਼ਾਮ ਦਾ ਚੜ੍ਹਿਆ ਹੈ, ਬੁਖਾਰ
ਸਰਮਾਏਦਾਰੀ ਨਿਜ਼ਾਮ ਦਾ ਚੜ੍ਹਿਆ ਹੈ, ਬੁਖਾਰ,
ਹਮਦਰਦੀ ਬੇਗਰਜ਼ੀ ਨੂੰ ਪੈ ਗਈ ਰੱਬ ਦੀ ਮਾਰ।
ਨਿਰਧਨ ਨੰਗੇ ਤਨ, ਭੁੱਖਣ ਭਾਣੇ ਕਰਦੇ ਫਿਰਦੇ ਕਾਰ,
ਲੀਰਾਂ ਗਲ਼ ਵਿਚ ਪਾਈਂ ਫਿਰਦੀਆਂ ਤ੍ਰਿਮਿਤਾਂ ਲੱਖ ਹਜ਼ਾਰ।
ਆਤੁਰ ਹੋਏ ਫਿਰਦੇ ਬੱਚੇ ਗੱਲ਼ਾਂ ਵਿਚ ਪਾਈਂ ਲੰਗਾਰ,
ਫਿਰਨ ਮੰਗਤੇ ਥਾਂ ਥਾਂ ਕੁਲੀਨ ਕੁਲਾਂ ਦੀ ਹੈ ਸਰਕਾਰ।
ਹੱਕ ਹੋਰਾਂ ਦੇ ਮਾਰਕੇ ਪੁੰਜੀਵਾਦੀ ਭਰਨ ਭੰਡਾਰ,
ਕਮੀਨ ਰੁਲਦੇ ਜੱਗ ਵਿਚ ਸਰਮਾਏਦਾਰਾਂ ਨੂੰ ਮੌਜ ਬਹਾਰ।
ਰੱਜੀਆਂ ਪੁੱਜੀਆਂ ਔਰਤਾਂ ਪਾਵਣ ਹਾਰ ਸ਼ਿੰਗਾਰ,
ਡੱਕੇ ਲੀਰਾਂ ਕਾਗਜ਼ ਚੁਗਦੀਆਂ ਹੋਵਣ ਗਰੀਬ ਖੁਆਰ।
ਕੀ ਹੋਇਆ ਬੰਦੇ ਦੀ ਮੱਤ ਨੂੰ ਰੁਲ਼ ਰਿਹਾ ਸੰਸਾਰ,
ਕਿਉਂ ਅਸਾਂ ਨੇ ਚੁੱਕਿਆ, ਸਰਮਾਏਦਾਰੀ ਦਾ ਭਾਰ।
ਖੁੱਲ੍ਹ ਕਿਉਂ ਦੇਈਏ ਕਿਸੇ ਨੂੰ ਕਿ ਹੱਕ ਸਾਰੇ ਨੇ ਉਸਦੇ ਯਾਰ,
ਹਰ ਕਿਸੇ ਨੂੰ ਕਿਉਂ ਮਿਲੇ ਨਾ ਜਿਸਨੇ ਜਿੰਨੀ ਕੀਤੀ ਕਾਰ।
ਜਾਂ ਵਿੱਤ ਮੁਤਾਬਕ ਕੰਮ ਕਰੇ ਤੇ ਪੂਰੀ ਕਰੇ ਜੋ ਕਾਰ,
ਲੋੜ ਮੁਤਾਬਕ ਚੁੱਕ ਲੈ ਜਾਵੇ ਹੋਵਣ ਭਰੇ ਭੰਡਾਰ।
ਵਹਿਮ ਭਰਮ ਅੰਧ ਵਿਸ਼ਵਾਸ਼ੀ ਫੈਲਾਵਣ ਡੇਰੇਦਾਰ,
ਵਿਦਿਆ ਗਿਆਨ ਵਿਗਿਆਨ ਵੰਡੀਏ ਦੂਰ ਹੋਵੇ ਅੰਧਕਾਰ।
ਅਮੀਰੀ ਗਰੀਬੀ ਊਚ ਨੀਚ ਕਿਉਂ ਹੋਵਣ ਵਿੱਚ ਸੰਸਾਰ,
ਕੁਲੀਨ ਕੁਲਾਂ ਨੇ ਬੈਠ ਕੇ ਕੀਤੀ ਸੋਚ ਵਿਚਾਰ।
ਕਰੀਏ ਰਾਖੀ ਹਿੱਤਾਂ ਦੀ ਰਲ ਮਿਲ ਸਾਰੇ ਯਾਰ,
ਬਣਾਇਆ ਬੁੱਧੂ ਲੋਕਾਂ ਨੂੰ ਦੇਹ ਵੋਟ ਦਾ ਅਧਿਕਾਰ।
ਪਾਇਆ ਭੁਲੇਖਾ ਲੋਕਾਂ ਨੂੰ ਕਿ ਲੋਕਾਂ ਦੀ ਸਰਕਾਰ,
ਸਰਕਾਰ ਸਦਾ ਹੀ ਉਸਦੀ ਜਿਸ ਦੇ ਹੱਥ ਮੁਹਾਰ।
ਵੋਟਾਂ ਵਿਚ ਜਿੱਤਦੇ ਕੁਲੀਨ ਕੁਲੀ ਸਰਦਾਰ,
ਜਾਂ ਫਿਰ ਵੋਟਾਂ ਜਿੱਤਦੇ ਸਰਮਾਏਦਾਰ।
ਪਿੱਛਲੱਗ ਲੋਕੀਂ ਵੋਟਾਂ ਪਾਉਂਦੇ ਬਿਨ ਕੀਤਿਆਂ ਸੋਚ ਵਿਚਾਰ,
ਗੱਜ ਵੱਜ ਕੇ ਵੋਟਾਂ ਪਾਉਂਦੇ ਹੋ ਜਾਂਦੇ ਲੋਕ ਦੁਫਾੜ।
ਬਣਾਇਆ ਬੁੱਧੂ ਲੋਕਾਂ ਨੂੰ ਦੇਹ ਵੋਟ ਦਾ ਅਧਿਕਾਰ,
ਸਰਕਾਰ ਸਦਾ ਹੀ ਓਸਦੀ ਜਿਸਦੇ ਹੱਥ ਮੁਹਾਰ।
ਇਹ ਵੋਟ ਰਾਜ ਦਾ ਜਾਲ ਗੁੰਝਲਾਂ ਭਰਿਆ ਜਾਲ,
ਦੋਫਾੜ ਕਰਨ ਲਈ ਲੋਕਾਂ ਨੂੰ ਸਰਮਾਏਦਾਰਾਂ ਦੀ ਚਾਲ।
ਰੁਲਦੇ ਫਿਰਦੇ ਲੋਕ ਕਿਸ ਨੂੰ ਕਰਨ ਪੁਕਾਰ,
ਸਰਕਾਰ ਵਿਚ ਤਾਂ ਡਟ ਬੈਠੇ ਨੇ ਸਮੇਂ ਦੇ ਸਰਦਾਰ।
ਭੋਲੂ ਪੁੱਤਰ ਨਰਾਇਣ ਦਾ ਸਰਮਾਏਦਾਰਾਂ ਦੀ ਕਾਰ,
ਨੱਥੂ ਖੈਰ ਜਗਤਾ-ਭਗਤਾ ਰੁਲਦੇ ਸ਼ਰੇ ਬਾਜ਼ਾਰ।
ਜਵਾਨੀ ਸਾਡੀ ਵੇਹਲੀ ਫਿਰਦੀ ਸਰਕਾਰ ਨਾ ਲੈਂਦੀ ਸਾਰ,
ਗਰੀਬਾਂ ਦੇ ਪੁੱਤ ਬਣਨ ਪੁਲਸੀਏ ਤੇ ਫੌਜੀ, ਸਰਦਾਰਾਂ ਦੇ ਪਹਿਰੇਦਾਰ।
ਪੰਚਾਇਤੀ ਰਾਜ ਦੀ ਬਹਾਰ ਮਾਨਣ ਪਿੰਡਾਂ ਦੇ ਸਰਦਾਰ,
ਭਲਾ ਕਿਵੇਂ ਸਰਪੰਚ ਬਣੇ ਕੋਈ ਕਿਸੇ ਪਿੰਡ ਦਾ ਚਮਾਰ,
ਕੁਲੀਨ ਕੁਲਾਂ ਦੇ ਹੀ ਸਰਗਣੇ ਥਾਂ ਥਾਂ ਬੈਠੇ ਡੇਰੇਦਾਰ,
ਅੰਧ ਵਿਸ਼ਵਾਸ਼ੀ ਜੋ ਫੈਲਾਉਂਦੇ ਇਸ ਪਾਰ ਤੋਂ ਉਸ ਪਾਰ।
ਕਿਧਰੇ ਕੋਈ ਗਰੀਬ ਨਾ ਹੋਵੇ ਬੰਦੇ ਦੀ ਵਧ ਜਾਵੇ ਸ਼ਾਨ,
ਅਮੀਰੀ ਗਰੀਬੀ ਊਚ ਨੀਚ ਨਹੀਂ ਦਿੱਤੀ ਕਿਸੇ ਨੂੰ ਭਗਵਾਨ।
ਇਹ ਦੇਣ ਹੈ ਕਾਣੀ ਵੰਡ ਦੀ ਇਹਨੂੰ ਕਿਸਮਤ ਦੀ ਦੇਣ ਨਾ ਜਾਣ,
ਸਰਮਾਏਦਾਰੀ ਅਰਥ ਵਿਵਸਥਾ ਨਿਰੀ ਉਲਾਰੂ ਤੇ ਬੇਲਗਾਮ,
ਕਰਕੇ ਹਿੰਮਤ ਤੋੜੀਏ ਸਰਮਾਏਦਾਰੀ ਦੀ ਲਗਾਮ,
ਰੁਲਦਾ ਫਿਰੇ ਨਾ ਕੋਈ ਵੀ, ਰੁਲਦਾ ਫਿਰ ਨਾ ਆਦਮੀ ਆਮ।
ਉਲਾਰੂ ਸਿਸਟਮਜ਼ ਬਦਲੀਏ ਇੱਕੋ ਹੰਭਲਾ ਮਾਰ,
ਨਵਾਂ ਸਮਾਜ ਉਸਾਰੀਏ ਸਭ ਹੋਵਣ ਇੱਕ ਸਾਰ,
ਊਚ ਨੀਚ ਨਾ ਹੋਵੇ ਕਿਧਰੇ ਪੰਗਤ ਲੱਗੇ ਹਜ਼ਾਰ।
ਰੁਲੇ ਨਾ ਬਚਪਨ ਤੇ ਬੁਢਾਪਾ ਰੁਲੇ ਨਾ ਕੋਈ ਨਰ ਨਾਰ,
ਮਹਾਂ ਵਿਦਿਆਲੇ ਸਭਨਾਂ ਲਈ ਸਭ ਲਈ ਹੋਵੇ ਰੁਜ਼ਗਾਰ।
ਵਿਦਿਆ ਗਿਆਨ ਵਿਗਿਆਨ ਦਾ ਉੱਚਾ ਹੋਵੇ ਮਿਆਰ।
ਸਿਆਸੀ ਸਮਾਜੀ ਅਰਥ ਵਿਵਸਥਾ ਹੋਵੇ ਨਾ ਉਲਾਰ,
ਵਿਤਕਰਾ ਕਿਧਰੇ ਕੋਈ ਨਾ ਹੋਵੇ ਸਭਨਾਂ ਸੰਗ ਪਿਆਰ।
ਜੇ ਹੋਵੇ ਸੌ ਬਿਮਾਰ ਹੋਵੇ ਨਾ ਇੱਕੋ ਆਨਾਰ,
ਇੱਕ ਦਾ ਸਭਨਾਂ ਲਈ ਸਭਨਾਂ ਦਾ ਇੱਕ ਲਈ, ਹੋਵੇ ਸਰੋਕਾਰ।
ਰੱਬੀ ਰਾਹ ਸਭ ਦਾ ਸਾਂਝਾ ਰਹੇ ਨਾ ਧਰਮਾਂ ਦੀ ਭਰਮਾਰ,
ਪੂੰਜੀਵਾਦੀ ਅਰਥ ਵਿਵਸਥਾ, ਨਿਰੀ ਉਲਾਰੂ ਤੇ ਬੇਲਗਾਮ,
ਵਿੱਦ ਵਿੱਦ ਕੇ ਜਿੰਦ ਲੰਘਾਈਏ ਅਮਨ ਸ਼ਾਂਤੀ ਨਹੀਂ ਆਰਾਮ।
*********
ਪਿਛਾਂਹ ਖਿੱਚੂ ਕਦੀ ਨਾ ਬਣੀਏ
ਪਿਛਾਂਹ ਖਿੱਚੂ ਕਦੀ ਨਾ ਬਣੀਏ,
ਜਿੰਦ ਅੱਗੇ ਟੁਰਦੀ ਜਾਵੇ।
ਕੱਢੇ ਸਿਆੜ ਨਿੱਤ ਨਵੇਂ ਧਰਤ 'ਤੇ,
ਨਿੱਤ ਨਵੀਂ ਉਪਜ ਉਪਜਾਵੇ।
ਧਰਤੀ ਸਾਡੀ ਹੁਣ ਮੇਚ ਨਾ ਜਿੰਦ ਦੇ,
ਜਿੰਦ ਨਵੀਆਂ ਧਰਤੀਆਂ ਲਭਣ ਜਾਵੇ।
ਹੈ ਅੱਗੇ ਵਧਣਾ ਕੰਮ ਜਿੰਦ ਦਾ,
ਕਿਉਂ ਬੀਤ ਗਏ ਨੂੰ ਜੱਫੀ ਪਾਵੇ।
ਵਾਰ ਵਾਰ ਕਲਬੂਤ ਬਦਲੇ,
ਕਲਬੂਤ ਨਵੇਂ ਗੱਲ ਪਾਉਂਦੀ ਜਾਵੇ।
ਹੁਣ ਹੋਇਆ ਪੁਰਾਣਾ ਮਾਣਸ ਚੋਲਾ,
ਨਵੇਂ ਚੋਲੇ ਦੀ ਵਿਉਂਤ ਬਣਾਵੇ।
ਪਰਵਾਹ ਸੋਚ ਦਾ ਚਾਲੂ ਰੱਖੀਏ,
ਸਮਾਂ ਸਥਾਨ ਹਾਲਾਤ ਸੂਝ ਵਧਾਵੇ।
ਵਿਰਾਟ ਹੁਕਮ ਜੋ ਜੱਗ ਵਿੱਚ ਚੱਲੇ,
ਨਿੱਤ ਸੂਝ ਨਵੀਂ ਸਿਖਾਉਂਦਾ ਜਾਵੇ।
*********
ਬੰਦਿਆ ਛੱਡ ਦੇ ਧਰਮਾਂ ਦੇ ਝਗੜੇ
ਬੰਦਿਆ ਛੱਡ ਦੇ ਧਰਮਾਂ ਦੇ ਝਗੜੇ,
ਕੋਈ ਧਰਮ ਨਾ ਰੱਬ ਦੇ ਨੇੜੇ ਜਾਵੇ।
ਪੂਜਾ ਜਾਂ ਭਗਤੀ ਐਸੀ ਨਾ ਕਰੀਏ,
ਜੋ ਤਰੰਗ ਜੀਵਨ ਦੀ ਮਾਰ ਮੁਕਾਵੇ।
ਅਕਲੀਂ ਬੁੱਝੀਏ ਗੈਬ ਦੀਆਂ ਗੱਲਾਂ,
ਹੁਕਮੀ ਦਾ ਹੁਕਮ ਸਮਝ ਆ ਜਾਵੇ।
ਜੋ ਸੋਚ ਬੰਦੇ ਦੀ ਬੰਦ ਕਰੇ,
ਐਸੇ ਧਰਮ ਦੇ ਨੇੜੇ ਨਾ ਜਾਵੇ।
Îਮੰਦਰੀ ਮਸਜਿਦੀ ਤੇ ਗੁਰਦੁਆਰੀ,
ਬੇਸ਼ੱਕ ਨਿੱਤ ਅਰਦਾਸ ਗੁਜ਼ਾਰੀ।
ਪਰ ਕਦੀ ਨਾ ਕਿਸੇ ਨੂੰ ਗੈਰ ਸਮਝੀ,
ਦੂਈ ਦਵੈਸ਼ ਨਾ ਮਨ ਵਿੱਚ ਪਾਵੀਂ।
ਸਿਆਸਤ ਧਰਮਾਂ ਦੀ ਜੋ ਕਰਦੇ,
ਕੌਮ ਨੂੰ ਵੰਡਦੇ ਪ੍ਰੇਮ ਨਾ ਜ਼ਰਦੇ।
ਮਸਜਿਦ ਢਾਉਂਦੇ ਮੰਦਰ ਬਣਵਾਉਂਦੇ,
ਵਡ-ਕੁਰਸੀ ਦੇ ਫਿਟ ਨਾ ਐਸੇ ਵਰ੍ਹਦੇ।
ਕਿੰਨੀ ਸੌੜੀ ਸੋਚ ਬੰਦੇ ਦੀ,
ਕਿੰਨੀ ਭੈੜੀ ਲੋਚ ਬੰਦੇ ਦੀ।
ਮਸਜਿਦ ਇਹਦੀ ਮੰਦਰ ਉਹਦਾ,
ਸਾਂਝ ਦਿਲਾਂ ਦੀ ਕਿਉਂ ਨਹੀਂ ਕਰਦੇ।
ਉਹ ਆਏ ਉਨ ਮੰਦਰ ਢਾਏ,
ਇਹ ਆਏ ਇਨ ਮਸਜਿਦ ਢਾਈ।
ਸੂਝ ਬੰਦੇ ਨੂੰ ਕਿਉਂ ਨਹੀਂ ਆਉਂਦੀ,
ਜ਼ੋਰਾ ਜਰਬੀ ਕਦੀ ਨਾ ਕਰਦੀ ਦਿਲ ਬਦਲਾਈ।
*********
ਮਿਸ਼ਨ ਜਿੰਦ ਦਾ ਅੱਜ ਵਿਚ ਜਿਊਣਾ
ਮਿਸ਼ਨ ਜਿੰਦ ਦਾ ਅੱਜ ਵਿਚ ਜਿਊਣਾ,
ਕੱਲ੍ਹ ਗਿਆ ਕਰਕੇ ਆਪਣੀ ਕਾਰ।
ਅੱਜ ਦਾ ਕੰਮ ਨਾ ਕੱਲ੍ਹ 'ਤੇ ਛੱਡੀਏ,
ਕਰ ਨਾ ਸਕੀਏ ਬੇਸ਼ੱਕ ਕਮਾਲ।
ਅੱਜ ਦਾ ਕੰਮ ਜੇ ਕੱਲ੍ਹ 'ਤੇ ਛੱਡੀਏ,
ਜਾਂ ਅੱਜ ਦਾ ਕੰਮ ਜੇ ਦੇਈਏ ਟਾਲ।
ਹੋ ਸਕਦੈ ਕੱਲ੍ਹ ਆਵੇ ਨਾ ਆਵੇ,
ਜਾਂ ਪੈਰੀਂ ਪਵੇ ਕੋਈ ਨਵਾਂ ਜੰਜਾਲ।
ਚਾਹਤ ਸਾਡੀ ਰਹਿ ਜਾਵੇ ਅਧੂਰੀ,
ਜਿੰਨੀ ਮਰਜ਼ੀ ਕਰੀਏ ਭਾਲ।
ਜੋ ਕੁਝ ਵੀ ਮਿਲ ਜਾਵੇ ਸਾਨੂੰ,
ਉਸ ਨੂੰ ਕਰੀਏ ਹੱਕ ਹਲਾਲ।
ਚੰਗਾ ਕਰੀਏ ਚੰਗਾ ਹੋਵੇ,
ਮÎਨ ਵਿਚ ਰਹਿੰਦਾ ਨਹੀਂ ਮਲਾਲ।
ਪ੍ਰੇਮ ਭਾਵਨਾ ਮਿੱਤਰ ਭਾਵਨਾ,
ਜੱਗ ਵਿਚ ਕਰ ਦੇਵੇ ਕਮਾਲ।
ਹੋਵੇ ਰੀਝ ਜੇ ਕੋਈ ਅਸਾਡੀ,
ਤਤਪਰ ਹੋ ਕੇ ਕਰੀਏ ਕਾਰ।
ਹਿੰਮਤ ਕਦੇ ਨਾ ਹਾਰੀਏ,
ਲੰਘ ਜਾਵਾਂਗੇ ਪਾਰ।
ਹੋਵੇ ਆਸ ਜੇ ਕੋਈ ਅਸਾਂ ਨੂੰ,
ਬੇਸਬਰੀ ਨਾਲ ਨਾ ਕਰੀਏ ਭਾਲ।
ਸਬਰ ਸੰਤੋਖ ਮਨ ਵਿੱਚ ਰੱਖੀਏ,
ਕਰਦੇ ਜਾਈਏ ਸੱਚੀ ਕਾਰ।
ਮੁਸ਼ਕਲਾਂ ਆਵਣ ਬੇਸ਼ੱਕ ਭਾਰੀ,
ਜੋ ਸਕੀਏ ਨਾ ਟਾਲ।
ਆਵਣ ਅੜਿੱਕੇ ਜਿੰਨੇ ਮਰਜੀ,
ਕਟ ਦੇਈਏ ਸਭ ਜੰਜਾਲ।
ਇੱਕ ਦਿਨ ਆਵੇ ਕਮਾਲ ਹੋ ਜਾਵੇ,
ਜੀਵਨ ਸਾਡਾ ਅਰਥ ਲੱਗ ਜਾਵੇ।
ਹੋਵੇ ਰਹਿਮਤ ਸਾਡੇ ਉੱਤੇ,
Îਮੁਲ ਜੀਵਨ ਦਾ ਪੈ ਜਾਵੇ।
ਜੋ ਕੁਝ ਅਸਾਂ ਨੇ ਅੱਜ ਕੀਤਾ ਹੈ,
ਕੱਲ੍ਹ ਨੂੰ ਕੋਈ ਵੱਧ ਕਰ ਜਾਵੇ।
ਕਮਾਲ ਦੀ ਕੋਈ ਹੱਦ ਨਹੀਂ ਹੈ,
ਕੱਲ੍ਹ ਨਾਲੋਂ ਅੱਜ ਅੱਗੇ ਜਾਵੇ।
*********
ਭੀੜੇ ਦਰਵਾਜ਼ੇ ਕੱਚੇ ਕੋਠੇ ਕਮਜ਼ੋਰ ਗਰੀਬਾਂ ਦੇ
ਭੀੜੇ ਦਰਵਾਜ਼ੇ ਕੱਚੇ ਕੋਠੇ ਕਮਜ਼ੋਰ ਗਰੀਬਾਂ ਦੇ,
ਓਥੇ ਹਾਥੀਆਂ ਵਾਲੇ ਜਾ ਨਹੀਂ ਸਕਦੇ।
ਊਠਾਂ ਵਾਲੇ ਵੀ ਲੰਘ ਜਾਂਦੇ,
ਉਹ ਕੁਲੀਆਂ ਦੇ ਵਿਚ ਆ ਨਹੀਂ ਸਕਦੇ।
ਚੰਗੇ ਮਿੱਤਰ ਤੇ ਗੁਣਵਾਨ ਕਰ ਦਿੰਦੇ ਕਲਿਆਣ,
ਪਰ ਮਿੱਤਰ ਜੇ ਬੁਰਾ ਹੈ ਕਮਜ਼ੋਰ ਸਾਡਾ ਧੁਰਾ ਹੈ।
ਹੋਣ ਜਿਸ ਦੇ ਘਰ ਵਿਚ ਦਾਣੇ ਉਹਦੇ ਕਮਲੇ ਵੀ ਸਿਆਣੇ,
ਪਾ ਰੱਖਦੇ ਓਥੇ ਮਿੱਤਰ ਘੇਰਾ, ਭੀੜ ਪਵੇ ਫਿਰ ਮਿੱਤਰ ਕਿਹੜਾ।
ਚਾਪਲੂਸ ਮਿੱਤਰ ਜੇ ਹੋਵੇ ਭੀੜ ਪਵੇ ਉਹ ਨਾ ਖਲੋਵੇ,
ਚਾਪਲੂਸੀ ਜੋ ਕਰੇ ਮੱਤ ਉਸਨੂੰ ਮਿੱਤਰ ਜਾਣ।
ਮਿੱਤਰ ਉਹ ਜੋ ਸੱਚ ਪਛਾਣੇ ਫਰੇਬ ਰੱਤੀ ਨਾ ਜਾਣੇ,
ਮਿੱਤਰ ਉਹ ਜੋ ਫਰਜ਼ ਪਛਾਣੇ ਹੋ ਜਾਵੇ ਕੁਰਬਾਨ।
ਸ਼ਕਤੀਸ਼ਾਲੀ ਦੁਸ਼ਮਣ ਹੋਵੇ ਸਾਵਧਾਨ ਹੋ ਜਾਈਏ,
ਦੁਸ਼ਮਣ ਦੀ ਹਰ ਚਾਲ ਸਮਝ ਕੇ ਆਪਣਾ ਆਪ ਬਚਾਈਏ।
ਮਿੱਤਰ ਜੇ ਕਮਜ਼ੋਰ ਹੋਵੇ ਵਿਸ਼ਵਾਸ਼ ਘਾਤ ਕਰ ਜਾਵੇ,
ਮੌਤ ਦੇ ਮੂੰਹ ਵਿਚ ਪਾ ਕੇ ਸਾਨੂੰ ਆਪਣਾ ਆਪ ਬਚਾਵੇ।
ਕਮਜ਼ੋਰ ਮਿੱਤਰ ਦੇ ਕਹਿਣੇ ਉਤੇ ਕਦੀ ਨਾ ਸਿੰਙ ਫਸਾਈਏ,
ਆਪਣੇ ਹੀ ਬਲਬੂਤੇ ਉੱਤੇ ਵੈਰੀ ਸੰਗ ਟਕਰਾਈਏ।
ਮਾੜੇ ਨੂੰ ਮੱਤ ਸਤਾਈਏ ਸਮਾਂ ਬਦਲਦਾ ਜਾਵੇ,
ਮਾੜਾ ਤਕੜਾ ਹੋ ਜਾਂਦਾ ਹੈ ਭੈਅ ਸਾਨੂੰ ਫਿਰ ਆਵੇ।
ਤਿੰਨਾ ਨੇ ਰਲਕੇ, ਖੂਹ ਵਿਚ ਲਟਕਾਇਆ,
ਨਿੱਕੇ ਵੀਰ ਦਾ ਵੱਡਾ ਵੀਰਾ।
ਬੇਸ਼ਕੱ ਵੱਡਾ ਵੀਰਾ ਮਰ ਗਿਆ,
ਪਰ ਨਿੱਕੇ ਦੇ ਦਿਲ ਵਿਚ ਚੀਸ ਭਰ ਗਿਆ।
ਪਾਲੇ ਉਸਨੇ ਪੰਜ ਭਤੀਜੇ,
ਦੇਹ ਖੁਰਾਕ ਕੀਤੇ ਬਲਵਾਨ।
ਸੁਟਵਾਏ ਤਿੰਨੇ ਉਸੇ ਖੂਹ ਵਿਚ,
ਸਮਾਂ ਬਦਲੇ, ਬਦਲੇ ਇਨਸਾਨ
*********
ਆਵੇ ਸੱਜਨ! ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ
(1)
ਆਵੇ ਸੱਜਨ! ਜਾ ਨੰਗੇ ਪੈਰੀਂ ਕਰੀਏ ਉਸਦੀ ਅਗਵਾਈ,
ਪਰ ਵੈਰੀ ਜੇ ਆ ਲਲਕਾਰੇ ਡਟ ਕੇ ਕਰੀਏ ਫਿਰ ਲੜਾਈ।
ਕੁੱਝ ਵੀ ਐਸਾ ਕਦੀ ਨਾ ਕਰੀਏ ਕਿ ਸ਼ਰਮ ਸਾਨੂੰ ਮੁੜ ਆਵੇ,
ਜੇਕਰ ਅੱਜ ਜੋ ਵੈਰੀ ਸਾਡਾ ਕੱਲ੍ਹ ਮਿੱਤਰ ਬਣ ਜਾਵੇ।
ਕੋਈ ਵੀ ਐਸਾ ਭੇਦ ਨਾ ਦੱਸੀਏ ਕਿ ਡਰ ਸਾਨੂੰ ਫਿਰ ਆਵੇ,
ਜੇਕਰ ਅੱਜ ਦਾ ਮਿੱਤਰ ਸਾਡਾ ਕੱਲ੍ਹ ਵੈਰੀ ਬਣ ਜਾਵੇ।
ਨਾ ਕੋ ਵੈਰੀ ਨਾ ਹੀ ਬੇਗਾਨਾ ਇਸ ਦੁਨੀਆਂ ਵਿਚ ਭਾਈ,
ਉਮਰਾਂ ਭਰ ਦੀ ਮਿੱਤਰਤਾ ਭਾਗੀਂ ਹੀ ਹੱਥ ਆਵੇ।
(2)
ਗਰਜ਼ਾਂ ਭਰੇ ਰਿਸ਼ਤੇ ਸਾਡੇ ਬੇਗਰਜ਼ੀ ਦਿਸੇ ਨਾ ਕਾਈ,
ਸਵਾਰਥ ਜੇਕਰ ਟਕਰਾ ਜਾਵਣ ਮਿੱਤਰ ਵੈਰੀ ਬਣ ਜਾਈ।
ਇਨਸਾਨੀ ਰਿਸ਼ਤੇ ਬਹੁਤ ਭੁਰਭੁਰੇ ਟੁੱਟਦਿਆਂ ਦੇਰ ਨਾ ਲੱਗੇ ਕਾਈ,
ਉਹ ਹੀ ਰਿਸ਼ਤੇ ਨਿਭਦੇ ਜੱਗ ਵਿਚ ਸਿਦਕਦਿਲੀ ਜਿਨ ਦਿਲਾਂ 'ਚ ਪਾਈ।
ਗਰਜ਼ਾਂ ਭਰੇ ਰਿਸ਼ਤੇ ਨਹੀਂ ਮਾੜੇ ਦੇਣ ਲੈਣ ਜੇ ਚੱਲਦਾ ਜਾਈ,
ਲੈਂਦੇ ਹੀ ਜਾਈਏ ਕੁਝ ਨਾ ਦੇਈਏ, ਇਹ ਗੱਲ ਚੰਗੀ ਨਾ ਭਾਈ।
ਆਰਥਿਕ ਰਿਸ਼ਤੇ ਸਾਡੇ ਸਭ ਦੇ ਦੇਣ ਲੈਣ ਸਭ ਲੋੜ ਅਨੁਸਾਰ,
ਕੁਝ ਦੇਈਏ ਕੁਝ ਲੈ ਕੇ ਜਾਈਏ, ਜੱਗ ਵਿਚ ਚਲੇ ਤਾਂ ਬਾਜ਼ਾਰ।
ਫਰਜ਼ ਸਾਡਾ ਸਭ ਦਾ ਇੱਕੋ, ਕਿ ਹੱਕ ਨਾ ਕਿਸੇ ਦਾ ਖਾਈਏ,
ਨਾ ਲੁਟੀਏ ਨਾ ਲੁੱਟੇ ਜਾਈਏ ਜਿੰਦ ਪਿਆਰਾਂ ਸੰਗ ਨਿਭਾਈਏ।
ਆਉਣ ਵਾਲੀ ਪੀੜ੍ਹੀ ਦੀ ਖਾਤਰ ਜੱਗ ਸੋਹਣਾ ਛੱਡ ਕੇ ਜਾਈਏ,
ਅਮਨ ਸ਼ਾਂਤੀ ਜੱਗ ਵਿਚ ਆਵੇ ਵਿਤਕਰੇ ਸਭ ਮਿਟਾਈਏ।
*********
ਇਕੱਲਤਾ ਵਿਚ ਫਰੋਲੀਏ ਆਪਾ
ਇਕੱਲਤਾ ਵਿਚ ਫਰੋਲੀਏ ਆਪਾ,
ਗਹਿਰਾ ਸੋਚੀਏ ਭਾਈ।
ਸੱਚ ਕਸਵੱਟੀ ਉੱਤੇ ਪਰਖੀਏ,
ਜਿੰਦ ਅਸਾਂ ਨੇ ਜਿਵੇਂ ਲੰਘਾਈ।
ਕੀ ਅਸੀਂ ਆਪਣੀ ਜਿੰਦ ਜੀਵੇ ਹਾਂ,
ਜਾਂ ਬਣੇ ਰਹੇ ਅਸੀਂ ਪਿਛਲੱਗ ਭਾਈ।
ਕੀ ਅਸੀਂ ਆਪਣੀ ਰਾਹੇ ਚੱਲੇ ਹਾਂ,
ਜਾਂ ਚੱਲੇ ਰਾਹ ਜੋ ਹੋਰਾਂ ਨੇ ਪਾਈ।
ਕੀ ਪਰਮ ਸੱਤਾ ਨੂੰ ਅਸਾਂ ਬੁੱਝਿਆ ਹੈ,
ਅਤੇ ਬੁੱਝਿਆ ਹੈ ਹੁਕਮ ਖੁਦਾਈ।
ਜਾਂ ਮੰਦਰੀ ਮਸਜਿਦੀਂ ਗੁਰਦੁਆਰੀਂ ਜਾ ਕੇ,
ਅਸੀਂ ਕੀਤੀ ਸੀਸ ਘਸਾਈ।
ਕੀ ਲੋਕਾਂ ਦੀ ਮੱਤ ਮਾਰੀ ਅਸਾਂ ਨੇ?
ਬਣ ਬਣ ਕੇ ਬੰਦੇ ਖੁਦਾਈ।
ਜਾਂ ਕੀ ਚਾਨਣ ਅਸਾਂ ਨੇ ਵੰਡਿਆ,
ਵਿਦਿਆ ਗਿਆਨ ਵਿਗਿਆਨ ਸਖਾਈ।
ਕੀ ਅੱਖਾਂ ਬੰਦ ਕਰ ਰੱਬ ਰੱਬ ਕੀਤਾ,
ਬਣੇ ਹਿੰਦੂ ਮੁਸਲਿਮ ਸਿੱਖ ਇਸਾਈ।
ਜਾਂ ਧਰਮਾਂ ਨੂੰ ਭੁਲ ਭੁਲਾ ਕੇ,
ਇਨਸਾਨੀਅਤ ਅਸਾਂ ਅਪਣਾਈ।
ਕੀ ਡੇਰੀਂ ਜਾ ਜਾ ਅਸਾਂ ਨੇ,
ਰੱਬ ਦੀ ਦਿੱਤੀ ਦੁਹਾਈ।
ਜਾਂ ਜੋ ਵੀ ਸਾਨੂੰ ਮਿਲਿਆ ਹੈ,
ਅਸੀਂ ਜਾਣਿਆ ਉਸ ਭਾਈ।
*********
ਧਰਮ ਸਾਡੇ ਸਾਡਾ ਚਾਨਣ ਖਾਂਦੇ
ਧਰਮ ਸਾਡੇ ਸਾਡਾ ਚਾਨਣ ਖਾਂਦੇ,
ਅੰਧ ਵਿਸ਼ਵਾਸ਼ੀ ਵੰਡਦੇ ਜਾਂਦੇ।
ਤਨਖਾਹ ਜਾਂ ਫਤਵਾ ਲੱਗ ਜਾਂਦਾ ਹੈ,
ਜੇ ਕਿਸੇ ਨੇ ਕਹਿ ਦਿੱਤੀ ਸਚਾਈ।
ਧਰਮਾਂ ਵਾਲਾ ਰੱਬ ਨਾ ਕਿਧਰੇ,
ਧਰਮ ਕੋਰੇ ਦੇ ਕੋਰੇ ਭਾਈ।
ਰੱਬੀ ਖੇਤਰ ਸਰਵ ਵਿਆਪੀ,
ਪਰਮ ਸੱਤਾ ਉਪਜਾਵੇ ਭਾਈ।
ਅਣਹੋਂਦ ਵਿਚ ਹੋਂਦ ਛਿਪੀ ਹੈ,
ਵਿਪ੍ਰੀਤ ਗੁਣਾਂ ਦੀ ਇਹ ਵਡਿਆਈ।
Îਮੁਢਲਾ ਇੱਕੋ ਅਸੂਲ ਜੱਗ ਦਾ,
ਹੁਕਮੀਂ ਹੁਕਮ ਬਣ ਆਇਆ ਭਾਈ।
ਅਟਲ ਹੁਕਮ ਇੱਕ ਚੱਲਦਾ ਜਾਵੇ,
ਅਟਕੇ ਨਾ ਅਟਕਾਇਆ ਭਾਈ।
ਇਹ ਤਾਂ ਗੋਲ਼ਾ ਨਹੀਂ ਕਿਸੇ ਦਾ,
ਇਹ ਸਰਵ ਵਿਆਪਕ ਭਾਈ।
ਰਾਜਿਆਂ ਰਾਣੀਆਂ ਤੇ ਪੁਜਾਰੀਆਂ,
ਜਨਤਾ ਦੀ ਕੀਤੀ ਖੂਬ ਲੁਟਾਈ।
ਰੱਬ ਦਾ ਮੱਕੜ ਜਾਲ ਬਣਾ ਕੇ,
ਖ਼ੂਨ ਚੂਸਿਆ ਬੰਦੇ ਦਾ ਭਾਈ।
ਸਿਥੱਥ ਵਰਗ ਨੇ ਰਲ ਮਿਲ ਕੇ,
ਅਰਥ ਵਿਵਸਥਾ ਉਲਾਰੂ ਬਣਾਈ।
ਸਿਆਸੀ ਸਮਾਜੀ ਸਿਸਟਮ ਸਾਡੇ,
ਬਣ ਗਏ ਸਾਰੇ ਉਲਾਰੂ ਭਾਈ।
ਸੋਚ ਬੰਦੇ ਦੀ ਲੋਚ ਬੰਦੇ,
ਰਹਿੰਦੀ ਨਹੀਂ ਸਥਾਈ।
ਸਮੇਂ ਨਾਲ ਬਦਲਦੀ ਜਾਵੇ,
ਕਰਦੀ ਜਾਵੇ ਸੁਧਾਈ।
*********
ਰਹਿਬਰ ਸਾਡੇ ਜੋ ਵੀ ਆਏ
ਰਹਿਬਰ ਸਾਡੇ ਜੋ ਵੀ ਆਏ,
ਹਰ ਕੋਈ ਏਥੇ ਕਹਿ ਗਿਆ ਭਾਈ।
ਰੱਬ ਜੀ ਆਪੋਂ ਘੱਟ ਵੱਧ ਦੇਵੇ,
ਲੋਕਾਂ ਨੇ ਕੀਤੀ ਸੀਸ ਝੁਕਾਈ।
ਲਿਖਤਕਾਰ ਲੋਕੀਂ ਭਰਦੇ ਫਿਰਦੇ,
ਨਹੀਂ ਜਾਨਣ ਲਈ ਕੋਈ ਸੋਚ ਦੁੜਾਈ।
ਕਿ ਦੁੱਖ ਸੁੱਖ ਰੱਬ ਜੀ ਕਦੀ ਨਾ ਦੇਵੇ,
ਨਾ ਘਾਟ ਵਾਧ ਉਹ ਕਰੇ ਕੋਈ ਭਾਈ।
ਕਰੀਏ ਕਿਵੇਂ ਦੁੱਖਾਂ ਦਾ ਦਾਰੂ,
ਥਾਂ ਥਾਂ ਰੁਲਦੀ ਫਿਰੇ ਲੋਕਾਈ।
ਕਿਸਮਤ ਕਿਸਮਤ ਰਹਿਣ ਕੂਕਦੇ,
Ñਲੋਟੂਆਂ ਦੀ ਖਬਰ ਨਾ ਕਾਈ।
ਕੁਲੀਨ ਕੁਲਾਂ ਨੇ ਪਾਇਆ ਫੰਦਾ,
ਲੋਕਾਂ ਨੂੰ ਅਜੇ ਸੂਝ ਨਾ ਆਈ।
ਵੋਟ ਰਾਜ ਇਹ ਨੋਟ ਰਾਜ ਹੈ,
ਲੋਕਾਂ ਦੀ ਹੋ ਰਹੀ ਲੁਟਾਈ।
ਦੁੱਖਾਂ ਦੀ ਦਾਰੂ ਲੱਭਦੇ ਫਿਰਦੇ,
ਜਾ ਜਾ ਕੇ ਮੰਦਰਾਂ ਵਿਚ ਭਾਈ।
ਦੁੱਖ ਦੁਨੀਆਵੀ ਟਲ ਨਹੀਂ ਸਕਦੇ,
ਰਾਮ ਨਾਮ ਦੀ ਦੇ ਕੇ ਦੁਹਾਈ।
ਧਰਮ ਦੇ ਮੱਕੜ ਜਾਲ ਨੇ,
ਆਮ ਲੋਕਾਂ ਦੀ ਸੁਰਤ ਭੁਲਾਈ।
ਕਰੀਏ ਕਿਉਂ ਨਾ ਕੋਈ ਹੀਲਾ,
ਕਿ ਜੱਗ ਵਿਚੋਂ ਮੁੱਕ ਜਾਏ ਲੁਟਾਈ।
ਲੋਕਾਂ ਦੀ ਮੱਤ ਉਚੀ ਚੁੱਕਣ ਲਈ,
ਵਿਦਿਆ ਗਿਆਨ ਵਿਗਿਆਨ ਹੈ ਭਾਈ।
ਪਦਾਰਥ ਤੱਤ ਤੇ ਆਤਮਵਾਦ ਦਾ,
ਕੋਈ ਕਿਧਰੇ ਫਰਕ ਨਾ ਕਾਈ।
ਹਰ ਇੱਕ ਸ਼ੈਅ ਦੀ ਅੰਸ਼ ਇੱਕੋ ਹੈ,
ਇੱਕ ਤੋਂ ਦੂਜੀ ਬਣਦੀ ਆਈ।
ਆਕਸੀਜਨ ਬਣੀ ਹਾਈਡਰੋਜਨ ਬਣੀ,
ਤਾਂ ਬਣ ਸਕਿਆ ਪਾਣੀ ਭਾਈ।
ਲਗਾਤਾਰ ਇਹ ਚੱਲੇ ਸਿਲਸਿਲਾ,
ਚਲੋਚਾਲ ਦੀ ਹੈ ਵਡਿਆਈ।
ਰਫਤਾਰ ਇਸਦੀ ਜੇ ਕੋਈ ਰੋਕੇ,
ਸਮਝ ਲਵੋ ਫਿਰ ਕਰਾਂਤੀ ਆਈ।
*********
ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ
ਕੋਈ ਰਾਧਾ ਸੁਆਮੀ, ਕੋਈ ਨਿਰੰਕਾਰੀ,
ਕੋਈ ਹਿੰਦੂ, ਯਹੂਦੀ ਬੋਧੀ ਹੈ।
ਕੋਈ ਸਿੱਖ ਇਸਾਈ ਮੁਸਲਮਾਨ ਹੈ,
ਕੀ ਕਿਧਰੇ ਕੋਈ ਇਨਸਾਨ ਹੈ?
ਦਰਦੇ-ਦਿਲ ਦਿਲ ਵਿੱਚ ਹੋਵੇ,
ਇਨਸਾਨ ਦੀ ਪਹਿਚਾਣ ਹੈ।
ਦਰਦੇ ਦਿਲ ਜੇ ਦਿਲ ਵਿੱਚ ਨਾਹੀ,
ਹੈਵਾਨ ਤੋਂ ਭੈੜਾ ਇਨਸਾਨ ਹੈ।
ਜਾਤਾਂ ਪਾਤਾਂ ਧਰਮਾਂ ਦੇ ਝਗੜੇ,
ਦੇਸਾਂ ਵੇਸਾਂ ਕਰਮਾਂ ਦੇ ਝਗੜੇ।
ਕੁੱਲੀ ਗੁੱਲੀ ਜੁੱਲੀ ਦੇ ਮਸਲੇ,
ਇਨਸਾਨ ਬੜਾ ਪਰੇਸ਼ਾਨ ਹੈ।
ਉੱਡ ਪੁਡ ਗਿਆ ਸਾਡੀ ਰੂਹ ਦਾ ਖੇੜਾ,
ਸਰਮਾਏਦਾਰੀ ਨੇ ਕੀਤੀ ਬਹੁਤ ਖੁਆਰੀ।
ਧੰਨ ਦੌਲਤ ਪਿੱਛੇ ਹਰ ਕੋਈ ਭੱਜੇ,
ਪਿਆਰ ਮੁਹੱਬਤ ਸਾਂਝ ਵਿਸਾਰੀ।
ਸਿਆਸੀ ਸਮਾਜੀ ਸਿਸਟਮ ਸਾਡੇ,
ਬੰਦਸ਼ ਸਾਡੀ ਸੋਚ 'ਤੇ ਲਾਉਂਦੇ।
ਧਰਮ ਸਾਡੇ ਸਾਨੂੰ ਪਾਉਣ ਕੁਰਾਹੇ,
ਇੱਕ ਦੂਜੇ ਦੇ ਸੰਗ ਲੜਾਉਂਦੇ।
ਰੱਬ ਰੱਬ ਕਰਕੇ ਜੱਗ ਭੁਲਾਈਏ,
ਪੰਜਾਂ ਪਿੱਛੇ ਲੱਗ ਰੱਬ ਭੁਲਾਈਏ।
ਖਾਲਕ ਖਲਕ, ਖਲਕ ਮੇਂ ਖਾਲਕ,
ਇਸ ਸੱਚ ਨੂੰ ਕਿਉਂ ਮਨੋਂ ਭੁਲਾਈਏ।
*********
ਧਰਮਾਂ ਨੇ ਪਾਇਆ ਚੀਕ ਚਿਹਾੜਾ
ਧਰਮਾਂ ਨੇ ਪਾਇਆ ਚੀਕ ਚਿਹਾੜਾ,
ਡੇਰੇਦਾਰਾਂ ਨੇ ਕੀਤਾ ਉਜਾੜਾ।
ਸਿਥਥ ਵਰਗ ਦੇ ਪਹਿਰੇਦਾਰਾਂ ਨੇ,
ਹਾਲ ਕੀਤਾ ਲੋਕਾਂ ਦਾ ਮਾੜਾ।
ਕੁਲੀਨ ਕੁਲਾਂ ਨੇ ਘੜ ਬਹਾਨਾ,
ਲੋਕ ਭਾਈਚਾਰੇ 'ਚ ਗੱਡਿਆ ਫਾਨਾ।
ਇਹ ਵੋਟ ਰਾਜ ਲੋਕ ਰਾਜ ਨਹੀਂ ਹੈ,
ਜੋ ਕੁਲੀਨ ਕੁਲਾਂ ਦਾ ਗਾਵੇ ਤਰਾਨਾ।
ਮੁਹੱਲਿਆਂ ਵੇਹੜਿਆਂ ਮਾਜਰੀਆਂ ਵਿੱਚ,
ਵੰਡਿਆ ਪਿਆ ਹੈ ਸਾਰਾ ਸਮਾਜ।
ਲੋਕਾਂ ਨੂੰ ਦੋਫਾੜ ਕਰਕੇ,
ਕੁਲੀਨ ਕੁਲਾਂ ਬਣੀਆਂ ਸਿਰਤਾਜ।
ਪੂੰਜੀਵਾਦ ਦਾ ਯੁੱਗ ਆਇਆ,
ਆਮ ਆਦਮੀ ਫਿਰੇ ਘਬਰਾਇਆ।
ਜੋ ਜਿੰਨੀ ਚਾਹੇ ਲੁਟ ਮਚਾਏ,
ਕੌਣ ਭਲਾ ਉਸਨੂੰ ਹਟਾਏ।
ਕੁਲੀਨ ਕੁਲਾਂ ਨੇ ਵਿਉਂਤ ਬਣਾਈ,
ਲੋਕਾਂ ਦਾ ਮਜਾਕ ਉਡਾਇਆ।
ਲੋਕਾਂ ਨੂੰ ਭੁਲੇਖਾ ਪਾਇਆ,
ਕਿ ਰਾਜ ਲੋਕਾਂ ਦਾ ਆਇਆ।
ਕਰਾਂਤੀ ਦਾ ਰਾਹ ਰੋਕਿਆ,
ਗਰੀਬਾਂ ਨੂੰ ਟੁੱਕ ਬੋਚ ਬਣਾਇਆ।
ਵੋਟ ਰਾਜ ਸਭ ਨੇ ਅਪਣਾਇਆ,
ਦੌਲਤ ਨੂੰ ਸਿਰਤਾਜ ਬਣਾਇਆ।
ਕੰਨ ਕਰ ਲੋਕਾ ਸੁਣ ਵੇ ਲੋਕਾ,
ਤੇਰੀ ਪਗੜੀ ਤੇਰੀ ਟੋਪੀ।
ਸਰਮਾਏਦਾਰੀ ਹੁਣ ਰਹੀ ਉਛਾਲ,
ਸਾਂਭ ਲੈ ਜੇਕਰ ਹੁੰਦੀ ਸੰਭਾਲ।
*********
ਬੁੱਧੀਜੀਵੀ ਤੇ ਲੋਕ ਦਰਦੀ
ਬੁੱਧੀਜੀਵੀ ਤੇ ਲੋਕ ਦਰਦੀ,
ਛੱਡਣ ਫਿਕਰ ਹੁਣ ਆਪਣੇ ਘਰ ਦੀ।
ਬਣ ਭਿਖਸ਼ੂ ਪਿੰਡ ਪਿੰਡ ਘੁੰਮ ਜਾਈਏ,
ਸੁੱਤੇ ਲੋਕਾਂ ਨੂੰ ਜਗਾਈਏ।
ਨਾ ਕੋਈ ਲੁਟੇ ਨਾ ਲੁਟਿਆ ਜਾਵੇ,
ਆਪਣੇ ਆਪਣੇ ਵਿੱਤ ਮੁਤਾਬਕ।
ਹਰ ਕੋਈ ਆਪਣਾ ਫਰਜ਼ ਪੁਗਾਵੇ,
ਆਪਣੀ ਆਪਣੀ ਲੋੜ ਮੁਤਾਬਕ,
ਹਰ ਕੋਈ ਆਪਣੇ ਘਰ ਲੈ ਜਾਵੇ।
ਸਿਆਸੀ ਸਮਾਜੀ ਸਿਸਟਮ ਸਾਡੇ,
ਸਾਡੀ ਅਰਥ ਵਿਵਸਥਾ ਦੇ ਪਸਾਰੇ।
ਉਲਾਰੂ ਸਿਸਟਮ ਪਾਉਣ ਵਿਤਕਰੇ,
ਦੁੱਖ ਦੇਵਣ ਸਾਰੇ ਦੇ ਸਾਰੇ।
ਦੁਖਾਂ ਕਾਰਨ ਸਹਾਰਾ ਲੱਭੀਏ,
ਧਰਮਾਂ ਦੇ ਪੈ ਗਏ ਪੁਆੜੇ।
ਸਾਡੇ ਸਾਰੇ ਦੁੱਖਾਂ ਦਾ ਕਾਰਨ,
ਸਾਡੇ ਉਲਾਰੂ ਸਿਸਟਮ ਨੇ ਸਾਰੇ।
ਕੁਲੀਨ ਕੁਲਾਂ ਨੇ ਰਾਜ ਸਾਂਭਿਆ,
ਹੋ ਗਏ ਲੋਕ ਕਿਨਾਰੇ।
ਭੁੱਖੇ ਮਰਦੇ ਲੋਕ ਦੇਸ਼ ਦੇ,
ਜਾ ਬੈਠੇ ਪਰਦੇਸਾਂ ਦੇ ਦੁਆਰੇ।
ਰਿਜ਼ਕ ਵਿਹੂਣੇ ਆਦਮੀ,
ਗਏ ਮੁਹਬਤਾਂ ਤੋੜ।
ਬੋਲ ਨਾਜ਼ਰਾ ਬੋਲ,
ਕੀ ਹੈ ਕੋਈ ਦਾਰੂ ਤੇਰੇ ਕੋਲ?
ਦੁੱਖਾਂ ਦਾ ਕਾਰਨ ਆਪ ਅਸੀਂ ਹਾਂ
ਦੁੱਖਾਂ ਦਾ ਕਾਰਨ ਆਪ ਅਸੀਂ ਹਾਂ,
ਕਿਉਂ ਰੱਬ ਜੀ ਦੇ ਗਲ ਪਾਈਏ,
'ਇਹ ਤਾਂ ਭਾਈ ਸਾਡੀ ਕਿਸਮਤ'
ਕਿਉਂ ਕਹਿ ਕਹਿ ਝੱਟ ਲੰਘਾਈਏ।
ਨਿੱਜੀ ਦੌਲਤ ਦਾ ਸਿਸਟਮ ਸਾਡਾ,
ਲੁੱਟ ਖਸੁੱਟ ਤੇ ਦੁੱਖ ਵਧਾਵੇ।
ਅਮੀਰੀ ਗਰੀਬੀ ਊਚ ਨੀਚ,
ਜੱਗ ਦੇ ਪੱਲੇ ਪਾਵੇ।
ਇੱਕੋ ਦਾਰੂ ਸਾਰੇ ਦੁੱਖਾਂ ਦੀ,
ਕਿ ਸਮਾਜਵਾਦ ਆ ਜਾਵੇ।
ਵਿਦਿਆ ਗਿਆਨ ਵਿਗਿਆਨ ਦਾ,
ਜੱਗ ਵਿਚ ਪ੍ਰਵਾਹ ਚਲਾਇਆ ਜਾਵੇ।
ਕੁੱਲੀ ਗੁੱਲੀ ਜੁੱਲੀ ਦੀਆਂ ਲੋੜਾਂ,
ਹੋਵਣ ਸੱਭ ਦੀਆਂ ਪੂਰੀਆਂ।
ਵਿਦਿਆ ਗਿਆਨ ਵਿਗਿਆਨ ਬਾਝੋਂ,
ਅਕਲਾਂ ਰਹਿਣ ਅਧੂਰੀਆਂ।
ਅਕੇਵਾਂ ਕੰਮ ਤੋਂ ਨਾ ਹੋਵੇ,
ਉਦਰੇਵਾਂ ਵੀ ਕਿਧਰੇ ਨਾ ਹੋਵੇ।
ਤਫਰੀਹ ਬਣ ਜਾਵਣ ਕੰਮ ਸਾਰੇ,
ਫਿਰਨ ਨਾ ਲੋਕੀ ਮਾਰੇ ਮਾਰੇ।
ਦੁਨੀਆਂ ਸਾਡੀ ਘੁੱਗ ਵਸੇ,
ਕੋਈ ਨਾ ਰੋਵੇ ਹਰ ਕੋਈ ਹੱਸੇ।
ਹਰ ਕੋਈ ਗਿਆਨ ਵਧਾਉਂਦਾ ਜਾਵੇ,
ਭੇਦ ਗੈਬ ਦੇ ਪਾਉਂਦਾ ਜਾਵੇ।
ਮੁਕਾਬਲੇਬਾਜ਼ੀ ਸਾਡੀ ਮੁੱਕੇ,
ਆਪੇ ਸੰਗ ਸਾਡੀ ਦੌੜ ਲੱਗ ਜਾਵੇ।
ਕੱਲ੍ਹ ਨਾਲੋਂ ਅੱਜ ਚੰਗੇ ਬਣੀਏ,
ਅੱਜ ਨਾਲੋਂ ਕੱਲ੍ਹ ਚੰਗਾ ਆਵੇ।
*********
ਉਂਝ ਤਾਂ ਜ਼ਿੰਦਗੀ ਲੰਘ ਹੀ ਜਾਣੀ
ਉਂਝ ਤਾਂ ਜ਼ਿੰਦਗੀ ਲੰਘ ਹੀ ਜਾਣੀ,
ਕਿ ਕਰੀਏ ਕਾਰ ਝਟ ਲੰਘਾਈਏ।
ਜਾਂ ਥਾਂ ਥਾਂ ਜਾ ਕੇ ਮੰਗ ਕੇ ਖਾਈਏ,
ਜੋ ਮਿਲਿਆ ਲੈ ਕੇ ਬਹਿ ਜਾਈਏ।
ਧਰਮ ਸਾਡੇ ਸਾਨੂੰ ਇਹੋ ਸਿਖਾਉਂਦੇ,
ਕਿ ਕਿਸਮਤ ਵਿੱਚ ਲਿਖਿਆ ਹੀ ਪਾਈਏ।
ਅਸੀਂ ਕਰੀਏ ਨਾ ਕਿੰਤੂ ਧਰਮਾਂ ਉੱਤੇ,
ਪਸ਼ੂਆਂ ਨਿਆਈਂ ਜਿੰਦ ਲੰਘਾਈਏ।
ਕਦੀ ਨਾ ਅਸੀਂ ਖਿਆਲ ਦੌੜਾਈਏ,
ਕਿ ਜੋ ਕੱਲ੍ਹ ਜਾਣਿਆ ਅੱਜ ਬਦਲਾਈਏ।
ਨਿੱਤ ਨਵੀਆਂ ਆਇਤਾਂ ਰੱਬ ਜੀ ਘੱਲੇ,
ਨਿੱਤ ਨਵਾਂ ਗਿਆਨ ਪਾਵੇ ਪੱਲੇ।
ਰਜ਼ਾਮੰਦੀ ਜੇ ਦਿੰਦੇ ਜਾਈਏ,
ਜੇ ਹਾਂ ਵਿੱਚ ਹਾਂ ਮਿਲਾਉਂਦੇ ਜਾਈਏ।
ਕਿ 'ਭਾਗਾਂ ਵਿੱਚ ਹੀ ਲਿਖਿਆ ਮਿਲਣਾ',
ਫਿਰ ਭੇਡ ਬੱਕਰੀਆਂ ਹੀ ਬਣ ਜਾਈਏ।
ਅਨੁਭਵ ਨੇ ਬਦਲਾਇਆ ਸਾਨੂੰ,
ਕੁਦਰਤ ਨੇ ਸਿਖਾਇਆ ਸਾਨੂੰ।
ਲੋੜਾਂ ਪਈਆਂ ਅਸੀਂ ਕਾਢਾਂ ਕੱਢੀਆਂ,
ਜਿਨ ਪੱਥਰ ਕਾਲ ਭੁਲਾਇਆ ਸਾਨੂੰ।
ਜਿੰਦ ਵਾਹੋ ਦਾਹੀ ਭੱਜਦੀ ਜਾਵੇ,
ਸਤਿਯੁਗ ਦੁਆਪਰ ਤਰੇਤਾ ਕਲਯੁਗ।
ਸਾਰੇ ਹੀ ਯੁਗ ਲੰਘਦੀ ਆਵੇ,
ਨਿੱਤ ਨਵੇਂ ਸਥਾਨ ਹਾਲਾਤ ਨਵੀਂ ਬੁੱਧ ਪਾਵੇ।
ਰਹਿਬਰਾਂ ਤੋਂ ਅਸੀਂ ਕਿਉਂ ਨਾ ਸਿੱਖੀਏ,
ਕਿ ਲੀਹਾਂ ਨਵੀਆਂ ਪਾਉਂਦੇ ਜਾਈਏ।
ਚਿੱਕੜ ਭਰੀਆਂ ਜੇਹੜੀਆਂ ਲੀਹਾਂ,
ਉਹਨਾਂ ਨੂੰ ਬਦਲਾਉਂਦੇ ਜਾਈਏ।
ਅਸੀਂ ਤੱਕੇ ਨੇ ਰਾਹ ਪੁਰਾਣੇ,
ਜਿਨ੍ਹਾਂ 'ਤੇ ਗੱਡੇ ਅਸਾਂ ਚਲਾਏ।
ਭਾਰ ਖਿੱਚਣਾ ਸੀ ਬਲਦਾਂ ਨੂੰ ਔਖਾ,
ਸੀ ਚਰਸਾਂ ਨੇ ਬੰਦੇ ਬਹੁਤ ਥਕਾਏ।
ਬਣੀਆਂ ਸੜਕਾਂ ਟਰੈਕਟਰ ਚੱਲੇ,
ਖੂਹਾਂ ਪਿੱਛੋਂ ਟਿਊਬਵੈੱਲ ਆਏ।
ਜਿੰਦਗੀ ਨਵੇਂ ਰਾਹਾਂ 'ਤੇ ਚੱਲੀ,
ਅਸੀਂ ਵਿਦਿਆ ਗਿਆਨ ਵਿਗਿਆਨ ਲਿਆਏ।
ਸਮਾਂ ਬਦਲਿਆ ਸੋਚ ਬਦਲੀ
ਕੱਟੜਪੁਣਾ ਫਿਰ ਕਿੱਥੋਂ ਆਏ?
ਕਿਉਂ ਬੰਦੇ ਦਾ ਬੰਦਾ ਵੈਰੀ,
ਸਮਾਨ ਮੌਤ ਦੇ ਕਿਉਂ ਬਣਾਏ।
ਗੱਲਾਂ 'ਚੋਂ ਗੱਲ ਜੋ ਦੁੱਖਾਂ ਭਰੀ ਹੈ,
ਸੱਚੀ ਗੱਲ ਕੋਈ ਕਹਿ ਨਾ ਪਾਏ।
ਕੋਈ ਹਿੰਮਤ ਕਰਕੇ ਆਖ ਦੇਵੇ ਜੇ,
ਉਹ ਨੂੰ ਕੱਟੜ ਪੰਥੀ ਮਾਰ ਮੁਕਾਏ।
ਅਜੋਕੇ ਪੁਆੜੇ ਸਾਰੇ ਦੇ ਸਾਰੇ,
ਸਰਮਾਏਦਾਰੀ ਨਿਜ਼ਾਮ ਨੇ ਪਾਏ।
ਕੱਟੜਪੰਥੀ ਤੇ ਅਤਿਵਾਦੀ,
ਸਾਰੇ ਸਰਮਾਏਦਾਰੀ ਉਪਜਾਏ
*********
ਆਦਮ ਬੱਚਾ ਪਸ਼ੂ ਨਹੀਂ ਹੈ
ਆਦਮ ਬੱਚਾ ਪਸ਼ੂ ਨਹੀਂ ਹੈ,
ਕਿ ਜਿਵੇਂ ਚਲਾਈਏ ਚਲਦਾ ਜਾਏ।
ਸਿਰ ਸੁੱਟ ਕੇ ਇਹ ਨਹੀਂ ਜਿਉਂਦਾ,
ਇਹ ਤਾਂ ਆਪਣੀ ਅਕਲ ਦੌੜਾਏ।
ਪਰ ਇੱਛਾ ਸ਼ਕਤੀ ਤੇ ਰੌਸ਼ਨ ਦਿਮਾਗ,
ਹਰ ਕੋਈ ਇੱਕੋ ਜਿਹੇ ਨਾ ਪਾਏ।
ਕੋਈ ਟਾਵਾਂ ਅੱਗੇ ਲੰਘ ਜਾਂਦਾ,
ਜੋ ਪੀਰ ਪੈਗ਼ੰਬਰ ਗੁਰੂ ਅਖਵਾਏ।
ਤੱਕ ਦੁਨੀਆਂ ਨੂੰ ਭੁਲੀ ਭਟਕੀ,
ਉਹਨਾਂ ਦਰਦ ਲੋਕਾਂ ਦੇ ਖਾਏ।
ਕੀਤਾ ਕਿੰਤੂ ਕੂੜ ਕੁਫਰ 'ਤੇ,
ਨਵੇਂ ਰਾਹ ਉਹਨਾਂ ਨੇ ਪਾਏ।
ਭਿੰਨ ਭਿੰਨ ਰਾਹੀਂ ਪੈ ਗਈ ਦੁਨੀਆਂ,
ਇੱਕ ਦੂਜੇ ਨੂੰ ਵੱਢ ਵੱਢ ਖਾਏ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਓਨਾ ਹੀ ਉਹ ਕਹਿ ਸੁਣਾਏ।
ਦੁੱਖਾਂ ਤੋਂ ਘਬਰਾਇਆ ਬੰਦਾ,
ਮਸਜਿਦੀਂ ਮੰਦਰੀਂ ਡੇਰੀਂ ਜਾਏ।
ਸੁੱਖ ਨਾ ਕਿਸੇ ਨੂੰ ਕਿਧਰੇ ਮਿਲਦਾ,
ਬਿਨ ਅਕਲੀਂ ਸੁੱਖ ਕਿਵੇਂ ਕੋਈ ਪਾਏ।
*********
ਪਰਮ ਸੱਤਾ, ਸੱਤਾ ਸਾਰੇ ਜੱਗ ਦੀ
ਪਰਮ ਸੱਤਾ, ਸੱਤਾ ਸਾਰੇ ਜੱਗ ਦੀ,
ਜੋ ਭਿੰਨ ਭਿੰਨ ਰੂਪ ਵਟਾਏ।
ਪਰਮ ਸੱਤਾ ਦਾ ਰੱਬੀ ਖੇਤਰ,
ਜਿਸ ਵਿਚ ਸਭ ਕੁਝ ਹੁੰਦਾ ਜਾਏ।
ਵਿਪ੍ਰੀਤ ਗੁਣਾਂ ਦਾ ਸੰਜੋਗ ਵਿਜੋਗ,
ਆਦਿ ਜੁਗਾਦੋਂ ਹੁੰਦਾ ਆਏ।
ਸੰਯੋਗ ਵਿਜੋਗ ਦੇ ਕਾਰਨੇ,
ਇਹ ਜੱਗ ਸਾਡਾ ਹੋਂਦ ਵਿੱਚ ਆਏ।
ਪਦਾਰਥਵਾਦੀ ਅਤੇ ਆਤਮਵਾਦੀ,
ਕਿਉਂ ਐਵੇਂ ਸਿੰਙ ਫਸਾਏ।
ਪਰਮ ਸੱਤਾ ਹੀ ਸਭ ਕੁੱਝ ਬਣਦੀ,
ਪਰਮ ਸੱਤਾ ਪਦਾਰਥ ਹੀ ਬਣ ਜਾਏ।
ਮੁਢਲਾ ਕਾਨੂੰਨ ਇਸ ਜਗਤ ਦਾ,
ਅਟੱਲ ਹੁਕਮ ਅਖਵਾਏ।
ਇਸ ਅਧੀਨ ਜੱਗ ਉਪਜਦਾ,
ਇਸ ਅਧੀਨ ਹੀ ਜੱਗ ਮਿਟ ਜਾਏ।
ਨੇਕੀ ਬਦੀ, ਜਮ੍ਹਾਂ ਤੇ ਮਨਫੀ,
ਵਿਪ੍ਰੀਤ ਗੁਣ ਜਦ ਘੁਲ ਮਿਲ ਜਾਂਦੇ।
ਹੋਂਦ ਅਣਹੋਂਦ ਬਣ ਜੰਦੀ ਹੈ,
ਸੂਨਯ ਸਮਾਧੀ ਵਿੱਚ ਸਭ ਕੁਝ ਜਾਏ।
*********
ਧਰਮਾਂ ਨੇ ਪਾਏ ਬਹੁਤ ਭੁਲੇਖੇ
ਧਰਮਾਂ ਨੇ ਪਾਏ ਬਹੁਤ ਭੁਲੇਖੇ,
ਕੋਈ ਨਾਮ ਜਪਾਵੇ ਕੋਈ ਰੱਬ ਦਖਾਵੇ।
ਕੋਈ ਈਮਾਨਦਾਰ ਜਾਂ ਬੇ-ਈਮਾਨ ਹੈ,
ਕੀ ਕਿਧਰੇ ਕੋਈ ਇਨਸਾਨ ਹੈ।
Ðਰੱਬ ਨਾ ਕਿਧਰੇ ਸੱਤ ਅਸਮਾਨੀਂ,
ਨਾ ਰੱਬ ਬੈਠਾ ਸਿੰਘਾਸ਼ਣ ਸੁਲਤਾਨੀ।
ਰੱਬ ਤਾਂ ਸਰਵ ਵਿਆਪੀ ਖੇਤਰ,
ਹਰ ਸ਼ੈਅ ਵਿਚ ਬਿਰਾਜਮਾਨ ਹੈ।
ਚੁੰਬਕ ਦਾ ਜਿਵੇਂ ਚੁੰਬਕੀ ਖੇਤਰ,
ਪਰਮ ਸੱਤਾ ਦਾ ਰੱਬੀ ਖੇਤਰ।
ਇੱਕਸਾਰ ਸਾਰੇ ਪਰਧਾਨ ਹੈ,
ਬੁੱਝ ਲਵੇ ਤਾਂ ਸੂਝਵਾਨ ਹੈ।
ਕੋਈ ਰੂਪ ਰੰਗ ਨਾ ਵੇਸ ਭੇਸ ਹੈ,
ਕੋਈ ਘਰ ਘਾਟ ਨਾ ਕੋਈ ਦੇਸ਼ ਹੈ।
ਨਾ ਅੱਖ ਨਾ ਕੰਨ ਨਾ ਬੋਲ ਨਾ ਬਾਣੀ,
ਸਭੇ ਅੱਖਾਂ ਕੰਨ ਬੋਲ ਜੁਬਾਨ ਉਸਦੀ ਜਾਣੀ।
ਅੰਡਜ਼ ਜੇਰਜ ਸਹਿਧਜ਼ ਕੀਨੀ,
ਸਭ ਵਿਚ ਹੀ ਸਤ ਪਰਧਾਨ ਹੈ।
ਹਰ ਸ਼ੈਅ ਬਰਾਬਰ ਜੱਗ ਦੀ,
ਫਿਰ ਉੱਚਾ ਨੀਵਾਂ ਕਿਉਂ ਇਨਸਾਨ ਹੈ?
ਰੱਬੀ ਰਾਜ ਧਰਤ 'ਤੇ ਆਵੇ,
ਪਿਆਰ ਵਧੇ ਨਫਰਤ ਘਟ ਜਾਵੇ।
ਪਰ ਕਰੇ ਤਾਂ ਕੋਈ ਕੀ ਕਰੇ,
ਟੰਗ ਅੜਾ ਰਿਹਾ ਸ਼ੈਤਾਨ ਹੈ।
*********
ਰੱਬ ਮੁਜ਼ਸਮਾਂ ਕੁਲ ਨੇਕੀ ਦਾ
ਰੱਬ ਮੁਜ਼ਸਮਾਂ ਕੁਲ ਨੇਕੀ ਦਾ,
ਕੁੱਲ ਬਦੀ ਦਾ ਮੁਜ਼ਮਸਾਂ ਸ਼ੈਤਾਨ ਹੈ।
ਫੌਜ ਨੇਕੀ ਦੀ ਬਹੁਤ ਨੇਕ ਹੈ,
ਸ਼ੈਤਾਨੀ ਫੌਜ ਅਤਿ ਸ਼ੈਤਾਨ ਹੈ।
ਰੱਬੀ ਗੁਣ ਕਿ ਸੇਵ ਕਮਾਈਏ,
ਸ਼ੈਤਾਨੀ ਗੁਣ ਕਿ ਦੁੱਖ ਪੁਚਾਈਏ।
ਜ਼ੋਰਾ ਜਬਰੀ ਹੇਰਾ ਫੇਰੀ,
ਦੁਨੀਆਂ ਵਿਚੋਂ ਕਿਵੇਂ ਹਟਾਈਏ।
ਪਿਆਰ ਨਾਲੋਂ ਹੈ ਗਰਜ਼ ਪਿਆਰੀ,
ਪਿਆਰ ਨਾਲੋਂ ਹੈ ਪਿਆਰਾ ਪੈਸਾ।
ਕਾਮ ਕਰੋਧ ਲੋਭ ਮੋਹ ਪਿਆਰੇ,
ਅਤੇ ਹਓਮੇਂ ਹੀ ਸਿਰਤਾਜ ਹੈ।
ਕੋਈ ਧਰਮ ਨਾ ਰੱਬੀ ਏਥੇ,
ਯੁਹੂਦੀ ਇਸਾਈ ਹਿੰਦੂ, ਸਿੱਖ ਹੈ,
ਰਾਧਾ ਸੁਆਮੀ ਨਿਰੰਕਾਰੀ ਤੇ ਮੁਸਲਮਾਨ ਹੈ,
ਨਾ ਹੀ ਕੋਈ ਰੂਹਾਨੀ ਨਾ ਹੀ ਇਨਸਾਨ ਹੈ।
ਅਫਸੋਸ ਹੈ ਅਫਸੋਸ ਹੈ,
ਕਿ ਇਨਸਾਨ ਅਜੇ ਹੈਵਾਨ ਹੈ।
ਪੰਜ ਗੁਣੀ! ਪੰਜੇ ਔਗੁਣਾਂ ਦਾ,
ਬਣ ਗਿਆ ਗੁਲਾਮ ਹੈ।
*********
ਨਾ ਕੋਈ ਛੋਟਾ ਨਾ ਕੋਈ ਵੱਡਾ
ਨਾ ਕੋਈ ਛੋਟਾ ਨਾ ਕੋਈ ਵੱਡਾ,
ਵੱਡਾ ਹੈ ਗੁਣਵਾਨ।
ਜੋਰਾਵਰ ਨੂੰ ਨਾ ਜਾਣੀਏ ਵੱਡਾ,
ਵੱਡਾ ਹੈ ਵਿਦਵਾਨ।
ਕੋਈ ਵੀ ਜ਼ਾਲਮ ਕਦੀ ਨਾ ਵੱਡਾ,
ਵੱਡਾ ਹੈ ਦਇਆਵਾਨ।
ਛੋਟਾ ਨਾ ਕਿਸੇ ਨੂੰ ਜਾਣੀਏ,
ਇੱਕ ਬਰਾਬਰ ਸਭ ਇਨਸਾਨ।
ਕਮਜ਼ੋਰ ਨੂੰ ਜੇ ਕੋਈ ਸਤਾਵੇ,
ਉਹ ਨਹੀਂ ਬਲਵਾਨ।
ਮਜ਼ਲੂਮਾਂ ਦੀ ਜੋ ਕਰੇ ਰੱਖਿਆ,
ਉਹ ਮੂਰਤ ਭਗਵਾਨ।
ਜੋ ਮੱਦਦ ਕਰੇ ਨਾ ਕਿਸੇ ਦੀ,
ਤੇ ਲੋੜਵੰਦ ਦੇ ਕੰਮ ਨਾ ਆਵੇ।
ਗਰੀਬ ਯਤੀਮ ਮੁਥਾਜ ਨੂੰ ਜੋ ਪਿੱਠ ਦਖਾਵੇ,
ਉਸਨੂੰ ਮੁਰਦਾ ਜਾਣ।
ਸਦਾ ਹੀ ਨੇਕੀ ਜੋ ਕਰਦਾ ਹੈ,
ਬਦੀ ਕਰਨ ਤੋਂ ਜੋ ਡਰਦਾ ਹੈ।
ਸ਼ੁੱਧ ਸੋਚਣੀ ਤੇ ਸ਼ੁੱਧ ਕਰਨੀ,
ਹੈ ਬੰਦਾ ਉਹ ਮਹਾਨ।
ਹੱਕ ਸੱਚ ਲਈ ਜੋ ਲੜਦਾ ਹੈ,
ਜ਼ਾਲਮ ਅੱਗੇ ਜੋ ਅੜਦਾ ਹੈ।
ਲੋੜ ਪਵੇ ਜਿੰਦ ਘੋਲ ਘੁਮਾਵੇ,
ਉਹ ਰੱਬੀ ਇਨਸਾਨ।
ਬਸੰਤ ਰੁੱਤੇ ਫੁੱਲ ਖਿੜ ਜਾਂਦੇ,
ਪਤਝੜ ਵਿਚ ਪੱਤੇ ਗਿਰ ਜਾਂਦੇ।
ਅਦਲਾ ਬਦਲੀ ਹੁੰਦੀ ਰਹਿੰਦੀ,
ਹੈ ਸਮਾਂ ਬੜਾ ਬਲਵਾਨ।
*********
ਪਰਮ ਸੱਤਾ ਹੀ ਹੈ ਸਦਜੀਵੀ
ਪਰਮ ਸੱਤਾ ਹੀ ਹੈ ਸਦਜੀਵੀ,
ਪਰਮ ਸੱਤਾ ਹੀ ਸਰਵ ਵਿਆਪੀ।
ਓਮ ਅਲਾਹ ਵਾਹਿਗੁਰੂ ਰਾਮ,
ਸਭ ਪਰਮ ਸੱਤਾ ਦੇ ਨਾਮ।
ਸਾਡੀ ਬੋਲੀ ਬਹੁਤ ਅਧੂਰੀ ਹੈ,
ਕਰ ਨਾ ਸਕੀਏ ਅਸੀਂ ਬਿਆਨ।
ਕੁੱਜੇ ਵਿੱਚ ਗੱਲ ਬੰਦ ਕਰ ਦੇਈਏ,
ਏਨਾ ਅਜੇ ਨਾ ਸਾਨੂੰ ਗਿਆਨ।
ਵਿਪ੍ਰੀਤ ਗੁਣਾਂ ਦਾ ਜੋੜ ਤੋੜ ਹੈ,
ਹਿਰਦੇ ਰੱਬ ਮਨ ਵਿੱਚ ਸ਼ੈਤਾਨ।
ਪਰਮ ਸੱਤਾ ਹੈ ਬੀਜ ਜੱਗ ਦਾ,
ਅਟਲ ਹੁਕਮ ਜੱਗ ਵਿਚ ਪਰਧਾਨ।
ਬੁੱਝ ਲਵੇ ਇਹ ਘੁੰਡੀ ਹਰ ਕੋਈ,
ਬਿਨ ਬੁਝਿਆਂ ਹੋਈਏ, ਬੇਆਰਾਮ।
ਸਮਝ ਨਾ ਸਾਨੂੰ ਇਸਦੀ ਲੱਗੇ,
ਬਿਨ ਸੋਚੇ ਬਿਨ ਲਾਏ ਧਿਆਨ।
ਸੱਚਾ ਸੁੱਚਾ ਰੱਬੀ ਬੰਦਾ,
ਹਰ ਸ਼ੈਅ ਵਿੱਚ ਤੱਕੇ ਭਗਵਾਨ।
ਗੱਲਾਂ ਹਰ ਕੋਈ ਰੱਬ ਦੀਆਂ ਕਰਦਾ,
ਜਾਣੇ ਨਾ ਕੋਈ ਰੱੱਬੀ ਗਿਆਨ।
ਦੁੱਖਾਂ ਵਿੱਚ ਫਸੀ ਜਨਤਾ ਸਾਰੀ,
ਰੱਬ ਰੱਬ ਕਰਦੀ ਰਹਿੰਦੀ।
ਦਾਰੂ ਦੁੱਖਾਂ ਦਾ ਰੱਬ ਨਹੀਂ ਹੈ,
ਬੁਝ ਲਵੇ ਇਨਸਾਨ।
ਸਿਆਸੀ ਸਮਾਜੀ ਆਰਥਿਕ ਵਿਵਸਥਾ,
ਹੋਵਣ ਨਾ ਸਾਡੇ ਜੇਕਰ ਉਲਾਰ।
ਜੀਵਨ ਸਾਡਾ ਸੁਖੀ ਹੋ ਜਾਵੇ,
ਇੱਕ ਦੂਜੇ ਨੂੰ ਕਰੀਏ ਪਿਆਰ।
*********
ਜ਼ੋਰ ਲਗਾ ਕੇ ਅਸੀਂ ਦੌੜੀਏ
ਜ਼ੋਰ ਲਗਾ ਕੇ ਅਸੀਂ ਦੌੜੀਏ,
ਕਿ ਸਾਰੇ ਜਾਣ ਪਿਛਾੜੇ।
ਰਹਿ ਜਾਂਦੇ ਨੇ ਸਾਡੇ ਤੋਂ ਪਿੱਛੇ,
ਜੋ ਸਾਡੇ ਤੋਂ ਮਾੜੇ।
ਸਮੇਂ ਨਾਲ ਮਾੜੇ ਹੋ ਜਾਈਏ,
ਫਿਰ ਜਾਈਏ ਅਸੀਂ ਪਿਛਾੜੇ।
ਕੱਲ੍ਹ ਦੇ ਤਕੜੇ ਅੱਜ ਦੇ ਮਾੜੇ,
ਸਮੇਂ ਦੇ ਰੰਗ ਨਿਆਰੇ।
ਸਮਾਂ ਇੱਕਸਾਰ ਨਹੀਂ ਰਹਿੰਦਾ,
ਪਲ ਪਲ ਬਦਲਦਾ ਜਾਵੇ।
ਕੱਲ੍ਹ ਜਿਸ ਨੇ ਜਿੱਤਾਂ ਜਿੱਤੀਆਂ,
ਅੱਜ ਹਾਰ ਭੀ ਉਹ ਖਾਵੇ।
ਐਸੀ ਜਿੱਤ ਜਿੱਤ ਨਹੀਂ ਹੁੰਦੀ,
ਅਸੀਂ ਜਿੱਤ ਕੇ ਜਿਸਨੂੰ ਹਾਰੇ।
ਅਸਲ ਜਿੱਤ ਉਹ ਜਿੱਤ ਹੁੰਦੀ ਹੈ,
ਜੋ ਆਪਾ ਸਦਾ ਸੰਵਾਰੇ।
ਕੱਲ੍ਹ ਨਾਲੋਂ ਅੱਜ ਚੰਗਾ ਬਣਦਾ,
ਜੋ ਆਪਣੇ ਔਗੁਣ ਆਪ ਵਿਚਾਰੇ।
ਸਦਾ ਹੀ ਆਪਾ ਚੀਨੀਏ,
ਜਿੰਦ ਵਿੱਚ ਉਤਮਤਾ ਤਾਰੇ।
ਜੇਕਰ ਕਰੇ ਕੋਈ ਨਿੰਦਿਆ ਸਾਡੀ,
ਮਿੱਤਰ ਜਾਣੀਏ ਉਸ ਨੂੰ ਪਿਆਰੇ।
ਜਿੰਨੇ ਦਾਗ ਸਾਨੂੰ ਲੱਗੇ,
ਕਿਉਂ ਨਾ ਉਤਾਰੀਏ ਸਾਰੇ।
ਦੌੜ ਆਪਣੇ ਆਪੇ ਸੰਗ ਲਾਈਏ,
ਕੱਲ੍ਹ ਨਾਲੋਂ ਚੰਗੇ, ਅੱਜ ਬਣ ਜਾਈਏ।
ਜੋ ਕੱਲ੍ਹ ਤੋਂ ਚੰਗੇ ਅੱਜ ਬਣ ਜਾਂਦੇ,
ਹੋਵਣ ਉਹਨਾਂ ਦੇ ਵਾਰੇ ਨਿਆਰੇ।
*********
ਨਿੱਕਾ ਬੱਚਾ ਭੋਲਾ ਭਾਲਾ
ਨਿੱਕਾ ਬੱਚਾ ਭੋਲਾ ਭਾਲਾ,
ਉਹ ਸੱਚ ਝੂਠ ਨੂੰ ਨਾ ਪਛਾਣੇ।
ਜੋ ਸਿਖਾਈਏ ਉਹ ਸਿੱਖ ਜਾਵੇ,
ਸੱਚ ਮੰਨੇ ਜੋ ਕਹਿਣ ਸਿਆਣੇ।
ਸਮਾਂ ਸਥਾਨ ਹਾਲਤ ਚੁਗਿਰਦਾ,
ਮਿਲਗੋਭਾ ਅਸਰ ਬੱਚੇ 'ਤੇ ਪਾਉਂਦੇ।
ਜਿਉਂ ਜਿਉਂ ਉਮਰਾ ਵਧਦੀ ਜਾਵੇ,
ਸਖਸ਼ੀਅਤ ਬੱਚੇ ਦੀ ਉੱਘੜ ਆਵੇ।
ਜਦ ਥੋੜ੍ਹਾ ਜਿੰਨਾ ਵੱਡਾ ਹੋ ਕੇ,
ਸੌਦਾ ਲੈਣ ਦੁਕਾਨ 'ਤੇ ਜਾਵੇ।
ਦੁਕਾਨਦਾਰ ਰੂੰਘਾ ਦੇ ਦੇਵੇ,
ਕਿ ਮੁੜ ਬੱਚਾ ਦੁਕਾਨ 'ਤੇ ਆਵੇ।
ਸਾਵਧਾਨ ਹੋ ਜਾਵਣ ਮਾਪੇ,
ਕਿਤੇ ਬੱਚਾ ਨਾ ਭ੍ਰਿਸ਼ਟ ਹੋ ਜਾਵੇ।
ਤਾੜੀਏ ਝਟ ਦੁਕਾਨਦਾਰ ਨੂੰ,
ਕਿ ਬੱਚੇ ਨੂੰ ਰੂੰਘਾ ਨਾ ਫੜਾਵੇ।
ਰੂੰਘਾ ਤਾਂ ਇੱਕ ਭਾਂਤੀ ਰਿਸ਼ਵਤ,
ਜੋ ਭ੍ਰਿਸ਼ਟਾਚਾਰ ਸਿਖਾਵੇ।
ਵੱਡਾ ਹੋ ਕੇ ਕੋਈ ਪਦਵੀ ਪਾਵੇ,
ਕਰੇ ਕੰਮ ਪਰ ਰਿਸ਼ਵਤ ਖਾਵੇ।
ਕੰਮ ਕਰਾਵਣ ਜਦ ਕੋਈ ਆਵੇ,
ਟਾਲ-ਮਟੋਲੇ ਕਰਦਾ ਜਾਵੇ।
ਜੋ ਰਿਸ਼ਵਤ ਦੇਵੇ ਕੰਮ ਕਰਾਵੇ,
ਲਿਆ ਜੋ ਰੂੰਘਾ ਰਿਸ਼ਵਤ ਬਣ ਜਾਵੇ।
ਰਿਸ਼ਵਤ ਲੈਣ ਦੀ ਭੈੜੀ ਵਾਦੀ,
Îਮਨ ਉਸਦਾ ਮੈਲ਼ਾ ਕਰ ਜਾਵੇ।
ਸਵੈ-ਵਿਸ਼ਵਾਸ਼ ਉਸਦਾ ਡੋਲੇ,
ਅੰਤਰ ਆਤਮਾ ਥਰਥਰਾਵੇ।
ਸਵੈ-ਇੱਛਾ ਪਰਧਾਨ ਬੱਚੇ ਵਿੱਚ,
ਜੈਸਾ ਲੋਚੇ ਵੈਸਾ ਬਣ ਜਾਵੇ।
ਬੱਚਾ ਪਾਕ ਪਵਿੱਤਰ ਹੁੰਦਾ,
ਸਮਾਂ ਸਥਾਨ ਹਾਲਾਤ ਚੁਗਿਰਦਾ ਭ੍ਰਿਸ਼ਟ ਬਣਾਵੇ।
ਬੱਚਾ ਕੌਮ ਦਾ ਸਰਮਾਇਆ,
ਜੋ ਕੋਈ ਉਸ ਵਿੱਚ ਖੋਟ ਮਿਲਾਵੇ।
ਕੌਮ ਦਾ ਗੱਦਾਰ ਉਹ ਬੰਦਾ,
ਸਖਤ ਸਜ਼ਾ ਉਹਨੂੰ ਦਿੱਤੀ ਜਾਵੇ।
**********
ਮੈਲ ਤਾਂ ਧੋਤੀ ਜਾਂਦੀ ਹੈ
ਮੈਲ ਤਾਂ ਧੋਤੀ ਜਾਂਦੀ ਹੈ,
ਪਰ ਦਾਗ ਨਾ ਧੋਤਾ ਜਾਵੇ।
ਇੱਕ ਦਾਗ ਵੀ ਜੇ ਲੱਗ ਜਾਵੇ,
ਬੰਦਾ ਜੀਵਨ ਭਰ ਪਛਤਾਵੇ।
ਸੂਝ ਸਮਝ ਸਵੈ-ਕਾਬੂ ਨਾ ਹੋਵੇ,
ਦਾਗ ਮੱਥੇ ਲੱਗ ਜਾਂਦੇ।
ਬਿਨ ਅਨੁਭਵ ਦੇ ਸਿੱਖ ਨਾ ਸਕੀਏ,
ਅਸੀਂ ਛਿੱਟਿਆਂ ਨਾਲ ਭਰ ਜਾਂਦੇ।
ਆਵੇ ਸੋਝੀ ਧੋ ਲਈਏ ਛਿੱਟੇ,
ਪਰ ਕੁੱਝ ਦਾਗ ਰਹਿ ਜਾਂਦੇ।
ਲੱਖ ਨਮਾਜ਼ਾਂ ਪੂਜਾ ਪਾਠ ਕਰ,
ਕੁੱਝ ਵੀ ਕਰ ਨਾ ਪਾਂਦੇ।
ਸਵੈ-ਪੜਚੋਲ ਤੇ ਸਵੈ-ਕਾਬੂ,
ਅਤੇ ਮਿਹਰ ਗੈਬ ਦੀ ਸਾਨੂੰ ਬਚਾਂਦੇ।
ਮੈਲ ਤਾਂ ਧੋਤੀ ਜਾਂਦੀ ਹੈ,
ਪਰ ਦਾਗ ਨਾ ਧੋਤੇ ਜਾਂਦੇ।
ਕੌੜਾ ਬੋਲੀਏ ਭੈੜਾ ਬੋਲੀਏ,
ਖਿਮਾਂ ਮੰਗੀਏ ਖਿਮਾਂ ਮਿਲ ਜਾਵੇ।
ਪਰ ਹਓਮੇਂ ਵਿੱਚ ਜੋ ਬੋਲ ਬੋਲੀਏ,
ਉਹ ਨਾ ਭੁਲਾਇਆ ਜਾਵੇ।
Îਮੰਦ ਭਾਵਨਾ ਤੇ ਮੰਦੀ ਸੋਚ,
ਜੇਕਰ ਸਾਡੇ ਮਨ ਵਿੱਚ ਆਵੇ।
ਅੰਤਰ ਆਤਮਾ ਮੈਲੀ ਹੋਵੇ,
ਸਾਨੂੰ ਆਪਾ ਕੋਸਦਾ ਜਾਵੇ।
ਹਰ ਕਿਸੇ ਦਾ ਭਲਾ ਲੋਚੀਏ,
ਸਰਬੱਤ ਭਲੇ ਦੀ ਕਾਰ ਕਮਾਈਏ।
ਉਡਦੀ ਕਾਲਸ ਚਾਰ ਚੁਫੇਰੇ,
ਆਪਣਾ ਆਪ ਬਚਾਈਏ।
*********
ਮਿੱਤਰ ਨਾਲ ਵਧੀਕੀ ਕਰੀਏ
ਮਿੱਤਰ ਨਾਲ ਵਧੀਕੀ ਕਰੀਏ,
ਜੇ ਉਸਦੀ ਸੱਚੀ ਗੱਲ ਨਾ ਜ਼ਰੀਏ।
ਜੀਵਨ ਹੀਣਾ ਹੋ ਜਾਂਦਾ ਹੈ,
ਜਿੰਦ ਭਰ ਲਈ ਪਛਤਾਉਂਦੇ ਮਰੀਏ।
ਨੇਕੀ ਨਹੀਂ ਅਧੂਰੀ ਹੁੰਦੀ,
ਨੇਕੀ ਸਦਾ ਹੀ ਪੂਰੀ ਹੁੰਦੀ।
ਜੇਕਰ ਕਿਸੇ ਦੀ ਬਾਂਹ ਫੜੀਏ,
ਉਸਨੂੰ ਪਾਰ ਲਗਾਈਏ।
ਗਰੀਬ ਯਤੀਮ ਮੁਥਾਜ ਮਾੜੇ ਨੂੰ,
ਭੁਲ ਨਾ ਕਦੀ ਸਤਾਈਏ।
ਸਮਾਂ ਬਦਲਦਿਆਂ ਦੇਰ ਨਾ ਲੱਗੇ,
Îਮੁੜ ਆਪਣੀ ਕੀਤੀ 'ਤੇ ਪਛਤਾਈਏ।
ਕੌੜੇ ਬੋਲ ਜੇ ਕੋਈ ਬੋਲੇ,
ਸਿਆਣਾ ਬੰਦਾ ਝੱਲਦਾ ਜਾਵੇ।
ਜਦ ਬੋਲਣ ਵਾਲੇ ਨੂੰ ਸੋਝੀ ਆਵੇ,
ਮੁੜ ਮੁੜ ਕੇ ਪਛਤਾਵੇ।
ਵਿਗਾੜ ਪਾਵੇ ਜੋ ਧਰਤੀ ਉੱਤੇ,
ਉਸਨੂੰ ਲੱਖ ਫਿਟਕਾਰ।
ਜੋ ਅਮਨ ਲਿਆਵੇ ਜੱਗ ਦੇ ਉੱਤੇ,
ਉਸਨੂੰ ਸਦ ਨਮਸ਼ਕਾਰ।
*********
ਜਿੰਦ ਅਜੋਕੀ ਸਭ ਤੋਂ ਉੱਤਮ
ਜਿੰਦ ਅਜੋਕੀ ਸਭ ਤੋਂ ਉੱਤਮ,
ਕਿਉਂ ਬੰਦਾ ਪਿਛਾਂਹ ਨੂੰ ਜਾਵੇ।
ਸਦੀਆਂ ਪਹਿਲਾਂ ਬੀਤ ਗਿਆ ਜੋ,
ਕਿਉਂ ਓਸਨੂੰ ਫੜ ਬਹਿ ਜਾਵੇ।
ਵੇਦ ਸ਼ਾਸ਼ਤਰ ਗੀਤਾ ਆਏ,
ਗਿਆਨ ਸਿਰ ਗਿਆਨ ਇਨ ਫੁਰਮਾਏ।
ਤੋਰਾਤ ਅੰਜੀਲ ਕੁਰਆਨ ਆਇਆ,
ਜਿਸ ਨੇ ਕੂੜ ਕੁਫ਼ਰ ਮਿਟਾਇਆ।
ਮੂਸਾ ਈਸਾ ਮੁਹੰਮਦ ਮਹਾਨ,
ਵਧਾਈ ਬੰਦੇ ਦੀ ਉਹਨਾਂ ਨੇ ਸ਼ਾਨ।
ਬੁੱਧ ਮਹਾਂਵੀਰ ਨੂੰ ਕੌਣ ਭੁਲਾਏ,
ਨਵੇਂ ਪੂਰਨੇ ਉਹਨਾਂ ਨੇ ਪਾਏ।
ਨਾਨਕ ਅਰਜਨ ਤੇਗ ਬਹਾਦਰ,
ਬਣ ਗਏ ਸਾਰੇ ਹਿੰਦ ਦੀ ਚਾਦਰ।
ਗੁਰੂ ਗੋਬਿੰਦ ਸਿੰਘ ਕੀਤੀ ਕਮਾਲ,
ਊਚ ਨੀਚ ਤੇ ਜ਼ੁਲਮ ਦਾ ਵੱਢਿਆ ਜੰਜਾਲ।
ਸਮਾਂ ਬਦਲਿਆ ਬਦਲੀ ਟੋਰ,
ਹੁੰਦਾ ਜਾਵੇ ਬੰਦਾ ਹੋਰ ਹੋਰ।
ਵਿਦਿਆ ਗਿਆਨ ਵਿਗਿਆਨ ਨੇ,
ਬਦਲ ਦਿੱਤੀ ਇਨਸਾਨੀ ਟੋਰ।
**********
ਧਰਮ ਸਾਡੇ ਸਾਰੇ ਦੇ ਸਾਰੇ
ਧਰਮ ਸਾਡੇ ਸਾਰੇ ਦੇ ਸਾਰੇ,
ਗੀਤ ਰੱਬ ਦੇ ਗਾਉਂਦੇ।
ਦੁੱਖ ਜੱਗ ਦੇ ਨਾਮ ਰੱਬ ਦੇ,
ਧਰਮ ਸਾਰੇ ਹੀ ਲਾਉਂਦੇ।
ਰਾਹ ਰਹਿਬਰਾਂ ਨੇ ਜੋ ਦੱਸੇ,
ਉਹ ਨਾ ਅਸੀਂ ਪਛਾਣੇ।
ਸਭੇ ਸਾਂਝੀਵਾਲ ਸਦਾਇਨ,
ਜੱਗ ਅਜੇ ਨਾ ਜਾਣੇ।
ਨਾ ਕੋਈ ਗੁਰੂ ਨਾ ਪੀਰ ਪੈਗ਼ੰਬਰ,
ਤਣ ਕੇ ਗਿਆ ਕੋਈ ਤਾਣੇ।
ਜੋ ਰਾਹ ਸਾਨੂੰ ਉਹਨਾਂ ਨੇ ਦੱਸੇ,
ਜੱਗ ਸਾਡਾ ਨਾ ਜਾਣੇ।
ਮਾਨਵ ਜਾਤੀ ਇੱਕ ਜਾਤੀ ਹੈ,
ਊਚ ਨੀਚ ਨਾ ਜਾਣੇ।
ਸਾਰੇ ਪੀਰ ਪੈਗ਼ੰਬਰ ਕਹਿ ਗਏ,
ਜੋ ਪ੍ਰੇਮ ਕਰੇ ਸੋ ਰੱਬ ਪਛਾਣੇ।
ਜੀਓ ਅਤੇ ਜਿਉਣ ਦੇਣ ਦੇ,
ਦੱਸ ਗਏ ਰਾਹ ਮੁਹਾਣੇ,
''ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ''
ਗੋਬਿੰਦ ਆਖ ਬਖਾਣੇ।
ਅੱਜ ਦੇ ਰਾਹ ਅਨੋਖੇ ਸਾਡੇ,
ਆਤਮ ਘਾਤੀ ਬੰਬਰ ਜਾਣੇ।
ਪ੍ਰੇਮ ਪਿਆਰ ਨੂੰ ਸਾਰੇ ਭੁੱਲੇ,
ਅਜੋਕਾ ਰਾਹ ਤਾਂ ਖੰਜਰ ਜਾਣੇ।
*********
ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ
ਰੱਬ ਨਾ ਸਾਨੂੰ ਦੁੱਖ ਸੁੱਖ ਦੇਵੇ,
ਦੁੱਖ ਦਿੰਦੇ ਸਾਨੂੰ ਰੱਬੀ ਲਾਣੇ।
ਜਾਂ ਦੁੱਖ ਦਿੰਦੇ ਸਿਰ ਫਿਰੇ ਜੋ,
ਜਾਂ ਮਾਇਆਧਾਰੀ ਲਾਣੇ।
ਸਰਮਾਏਦਾਰੀ ਦਾ ਲੋਟੂ ਸਿਸਟਮ,
ਕਰੇ ਜਨਤਾ ਨੂੰ ਬੇਆਰਾਮ।
ਐਵਂੇ ਸਾਡੇ ਧਰਮਾਂ ਨੇ ਕੀਤਾ,
ਰੱਬ ਜੀ ਨੂੰ ਬਦਨਾਮ।
ਅੱਕਾ ਛਡਿਆ ਹੈ ਅਸਾਂ ਨੇ ਰੱਬ ਨੂੰ,
ਜਪ ਜਪ ਕੇ ਉਸਦਾ ਨਾਮ।
ਪਰਮ ਸੱਤਾ ਤਾਂ ਬੇਨਾਮ ਹੈ,
ਸਾਰੇ ਹੀ ਨਾਮ ਉਸਦੇ ਨਾਮ।
ਪੂਜਾ ਕਰੀਏ ਨਮਾਜ਼ਾਂ ਪੜ੍ਹੀਏ,
ਕਿ ਰੱਬ ਜੀ ਨੂੰ ਰਿਝਾਇਆ ਜਾਵੇ।
ਅਸਲ ਦਾਰੂ ਜੋ ਸਾਡੇ ਦੁੱਖਾਂ ਦੀ,
ਉਸਨੂੰ ਕੋਈ ਵੀ ਹੱਥ ਨਾ ਪਾਵੇ।
ਸਾਡੇ ਦੁੱਖਾਂ ਦੀ ਇੱਕੋ ਦਾਰੂ,
ਕਿ ਪੜ੍ਹੀਏ ਵਿਦਿਆ ਤੇ ਵਿਗਿਆਨ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਮੁੱਢ ਤੋਂ ਹੀ ਬਦਲੇ ਜਾਣ।
*********
ਲੱਖ ਕਰੋੜਾਂ ਦੀਪ ਜਗੇ ਨੇ
ਲੱਖ ਕਰੋੜਾਂ ਦੀਪ ਜਗੇ ਨੇ,
ਘੁੱਪ ਹਨੇਰ ਅਜੇ ਵੀ ਸਾਰੇ।
ਬੁੱਧ ਵਧੇ ਸੂਝ ਵੀ ਆਵੇ,
ਪਰ ਵਿਗਿਆਨ ਦੇ ਦੂਰ ਕਿਨਾਰੇ।
ਅਜੇ ਤਾਂ ਅਸੀਂ ਸਾਗਰ ਦੇ ਕੰਢੇ,
ਚੁਗਦੇ ਫਿਰੀਏ ਘੋਗੇ ਸਾਰੇ।
ਹੋਂਦ ਆਸਾਡੀ ਤੁਛ ਜੇਹੀ ਹੈ,
ਕੌਣ ਜੋ ਕੁਲ ਦਾ ਮੁੱਲ ਚਿਤਾਰੇ।
ਮੱਤ ਕੋਈ ਜਾਨਣ ਦੀ ਛਾਪ ਲਾਵੇ,
ਗਹਿਰੇ ਭੇਦ ਕੋਈ ਕਿਵੇਂ ਉਚਾਰੇ।
ਗਿਆਨ ਅਧੂਰਾ ਸਦਾ ਹੀ ਰਹਿੰਦਾ,
ਜੋੜ ਜੋੜੀਏ ਬੇਸ਼ੱਕ ਸਾਰੇ।
ਖਰਬਾਂ ਧਰਤੀਆਂ ਤੇ ਚੰਦ ਤਾਰੇ,
ਅਸੀਂ ਜਾਣ ਨਹੀਂ ਸਕਦੇ ਸਾਰੇ।
ਖਰਬਾਂ ਲਾਲ ਕਣੂੰ ਹਮਾਰੇ,
ਬੁਝ ਨਹੀਂ ਸਕਦੇ ਸਾਨੂੰ ਬਿਚਾਰੇ।
ਇਹ ਜੋ ਤੋਲ ਤੋਲਣ ਵਾਲੇ,
ਯੋਜਨਾ ਦੇ ਪੰਧ ਬੋਲਣ ਵਾਲੇ।
ਕਿਉਂ ਕਰਦੇ ਨੇ ਘਾਲੇ ਮਾਲੇ,
ਪਰਮ ਸੱਤਾ ਨੂੰ ਕੌਣ ਭਾਲੇ।
ਰਿਸ਼ੀ ਮੁਨੀ ਗੁਰ ਪੀਰ ਪੈਗ਼ੰਬਰ,
ਕਹਿ ਗਏ ਆਪਣੀ ਆਪਣੀ ਸਾਰੇ।
ਜੋ ਕੱਲ੍ਹ ਜਾਣਿਆਂ ਬਦਲ ਗਿਆ ਅੱਜ,
ਆਇਤ ਨਵੀਂ ਨਿੱਤ ਰੱਬ ਉਤਾਰੇ।
ਜਿੰਨੀ ਜਿੰਨੀ ਬੁੱਧ ਕਿਸੇ ਦੀ,
ਕਹਿ ਗਏ ਓਨਾ ਸਾਰੇ ਦੇ ਸਾਰੇ।
ਪਰ ਬੁੱਧ ਦੇ ਅਜੇ ਦੂਰ ਕਿਨਾਰੇ,
ਜਾਨਣ ਦੀ ਮੋਹਰ ਨਾ ਲਾਈਂ ਪਿਆਰੇ।
*********
ਨਿਰਾਲੀ ਹਸਤੀ ਨਹੀਂ ਬੰਦੇ ਦੀ
ਨਿਰਾਲੀ ਹਸਤੀ ਨਹੀਂ ਬੰਦੇ ਦੀ,
ਬਸ ਬਣਤਰ ਗੁੰਝਲਦਾਰ ਹੈ ਪਿਆਰੇ।
ਸਭ ਇੱਕੋ ਮਾਲਾ ਦੇ ਮਣਕੇ ਨੇ,
ਕੀਟ ਕਿਟਾਣੂੰ ਸਿੱਪੀਆਂ ਸੱਪ ਸਾਰੇ।
Îਮਨੁੱਖ ਇਹਨਾਂ ਤੋਂ ਵੱਖ ਨਹੀਂ ਹੈ,
ਹਰ ਪੱਖੋਂ ਸਭ, ਇੱਕ ਨੇ ਸਾਰੇ।
ਇੱਕ ਹੀ ਆਪਾ ਸਾਰੇ ਜਗਤ ਦਾ,
ਹੋਵਣ ਬੰਦੇ ਭਾਵੇਂ ਚੰਦ ਤਾਰੇ।
ਸਾਰੇ ਪਰਮ ਸੱਤਾ ਦੇ ਜਾਏ,
ਰੱਬੀ ਖੇਤਰ ਵਿੱਚ ਨੇ ਸਾਰੇ।
ਭਿੰਨ ਭਿੰਨ ਰੂਪ ਆਪਾ ਹੀ ਧਾਰੇ,
ਸਮੇਂ ਸਮੇਂ ਦੇ ਸਭ ਨਜ਼ਾਰੇ।
ਇੱਕੋ ਮੰਜ਼ਿਲ ਹਰ ਇੱਕ ਸ਼ੈਅ ਦੀ,
Îਮੰਜ਼ਿਲ ਨਾ ਕੋਈ ਵੱਖ ਪਿਆਰੇ।
ਅਨੇਕ ਤੋਂ ਮੁੜ ਇੱਕ ਹੋ ਜਾਣਾ,
ਅਟਲ ਹੁਕਮ ਦੇ ਹੁਕਮ ਕਰਾਰੇ।
ਪਿਆਜ਼ ਦੇ ਛਿਲਕੇ ਉਧੇੜੀ ਜਾਈਏ,
ਗੇੜ ਦਿਨਾਂ ਦੇ ਗੇੜੀ ਜਾਈਏ।
ਵਿਪ੍ਰੀਤ ਗੁਣਾਂ ਦਾ ਜੋੜ ਸਿਫਰ ਹੈ,
ਸਭ ਕੁੱਝ ਹੀ ਜਿਸ ਵਿਚੋਂ ਪਿਆਰੇ।
0= 1-1=0 ਬਣ ਜਾਵੇ,
ਵਿਪ੍ਰੀਤ ਗੁਣਾਂ ਦਾ ਸੰਜੋਗ ਵਿਜੋਗ,
-,+,*," ਮਨਫੀ ਜਮ੍ਹਾਂ ਜ਼ਰਬ ਤਕਸੀਮ,
ਸਾਰੀ ਕਾਰ ਚਲਾਵੇ।
ਸਾਡਾ ਹੀ ਵਡੇਰਾ ਰੂਪ,
ਇਹ ਬ੍ਰਹਿਮੰਡ ਹੈ ਸਾਰਾ।
ਇੱਕ ਇੱਕ ਕਣ ਬ੍ਰਹਿਮੰਡ ਦਾ,
ਪਰਮ ਸੱਤਾ ਦਾ ਹੈ ਨਜ਼ਾਰਾ।
*********
ਗਿਆਨ ਸਾਡਾ ਬਹੁਤ ਅਧੂਰਾ
ਗਿਆਨ ਸਾਡਾ ਬਹੁਤ ਅਧੂਰਾ,
ਅਗਿਆਨ ਅਜੇ ਵੀ ਪੂਰਮ ਪੂਰਾ।
ਕਰ ਕਲਪਣਾ ਜੋ ਕੁਝ ਬੁਝੀਏ,
ਕਸਵੱਟੀ ਬਿਨ ਗਿਆਨ ਅਧੂਰਾ।
ਕਰੀਏ ਦੂਰ ਅਗਿਆਨਤਾ,
ਬੁਝੀਏ ਭੇਦ ਨਿੱਤ ਨਿਆਰੇ ਨਿਆਰੇ,
ਤ੍ਰਿਣ ਘਾਹ ਦੀ ਤੇ ਵੱਡਾ ਬਰੋਟਾ,
ਪਰਮ ਸੱਤਾ ਦੇ ਰੂਪ ਨੇ ਸਾਰੇ।
ਮਾਇਆ ਜਾਲ ਇਹ ਗੁੰਝਲਾਂ ਭਰਿਆ,
ਸਮਝ ਨਾ ਸਾਨੂੰ ਆਵੇ।
ਦੁੱਖਾਂ ਦੀ ਦਾਰੂ ਬੁੱਝੇ ਨਾ ਬੰਦਾ,
ਦੁੱਖ ਹੰਢਾਉਂਦਾ ਜਾਵੇ।
ਪੰਜ ਗੁਣ ਅਵਗੁਣ ਜੇ ਬਣ ਜਾਵਣ,
ਬੰਦਾ ਜਿੰਦ ਭਰ ਦੁੱਖ ਹੰਢਾਵੇ।
ਤਿਆਗੀ ਬਣ ਜੇ ਜੰਗਲੀਂ ਜਾਵੇ,
ਮੁਕਤੀ ਕਦੀ ਨਾ ਪਾਵੇ।
ਕਰਮਾਂ ਸੰਧੜਾ ਖੇਤ ਹੈ ਜੱਗ,
ਜੋ ਜੈਸਾ ਬੀਜੇ ਵੈਸਾ ਹੀ ਖਾਵੇ।
ਕਿਉਂ ਬੀਜੇ ਕੋਈ ਕੰਡੇਰਨੇ,
ਖਿੜੇ ਫੁੱਲ ਜੋ ਚਾਹਵੇ।
ਹਰ ਪਾਸੇ ਹੀ ਪੈਣ ਅੜਿੱਕੇ,
ਰਾਹ ਨਾ ਕੋਈ ਸੁਖਾਲਾ।
ਸਦਾ ਬਹਾਰ ਮੌਸਮ ਨਹੀਂ ਕਿਧਰੇ,
ਹਰ ਸਾਲ ਮੌਸਮਾਂ ਵਾਲਾ।
ਪੁਜਾ ਪਾਠ ਨਮਾਜ਼ਾਂ ਪੜ੍ਹੀਏ,
ਕਰਮ ਕੀਤੇ ਬਿਨ ਕੁਝ ਨਾ ਪਾਈਏ।
ਛੱਤ ਪਾੜ ਕੇ ਰੱਬ ਦੇ ਦਿੰਦਾ,
ਜੇ ਹੱਕਦਾਰ ਬਣ ਜਾਈਏ।
ਉਥਲ ਪੁਥਲ ਜੇ ਹੋਵੇ ਕਿਧਰੇ,
ਕਦੀ ਨਾ ਹੋਈਏ ਬੇਨਿਆਜ਼।
ਜਿਸ ਵਿਚ ਸਾਰੇ ਇੱਕ ਬਰਾਬਰ,
ਐਸਾ ਆਵੇ ਜੱਗ ਵਿਚ ਰਾਜ।
***********
ਘੁੱਪ ਹਨੇਰ ਅਫਰਾ-ਤਫਰੀ ਫੈਲੀ ਚਾਰ ਚੁਫੇਰੇ
ਘੁੱਪ ਹਨੇਰ ਅਫਰਾ-ਤਫਰੀ ਫੈਲੀ ਚਾਰ ਚੁਫੇਰੇ,
ਕਿਧਰੇ ਨਾ ਕੋਈ ਦਾਰੂ ਲੱਭੇ, ਲੋਕ ਦੁੱਖਾਂ ਨੇ ਘੇਰੇ।
ਜਵਾਨੀ ਰਿਜ਼ਕ ਲੱਭਦੀ ਫਿਰਦੀ, ਰਿਜ਼ਕ ਨਾ ਲੱਭਦਾ ਨੇੜੇ,
ਸਰਮਾਏਦਾਰੀ ਨਿਜ਼ਾਮ ਦੇ ਇਹ ਸਾਰੇ ਨੇ ਝੇੜੇ।
ਕੋਈ ਬਾਤ ਨਾ ਪੁੱਛੇ ਲੋਕਾਂ ਦੀ ਲੁੱਟਣ ਲੋਟੂਆਂ ਦੇ ਲਾਣੇ,
ਧੱਕੜਸ਼ਾਹੀ ਫੈਲੀ ਸਾਰੇ ਬਣ ਗਏ ਲੋਕ ਨਿਤਾਣੇ।
ਰਾਜ ਲੋਕਾਂ ਦਾ ਹੈ ਅਖੌਤੀ, ਕੁਲੀਨ ਕੁਲਾਂ ਦੇ ਤਾਣੇ ਬਾਣੇ,
ਜਾਗ ਵੇ ਲੋਕਾ ਰੁਲ਼ਦਿਆ! ਰਾਜ ਕਰਨ ਕਿਉਂ ਕੁਝ ਕੁ ਲਾਣੇ।
ਵਿਦਿਆ ਗਿਆਨ ਵਿਗਿਆਨ ਵਧੇ ਜੇ, ਘੁੱਪ ਹਨੇਰ ਭੱਜ ਜਾਵੇ,
ਅਫਰਾ ਤਫਰੀ ਰਹੇ ਨਾ ਕਿਧਰੇ, ਨਾ ਘੜਮੱਸ ਕੋਈ ਮਚਾਵੇ।
ਸਕੂਲੀਂ ਬੱਚੇ ਰੁਲਣ ਨਾ ਕਿਧਰੇ ਹਰ ਕੋਈ ਪੜ੍ਹਾਵੇ,
ਠੀਕ ਚਲੇਗਾ ਕਾਫਲਾ ਜੇ ਮੁਹਾਰ ਲੋਕਾਂ ਹੱਥ ਆਵੇ।
ਅੰਧ-ਵਿਸ਼ਵਾਸ਼ੀ ਛੱਡੀਏ ਵਹਿਮਾਂ ਭਰਮਾਂ ਦੇ ਤਣੀਏ ਨਾ ਤਾਣੇ,
ਬੰਦਾ ਬੰਦੇ ਨੂੰ ਲਿਤਾੜੇ, ਹੋਵੇ ਨਾ ਐਸਾ ਰੱਬ ਦੇ ਭਾਣੇ।
ਸਰਮਾਏਦਾਰੀ ਨੇ ਲੁੱਟ ਮਚਾਈ, ਬਣ ਗਿਆ ਬੰਦਾ ਕਸਾਈ,
ਸਾਰੇ ਸਿਸਟਮ ਬਦਲੀਏ, ਬਦਲ ਦੇਈਏ ਮੁਹਾਣੇ।
ਇਹ ਬਗੀਚਾ ਪਰਮ ਸੱਤਾ ਦਾ, ਇਸਦੇ ਫਲ ਹਰ ਕਿਸੇ ਨੇ ਖਾਣੇ,
ਸਾਰਾ ਹੀ ਜੱਗ ਸਭ ਦਾ ਸਾਂਝਾ, ਸਭ ਨੇ ਸਭ ਦੇ ਦਰਦ ਵੰਡਾਉਣੇ।
ਪਰਮ ਸੱਤਾ ਤੋਂ ਉਪਜਿਆ ਇਹ ਜੱਗ, ਵੈਰ ਆਪਸੀ ਅਸਾਂ ਮਿਟਾਉਣੇ,
ਸਰਮਾਏਦਾਰੀ ਨਿਜ਼ਾਮ ਬਦਲ ਕੇ, ਇਨਸਾਨੀ ਸ਼ਾਨ ਦੇ ਸਿੱਕੇ ਚਲਾਉਣੇ।
*********
ਅਸੀਂ ਜਿੰਨਾ ਕੁ ਜਾਣੀਏ
ਅਸੀਂ ਜਿੰਨਾ ਕੁ ਜਾਣੀਏ,
ਜਿੰਨੀ ਕੁ ਕਰੀਏ ਅਸੀਂ ਪਛਾਣ।
ਦੁੱਖ ਨਾ ਕਿਧਰੋਂ ਬਾਹਰੋਂ ਆਉਂਦੇ,
ਦੁੱਖ ਪੈਦਾ ਕਰੇ ਆਪੇ ਇਨਸਾਨ।
ਕੁਦਰਤ ਨਾਲ ਅਸੀਂ ਘੁਲਦੇ ਆਏ,
ਸਵੈ ਇੱਛਾ ਸਵੈ ਭਰੋਸਾ ਤੇ ਲਗਨ।
ਘਾਟੀਆਂ ਖਾੜੀਆਂ ਪਹਾੜੀਆਂ ਸੰਗ,
ਅਤੇ ਸਾਗਰ ਦੇ ਪੰਧ ਅਸਾਂ ਮੁਕਾਏ।
ਪਰ ਆਪਸ ਵਿਚ ਰਲਕੇ ਨਹੀਂ ਬੈਠੇ,
ਮਾਂ ਹਵਾ ਦੇ ਜਾਏ, ਹਓਮੇਂ ਨੇ ਭਰਮਾਏ।
ਸਿਆਸੀ ਸਮਾਜੀ ਆਰਥਿਕ ਢਾਂਚੇ,
ਅਸੀਂ ਵਿਤਕਰਿਆਂ ਭਰੇ ਬਣਾਏ।
ਧੱਕੜਸ਼ਾਹੀ ਜੱਗ ਵਿੱਚ ਚੱਲਦੀ,
ਖੁਦਗਰਜ਼ੀ ਹੈਂਕੜ ਲਾਲਚ ਪਰਧਾਨ ਹੈ।
ਨਿੱਜ ਕਰਨੀ ਵਿੱਚ ਅਸੀਂ ਫਸੇ ਹਾਂ,
ਦੁੱਖ ਦੇਣਾ ਆਰਥਿਕ ਨਿਜ਼ਾਮ ਹੈ।
ਜਿਉਂ ਜਿਉਂ ਬੰਦਾ ਅਕਲ ਦੁੜਾਵੇ,
ਨਿਜ਼ਾਮ ਬਣਾਵੇ ਤੇ ਬਦਲਾਵੇ।
ਜੋ ਵੀ ਨਿਜ਼ਾਮ ਆਇਆ ਜੱਗ ਵਿੱਚ,
ਆਪਣੇ ਪੈਰ ਅੜਾ ਕੇ ਜਾਵੇ।
ਜੋ ਵੀ ਨਿਜ਼ਾਮ ਜੱਗ ਵਿਚ ਆਏ,
ਵਰ ਸਭਨਾਂ ਲਈ ਲੈ ਕੇ ਆਏ।
ਜਿਉਂ ਜਿਉਂ ਸਮਾਂ ਬੀਤਦਾ ਗਿਆ,
ਬੰਦੇ ਦੇ ਪੈਰੀਂ ਸੰਗਲ ਪਾਏ।
ਬੁੱਧੀਜੀਵੀ ਤੇ ਲੋਕ ਦਰਦੀ,
ਮੁੜ ਮੁੜ ਅੱਗੇ ਆਏ।
ਲਾਮਬੰਦ ਲੋਕਾਂ ਨੂੰ ਕਰਕੇ,
ਸਿਸਟਮ ਨਵੇਂ ਲਿਆਏ।
*********
ਕਿੰਨੇ ਹੀ ਕਰਦੇ ਆਏ ਕੁਰਬਾਨੀ
ਕਿੰਨੇ ਹੀ ਕਰਦੇ ਆਏ ਕੁਰਬਾਨੀ,
ਕਿ ਸਿਸਟਮ ਨਵਾਂ ਆ ਜਾਵੇ।
ਇੱਕ ਮੰਜ਼ਿਲ ਤੋਂ ਦੂਜੀ ਮੰਜ਼ਲ,
ਚਲੋ ਚਾਲ ਚਲਦੀ ਜਾਵੇ।
ਤਾਂਘ ਅਗਾਂਹ ਦੀ ਸਾਡੇ ਅੰਦਰ,
ਪਰਮ ਸੱਤਾ ਨੇ ਪਾਈ।
ਇਸ ਤਾਂਘ ਦੇ ਕਾਰਨ ਹੀ,
ਜਿੰਦ ਅਗੇ ਟੁਰਦੀ ਆਈ।
ਕਦੀ ਮੰਗ ਨਾ ਕਰੀਏ ਮੁਕਤੀ ਦੀ,
ਨਾ ਰੱਬ ਰੱਬ ਦੀ ਰਟ ਲਾਈਏ।
ਕਰਮਾਂ ਦਾ ਫਲ ਅਵੱਸ਼ ਮਿਲਦਾ ਹੈ,
ਸਮਝ ਸੋਚ ਕੇ ਕਰਮ ਕਮਾਈਏ।
ਅੱਜ ਪੂੰਜੀਵਾਦੀ ਨਿਜ਼ਾਮ ਕਾਰਨੇ,
ਅਸੀਂ ਦੁੱਖ ਉਠਾਈਏ।
ਪਰ ਥਾਂ ਥਾਂ ਲੋਕੀ ਲੜਦੇ ਫਿਰਦੇ,
ਕਿ ਰਾਜ ਲੋਕਾਂ ਦਾ ਲਿਆਈਏ।
ਰਾਜ ਅਜੋਕਾ ਵੋਟ ਰਾਜ ਹੈ,
ਕੁਲੀਨ ਕੁਲਾਂ ਦੇ ਸਿਰ ਤਾਜ ਹੈ।
ਲੋਟੂ ਲਾਣਾ ਅੱਗੇ ਆਉਂਦਾ,
ਰੱਜ ਕੇ ਲੁੱਟ ਮਚਾਉਂਦਾ।
ਆਮ ਆਦਮੀ ਬੇਜ਼ਾਰ ਹੈ,
ਸਿਸਟਮ ਸਾਰਾ ਤਾਰੋ ਤਾਰ ਹੈ।
ਲੋਕ ਕਰਾਂਤੀ ਆਵੇ ਏਥੇ
ਸਮੇਂ ਦੀ ਇਹੋ ਪੁਕਾਰ ਹੈ।
*********
ਕਈ ਗੁਰੂ ਕਈ ਪੀਰ ਪੈਗ਼ੰਬਰ ਕਰ ਕਰ ਗਏ ਸੁਧਾਰ
ਕਈ ਗੁਰੂ ਕਈ ਪੀਰ ਪੈਗ਼ੰਬਰ ਕਰ ਕਰ ਗਏ ਸੁਧਾਰ,
ਪਰ ਕਦੀ ਵੀ ਸੁਖੀ ਹੋ ਨਹੀਂ ਸਕਿਆ ਇਹ ਸਾਡਾ ਸੰਸਾਰ।
ਜੱਗ ਵਿਚ ਆ ਕੇ ਰੱਬ ਰੱਬ ਕਰਕੇ ਨਹੀਂ ਸਕਦੇ ਕੁਝ ਸੰਵਾਰ,
ਬਿਨ ਦੈਵੀ ਗੁਣਾਂ ਦੇ ਹੋ ਨਹੀਂ ਸਕਦਾ, ਦੁਨੀਆਂ ਦਾ ਸੁਧਾਰ।
ਭੁਖੇ ਮਰਦੇ ਲੋਕਾਂ ਅੱਗੇ ਨਾਮ ਦੀ ਚਰਚਾ ਪਾਵੇ ਵਿਗਾੜ,
ਘੋੜੇ ਅੱਗੇ ਰੇਹੜਾ ਜੋੜ ਕੇ ਲੋਕਾਂ ਨੂੰ ਹੈ ਕਰਨਾ ਖੁਆਰ।
ਜੱਗ ਮੰਗੇ ਦਾਖ ਬਿਜੌਰੀਆਂ ਇਹ ਦਿੰਦੇ ਨੇ ਕਿੱਕਰ ਖਾਰ,
ਪੇਟ ਨਾ ਪਈਆਂ ਰੋਟੀਆਂ ਸਭੈ ਗੱਲਾਂ ਖੋਟੀਆਂ ਬਦਲ ਦਿਓ ਸਰਕਾਰ।
ਨਾਮ ਜਪਾਉਂਦੇ ਦੁੱਖ ਭੁਲਾਉਂਦੇ ਇਹ ਕੈਸਾ ਹਥਿਆਰ,
ਕਾਰਾਂ ਵਿੱਚ ਝੂਟੇ ਲੈਂਦੇ ਫਿਰਦੇ ਸੰਗ ਲੈ ਕੇ ਵੇਹਲੜਾਂ ਦੀ ਡਾਰ।
ਅਸਲ ਵਿਚ ਇਹ ਅੰਗ ਰੱਖਸ਼ਕ ਨੇ ਲੋਕਾਂ ਦੇ ਸਿਰ ਭਾਰ,
ਚਤਰ ਬੁਧੀ ਚਤਰਾਈ ਕਰਦੇ ਦੁੱਖਾਂ ਵਿਚ ਸੰਸਾਰ।
ਇਹ ਕੁਲੀਨ ਕੁਲਾਂ ਦੇ ਪਿੱਠੂ ਸਾਰੇ ਪਿਆ ਰੁਲੇ ਸੰਸਾਰ,
ਅੰਧ-ਵਿਸ਼ਵਾਸ਼ੀ ਤੇ ਅਗਿਆਨਤਾ ਕਰਦੀ ਬਹੁਤ ਖੁਆਰ।
ਬਣਾ ਦਿੱਤੀ ਜਨੇਊ ਇਹਨਾਂ ਨੇ ਗੁਰ ਗੋਬਿੰਦ ਦੀ ਤਲਵਾਰ,
ਜੋ ਕੱਢਦੀ ਸੀ ਵੱਟ ਉਹਨਾਂ ਦੇ ਜੋ ਲੋਕਾਂ ਨੂੰ ਕਰਨ ਖੁਆਰ।
ਖਾਲਕ ਖਲਕ, ਖਲਕ ਮੇਂ ਖਾਲਕ ਇਹ ਨਾ ਦੇਖਣ ਯਾਰ,
ਰੁਲਦੀ ਫਿਰੇ ਪਈ ਲੋਕਾਈ ਇਹ ਧੌਲਰ ਰਹੇ ਉਸਾਰ।
ਕਹਿਣ ਨੂੰ ਤਾਂ ਗੁਰਦੁਆਰੇ ਨੇ ਪਰ ਅਸਲੋਂ ਇਹਨਾਂ ਦੇ ਦਰਬਾਰ,
ਸਾਚ ਕਹੂੰ ਸੁਣ ਲਓ ਸਭੇ ਇਹ ਬਣੇ ਲੋਕਾਂ ਉੱਤੇ ਭਾਰ।
Îਮਨੁੱਖਤਾ ਦਾ ਨਾ ਦਰਦ ਇਹਨਾਂ ਨੂੰ ਨਾ ਸੀਨੇ ਵਿਚ ਪਿਆਰ,
ਕਰਮਾਂ ਧਰਮਾਂ ਦੇ ਨਾਉਂ 'ਤੇ ਲੁੱਟਣ ਲੋਕਾਂ ਨੂੰ ਸ਼ਰੇ ਬਾਜ਼ਾਰ।
ਪਾਵੇ ਨਾ ਕਿਉਂ ਨੱਥ ਇਹਨਾਂ ਨੂੰ ਜੇ ਲੋਕਾਂ ਦੀ ਸਰਕਾਰ,
ਪਰ ਕੁਲੀਨ ਕੁਲਾਂ ਦੇ ਸਿਰ 'ਤੇ ਨੱਚਦੇ ਇਹ ਸਾਰੇ ਰੱਬੀ ਯਾਰ।
ਗੱਲ ਨਾ ਏਥੇ ਕਾਰਾਂ ਦੀ ਸਸਤੀ ਕਾਰ ਜਾਂ ਮਹਿੰਗੀ ਕਾਰ,
ਗੱਲ ਤਾਂ ਏਥੇ ਹੈ ਯਾਰੋ ਕਿ ਕੈਸਾ ਕਰਦੇ ਨੇ ਪਰਚਾਰ।
ਕੀ ਲੋਕਾਂ ਨੂੰ ਜਗਾਉਂਦੇ ਨੇ ਜਾਂ ਲੋਕਾਂ ਨੂੰ ਭਰਮਾਉਂਦੇ ਨੇ,
ਕੀ ਸ਼ੁਧ ਬੁਧ ਉਪਜਾਉਂਦੇ ਨੇ ਜਾਂ ਅੰਧਕਾਰ ਦਾ ਕਰਨ ਪਾਸਾਰ।
ਕਰ ਜਜ਼ਬਾਤੀ ਲੋਕਾਂ ਨੂੰ ਇਹ ਅੰਮ੍ਰਿਤ ਛਕਾਉਂਦੇ ਨੇ,
ਸਿੱਖ ਧਰਮ ਦੀ ਸਿੱਖਿਆ ਇਹ ਕਿੰਨੀ ਕੁ ਸਮਝਾਉਂਦੇ ਨੇ।
ਅੰਮ੍ਰਿਤ ਛਕਾਇਆ ਗਾਤਰਾ ਪਾਇਆ ਕੀ ਬੰਦਾ ਬਦਲਾਉਂਦੇ ਨੇ,
ਕੀ ਸਭੇ ਸਾਂਝੀਵਾਲ ਸਦਾਇਨ ਦਾ ਸਬਕ ਸਿਖਾਉਂਦੇ ਨੇ।
ਗਰੀਬਾਂ ਦੇ ਪਹਿਰੇਦਾਰ ਬਣੋ ਨਾ ਕੁਲੀਨ ਕੁਲਾਂ ਦੇ ਯਾਰ ਬਣੋ,
ਅੱਜ ਭਾਈ ਲਾਲੋ ਰੁਲਦੇ ਫਿਰਦੇ ਨਾ ਨਾਨਕ ਦੇ ਗਦਾਰ ਬਣੋ।
ਬਣੋ ਮੇਰੇ ਵੀਰੋ ਜੇ ਬਣ ਸਕਦੇ ਹੋ ਗੋਬਿੰਦ ਦਾ ਹਥਿਆਰ ਬਣੋ,
ਨਹੀਂ ਤਾਂ ਭਾਈ ਘਨੱਈਆ ਵਾਂਙ ਕੌਮ ਦੇ ਸੇਵਾਦਾਰ ਬਣੋ।
*********
ਜਿਉਂ ਜਿਉਂ ਸਮਾਂ ਬੀਤਦਾ ਜਾਵੇ
ਜਿਉਂ ਜਿਉਂ ਸਮਾਂ ਬੀਤਦਾ ਜਾਵੇ,
ਸੂਝ ਨਵੀਂ ਨਿੱਤ ਆਵੇ।
ਸਮੇਂ ਦੀ ਸਭ ਤੋਂ ਉੱਤਮ ਕਹਿਣੀ,
ਸਿਲ-ਪੱਥਰ ਬਣ ਜਾਵੇ।
ਕਰੇ ਕਿੰਤੂ ਜੋ ਇਸ ਕਹਿਣੀ 'ਤੇ,
ਤਾਂ ਫਤਵਾ ਲੱਗ ਜਾਵੇ।
ਕਰੇ ਕਿੰਤੂ ਜੇ ਕਿਸੇ ਕੁਫ਼ਰ 'ਤੇ,
ਸੰਗ-ਸਾਰ ਉਹ ਕੀਤਾ ਜਾਵੇ।
ਕਿੰਤੂ ਕਰਨ ਦਾ ਹੱਕ ਸਭਨਾਂ ਨੂੰ,
ਕਿਉਂ ਨਾ ਦਿੱਤਾ ਜਾਵੇ।
ਖਬਰੇ ਕੋਈ ਆਇਤ ਸਮੇਂ ਦੀ,
ਅਲਾਹ ਉਸ ਕੋਲੋਂ ਅਖਵਾਵੇ।
ਪੈਰ-ਚਿੰਨ੍ਹ ਜੋ ਕਿਸੇ ਨੇ ਪਾਏ,
ਉਹਨਾਂ ਨੂੰ ਕੌਣ ਮਿਟਾਵੇ।
ਜੇ ਕੋਈ ਕਿੰਤੂ ਕਰੇ ਉਹਨਾਂ 'ਤੇ,
ਆਪੇ ਮੂੰਹ ਦੀ ਖਾਵੇ।
ਜਿੰਦਗੀ ਵਾਹੋ ਦਾਹੀ ਭੱਜੇ,
ਜੋ ਬੀਤ ਗਿਆ ਪਿੱਛੇ ਛੱਡ ਜਾਵੇ।
ਅੰਧ ਵਿਸ਼ਵਾਸ਼ੀ ਅਗਿਆਨੀ ਬੰਦਾ,
ਬੀਤ ਗਏ ਨੂੰ ਫੜ ਕੇ ਬਹਿ ਜਾਵੇ।
ਜੇ ਬੀਤ ਗਏ ਨੂੰ ਫੜ ਕੇ ਬਹਿ ਜਾਈਏ,
ਜਿੰਦਗੀ ਦੇ ਵਿੱਚ ਦੁੱਖ ਵਧਾਈਏ।
ਕੱਲ੍ਹ ਦੀ ਸੋਚ ਪੁਰਾਣੀ ਹੋਵੇ,
ਅੱਜ ਦੇ ਮੇਚ ਨਾ ਆਵੇ।
ਸਮੇਂ ਦੇ ਸੰਗ ਸੰਗ ਟੁਰਦੇ ਜਾਈਏ,
ਨਿੱਤ ਨਵਾਂ ਸਚਿ ਸੋਝੀ ਦੇ ਜਾਵੇ।
ਅੰਧ-ਵਿਸ਼ਵਾਸ਼ੀ ਜੱਗ 'ਚੋਂ ਮੁੱਕੇ,
ਜੱਗ ਜੰਨਤ ਬਣ ਜਾਵੇ।
*********
ਸਦੀਆਂ ਪੁਰਾਣੇ ਧਰਮ ਜੋ ਸਾਡੇ
ਸਦੀਆਂ ਪੁਰਾਣੇ ਧਰਮ ਜੋ ਸਾਡੇ,
ਬਣ ਗਏ ਅੜਿੱਕੇ ਜੀਵਨ ਲਈ ਡਾਢੇ।
ਕਿਧਰੇ ਖੰਜਰ ਤ੍ਰਿਸ਼ੂਲ ਤਲਵਾਰ,
ਸਮਾਜ ਦਾ ਹੋ ਰਿਹਾ ਸੰਘਾਰ।
ਖੜ੍ਹਾ ਪਾਣੀ ਬਦਬੂ ਮਾਰੇ,
ਚੱਲਦਾ ਪਾਣੀ ਸੀਨਾ ਠਾਰੇ।
ਸਮੇਂ ਦੇ ਸੰਗ ਸੰਗ ਟੁਰਦੇ ਜਾਈਏ,
ਪਾਈਏ ਨਾ ਉਤਾਰ ਉਤਾਰੇ।
ਕਿੰਤੂ ਕਰੀਏ ਤਤਪਰ ਰਹੀਏ,
ਝੋਲੀ ਆਪਣੀ ਅੱਡ ਕੇ ਬਹੀਏ,
ਪਰਮ ਸੱਤਾ ਭੇਜਦੀ ਰਹਿੰਦੀ,
ਨਿੱਤ ਨਵੇਂ ਨਵੇਂ ਪੈਗ਼ਾਮ।
ਭੁੱਲ ਕਦੀ ਨਾ ਪਿੱਛ ਲੱਗ ਬਣੀਏ,
ਨਿੱਤ ਪੜ੍ਹੀਏ ਨਵੇਂ ਕਲਾਮ।
ਚੰਦ ਮੰਗਲ ਬ੍ਰਿਹਸਪਤ ਉਡੀਕਣ,
ਟੁਰਦੇ ਜਾਈਏ ਸੁਬਾਹ ਔਰ ਸ਼ਾਮ।
ਨਾਨਕ ਜੀ ਨੇ ਕਿੰਤੂ ਕੀਤਾ,
ਮੁਹੰਮਦ ਜੀ ਨੇ ਕੁਫਰ ਹਟਾਏ।
ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ,
ਗੁਰ ਗੋਬਿੰਦ ਨੇ ਨੀਚੋਂ ਊਚ ਬਣਾਏ।
ਇੱਕ ਵੀ ਸ਼ਬਦ ਨਾ ਬੋਲੀਏ,
ਇੱਕ ਵੀ ਸ਼ਬਦ ਨਾ ਬੋਲੀਏ,
ਨਾ ਹੋਵੇ ਜਿਸਦੀ ਲੋੜ।
ਬੇਲੋੜਾ ਸ਼ਬਦ ਜੇ ਬੋਲੀਏ,
ਸਾਰੇ ਰਿਸ਼ਤੇ ਦੇਵੇ ਤੋੜ।
ਸਮਝ ਸੋਚ ਕੇ ਬੋਲੀਏ,
ਨਾ ਬੋਲੀਏ ਸ਼ਬਦ ਕਠੋਰ।
ਸ਼ਬਦਾਂ ਸੰਗ ਹੀ ਜਿੱਤੀਏ,
ਜੋ ਜੰਗ ਨਾ ਜਿੱਤੇ ਜ਼ੋਰ।
ਹਓਮੇਂ ਸਦਾ ਹੀ ਹਾਰਦੀ,
ਭਾਵੇਂ ਲਾਈਏ ਜਿੰਨਾ ਮਰਜ਼ੀ ਜ਼ੋਰ
ਮਿੱਠਤ ਚੰਗੀ ਸਭ ਤੋਂ,
ਚੰਗੇ ਨਾ ਬਚਨ ਕਠੋਰ।
ਸੁਧ ਹਮੇਸ਼ਾਂ ਰੱਖੀਏ,
ਮਨ ਕਰਮ ਬਚਨ ਵਿਚਾਰ।
ਸਚੋਂ ਓਹੈ ਸਭਿ ਕੋ,
ਉਪਰ ਸਚਿ ਆਚਾਰ।
*********
ਬੋਝ ਧਰਤ ਦਾ ਚੁਕੀਂ ਖਲੋਤਾ
ਬੋਝ ਧਰਤ ਦਾ ਚੁਕੀਂ ਖਲੋਤਾ,
ਐਟਲਸ ਕਿੱਧਰ ਜਾਵੇ।
ਆ ਜਾਵੇ ਭੁਚਾਲ ਧਰਤ 'ਤੇ,
ਜੇ ਮੋਢਾ ਬਦਲਾਵੇ।
ਸੇਬ ਸੁਨਹਿਰੀ ਤੋੜ ਨਾ ਸਕਿਆ,
ਦੈਂਤ ਸੰਗ ਕਿਵੇਂ ਮੱਥਾ ਲਾਵੇ।
ਸੇਬ ਤੋੜਨ ਲਈ ਐਟਲਸ ਭੇਜਿਆ,
ਆਪ ਧਰਤ ਨੂੰ ਮੋਢਾ ਲਾਵੇ।
ਐਟਲਸ ਸੇਬ ਤੋੜ ਲਿਆਇਆ,
ਹਰਕੁਲੀਸ ਨੇ ਉਸ ਨੂੰ ਵਡਿਆਇਆ।
ਰੱਖ ਲਵਾਂ ਮੈਂ ਪੈਡ ਮੋਢੇ 'ਤੇ,
ਯਾਰਾ ਜ਼ਰਾ ਕੁ ਸਾਹ ਦਿਵਾ ਦੇ।
ਭੋਲਾ ਐਟਲਸ ਗੱਲਾਂ ਵਿੱਚ ਆਇਆ,
ਮੁੜ ਧਰਤ ਨੂੰ ਮੋਢਾ ਲਾਇਆ।
ਚੁੱਕ ਕੇ ਸੇਬ ਹਰਕੁਲੀਸ ਦੌੜਿਆ,
ਮੁੜ ਵਾਪਸ ਨਾ ਓਥੇ ਆਇਆ।
ਚਤਰ ਲੋਕ ਚਤਰਾਈ ਕਰਦੇ,
ਮਤਲਬ ਕੱਢਦੇ ਦਰਦ ਨਾ ਕਰਦੇ।
ਭੋਲੇ ਭਾਲੇ ਸੱਚੇ ਸੁੱਚੇ,
ਦੁਨੀਆਂ ਦੇ ਵਿੱਚ ਦੁਖੜੇ ਭਰਦੇ।
ਐਟਲਸ ਨੇ ਮਿੱਤਰ ਦੇ ਕਹਿਣੇ,
ਦੈਂਤ ਸੰਗ ਜਾ ਮੱਥਾ ਲਾਇਆ।
ਰਿਹਾ ਸਦੀਵੀ ਕਸ਼ਟ ਭੋਗਦਾ,
ਮਿੱਤਰ ਨੇ ਉਸਦਾ ਦਰਦ ਨਾ ਖਾਇਆ।
ਐਸੀ ਫਿਤਰਤ ਹੈ ਬੰਦੇ ਦੀ,
ਕਿ ਆਪਣੀ ਗਰਜ਼ ਲਈ ਝੁਕ ਜਾਵੇ।
ਜੇ ਦੁੱਖ ਵਿੱਚ ਮਿੱਤਰ ਫਸਿਆ ਹੋਵੇ,
ਉਸਨੂੰ ਛੱਡ ਕੇ ਦੂਰ ਭੱਜ ਜਾਵੇ।
ਇੱਕ ਇਕੱਲੇ ਨੂੰ ਪਾਉਣਾ ਔਖਾ,
ਦੁੱਖਾਂ ਤੋਂ ਛੁਟਕਾਰਾ।
ਪਰ ਦੁੱਖਾਂ ਵਿਚ ਛੱਡ ਕੇ ਭੱਜਦਾ,
ਮਿੱਤਰ ਮੇਲੀ ਭਾਈਚਾਰਾ।
ਦੋਵੇਂ ਪੁੱਤਰ ਧਰਤੀ ਮਾਂ ਦੇ,
ਸਨ ਸੂਰਜ ਦੇ ਜਾਏ।
ਸੁੱਖ ਲੈਣ ਲਈ ਹੋਏ ਇਕੱਠੇ,
ਦੁੱਖ ਨੇ ਦੂਰ ਭਜਾਏ।
**********
ਚੂਹਾ ਚੂਹੀ ਕਰਨ ਸਲਾਹਾਂ
ਚੂਹਾ ਚੂਹੀ ਕਰਨ ਸਲਾਹਾਂ,
ਕਿ ਰਾਣੀ ਧੀ ਨੂੰ ਵਿਆਹੀਏ।
ਆਪਣੀ ਸੁੰਦਰ ਧੀ ਵਾਸਤੇ,
ਅਨੋਖਾ ਵਰ ਲਭ ਲਿਆਈਏ।
ਮਨ ਬਣਾਇਆ ਕਿ ਸੁੰਦਰੀ ਧੀ ਨੂੰ,
ਸੂਰਜ ਨਾਲ ਵਿਆਹੀਏ।
ਕਿਉਂ ਨਾ ਧੀ ਨੂੰ ਨਾਲ ਲਿਜਾ ਕੇ,
ਸੂਰਜ ਨੂੰ ਭਰਮਾਈਏ।
ਸਜਾ ਧਜਾ ਕੇ ਧੀ ਆਪਣੀ ਨੂੰ,
ਸੂਰਜ ਕੋਲ ਲਿਆਏ।
ਮਸਾਂ ਹੀ ਅਜੇ ਸੀ ਗੱਲ ਚਲਾਈ,
ਕਿ ਬੱਦਲ ਚੜ੍ਹ ਆਏ।
ਅੱਖੀਂ ਤੱਕ ਕੇ ਹਾਲ ਸੂਰਜ ਦਾ,
ਦੋਵੇਂ ਜਣੇ ਘਰਬਾਏ।
ਇੱਕ ਵੀ ਕਿਰਨ ਸੁਰਜ ਦੀ,
ਧਰਤੀ ਉਪਰ ਨਾ ਜਾਏ।
ਸੋਚਣ ਲੱਗੇ ਕਿ ਸੁੰਦਰੀ ਧੀ ਨੂੰ,
ਬੱਦਲ ਨਾਲ ਵਿਆਹੀਏ।
ਪਰ ਹਵਾ ਉਡਾ ਕੇ ਲੈ ਗਈ ਬੱਦਲ,
ਸੋਚਣ ਲੱਗੇ ਹੁਣ ਕਿੱਧਰ ਜਾਈਏ।
ਮਨ ਬਣਾਇਆ ਕਿ ਸੁੰਦਰੀ ਧੀ ਨੂੰ,
ਹਵਾ ਦੇ ਪਾਸ ਲਿਜਾਈਏ।
ਜਾ ਹਵਾ ਨੂੰ ਆਖਣ ਲੱਗੇ,
ਕਿਉਂ ਨਾ ਆਪਣੀ ਸੁੰਦਰੀ ਧੀ,
ਤੇਰੇ ਨਾਲ ਵਿਆਹੀਏ।
ਹਵਾ ਬੋਲੀ ਤੁਸੀਂ ਭੁਲਦੇ ਹੋ,
ਮੈਂ ਤਾਂ ਏਨੀ ਨਹੀਂ ਨਰੋਈ।
ਰਾਹ ਮੇਰਾ ਕੰਧ ਰੋਕ ਲੈਂਦੀ ਹੈ,
ਨਹੀਂ ਕੰਧ ਬਰਾਬਰ ਕੋਈ।
ਹੋ ਕੇ ਸਭਨਾਂ ਤੋਂ ਨਿਰਾਸ਼,
ਚੱਲ ਕੇ ਆਏ ਕੰਧ ਦੇ ਪਾਸ।
ਸਲਾਮ ਦੁਆ ਉਹਨਾਂ ਨੇ ਕੀਤੀ,
ਬਹਿ ਗਏ ਕਰਕੇ ਆਸ।
ਕੰਧੇ ਕੰਧੇ ਘੁੰਮ ਘੁਮਾਕੇ,
ਅਸੀਂ ਤੇਰੇ ਕੋਲ ਆਏ।
ਮੰਨ ਕੇ ਸਾਡੀ ਬੇਨਤੀ,
ਲੈ ਸਾਡੀ ਧੀ ਪਰਨਾਏ।
ਕੰਧ ਬੋਲੀ ਮੇਰੇ ਤੋਂ ਤਕੜਾ,
ਹੈ ਬਹਾਦਰ ਚੂਹਾ।
ਮੈਨੂੰ ਕੁਤਰਕੇ ਲੰਘ ਜਾਂਦਾ ਹੈ,
ਬਿਨ ਤਾਕੀ ਬਿਨ ਬੂਹਾ।
ਗੱਲ ਸੁਣ ਕੰਧ ਦੀ ਚੂਹਾ ਚੂਹੀ,
ਹੋ ਗਏ ਗੱਦ ਗੱਦ ਭਾਈ।
ਸੋਹਣਾ ਚੂਹਾ ਲਭ ਕੇ ਉਹਨਾਂ ਨੇ,
ਆਪਣੀ ਧੀ ਵਿਆਹੀ।
ਹਰ ਇੱਕ ਸ਼ੈਅ ਇਸ ਦੁਨੀਆਂ ਦੀ,
ਆਪਣੀ ਥਾਂ 'ਤੇ ਵੱਡੀ ਹੈ।
ਕੋਈ ਕਸਰ ਨਾ ਕਿਸੇ ਵਿੱਚ ਵੀ,
ਕੁਦਰਤ ਨੇ ਛੱਡੀ ਹੈ।
ਆਪਣੀ ਹਸਤੀ ਭੁਲ ਭੁਲਾ ਕੇ,
ਜੇ ਮਾਰੀਏ ਉੱਚੀ ਛਾਲ।
ਥੂਹ ਕੌੜੀ ਫਿਰ ਆਖੀਏ,
ਗਾਈਏ ਆਲ ਪਤਾਲ।
*********
ਸੱਪ ਨਾਲੋਂ ਭੈੜਾ ਉਹ ਇਨਸਾਨ
ਸੱਪ ਨਾਲੋਂ ਭੈੜਾ ਉਹ ਇਨਸਾਨ,
ਦਿਲ ਦਾ ਖੋਟਾ ਮੂੰਹ ਦਾ ਮਿੱਠਾ।
ਜਦੋਂ ਕਦੀ ਵੀ ਦਾਅ ਲੱਗ ਜਾਵੇ,
ਕਰ ਜਾਵੇ ਸਾਡਾ ਨੁਕਸਾਨ।
ਮਨ ਹੋਰ ਮੁੱਖ ਹੋਰ ਹੋਵੇ,
ਉਸਦੇ ਦਿਲ ਵਿਚ ਚੋਰ ਹੋਵੇ।
ਕਰੀਏ ਨਾ ਵਿਸਾਹ ਉਸਦਾ,
ਜੋ ਮੁੱਖ ਹੋਰ ਮਨ ਹੋਰ ਹੋਵੇ।
ਮਿੱਤਰ ਹੋਵੇ ਜੇ ਮਹਾਨ,
ਸਮਝੀਏ ਰੱਬ ਜੀ ਦਾ ਵਰਦਾਨ।
ਹੋਵੇ ਸਿਆਣਾ ਤੇ ਵਿਦਵਾਨ,
ਲਈਏ ਉਸ ਤੋਂ ਗਿਆਨ।
ਅਕ੍ਰਿਤਘਣ ਸੱਪ ਨਾਲੋਂ ਘਟੀਆ,
ਨਿੰਦਕ ਘਟੀਆ ਉਸ ਤੋਂ ਜਾਣ।
ਸਭਨਾਂ ਤੋਂ ਘਟੀਆ ਉਹ ਵਿਦਵਾਨ,
ਜੋ ਪੁੱਠੇ ਰਾਹ ਕਿਸੇ ਨੂੰ ਪਾਵੇ।
ਘਟੀਆ ਗਿੱਦੜ ਤੋਂ ਉਹ ਮਿੱਤਰ,
ਜੋ ਵਿਸ਼ਵਾਸ਼ ਘਾਤ ਕਰ ਜਾਵੇ।
ਮਹਾਂ ਪਾਪੀ ਉਹ ਬੰਦਾ ਹੁੰਦਾ,
ਜੋ ਮਿੱਤਰ ਦੇ ਘਰ ਪਾੜ ਲਾਵੇ।
ਬੰਦਾ ਵਧੀਆ ਉਹ ਸਭ ਤੋਂ,
ਜੋ ਵਿਤਕਰੇ ਕਦੀ ਨਾ ਪਾਵੇ।
ਬੰਦਾ ਘਟੀਆ ਉਹ ਸਭ ਤੋਂ,
ਜੋ ਈਰਖਾ ਕਰੇ ਅੜਿੱਕੇ ਪਾਵੇ।
ਉਚਤਮ ਉਸ ਬੰਦੇ ਨੂੰ ਜਾਣੋ,
ਜਿਸਦੀ ਬਿਰਤੀ ਇੱਕ ਸਮਾਨ।
ਸਭਨਾਂ ਦੇ ਭਲੇ ਵਾਸਤੇ,
ਵਾਰ ਦੇਵੇ ਜੋ ਆਪਣੀ ਜਾਨ।
*********
ਆਸ ਕਾਸੇ ਦੀ ਨਾ ਡਰ ਕਾਸੇ ਦਾ
ਆਸ ਕਾਸੇ ਦੀ ਨਾ ਡਰ ਕਾਸੇ ਦਾ,
ਕਦੀ ਨਾ ਮਨ ਵਿੱਚ ਪਾਈਏ।
ਰੱਖ ਭਰੋਸਾ ਪਰਮ ਸੱਤਾ 'ਤੇ,
ਆਪਣਾ ਕਰਮ ਕਮਾਉਂਦੇ ਜਾਈਏ।
ਵੱਖ ਨਾ ਕਿਸੇ ਨੂੰ ਜਾਣੀਏ,
ਸਭ ਨੂੰ ਇੱਕ ਪਛਾਣੀਏ।
ਕਿਧਰੋਂ ਵੀ ਚਾਨਣ ਮਿਲ ਜਾਵੇ,
ਆਪਣਾ ਰਾਹ ਰੁਸ਼ਨਾਈਏ।
ਸਤਿਗੁਰ ਸਾਡੇ ਹਿਰਦੇ ਵਸੇ,
ਜਿਸ ਰਾਹ ਪਾਵੇ ਟੁਰਦੇ ਜਾਈਏ।
ਕਿੰਤੂ ਕਰੇ ਜੇ ਆਪਾ ਸਾਡਾ,
ਉਹ ਕਰਮ ਨਾ ਕਦੀ ਕਮਾਈਏ।
ਬਹੁਤ ਅਧੂਰਾ ਗਿਆਨ ਹੈ ਸਾਡਾ,
ਵੱਧ ਤੋਂ ਵੱਧ ਸਿੱਖਦੇ ਜਾਈਏ।
ਮਤ ਸਦਾ ਹੀ ਉੱਚੀ ਰੱਖੀਏ,
ਮਨ ਨੀਵਾਂ ਰੱਖ ਕੇ ਜਿੰਦ ਲੰਘਾਈਏ।
ਸਿੱਖ ਲਈਏ ਜੇ ਕੋਈ ਸਿਖਾਵੇ,
ਜਾਨਣ ਦੀ ਕੋਈ ਛਾਪ ਨਾ ਲਾਈਏ।
ਦਿਸ-ਹੱਦੇ ਦੀ ਹੱਦ ਵਧਦੀ ਜਾਵੇ,
ਜਿੰਨੇ ਉੱਚੇ ਚੜ੍ਹਦੇ ਜਾਈਏ।
*********
ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ
ਜੋ ਪਿਆਰ ਨਾਲੋਂ ਵੱਧ ਪੈਸੇ ਨੂੰ ਪਿਆਰੇ,
ਉਸ ਤੋਂ ਆਪਣੇ ਲੜ ਛੁਡਾਈਏ।
ਦਰਦੇ-ਦਿਲ ਸਭਨਾਂ ਲਈ ਰੱਖੀਏ,
ਲੋੜਵੰਦਾਂ ਦੇ ਕੰਮ ਆ ਜਾਈਏ।
ਲੋੜ ਨਾਲੋਂ ਵੱਧ ਇਕੱਠੇ ਨਾ ਕਰੀਏ,
ਮਾਇਆ ਦੇ ਭੰਡਾਰ।
ਕਾਮ, ਕਰੋਧ, ਲੋਭ, ਮੋਹ, ਹਓਮੇਂ,
ਫਿਰ ਕਰਦੇ ਬਹੁਤ ਖੁਆਰ।
''ਮੈਂ ਮੈਂ ਕਰਕੇ ਜਿੰਦ ਲੰਘਾਈਏ'',
ਸਿਰ ਚਾੜ੍ਹ ਜਾਵੇ ਹੰਕਾਰ।
ਪਿਆਰ ਕਰੀਏ ਸਭਨਾਂ ਨੂੰ,
ਜਿੰਦ ਹੋ ਜਾਵੇ ਸਰਸ਼ਾਰ।
*********
ਮੇਰਾ ਦੇਸ਼ ਗਰੀਬਾਂ ਦਾ
ਮੇਰੇ ਦੇਸ਼ ਦੇ ਗਰੀਬ,
ਹੱਦੋਂ ਵੱਧ ਨੇ ਬੇ-ਨਸੀਬ।
ਕਾਣੀ ਵੰਡ ਦੇ ਹੋਏ ਸ਼ਿਕਾਰ,
ਜੱਟ ਚੂਹੜੇ ਅਤੇ ਚਮਾਰ।
ਕਈ ਲਗਨਾਂ ਵਾਲੇ,
ਕਈ ਦਰਦਾਂ ਵਾਲੇ।
ਮੇਰੇ ਦੇਸ਼ ਦੇ ਹੇਰੇ ਯਾਰ,
ਰੁਲਦੇ ਫਿਰਦੇ ਸ਼ਰੇ ਬਾਜ਼ਾਰ।
ਮਰੀਆਂ ਮਾਵਾਂ ਬਾਪ ਕਠੋਰ,
ਪੰਚਾਇਤਾਂ ਸਮਝਣ ਇਹ ਕੋਈ ਹੋਰ।
ਫਿਰਨ ਪੜ੍ਹਾਉਂਦੇ ਟਿਊਸ਼ਨਾਂ ਯਾਰ,
ਆਪ ਪੜ੍ਹ ਸਕਣ ਨਾ ਅੱਖਰ ਚਾਰ।
ਤੋਲਣ ਉਹਨਾਂ ਨੂੰ ਕਿਹੜੇ ਸਿੱਕੇ,
ਉਹ ਨਾ ਕਦੀ ਕਿਤੇ ਵੀ ਵਿਕੇ।
ਜੇ ਸਾਂਭੀਏ ਐਸੇ ਨੌਜੁਆਨ,
ਦੇਸ਼ ਦਾ ਹੋ ਜਾਵੇ ਕਲਿਆਣ।
ਇੱਕ ਨਹੀਂ ਦੋ ਨਹੀਂ ਹਨ ਲੱਖਾਂ ਹਜ਼ਾਰ,
ਪੈ ਗਈ ਜਿਨ੍ਹਾਂ ਨੂੰ ਗਰੀਬੀ ਦੀ ਮਾਰ।
ਸਤਪਾਲ ਜੇਹੇ ਏਥੇ ਰੁਲਦੇ ਫਿਰਦੇ,
ਨਾਜ਼ਰ ਜੇਹੇ ਨਿੱਤ ਲੋਕਾਂ ਲਈ ਘੁਲਦੇ।
ਨਾ ਕਣਕਵਾਲ ਜਾਗੇ,
ਨਾ ਘੁਡਾਣੀ ਹੀ ਸੋਚੇ,
ਕਿਵੇਂ ਪੁੱਤ ਉਹਨਾਂ ਦੇ,
ਕੱਟਦੇ ਨੇ ਭੋਖੇ।
ਵਿਦਿਆ, ਗਿਆਨ, ਵਿਗਿਆਨ ਹੈ ਮਹਿੰਗਾ,
ਏਸੇ ਲਈ ਦੇਸ਼ ਪਿੱਛੇ ਹੈ ਰਹਿੰਦਾ।
ਲੱਭ ਲਿਆਈਏ ਛਿਪੇ ਹੋਏ ਲਾਲ,
ਵਿਦਿਆ ਮੁਫਤ ਦੇਈਏ ਤੱਤਕਾਲ।
ਸਤਪਾਲ ਜੇਹੇ ਕਣਕਵਾਲ ਦੇ ਲਾਲ,
ਉੱਚਾ ਉੱਠੇ ਦੇਸ਼ ਇਹਨਾਂ ਦੇ ਨਾਲ।
ਸਾਰੇ ਸਤਪਾਲਾਂ ਨੂੰ ਲੱਭ ਕੇ ਲਿਆਈਏ,
ਪੜ੍ਹ ਲਿਖ ਕੇ, ਉਹ ਕਰਨ ਕਮਾਲ।
ਨਾਜ਼ਰ ਵੀ ਸਾਡੇ ਸਾਡੀ ਹੀ ਜਾਨ,
ਹੋਵਣ ਭਲਾ ਇਹ ਕਿਉਂ ਕੁਰਬਾਨ।
ਕਾਣੀ ਵੰਡ ਸਾਡੇ ਦੇਸ਼ 'ਚੋਂ ਜਾਏ,
ਹਰ ਕੋਈ ਨਾਜ਼ਰ ਜਿੰਦ ਹੰਢਾਏ।
ਪੜ੍ਹੇ ਲਿਖੇ ਜੇ ਤਰਕ ਕਰਨਗੇ,
ਅੰਧ-ਵਿਸ਼ਵਾਸ਼ੀ ਨਹੀਂ ਜਰਨਗੇ।
ਹੋ ਜਾਵੇ ਸਾਡਾ ਕਲਿਆਣ,
ਬਣੇ ਸਾਡਾ ਫਿਰ ਦੇਸ਼ ਮਹਾਨ।
ਨਿੱਜੀ ਦੌੜਾਂ ਵਿਚ ਉਲਝੀ ਜਿੰਦਗੀ,
ਚੈਨ ਨਾਲ ਹੋ ਸਕੇ ਨਾ ਬੰਦਗੀ।
ਬਦਲੀਏ ਪੂੰਜੀਵਾਦ ਨਿਜ਼ਾਮ,
ਵਸਣ ਸੁਖੀ ਰੁਲਦੇ ਇਨਸਾਨ।
ਸਾਂਝੀਵਾਲਤਾ ਜੱਗ ਵਿਚ ਆਵੇ,
ਸਤਪਾਲ ਪੜ੍ਹੇ ਨਾਜ਼ਰ ਬਚ ਜਾਵੇ।
ਹਰ ਕੋਈ ਸਭਨਾਂ ਲਈ ਜੀਵੇ,
ਬਣ ਜਾਵਣ ਸਾਰੇ ਹੀ ਮਹਾਨ,
ਇੱਕ ਜਿੰਦ ਤੇ ਇੱਕ ਜਾਨ।
*********
ਮੰਤਵ ਸਾਰੀ ਉਤਪਤੀ ਦਾ
ਮੰਤਵ ਸਾਰੀ ਉਤਪਤੀ ਦਾ
ਲੱਗਦੈ ਹੈ ਕੋਈ ਨਿਰਾਲਾ ਹੈ।
ਜਿੰਨੀ ਮਰਜੀ ਸੋਚ ਦੌੜਾਈਏ
ਸਮਝ ਨਾ ਆਵਣ ਵਾਲਾ ਹੈ।
ਕਿਸ ਕਾਰਨ ਇਹ ਉਤਪਤੀ ਹੈ?
ਕੋਈ ਕਾਰਨ ਅਤਿ ਨਿਰਾਲਾ ਹੈ
ਨਾ ਹੀ ਮੰਤਵ ਜਾਣੀਏ
ਨਾ ਹੀ ਕਾਰਨ ਬੁਝਣ ਵਾਲਾ ਹੈ।
ਬੱਸ ਏਨਾ ਕੁ ਹੀ ਸੁਝਦਾ ਹੈ
ਕੋਈ ਖੇਡ ਖਿਡਾਵਣ ਵਾਲਾ ਹੈ।
ਜਾਂ ਫਿਰ ਇੰਜ ਹੀ ਹੋਣਾ ਸੀ
ਇਹ ਆਪੋਂ ਹੋਵਣ ਵਾਲਾ ਹੈ।
ਜਾਂ ਫਿਰ ਇਸ ਹੋਂਦ ਤੇ ਨਿਰਭਰ,
ਕੋਈ ਇੱਕ ਹੋਰ ਹੋਂਦ ਹੈ।
ਪਰ ਇਸ ਤੇ ਹੁਕਮ ਨਾ ਹਾਸਲ ਉਸਨੂੰ
ਇਸ ਹੋਂਦ ਬਿਨ ਉਹ ਨਿਰਹੋਂਦ ਹੈ।
ਇਹ ਇੱਕ ਐਸਾ ਚੱਕਰ ਹੈ,
ਜੋ ਸਦਾ ਹੀ ਚੱਲਦਾ ਜਾਏਗਾ।
ਨਿਰਹੋਂਦ ਤੋਂ ਫਿਰ ਹੋਂਦ ਬਣੇਗਾ,
ਹੋਂਦ ਨਿਰਹੋਂਦ ਬਣ ਜਾਏਗਾ।
ਲਾਲ ਕਿਣੂਆਂ ਦੀ ਹੋਂਦ ਦਾ ਕਾਰਨ
ਹੋਂਦ ਸਾਡੀ ਹੈ ਪਿਆਰੇ।
ਅਤੇ ਸਾਡੀ ਹੋਂਦ ਦਾ ਕਾਰਨ,
ਇਹ ਲਾਲ ਕਿਣੂ ਨੇ ਸਾਰੇ।
ਸਾਡੀ ਹੋਂਦ ਦੀ ਹੋਂਦ ਹੈ
ਕਿਸੇ ਹੋਰ ਹੋਂਦ ਦੇ ਨਾਲ।
ਮਰ ਮਿਟ ਜਾਵੇ ਜਗਤ ਜੇ
ਉਹ ਹੋਂਦ ਮਿਟੇ ਤਤਕਾਲ।
***
ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ
ਕਸਮ ਯਾ ਖੁਦਾ ਮੈਨੂੰ ਤੇਰੀ ਹੀ ਲੱਗੇ,
ਟੁਰਾਂ ਤੇਰੇ ਪਿੱਛੇ ਰੱਖਾਂ ਤੈਨੂੰ ਅੱਗੇ।
ਤੇਰੀ ਖੁਸ਼ਬੂ ਮੇਰੀ ਮਿੱਟੀ ਨੂੰ ਲੱਗੇ,
ਤੇਰੀ ਚਿਣਗ ਮੇਰੇ ਆਪੇ ਨੂੰ ਲੱਗੇ।
ਮੈਂ ਮਸਤੀ 'ਚ ਟਪਾਂ ਮੈਂ ਮਸਤੀ 'ਚ ਨੱਚਾਂ,
ਮੈਂ ਅਕਲਾਂ ਦਾ ਰਾਹੀ ਅਕਲ ਮੇਰੀ ਭੱਜੇ।
ਕਸਮ ਤੇਰੀ ਮੌਲਾ ਤੈਨੂੰ ਹੀ ਲੱਗੇ,
ਡੋਲਾਂ ਜੇ ਕਿਧਰੇ ਮੈਂ ਸ਼ੈਤਾਨ ਅੱਗੇ।
ਮੇਰੀ ਤੇ ਤੇਰੀ ਕਸਮ ਸਾਨੂੰ ਲੱਗੇ,
ਜੇ ਝੁਕੇ ਜਿੰਦ ਮੇਰੀ ਕਿਸੇ ਕੁਫ਼ਰ ਅੱਗੇ।
*****
ਬੰਤਾ ਸਿੰਘ ਘੁਡਾਣੀ
67, ਪ੍ਰਕਾਸ਼ ਕਲੋਨੀ
ਬਾੜੇਵਾਲ ਅਵਾਣਾ
ਤਹਿ. ਜ਼ਿਲ੍ਹਾ ਲੁਧਿਆਣਾ।
No comments:
Post a Comment